ਸਮੁੰਦਰ ਵਿੱਚ ਵੱੜ ਕੇ ਕਿਨਾਰਾ ਨਹੀਂ ਲੱਭਦੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਸਮੁੰਦਰ ਵਿੱਚ ਵੱੜ ਕੇ ਕਿਨਾਰਾ ਨਹੀਂ ਲੱਭਦੇ। ਨਾਂ ਹੀ ਕੱਪੜੇ ਭਿੱਜਣ ਤੋਂ ਡਰੀਦਾ ਹੈ। ਸਮੁੰਦਰ ਵਿੱਚ ਠੀਕਰ ਵੀ ਹਨ। ਮੋਤੀ ਹੀਰੇ ਵੀ ਸਮੁੰਦਰ ਵਿੱਚ ਹਨ। ਦੇਖਣਾਂ ਇਹ ਹੈ ਕਿ ਹੱਥ ਕਿਥੇ ਪੈਂਦਾ ਹੈ? ਕਿੰਨੀ ਕੁ ਪੱਰਖ ਹੈ। ਕਈਆਂ ਨੂੰ ਇਹੀ ਪਾਣੀ ਗੰਧਲਾ ਲੱਗਦਾ ਹੈ। ਬਹੁਤੇ ਇਸੇ ਪਾਣੀ ਨੂੰ ਜੀਵਨ ਦਾਨ ਸਮਝਦੇ ਹਨ। ਸਮੁੰਦਰ ਵਿੱਚ ਵੜ ਕੇ ਤਾਂ ਹੱਥ-ਪੱਲਾ ਮਾਰਿਆ ਜਾਦਾ ਹੈ। ਬਈ ਕੁੱਝ ਹੱਥ ਪੱਲੇ ਲੱਗ ਜਾਵੇ। ਇਸੇ ਤਰਾਂ ਦੁਨੀਆਂ ਦੇ ਸਮੁੰਦਰ ਵਿੱਚ ਵੀ ਐਸੇ ਲੋਕ ਹਨ। ਜੋ ਹਰ ਤਰਾਂ ਹੱਥ ਪੱਲਾ ਮਾਰ ਕੇ ਮਾਲ ਹੱੜਪਣ ਦੀ ਕਰਦੇ ਹਨ। ਜਦੋਂ ਕਿਸੇ ਕੰਮ ਨੂੰ ਸ਼ੁਰੂ ਕਰ ਲਈਏ, ਉਸ ਨੂੰ ਜੀਅ ਲਾ ਕੇ ਕਰਨਾਂ ਜਰੂਰੀ ਹੈ। ਕੋਈ ਕੰਮ ਕਰਦੇ ਹਾਂ। ਉਸ ਨੂੰ ਕਰਦੇ ਸਮੇਂ ਫ਼ੈਇਦਾ ਨੁਕਸਾਨ ਨਹੀਂ ਦੇਖਣਾਂ ਚਾਹੀਦਾ। ਹਰ ਕੰਮ ਨੂੰ ਕਰਨ ਲੱਗੇ ਸਮਾਂ ਵੀ ਲੱਗੇਗਾ। ਹੋ ਸਕਦਾ ਕੋਈ ਫੈਇਦਾ ਨਾਂ ਹੀ ਹੋਵੇ। ਪੱਲਿਉ ਦੇ ਕੇ ਛੁੱਟਣਾਂ ਪੈਣਾ ਹੈ। ਪਰ ਹਰ ਹੋਣ ਵਾਲੀ ਘੱਟਨਾਂ ਨੂੰ, ਰੱਬ ਦਾ ਹੁਕਮ ਮੰਨਣਾਂ ਚਾਹੀਦਾ ਹੈ। ਜੇ ਸਾਡੇ ਪੱਲੇ ਕੁੱਝ ਹੋਵੇਗਾ, ਤਾਂਹੀਂ ਤਾਂ ਕਿਸੇ ਨੂੰ ਦੇ ਸਕਾਂਗੇ। ਇੱਕ ਦਿਨ ਮੈਂ ਬੈਠੀ ਲਿਖ ਰਹੀ ਸੀ। ਮੈਨੂੰ ਇੱਕ ਦੋਸਤ ਦਾ ਲਾਗਲੇ ਸ਼ਹਿਰ ਤੋਂ ਫੋਨ ਆ ਗਿਆ। ਉਸ ਨੇ ਪੁੱਛਿਆ ਸੱਤੀ ਕੀ ਕਰਦੀ ਹੈ। ਤੂੰ ਦੋ ਦਿਨ ਕੋਈ ਖਾਂਸ ਕੰਮ ਨਹੀਂ ਕਰਨਾਂ ਹੋਣਾਂ। " ਮੈਂ ਕਹਿ ਦਿੱਤਾ, " ਐਸਾ ਕੋਈ ਜਰੂਰੀ ਕੰਮ ਨਹੀਂ ਹੈ। ਕੀ ਗੱਲ ਹੈ? " ਉਸ ਨੇ ਕਿਹਾ, " ਫਿਰ ਐਡਮਿੰਟਨ ਵੱਲ ਆ ਜਾਵੋਂ। ਅਸੀਂ ਵੀ ਵਿਹਲੇ ਹੀ ਹਾਂ। " ਘਰ ਕੋਈ ਖ਼ਾਸ ਕੰਮ ਨਹੀਂ ਸੀ, ਮੈ ਕਿਹਾ, ਠੀਕ ਹੈ ਆ ਜਾਂਦੀ ਹਾਂ " ਘਰ ਖਾਂਣ-ਪੀਣ ਵਾਲੀਆਂ ਚੀਜ਼ਾਂ ਸੌਦੇ ਲਿਉਣ ਵਾਲੇ ਸੀ। ਮੈਂ ਸੋਚਿਆ ਦਾਵਤ ਉਤੇ ਚੱਲੀ ਹਾਂ। ਹੁਣ ਦੋ ਦਿਨ ਲੂਣ-ਤੇਲ ਦੇ ਝੰਜਟ ਤੋਂ ਬੱਚ ਗਈ। ਮੈਂ ਘੰਟੇ ਕੁ ਪਿਛੋਂ ਤੁਰ ਪਈ। ਕਿ੍ਰਸਮਿਸ ਤੋਂ 2 ਦਿਨ ਪਹਿਲਾਂ ਦੀ ਗੱਲ ਹੈ। 300 ਕਿਲੋਮੀਟਰ ਦਾ ਸਫ਼ਰ ਰੱਬ ਜਾਂਣੇ 2 ਘੰਟੇ ਵਿੱਚ ਕਿਵੇਂ ਤਹਿ ਕਰ ਦਿੱਤਾ। 100 ਦੀ ਸਪੀਡ 140 ਉਤੇ ਗੱਡੀ ਦੱਬੀ ਹੋਈ ਸੀ। ਪੱਕਾ ਜ਼ਕੀਨ ਸੀ। ਘਰ ਪੁਲੀਸ ਦੀ ਟਿੱਕਟ ਆਵੇਗੀ। ਪੁਲੀਸ ਵਾਲੇ, ਜਲੀਆਦਾਤਰ, ਅੱਜ ਕੱਲ ਰੋਕਦੇ ਨਹੀਂ ਹਨ। ਕੈਮਰੇ ਨਾਲ ਸਣੇ,, ਕਾਰ ਡਰਾਇਵਰ, ਫੋਟੋ ਖਿੱਚ ਕੇ, ਜ਼ਮਾਨਾਂ ਘਰ ਭੇਜ ਦਿਂਦੇ ਹਨ। ਪਰ ਬਚਾ ਹੋ ਗਿਆ। ਉਸ ਘਰ ਵਿੱਚ ਦੋ ਬੰਦੇ ਵੀ ਸਨ। ਮੈਨੂੰ ਪਾਣੀ ਦੀ ਘੁੱਟ ਪੀਣ ਨੂੰ ਨਹੀਂ ਦਿੱਤੀ। ਚਾਹ ਤਾਂ ਦੇਣੀ ਕੀ ਸੀ। ਜਿਉਂ ਹੀ ਮੈਂ ਪੈਰ ਘਰ ਦੇ ਅੰਦਰ ਰੱਖਿਆ। ਮੈਨੂੰ ਦੋਸਤ ਨੇ ਕਿਹਾ, " ਬਾਹਰ ਘੁੰਮ ਕੇ ਆਉਂਦੇ ਹਾਂ। " ਮੈਂ ਵੀ ਹੈਰਾਨ ਸੀ। ਕਿ ਸ਼ਾਮ ਦੇ 7 ਵੱਜੇ ਹਨ। ਬਾਹਰ ਬਰਫ਼ ਪਈ ਹੈ। ਨਿਘੇ ਜਾਇ ਵਿੱਚ ਘਰ ਵਿੱਚ ਬੈਠਣ ਦਾ ਸਮਾਂ ਹੈ। ਬਾਹਰ ਕਿਥੇ ਘੁੰਮਣ ਜਾਣਾਂ ਹੈ? ਜਦੋਂ ਕਿਸੇ ਦੇ ਘਰ ਜਾਈਏ, ਮਰਜ਼ੀ ਆਪਦੀ ਨਹੀਂ ਚੱਲਦੀ ਹੁੰਦੀ। ਅੱਗਲੇ ਦੇ ਘਰ ਦੇ ਰੂਲ ਮੰਨਣੇ ਪੈਂਦੇ ਹਨ। ਘੁੰਮਣ ਜਾਂਣ ਲਈ ਮੇਰੀ ਹੀ ਕਾਰ ਤੋਰ ਲਈ। ਮੈਂ ਕਾਰ ਦੋਸਤ ਨੂੰ ਚਲਾਉਣ ਲਈ ਦੇ ਦਿੱਤੀ ਸੀ। " ਐਡਮਿੰਟਨ ਵਿੱਚ ਬਰਫ਼ ਖੁਰਦੀ ਬਹੁਤ ਘੱਟ ਹੈ। ਉਤੇ ਦੀ ਉਤੇ ਤਹਿ ਲੱਗੀ ਜਾਂਦੀ ਹੈ। ਸਿਲਪਰੀ ਬਹੁਤ ਹੁੰਦੀ ਹੈ। ਉਸ ਨੂੰ ਸ਼ਹਿਰ ਦੀ ਜਾਂਣਕਾਰੀ ਸੀ। ਉਸ ਨੇ ਕਾਰ ਮਾਰਕੀਰ ਅੱਗੇ ਰੋਕ ਦਿੱਤੀ। ਜਿਥੋਂ ਘਰ ਦੀ ਗਰੋਸਰੀ ਖਾਂਣ-ਪੀਣ ਵਾਲੀਆਂ ਚੀਜ਼ਾਂ ਸੌਦੇ ਲਿਉੰਦੇ ਹਾਂ। ਚਲੋ ਮੇਰੀ ਸਮਝ ਵਿੱਚ ਆ ਗਿਆ ਕਿ ਮੈਨੂੰ ਘਰ ਚਾਹ-ਪਾਣੀ ਕਿਉਂ ਨਹੀਂ ਪੀਣ ਦਿੱਤਾ। ਹੁਣ ਵੀ ਸੋਚ ਕੇ ਮੈਨੂੰ ਪਿਆਸ ਲੱਗ ਆਈ ਹੈ। ਹੁਣ ਤਾਂ ਮੈਂ ਆਪਦੇ ਘਰ ਹਾਂ। ਪਹਿਲਾਂ ਪਾਣੀ ਪੀ ਆਵਾਂ। ਮੈਂ ਪੀ ਲਿਆ ਪਾਣੀ। ਉਸ ਦਿਨ 300 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਮੈਂ ਐਡਮਿੰਟਨ ਪਹੁੰਚੀ ਸੀ। ਉਦਣ -16 ਠੰਡ ਸੀ। ਅੱਗਲਿਆਂ ਨੇ ਚਾਹ ਵੀ ਪੀਣ ਨੂੰ ਨਹੀਂ ਦਿੱਤੀ।

ਜਦੋਂ ਸਾਰਾ ਸਮਾਨ ਦੇ ਪੈਸੇ ਦੇਣੇ ਸੀ। ਉਸ ਮੈਨੂੰ ਕਿਹਾ, " ਸੱਤੀ ਸਾਰੇ ਕਾਸੇ ਦੇ ਪੈਸੇ ਤੂੰਹੀਂ ਦੇਣੇ ਹਨ। " ਮੈਂ 100 ਡਾਲਰ ਉਥੇ ਦੇ ਕੇ, ਭੁਗਤਾਣ ਕੀਤਾ। ਉਸ ਪਿਛੋ ਉਸ ਨੇ ਕਿਹਾ, " ਪਿਆਜ਼, ਲਸਣ, ਅਧਰਕ ਦੁੱਧ ਤਾ ਖ੍ਰੀਦਿਆ ਹੀ ਨਹੀਂ ਹੈ।" ਸੋ ਹੋਰ ਸਮਾਨ ਖ੍ਰੀਦਣ ਲਈ ਅੱਗਲੀ ਦੁਕਾਨ ਸੁਪਰ ਸਟੋਰ ਵਿੱਚ ਚਲੇ ਗਏ। ਮੈਨੂੰ ਪਤਾ ਸੀ, ਉਥੇ ਵੀ ਪੈਸੇ ਮੈਂ ਹੀ ਦੇਣੇ ਹਨ। ਉਥੇ ਵੀ ਮੇਰਾ 100 ਡਾਲਰ ਖੁੱਲ ਗਿਆ। ਰਸਤੇ ਵਿਚੋਂ ਮੈਂ ਆਪਦੇ ਪੱਲਿਉ, ਸਾਰੇ ਟੱਬਰ ਲਈ ਸੱਬ ਸਨਵਿੱਚ ਖ੍ਰੀਦ ਲਿਆ ਸੀ। ਘਰ ਵਾਪਸ ਆਉਂਦਿਆਂ ਨੂੰ ਰਾਤ ਦੇ 10 ਵੱਜ ਗਏ। ਦੂਜੇ ਦਿਨ ਫਿਰ ਅਜੇ ਚਾਹ ਪੀਣ ਲਈ ਸਟੋਪ ਉਤੇ ਰੱਖੀ ਸੀ। ਦੋਸਤ ਨੇ ਕਿਹਾ, " ਉਸ ਨੇ ਚਾਹ ਪੀ ਕੇ, ਬਾਹਰ ਕਿਸੇ ਕੰਮ ਜਾਂਣਾ ਹੈ। ਮੈਨੂੰ ਤੇਰੀ ਕਾਰ ਚਾਹੀਦੀ ਹੈ। " ਮੈਂ ਕਿਹਾ, " ਮੈਂ ਘਰ ਕੀ ਕਰਾਨਾਂ ਹੈ? ਮੈਂ ਵੀ ਨਾਲ ਹੀ ਚੱਲਦੀ ਹਾਂ। ਘੁੰਮ ਆਵਾਂਗੇ। " ਉਸ ਨੇ ਕਿਹਾ, " ਤੈਨੂੰ ਫਿਰ ਘੁੰਮਾਂ ਦੇਵੇਗੇ'। ਤੂੰ ਘਰ ਰਹਿ। " ਐਸੀ ਦੋਸਤੀ ਦੇਖੀ, ਸਵੇਰ ਦੇ 10 ਵਜੇ ਤੋਂ ਰਾਤ ਦੇ 8 ਵਜੇ ਤੱਕ, ਮੈਂ ਘਰ ਦੇ ਅੰਦਰ ਬੈਠੀ ਉਡੀਕਦੀ ਰਹੀ। ਫਿਰ ਮੈਂ ਉਸ ਨੂੰ ਫੋਨ ਕੀਤਾ। ਮੈਂ ਪੁੱਛਿਆ, " ਮੈਨੂੰ ਦੱਸੋ ਗੁਰਦੁਆਰਾ ਕਿਥੇ ਹੈ? ਮੈਂ ਉਥੇ ਚਲੀ ਜਾਵਾਂ। ਤੁਸੀਂ ਘਰ ਵਾਲੇ ਬਾਹਰ ਚਲੇ ਗਏ ਹੋਂ। ਮੈਂ ਕਿਸੇ ਪਾਸੇ ਜਾ ਵੀ ਨਹੀਂ ਸਕਦੀ। ਮੇਰੀ ਕਾਰ ਤੇਰੇ ਕੋਲ ਹੈ। " ਤਾਂ ਉਹ ਸਾਡੀ ਮਹਿਮਾਨ ਵਾਜੀ ਕਰਨ ਵਾਲੇ ਦੋਸਤ ਘਰ ਵਾਪਸ ਆਏ। ਮੈਂ ਆਪਦੇ ਸ਼ਹਿਰ ਨੂੰ ਮੁੜਨ ਲੱਗੀ, ਤਾਂ ਬੱਚਿਆਂ ਵਾਂਗ ਰੰਡੀ ਰੋਣਾਂ ਪਾ ਕੇ ਬੈਠ ਗਏ। ਉਸ ਨੇ ਕਿਹਾ, " ਸੱਤੀ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਮੈਨੂੰ ਪੈਸੇ ਦੇ। ਮੇਰਾ ਜੀਅ ਕਰਦਾ ਸੀ ਕਹਾਂ, " ਤੂੰ ਘਰ ਆਏ ਬੰਦੇ ਦੇ ਕੱਪੜੇ ਲਾਉਣੇ ਹਨ। ਮੇਰਾ ਦਿਮਾਗ ਐਨਾਂ ਖ਼ਰਾਬ ਹੋਇਆ। ਰਸਤੇ ਵਿੱਚ ਬਰਫ਼ ਪਈ ਹੋਈ ਸੀ। ਉਥੋਂ ਨਿੱਕਲਦੀ ਦੀ ਕਾਰ ਸਿਲਪ ਹੋ ਗਈ। ਪਿਛਿਉ ਟੁੱਟ ਗਈ 5000 ਡਾਲਰਾਂ ਦਾ ਨੁਕਸਾਨ ਹੋ ਗਿਆ। ਮੈਂ ਦੋਸਤ ਨੂੰ ਰਸਤੇ ਵਿੱਚੋਂ ਹੀ ਫੋਨ ਕਰਕੇ ਦੱਸਿਆ, " ਮੇਰੀ ਕਾਰ ਦਾ ਐਕਸੀਡੈਂਟ ਹੋ ਗਿਆ॥ ਕਾਰ ਸਿਲਪ ਕਰਕੇ ਸੀਮਿੰਟ ਦੇ ਬਿਰਜ ਵਿੱਚ ਵੱਜੀ ਹੈ। ਕਿਸੇ ਹੋਰ ਕਾਰ ਵਿੱਚ ਨਹੀਂ ਵੱਜੀ। ਬਚਾ ਹੋ ਗਿਆ। " ਉਸ ਨੇ ਅੱਗੋ ਕਿਹਾ, " ਜੇ ਘਰੋਂ ਲੜ ਕੇ ਜਾਂਣਾਂ ਹੈ। ਐਸਾ ਹੀ ਹੁੰਦਾ ਹੈ। " ਮੈਂ ਵੀ ਸੋਚ ਵਿੱਚ ਪੈ ਗਈ। ਉਸ ਨੇ 1000 ਡਾਲਰ ਤਾਂ ਮੰਗਿਆ ਸੀ। ਕਿਹੜੀ ਵੱਡੀ ਰਕਮ ਮੰਗ ਲਈ ਸੀ। ਉਸ ਨੇ ਵੀ ਮੁੜ ਕੇ, ਮੇਰਾ ਤੇ ਮੇਰੀ ਕਾਰ ਦਾ ਹਾਲ ਨਹੀਂ ਪੁੱਛਿਆ। ਅੱਗਲੇ ਹੀ ਦਿਨ ਰੋਣੇ ਧੌਣੇ ਰੋ ਕੇ 160 ਡਾਲਰ ਬੈਂਕ ਰਾਹੀ ਫਿਰ ਲੈ ਲਏ। ਮੈਂ ਪੈਸੇ ਤਾਂ ਦੇ ਦਿੱਤੇ ਕਿ ਅੱਗੇ ਐਨਾਂ ਨੁਕਸਾਨ ਹੋ ਗਿਆ। ਕੀ ਪਤਾ ਕੋਈ ਅੱਗੇ ਵਾਂਗ, ਦਰਸੀਸ ਦੇ ਦੇਵੇ।

ਉਸ ਤੋਂ ਹਫ਼ਤੇ ਪਿਛੋਂ ਫਿਰ ਫੋਨ ਆ ਗਿਆ, " ਮੈਂ ਕੈਲਗਰੀ ਆਉਂਣਾਂ ਹੈ। ਮੇਰੀ ਕੈਲਗਰੀ ਵਿੱਚ ਟਰੇਨਿੰਗ ਹੈ। ਪਤਾ ਨਹੀਂ ਕਿਉਂ ਮੇਰੇ ਕੋਲੋ ਕਿਸੇ ਨੂੰ ਜੁਆਬ ਨਹੀਂ ਦਿੱਤਾ ਗਿਆ, " ਬਈ ਤੂੰ ਪਲੇਨ ਤੇ ਆ; ਬੱਸ ਤੇ ਆ; ਮੇਰਾ ਠੇਕਾ ਲਿਆ। ਪੱਲਿਉ ਲਾ ਕੇ. ਮੈਂ ਤੈਨੂੰ ਟੈਕਸੀ ਡਰਾਇਵਰ ਬੱਣ ਕੇ ਲੈਣ ਆਵਾਂ। " ਪਰ ਮੈਨੂੰ ਜਾਂਣਾ ਪਿਆ। ਗੱਲ ਉਸ ਦੀ ਟਰੇਨਿੰਗ ਦੀ ਸੀ। ਮੈਂ ਸੋਚਿਆ, ਜੇ ਉਸ ਤੋਂ ਸਮੇਂ ਸਿਰ ਨਾਂ ਉਪੜ ਹੋਇਆ। ਗੱਲ ਮੇਰੇ ਤੇ ਆ ਜਾਵੇਗੀ। ਜੇ ਪਾਸ ਹੋਣ ਦਾ ਚਾਨਸ ਛੁੱਟ ਗਿਆ। 5 ਘੰਟੇ ਦਾ ਆਉਣ ਜਾਣ ਦਾ ਮੈਨੂੰ 600 ਕਿਲੋ ਮੀਟਰ ਦਾ ਸਫ਼ਰ ਪੈ ਗਿਆ। ਜਿਉਂ ਹੀ ਮੇਰੇ ਸ਼ਹਿਰ ਕੈਲਗਰੀ ਵਾਪਸ ਆਏ। ਉਸ ਨੇ ਦੱਸਿਆ, " ਉਸ ਦਾ ਚਾਚਾ ਤੇ ਮਾਸੀ ਵੀ ਇਥੇ ਹੀ ਰਹਿੰਦੇ ਹਨ'। " ਦੋਸਤ ਜੀ ਰਿਸ਼ਤੇਦਾਰਾਂ ਵੱਲ ਖਿਸਕ ਗਏ। ਇਹ ਮੇਰੇ ਫੇਸਬੁੱਕ ਦੋਸਤ ਹਨ। ਅੱਜ ਕੱਲ ਮੈਨੂੰ ਬਲੌਕ ਕਰ ਗਏ। ਕਹਿੰਦੇ ਨੇ ਕਿਤੇ ਬੋਲਾ ਚੱਲੀ ਬੰਦ ਕਰਨੀ ਹੋਵੇ, ਉਥੇ ਪੈਸੇ ਦੇ ਦੇਵੇ।

Comments

Popular Posts