ਕੀ ਲੋਕਾਂ ਦੇ ਚੱਕੇ, ਚਕਾਏ ਹੋਏ, ਜਿਵੇਂ ਲੋਕ ਕਹਿੰਦੇ ਹਨ, ਉਵੇਂ ਕਰਨ ਲੱਗ ਜਾਂਦੇ ਹੋ?
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਦੁਨੀਆਂ ਉਤੇ ਦੋ ਤਰਾ ਦੇ ਲੋਕ ਹੁੰਦੇ ਹਨ। ਇੱਕ ਤਾਂ ਮੂੰਹ ਉਤੇ ਹੀ ਦੱਸ ਦਿੰਦੇ ਹਨ, "  ਤੇਰੇ ਵਿੱਚ ਇਹ ਔਗੁਣ, ਮਾੜੇ ਕੰਮ ਹਨ। ਆਪਦੇ ਲੱਛਣਾਂ ਨੂੰ ਠੀਕ ਕਰ ਲੈ। ਨਹੀਂ ਤਾਂ ਕਿਤੇ ਨਾਂ ਕਿਤੇ ਤਾਂ ਚੋਰ ਪਾੜ ਵਿੱਚ ਫੜ੍ਹਿਆ ਜਾਂਦਾ ਹੈ। ਜਾਂ ਇਹ ਕੰਮ ਤੇਰੇ ਬੜੇ ਚੰਗੇ ਹਨ। ਹੁਣ ਚੱਕਦੇ ਫੱਟੇ। ਇਸ ਕੰਮ ਵਿੱਚ ਵੱਟ ਕੱਢਦੇ। ਚੰਗੇ ਕੰਮ ਨੂੰ ਢਿੱਲ ਨਾਂ ਕਰ। " ਦੂਜੇ ਲੋਕ ਐਸੇ ਹਨ। ਝੂਠੀ ਪ੍ਰਸੰਸਾ ਕਰਦੇ ਹਨ। ਬੰਦੇ ਨੂੰ ਗੱਲ਼ਤ ਰਾਏ ਦਿੰਦੇ ਹਨ। ਜੋ ਕਹਿੰਦੇ , " ਵਾਹ ਬਈ ਵਾਹ, ਤੂੰ ਤਾਂ ਐਸੇ ਕੰਮ ਕਰਦਾ ਹੈ। ਤੇਰੇ ਵਰਗਾ ਕੋਈ ਦੂਜਾ ਨਹੀਂ ਜੰਮਣਾਂ। ਚੱਕੀ ਚੱਲ ਫੱਟੇ। ਸਬ ਸੱਤੋ ਸੱਤ ਲੱਗਦਾ ਹੈ। ਕਿਸੇ ਪਾਸੇ ਢਿੱਲ ਨਹੀਂ ਲੱਗਦੀ ਹੈ। " ਪਰ ਆਪ ਆਪਦੀ ਜਿੰਦਗੀ ਕਿਵੇ ਚਲਾਉਂਣੀ ਹੈ। ਆਪਦੇ ਬਾਰੇ ਕਿੰਨਾਂ ਕੁ ਸੋਚਦੇ ਹੋ? ਜਾਂ ਫਿਰ ਜਿਵੇਂ ਲੋਕ ਥਾਪੜਾਂ ਦੇ ਦਿੰਦੇ ਹਨ। ਕੀ ਲੋਕਾਂ ਦੇ ਚੱਕੇ, ਚਕਾਏ ਹੋਏ, ਜਿਵੇਂ ਲੋਕ ਕਹਿੰਦੇ ਹਨ  ਉਵੇਂ ਕਰਨ ਲੱਗ ਜਾਂਦੇ ਹੋ?
ਆਪਦੇ ਲਾਭ ਨੁਕਸਾਨ ਬਾਰੇ ਆਪ ਨੂੰ ਸੋਚਣਾਂ ਪੈਣਾਂ ਹੈ। ਲੋਕਾਂ ਨੇ ਤੁਹਾਡੇ ਨਫ਼ੇ ਨੁਕਸਾਨ ਤੋਂ ਕੀ ਲੈਣਾਂ ਹੈ? ਤੁਸੀਂ ਚਾਹੇ ਢੱਠੇ ਖੂਹ ਵਿੱਚ ਜਾ ਡਿੱਗੋ। ਅੱਗਲਿਆਂ ਨੇ ਮਜ਼ੇ ਲੈ ਕੇ, ਤਮਾਸ਼ਾ ਦੇਖਣਾਂ ਹੈ। ਬੰਦਾ ਆਪ ਹੀ ਆਪਦਾ ਲੋਕਾਂ ਵਿੱਚ ਤਮਾਸ਼ਾ ਦਿਖਾਉਂਦਾ ਫਿਰਦਾ ਹੈ। ਹਰ ਕੋਈ ਆਪਦਾ ਫ਼ੈਇਦਾ ਦੇਖਦਾ ਹੈ। ਅੱਜ ਕੱਲ ਤਾਂ ਪਿਉ-ਪੁੱਤ ਇੱਕ ਦੂਜੇ ਦੇ ਦੁਸ਼ਮੱਣ ਬੱਣ ਜਾਂਦੇ ਹਨ। ਹੋਰ ਤਾ ਕੋਈ ਲੱਗਦਾ ਹੀ ਕੀ ਹੈ? ਇਹ ਸਾਰੀ ਆਪਦੀ ਜਿੰਦਗੀ ਦੀ ਖੇਡ ਹੈ? ਤੁਸੀਂ ਆਪ ਕਿਵੇਂ ਖੇਡਣੀ ਚਹੁੰਦੇ ਹੋ? ਮਨ ਨੂੰ ਉਲਝਣਾਂ ਵਿੱਚ ਰੱਖਣਾਂ ਹੈ, ਤਾਂ ਹਰ ਰੋਜ਼ ਨਵਾਂ ਸਿਆਪ ਪਾ ਕੇ ਰੱਖੋ। ਹਰ ਗੱਲ ਵਿੱਚੋਂ ਦੇਖੋ, ਕਿਥੋਂ ਲੜਾਈ ਲੱਭੇਗੀ? ਪੰਗੇਂ ਉਤੇ ਪੰਗਾਂ ਪਾ ਕੇ ਰੱਖੋ। ਹੋਰ-ਹੋਰ ਲੋਕਾਂ ਨੂੰ ਜੱਫ਼ਾ ਪਾਵੋ। ਜੋ ਤਨ-ਮਨ ਦਾ ਚੈਨ ਗੁਆ ਕੇ ਰੱਖਣ। ਦੋ-ਚਾਰ ਇਧਰੋ-ਉਧਰੋ ਗੱਲਾਂ ਬੱਣਾਂ ਕੇ, ਚੰਗੀ ਤਰਾਂ ਚੱਕ ਥੱਲ ਕਰਨ। ਜੇ ਸਬ ਕਾਸੇ ਤੋਂ ਖਿਹੜਾ ਛੱਡਾਉਣਾਂ ਹੈ। ਲੋਕਾਂ ਵਿੱਚ ਦਖ਼ਲ ਦੇਣਾਂ ਛੱਡ ਦਿਉ। ਸਬ ਪਾਸੇ ਤੋਂ ਲਾਪ੍ਰਵਾਹ ਮਸਤ ਰਹਿ ਕੇ, ਜਿੰਦਗੀ ਸ਼ੁਰੂ ਕਰ ਦਿਉ। ਮਨ ਭੱਟਕਣਾਂ ਛੱਡ ਦੇਵੇਗਾ। ਸਾਰੇ ਫਿਕਰ ਮੁੱਕ ਜਾਂਣਗੇ। ਜੋ ਹੋਣਾਂ ਹੈ, ਉਸ ਤੋਂ ਅਸੀਂ ਬਚ ਨਹੀਂ ਸਕਦੇ। ਪਰ ਖੰਡ ਵਰਗੀ ਮਿੱਠੀ, ਜ਼ਹਿਰ ਦੀ ਪੂੜੀ, ਦੁਨੀਆਂ ਤੋਂ ਬਚ ਸਕਦੇ ਹਾਂ।
ਅਸੀਂ ਆਪਣੇ ਬਾਰੇ ਬਹੁਤ ਘੱਟ ਸੋਚਦੇ ਹਾਂ। ਫ਼ਿਕਰ ਲੋਕਾ ਦੀ ਲੱਗੀ ਰਹਿੰਦੀ ਹੈ। ਇਸ ਦਾ ਮੱਤਲੱਬ ਪਿਆਰ ਆਪ ਨੂੰ ਨਹੀਂ ਹੈ। ਲੋਕਾਂ ਨੂੰ ਪਿਆਰ ਨੂੰ ਪਿਆਰ ਕਰਦੇ ਹਾਂ। ਕੀ ਇਸ ਤਰਾਂ ਮਨ ਨੂੰ ਸ਼ਾਂਤੀ ਮਿਲਦੀ ਹੈ? ਲੋਕ ਬਹੁਤਾ ਚਿਰ ਸਾਥ ਨਹੀਂ ਦਿੰਦੇ ਹੁੰਦੇ। ਪੂਗਣੀ ਤਾਂ ਆਪਦੀ ਜਾਨ ਉਤੇ ਹੈ। ਜਾਨ ਸੁਖੀ ਹੈ, ਤਾਂ ਦੁਨੀਆਂ ਚੰਗੀ ਲੱਗਦੀ ਹੈ। ਦੁਨੀਆਂ ਨੂੰ ਖੁਸ਼ ਕਰਕੇ, ਆਪਦਾ ਜੀਅ ਰਾਜ਼ੀ ਨਹੀਂ ਕਰ ਸਕਦੇ। ਕਈ ਬਾਰ ਲੋਕ ਦਿਖਾਵਾਂ ਕਰਕੇ, ਲੋਕਾਂ ਲਈ, ਆਪ ਜਾਣ ਬੁੱਝ ਕੇ, ਸਗੋਂ ਜਾਨ ਸੂਲੀ ਉਤੇ ਟੰਗ ਲੈਂਦੇ ਹਾਂ ਜੀ। ਆਪਦੇ ਮਨ ਨੂੰ ਅੱਗ ਵਿੱਚ ਝੋਖ਼ ਲੈਂਦਾ ਹਾਂ। ਲੋਕਾਂ ਦੀ ਮੰਨ ਕੇ ਹੋਰ ਚਿੰਤਾਂ ਵਿੱਚ ਫਸ ਜਾਂਦੇ ਹਾਂ।
ਆਪਦੀ ਜਿੰਦਗੀ ਦੇ ਫ਼ੈਸਲੇ ਆਪ ਕਰਨੇ ਸਿਖ ਜਾਈਏ। ਲੋਕ ਹੁੰਦੇ ਕੌਣ ਹਨ? ਜੋ ਸਾਡੇ ਨਿਜ਼ੀ ਫੈਸਲੇ ਲੈ ਸਕਣ। ਲੋਕਾਂ ਦੇ ਕਿਸੇ ਨੂੰ ਖੁਸ਼ ਦੇਖ ਕੇ, ਐਨੇ ਢਿੱਡ ਦੁੱਖਣ ਲੱਗ ਜਾਂਦਾ ਹੈ। ਜਿਸ ਦੀ ਕੋਈ ਦੁਵਾਈ ਨਹੀਂ ਬੱਣੀ। ਮੈਂ ਕਦੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਮੇਰੀ ਜਿੰਦਗੀ ਸ਼ੁਰੂ ਤੋਂ ਹੀ ਆਪਣੇ-ਆਪ ਦੀ ਖੁਸ਼ੀ ਵਿੱਚ ਹੈ। ਇਹ ਮੈਂ ਆਪਦੇ ਘਰ ਵਿੱਚੋਂ ਹੀ ਸਿੱਖਿਆ ਹੈ। ਜਿੰਨਾਂ ਨੇ ਮੈਨੂੰ ਪਾਲ਼ਿਆਂ ਹੈ, ਦਾਦੀ, ਪਾਪਾ ਮਾਂ ਸਬ ਮੇਰੇ ਆਪਣੇ ਜੋ ਵੀ ਹਨ। ਉਨਾ ਨੇ ਇਹੀ ਦੱਸਿਆ ਹੈ, " ਆਪਣੇ ਆਪ ਨੂੰ ਖੁਸ਼ ਰੱਖਣ ਲਈ ਪੂਰੇ ਜ਼ਤਨ ਕਰੀਏ। ਆਪਦੀ ਜਿੰਦਗੀ ਨੂੰ ਹੋਰ ਸੋਹਣਾ ਬੱਣਾਈਏ। ਜੀਵਨ ਨੂੰ ਕਾਮਜ਼ਾਬ ਬੱਣਾਉਣ ਵੱਲ ਕਦਮ ਪੱਟਣੇ ਹਨ। ਆਪਦੇ ਫ਼ੈਸਲੇ ਆਪ ਲੈਣੇ ਹਨ। ਕਿਸੇ ਕੰਮ ਨੂੰ ਪੂਰਾ ਕਰੇ ਬਗੈਰ, ਵਿਚਕਾਰ ਨਹੀਂ ਛੱਡਣਾਂ। ਸਿਰ ਉਠਾ ਕੇ ਚੱਲੀਏ। ਕਿਸੇ ਦਾ ਡਰ ਨਹੀਂ ਮੰਨਣਾ। ਲੋੜ ਬੰਦ ਦੀ ਹਰ ਹਾਲਤ ਵਿੱਚ ਮਦੱਦ ਕਰਨੀ ਹੈ। ਭਾਵੇਂ ਆਪਦੇ ਵਿੱਚੋਂ ਅੱਧੀ ਰੋਟੀ ਹੀ ਦੇਣੀ ਪਵੇ। ਕਿਸੇ ਦਾ ਦਿਲ ਦੁੱਖੀ ਨਹੀਂ ਕਰਨਾਂ। ਸਤਿਗੁਰ ਦੀ ਬਾਣੀ ਵਿੱਚ ਜੁੜੇ ਰਹਿਣਾ ਹੈ। ਜੋ ਬੰਦੇ ਨੂੰ ਨਿਡਰ-ਤਾਕਤਬਾਰ, ਕਾਂਮਜ਼ਾਬ ਬੱਣਾਉਂਦੀ ਹੈ। "
ਬਹੁਤੇ ਕੰਮ ਲੋਕਾਂ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਹਨ। ਲੋਕਾਂ ਨੂੰ ਕਿੰਨਾਂ ਕੁ ਖੁਸ਼ ਕਰ ਸਕਦੇ ਹਾਂ। ਲੋਕਾਂ ਕੋਲ ਕਿਸੇ ਦੀਆਂ ਗੱਪਾਂ-ਗੱਲਾਂ ਸੁਣਨ ਦਾ ਸਮਾਂ ਕਿਥੇ ਹੈ? ਕਦੇ ਸੋਚਿਆਂ ਵੀ ਨਹੀਂ ਹੋਣਾਂ, ਲੋਕ ਤੁਹਾਡੇ ਕੋਲੋ ਪਿਛਾ ਛਿਡਾਉਣਾਂ ਚਹੁੰਦੇ ਹਨ। ਕਿਸੇ ਕੋਲ ਫ਼ਾਲਤੂੰ ਗੱਪਾਂ ਮਾਰਨ ਦਾ ਸਮਾਂ ਨਹੀਂ ਹੈ। ਕਿਸੇ ਦੇ ਘਰ ਜਾਂਣਾ ਹੋਵੇ। ਆਂਏ ਹੁੰਦਾ ਹੈ। ਜਿਵੇਂ ਡਾਕਟਰ ਕੋਲੇ ਜਾਂਣਾ ਹੈ। ਪਹਿਲਾਂ ਸਮਾਂ ਬੁੱਕ ਕਰਨਾਂ ਪੈਂਦਾ ਹੈ। ਹਰ ਬੰਦਾ ਆਪਦੇ ਕੰਮਾਂ ਵਿੱਚ ਜੁਟਿਆ ਹੋਇਆ ਹੈ। ਮਿਲਣ ਦਾ, ਫੌਨ ਦਾ, ਅੱਜ ਕੱਲ ਸਾਰੇ ਝੱਜਟ ਛੱਡ ਕੇ. ਲੋਕ ਸੁਨੇਹੇ ਲਿਖਣ ਲੱਗ ਗਏ ਹਨ। ਮਨ ਕਰੇ ਪੜ੍ਹ ਲਵੋ। ਨਹੀ ਤਾਂ ਰੇਸ ਕਰਕੇ ਮਿਟਾ ਦੇਵੋ। ਕੋਈ ਵੀ ਆਪਦੀ ਜਿੰਦਗੀ ਵਿੱਚ, ਵਾਧੂ ਦਖ਼ਲ ਅੰਨਦਾਜ਼ੀ ਨਹੀਂ ਕਰਨ ਦਿੰਦਾ। ਸਮਾਂ ਬਹੁਤ ਕੀਮਤੀ ਹੈ। ਇਸ ਦਾ ਮੁੱਲ ਪਾਈਏ। ਜੇ ਸਮੇਂ ਦੀ ਸਭਾਲ ਨਾਂ ਕੀਤੀ। ਇਹ ਜਿੰਦਗੀ ਨੂੰ ਐਸਾ ਤਬਾਅ ਕਰ ਦੇਵੇਗਾ। ਰੋਣ-ਕਰਲਾਉਂਣ ਨਾਲ ਵੀ ਹੱਥ ਨਹੀਂ ਆਵੇਗਾ। ਉਸ ਸਮੇਂ ਕਿਸੇ ਲੋਕਾ ਨੇ ਸਾਥ ਨਹੀਂ ਦੇਣਾਂ। ਲੋਕ ਉਨਾਂ ਨਾਲ ਚਲਦੇ ਹਨ। ਜੋ ਸਮੇਂ ਨਾਲ ਚਲਦੇ ਹਨ। ਸਮਾਂ ਉਨਾਂ ਨਾਲ ਚਲਦਾ ਹੈ। ਜੋ ਸਮੇਂ ਦੀ ਕਦਰ ਕਰਦੇ ਹਨ। ਸਮਾਂ ਰੇਤ ਵਾਂਗ ਮੁੱਠੀ ਵਿਚੋਂ ਖਿਸਕ ਰਿਹਾ ਹੈ। ਰੇਤ ਵਾਂਗ ਉਡ ਰਿਹਾ ਹੈ। ਸਮੇਂ ਨੂੰ ਆਪਣੀ ਮਰਜ਼ੀ ਨਾਲ ਹੁੰਢਾਉਣਾਂ ਸਿੱਖ ਜਾਈਏ। ਇਹੀ ਸਾਡੀ ਜਿੰਦਗੀ ਦਾ ਸਾਥੀ ਹੈ। ਇਸੇ ਨੇ ਕਾਲ਼ ਮੌਤ ਬੱਣ ਕੇ ਸਾਨੂੰ ਹੱੜਪ ਜਾਂਣਾਂ ਹੈ। ਤਾਂ ਲੋਕਾਂ ਨੇ ਵੀ ਪਿਛਾ ਛੁੜਾ ਕੇ ਭੱਜ ਜਾਣਾ ਹੈ। ਕਈ ਤਾਂ ਲਾਸ਼ ਦੇਖਣ ਵੀ ਨਹੀਂ ਜਾਂਦੇ। ਭੂਤ ਤੋਂ ਪਾਸੇ ਰਹਿੰਦੇ ਹਨ। ਲੋਕਾਂ ਨਾਲ ਚਿਪਣ ਦੀ ਕੋਸ਼ਸ਼ ਨਾਂ ਹੀ ਕਰੀਏ। ਆਪਣੇ ਆਪ ਤੇ ਸਮੇਂ ਦੀ ਕਦਰ ਕਰੀਏ।
 

Comments

Popular Posts