ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੫੮ Page 158 of 1430

6594 ਮਨਿ ਨਿਰਮਲਿ ਵਸੈ ਸਚੁ ਸੋਇ
Man Niramal Vasai Sach Soe ||

मनि निरमलि वसै सचु सोइ


ਜੀਅ-ਜਾਨ ਪਵਿੱਤਰ ਹੋ ਗਏ ਹਨ, ਸਤਿਗੁਰ ਜਿੰਦ ਵਿੱਚ ਵੱਸਦੇ ਹਨ॥
The mind becomes pure, when the True Lord dwells within.

6595 ਸਾਚਿ ਵਸਿਐ ਸਾਚੀ ਸਭ ਕਾਰ



Saach Vasiai Saachee Sabh Kaar ||

साचि वसिऐ साची सभ कार


ਰੱਬ ਨੂੰ, ਮਨ ਨਾਲ ਮਿਲਾ ਕੇ ਪ੍ਰੇਮ ਪੈਦਾ ਕਰਦੇ, ਉਸ ਦੇ ਗੁਣ-ਕੰਮ ਬਹੁਤ ਸ਼ੁੱਧ ਹਨ, ਮਨ ਉਸ ਦੀ ਸੋਫ਼ਤ ਕਰਦਾ ਹੈ॥
When one dwells in Truth, all actions become true.

6596 ਊਤਮ ਕਰਣੀ ਸਬਦ ਬੀਚਾਰ ੩॥



Ootham Karanee Sabadh Beechaar ||3||

ऊतम करणी सबद बीचार ॥३॥


ਉਸ ਬੰਦੇ ਦੇ ਸਾਰੇ ਕੰਮ ਪ੍ਰਸੰਸਾ ਵਾਲੇ ਹੁੰਦੇ ਹਨ, ਜੋ ਸਤਿਗੁਰ ਦੇ ਸ਼ਬਦਾਂ ਨੂੰ ਪੜ੍ਹ-ਸੁਣ-ਲਿਖ ਕੇ, ਧਿਆਨ ਲਗਾਉਂਦੇ ਹਨ||3||


The ultimate action is to contemplate the Word of the Shabad. ||3||
6597 ਗੁਰ ਤੇ ਸਾਚੀ ਸੇਵਾ ਹੋਇ
Gur Thae Saachee Saevaa Hoe ||

गुर ते साची सेवा होइ


ਸਤਿਗੁਰ ਦੀ ਮੇਹਰ ਨਾਲ ਹੀ ਰੱਬ ਦੇ ਗੋਲੇ ਨੌਕਰ ਗੁਲਾਮ ਹੋਈਦਾ ਹੈ।
Through the Guru, true service is performed.

6598 ਗੁਰਮੁਖਿ ਨਾਮੁ ਪਛਾਣੈ ਕੋਇ



Guramukh Naam Pashhaanai Koe ||

गुरमुखि नामु पछाणै कोइ


ਸਤਿਗੁਰਾਂ ਦਾ ਪਿਆਰਾ ਬੱਣ ਕੇ, ਬਾਣੀ ਪੜ੍ਹ-ਸੁਣ-ਲਿਖ ਕੇ, ਰੱਬ ਦੀ ਬਿਚਾਰ ਕਰਕੇ ਪ੍ਰਭੂ ਨਾਲ ਮਿਲਾਪ ਹੁੰਦਾ ਹੈ।
How rare is that Gurmukh who recognizes the Naam, the Name of the Lord.

6599 ਜੀਵੈ ਦਾਤਾ ਦੇਵਣਹਾਰੁ



Jeevai Dhaathaa Dhaevanehaar ||

जीवै दाता देवणहारु


ਸਬ ਦਾ ਪਾਲਣ ਵਾਲਾ, ਰੱਬ ਉਸ ਨੂੰ ਸਹਮਣੇ ਪ੍ਰਤੱਖ ਜੀਵਤ ਦਿਸਦਾ ਹੈ॥
The Giver, the Great Giver, lives forever.

6600 ਨਾਨਕ ਹਰਿ ਨਾਮੇ ਲਗੈ ਪਿਆਰੁ ੪॥੧॥੨੧॥



Naanak Har Naamae Lagai Piaar ||4||1||21||

ਸਤਿਗੁਰ ਨਾਨਕ ਜੀ ਨਾਲ ਗੰਢ ਲਾ ਕੇ ਹਰੀ ਪ੍ਰਭੀ ਪਤੀ ਦੇ ਪਿਆਰ ਵਿੱਚ ਲੀਨ ਹੋ ਜਾਈਦਾ ਹੈ||4||1||21||
नानक हरि नामे लगै पिआरु ॥४॥१॥२१॥



Nanak enshrines love for the Name of the Lord. ||4||1||21||

6601 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 3 ||

गउड़ी गुआरेरी महला


ਗਉੜੀ ਗੁਆਰੇਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Gwaarayree, Third Mehl:

6602 ਗੁਰ ਤੇ ਗਿਆਨੁ ਪਾਏ ਜਨੁ ਕੋਇ



Gur Thae Giaan Paaeae Jan Koe ||

गुर ते ज्ञान पाये जनु कोई

गुर ते गिआनु पाए जनु कोइ
ਜੋ ਬੰਦਾ ਸਤਿਗੁਰਾਂ ਦੀ ਬਾਣੀ ਵਿੱਚੋਂ ਗੁਣਾਂ ਦੀ ਅੱਕਲ ਲੈਂਦਾ ਹੈ॥



Those who obtain spiritual wisdom from the Guru are very rare.

6603 ਗੁਰ ਤੇ ਬੂਝੈ ਸੀਝੈ ਸੋਇ



Gur Thae Boojhai Seejhai Soe ||

गुर ते बूझै सीझै सोइ


ਸਤਿਗੁਰਾਂ ਦੀ ਬਾਣੀ ਵਿੱਚੋਂ, ਗੁਰੂ ਪਿਆਰਾ ਸਬ ਕੁੱਝ ਬਿਚਾਰ ਕੇ, ਸਮਝਦਾਰ ਬੱਣ ਜਾਂਦਾ ਹੈ॥
Those who obtain this understanding from the Guru become acceptable.

6604 ਗੁਰ ਤੇ ਸਹਜੁ ਸਾਚੁ ਬੀਚਾਰੁ



Gur Thae Sehaj Saach Beechaar ||

गुर ते सहजु साचु बीचारु


ਸਤਿਗੁਰਾਂ ਦੀ ਇਸੇ ਬਾਣੀ ਵਿੱਚ ਮਨ-ਚਿਤ ਲੱਗਦਾ ਹੈ, ਰੱਬ ਦੀਆਂ ਗੱਲਾਂ ਹੁੰਦੀਆਂ ਹਨ॥
Through the Guru, we intuitively contemplate the True One.

6605 ਗੁਰ ਤੇ ਪਾਏ ਮੁਕਤਿ ਦੁਆਰੁ ੧॥



Gur Thae Paaeae Mukath Dhuaar ||1||

गुर ते पाए मुकति दुआरु ॥१॥


ਸਤਿਗੁਰਾਂ ਦੀ ਇਸੇ ਬਾਣੀ ਨੂੰ ਪੜ੍ਹ-ਸੁਣ-ਲਿਖ ਕੇ, ਅਮਲ ਕਰਕੇ, ਮੁੱਕਤੀ ਮਿਲ ਜਾਂਦੀ ਹੈ। 84 ਲੱਖ ਜੂਨ ਦਾ ਫਿਰ ਤੋਂ ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ. ||1||


Through the Guru, the Gate of Liberation is found. ||1||
6606 ਪੂਰੈ ਭਾਗਿ ਮਿਲੈ ਗੁਰੁ ਆਇ
Poorai Bhaag Milai Gur Aae ||

पूरै भागि मिलै गुरु आइ


ਸਤਿਗੁਰਾਂ ਦੇ ਸ਼ਬਦ ਬਹੁਤ ਚੰਗੇ ਕਰਮਾਂ ਵਾਲਿਆਂ ਦੇ ਪੱਲੇ ਪੈਂਦੇ ਹਨ॥
Through perfect good destiny, we come to meet the Guru.

6607 ਸਾਚੈ ਸਹਜਿ ਸਾਚਿ ਸਮਾਇ ੧॥ ਰਹਾਉ



Saachai Sehaj Saach Samaae ||1|| Rehaao ||

साचै सहजि साचि समाइ ॥१॥ रहाउ


ਜੋ ਰੱਬ ਦੇ ਵਿੱਚ ਧੀਰਜ਼ ਕਰਕੇ, ਮਨ ਟਿਕਾ ਲੈਂਦਾ ਹੈ, ਉਹ ਪਿਆਰਾ ਰੱਬ ਦੇ ਪਿਆਰ ਵਿੱਚ ਮਸਤ ਹੋ ਜਾਂਦਾ ਹੈ੧॥ ਰਹਾਉ
The true ones are intuitively absorbed in the True Lord. ||1||Pause||

6608 ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ



Gur Miliai Thrisanaa Agan Bujhaaeae ||

गुरि मिलिऐ त्रिसना अगनि बुझाए


ਸਤਿਗੁਰਾਂ ਦੇ ਇਹ ਬਾਣੀ ਦੇ ਸ਼ਬਦਾਂ ਦਾ ਅਸਰ ਮਨ ਉਤੇ ਲਾ ਕੇ, ਲਾਲਚ ਦੀ ਤੰਮਨਾਂ-ਭੂੱਖ ਮੁੱਕ ਜਾਂਦੀ ਹੈ॥
Meeting the Guru, the fire of desire is quenched.

6609 ਗੁਰ ਤੇ ਸਾਂਤਿ ਵਸੈ ਮਨਿ ਆਏ



Gur Thae Saanth Vasai Man Aaeae ||

गुर ते सांति वसै मनि आए


ਸਤਿਗੁਰਾਂ ਦੇ ਇਹ ਬਾਣੀ ਦੇ ਸ਼ਬਦ ਜਿੰਦ-ਜਾਨ ਨੂੰ ਠੰਡਾ ਸੀਤ ਕਰਦੇ ਹਨ॥
Through the Guru, peace and tranquility come to dwell within the mind.

6610 ਗੁਰ ਤੇ ਪਵਿਤ ਪਾਵਨ ਸੁਚਿ ਹੋਇ



Gur Thae Pavith Paavan Such Hoe ||

गुर ते पवित पावन सुचि होइ


ਸਤਿਗੁਰਾਂ ਦੇ ਇਹ ਬਾਣੀ ਦੇ ਸ਼ਬਦਾਂ ਨਾਲ ਤਨ-ਮਨ ਸ਼ੁੱਧ, ਪਵਿੱਤਰ, ਸੁੱਚਾ ਹੋ ਜਾਂਦਾ ਹੈ॥
Through the Guru, we become pure, holy and true.

6611 ਗੁਰ ਤੇ ਸਬਦਿ ਮਿਲਾਵਾ ਹੋਇ ੨॥



Gur Thae Sabadh Milaavaa Hoe ||2||

गुर ते सबदि मिलावा होइ ॥२॥


ਪ੍ਰਭੂ ਪਤੀ ਦਾ ਪ੍ਰੇਮ ਪਿਆਰ, ਸਤਿਗੁਰਾਂ ਦੇ ਇਸੇ ਬਾਣੀ ਦੇ ਸ਼ਬਦਾਂ ਨਾਲ ਪਿਆਰ ਕਰਕੇ, ਪੜ੍ਹ-ਸੁਣ-ਲਿਖ-ਬਿਚਾਰ ਕੇ ਹੁੰਦਾ ਹੈ||2||


Through the Guru, we are absorbed in the Word of the Shabad. ||2||
6612 ਬਾਝੁ ਗੁਰੂ ਸਭ ਭਰਮਿ ਭੁਲਾਈ
Baajh Guroo Sabh Bharam Bhulaaee ||

बाझु गुरू सभ भरमि भुलाई


ਸਤਿਗੁਰਾਂ ਦੇ ਇਸੇ ਬਾਣੀ ਦੇ ਸ਼ਬਦਾਂ ਤੋਂ ਬਗੈਰ ਮਨ ਦੁਨੀਆਂ ਵਿੱਚ ਰਹਿ ਕੇ, ਭਲੇਖਿਆਂ, ਪਖੰਡਾਂ ਵਿੱਚ ਪਿਆ ਰਹਿੰਦਾ ਹੈ॥
Without the Guru, everyone wanders in doubt.

6613 ਬਿਨੁ ਨਾਵੈ ਬਹੁਤਾ ਦੁਖੁ ਪਾਈ



Bin Naavai Bahuthaa Dhukh Paaee ||

बिनु नावै बहुता दुखु पाई


ਸਤਿਗੁਰਾਂ ਦੇ ਇਸੇ ਬਾਣੀ ਦੇ ਸ਼ਬਦਾਂ ਦੀ ਸਮਝ ਤੋਂ ਬਗੈਰ ਜਿੰਦਗੀ ਵਿੱਚ ਮਸੀਬਤਾਂ ਕਰਕੇ, ਬੰਦਾ ਬਹੁਤ ਕੁਰਲਾਉਂਦਾ ਤੜਫ਼ਦਾ ਹੈ॥
Without the Name, they suffer in terrible pain.

6614 ਗੁਰਮੁਖਿ ਹੋਵੈ ਸੁ ਨਾਮੁ ਧਿਆਈ



Guramukh Hovai S Naam Dhhiaaee ||

गुरमुखि होवै सु नामु धिआई


ਸਤਿਗੁਰੂ ਦਾ ਪਿਆਰਾ ਗੁਰਬਾਣੀ ਨਾਲ ਰੱਬ ਨੂੰ ਯਾਦ ਕਰਦਾ ਹੈ॥
Those who meditate on the Naam become Gurmukh.

6615 ਦਰਸਨਿ ਸਚੈ ਸਚੀ ਪਤਿ ਹੋਈ ੩॥



Dharasan Sachai Sachee Path Hoee ||3||

दरसनि सचै सची पति होई ॥३॥


ਰੱਬ ਨੂੰ ਹਾਜ਼ਰ ਦੇਖ ਕੇ, ਦਰਗਾਹ ਵਿੱਚ ਇੱਜ਼ਤ ਬੱਚ ਜਾਂਦੀ ਹੈ||3||


True honor is obtained through the Darshan, the Blessed Vision of the True Lord. ||3||
6616 ਕਿਸ ਨੋ ਕਹੀਐ ਦਾਤਾ ਇਕੁ ਸੋਈ
Kis No Keheeai Dhaathaa Eik Soee ||

किस नो कहीऐ दाता इकु सोई


ਕਿਹਨੂੰ ਕਿਹਨੂੰ ਦੱਸੀਏ, ਰੱਬ ਜੀ ਇਕ ਹੀ ਹੈ॥
Why speak of any other.He alone is the Giver.

6617 ਕਿਰਪਾ ਕਰੇ ਸਬਦਿ ਮਿਲਾਵਾ ਹੋਈ



Kirapaa Karae Sabadh Milaavaa Hoee ||

किरपा करे सबदि मिलावा होई


ਜੇ ਰੱਬ ਆਪ ਤਰਸ ਕਰੇ ਤਾਂ ਸਤਿਗੁਰਾਂ ਦੇ ਇਸੇ ਬਾਣੀ ਦੇ ਸ਼ਬਦਾਂ ਵਿੱਚੋਂ ਰੱਬ ਦੀਆਂ ਗੱਲਾਂ ਮਿਲਦੀਆਂ ਹਨ॥
When He grants His Grace, union with the Shabad is obtained.

6618 ਮਿਲਿ ਪ੍ਰੀਤਮ ਸਾਚੇ ਗੁਣ ਗਾਵਾ



Mil Preetham Saachae Gun Gaavaa ||

मिलि प्रीतम साचे गुण गावा


ਸਤਿਗੁਰਾਂ ਦੇ ਪਿਆਰੇ ਸ਼ਬਦ ਨਾਲ ਮਿਲ ਕੇ, ਪ੍ਰਭੂ ਪਤੀ ਦੇ ਕੰਮਾਂ ਦੀ ਪ੍ਰਸੰਸਾ ਦੇ ਸੋਹਲੇ ਬਿਆਨ ਕਰਕੇ ਸੁਣਵਾਂ॥
Meeting with my Beloved, I sing the Glorious Praises of the True Lord.

6619 ਨਾਨਕ ਸਾਚੇ ਸਾਚਿ ਸਮਾਵਾ ੪॥੨॥੨੨॥



Naanak Saachae Saach Samaavaa ||4||2||22||

नानक साचे साचि समावा ॥४॥२॥२२॥


ਸਤਿਗੁਰਾਂ ਨਾਨਕ ਜੀ ਨੇ ਲਿਖਿਆ ਹੈ, ਇਸ ਤਰਾਂ ਰੱਬ ਦੇ ਵਿੱਚ ਇੱਕ-ਮਿੱਕ ਹੋ ਜਾਵਾਂ||4||2||22||


O Nanak, becoming true, I am absorbed in the True One. ||4||2||22||
6620 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 3 ||

गउड़ी गुआरेरी महला


ਗਉੜੀ ਗੁਆਰੇਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Gwaarayree, Third Mehl:

6621 ਸੁ ਥਾਉ ਸਚੁ ਮਨੁ ਨਿਰਮਲੁ ਹੋਇ



S Thhaao Sach Man Niramal Hoe ||

सु थाउ सचु मनु निरमलु होइ


ਜਿਥੇ ਰੱਬ ਦੇ ਪਿਆਰੇ ਰਲ-ਮਿਲ ਕੇ, ਬਿਚਾਰਾਂ ਕਰਦੇ ਹਨ, ਉਥੇ ਜਾ ਕੇ, ਜੀਅ-ਜਾਨ ਪਵਿੱਤਰ ਹੁੰਦੇ ਹਨ॥
True is that place, where the mind becomes pure.

6622 ਸਚਿ ਨਿਵਾਸੁ ਕਰੇ ਸਚੁ ਸੋਇ



Sach Nivaas Karae Sach Soe ||

सचि निवासु करे सचु सोइ


ਪ੍ਭੂ ਜੀ ਪਿਆਰਿਆ ਦੇ ਵਿੱਚ ਵੱਸਦਾ ਹੈ, ਪਿਆਰਿਆ ਵਿੱਚ ਬੈਠ ਕੇ, ਪ੍ਰਸੰਸਾ ਕਰਦਾ, ਰੱਬ ਨੂੰ ਪਿਆਰ ਕਰਨ ਵਾਲਾ, ਉਸੇ ਵਿੱਚ ਲੀਨ ਹੋ ਜਾਂਦਾ ਹੈ॥
True is the one who abides in Truth.

6623 ਸਚੀ ਬਾਣੀ ਜੁਗ ਚਾਰੇ ਜਾਪੈ



Sachee Baanee Jug Chaarae Jaapai ||

सची बाणी जुग चारे जापै


ਉਸ ਬੰਦੇ ਨੂੰ ਚਾਰੇ ਜੁਗਾਂ ਕਲਜੁਗ, ਸਤਿਜੁਗ, ਦੁਆਪਰ, ਤ੍ਰੇਤਾਜੁਗ ਵਿੱਚ ਗਿਆਨ ਹੋ ਜਾਂਦਾ ਹੈ। ਜੋ ਸਤਿਗੁਰਾਂ ਦੇ ਪਿਆਰੇ ਸ਼ਬਦਾਂ ਦੀ ਧੁਰ ਕੀ ਬਾਣੀ ਚੇਤੇ ਕਰਦਾ ਹੈ॥
The True Bani of the Word is known throughout the four ages.

6624 ਸਭੁ ਕਿਛੁ ਸਾਚਾ ਆਪੇ ਆਪੈ ੧॥



Sabh Kishh Saachaa Aapae Aapai ||1||

सभु किछु साचा आपे आपै ॥१॥


ਉਸ ਨੂੰ ਪਤਾ ਲੱਗ ਜਾਦਾ ਹੈ, ਕਿ ਚਾਰੇ ਜੁਗਾਂ ਵਿੱਚ ਰੱਬ ਸਾਰਾ ਕੁੱਝ ਆਪ ਕਰਨ ਵਾਲਾ ਹੈ। ਜੋ ਸਤਿਗੁਰਾਂ ਦੇ ਪਿਆਰੇ ਸ਼ਬਦਾਂ ਦੀ ਧੁਰ ਕੀ ਬਾਣੀ ਦੀ ਬਿਚਾਰ ਕਰਦੇ ਹਨ||1||


The True One Himself is everything. ||1||
6625 ਕਰਮੁ ਹੋਵੈ ਸਤਸੰਗਿ ਮਿਲਾਏ
Karam Hovai Sathasang Milaaeae ||

करमु होवै सतसंगि मिलाए


ਭਾਗਾਂ ਵਿੱਚ ਹੋਵੇ ਤਾਂ ਰੱਬ ਦੀ ਉਪਮਾਂ ਕਰਨ ਵਾਲੇ ਪਿਆਰਿਆਂ ਵਿੱਚ ਬੈਠਣ ਦਾ ਮੌਕਾਂ ਲੱਭਦਾ ਹੈ॥
Through the karma of good actions, one joins the Sat Sangat, the True Congregation.

6626 ਹਰਿ ਗੁਣ ਗਾਵੈ ਬੈਸਿ ਸੁ ਥਾਏ ੧॥ ਰਹਾਉ



Har Gun Gaavai Bais S Thhaaeae ||1|| Rehaao ||

हरि गुण गावै बैसि सु थाए ॥१॥ रहाउ


ਉਸ ਜਗਾ ਉਤੇ ਬੈਠ ਕੇ, ਰੱਬ ਦੇ ਕੰਮਾਂ, ਉਸ ਦੀਆਂ ਦਿੱਤੀਆਂ, ਦਾਤਾਂ ਦੀ ਪ੍ਰਸੰਸਾ ਕੀਤੀ ਜਾਦੀ ਹੈ1॥ ਰਹਾਉ
Sing the Glories of the Lord, sitting in that place. ||1||Pause||

6627 ਜਲਉ ਇਹ ਜਿਹਵਾ ਦੂਜੈ ਭਾਇ



Jalo Eih Jihavaa Dhoojai Bhaae ||

जलउ इह जिहवा दूजै भाइ


ਇਹ ਜੀਭ ਮੱਚ-ਸੜ ਜਾਵੇ, ਜੋ ਦੁਨੀਆ ਦੇ ਹੋਰ ਸੁਆਦ ਲੈਂਦੀ ਰਹਿੰਦੀ ਹੈ॥
Burn this tongue, which loves duality,

6628 ਹਰਿ ਰਸੁ ਚਾਖੈ ਫੀਕਾ ਆਲਾਇ



Har Ras N Chaakhai Feekaa Aalaae ||

हरि रसु चाखै फीका आलाइ


ਜਦੋਂ ਰੱਬ ਦੇ ਪਿਆਰ ਦੀ ਗੱਲ ਹੁੰਦੀ ਹੈ, ਉਧਰ ਸੁਆਦ ਨਹੀਂ ਆਉਂਦਾ, ਪਰ ਲੋਕਾਂ ਦੀਆਂ ਬੇਅਰਥ, ਨਾਂ ਕੰਮ ਆਉਣ ਵਾਲੀਆਂ ਚੁਗਲੀਆਂ ਕਰਦਾ ਹੈ॥
Which does not taste the sublime essence of the Lord, and which utters insipid words.

6629 ਬਿਨੁ ਬੂਝੇ ਤਨੁ ਮਨੁ ਫੀਕਾ ਹੋਇ



Bin Boojhae Than Man Feekaa Hoe ||

बिनु बूझे तनु मनु फीका होइ


ਰੱਬ ਨੂੰ ਚੇਤੇ ਕਰਕੇ, ਪਿਆਰ ਕਰਨ ਤੋਂ ਬਗੈਰ ਸਰੀਰ ਜਿੰਦ ਸਬ ਰੁੱਖੇ-ਮਾਰੂਥਲ-ਬੰਜਰ ਹੋ ਜਾਦੇ ਹਨ॥
Without understanding, the body and mind become tasteless and insipid.

6630 ਬਿਨੁ ਨਾਵੈ ਦੁਖੀਆ ਚਲਿਆ ਰੋਇ ੨॥



Bin Naavai Dhukheeaa Chaliaa Roe ||2||

बिनु नावै दुखीआ चलिआ रोइ ॥२॥


ਸਤਿਗੁਰਾਂ ਦੀ ਬਾਣੀ ਦੀ ਬਿਚਾਰ ਕਰਨ ਤੋਂ ਬਗੈਰ, ਬੰਦਾ ਮਰਨ ਪਿਛੋਂ ਦੁੱਖਾਂ ਵਿੱਚ ਕੂਕਦਾ-ਕੁਰਉਂਦਾ ਹੈ||2||


Without the Name, the miserable ones depart crying out in pain. ||2||
6631 ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ
Rasanaa Har Ras Chaakhiaa Sehaj Subhaae ||

रसना हरि रसु चाखिआ सहजि सुभाइ


ਜਿਸ ਦੀ ਜੀਭ ਨੇ, ਇਸ ਸਤਿਗੁਰਾਂ ਦੀ ਬਾਣੀ ਦਾ ਅੰਨਦ ਲੈ ਲਿਆ ਹੈ, ਉਹ ਅਚਾਨਿਕ ਹੋਲੀ-ਹੋਲੀ ਰੱਬ ਦੇ ਗੂਣਾਂ ਨੂੰ ਪਿਆਰ ਕਰਕੇ, ਮੌਜ਼ ਵਿੱਚ ਰਹਿੰਦੇ ਹਨ।
One whose tongue naturally and intuitively tastes the Lord's sublime essence,

6632 ਗੁਰ ਕਿਰਪਾ ਤੇ ਸਚਿ ਸਮਾਇ



Gur Kirapaa Thae Sach Samaae ||

गुर किरपा ते सचि समाइ


ਸਤਿਗੁਰਾਂ ਦੀ ਮੇਹਰ ਕਰਨ ਨਾਲ ਰੱਬ ਵਿੱਚ ਲਿਵ ਲੱਗ ਜਾਦੀ ਹੈ॥
By Guru's Grace, is absorbed in the True Lord.

6633 ਸਾਚੇ ਰਾਤੀ ਗੁਰ ਸਬਦੁ ਵੀਚਾਰ



Saachae Raathee Gur Sabadh Veechaar ||

साचे राती गुर सबदु वीचार


ਰੱਬ ਦੇ ਪ੍ਰੇਮ ਰੰਗ ਵਿੱਚ ਆਤਮਾਂ ਰੰਗੀ ਜਾਂਦੀ ਹੈ, ਸਤਿਗੁਰਾਂ ਦੀ ਬਾਣੀ ਦੀ ਬਿਚਾਰ ਕਰਨ ਨਾਲ, ਪ੍ਰਭੂ ਪ੍ਰੀਤ ਦੀ ਰੰਗਤ ਚੋਕੀ ਚੜ੍ਹਦੀ ਹੈ॥
Imbued with Truth, one contemplates the Word of the Guru's Shabad,

6634 ਅੰਮ੍ਰਿਤੁ ਪੀਵੈ ਨਿਰਮਲ ਧਾਰ ੩॥



Anmrith Peevai Niramal Dhhaar ||3||

अम्रितु पीवै निरमल धार ॥३॥


ਰੱਬ ਦਾ ਪਿਆਰਾ ਮਿੱਠੇ ਪ੍ਰੇਮ ਦਾ ਵਰਸਦਾ, ਪਵਿੱਤਰ ਅੰਮ੍ਰਿਤ ਰਸ ਪੀਂਦਾ ਹੈ||3||


And drinks in the Ambrosial Nectar, from the immaculate stream within. ||3||
6635 ਨਾਮਿ ਸਮਾਵੈ ਜੋ ਭਾਡਾ ਹੋਇ
Naam Samaavai Jo Bhaaddaa Hoe ||

नामि समावै जो भाडा होइ


ਸਤਿਗੁਰ ਦੀ ਬਾਣੀ ਉਸੇ ਮਨ ਵਿੱਚ ਟਿੱਕਦੀ ਹੈ, ਜਿਸ ਦੇ ਚਿੱਤ ਵਿੱਚ ਸਤਿਗੁਰ ਮੇਹਰਬਾਨ ਹੁੰਦੇ ਹਨ॥
The Naam, the Name of the Lord, is collected in the vessel of the mind.

6636 ਊਂਧੈ ਭਾਂਡੈ ਟਿਕੈ ਕੋਇ



Oonadhhai Bhaanddai Ttikai N Koe ||

ऊंधै भांडै टिकै कोइ


ਜਿਸ ਦਾ ਮਨ ਪ੍ਰਭੂ ਵੱਲ ਉਲਟਿਆ ਹੀ ਨਹੀਂ ਹੈ, ਉਸ ਬੰਦੇ ਦਾ ਸਤਿਗੁਰ ਦੀ ਬਾਣੀ ਵਿੱਚ ਜੀਅ ਨਹੀਂ ਲੱਗਦਾ, ਅਜੇ ਮਨ ਦੁਨੀਆਂ ਵੱਲ ਨੂੰ ਹੈ, ਰੱਬ ਵੱਲ ਪਿੱਠ ਹੈ, ਇਸ ਤਰਾਂ ਪ੍ਰੇਮੀ ਨਾਲ ਪ੍ਰੀਤ ਨਹੀਂ ਬੱਣਦੀ॥
Nothing is collected if the vessel is upside-down.

6637 ਗੁਰ ਸਬਦੀ ਮਨਿ ਨਾਮਿ ਨਿਵਾਸੁ



Gur Sabadhee Man Naam Nivaas ||

गुर सबदी मनि नामि निवासु


ਸਤਿਗੁਰਾਂ ਦੀ ਬਾਣੀ ਦੀ ਬਿਚਾਰ ਕਰਨ ਨਾਲ, ਪ੍ਰਭੂ ਪ੍ਰੀਤ ਚਿਤ ਵਿੱਚ ਜਾਗ ਜਾਂਦੀ ਹੈ॥
Through the Word of the Guru's Shabad, the Naam abides within the mind.

6638 ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ੪॥੩॥੨੩॥



Naanak Sach Bhaanddaa Jis Sabadh Piaas ||4||3||23||

नानक सचु भांडा जिसु सबद पिआस ॥४॥३॥२३॥


ਸਤਿਗੁਰ ਨਾਨਕ ਜੀ ਨੇ ਲਿਖਿਆ ਹੈ, ਰੱਬ ਉਸ ਬੰਦੇ ਦੇ ਮਨ ਵਿੱਚ ਜਾਗਦਾ ਹੈ, ਜਿਸ ਨੂੰ ਸਤਿਗੁਰਾਂ ਦੀ ਬਾਣੀ ਪਿਆਰ ਦੀ ਚਿਟਕ ਤੋੜ ਲੱਗਦੀ ਹੈ||4||3||23||
ਲਿਖ ਅਮਰਦਾਸ ਜੀ ਰਹੇ ਹਨ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ, ਛੇ ਗੁਰੂ ਜੀਆਂ ਦੀ ਬਾਣੀ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ, ਛੇ ਗੁਰੂ ਜੀਆਂ ਨੇ ਆਪਦੀ ਸਾਰੀ ਬਾਣੀ ਵਿੱਚ ਨਾਨਕ ਜੀ ਦਾ ਨਾਂਮ ਹੀ ਉਚਾਰਣ ਕੀਤਾ ਹੈ।
O Nanak, True is that vessel of the mind, which thirsts for the Shabad. ||4||3||23||

6639 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 3 ||

गउड़ी गुआरेरी महला


ਗਉੜੀ ਗੁਆਰੇਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Gwaarayree, Third Mehl:

6640 ਇਕਿ ਗਾਵਤ ਰਹੇ ਮਨਿ ਸਾਦੁ ਪਾਇ



Eik Gaavath Rehae Man Saadh N Paae ||

इकि गावत रहे मनि सादु पाइ


ਕਈ ਐਸੇ ਵੀ ਬੰਦੇ ਹਨ, ਜੋ ਸਤਿਗੁਰਾਂ ਦੀ ਬਾਣੀ ਦੇ ਗੁਣ ਗਾਈ ਵੀ ਜਾਂਦੇ ਹਨ, ਪਰ ਇੱਕ ਚਿਤ ਹੋ ਕੇ, ਜੀਅ ਲਾ ਕੇ, ਮਨ ਦੀ ਤ੍ਰਿਪਤੀ ਨਹੀਂ ਕਰ ਸਕਦੇ॥
Some sing on and on, but their minds do not find happiness.

6641 ਹਉਮੈ ਵਿਚਿ ਗਾਵਹਿ ਬਿਰਥਾ ਜਾਇ



Houmai Vich Gaavehi Birathhaa Jaae ||

हउमै विचि गावहि बिरथा जाइ


ਹੰਕਾਂਰ ਵਿੱਚ ਰੱਬ ਦੇ ਗੀਤ ਗਾਏ, ਕਿਸੇ ਕੰਮ ਦੇ ਨਹੀਂ ਹਨ॥
In egotism, they sing, but it is wasted uselessly.

6642 ਗਾਵਣਿ ਗਾਵਹਿ ਜਿਨ ਨਾਮ ਪਿਆਰੁ



Gaavan Gaavehi Jin Naam Piaar ||

गावणि गावहि जिन नाम पिआरु


ਉਹੀ ਰੱਬ ਦੇ ਕੰਮਾਂ ਦੇ ਗੁਣਾਂ ਦੀ ਪ੍ਰਸੰਸਾ ਕਰ ਸਕਦੇ ਹਨ, ਸੋਹਲੇ ਗਾ ਸਕਦੇ ਹਨ, ਜਿੰਨਾਂ ਦੀ ਪ੍ਰਭ ਜੀ ਨਾਲ, ਪ੍ਰੇਮ ਦੀ ਲਗਨ ਲੱਗ ਗਈ ਹੈ॥
Those who love the Naam, sing the song.

6643 ਸਾਚੀ ਬਾਣੀ ਸਬਦ ਬੀਚਾਰੁ ੧॥



Saachee Baanee Sabadh Beechaar ||1||

साची बाणी सबद बीचारु ॥१॥


ਰੱਬ ਦੀ ਲਗਨ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਸ਼ਬਦਾਂ ਦੀ ਬਿਚਾਰ ਕਰਨ ਨਾਲ ਲੱਗਦੀ ਹੈ||1||


They contemplate the True Bani of the Word, and the Shabad. ||1||
6644 ਗਾਵਤ ਰਹੈ ਜੇ ਸਤਿਗੁਰ ਭਾਵੈ
Gaavath Rehai Jae Sathigur Bhaavai ||

गावत रहै जे सतिगुर भावै


ਧੁਰ ਕੀ ਗੁਰਬਾਣੀ ਪੜ੍ਹ, ਸੁਣ, ਲਿਖ, ਗਾ ਤਾਹੀਂ ਹੁੰਦੀ ਹੈ, ਜੇ ਮਾਹਾਰਾਜ ਸਤਿਗੁਰ ਗੁਰੂ ਗ੍ਰੰਥਿ ਸਾਹਿਬ ਜੀ ਦੀ ਆਪਦੀ ਮਰਜ਼ੀ ਦਾ ਹੁਕਮ ਹੋਵੇ, ਜਦੋਂ ਸਤਿਗੁਰ ਜੀਵਾਂ ਉਤੇ ਮੋਹਤ ਹੁੰਦਾ ਹੈ॥
They sing on and on, if it pleases the True Guru.

6645 ਮਨੁ ਤਨੁ ਰਾਤਾ ਨਾਮਿ ਸੁਹਾਵੈ ੧॥ ਰਹਾਉ



Man Than Raathaa Naam Suhaavai ||1|| Rehaao ||

मनु तनु राता नामि सुहावै ॥१॥ रहाउ


ਉਸ ਪਿਆਰੇ ਦਾ ਸਰੀਰ, ਜੀਅ, ਜਾਨ ਸਾਰੇ ਅੰਗ, ਪ੍ਰਭ ਦੇ ਪ੍ਰੇਮ, ਪਿਆਰ ਵਿੱਚ ਲੀਨ ਹੋ ਜਾਦਾ ਹਨ, ਪਵਿੱਤਰ ਰੱਬ ਦੇ ਪ੍ਰੇਮ ਨਾਲ ਜੀਵਨ ਸੁਧਰ ਜਾਂਦਾ ਹੈ1॥ ਰਹਾਉ
Their minds and bodies are embellished and adorned, attuned to the Naam, the Name of the Lord. ||1||Pause||

6646 ਇਕਿ ਗਾਵਹਿ ਇਕਿ ਭਗਤਿ ਕਰੇਹਿ



Eik Gaavehi Eik Bhagath Karaehi ||

इकि गावहि इकि भगति करेहि


ਕਈ ਰੱਬ ਦੇ ਗੁਣ, ਸਤਿਗੁਰਾਂ ਦੇ ਸ਼ਬਦ ਨਾਲ ਗਾਉਂਦੇ, ਕਈ ਗੁਰਬਾਣੀ ਨੂੰ ਲੰਬੇ ਸਮੇਂ ਤੋਂ ਲਗਾਤਾਰ ਚੇਤੇ ਕਰਕੇ, ਬਹੁਤ ਸੁਨੇਹ ਵੀ ਕਰਦੇ ਹਨ॥
Some sing, and some perform devotional worship.

6647 ਨਾਮੁ ਪਾਵਹਿ ਬਿਨੁ ਅਸਨੇਹ



Naam N Paavehi Bin Asanaeh ||

नामु पावहि बिनु असनेह


ਪਰ ਰੱਬ ਤੇ ਸਤਿਗੁਰਾਂ ਦੇ ਪਿਆਰ ਕਰਨ ਤੋਂ ਬਗੈਰ, ਮਨ ਦੀ ਇਛਾਂ ਪੂਰੀ ਨਹੀਂ ਹੁੰਦੀ, ਰੱਬ ਤੇ ਸਤਿਗੁਰ ਜੀ ਦੋਂਨੇਂ ਹੀ ਬੰਦੇ ਦੀ ਆਪਦੀ ਮਰਜ਼ੀ ਵਿੱਚ ਸ਼ਾਮਲ ਨਹੀਂ ਹੁੰਦੇ ॥
Without heart-felt love, the Naam is not obtained.

6648 ਸਚੀ ਭਗਤਿ ਗੁਰ ਸਬਦ ਪਿਆਰਿ



Sachee Bhagath Gur Sabadh Piaar ||

सची भगति गुर सबद पिआरि


ਜਿੰਨਾਂ ਨੇ ਸਤਿਗੁਰਾਂ ਦੇ ਸ਼ਬਦਾਂ ਦੀ ਬਿਚਾਰਾਂ ਦੀ ਵਿਆਖਿਆ ਉਚਾਰ ਕੇ, ਸੱਚਾ ਪ੍ਰੇਮ ਕਿਤਾ ਜਾਂਦਾ ਹੈ, ਉਹੀ ਸਤਿਗੁਰੂ ਪ੍ਰੇਮੀ ਹਨ॥
True devotional worship consists of love for the Word of the Guru's Shabad.

6649 ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ੨॥



Apanaa Pir Raakhiaa Sadhaa Our Dhhaar ||2||

अपना पिरु राखिआ सदा उरि धारि ॥२॥


ਉਨਾਂ ਭਗਤਾਂ ਨੇ ਆਪਦੇ ਰੱਬ ਪਿਆਰੇ ਨੂੰ ਮਨ ਵਿੱਚ ਸਭਾਂਲ ਕੇ, ਚੇਤੇ ਵਿੱਚ ਰੱਖਿਆ ਹੈ||2||


The devotee keeps his Beloved clasped tightly to his heart. ||2||

Comments

Popular Posts