ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੭੦ Page 170 of 1430

7122 ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ੨॥
Har Kaa Naam Anmrith Ras Chaakhiaa Mil Sathigur Meeth Ras Gaanae ||2||

हरि का नामु अम्रित रसु चाखिआ मिलि सतिगुर मीठ रस गाने ॥२॥

ਮੈਂ ਬਹੁਤ ਮਿੱਠਾ ਅੰਮ੍ਰਿਤ ਵਰਗਾ ਸੁਆਦ ਗੁਰੂ ਸਤਿਗੁਰ ਦੇ ਰੱਬੀ ਸ਼ਬਦਾ ਨੂੰ ਬਿਚਾਰ ਕੇ ਲਿਆ ਹੈ। ਸਤਿਗੁਰ ਵਿੱਚ ਰੱਚ ਕੇ,ਇੱਕ-ਮਿੱਕ ਹੋ ਕੇ, ਗੰਨੇ ਦੀ ਮਿੱਠਾਸ ਵਰਗਾ ਅੰਨਦ ਆਇਆ ਹੈ||2||


I have tasted the Ambrosial Nectar of the Naam, the Name of the Lord, by meeting the True Guru. It is sweet, like the juice of the sugarcane. ||2||
7123 ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ



Jin Ko Gur Sathigur Nehee Bhaettiaa Thae Saakath Moorr Dhivaanae ||

जिन कउ गुरु सतिगुरु नही भेटिआ ते साकत मूड़ दिवाने

ਜਿੰਨਾਂ ਨੂੰ ਬੰਦਿਆਂ ਨੂੰ ਗੁਰੁ ਸਤਿਗੁਰੁ ਦੀ ਬਾਣੀ ਦਾ ਪਿਆਰ ਨਹੀਂ ਜਾਗਿਆ, ਰੱਬ ਵੱਲੋਂ ਟੁੱਟ ਕੇ ਦੁਨੀਆਂ ਦੀਆ ਵਸਤੂਆਂ ਵਿੱਚ ਰੁਝ ਗਏ ਹਨ॥



Those who have not met the Guru, the True Guru, are foolish and insane - they are faithless cynics.

7124 ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ੩॥



Thin Kae Karameheen Dhhur Paaeae Dhaekh Dheepak Mohi Pachaanae ||3||

तिन के करमहीन धुरि पाए देखि दीपकु मोहि पचाने ॥३॥

ਉਨਾ ਦੇ ਮਾੜੇ ਭਾਗ ਰੱਬ ਨੇ ਜਨਮ ਤੋਂ ਹੀ ਐਸੈ ਲਿਖੇ ਹਨ। ਦੁਨੀਆਂ ਦੀਆ ਵਸਤੂਆਂ ਵਿੱਚ ਐਸੇ ਲੱਗਦੇ ਹਨ। ਜਿਵੇ ਪੰਤਗਾ ਦੀਵੇ ਦੀ ਲਾਟ ਨੂੰ ਪਿਆਰ ਕਰਦਾ ਹੈ। ਆਪਣਾਂ-ਆਪ ਫੂਕ ਕੇ ਮਰ ਜਾਂਦਾ ਹੈ||3||


Those who were pre-ordained to have no good karma at all - gazing into the lamp of emotional attachment, they are burnt, like moths in a flame. ||3||
7125 ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ



Jin Ko Thum Dhaeiaa Kar Maelahu Thae Har Har Saev Lagaanae ||

जिन कउ तुम दइआ करि मेलहु ते हरि हरि सेव लगाने



ਜਿਸ ਨੂੰ ਤੂੰ ਆਪ ਪ੍ਰਭੂ ਜੀ ਤਰਸ ਕਰਕੇ, ਆਪਦੇ ਨਾਲ ਲੀਨ ਕਰ ਲੈਂਦਾ ਹੈ। ਉਹ ਰੱਬ ਹਰੀ-ਤੈਨੂੰ ਪਿਆਰ ਕਰਕੇ, ਤੇਰੇ ਗੋਲੇ ਬੱਣ ਜਾਂਦੇ ਹਨ॥

Those whom You, in Your Mercy, have met, Lord, are committed to Your Service.

7126 ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ੪॥੪॥੧੮॥੫੬॥



Jan Naanak Har Har Har Jap Pragattae Math Guramath Naam Samaanae ||4||4||18||56||

जन नानक हरि हरि हरि जपि प्रगटे मति गुरमति नामि समाने ॥४॥४॥१८॥५६॥

ਉਹ ਰੱਬ ਦਾ ਪਿਆਰਾ ਸਤਿਗੁਰ ਨਾਨਕ ਦੀ ਗੁਰਬਾਣੀ ਦੀ ਬਿਚਾਰ ਕਰਦਾ ਹੈ। ਹਰੀ ਹਰਿ ਹਰਿ ਹਰਿ ਕਰਦੇ ਨੂੰ ਰੱਬ ਹਾਜ਼ਰ ਦਿੱਸਣ ਲੱਗ ਜਾਦਾ ਹੈ। ਗੁਰੂ ਪਿਆਰਾ ਰੱਬ ਦੀ ਯਾਦ ਵਿੱਚ ਲੀਨ ਹੋ ਜਾਂਦਾ ਹੈ||4||4||18||56||


Servant Nanak chants the Name of the Lord, Har, Har, Har. He is famous, and through the Guru's Teachings, He merges in the Name. ||4||4||18||56||
7127 ਗਉੜੀ ਪੂਰਬੀ ਮਹਲਾ



Gourree Poorabee Mehalaa 4 ||

गउड़ी पूरबी महला


ਗਉੜੀ ਪੂਰਬੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Poorbee, Fourth Mehl:

7128 ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ



Maerae Man So Prabh Sadhaa Naal Hai Suaamee Kahu Kithhai Har Pahu Naseeai ||

मेरे मन सो प्रभु सदा नालि है सुआमी कहु किथै हरि पहु नसीऐ



ਮੇਰੀ ਜਿੰਦ ਜਾਨ ਰੱਬ ਮੇਰੇ ਤੇਰੇ ਨਾਲ ਰਹਿੰਦਾ ਹੈ। ਐਸੀ ਕਿਹੜੀ ਥਾਂ ਹੈ? ਜਿਥੇ ਰੱਬ ਕੋਲੋ ਭੱਜ ਕੇ ਜਾ ਹੋਣਾਂ ਹੈ॥

O my mind, God is always with you; He is your Lord and Master. Tell me, where could you run to get away from the Lord?

7129 ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ੧॥



Har Aapae Bakhas Leae Prabh Saachaa Har Aap Shhaddaaeae Shhutteeai ||1||

हरि आपे बखसि लए प्रभु साचा हरि आपि छडाए छुटीऐ ॥१॥

ਉਹ ਆਪ ਹੀ ਤਰਸ ਕਰਕੇ ਪ੍ਰਭੂ ਮੁਆਫ਼ ਕਰ ਸਕਦਾ ਹੈ। ਜੇ ਉਹ ਆਪ ਬਚਾਉਣਾਂ ਚਾਹੇ ਦਿਆ ਕਰਕੇ, ਬਚਾ ਸਕਦਾ ਹੈ1॥



The True Lord God Himself grants forgiveness; we are emancipated only when the Lord Himself emancipates us. ||1||

7130 ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ



Maerae Man Jap Har Har Har Man Japeeai ||

मेरे मन जपि हरि हरि हरि मनि जपीऐ



ਮੇਰੀ ਜਾਨ ਤੂੰ ਰੱਬ, ਹਰਿ, ਰਹੀ, ਰਾਮ ਚੇਤੇ ਕਰ। ਪਭੂ ਨੂੰ ਹਿਰਦੇ ਵਿੱਚ ਯਾਦ ਕਰ॥

O my mind, chant the Name of the Lord, Har, Har, Har - chant it in your mind.

7131 ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ੧॥ ਰਹਾਉ



Sathigur Kee Saranaaee Bhaj Po Maerae Manaa Gur Sathigur Peeshhai Shhutteeai ||1|| Rehaao ||

सतिगुर की सरणाई भजि पउ मेरे मना गुर सतिगुर पीछै छुटीऐ ॥१॥ रहाउ

ਮੇਰੀ ਜਿੰਦੇ ਜਾਨੇ ਸਤਿਗੁਰ ਜੀ ਦਾ ਓਟ ਅfਸਰਾ ਲੈ। ਗੁਰਬਾਣੀ ਦੀ ਬਿਚਾਰ ਕਰਨ ਨਾਲ, ਸਤਿਗੁਰ ਜੀ ਦੇ ਰੱਬੀ ਗੁਣਾਂ ਨੂੰ ਹਾਂਸਲ ਕਰਕੇ, ਝਮੇਲਿਆ ਤੋਂ ਬਚ ਸਕਦੇ ਹਾਂ1॥ ਰਹਾਉ



Quickly now, run to the Sanctuary of the True Guru, O my mind; following the Guru, the True Guru, you shall be saved. ||1||Pause||

7132 ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ



Maerae Man Saevahu So Prabh Srab Sukhadhaathaa Jith Saeviai Nij Ghar Vaseeai ||

मेरे ਮੇਰੀ ਜਿੰਦੇ ਜਾਨੇ सेवहु सो प्रभ स्रब सुखदाता जितु सेविऐ निज घरि वसीऐ



ਸਤਿਗੁਰ ਜੀ ਨੂੰ ਮੇਰੀ ਜਿੰਦੇ ਜਾਨੇ ਚੇਤੇ ਕਰ। ਜਿਹੜੇ ਪ੍ਰਮਾਤਮਾਂ ਨੂੰ ਯਾਦ ਕਰਨ ਅੰਨਦ ਦਾ ਸੋਮਾ ਮਿਲ ਜਾਂਦਾ ਹੈ। ਉਸ ਰੱਬ ਨੂੰ ਚੇਤੇ ਕਰਨ ਨਾਲ ਰੱਬ ਹਿਰਦੇ ਦੇ ਘਰ ਵਿੱਚ ਹਾਜ਼ਰ ਲੱਗਦਾ ਹੈ॥

O my mind, serve God, the Giver of all peace; serving Him, you shall come to dwell in your own home deep within.

7133 ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ੨॥

Guramukh Jaae Lehahu Ghar Apa naa Ghas Chandhan Har Jas Ghaseeai ||2||

गुरमुखि जाइ लहहु घरु अपना घसि चंदनु हरि जसु घसीऐ ॥२॥

ਗੁਰੂ ਪਿਆਰੇ ਆਪਣੇ ਮਨ ਵਿੱਚ ਸਰੀਰ ਦੇ ਘਰ ਵਿੱਚ, ਇਸ ਤਰਾਂ ਇੰਨਾਂ ਰੱਬ ਨੂੰ ਚੇਤੇ ਕਰ। ਕਿਸੇ ਚੀਜ਼ ਨਾਲ ਚੰਦਨ ਨੂੰ ਘਸਾਉਣ ਨਾਲ ਮਹਿਕ ਆਉਂਦੀ ਹੈ। ਉਵੇਂ ਤੇਰਾ ਮਨ ਰੱਬ ਦੇ ਨਾਂਮ ਨਾਲ ਲੱਗ ਕੇ, ਮਹਿਕ ਜਾਵੇ||2||


As Gurmukh, go and enter your own home; anoint yourself with the sandalwood oil of the Lord's Praises. ||2||
7134 ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ



Maerae Man Har Har Har Har Har Jas Ootham Lai Laahaa Har Man Haseeai ||

मेरे मन हरि हरि हरि हरि हरि जसु ऊतमु लै लाहा हरि मनि हसीऐ

ਮੇਰੀ ਜਿੰਦ-ਜਾਨ ਰੱਬ-ਪ੍ਰਭੂ ਦਾ ਹਰਿ ਹਰਿ ਹਰਿ ਹਰਿ ਹਰਿ ਨਾਂਮ ਬੋਲ ਕੇ ਚੇਤੇ ਕਰ। ਇਸ ਨੂੰ ਹਿਰਦੇ ਵਿੱਚ ਯਾਦ ਕਰਨ ਨਾਲ ਐਡਾ ਵੱਡਾ ਫੈਇਦਾ-ਲਾਭ ਹੁੰਦਾ ਹੈ। ਰੱਬ ਦਾ ਨਾਂਮ ਕਹਿ ਕੇ ਮਨ ਬਾਗੋ-ਬਾਗ ਹੋ ਕੇ, ਪ੍ਰਭੂ ਪ੍ਰੇਮ ਦੇ ਅੰਨਦ ਵਿੱਚ ਚਲਾ ਜਾਂਦਾ ਹੈ॥



O my mind, the Praises of the Lord, Har, Har, Har, Har, Har, are exalted and sublime. Earn the profit of the Lord's Name, and let your mind be happy.

7135 ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ੩॥



Har Har Aap Dhaeiaa Kar Dhaevai Thaa Anmrith Har Ras Chakheeai ||3||

हरि हरि आपि दइआ करि देवै ता अम्रितु हरि रसु चखीऐ ॥३॥

ਜਦੋਂ ਉਹ ਹਰੀ ਪ੍ਰਭੂ ਆਪ ਤਰਸ ਕਰਦਾ ਹੈ. ਤਾਂ ਸਤਿਗੁਰ ਦੀ ਅੰਮ੍ਰਿਤ ਰਸ ਗੁਰਬਾਣੀ ਨਾਲ ਪ੍ਰੇਮ ਬੱਣਦਾ ਹੈ||3||


If the Lord, Har, Har, in His Mercy, bestows it, then we partake of the ambrosial essence of the Lord's Name. ||3||
7136 ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ



Maerae Man Naam Binaa Jo Dhoojai Laagae Thae Saakath Nar Jam Ghutteeai ||

मेरे मन नाम बिना जो दूजै लागे ते साकत नर जमि घुटीऐ



ਮੇਰੀ ਜਿੰਦ-ਜਾਨ ਜੋ ਰੱਬ ਦਾ ਨਾਂਮ ਛੱਡ ਕੇ, ਦੁਨੀਆਂ ਦੇ ਲਾਲਚਾਂ ਵਿੱਚ ਲੱਗੇ ਹਨ। ਉਹ ਪ੍ਰਭੂ ਨਾਲੋਂ ਦੂਰ ਹੋਣ ਕਰਕੇ ਜਮ ਦੀ ਜਕੜ ਵਿੱਚ ਆਏ ਹੋਏ ਹਨ॥

O my mind, without the Naam, the Name of the Lord, and attached to duality, those faithless cynics are strangled by the Messenger of Death.

7137 ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਭਿਟੀਐ ੪॥



Thae Saakath Chor Jinaa Naam Visaariaa Man Thin Kai Nikatt N Bhitteeai ||4||

ते साकत चोर जिना नामु विसारिआ मन तिन कै निकटि भिटीऐ ॥४॥

ਜੋ ਪ੍ਰਭੂ ਨਾਲੋਂ ਦੂਰ ਹੋ ਕੇ, ਰੱਬ ਨੂੰ ਭੁੱਲ ਕੇ, ਨਾਸਤਕ ਚੋਰ ਬੱਣ ਗਏ ਹਨ। ਮੇਰੀ ਜਿੰਦ-ਜਾਨ ਐਸੇ ਨਾਸਤਕ ਚੋਰ ਕੋਲ ਬੈਠਣਾਂ ਨਹੀਂ ਹੈ||4||


Such faithless cynics, who have forgotten the Naam, are thieves. O my mind, do not even go near them. ||4||
7138 ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ



Maerae Man Saevahu Alakh Niranjan Narehar Jith Saeviai Laekhaa Shhutteeai ||

मेरे मन सेवहु अलख निरंजन नरहरि जितु सेविऐ लेखा छुटीऐ



ਮੇਰੀ ਜਾਨੇ ਉਸ ਬੇਅੰਤ ਪਵਿੱਤਰ ਪ੍ਰਭ ਨੂੰ ਯਾਦ ਕਰ। ਜੋ ਹਰ ਥਾਂ ਤੇ ਹਾਜ਼ਰ ਹੋ ਕੇ ਵੀ ਦਿਸ ਨਹੀਂ ਰਿਹਾ। ਜੋ ਐਸਾ ਖ਼ਸਮ ਹੈ। ਆਪਣੇ ਬਣਾ ਕੇ ਸਬ ਹਿਸਾਬ ਮੁੱਕਾ ਕੇ, ਜਨਮ-ਮਰਨ ਤੋਂ ਮੁਕਤ ਕਰ ਦਿੰਦਾ ਹੈ॥

O my mind, serve the Unknowable and Immaculate Lord, the Man-lion; serving Him, your account will be cleared.

7139 ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਘਟੀਐ ੫॥੫॥੧੯॥੫੭॥



Jan Naanak Har Prabh Poorae Keeeae Khin Maasaa Thol N Ghatteeai ||5||5||19||57||

जन नानक हरि प्रभि पूरे कीए खिनु मासा तोलु घटीऐ ॥५॥५॥१९॥५७॥

ਸਤਿਗੁਰ ਨਾਨਕ ਜੀ ਜਿੰਨਾਂ ਨੂੰ ਤੂੰ, ਆਪਦੇ ਪਿਆਰੇ ਬਣਾਂ ਲਿਆ ਹੈ। ਉਸ ਨੂੰ ਰੱਬ ਆਪਦੀ ਗੁਰਬਾਣੀ ਦੇ ਗੁਣ ਦੇ ਕੇ, ਸਾਬਤ ਕਰ ਦਿੰਦਾ ਹੈ। ਉਸ ਪ੍ਰਭੂ ਤੇ ਸਤਿਗੁਰ ਨਾਨਕ ਜੀ ਦੇ ਲਾਡਲੇ ਵਿੱਚ ਭੋਰਾ-ਜਰਾ-ਕਣ ਜਿੰਨੀ ਵੀ ਅਸੂਲਾਂ ਵਿੋੱਚ ਕਮੀ ਨਹੀਂ ਰਹਿੰਦੀ। ਤੇਰੇ ਵਰਗਾ ਬੱਣ ਜਾਂਦਾ ਹੈ||5||5||19||57||


The Lord God has made servant Nanak perfect; he is not diminished by even the tiniest particle. ||5||5||19||57||
7140 ਗਉੜੀ ਪੂਰਬੀ ਮਹਲਾ



Gourree Poorabee Mehalaa 4 ||

गउड़ी पूरबी महला


ਗਉੜੀ ਪੂਰਬੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Poorbee, Fourth Mehl:

7141 ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ



Hamarae Praan Vasagath Prabh Thumarai Maeraa Jeeo Pindd Sabh Thaeree ||

हमरे प्रान वसगति प्रभ तुमरै मेरा जीउ पिंडु सभ तेरी



ਮੇਰਾ ਤਨ-ਸਰੀਰ, ਮਨ, ਜਾਨ ਤੇਰੇ ਹੀ ਹੁਕਮ ਵਿੱਚ ਪ੍ਰਭੂ ਜੀ ਚਲ ਰਹੇ ਹਨ॥

My breath of life is in Your Power, God; my soul and body are totally Yours.

7142 ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ੧॥



Dhaeiaa Karahu Har Dharas Dhikhaavahu Maerai Man Than Loch Ghanaeree ||1||

दइआ करहु हरि दरसु दिखावहु मेरै मनि तनि लोच घणेरी ॥१॥



ਤਰਸ ਕਰਕੇ, ਪ੍ਰਮਾਤਮਾਂ ਜੀ ਮੇਰੇ ਸਹਮਣੇ ਆ ਕੇ, ਆਪਦਾ ਸਰੂਪ ਦਿਖਾਵੋ। ਤੈਨੂੰ ਦੇਖਣੇ ਦੀ ਭੁੱਖ ਲੱਗੀ ਹੈ। ਮੇਰੇ ਪ੍ਰਭੂ ਜੀ ਮੇਰੇ ਸਰੀਰ ਤੇ ਜਾਨ ਨੂੰ ਤੈਨੂੰ ਮਿਲਣ ਦੀ ਉਮੀਦ-ਚਾਹਤ ਲੱਗੀ ਹੋਈ ਹੈ1॥

Be merciful to me, and show me the Blessed Vision of Your Darshan. There is such a great longing within my mind and body! ||1||

7143 ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ



Raam Maerai Man Than Loch Milan Har Kaeree ||

राम मेरै मनि तनि लोच मिलण हरि केरी



ਮੇਰੇ ਸਰੀਰ ਤੇ ਜਿੰਦ-ਜਾਨ ਨੂੰ ਪ੍ਰਭੂ ਰਾਮ ਜੀ ਤੈਨੂੰ ਮਿਲਣੇ ਦੀ ਪਾਉਣ ਦੀ ਚਾਹਤ ਦਾ ਚਾਅ ਚੜ੍ਹਿਆ ਹੈ। ਹਿਰਦਾ ਤੈਨੂੰ ਮਿਲਣ ਲਈ ਤੜਫ਼ ਰਿਹਾ ਹੈ॥

O my Lord, there is such a great longing within my mind and body to meet the Lord.

7144 ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ੧॥ ਰਹਾਉ



Gur Kirapaal Kirapaa Kinchath Gur Keenee Har Miliaa Aae Prabh Maeree ||1|| Rehaao ||

गुर क्रिपालि क्रिपा किंचत गुरि कीनी हरि मिलिआ आइ प्रभु मेरी ॥१॥ रहाउ

ਜਦੋਂ ਦੇ ਮੇਰੇ ਗੁਰੂ ਸਤਿਗੁਰ ਜੀ ਨੇ ਜਰਾ ਕੁ ਤਰਸ ਕਰਕੇ, ਮੇਹਰ ਕੀਤੀ ਹੈ, ਗੁਰਬਾਣੀ ਦੇ ਸ਼ਬਦਾਂ ਨਾਲ ਬਿਚਾਰ ਕਰਾਈ ਹੈ। ਮੇਰਾ ਪ੍ਰਭੂ ਆਪ ਮੈਨੂੰ ਮੇਰੇ ਨਾਲ ਹੀ ਮਿਲਿਆ ਦਿਸਣ ਲੱਗਾ ਹੈ||1|| Rehaao ||


When the Guru, the Merciful Guru, showed just a little mercy to me, my Lord God came and met me. ||1||Pause||
7145 ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ



Jo Hamarai Man Chith Hai Suaamee Saa Bidhh Thum Har Jaanahu Maeree ||

जो हमरै मन चिति है सुआमी सा बिधि तुम हरि जानहु मेरी



ਜੋ ਵੀ ਮੇਰੀ ਜਿੰਦ-ਜਾਨ ਵਿੱਚ ਗੱਲਾਂ ਭਾਸਰ ਰਹੀਆ ਹਨ। ਜੋ ਸਾਡੀ ਅੰਦਰ ਦੀ ਹਾਲਤ ਹੈ। ਉਹ ਤੂੰ ਆਪ ਅੰਤਰਜਾਮੀ ਪ੍ਰਭੂ ਜੀ ਸਬ ਜਾਂਣਦਾ ਹੈ। ਤੂੰਆਪ ਹੀ ਦਾ ਕਰਾਂ ਰਿਹਾਂ ਹੈ॥

Whatever is in my conscious mind, O Lord and Master - that condition of mine is known only to You, Lord.

7146 ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ੨॥



Anadhin Naam Japee Sukh Paaee Nith Jeevaa Aas Har Thaeree ||2||

अनदिनु नामु जपी सुखु पाई नित जीवा आस हरि तेरी ॥२॥

24 ਘੰਟੇ ਹਰ ਪਲ, ਪ੍ਰਭੂ ਜੀ ਤੇਰਾ ਹੀ ਆਸਰਾ ਜਾਂਣ ਕੇ, ਤੇਰੀ ਹੀ ਯਾਦ ਵਿੱਚ ਤੇਨੂੰ ਚੇਤੇ ਕਰਦਾ ਅਡੋਲ ਹੋ ਕੇ ਖੁਸੀਆਂ ਮਾਂਣ ਰਿਹਾ ਹਾਂ||2||


Night and day, I chant Your Name, and I find peace. I live by placing my hopes in You, Lord. ||2||
7147 ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ



Gur Sathigur Dhaathai Panthh Bathaaeiaa Har Miliaa Aae Prabh Maeree ||

गुरि सतिगुरि दातै पंथु बताइआ हरि मिलिआ आइ प्रभु मेरी

ਮੇਰੇ ਗੁਰੂ ਸਤਿਗੁਰ ਜੀ ਨੇ, ਰੱਬ ਨਾਲ ਮਿਲਣ ਲਈ, ਮੈਨੂੰ ਇਸ ਧੁਰ ਕੀ ਗੁਰਬਾਣੀ ਬਿਚਾਰਨ ਦੀ ਸੋਜੀ ਦਿੱਤੀ ਹੈ। ਮੇਰਾ ਪ੍ਰਭੂ ਪਤੀ ਜੀ ਹਾਜ਼ਰ ਦਿੱਸਣ ਲੱਗ ਗਿਆ ਹੈ॥



The Guru, the True Guru, the Giver, has shown me the Way; my Lord God came and met me.

7148 ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ੩॥



Anadhin Anadh Bhaeiaa Vaddabhaagee Sabh Aas Pujee Jan Kaeree ||3||

अनदिनु अनदु भइआ वडभागी सभ आस पुजी जन केरी ॥३॥

ਮੇਰੇ ਬਹੁਤ ਚੰਗੇ ਕਰਮ ਕੀਤੇ ਸਨ। ਮੇਰੀ ਮੰਗ ਪ੍ਰਭੂ ਨੇ ਪੂਰੀ ਕਰ ਦਿੱਤੀ ਹੈ। ਮੈਨੂੰ 24 ਘੰਟੇ ਹਰ ਪਲ, ਪ੍ਰਭੂ ਜੀ ਨੂੰ ਯਾਦ ਕਰਕੇ, ਮਨ ਦਾ ਸੁਖਚੈਨ ਮਿਲਦਾ ਹੈ||3||

Night and day, I am filled with bliss; by great good fortune, all of the hopes of His humble servant have been fulfilled. ||3||

7149 ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ



Jagannaathh Jagadheesur Karathae Sabh Vasagath Hai Har Kaeree ||

जगंनाथ जगदीसुर करते सभ वसगति है हरि केरी



ਦੁਨੀਆਂ ਨੂੰ ਪਾਲਣ, ਪੈਦਾ ਕਰਨ, ਦੇਖ ਭਾਲ ਕਰਨ ਵਾਲੇ, ਰੱਬ ਜੀ ਇਹ ਦੁਨੀਆਂ ਤੇਰੇ ਹੁਕਮ ਵਿੱਚ ਚੱਲ ਰਹੀ ਹੈ॥

O Lord of the World, Master of the Universe, everything is under Your control.

7150 ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ੪॥੬॥੨੦॥੫੮॥



Jan Naanak Saranaagath Aaeae Har Raakhahu Paij Jan Kaeree ||4||6||20||58||

जन नानक सरणागति आए हरि राखहु पैज जन केरी ॥४॥६॥२०॥५८॥

ਸਤਿਗੁਰ ਨਾਨਕ ਮੇਰੇ ਗੁਰੂ ਜੀ ਮੈਂ ਤੇਰਾ ਆਸਰਾ ਲੈਣ ਆ ਗਿਆ ਹਾਂ। ਪ੍ਰਭੂ ਜੀ ਮੇਰੀ ਇੱਜ਼ਤ ਰੱਖ ਕੇ, ਮੈਨੂੰ ਆਪਦੇ ਕੋਲ ਸਹਾਰਾ ਦੇ ਦਿਉ||4||6||20||58||


Servant Nanak has come to Your Sanctuary, Lord; please, preserve the honor of Your humble servant. ||4||6||20||58||
7151 ਗਉੜੀ ਪੂਰਬੀ ਮਹਲਾ



Gourree Poorabee Mehalaa 4 ||

गउड़ी पूरबी महला


ਗਉੜੀ ਪੂਰਬੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Poorbee, Fourth Mehl 4

7152 ਇਹੁ ਮਨੂਆ ਖਿਨੁ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ



Eihu Manooaa Khin N Ttikai Bahu Rangee Dheh Dheh Dhis Chal Chal Haadtae ||

इहु मनूआ खिनु टिकै बहु रंगी दह दह दिसि चलि चलि हाढे



ਇਹ ਚੰਚਲ ਜਿੰਦ-ਜਾਨ ਭੋਰਾ ਜਿੰਨਾਂ ਸਮਾ ਵੀ ਨਹੀਂ ਬੈਠਦੇ, ਭੱਟਕਦੇ ਫਿਰਦੇ ਹਨ। ਦੁਨੀਆਂ ਦੀਆ ਵਿਕਾਰ ਵਸਤੀਆਂ, ਹਾਂਸਲ ਕਰਨ ਨੂੰ ਦੇਸ਼-ਬਦੇਸ਼ਾਂ ਵਿੱਚ ਥਾਂ-ਥਾਂ ਸਬ ਪਾਸੇ ਭੱਟਕਦਾ ਫਿਰਦੇ ਹਨ॥

This mind does not hold still, even for an instant. Distracted by all sorts of distractions, it wanders around aimlessly in the ten directions.

Comments

Popular Posts