ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੫੧ Page 151 of 1430

6269 ਰਾਗੁ ਗਉੜੀ ਗੁਆਰੇਰੀ ਮਹਲਾ ਚਉਪਦੇ ਦੁਪਦੇ
Raag Gourree Guaaraeree Mehalaa 1 Choupadhae Dhupadhae

रागु गउड़ी गुआरेरी महला चउपदे दुपदे


ਰਾਗੁ ਗਉੜੀ ਗੁਆਰੇਰੀ ਗੁਰੂ ਨਾਨਕ ਜੀ ਦੀ ਬਗਣੀ ਹੈ, ਮਹਲਾ ਚਉਪਦੇ ਦੁਪਦੇ
Raag Gauree Gwaarayree, First Mehl, Chau-Padas & Du-Padas:

6270 ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ



Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

सति नामु करता पुरखु निरभउ निरवैरु अकाल मूरति अजूनी सैभं गुर प्रसादि
ਰੱਬ ਇੱਕ ਹੈ, ਉਸ ਦਾ ਸੱਚਾ ਨਾਂਮ ਹੈ, ਉਹ ਕੱਲਾ ਹੀ ਦੁਨੀਆਂ ਨੂੰ ਬਣਾਉਣ ਵਾਲਾ ਹੈ, ਉਸ ਦੀ ਕਿਸੇ ਨਾਲ ਦੁਸ਼ਮੱਣੀ ਨਹੀਂ ਹੈ. ਉਹ ਬਗੈਰ ਡਰ ਤੋਂ ਹੈ, ਉਸ ਦਾ ਕੋਈ ਅਕਾਰ ਨਹੀਂ ਹੈ, ਸਬ ਵਿੱਚ ਹਾਜ਼ਰ ਵੀ ਹੈ, ਉਸ ਦੀ ਕੋਈ ਜੂਨੀ ਨਹੀਂ ਹੈ, ਜੰਮਦਾ-ਮਰਦਾ ਨਹੀਂ ਹੈ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

6271 ਭਉ ਮੁਚੁ ਭਾਰਾ ਵਡਾ ਤੋਲੁ



Bho Much Bhaaraa Vaddaa Thol ||

भउ मुचु भारा वडा तोलु


ਰੱਬ ਦੇ ਹੋਣ ਦਾ ਭੋਰਸੇ ਮਨ ਵਿੱਚ ਹੋਵੇ ਤਾਂ, ਇਸ ਬਹੁਤ ਵੱਡੇ ਸੰਸਾਰ ਨੂੰ ਤਰ ਸਕਦੇ ਹਾਂ, ਵਿਕਾਂਰਾਂ ਤੋਂ ਬੱਚ ਸਕਦੇ ਹਾਂ॥
The Fear of God is overpowering, and so very heavy,

6272 ਮਨ ਮਤਿ ਹਉਲੀ ਬੋਲੇ ਬੋਲੁ



Man Math Houlee Bolae Bol ||

मन मति हउली बोले बोलु


ਮਨ ਮਰਜ਼ੀ ਕਰਨ ਵਾਲੇ, ਐਵੇ ਹੀ ਘਟੀਆਂ ਗੱਲਾਂ, ਬਗੈਰ ਮੱਤਲੱਬ ਤੋਂ ਕਰਦੇ ਹਨ॥
While the intellect is lightweight, as is the speech one speaks.

6273 ਸਿਰਿ ਧਰਿ ਚਲੀਐ ਸਹੀਐ ਭਾਰੁ



Sir Dhhar Chaleeai Seheeai Bhaar ||

सिरि धरि चलीऐ सहीऐ भारु


ਆਪ ਦੀ ਜੁੰਮੇਬਾਰੀ ਤੇ ਆਪਦੇ ਸਿਰ ਹੋ ਕੇ, ਤੁਰੀਏ, ਆਪ ਕੰਮ ਕਰੀਏ, ਆਪਦਾ ਬੋਝ ਆਪ ਚੱਕੀਏ॥
So place the Fear of God upon your head, and bear that weight;

6274 ਨਦਰੀ ਕਰਮੀ ਗੁਰ ਬੀਚਾਰੁ ੧॥



Nadharee Karamee Gur Beechaar ||1||

नदरी करमी गुर बीचारु ॥१॥


ਰੱਬ ਦੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ, ਚੰਗੇ ਭਾਗਾ ਦੇ ਹੋਣ ਦੇ ਨਾਲ, ਸਤਿਗੁਰ ਦੇ ਸ਼ਬਦਾਂ ਦੀ ਵਿਆਖਿਆ ਕਰ ਹੁੰਦੀ ਹੈ||1||


By the Grace of the Merciful Lord, contemplate the Guru. ||1||
6275 ਭੈ ਬਿਨੁ ਕੋਇ ਲੰਘਸਿ ਪਾਰਿ
Bhai Bin Koe N Langhas Paar ||

भै बिनु कोइ लंघसि पारि


ਜੇ ਕਿਸੇ ਨੂੰ ਇਹ ਡਰ ਨਾਂ ਹੋਵੇ, ਪਾਪ ਤੇ ਮਾੜੇ ਕੰਮ ਨਹੀਂ ਕਰਨੇ, ਤਾਂ ਇਸ ਰੱਬ ਦੇ ਡਰ ਤੋਂ ਬਗੈਰ, ਕੋਈ ਵੀ ਸੰਸਾਰ ਦੇ ਵਿਕਾਂਰਾਂ ਤੋਂ ਮਾੜੇ ਕੰਮਾਂ ਤੋਂ ਨਹੀਂ ਬੱਚ ਸਕਦਾ ਸੀ॥
Without the Fear of God, no one crosses over the world-ocean.

6276 ਭੈ ਭਉ ਰਾਖਿਆ ਭਾਇ ਸਵਾਰਿ ੧॥ ਰਹਾਉ



Bhai Bho Raakhiaa Bhaae Savaar ||1|| Rehaao ||

भै भउ राखिआ भाइ सवारि ॥१॥ रहाउ


ਜਿਸ ਬੰਦੇ ਨੇ ਰੱਬ ਦਾ ਡਰ ਮਨ ਵਿੱਚ ਰਖਿਆ ਹੈ, ਉਹ ਰੱਬ ਨੂੰ ਪਿਆਰ ਕਰਕੇ, ਜੀਵਨ ਸੋਹਣਾ ਬੱਣਾਂ ਲੈਂਦੇ ਹਨ੧॥ ਰਹਾਉ
This Fear of God adorns the Love of the Lord. ||1||Pause||

6277 ਭੈ ਤਨਿ ਅਗਨਿ ਭਖੈ ਭੈ ਨਾਲਿ



Bhai Than Agan Bhakhai Bhai Naal ||

भै तनि अगनि भखै भै नालि


ਰੱਬ ਸਾਡੇ ਅੰਦਰ ਹੀ ਵੱਸਦਾ ਹੈ, ਸਰੀਰ ਡਰ ਨਾਲ ਕੰਬਦਾ ਹੈ, ਸਰੀਰ ਵਿੱਚ ਪ੍ਰਭੂ ਪਤੀ ਨੂੰ, ਮਿਲਣ ਦੀ ਅੱਗ ਬਹੁਤ ਤੇਜ਼ੀ ਨਾਲ ਭੱਖ ਰਿਹੀ ਹੈ॥
The fire of fear within the body is burnt away by the Fear of God.

6278 ਭੈ ਭਉ ਘੜੀਐ ਸਬਦਿ ਸਵਾਰਿ



Bhai Bho Gharreeai Sabadh Savaar ||

भै भउ घड़ीऐ सबदि सवारि


ਪ੍ਰਭੂ ਦਾ ਡਰ ਮਨ ਵਿੱਚ ਰੱਖ ਕੇ, ਚੰਗਾ ਸਭਾਅ, ਜੀਵਨ ਬੱਣਦਾ ਹੈ, ਇਹ ਗੁਰ ਸ਼ਬਦਾ ਦੇ ਬਿਚਾਰਨ ਨਾਲ ਬੱਣਦਾ ਹੈ॥
Through this Fear of God, we are adorned with the Word of the Shabad.

6279 ਭੈ ਬਿਨੁ ਘਾੜਤ ਕਚੁ ਨਿਕਚ



Bhai Bin Ghaarrath Kach Nikach ||

भै बिनु घाड़त कचु निकच


ਪ੍ਰਭੂ ਦੇ ਡਰ ਤੋਂ ਬਗੈਰ ਆਦਤਾ, ਜੀਵਨ ਸਬ ਬੇਢੰਗਾਂ, ਡਿੱਕਡੋਲੇ ਖਾਂਦਾ, ਬਗੈਰ ਕਿਸੇ ਸੇਧ ਵਾਲਾ ਬੱਣਦਾ ਹੈ॥
Without the Fear of God, all that is fashioned is false.

6280 ਅੰਧਾ ਸਚਾ ਅੰਧੀ ਸਟ ੨॥



Andhhaa Sachaa Andhhee Satt ||2||

अंधा सचा अंधी सट ॥२॥


ਐਸਾ ਮਨ ਮਰਜ਼ੀ ਕਰਨ ਵਾਲਾ, ਹੋਸ਼ਾ ਹੁੰਦਾ ਹੈ, ਕੋਈ ਅੱਕਲ ਨਹੀਂ ਹੁੰਦੀ, ਉਨਾਂ ਦਾ ਉਧਮ ਵੀ ਕੀਤਾ ਵੀ ਅੰਨਾਂ, ਬੇਕਾਰ ਹੁੰਦਾ ਹੈ।||2||


Useless is the mold, and useless are the hammer-strokes on the mold. ||2||
6281 ਬੁਧੀ ਬਾਜੀ ਉਪਜੈ ਚਾਉ
Budhhee Baajee Oupajai Chaao ||

बुधी बाजी उपजै चाउ


ਅੱਕਲ ਦੁਨੀਆਂ ਦੇ ਕੰਮਾਂ, ਵਿਕਾਰਾਂ, ਤੱਮਾਸ਼ਿਆਂ ਵਿੱਚ ਮਨ ਮਸਤ ਹੁੰਦੀ ਹੈ॥
The desire for the worldly drama arises in the intellect.

6282 ਸਹਸ ਸਿਆਣਪ ਪਵੈ ਤਾਉ



Sehas Siaanap Pavai N Thaao ||

सहस सिआणप पवै ताउ


ਸਾਰੀਆਂ ਅੱਕਲਾਂ ਹੋਣ ਦੇ ਬਾਵਜੂਦ ਵੀ ਕੋਈ ਕੰਮ ਲੋਟ ਨਹੀਂ ਹੁੰਦਾ॥
But even with thousands of clever mental tricks, the heat of the Fear of God does not come into play.

6283 ਨਾਨਕ ਮਨਮੁਖਿ ਬੋਲਣੁ ਵਾਉ



Naanak Manamukh Bolan Vaao ||

नानक मनमुखि बोलणु वाउ


ਨਾਨਕ ਜੀ ਲਿਖਦੇ ਹਨ, ਮਨ ਮਰਜ਼ੀ ਕਰਨ ਵਾਲੇ, ਜੋ ਮੂੰਹ ਵਿੱਚ ਆਉਂਦਾ ਹੈ, ਉਹੀ ਫ਼ਜ਼ਲ, ਬੇਅਰਥ ਬੋਲੀ ਜਾਂਦੇ ਹਨ॥
O Nanak, the speech of the self-willed manmukh is just wind.

6284 ਅੰਧਾ ਅਖਰੁ ਵਾਉ ਦੁਆਉ ੩॥੧॥



Andhhaa Akhar Vaao Dhuaao ||3||1||

अंधा अखरु वाउ दुआउ ॥३॥१॥


ਉਹ ਬਗੈਰ ਕਿਸੇ ਅਰਥ, ਵਜ਼ਨ ਦੀਆਂ ਗੱਲਾਂ ਕਰਦਾ ਹੈ, ਕੋਈ ਕੰਮ ਦੀ ਗੱਲ ਨਹੀਂ ਹੁੰਦੀ, ਸਾਰੇ ਦਾਅ-ਪੇਚ ਹਵਾ ਵਾਂਗ ਖਾਲੀ ਹੁੰਦੇ ਹਨ.||3||1||


His words are worthless and empty, like the wind. ||3||1||
6285 ਗਉੜੀ ਮਹਲਾ
Gourree Mehalaa 1 ||

ਗਉੜੀ ਮਹਲਾ

गउड़ी महला
Gauree, First Mehl:

6286 ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ



Ddar Ghar Ghar Ddar Ddar Ddar Jaae ||

डरि घरु घरि डरु डरि डरु जाइ


ਰੱਬ ਜੀ ਤੇਰੇ ਡਰ ਵਿੱਚ ਮਨ ਦੀ ਸ਼ਕਤੀ ਮਿਲਦੀ ਹੈ, ਮਨ ਤੇਰਾ ਹੋ ਜਾਂਦਾ ਹੈ, ਤੂੰ ਮੇਰੇ ਤੇ ਸਬ ਜੀਵਾਂ ਦੇ ਤਨ-ਮਨ ਵਿੱਚ ਰਹਿੰਦਾ ਹੈ, ਤੇਰੇ ਡਰ ਕਾਰਨ, ਸਾਰੇ ਡਰ ਮੁੱਕ ਜਾਂਦੇ ਹਨ, ਤੇਰੇ ਡਰ ਵਿੱਚ ਕੋਈ ਖ਼ਤਰਾ ਨਹੀਂ ਹੈ॥
Place the Fear of God within the home of your heart; with this Fear of God in your heart, all other fears shall be frightened away.

6287 ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ
So Ddar Kaehaa Jith Ddar Ddar Paae ||
सो डरु केहा जितु डरि डरु पाइ
ਰੱਬ ਜੀ ਤੇਰੇ ਡਰ ਵਿੱਚ ਕੋਈ ਐਸੀ ਡਰਨ ਵਾਲੀ, ਸਹਿਮਣ ਵਾਲੀ ਗੱਲ ਨਹੀਂ ਹੈ, ਤੇਰੇ ਡਰ ਵਿੱਚ ਕੋਈ ਖ਼ਤਰਾ ਨਹੀਂ ਹੈ, ਐਵੇਂ ਹੀ ਡਰਦੇ ਹਨ॥
What sort of fear is that, which frightens other fears?


6288 ਤੁਧੁ ਬਿਨੁ ਦੂਜੀ ਨਾਹੀ ਜਾਇ
Thudhh Bin Dhoojee Naahee Jaae ||
तुधु बिनु दूजी नाही जाइ
ਮੇਰੇ ਪਾਰਬ੍ਰਹਿਮ ਪਿਤਾ ਜੀ ਤੇਰੇ ਬਗੈਰ ਜੀਵਾਂ ਦਾ ਹੋਰ ਦੂਜਾ ਪਾਲਣ ਵਾਲ ਨਹੀਂ ਹੈ॥
Without You, I have other place of rest at all.


6289 ਜੋ ਕਿਛੁ ਵਰਤੈ ਸਭ ਤੇਰੀ ਰਜਾਇ ੧॥
Jo Kishh Varathai Sabh Thaeree Rajaae ||1||
जो किछु वरतै सभ तेरी रजाइ ॥१॥
ਜੋ ਵੀ ਦੁਨੀਆਂ ਉਤੇ ਹੋ ਰਿਹਾ ਹੈ, ਸਾਰਾ ਕੁੱਝ ਤੇਰੇ ਕਹਿੱਣੇ ਵਿੱਚ, ਤੇਰੇ ਹੁਕਮ ਵਿੱਚ ਹੋ ਰਿਹਾ ਹੈ||1||
Whatever happens is all according to Your Will. ||1||


6290 ਡਰੀਐ ਜੇ ਡਰੁ ਹੋਵੈ ਹੋਰੁ



Ddareeai Jae Ddar Hovai Hor ||

डरीऐ जे डरु होवै होरु


ਰੱਬ ਦੇ ਡਰ ਤੋਂ ਡਰ ਨਹੀਂ ਲੱਗਦਾ, ਜੋ ਦੁਨੀਆਂ ਦੇ ਡਰਾਂ ਕਾਰਨ ਬੰਦੇ ਦਾ ਸਾਹ ਗੁੰਮ ਰਹਿੰਦਾ, ਬੰਦਾ ਸਹਿਮਿਆ ਫਿਰਦਾ ਹੈ॥
Be afraid, if you have any fear, other than the Fear of God.

6291 ਡਰਿ ਡਰਿ ਡਰਣਾ ਮਨ ਕਾ ਸੋਰੁ ੧॥ ਰਹਾਉ



Ddar Ddar Ddaranaa Man Kaa Sor ||1|| Rehaao ||

डरि डरि डरणा मन का सोरु ॥१॥ रहाउ


ਐਵੇ ਹੀ ਸਦਾ ਡਰਦੇ ਰਹਿੱਣਾਂ, ਮਨ ਦੇ ਘਬਰਾਉਣ ਦੀ ਨਿਸ਼ਾਨੀ ਹੈ, ਮਨ ਐਵੇਂ ਹੀ ਡਰ ਦੀਆਂ ਦੁਹਾਈਆਂ ਦੇਈ ਜਾਂਦਾ ਹੈ||1||Pause||


Afraid of fear, and living in fear, the mind is held in tumult. ||1||Pause||
6292 ਨਾ ਜੀਉ ਮਰੈ ਡੂਬੈ ਤਰੈ
Naa Jeeo Marai N Ddoobai Tharai ||

ना जीउ मरै डूबै तरै


ਨਾਂ ਤਾਂ ਮਨ ਮਰਦਾ ਹੈ, ਜੀਅ ਨਾਂ ਹੀ ਪਾ ਡੁਬਦਾ ਹੈ, ਮਨ ਤਰਦਾ ਵੀ ਨਹੀਂ ਹੈ॥
he soul does not die; it does not drown, and it does not swim across.

6293 ਜਿਨਿ ਕਿਛੁ ਕੀਆ ਸੋ ਕਿਛੁ ਕਰੈ



Jin Kishh Keeaa So Kishh Karai ||

जिनि किछु कीआ सो किछु करै


ਜਿਸ ਪ੍ਰਮਾਤਮਾਂ ਨੇ ਸ੍ਰਿਸਟੀ ਬੱਣਾਈ ਹੈ, ਉਹੀ ਸਬ ਕੁੱਝ ਸਭਾਲ ਰਿਹਾ ਹੈ॥
The One who created everything does everything.

6294 ਹੁਕਮੇ ਆਵੈ ਹੁਕਮੇ ਜਾਇ



Hukamae Aavai Hukamae Jaae ||

हुकमे आवै हुकमे जाइ


ਉਸੇ ਰੱਬ ਦੇ ਕਹੇ ਤੋਂ ਜੀਵ ਦੁਨੀਆਂ ਉਤੇ ਆਉਂਦੇ, ਜਨਮ ਲੈਂਦੇ ਹਨ, ਜਦੋਂ ਚਾਹੇ ਆਪਦੀ ਹੀ ਮਰਜ਼ੀ ਨਾਲ ਮਾਰ ਦਿੰਦਾ ਹੈ॥
By the Hukam of His Command we come, and by the Hukam of His Command we go.

6295 ਆਗੈ ਪਾਛੈ ਹੁਕਮਿ ਸਮਾਇ ੨॥



Aagai Paashhai Hukam Samaae ||2||

आगै पाछै हुकमि समाइ ॥२॥


ਇਸ ਦੁਨੀਆਂ ਤੇ ਅੱਗਲੀ, ਪਿਛਲੀ ਦੁਨੀਆਂ, ਸਾਰੇ ਜਨਮਾਂ, 84 ਲੱਖ ਜੂਨ ਵਿੱਚ ਰੱਬ ਦੇ ਭਾਂਣੇ ਵਿੱਚ ਜੀਵ ਨੂੰ ਚੱਲਣਾ ਪੈਂਦਾ ਹੈ||2||


Before and after, His Command is pervading. ||2||
6296 ਹੰਸੁ ਹੇਤੁ ਆਸਾ ਅਸਮਾਨੁ
Hans Haeth Aasaa Asamaan ||

हंसु हेतु आसा असमानु


ਜਿਸ ਕੋਲ ਪ੍ਰਭੂ ਦਾ ਡਰ ਨਹੀਂ ਹੈ, ਅਹਿੰਸਾ-ਲੜਾਕਾਪਨ, ਮੋਹ, ਲਾਲਚ ਹੰਕਾਂਰ ਵਿੱਚ ਫਿਰਦੇ ਹਨ॥
Cruelty, attachment, desire and egotism

6297 ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ



This Vich Bhookh Bahuth Nai Saan ||

तिसु विचि भूख बहुतु नै सानु


ਜਿਸ ਕੋਲ ਪ੍ਰਭੂ ਦਾ ਡਰ ਨਹੀਂ ਹੈ, ਲਾਲਚ ਦੀ ਭੂੱਖ ਦੀ ਨਦੀ ਵਾਂਗ ਹੈ, ਤ੍ਰਿਸ਼ਨਾਂ ਦੀ ਭੁੱਖ ਨਹੀਂ ਮਿੱਟਦੀ, ਵਧੀ ਜਾਂਦੀ ਹੈ॥
There is great hunger in these, like the raging torrent of a wild stream.

6298 ਭਉ ਖਾਣਾ ਪੀਣਾ ਆਧਾਰੁ



Bho Khaanaa Peenaa Aadhhaar ||

भउ खाणा पीणा आधारु


ਪ੍ਰਭੂ ਦਾ ਡਰ ਹੈ, ਆਤਮਾਂ ਦਾ ਖਾਂਣਾ ਪੀਣ ਦਾ ਧਰਵਾਸ ਹੈ, ਮਨ ਦੀ ਖ਼ਰਾਕ ਹੈ॥
Let the Fear of God be your food, drink and support.

6299 ਵਿਣੁ ਖਾਧੇ ਮਰਿ ਹੋਹਿ ਗਵਾਰ ੩॥



Vin Khaadhhae Mar Hohi Gavaar ||3||

विणु खाधे मरि होहि गवार ॥३॥


ਪ੍ਰਭੂ ਦੇ ਡਰ, ਆਤਮਾਂ ਦੀ ਖ਼ੁਰਕ ਹੈ, ਇਸ ਬਗੈਰ, ਉਸ ਦੀ ਆਤਮਾਂ ਦੁਨਿਆਵੀ ਕੰਮਾਂ ਤੋਂ ਘਬਰਾਉਂਦੀ ਹੈ||3||


Without doing this, the fools simply die. ||3||
6300 ਜਿਸ ਕਾ ਕੋਇ ਕੋਈ ਕੋਇ ਕੋਇ
Kaa Koe Koee Koe Koe ||

जिस का कोइ कोई कोइ कोइ


ਪ੍ਰਮਾਤਮਾਂ ਹੀ ਸਾਰਿਆਂ ਨੂੰ ਸਹਾਰਾ ਦਿੰਦੀ ਹੈ, ਪਰ ਉਹ ਬੰਦਿਆ ਵਿੱਚੋਂ ਦੀ ਹੋ ਕੇ ਸਹਾਇਤਾ ਕਰਦਾ ਹੈ, ਕਿਸੇ ਦਾ ਕੋਈ ਸਹਾਰਾ ਬੱਣ ਜਾਂਦਾ ਹੈ, ਕਿਸੇ ਦਾ ਕੋਈ, ਪਰ ਐਸਾ ਵੀ ਕੋਈ, ਵਿਰਲਾ ਹੀ ਹੁੰਦਾ ਹੈ। ਹਰ ਕੋਈ ਮਦੱਦ ਨਹੀਂ ਕਰਦਾ॥
If anyone really has anyone else - how rare is that person!

6301 ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ



Sabh Ko Thaeraa Thoon Sabhanaa Kaa Soe ||

सभु को तेरा तूं सभना का सोइ


ਪ੍ਰਭ ਜੀ ਸਾਰੇ ਜੀਵ ਤੇਰੇ ਹਨ, ਰੱਬ ਜੀ ਤੂੰ ਹੀ ਸਬ ਦਾ ਹੈ, ਤੂੰ ਸਾਰਿਆਂ ਜੀਵਾਂ ਨੂੰ ਪਾਲਣ ਵਾਲਾ ਹੈ॥
All are Yours - You are the Lord of all.

6302 ਜਾ ਕੇ ਜੀਅ ਜੰਤ ਧਨੁ ਮਾਲੁ



Jaa Kae Jeea Janth Dhhan Maal ||

जा के जीअ जंत धनु मालु


ਉਸੇ ਰੱਬ ਦੇ ਸਾਰੇ ਜੀਵਮ ਜੂੰਤੂ ਪੈਦਾ ਕੀਤੇ ਹੋਏ ਹਨ, ਉਸ ਦਾ ਹੀ ਪਸਾਰਾ ਹੈ, ਪ੍ਰਕਿਰਤੀ, ਧੰਨ ਮਾਲ ਸਬ ਉਸੇ ਰੱਬ ਨੇ ਪੈਦਾ ਕੀਤਾ ਹੈ॥
All beings and creatures, wealth and property belong to Him.

6303 ਨਾਨਕ ਆਖਣੁ ਬਿਖਮੁ ਬੀਚਾਰੁ ੪॥੨॥



Naanak Aakhan Bikham Beechaar ||4||2||

नानक आखणु बिखमु बीचारु ॥४॥२॥


ਨਾਨਕ ਜੀ ਕਹਿ ਰਹੇ ਹਨ, ਉਸ ਪ੍ਰਭੂ ਦਾ ਵਰਨਣ ਕਰਨਾਂ, ਬਿਚਾਨਾਂ ਬਹੁਤ ਔਖਾ ਹੈ, ਉਸ ਦੇ ਕੰਮਾਂ ਦੇ ਗੁਣ ਬਹੁਤ ਹਨ, ਕੱਲਾ-ਕੱਲਾ ਕੰਮ ਗਿੱਣਨਾਂ ਬਹੁਤ ਔਖਾ ਹੈ. ||4||2||


O Nanak, it is so difficult to describe and contemplate Him. ||4||2||
6304 ਗਉੜੀ ਮਹਲਾ
Gourree Mehalaa 1 ||

गउड़ी महला


ਗਉੜੀ ਮਹਲਾ
Gauree, First Mehl:

6305 ਮਾਤਾ ਮਤਿ ਪਿਤਾ ਸੰਤੋਖੁ



Maathaa Math Pithaa Santhokh ||

माता मति पिता संतोखु


ਮਾਤਾ ਦਾ ਸਭਾਅ ਅੱਕਲ ਦੇਣਾਂ ਹੈ, ਬੁੱਧ ਮਾਂ ਦਾ ਦਰਜਾਂ ਲੈ ਲੈਦੀ ਹੈ, ਪਿਤਾ ਦਾ ਸੁਭਾਅ ਧੀਰਜ਼ ਵਾਲਾ ਹੈ। ਸਬਰ ਕਰਨ ਵਾਲਾ ਪਿਤਾ ਵਰਗਾ ਜੁੰਮੇਬਾਰ ਹੈ॥
Let wisdom be your mother, and contentment your father.

6306 ਸਤੁ ਭਾਈ ਕਰਿ ਏਹੁ ਵਿਸੇਖੁ ੧॥



Sath Bhaaee Kar Eaehu Visaekh ||1||

सतु भाई करि एहु विसेखु ॥१॥


ਸੱਚੇ ਊਚੇ ਮਨ ਨਾਲ, ਭਰਾਵਾਂ ਵਾਂਗ, ਭਾਈ ਵਾਲ ਬੱਣ ਕੇ, ਲੋਕਾਂ ਦੀ ਸੇਵਾ ਕਰ||1||


Let Truth be your brother - these are your best relatives. ||1||
6307 ਕਹਣਾ ਹੈ ਕਿਛੁ ਕਹਣੁ ਜਾਇ
Kehanaa Hai Kishh Kehan N Jaae ||

कहणा है किछु कहणु जाइ


ਰੱਬ ਜੀ ਜਿੰਨੇ ਤੇਰੇ ਗੁਣ, ਕੰਮ, ਪਸਾਰੇ ਹਨ, ਆਲੇ ਦੁਆਲੇ ਜੋ ਵੀ ਸ੍ਰਿਸਟੀ ਬਣੀ ਹੈ, ਬਹੁਤ ਜ਼ਿਆਦਾ ਹੈ, ਮੈਂ ਦੱਸਣਾਂ ਵੀ ਚਹੁੰਦਾ ਹਾਂ, ਪਰ ਮੈਂ ਬੋਲ ਕੇ ਦੱਸ ਨਹੀਂ ਸਕਦਾ॥
He has been described, but He cannot be described at all.

6308 ਤਉ ਕੁਦਰਤਿ ਕੀਮਤਿ ਨਹੀ ਪਾਇ ੧॥ ਰਹਾਉ



Tho Kudharath Keemath Nehee Paae ||1|| Rehaao ||

तउ कुदरति कीमति नही पाइ ॥१॥ रहाउ


ਪਾਰਬ੍ਰਹਿਮ ਜੀ, ਤੇਰਾ ਬਣਿਆ ਬ੍ਰਹਿਮੰਡ, ਬਨਸਪਤੀ, ਜੀਵ-ਜੁੰਤੂ, ਧਰਤੀ, ਅਕਾਸ਼ ਸਮੁੰਦਰ ਹੋਰ ਵੀ ਜੋ ਹੈ, ਤੂੰਹੀਂ ਤੂੰ ਆਪ ਹੀ ਜਾਣਦਾ ਹੈ, ਮੈਂ ਤਾਂ ਗਿੱਣਤੀ ਵੀ ਨਹੀਂ ਕਰ ਸਕਦਾ, ਇਸ ਸਬ ਕਾਸੇ ਦਾ ਮੁੱਲ ਕਿਵੇ ਦੱਸ ਸਕਦਾ ਹੈ? ਮੈਂ ਤਾਂ ਰੱਬ ਜੀ ਤੇਰੇ ਤੇ ਇੰਨਾਂ ਵਸਤੂਆਂ ਦੇ ਗੁਣ ਵੀ ਨਹੀਂ ਦਸ ਸਕਦਾ੧॥ ਰਹਾਉ
Your All-pervading creative nature cannot be estimated. ||1||Pause||

6309 ਸਰਮ ਸੁਰਤਿ ਦੁਇ ਸਸੁਰ ਭਏ



Saram Surath Dhue Sasur Bheae ||

सरम सुरति दुइ ससुर भए


ਸੱਸ ਸੌਹਰੇ ਦੀ ਇੱਜ਼ਤ ਮਾਂਣ ਕਰਨ ਵਾਂਗ, ਜਿੰਦਗੀ ਵਿੱਚ ਮੇਹਨਤ ਤੇ ਅੱਕਲ ਨੂੰ ਪਹਿਲ ਦਿੱਤੀ ਜਾਵੇ, ਜੇ ਮਾੜੇ ਕੰਮਾਂ ਤੋਂ, ਪਾਪ ਕਰਨ ਤੋਂ ਸੰਭਲ ਕੇ -ਬਚ ਕੇ ਚੱਲਿਆ ਜਾਵੇ. ਸੁਰਤ-ਅੱਕਲ ਨੂੰ ਸੁੱਚਾ-ਸੁੱਧ ਪਵਿੱਤਰ ਬਣਾਂ ਲਿਆ ਜਾਵੇ, ਕ੍ਰਿਤ-ਮੇਹਨਤ, ਬੁੱਧ-ਅੱਕਲ ਦਾ ਘਰ ਵਿੱਚ ਵਾਸਾ ਹੋਵੇ, ਸੱਸ ਸੌਹਰੇ ਦੇ ਡਰ-ਪਿਆਰ ਦੇਣ ਵਾਂਗ ਘਰ ਬਹੁਤ ਸੋਹਣਾਂ ਚਲਦਾ ਹੈ॥
Modesty, humility and intuitive understanding are my mother-in-law and father-in-law.

6310 ਕਰਣੀ ਕਾਮਣਿ ਕਰਿ ਮਨ ਲਏ ੨॥



Karanee Kaaman Kar Man Leae ||2||

करणी कामणि करि मन लए ॥२॥


ਹਰ ਕੰਮ ਵਿੱਚ ਸੁਚਾਆਰੀ,ਚੰਗੀ ਸੁਆਣੀ-ਔਰਤ ਵਾਂਗ, ਜੋ ਪਤੀ ਦੀ ਹਰ ਇਛਾ ਪੂਰੀ ਕਰਦੀ ਹੈ, ਜੇ ਚਿਤ-ਜੀਅ ਲਾ ਕੇ ਸੋਹਣੀ ਜਿੰਦਗੀ ਸ਼ੁਰੂ ਕਰ ਲਵੇ, ਜਿਉਣਾਂ ਸੌਖਾ ਹੋ ਜਾਵੇਗਾ||2||


I have made good deeds my spouse. ||2||
6311 ਸਾਹਾ ਸੰਜੋਗੁ ਵੀਆਹੁ ਵਿਜੋਗੁ
Saahaa Sanjog Veeaahu Vijog ||

साहा संजोगु वीआहु विजोगु


ਵਿਆਹ ਦਾ ਸ਼ੁਬ ਮੂਹਰਤ-ਸਮਾਂ ਰੱਖਿਆ ਜਾਵੇ, ਉਹ ਪ੍ਰੇਮੀ ਨਾਲ ਮਿਲਾਪ ਕਰਦਾ ਹੈ, ਪ੍ਰਭੂ ਪਤੀ ਦਾ ਮਿਲਾਪ ਦੁਨੀਆਂ ਦਾ ਵਿਛੋੜਾ ਪਾ ਦਿੰਦਾ ਹੈ, ਜਿਸ ਨੂੰ ਪਤੀ ਦਾ ਪਿਆਰ ਮਿਲਦਾ ਹੈ, ਉਹ ਦੁਨੀਆਂ ਨੂੰ ਭੁੱਲ ਜਾਦਾ ਹੈ॥
Union with the Holy is my wedding date, and separation from the world is my marriage.

6312 ਸਚੁ ਸੰਤਤਿ ਕਹੁ ਨਾਨਕ ਜੋਗੁ ੩॥੩॥



Sach Santhath Kahu Naanak Jog ||3||3||

सचु संतति कहु नानक जोगु ॥३॥३॥


ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਇਹ ਪ੍ਰਭੂ ਪਤੀ ਦੇ ਮਿਲਨ ਨਾਲ ਪਵਿੱਤਰ-ਸ਼ੁੱਧ, ਆਤਮਾਂ ਰੂਪ ਸੰਤਾਨ-ਔਲਾਦ ਦਾ ਜਨਮ ਹੁੰਦਾ ਹੈ ||3||3||


Says Nanak, Truth is the child born of this Union. ||3||3||

Comments

Popular Posts