ਜੇ ਅਸੀ ਸਿਰਫ਼ ਦੇਣਾਂ ਸਿੱਖ ਜਾਈਏ, ਜਿੰਦਗੀ ਸੌਖੀ ਹੋ ਜਾਵੇਗੀ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ


ਕੀ ਕਦੇ ਕਿਸੇ ਦੇ ਕੰਮ ਆਏ ਹੋਂ? ਆਪਦੇ ਲਈ ਸਬ ਲੋਕ, ਹਰ ਹਿਲਾ ਕਰਦੇ ਹਨ। ਕੀ ਕਦੇ ਦੂਜੇ ਦੇ ਸੁਖ ਲਈ ਵੀ ਕੁੱਝ ਕਰਦੇ ਹਾਂ? ਮੇਰੀ-ਮੇਰੀ ਛੱਡ ਕੇ ਇੱਕ ਦੂਜੇ ਲਈ ਜਿਉਣਾਂ ਸਿੱਖੀਏ। ਇੱਕ ਦੂਜੇ ਦੀਆਂ ਮਜ਼ਬੂਆਂ ਸਮਝੀਏ। ਉਨਾਂ ਦਾ ਹੱਲ ਕੱਢੀਏ। ਚੰਗੇ ਦੋਸਤ ਬੱਣੀਏ। ਜੋ ਸਾਡੇ ਮਨ ਵਿੱਚ ਹੈ; ਉਹੀ ਚੇਹਰੇ ਉਤੇ ਹੋਣਾਂ ਚਾਹੀਦਾ ਹੈ। ਜੇ ਚੇਹਰੇ ਤੋਂ ਸੱਚਾਈ ਪੜ੍ਹ ਸਕਾਂਗੇ, ਤਾਂਹੀਂ ਦੋਸਤੀ ਪੱਕੀ ਹੋਵੇਗੀ। ਅਸੀਂ ਇੱਕ ਦੂਜੇ ਦੇ ਨਜ਼ਦੀਕ ਆ ਸਕਾਂਗੇ। ਜੇ ਸਾਡੇ ਅੰਦਰ ਪਿਆਰ ਦੀ ਲੱਚਕਤਾ ਹੋਵੇਗੀ। ਹਰ ਮਸੀਬਤ ਦਾ ਹੱਲ ਹੋ ਜਾਵੇਗਾ। ਬੰਦਾ, ਬੰਦੇ ਲਈ ਦਾਰੂ ਹੈ। ਬੰਦਾ ਹੀ ਬੰਦੇ ਨੂੰ ਹੋਸਲਾ ਦਿੰਦਾ ਹੈ। ਬੰਦਾ ਹੀ ਬੰਦੇ ਨੂੰ ਰਾਹ ਦੱਸਦਾ ਹੈ। ਚੰਗੀ ਸਲਾਅ ਦਿੰਦਾ ਹੈ। ਕੰਮ ਆਉਂਦਾ ਹੈ। ਚੰਗੀ ਸੋਚ ਹੈ ਤਾਂ ਹਰ ਪੱਖੋ ਸਹਾਇਤਾ ਕਰਾਂਗੇ। ਮੂੰਹ ਦੇ ਨਾਲ ਹੋਸਲਾਂ ਦੇ ਦੇਣਾ ਵੀ ਵਹੁਤ ਸ਼ਕਤੀ ਦਿੰਦਾ ਹੈ। ਜਿਸ ਲਈ ਬੋਲ ਬੋਲੇ ਗਏ ਹਨ। ਉਸ ਨੂੰ ਬਹੁਤ ਤਾਕਤ ਮਿਲ ਜਾਂਦੀ ਹੈ। ਉਨੀ ਤਾਕਤ ਕਿਸੇ ਮਨ ਭਾਉਂਦੇ ਭੋਜਨ ਨੂੰ ਖਾ ਕੇ ਨਹੀਂ ਆਉਂਦੀ। ਕਈ ਬਾਰੀ ਮੂਹਰੇ ਵਾਲੇ ਦਾ ਚੇਹਰਾ ਦੇਖ ਕੇ ਹੀ, ਮਨ ਬਾਗੋ-ਬਾਗ ਹੋ ਜਾਂਦਾ ਹੈ। ਆਮ ਹੀ ਅਸੀਂ ਕਹਿ ਦਿੰਦੇ ਹਾਂ, " ਅੱਜ ਬਈ ਤੇਰੇ ਦਰਸ਼ਨ ਹੋ ਗਏ, ਈਦ ਦਾ ਚੰਦ ਮੱਥੇ ਲੱਗਿਆ ਹੈ। ਕਈ ਚੇਹਰੇ ਹੁੰਦੇ ਹੀ ਚੰਦ ਵਰਗੇ ਹਨ। ਮੁੱਖ ਨੂੰ ਦੇਖ ਕੇ ਚਾਰੇ ਪਾਸੇ ਰੋਸ਼ਨੀ ਫੈਲੀ ਲੱਗਦੀ ਹੈ। " ਇਹ ਸਬ ਕੁੱਝ ਜਿਉਣ ਲਈ ਮਦੱਦ ਕਰਦਾ ਹੈ। ਮਨ ਨੂੰ ਸਕੂਨ ਮਿਲਦਾ ਹੈ।

ਕਿਸੇ ਦੀ ਮਦੱਦ ਕਰੀਏ ਤਾਂ ਮਨ ਨੂੰ ਲੋਰ ਜਿਹੀ ਚੜ੍ਹਦੀ ਹੈ। ਹੋਰ ਕੋਲੋਂ ਦੇਣ ਨੂੰ ਜੀਅ ਕਰਦਾ ਹੈ। ਘਰ ਵਿੱਚ ਹੀ ਜੋ ਔਰਤ ਰਸੋਈ ਵਿੱਚ ਭੋਜਨ ਤਿਆਰ ਕਰਕੇ ਪੂਰੇ ਪਰਿਵਾਰ ਨੂੰ ਦਿੰਦੀ ਹੈ। ਉਹ ਹਰ ਰੋਜ਼ ਨਵੇਂ-ਨਵੇਂ ਪੱਕਵਾਨ ਬੱਣਾਂ ਕੇ, ਅੱਗੇ ਰੱਖਦੀ ਹੈ। ਹਰ ਬੰਦੇ ਨੂੰ ਹੋਰ ਖਾਂਣ ਲਈ ਬਾਰ-ਬਾਰ ਪੁੱਛਦੀ ਹੈ। ਉਸ ਵੇਲੇ ਉਸ ਦੇ ਚੇਹਰੇ ਨੂੰ ਦੇਖਣਾਂ। ਉਸ ਦੇ ਚੇਹਰੇ ਉਤੇ ਕਿੰਨੀ ਸੰਤੁਸ਼ਟੀ ਹੁੰਦੀ ਹੈ। ਇਕ ਅਜੀਬ ਜਿਹੀ ਮੁਸਕਰਾਨ ਹੁੰਦੀ ਹੈ। ਕਦੇ ਕਿਸੇ ਭੁੱਖੇ ਨੂੰ ਖ਼ਲਾ ਕੇ ਦੇਖਣਾਂ। ਇੱਕ ਬਾਰ ਤਾਂ ਤੁਸੀਂ ਅੱਗਲੇ ਲਈ ਦਾਤਾ ਬੱਣ ਜਾਵੋਂਗੇ। ਕਿਸੇ ਪੰਛੀ, ਜਾਨਵਰ ਨੂੰ ਦਾਣਾ ਪਾ ਕੇ ਦੇਖਣਾਂ। ਉਹ ਫਿਰ ਮੁੜ ਕੇ ਵਾਪਸ ਆਵੇਗਾ। ਹੋਰ ਆਸ ਰੱਖੇਗਾ। ਦਾਣਾ ਪਾਉਣ ਵਾਲੇ ਦੇ ਆਲੇ-ਦੁਆਲੇ ਡੱਗ ਮਗਾਏਗਾ। ਦਰਖ਼ੱਤ ਵੀ ਸਾਨੂੰ ਬਗੈਰ ਕੁੱਝ ਲਏ ਫ਼ਲ ਦਿੰਦੇ ਹਨ। ਫ਼ਲ ਟੁੱਟ ਕੇ ਆਪੇ ਸਾਡੇ ਮੂਹਰੇ ਡਿੱਗ ਪੈਂਦਾ ਹੈ। ਹੋਰ ਵੀ ਬਹੁਤ ਲੋੜਾਂ ਪੂਰੀਆਂ ਕਰਦੇ ਹਨ। ਬਾਕੀ ਸਬ ਫ਼ਸਲਾਂ ਵੀ ਪੱਕ ਕੇ ਸਾਡੇ ਮੂਹਰੇ ਆ ਜਾਂਦੀਆਂ ਹਨ। ਕਿਸੇ ਪਾਸੇ ਤੋਂ ਤੋਟ ਨਹੀਂ ਆਉਂਦੀ। ਪਰ

ਜਦੋਂ ਪ੍ਰੇਮੀ ਜੋੜਾ ਮਿਲਦੇ ਹਨ। ਉਦੋ ਵੀ ਇਕ ਦੂਜੇ ਪ੍ਰਤੀ ਤੇ ਆਪਦੇ ਪ੍ਰਤੀ ਆਪਣਾਂ ਪਨ ਹੁੰਦਾ ਹੈ। ਮਨ ਵਿੱਚ ਦੁਨੀਆਂ ਭਰ ਦੀਆਂ ਚੀਜ਼ਾਂ ਨਾਲੋਂ ਕਿਤੇ ਵੱਧ ਅੰਨਦ ਹੁੰਦਾ ਹੈ। ਹੋਰ ਸਬ ਚੀਜ਼ਾਂ ਵੱਲੋਂ ਧਿਅਨ ਹੱਟ ਜਾਂਦਾ ਹੈ। ਇਕ ਦੂਜੇ ਦੂਜੇ ਦੀ ਸੰਤੁਸ਼ਟੀ ਤੇ ਧਿਆਨ ਟਿੱਕ ਜਾਂਦਾ ਹੈ। ਜਦੋਂ ਕੁੱਝ ਦੂਸਰੇ ਲਈ ਕਰਦੇ ਹਾਂ। ਜਿਉਣ ਦਾ ਮਜ਼ਾ ਆਉਂਦਾ ਹੈ। ਮਨ ਅੰਨਦਤ ਹੁੰਦਾ ਹੈ। ਮਨ ਨੂੰ ਸਕੂਨ ਮਿਲਦਾ ਹੈ। ਲੋਕ ਪ੍ਰਲੋਕ ਦਾ ਸਵਰਗ ਪ੍ਰੇਮ ਵਿੱਚ ਹੈ। ਪਿਆਰ ਨਾਲ ਅਸੀਂ ਹਰ ਕਠੋਰ ਦਿਲ ਨੂੰ ਪਿਆਰ ਦੇ ਕਾਬਲ ਬੱਣਾਂ ਸਕਦੇ ਹਾਂ। ਪਿਆਰ ਨਾਲ ਦਿਲ ਜਿੱਤੇ ਜਾਂਦੇ ਹਨ। ਜਿਸ ਨੇ ਪਿਆਰ ਨੂੰ ਪੂਜਾ ਬੱਣਾਂ ਲਿਆ ਹੈ। ਉਸ ਨੂੰ ਰੱਬ ਮਿਲ ਗਿਆ ਹੈ।
ਮੇਰੇ ਲਈ ਸਾਰੇ ਦੋਸਤ ਬਹੁਤ ਪਿਆਰੇ ਸੂਰਜ ਚੰਦ, ਸੂਚੇ ਮੋਤੀਆਂ ਵਰਗੇ ਹਨ। ਜਿੰਨਾਂ ਨੂੰ ਦੇਖਣ ਲਈ ਫੇਸਬੁੱਕ ਦਾ ਆਸਰਾ ਲੈਣਾਂ ਪੈਂਦਾ ਹੈ। ਤੁਹਾਨੂੰ ਸਬ ਨੂੰ ਦੇਖਣ ਦੀ ਭੁੱਖ ਲੱਗਦੀ ਹੈ। ਇਹੀ ਅਸਲੀ ਜਿੰਦਗੀ ਦੀ ਸੱਚਾਈ ਹੈ।


ਕੀ ਕਦੇ ਦਿਲੌਂ ਪਿਆਰ ਹੋਇਆ ਹੈ? ਪਿਆਰੇ ਦੀ ਹਰ ਚੀਜ਼ ਚੰਗੀ ਲੱਗਦੀ ਹੈ। ਉਸ ਕੋਲ ਹੋਰ ਬੈਠਣ ਨੂੰ ਦਿਲ ਕਰਦਾ ਹੈ। ਪਿਆਰ ਵਿੱਚ ਆਪਣੇ ਆਪ ਦੀ ਸੁਰਤ ਨਹੀਂ ਰਹਿੰਦੀ। ਆਪਣਾ ਮਹਿਬੂਬ ਚਾਰੇ ਪਾਸੇ ਦਿਸਦਾ ਹੈ। ਉਸ ਦੀਆਂ ਵਿੜਕਾਂ ਆਉਂਦੀਆ ਹਨ। ਜੇ ਪਿਆਰ ਯਾਰ ਉਤੇ ਛਾ ਜਾਂਦਾ ਹੈ। ਮੱਲੋਮੱਲੀ ਪਿਆਰ ਵਿੱਚ ਦਿਲ ਹਾਰ ਜਾਂਦਾ ਹੈ। ਦਿਲਦਾਰ ਪ੍ਰੇਮੀ ਦੀ ਬੁੱਕਲ ਵਿੱਚ ਨਿੱਕੇ ਬੱਚੇ ਵਾਂਗ ਬੈਠ ਜਾਂਦਾ ਹੈ। ਉਠਣ ਨੂੰ ਜੀਅ ਨਹੀਂ ਕਰਦਾ। ਤਾਂ ਫਿਰ ਸਾਰੇ ਦੁਨੀਆਂ ਦੇ ਰੁਸਣ ਦੇ ਝਮੇਲੇ ਕਿਉਂ ਹਨ? ਜੇ ਅਸੀ ਸਿਰਫ਼ ਦੇਣਾਂ ਸਿੱਖ ਜਾਈਏ, ਜਿੰਦਗੀ ਸੌਖੀ ਹੋ ਜਾਵੇਗੀ। ਸਾਰੇ ਪਾਸੇ ਹਰ ਕੋਈ ਆਪਣਾਂ ਹੀ ਦਿਸੇਗਾ। ਅਜੇ ਤਾਂ ਅਪਾਣੇ ਆਪ ਨਾਲ ਹੀ ਪਿਆਰ ਨਹੀਂ ਹੋਇਆ। ਜੇ ਆਪਣੇ ਆਪ ਨਾਲ ਪਿਆਰ ਹੋਵੇਗਾ। ਤਾਂਹੀ ਤਾਂ ਆਪਣੇ ਆਪ ਨੂੰ ਸਭਾਲਣ ਲਈ ਦਿਲਦਾਰ ਦੀ ਲੋੜ ਪਵੇਗੀ। ਮਹਿਬੂਬ ਦੀ ਭਾਲ ਹੋਵੇਗੀ। ਅਜੇ ਪਹਿਲਾਂ ਦੁਨੀਆਂ ਦਾ ਸਮਾਨ ਤਾਂ ਇੱਕਠਾ ਕਰ ਲਈਏ। ਮਰਨ ਲੱਗੇ ਨਾਲ ਜਿਉਂ ਲੈ ਕੇ ਤੁਰਨਾਂ ਹੈ।

Comments

Popular Posts