ਐਸੇ ਕੈਂਸਰ ਦੀਆਂ ਜੜਾਂ ਸਮਾਜ ਵਿੱਚ ਵੀ ਫੈਲ ਰਹੀਆਂ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਕੈਂਸਰ ਬਹੁਤ ਤਰਾਂ ਦਾ ਹੈ। ਜਿਸ ਦਾ ਇਲਾਜ਼ ਨਾਂ ਹੋ ਸਕੇ, ਅੱਗੇ ਦੀ ਅੱਗੇ ਵਧੀ ਜਾਵੇ। ਜੜ੍ਹਾਂ ਕੱਟ ਦੇਣ ਬਾਅਦ ਵੀ ਹਰਾ ਹੋ ਜਾਂਦਾ ਹੈ। ਐਸੇ ਕੈਂਸਰ ਦੀਆਂ ਜੜਾਂ ਸਮਾਜ ਵਿੱਚ ਵੀ ਫੈਲ ਰਹੀਆਂ ਹਨ। ਕਿਸੇ ਨੂੰ ਹੋਰ ਦੌਲਤ ਕਮਾਂਉਣ ਦਾ ਕੈਂਸਰ ਹੈ। ਕਿਸੇ ਨੂੰ ਹੋਰ ਆਪਦਾ ਨਾਂਮ ਚੱਮਕਾਉਣ ਦਾ ਕੈਂਸਰ ਹੈ। ਕਿਸੇ ਨੂੰ ਚੋਰੀ, ਠੱਗੀ, ਧੋਖਾ, ਬੇਈਮਾਨੀ, ਰਿਸ਼ਵਤ ਦਾ ਕੈਸਰ ਹੈ। ਨਿੱਤ ਨਵੇਂ ਰੂਪ ਤੱਕਣਾ ਵੀ ਕੈਂਸਰ ਹੈ। ਇੱਕ ਬੰਦੇ ਦੇ ਸਰੀਰ ਦੀ ਬਿਮਾਰੀ ਦਾ ਨਾਂਮ ਕੈਂਸਰ ਹੈ। ਐਸੀ ਬਿਮਾਰੀ ਬਾਰੇ ਪਤਾ ਲੱਗਦੇ ਹੀ, ਇਹ ਬੰਦੇ ਨੂੰ ਉਝ ਹੀ ਖਾ ਜਾਂਦੀ ਹੈ। ਜਿਉਂ ਹੀ ਮਰੀਜ਼ ਨੂੰ ਕੈਂਸਰ ਬਾਰੇ ਪਤਾ ਲੱਗਦਾ ਹੈ। ਉਹ ਮੰਜ਼ਾ ਫੜ ਲੈਂਦਾ ਹੈ। ਹਸਪਤਾਲ ਵਿੱਚ ਜਾ ਕੇ, ਦਾਖ਼ਲ ਜੋ ਜਾਂਦਾ ਹੈ। ਅੰਤ ਨੂੰ ਉਹ ਵੀ ਹੱਥ ਬੰਨ ਦਿੰਦੇ ਹਨ। ਡਾਕਟਰ ਕਹਿ ਦਿੰਦੇ ਹਨ, " ਇਸ ਨੂੰ ਘਰ ਲੈ ਜਾਵੋ। ਘਰ ਲਜਾ ਕੇ ਸੇਵਾ ਕਰੋ। " ਘਰ ਦੇ ਵੀ ਅੱਲਗ ਭਾਂਡੇ ਕਰ ਦਿੰਦੇ ਹਨ। ਹਰ ਕੋਈ ਕੈਂਸਰ ਵਾਲੇ ਤੋਂ ਪਿਛਾ ਛੁੱਡਾਉਂਦਾ ਹੈ। ਹੁਣੇ ਹੀ ਮੇਰੇ ਕੋਲ ਕੁੜੀ ਬੈਠੀ ਸੀ। ਮੈਂ ਉਸ ਨੂੰ ਪੁੱਛਿਆ. " ਕੋਈ ਟੌਪਿਕ ਦੱਸ। ਮੈਂ ਜਿਸ ਉਤੇ ਲਿਖ ਸਕਾਂ। " ਉਸ ਨੇ ਪਹਿਲਾਂ ਤਾਂ ਛੋਟੇ-ਛੋਟੇ ਮਜ਼ਾਕ ਸੁਣਾਏ। ਜਿਸ ਵਿੱਚ ਇੱਕ ਬਾਰੇ ਦੱਸਿਆ, " ਨਿੱਕੀ ਹੁੰਦੀ ਨੇ, ਮੈਂ ਆਪਦੀ ਛੋਟੀ ਗੰਦੇ ਛੱਪੜ ਵਿੱਚ ਧੱਕਾ ਦੇ ਦਿੱਤਾ। ਉਸ ਨੂੰ ਲੋਕਾਂ ਨੇ ਮਸਾ ਬਾਹਰ ਕੱਢਿਆ। " ਉਸ ਲਈ ਇਹ ਮਜ਼ਾਕ ਸੀ। ਫਿਰ ਉਹ ਭਾਵਕ ਹੋ ਗਈ। ਉਸ ਨੇ ਦੱਸਿਆ, " ਮੇਰੀ ਸਹੇਲੀ ਬਿੰਦਰ ਹੁੰਦੀ ਸੀ। ਉਹ 40 ਕੁ ਸਾਲਾਂ ਦੀ ਸੀ। ਘਰ ਦੇ ਕੰਮਾਂ ਵਿੱਚ ਬਹੁਤ ਉਲਝੀ ਰਹਿੰਦੀ। ਬਿਮਾਰ ਵੀ ਰਹਿੱਣ ਤੇ ਡਾਕਟਰ ਕੋਲ ਜਾਂਣ ਦਾ ਸਮਾਂ ਨਹੀਂ ਸੀ। ਉਸ ਨੂੰ ਆਮ ਹੀ ਚੱਕਰ ਆਉਂਦੇ ਰਹਿੰਦੇ ਹਨ। ਸਿਰ ਦੁਖਦਾ ਰਹਿੰਦਾ ਸੀ। ਪਸੀਨੇ ਨਾਲ ਭਿੱਝ ਜਾਂਦੀ ਸੀ। ਨੱਕ ਵਿੱਚੋਂ ਖੂਨ ਵੱਗਦਾ ਰਹਿੰਦਾ ਸੀ। ਪਰ ਉਸ ਨੂੰ ਘਰ ਬਾਹਰ ਦੇ ਕੰਮਾਂ ਨੂੰ ਨਬੇੜਨ ਦੀ ਲੱਗੀ ਹੋਈ ਸੀ। ਉਸ ਦੇ ਪਤੀ ਨੂੰ ਹਰ ਰੋਜ਼ ਤਾਜਾ ਭੋਜਨ ਚਾਹੀਦਾ ਸੀ। ਪੂਰੇ ਪਰਿਵਾਰ ਤੇ ਬੱਚਿਆਂ ਨੂੰ ਹਰ ਕੰਮ ਵਿੱਚ ਮਦੱਦ ਚਾਹੀਦਾ ਸੀ। ਉਸ ਨੇ ਆਪਦੀ ਸੇਹਿਤ ਦਾ ਕਦੇ ਖਿਆਲ ਨਹੀਂ ਕੀਤਾ ਸੀ। ਇੱਕ ਦਿਨ ਉਹ ਭੂਜੇ ਡਿੱਗ ਪਈ। ਤਾਂ ਉਸ ਨੂੰ ਐਬੂਲੈਂਸ ਵਿੱਚ ਹਸਪਤਾਲ ਵਿੱਚ ਜਾ ਕੇ ਦਾਖ਼ਲ ਕਰਾ ਦਿੱਤਾ ਸੀ।

ਡਾਕਟਰਾਂ ਨੇ ਚੈਕਅੱਪ ਕਰਕੇ, ਦੱਸਿਆ, " ਕੈਂਸਰ ਆਖਰੀ ਸੇਜ਼ ਉਤੇ ਸੀ। ਇਸ ਦਾ ਕੋਈ ਇਲਾਜ਼ ਨਹੀਂ ਹੈ। ਮਰੀਜ਼ ਨੂੰ ਘਰ ਲੈ ਜਾਵੋ। " ਉਸ ਦੀ ਸੱਸ ਤੇ ਨੱਣਦ ਨਾਲ ਹੀ ਹਸਪਤਾਲ ਵਿੱਚ ਚੱਲੀਆਂ ਗਈਆਂ ਸਨ। ਉਨਾਂ ਨੇ ਬਿੰਦਰ ਦੇ ਪਤੀ ਨੂੰ ਫੋਨ ਕਰਕੇ ਕਿਹਾ, " ਹਸਪਤਾਲ ਵਿੱਚੋਂ ਛੁੱਟੀ ਮਿਲਣ ਵਾਲੀ ਹੈ। ਸਾਨੂੰ ਆ ਕੇ, ਕਾਰ ਵਿੱਚ ਲੈ ਜਾ। " ਬਿੰਦਰ ਦੇ ਪਤੀ ਨੇ ਕਿਹਾ, " ਮੈਂ ਤਾਂ ਅਜੇ ਕੰਮ ਉਤੇ ਹਾਂ। ਨੌਕਰੀ ਛੱਡ ਕੇ ਨਹੀਂ ਆ ਸਕਦਾ। " ਉਹ ਉਸੇ ਸਮੇਂ ਟੈਕਸੀ ਲੈ ਕੇ ਘਰ ਚਲੀਆਂ ਗਈਆਂ। ਬਿੰਦਰ ਆਪਦੇ ਬੈਡ ਰੂਮ ਵਿੱਚ ਜਾਂਣ ਲਈ ਦਰਵਾਜ਼ੇ ਕੋਲ ਪਹੁੰਚੀ ਤਾਂ, ਕੰਮਰੇ ਦਾ ਲੌਕ ਅੰਦਰੋਂ ਲੱਗਾ ਸੀ। ਉਸ ਨੇ ਆਪਦੀ ਚਾਬੀ ਨਾਲ ਜਿੰਦਾ ਖੋਲ ਲਿਆ। ਉਸ ਨੇ ਦੇਖਿਆ। ਉਸ ਦਾ ਪਤੀ ਉਸੇ ਦੀ ਸਕੀ ਸਹੇਲੀ ਨਾਲ ਹਮ-ਬਿਸਤਰ ਹੋ ਰਿਹਾ ਸੀ। ਉਸ ਦੀ ਇਕ ਲੰਬੀ ਚੀਕ ਨਿੱਕਲੀ। ਉਹ ਸਦਾ ਲਈ ਜ਼ਮੀਨ ਉਤੇ ਢੇਰੀ ਹੋ ਗਈ ਸੀ। ਉਸ ਦੀ ਸੱਸ ਤੇ ਨੱਣਦ ਨੇ ਵੀ, ਉਸ ਹਾਲਤ ਵਿੱਚ ਆਪਦੇ ਮੁੰਡੇ ਨੂੰ ਦੇਖ ਲਿਆ ਸੀ। ਉਹ ਬੰਦੇ ਨੂੰ, ਹੋਰ-ਹੋਰ ਔਰਤਾਂ ਨਾਲ ਸੈਕਸ ਦਾ ਕੈਂਸਰ ਲੱਗਾ ਹੋਇਆ ਸੀ। ਆਪਦੇ ਹੀ ਵਿਆਹ ਤੋਂ ਇੱਕ ਰਾਤ ਪਹਿਲਾਂ ਉਸ ਨੇ ਬਿੰਦਰ ਦੀ ਭੈਣ ਨਾਲ ਸਬੰਧ ਕਰ ਲਿਆ ਸੀ। ਬਿੰਦਰ ਨੇ ਉਦਣ ਵੀ ਅੱਖਾਂ ਨਾਲ ਦੇਖਿਆ ਸੀ। ਵਿਆਹ ਦਾ ਮੇਲ ਆਇਆ ਬੈਠਾ ਸੀ। ਕਾਡ ਵੰਡੇ ਹੋਏ ਸਨ। ਦੂਜੇ ਦਿਨ ਵਿਆਹ ਸੀ। ਉਸ ਨੂੰ ਦੜ ਵੱਟਣੀ ਪਈ। ਉਸ ਦੇ ਦਿਮਾਗ ਵਿੱਚ ਸੈਕਸ ਦਾ ਕੈਂਸਰ ਸੀ। ਅਸੀ ਬਿੰਦਰ ਨੂੰ ਦਾਗ਼ ਲੁਆ ਕੇ ਆਏਆਂ ਹੀ ਸੀ। ਮੇਰੇ ਮਗਰ ਉਹ ਬਾਥਰੂਮ ਵਿੱਚ ਆ ਗਿਆ। ਮੈਨੂੰ ਜੱਫ਼ੀ ਵਿੱਚ ਜਕੜ ਲਿਆ। ਮੇਰੇ ਕੱਪੜੇ ਪਾੜਨ ਲੱਗ ਗਿਆ। ਮੇਰੇ ਇਕੋ ਧੱਕੇ ਨਾਲ, ਟੱਬ ਵਿੱਚ ਮੂਧਾ ਡਿੱਗ ਗਿਆ। ਮੈਂ ਭੱਜ ਕੇ ਬਾਹਰ ਆ ਗਈ। ਇਸ ਬਾਰੇ ਵੀ ਬਿੰਦਰ ਦੀ ਸੱਸ ਤੇ ਨੱਣਦ ਨੂੰ ਪਤਾ ਲੱਗ ਗਿਆ ਸੀ। ਉਹ ਮੁੰਡਾ ਸੀ। ਕਿਸੇ ਨੇ ਉਸ ਨੂੰ ਪੁੱਛਣ ਦੀ ਹਿੰਮਤ ਹੀ ਨਹੀਂ ਕੀਤੀ। ਕੁੜੀ ਹੁੰਦੀ, ਤਾਂ ਉਨਾਂ ਦੋਂਨਾਂ ਨੇ ਹੀ, ਉਸ ਦੀ ਬਜਾ ਵਿਗਾੜ ਦੇਣੀ ਸੀ। " ਉਸ ਦੀ ਇਹ ਕਹਾਣੀ ਸੁਣ ਕੇ ਮੈਨੂੰ ਹਰਪਾਲ ਚੇਤੇ ਆ ਗਈ। ਜਿਸ ਦਾ ਵਿਆਹ ਹੋਏ ਨੂੰ 25 ਸਾਲ ਹੋ ਗਏ ਸਨ। ਚਾਰੇ ਮੁੰਡਿਆਂ ਵਿੱਚੋਂ 2 ਪੜ੍ਹਾਈਆਂ ਪੂਰੀਆਂ ਕਰ ਗਏ ਸਨ। 2 ਮੁੰਡੇ ਅਜੇ ਪੜ੍ਹ ਰਹੇ ਸਨ। ਜਦੋਂ ਉਸ ਨੂੰ ਕੈਂਸਰ ਬਾਰੇ ਪਤਾ ਲੱਗਾ। ਉਸ ਦਾ ਵੀ ਕੋਈ ਇਲਾਜ਼ ਨਹੀਂ ਹੋ ਸਕਿਆ ਸੀ। ਹਸਪਤਾਲ ਵਾਲਿਆ ਨੇ ਛੁੱਟੀ ਦੇ ਦਿੱਤੀ ਸੀ। ਉਹ ਘਰ ਅੰਦਰ ਹੀ 3 ਮਹੀਨੇ ਬਿਮਾਰੀ ਨਾਲ ਲੜਦੀ ਰਹੀ। ਸਾਰੇ ਸਰੀਰ ਵਿੱਚ ਚੀਸਾਂ ਪੈਂਦੀਆਂ ਸਨ। ਮੂੰਹ, ਨੱਕ ਵਿੱਚੋਂ ਖੂਨ ਆਉਂਦਾ ਸੀ। ਤੁਰ ਨਹੀਂ ਸਕਦੀ ਸੀ, ਚੱਕਰ ਆਉਂਦੇ ਸਨ। ਉਸ ਨੂੰ ਦਿੱਸਣੋ, ਹੱਟਦਾ ਜਾਂਦਾ ਸੀ। ਸੁੱਕ ਕੇ ਤੀਲਾ ਹੋ ਗਈ ਸੀ। ਅੰਤ ਨੂੰ ਦਮ ਤੋੜ ਗਈ। ਪਤੀ ਨੂੰ ਇੰਨਸੌਂਰੈਂਸ ਤੋਂ ਵੀ ਪੈਸਾ ਮਿਲ ਗਿਆ ਸੀ। ਮਹੀਨੇ ਪਿਛੋਂ ਉਹ ਇੰਡੀਆ ਜਾ ਕੇ, ਵਿਆਹ ਕਰਾ ਆਇਆ ਸੀ। ਉਸ ਨੇ ਹੋਰ ਦੋ ਬੱਚੇ ਪੈਦਾ ਕਰ ਲਏ ਸਨ।

Comments

Popular Posts