ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੫੯ Page 159 of 1430

6650 ਭਗਤਿ ਕਰਹਿ ਮੂਰਖ ਆਪੁ ਜਣਾਵਹਿ
Bhagath Karehi Moorakh Aap Janaavehi ||

भगति करहि मूरख आपु जणावहि


ਬੇਸਮਝ ਲੋਕ ਆਪ ਨੂੰ ਪ੍ਰਭ ਪਿਆਰੇ ਕਹਿੰਦੇ ਹਨ, ਸਮਾਧੀਆਂ ਲਗਾਉਂਦੇ ਹਨ, ਨਾਂਮ ਜੱਪਦੇ ਹਨ, ਆਪਦੇ ਜਾਂਣੀ ਭਗਤੀ ਕਰਦੇ ਹਨ॥
The fools perform devotional worship by showing off;

6651 ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ



Nach Nach Ttapehi Bahuth Dhukh Paavehi ||

नचि नचि टपहि बहुतु दुखु पावहि


ਉਹ ਮਨ ਨੂੰ ਸ਼ਾਂਤ ਕਰ ਲਈ ਨੱਚਦੇ ਟੱਪਦੇ ਹੋਏ ਆਪਦੇ ਸਰੀਰ ਨੂੰ ਬਹੁਤ ਦਰਦ ਦਿੰਦੇ ਹਨ। ਮਨ ਦੁਨਿਆਵੀ ਚੀਜ਼ਾਂ ਵਿੱਚ ਭੱਟਕਦਾ ਹੈ। ਤਾਂਹੀ ਮਸੀਬਤਾਂ ਸਹਿਦਾ ਹੈ।
They dance and dance and jump all around, but they only suffer in terrible pain.

6652 ਨਚਿਐ ਟਪਿਐ ਭਗਤਿ ਹੋਇ



Nachiai Ttapiai Bhagath N Hoe ||

नचिऐ टपिऐ भगति होइ


ਇਹ ਛਲਾਗਾਂ ਮਾਰ ਕੇ ਨੱਚਣ-ਟੱਪਣ ਨਾਲ ਰੱਬ ਦੇ ਪਿਆਰ ਗੋਲੇ, ਨਾਂਮ ਜੱਪਣ ਵਾਲੇ ਨਹੀਂ ਬੱਣ ਹੁੰਦਾ॥
By dancing and jumping, devotional worship is not performed.

6653 ਸਬਦਿ ਮਰੈ ਭਗਤਿ ਪਾਏ ਜਨੁ ਸੋਇ ੩॥



Sabadh Marai Bhagath Paaeae Jan Soe ||3||

सबदि मरै भगति पाए जनु सोइ ॥३॥


ਜਿਸ ਦੇ ਅਰਥ ਕਰ ਰਹੀ ਹਾਂ, ਸਾਰੇ ਪਾਸੇ ਇਸੇ ਬਾਣੀ ਦੀ ਗੱਲ ਹੋ ਰਹੀ ਹੈ। ਜਿਹੜਾ ਸਤਿਗੁਰਾਂ ਦੇ ਇਸੇ ਬਾਣੀ ਦੇ ਸ਼ਬਦਾਂ ਦੀ ਚੋਟ ਸਹਿੰਦਾ ਹੈ। ਉਹੀ ਰੱਬ ਦਾ ਪ੍ਰੇਮੀ ਬੱਣ ਜਾਦਾ ਹੈ, ਬਾਣੀ ਦੇ ਸ਼ਬਦ ਸੱਚਾਈ ਬਿਆਨ ਕਰਦੇ ਹਨ, ਜਿਸ ਨਾਲ ਮਨ ਤੇ ਸੱਟ ਪੈਂਦੀ ਹੈ, ਮਨ ਦੁਨੀਆਂ ਵੱਲੋਂ ਮਰਦਾ ਜਾਂਦਾ ਹੈ, ਹਰ ਕੋਈ ਬਾਣੀ ਪੜ੍ਹ-ਸੁਣ, ਲਿਖ, ਗਾ ਨਹੀਂ ਸਕਦਾ। ਮਨ ਮਾਰ ਕੇ ਬਾਣੀ ਤੇ ਧਿਆਨ ਟਿੱਕਦਾ ਹੈ ||3||


But one who dies in the Word of the Shabad, obtains devotional worship. ||3||
6654 ਭਗਤਿ ਵਛਲੁ ਭਗਤਿ ਕਰਾਏ ਸੋਇ
Bhagath Vashhal Bhagath Karaaeae Soe ||

भगति वछलु भगति कराए सोइ


ਪਿਆਰ ਦਾ ਸੋਮਾਂ ਪ੍ਰਭੂ ਪਤੀ ਜੀ ਜੀਵਾਂ ਨੂੰ ਆਪਦਾ ਪਿਆਰ ਆਪ ਜਗਾਉਂਦਾ ਹੈ॥
The Lord is the Lover of His devotees; He inspires them to perform devotional worship.

6655 ਸਚੀ ਭਗਤਿ ਵਿਚਹੁ ਆਪੁ ਖੋਇ



Sachee Bhagath Vichahu Aap Khoe ||

सची भगति विचहु आपु खोइ


ਰੱਬ ਦੀ ਸਹੀ ਤੇ ਪਵਿੱਤਰ ਪ੍ਰੇਮਾਂ- ਭਗਤੀ ਸਤਿਗੁਰਾਂ ਦੇ, ਇਸੇ ਬਾਣੀ ਦੇ ਸ਼ਬਦਾਂ ਨੂੰ ਬਿਚਾਦਿਆਂ, ਆਪਣਾਂ-ਆਪ ਗੁਆ ਕੇ ਹੁੰਦੀ ਹੈ
True devotional worship consists of eliminating selfishness and conceit from within.

6656 ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ



Maeraa Prabh Saachaa Sabh Bidhh Jaanai ||

मेरा प्रभु साचा सभ बिधि जाणै


ਮੇਰਾ ਰੱਬ ਜੀ ਤਾਂ ਮਨਾਂ ਸਾਰੇ ਤਰੀਕੇ, ਹਲਾਤ ਜਾਣਦਾ ਹੈ॥
My True God knows all ways and means.

6657 ਨਾਨਕ ਬਖਸੇ ਨਾਮੁ ਪਛਾਣੈ ੪॥੪॥੨੪॥



Naanak Bakhasae Naam Pashhaanai ||4||4||24||

नानक बखसे नामु पछाणै ॥४॥४॥२४॥


ਸਤਿਗੁਰਾਂ ਨਾਨਕ ਜੀ ਜਿਸ ਉਤੇ ਮੇਹਰਬਾਨ ਹੋ ਜਾਦੇ ਹਨ, ਉਹੀ ਸ਼ਬਦਾਂ ਦੇ ਉਤੇ ਗੌਰ-ਬਿਚਾਰ ਕਰਦਾ ਹੈ. ||4||4||24||


O Nanak, He forgives those who recognize the Naam. ||4||4||24||
6658 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 3 ||

गउड़ी गुआरेरी महला


ਗਉੜੀ ਗੁਆਰੇਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Gwaarayree, Third Mehl: 3

6659 ਮਨੁ ਮਾਰੇ ਧਾਤੁ ਮਰਿ ਜਾਇ



Man Maarae Dhhaath Mar Jaae ||

मनु मारे धातु मरि जाइ


ਮਨ ਮਾਰਨ ਨਾਲ, ਸਬ ਦੁੱਖ ਟੁੱਟ ਜਾਂਦੇ ਹਨ, ਜੋ ਬੰਦਾ ਜਿੰਦ-ਜੀਅ-ਚਿਤ ਨੂੰ ਕਾਬੂ ਕਰ ਲੈਂਦਾ ਹੈ, ਉਹ ਦੁਨੀਆਂ ਦੇ ਲਾਲਚਾਂ ਤੋਂ ਬੱਚ ਜਾਂਦਾ ਹੈ. ਮਨ ਹੀ ਬੰਦੇ ਨੂੰ ਥਾਂ-ਥਾਂ ਧੱਕੇ ਖਿਲਾਉਂਦਾ ਹੈ॥
When someone kills and subdues his own mind, his wandering nature is also subdued.

6660 ਬਿਨੁ ਮੂਏ ਕੈਸੇ ਹਰਿ ਪਾਇ



Bin Mooeae Kaisae Har Paae ||

बिनु मूए कैसे हरि पाइ


ਜੱਗ ਨਾਲ ਲੱਗੇਗੀ ਜਾਂ ਰੱਬ ਨਾਲ ਲੱਗੇਗੀ, ਮਨਾਂ ਹੁਣ ਤੂਹੀਂ ਦੇਖ ਤੈਨੂੰ ਕਿਹਦੀ ਯਾਰੀ ਫੱਬੇਗੀ॥ਮਨ ਨੂੰ ਦੁਨੀਆਂ ਵੱਲੋਂ ਮਾਰਨ ਤੋਂ ਬਗੈਰ ਰੱਬ ਨਾਲ ਲਿਵ ਨਹੀਂ ਲਗਾ ਸਕਦੇ।
Without such a death, how can one find the Lord?

6661 ਮਨੁ ਮਰੈ ਦਾਰੂ ਜਾਣੈ ਕੋਇ



Man Marai Dhaaroo Jaanai Koe ||

मनु मरै दारू जाणै कोइ


ਜੇ ਜੀਅ-ਚਿਤ-ਜਾਨ ਦੁਨੀਆਂ ਵੱਲੋ ਮਰ ਗਿਆ, ਇਹੀ ਤਾਂ ਅਸਲੀ ਯਾਰ ਰੱਬ ਮਿਲਣ ਦੀ ਘੜੀ ਹੈ। ਉਹ ਰੱਬ ਆਪ ਹੀ ਆ ਕੇ, ਗਲ਼ੇ ਲੱਗ ਜਾਂਦਾ ਹੈ। ਜਦੋਂ ਦੁਨੀਆਂ ਦੇ ਸਾਰੇ ਰਸਤੇ ਬੰਦ ਹੋ ਜਾਦੇ। ਪ੍ਰਭ ਪਤੀ ਆਪਦੇ ਦਰ ਖੋਲ ਦਿੰਦਾ ਹੈ।
Only a few know the medicine to kill the mind.

6662 ਮਨੁ ਸਬਦਿ ਮਰੈ ਬੂਝੈ ਜਨੁ ਸੋਇ ੧॥



Man Sabadh Marai Boojhai Jan Soe ||1||

मनु सबदि मरै बूझै जनु सोइ ॥१॥


ਸਤਿਗੁਰਾਂ ਦੇ, ਇਸੇ ਬਾਣੀ ਦੇ ਸ਼ਬਦਾਂ ਨੂੰ ਬਿਚਾਦਿਆਂ, ਸੰਸਾਰ ਵੱਲੋ ਬੰਦੇ ਦਾ ਜੀਅ-ਚਿਤ ਮੁੜ ਪੈਂਦਾ ਹੈ, ਸਮਝ ਲੱਗ ਜਾਦੀ ਹੈ, ਸਬ ਕੁੱਝ ਮਿੱਟੀ ਹੋ ਜਾਂਣਾਂ ਹੈ, ਕਾਹਦੇ ਪਿਛੇ ਭੱਜਦੇ ਹਾਂ. ||1||


One whose mind dies in the Word of the Shabad, understands Him. ||1||
6663 ਜਿਸ ਨੋ ਬਖਸੇ ਦੇ ਵਡਿਆਈ
Jis No Bakhasae Dhae Vaddiaaee ||

जिस नो बखसे दे वडिआई


ਜਿਸ ਨੂੰ ਉਤੇ ਪ੍ਰਭੂ ਤਰਸ ਕਰਦਾ ਹੈ, ਉਸ ਨੂੰ ਉਹ ਆਪਦੇ ਗੁਣ, ਇੱਜ਼ਤ ਦੇ ਕੇ, ਜਾਹਰ ਕਰ ਦਿੰਦਾ ਹੈ
He grants greatness to those whom He forgives.

6664 ਗੁਰ ਪਰਸਾਦਿ ਹਰਿ ਵਸੈ ਮਨਿ ਆਈ ੧॥ ਰਹਾਉ



Gur Parasaadh Har Vasai Man Aaee ||1|| Rehaao ||

गुर परसादि हरि वसै मनि आई ॥१॥ रहाउ


ਸਤਿਗੁਰਾਂ ਦੀ ਮੇਹਰਬਾਨੀ ਨਾਲ ਰੱਬ ਚਿਤ-ਜੀਅ ਵਿੱਚ ਰੱਬ ਹਾਜ਼ਰ ਦਿੱਸਦਾ ਹੈ1॥ ਰਹਾਉ
By Guru's Grace, the Lord comes to dwell within the mind. ||1||Pause||

6665 ਗੁਰਮੁਖਿ ਕਰਣੀ ਕਾਰ ਕਮਾਵੈ



Guramukh Karanee Kaar Kamaavai ||

गुरमुखि करणी कार कमावै


ਸਤਿਗੁਰਾਂ ਦਾ ਪਿਆਰਾ ਬੰਦਾ, ਜੂਨ ਸੋਧਣ ਲਈ ਚੰਗੇ ਕੰਮ ਕਰਨ ਲੱਗ ਜਾਦਾ ਹੈ।
The Gurmukh practices doing good deeds.

6666 ਤਾ ਇਸੁ ਮਨ ਕੀ ਸੋਝੀ ਪਾਵੈ



Thaa Eis Man Kee Sojhee Paavai ||

ता इसु मन की सोझी पावै


ਜੀਅ ਦੇ ਅੰਦਰ ਦੀ ਹਾਲਤ ਪਤਾ ਚਲਦੀ ਹੈ, ਸਤਿਗੁਰਾਂ ਦੀ ਇਸੇ ਬਾਣੀ ਦੀ ਬਿਚਾਰ ਕਰਕੇ॥
Thus he comes to understand this mind.

6667 ਮਨੁ ਮੈ ਮਤੁ ਮੈਗਲ ਮਿਕਦਾਰਾ



Man Mai Math Maigal Mikadhaaraa ||

मनु मै मतु मैगल मिकदारा


ਆਤਮਾਂ ਹਾਥੀ ਵਾਗ ਬਹੁਤ ਸ਼ਕਤੀ ਸ਼ਾਲੀ ਹੈ। ਇਹ ਚਿਤ ਮਸਤ ਹੋਇਆ, ਅਥਰੇ ਸ਼ਰਾਬੀ ਹੱਥੀ ਵਾਂਗ ਕਾਬੂ ਨਹੀਂ ਆਉਂਦਾ॥
The mind is like an elephant, drunk with wine.

6668 ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ੨॥



Gur Ankas Maar Jeevaalanehaaraa ||2||

गुरु अंकसु मारि जीवालणहारा ॥२॥


ਮਨ ਹਾਥੀ ਵਰਗਾ ਹੈ, ਸ਼ਬਦਾਂ ਦੀ ਚੋਟ ਨਾਲ ਵਿਕਾਂਰਾਂ ਤੋਂ ਮੁੜਦਾ ਹੈ, ਸਤਿਗੁਰਾਂ ਦੀ ਇਹੀ ਬਾਣੀ ਬੰਦੇ ਦੇ ਮਨ ਨੂੰ, ਹਾਥੀ ਨੂੰ ਕਾਬੂ ਕਰਨ ਵਾਲੀ ਵਰਗੀ, ਨਕੇਲ ਪਾ ਲੈਂਦੇ ਹੈ ||2||


The Guru is the rod which controls it, and shows it the way. ||2||
6669 ਮਨੁ ਅਸਾਧੁ ਸਾਧੈ ਜਨੁ ਕੋਇ
Man Asaadhh Saadhhai Jan Koe ||

मनु असाधु साधै जनु कोइ


ਚਿੱਤ ਨੂੰ ਵਾਧੂ=ਫਾਲਤੂ ਕੰਮਾਂ ਵੱਲੋਂ, ਤੱਕੜੇ ਹੱਥੀ ਸਭਾਲਣਾਂ ਪੈਂਦਾ ਹੈ, ਕੋਈ ਕਰੋੜਾਂ ਵਿੱਚ ਇੱਕ, ਵਿਰਲਾ ਹੀ ਬੰਦਾ ਹੁੰਦਾ ਹੈ, ਜੋ ਜਿੰਦ-ਜਾਨ ਨੂੰ ਕਾਬੂ ਕਰਦਾ ਹੈ। ਸਤਿਗੁਰਾਂ ਦੀ ਇਹੀ ਬਾਣੀ ਨਾਲ ਆਤਮਾਂ ਵੱਸ ਵਿੱਚ ਆਉਂਦੀ ਹੈ।
The mind is uncontrollable; how rare are those who subdue it.

6670 ਅਚਰੁ ਚਰੈ ਤਾ ਨਿਰਮਲੁ ਹੋਇ



Achar Charai Thaa Niramal Hoe ||

अचरु चरै ता निरमलु होइ


ਅਥਰੇ-ਵਿਗੜੇ ਮਨ ਨੂੰ, ਸਾਰੇ ਪਾਸੇ ਤੋਂ ਰੋਕ ਕੇ, ਪਵਿੱਤਰ ਹੁੰਦਾ ਹੈ॥
Those who move the immovable become pure.

6671 ਗੁਰਮੁਖਿ ਇਹੁ ਮਨੁ ਲਇਆ ਸਵਾਰਿ



Guramukh Eihu Man Laeiaa Savaar ||

गुरमुखि इहु मनु लइआ सवारि


ਸਤਿਗੁਰਾਂ ਦੇ ਪਿਆਰੇ ਸਤਿਗੁਰਾਂ ਦੀ ਬਾਣੀ ਮੰਨ ਕੇ, ਆਤਮਾਂ ਨੂੰ ਪਵਿੱਤਰ ਕਰਦੇ ਹਨ॥
The Gurmukhs embellish and beautify this mind.

6672 ਹਉਮੈ ਵਿਚਹੁ ਤਜੇ ਵਿਕਾਰ ੩॥



Houmai Vichahu Thajae Vikaar ||3||

हउमै विचहु तजे विकार ॥३॥


ਸਤਿਗੁਰ ਤਰਸ ਕਰਕੇ ਮਨ ਵਿੱਚੋਂ ਹੰਕਾਰ ਤੇ ਦੁਨੀਆਂ ਦੇ ਲਾਲਚ ਕੱਢ ਦਿੰਦੇ ਹਨ ||3||


They eradicate egotism and corruption from within. ||3||
6673 ਜੋ ਧੁਰਿ ਰਾਖਿਅਨੁ ਮੇਲਿ ਮਿਲਾਇ
Jo Dhhur Raakhian Mael Milaae ||

जो धुरि राखिअनु मेलि मिलाइ


ਜਿਸ ਬੰਦੇ ਨੂੰ ਪ੍ਰਭ ਨੇ, ਚੰਗੇ ਭਾਗਾਂ ਕਰਕੇ, ਜਨਮ ਤੋਂ ਹੀ ਸਤਿਗੁਰ ਦਾ ਪਿਆਰ ਦਿੱਤਾ ਹੈ॥
Those who, by pre-ordained destiny, are united in the Lord's Union,

6674 ਕਦੇ ਵਿਛੁੜਹਿ ਸਬਦਿ ਸਮਾਇ



Kadhae N Vishhurrehi Sabadh Samaae ||

कदे विछुड़हि सबदि समाइ


ਉਹ ਬੰਦੇ ਰੱਬ ਤੋਂ ਕਦੇ ਦੂਰ ਨਹੀਂ ਹੁੰਦੇ, ਉਹ ਬੰਦੇ ਹਰ ਸਮੇਂ ਦਿਨ ਰਾਤ ਸਤਿਗੁਰ ਦੇ ਸ਼ਬਦਾਂ ਨਾਲ ਬਿਚਾਰ ਕਰਦੇ ਹਨ॥
Are never separated from Him again; they are absorbed in the Shabad.

6675 ਆਪਣੀ ਕਲਾ ਆਪੇ ਹੀ ਜਾਣੈ



Aapanee Kalaa Aapae Hee Jaanai ||

आपणी कला आपे ही जाणै


ਪ੍ਰਭੂ ਜੀ ਆਪਣੇ ਕੰਮ, ਚੋਜ਼ ਆਪ ਹੀ ਜਾਂਣਦਾ ਹੈ। ਉਸ ਨੇ ਕਿਹੜੇ ਜੀਵ ਲਈ ਕੀ ਕਰਨਾਂ ਹੈ, ਕਿਸੇ ਨੂੰ ਪੁੱਛਦਾ-ਦੱਸਦਾ ਨਹੀਂ ਹੈ॥
He Himself knows His Own Almighty Power.

6676 ਨਾਨਕ ਗੁਰਮੁਖਿ ਨਾਮੁ ਪਛਾਣੈ ੪॥੫॥੨੫॥



Naanak Guramukh Naam Pashhaanai ||4||5||25||

नानक गुरमुखि नामु पछाणै ॥४॥५॥२५॥


ਸਤਿਗੁਰ ਨਾਨਕ ਜੀ ਦੇ ਪਿਆਰੇ ਬਾਣੀ ਬਿਚਾਰ, ਸੁਣ, ਪੜ੍ਹ, ਲਿਖ, ਗਾ ਕੇ ਰੱਬ ਦੀ ਭਗਤੀ ਕਰਦੇ ਹਨ||4||5||25||


O Nanak, the Gurmukh realizes the Naam, the Name of the Lord. ||4||5||25||
6677 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 3 ||

गउड़ी गुआरेरी महला


ਗਉੜੀ ਗੁਆਰੇਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Gwaarayree, Third Mehl:

6678 ਹਉਮੈ ਵਿਚਿ ਸਭੁ ਜਗੁ ਬਉਰਾਨਾ



Houmai Vich Sabh Jag Bouraanaa ||

हउमै विचि सभु जगु बउराना


ਦੁਨੀਆਂ ਉਤੇ ਹਰ ਕੋਈ, ਹੰਕਾਰ ਦੇ ਵਿੱਚ ਹੈ, ਹਰ ਕੋਈ ਮੈਂ-ਮੈਂ ਕਰਦਾ, ਬੇਸਮਝ ਹੋਇਆ, ਭੱਟਕਦਾ ਫਿਰਦਾ ਹੈ॥
The entire world has gone insane in egotism.

6679 ਦੂਜੈ ਭਾਇ ਭਰਮਿ ਭੁਲਾਨਾ



Dhoojai Bhaae Bharam Bhulaanaa ||

दूजै भाइ भरमि भुलाना


ਰੱਬ ਭੁੱਲਾ ਦਿੱਤਾ ਹੈ, ਬੰਦਾ ਦੁਨੀਆਂ ਦੀਆਂ ਵਸਤੂਆਂ ਇੱਠੀਆਂ ਕਰਦਾ ਹੈ, ਹੋਰ ਹੀ ਲਾਲਚਾਂ ਵਿੱਚ ਗੁਆਚਿਆ ਫਿਰਦਾ ਹੈ॥
In the love of duality, it wanders deluded by doubt.

6680 ਬਹੁ ਚਿੰਤਾ ਚਿਤਵੈ ਆਪੁ ਪਛਾਨਾ



Bahu Chinthaa Chithavai Aap N Pashhaanaa ||

बहु चिंता चितवै आपु पछाना


ਬੰਦਾ ਹਰ ਰੋਜ਼ ਨਵੇਂ ਹੀ ਬਹੁਤ ਫ਼ਿਕਰਾ-ਸੋਚਾਂ ਵਿੱਚ ਰਹਿੰਦਾ ਹੈ। ਆਪਦੇ ਮਨ ਦੇ ਅੰਦਰ ਝਾਂਤੀ ਮਾਰ ਕੇ, ਆਪਦੀ ਹਾਲਤ ਨਹੀਂ ਦੇਖਦਾ॥
The mind is distracted by great anxiety; no one recognizes one's own self.

6681 ਧੰਧਾ ਕਰਤਿਆ ਅਨਦਿਨੁ ਵਿਹਾਨਾ ੧॥



Dhhandhhaa Karathiaa Anadhin Vihaanaa ||1||

धंधा करतिआ अनदिनु विहाना ॥१॥


ਬੰਦਾ ਹਰ ਰੋਜ਼ ਦੁਨੀਆਂ ਦੇ ਵਿਕਾਰ ਕੰਮਾਂ ਪਿਛੇ ਲੱਗਾ ਹੋਇਆ ਹੈ ||1||


Occupied with their own affairs, their nights and days are passing away. ||1||
6682 ਹਿਰਦੈ ਰਾਮੁ ਰਮਹੁ ਮੇਰੇ ਭਾਈ
Hiradhai Raam Ramahu Maerae Bhaaee ||

हिरदै रामु रमहु मेरे भाई


ਬੰਦੇ ਰੱਬ ਨੂੰ ਮਨ ਵਿੱਚ ਯਾਦ ਕਰ, ਸਤਿਗੁਰ ਦੀ ਬਾਣੀ ਨੂੰ ਚੇਤੇ ਕਰਕੇ॥
Meditate on the Lord in your hearts, O my Siblings of Destiny.

6683 ਗੁਰਮੁਖਿ ਰਸਨਾ ਹਰਿ ਰਸਨ ਰਸਾਈ ੧॥ ਰਹਾਉ



Guramukh Rasanaa Har Rasan Rasaaee ||1|| Rehaao ||

गुरमुखि रसना हरि रसन रसाई ॥१॥ रहाउ


ਸਤਿਗੁਰ ਪਿਆਰੇ ਦੀ ਜੀਭ ਤੇ ਜਬ਼ਾਨ, ਬੋਲੀ ਮਿੱਠੀ ਹੋ ਜਾਂਦੀ ਹੈ, ਬੋਲੀ ਵਿੱਚ ਪ੍ਰੇਮ ਆ ਜਾਂਦਾ ਹੈ, ਮਿੱਠੀ ਬੋਲੀ ਨਾਲ ਹੀ ਮੋਹਣ ਦਾ ਬਲ ਆ ਜਾਂਦਾ ਹੈ1॥ ਰਹਾਉ
The Gurmukh's tongue savors the sublime essence of the Lord. ||1||Pause||

6684 ਗੁਰਮੁਖਿ ਹਿਰਦੈ ਜਿਨਿ ਰਾਮੁ ਪਛਾਤਾ



Guramukh Hiradhai Jin Raam Pashhaathaa ||

गुरमुखि हिरदै जिनि रामु पछाता


ਸਤਿਗੁਰ ਪਿਆਰੇ ਨੇ ਰੱਬ ਨੂੰ ਮਨ ਵਿੱਚ ਦੇਖ ਕੇ ਲੱਭ ਲਿਆ ਹੈ॥
The Gurmukhs recognize the Lord in their own hearts;

6685 ਜਗਜੀਵਨੁ ਸੇਵਿ ਜੁਗ ਚਾਰੇ ਜਾਤਾ



Jagajeevan Saev Jug Chaarae Jaathaa ||

जगजीवनु सेवि जुग चारे जाता


ਸਤਿਗੁਰ ਦੀ ਰੱਬੀ ਬਾਣੀ ਨੂੰ ਪੜ੍ਹ ਕੇ, ਦੁਨੀਆਂ ਦੀ ਰਚਨਾਂ ਬੱਚਾਉਣ ਵਾਲੇ ਨੂੰ ਮੰਨਾਂ ਕੇ, ਰੱਬ ਦਾ ਪਿਆਰਾ, ਚਾਰੇ ਜੁਗਾ ਵਿੱਚ ਪ੍ਰਗਟ ਹੋ ਜਾਂਦਾ ਹੈ, ਪੂਰੀ ਅੱਗਲੀ, ਪਿਛਲੀ, ਹੁਣ ਵਾਲੀ ਦੁਨੀਆਂ ਵਿੱਚ ਜਾਂਣਿਆਂ ਜਾਂਦਾ ਹੈ॥
They serve the Lord, the Life of the World. They are famous throughout the four ages.

6686 ਹਉਮੈ ਮਾਰਿ ਗੁਰ ਸਬਦਿ ਪਛਾਤਾ



Houmai Maar Gur Sabadh Pashhaathaa ||

हउमै मारि गुर सबदि पछाता


ਹੰਕਾਂਰ, ਮੈਂ-ਮੈਂ ਨੂੰ ਮਾਰ ਕੇ, ਸਤਿਗੁਰ ਦੀ ਰੱਬੀ ਬਾਣੀ ਦੀ ਬਿਚਾਰ ਹੁੰਦੀ ਹੈ॥
They subdue egotism, and realize the Word of the Guru's Shabad.

6687 ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ੨॥



Kirapaa Karae Prabh Karam Bidhhaathaa ||2||

क्रिपा करे प्रभ करम बिधाता ॥२॥


ਜੇ ਪ੍ਰਭੂ ਜੀ ਦਾਤਾਂ ਦੇਣ ਵਾਲਾ, ਦਿਆਲ ਹੋ ਜਾਵੇ ਤਾਂ, ਚੰਗੇ ਭਾਗਾ ਕਰਕੇ, ਬੰਦੇ ਨੂੰ ਸਤਿਗੁਰਾਂ ਦੀ ਰੱਬੀ ਬਾਣੀ ਵੱਲ ਧਿਆਨ ਦੇਣ ਨੂੰ ਜਗਾਉਂਦਾ ਹੈ||2||


God, the Architect of Destiny, showers His Mercy upon them. ||2||
6688 ਸੇ ਜਨ ਸਚੇ ਜੋ ਗੁਰ ਸਬਦਿ ਮਿਲਾਏ
Sae Jan Sachae Jo Gur Sabadh Milaaeae ||

से जन सचे जो गुर सबदि मिलाए


ਉਹੀ ਬੰਦੇ ਪਵਿੱਤਰ ਹਨ, ਜਿੰਨਾਂ ਨੂੰ ਰੱਬ ਸਤਿਗੁਰ ਜੀ ਦੀ ਰੱਬੀ ਬਾਣੀ ਨਾਲ ਪਿਆਰ ਬੱਣਾਂ ਦਿੰਦਾ ਹੈ॥
True are those who merge into the Word of the Guru's Shabad;

6689 ਧਾਵਤ ਵਰਜੇ ਠਾਕਿ ਰਹਾਏ



Dhhaavath Varajae Thaak Rehaaeae ||

धावत वरजे ठाकि रहाए


ਰੱਬ ਆਪਦੇ ਪਿਆਰਿਆ ਨੂੰ ਧੰਨ ਦੌਲਤ ਦਾ ਪਿਆਰ ਕਰਨ ਤੋਂ ਰੋਕ ਲੈਂਦਾ ਹੈ॥
They restrain their wandering mind and keep it steady.

6690 ਨਾਮੁ ਨਵ ਨਿਧਿ ਗੁਰ ਤੇ ਪਾਏ



Naam Nav Nidhh Gur Thae Paaeae ||

नामु नव निधि गुर ते पाए


ਦੁਨੀਆਂ ਭਰ ਦੇ ਸਾਰੇ ਕੀਮਤੀ ਪਦਾਰਥ ਆ ਜਾਂਦੇ ਹਨ, ਸਤਿਗੁਰ ਜੀ ਦੀ ਰੱਬੀ ਬਾਣੀ ਦੀ ਬਿਚਾਰ ਕਰਨ ਦੀ ਬਰਕੱਤਾਂਆ ਜਾਂਦੀਆਂ ਹਨ॥
The Naam, the Name of the Lord, is the nine treasures. It is obtained from the Guru.

6691 ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ੩॥



Har Kirapaa Thae Har Vasai Man Aaeae ||3||

हरि किरपा ते हरि वसै मनि आए ॥३॥


ਪ੍ਰਮਾਤਮਾਂ ਆਪ ਤਰਸ ਕਰੇ ਤਾ ਹੀ, ਉਹ ਆਪ ਬੰਦੇ ਨੂੰ ਆਪਦੇ ਹੀ ਹਿਰਦੇ ਵਿੱਚ ਦਿਸਣ ਲੱਗਦਾ ਹੈ||3||


By the Lord's Grace, the Lord comes to dwell in the mind. ||3||
6692 ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ
Raam Raam Karathiaa Sukh Saanth Sareer ||

राम राम करतिआ सुखु सांति सरीर


ਰੱਬ, ਪ੍ਰਭ, ਹਰੀ ਅੱਲਾ ਉਸ ਦੇ ਨਾਂਮ ਕਹਿੰਦੇ ਹੋਏ, ਮਨ ਦੇ ਡਰ, ਸੋਚਾਂ ਦੂਰ ਹੋ ਜਾਂਦੇ ਹਨ, ਤਨ ਦੀ ਭੱਟਕਣਾ ਤੋਂ ਹੱਟ ਕੇ, ਬੰਦਾ ਸੁੱਖ-ਅੰਨਦ ਮਹਿਸੂਸ ਕਰਦਾ ਹੈ॥
Chanting the Name of the Lord, Raam, Raam, the body becomes peaceful and tranquil.

6693 ਅੰਤਰਿ ਵਸੈ ਲਾਗੈ ਜਮ ਪੀਰ



Anthar Vasai N Laagai Jam Peer ||

अंतरि वसै लागै जम पीर


ਜਿਸ ਬੰਦੇ, ਜੀਵ ਨੂੰ ਮਨ ਅੰਦਰ ਰੱਬ ਹਾਜ਼ਰ ਲੱਗਦਾ ਹੈ, ਉਸ ਨੂੰ ਮੌਤ, ਜੰਮਾਂ ਤੋਂ ਡਰ ਨਹੀਂ ਲੱਗਦਾ, ਪਤਾ ਹੀ ਹੈ ਸਰੀਰ ਮੌਤ ਹੋਣੀ ਹੀ ਹੈ॥
He dwells deep within - the pain of death does not touch Him.

6694 ਆਪੇ ਸਾਹਿਬੁ ਆਪਿ ਵਜੀਰ



Aapae Saahib Aap Vajeer ||

आपे साहिबु आपि वजीर


ਉਹ ਪ੍ਰਭੂ ਜੀ ਆਪ ਹੀ ਮਾਲਕ ਹੈ, ਆਪ ਹੀ ਸਲਾਹ ਦੇਣ ਵਾਲਾ ਹੈ. ਆਪ ਸਾਰੇ ਫ਼ੈਸਲੇ ਲੈਂਦਾ ਹੈ। ਜੀਵਾਂ ਵਿੱਚ ਹੁਕਮ ਭੇਜਦਾ ਹੈ॥
He Himself is our Lord and Master; He is His Own Advisor.

6695 ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ ੪॥੬॥੨੬॥



Naanak Saev Sadhaa Har Gunee Geheer ||4||6||26||

नानक सेवि सदा हरि गुणी गहीर ॥४॥६॥२६॥


ਸਤਿਗੁਰ ਨਾਨਕ ਜੀ ਦੇ ਬਾਣੀ ਦੇ ਸ਼ਬਦਾ ਨਾਲ ਉਸ ਬੇਅੰਤ ਦਾਤੇ, ਦਾਤਾਂ ਦੇਣ ਵਾਲੇ ਰੱਬ ਨੂੰ ਚੇਤੇ ਵਿੱਚ ਰੱਖੀਏ||4||6||26||


O Nanak, serve the Lord forever; He is the treasure of glorious virtue. ||4||6||26||
6696 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 3 ||

गउड़ी गुआरेरी महला


ਗਉੜੀ ਗੁਆਰੇਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Gwaarayree, Third Mehl:

6697 ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ



So Kio Visarai Jis Kae Jeea Paraanaa ||

सो किउ विसरै जिस के जीअ पराना


ਉਹ ਪ੍ਰਭੂ-ਪਤੀ ਜੀ ਦਾ ਯਾਦ-ਚੇਤੇ ਕਿਉ ਨਹੀ ਰਹਿਂਦਾ, ਜਿਮ ਨੇ ਸਾਹ ਤੇ ਜਾਨ ਦਿੱਤੇ ਹਨ?॥
Why forget Him, unto whom the soul and the breath of life belong?

6698 ਸੋ ਕਿਉ ਵਿਸਰੈ ਸਭ ਮਾਹਿ ਸਮਾਨਾ



So Kio Visarai Sabh Maahi Samaanaa ||

सो किउ विसरै सभ माहि समाना


ਉਹ ਪ੍ਰਭੂ-ਪਤੀ ਜੀ ਨੂੰ ਭੁਲਿਆ ਕਿਉ ਰਹਿਂਦਾ, ਸਬ ਕਾਸੇ-ਜ਼ਰੇ ਜ਼ਰੇ ਵਿੱਚ ਵਸਦਾ ਹੈ?॥
Why forget Him, who is all-pervading?

6699 ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ੧॥



Jith Saeviai Dharageh Path Paravaanaa ||1||

जितु सेविऐ दरगह पति परवाना ॥१॥


ਜੋ ਪਿਆਰਾ ਰੱਬ ਦਾ ਉਹ ਪਿਆਰਾ ਸਬ ਦਾ, ਪ੍ਰਭੂ-ਪਤੀ ਜੀ ਨਾਂਮ ਦੇ ਹੋਇਆ, ਉੇਸ ਦਾ ਚੇਤਾ ਮਨ ਵਿੱਚ ਰੱਖਣ ਨਾਲ, ਮਰਨ ਪਿਛੋਂ ਦਰਗਾਹ ਵਿੱਚ ਪ੍ਰਭੂ-ਪਤੀ ਆਪਦੇ ਘਰ ਵਿੱਚ ਆਸਰਾ ਦਿੰਦਾ ਹੈ। ਪੂਰੀ ਇੱਜ਼ਤ ਨਾਲ ਆਪਦਾ ਦਰ-ਘਰ ਦੇ ਮਾਲਕ ਬਣਾ ਦਿੰਦਾ ਹੈ, ਰੱਬ ਦਾ ਪਿਆਰਾ ਪ੍ਰਭੂ ਨੂੰ ਭਾਅ ਜਾਂਦਾ ਹੈ ||1||


Serving Him, one is honored and accepted in the Court of the Lord. ||1||
6700 ਹਰਿ ਕੇ ਨਾਮ ਵਿਟਹੁ ਬਲਿ ਜਾਉ
Har Kae Naam Vittahu Bal Jaao ||

हरि के नाम विटहु बलि जाउ


ਮੈਂ ਪ੍ਰਭੂ-ਪਤੀ ਜੀ ਦੇ ਉਤੋਂ ਸਦਕੇ-ਵਾਰੇ ਜਾਂਦਾਂ ਹਾਂ, ਜੋ ਇੰਨੀ ਇੱਜ਼ਤ ਦਿੰਦਾ ਹੈ॥
I am a sacrifice to the Name of the Lord.

6701 ਤੂੰ ਵਿਸਰਹਿ ਤਦਿ ਹੀ ਮਰਿ ਜਾਉ ੧॥ ਰਹਾਉ



Thoon Visarehi Thadh Hee Mar Jaao ||1|| Rehaao ||

तूं विसरहि तदि ही मरि जाउ ॥१॥ रहाउ


ਪ੍ਰਭੂ ਜੀ ਜੇ ਕਿਤੇ ਤੂੰ ਮੈਨੂੰ ਭੁੱਲ ਵੀ ਜਾਂਦਾਂ ਹੈ, ਮੇਰੀ ਹਾਲਤ ਮੁਰਦੇ ਵਰਗੀ ਹੋ ਜਾਂਦੀ ਹੈ, ਤੈਨੂੰ ਭੁੱਲਾ ਕੇ, ਤੇਰੇ ਬਗੈਰ ਮੇਰਾ ਜੀਣਾਂ ਮਰਨ ਵਰਗਾ ਹੈ1॥ ਰਹਾਉ
If I were to forget You, at that very instant, I would die. ||1||Pause||

6702 ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ



Thin Thoon Visarehi J Thudhh Aap Bhulaaeae ||

तिन तूं विसरहि जि तुधु आपि भुलाए


ਰੱਬ ਜੀ ਤੂੰ ਉਨਾਂ ਜੀਵਾਂ ਨੂੰ ਭੁੱਲ ਜਾਂਦਾ ਹੈ, ਜਿੰਨਾਂ ਨੂੰ ਤੂੰ ਆਪ ਹੀ ਭੁੱਲਾ ਦਿੱਤਾ ਹੈ, ਤੂੰ ਚਾਹੇ ਤਾਂ ਤੈਨੂੰ ਕੋਈ ਪਿਆਰ ਕਰ ਸਕਦਾ ਹੈ, ਬੰਦੇ ਤੇ ਜੀਵਾਂ ਦਾ ਕੋਈ ਜ਼ੋਰ ਨਹੀਂ ਚਲਦਾ॥
Those whom You Yourself have led astray, forget You.


Comments

Popular Posts