ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੪੮ Page 148 of 1430

6125 ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ
Kab Chandhan Kab Ak Ddaal Kab Ouchee Pareeth ||

ਬੰਦਾ ਕਦੇ ਚੰਦਨ ਦੇ ਵਾਂਗ ਸੋਹਣੇ, ਦੁਨੀਆਂ ਉਤੇ, ਮਹਿਕਦੇ ਕੰਮ ਕਰਕੇ, ਲੋਕਾਂ ਦੀ ਪ੍ਰਸੰਸਾ ਲੈਂਦਾ ਹੈ, ਕਦੇ ਕੌੜੇ ਅੱਕ ਵਰਗੇ ਬੋਲ ਬੋਲਦਾ ਹੈ, ਕਦੇ ਊਚੇ ਵੱਡੇ ਰੱਬ ਨਾਲ ਪ੍ਰੀਤ ਲਾ ਕੇ, ਯਾਰੀਆਂ ਲਗਾਉਂਦਾ ਹੈ॥
कब चंदनि कब अकि डालि कब उची परीति



Sometimes it is perched on the sandalwood tree, and sometimes it is on the branch of the poisonous swallow-wort. Sometimes, it soars through the heavens.

6126 ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ੨॥



Naanak Hukam Chalaaeeai Saahib Lagee Reeth ||2||

नानक हुकमि चलाईऐ साहिब लगी रीति ॥२॥


ਨਾਨਕ ਜੀ ਲਿਖ ਰਹੇ ਹਨ, ਸਾਰੇ ਜੀਵ ਬੰਦੇ ਪ੍ਰਭੂ ਦੇ ਕਹਿੱਣੇ ਵਿੱਚ ਚਲਦੇ ਹਨ, ਉਸ ਪ੍ਰਭੂ ਪਤੀ, ਰੱਬ ਡਾਡੇ ਦੇ ਨਾਲ ਪਿਆਰ, ਪ੍ਰੇਮ ਦੀ ਲਿਵ ਲੱਗੀ ਹੈ||2||


O Nanak, our Lord and Master leads us on, according to the Hukam of His Command; such is His Way. ||2||
6127 ਪਉੜੀ
Pourree ||

पउड़ी


ਪਉੜੀ
Pauree:

6128 ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ



Kaethae Kehehi Vakhaan Kehi Kehi Jaavanaa ||

केते कहहि वखाण कहि कहि जावणा


ਅਨੇਕਾਂ ਰੱਬ ਦੇ ਗੁਣ ਗਾ ਕੇ ਪ੍ਰਸੰਸਾ ਕਰਦੇ ਹਨ, ਪ੍ਰਭੂ ਦੀ ਉਸਤਤ ਕਰਦੇ ਮਰ ਜਾਂਦੇ ਹਨ॥
Some speak and expound, and while speaking and lecturing, they pass away.

6129 ਵੇਦ ਕਹਹਿ ਵਖਿਆਣ ਅੰਤੁ ਪਾਵਣਾ



Vaedh Kehehi Vakhiaan Anth N Paavanaa ||

वेद कहहि वखिआण अंतु पावणा


ਪ੍ਰਭ ਜੀ ਵੇਦ ਧਰਮਿਕ ਗ੍ਰੰਥਿ ਵੀ ਤੇਰੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ, ਤੇਰੇ ਗੁਣਾਂ ਦਾ ਬਿਆਨ ਕਰਨਾਂ ਬਹੁਤ ਔਖਾ ਹੈ, ਤੇਰੇ ਵਿੱਚ ਬਹੁਤ ਚੰਗਾਈਆਂ, ਖੂਬੀਆਂ ਹਨ॥
The Vedas speak and expound on the Lord, but they do not know His limits.

6130 ਪੜਿਐ ਨਾਹੀ ਭੇਦੁ ਬੁਝਿਐ ਪਾਵਣਾ



Parriai Naahee Bhaedh Bujhiai Paavanaa ||

पड़िऐ नाही भेदु बुझिऐ पावणा


ਵੇਦ ਧਰਮਿਕ ਗ੍ਰੰਥਿ ਪੜ੍ਹ ਕੇ, ਵੀ ਰੱਬ ਦਾ ਆਰ-ਪਾਰ, ਅੰਤ ਸਮਝ ਨਹੀਂ ਲੱਗਦਾ, ਜਿਸ ਬੰਦੇ ਉਤੇ, ਪ੍ਰਭੂ ਆਪ ਮੇਹਰ, ਤਰਸ ਕਰੇ, ਉਹ ਸਬ ਰੱਬ ਦੇ ਚੋਜ ਸਮਝ ਜਾਂਦਾ ਹੈ॥
Not by studying, but through understanding, is the Lord's Mystery revealed.

6131 ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ



Khatt Dharasan Kai Bhaekh Kisai Sach Samaavanaa ||

खटु दरसन कै भेखि किसै सचि समावणा


ਦੁਨੀਆਂ ਛੱਡ ਕੇ, ਸਾਧ ਹੋ ਚੁਕੇ, ਛੇ ਧਰਮਕਿ ਚੌਲਿਆਂ ਵਾਲਿਆਂ ਨੇ ਵੀ, ਕਿਸੇ ਨੇ ਰੱਬ ਨੂੰ ਨਹੀਂ ਪਾਇਆ}
There are six pathways in the Shaastras, but how rare are those who merge in the True Lord through them.

6132 ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ



Sachaa Purakh Alakh Sabadh Suhaavanaa ||

सचा पुरखु अलखु सबदि सुहावणा


ਸਬ ਥਾਂ ਹਾਜ਼ਰ ਹੋ ਕੇ ਵੀ ਨਾਂ ਦਿਸਣ ਵਾਲ, ਪਾਰਬ੍ਰਹਿਮ ਪਵਿੱਤਰ ਪਿਆਰਾ ਸ਼ਬਦਾਂ ਦੇ ਗਿਆਨ ਨਾਲ ਉਹ ਪਿਆਰਾ ਲੱਗਦਾ ਹੈ॥
The True Lord is Unknowable; through the Word of His Shabad, we are embellished.

6133 ਮੰਨੇ ਨਾਉ ਬਿਸੰਖ ਦਰਗਹ ਪਾਵਣਾ



Mannae Naao Bisankh Dharageh Paavanaa ||

मंने नाउ बिसंख दरगह पावणा


ਜੋ ਪ੍ਰਭੂ ਨੂੰ ਬਿੰਨ ਦੇਖੇ ਹਾਜ਼ਰ ਸਮਝਦਾ ਹੈ, ਉਸ ਬੇਅੰਤ ਰੱਬ ਦੇ ਨਾਂਮ ਨੂੰ ਚੇਤੇ ਕਰਦਾ ਹੈ, ਉਸ ਦਾ ਰੱਬ ਦੇ ਘਰਦਰ ਉਤੇ ਸਤਿਕਾਰ ਹੁੰਦਾ ਹੈ॥
One who believes in the Name of the Infinite Lord, attains the Court of the Lord.

6134 ਖਾਲਕ ਕਉ ਆਦੇਸੁ ਢਾਢੀ ਗਾਵਣਾ



Khaalak Ko Aadhaes Dtaadtee Gaavanaa ||

खालक कउ आदेसु ढाढी गावणा


ਦੁਨੀਆਂ ਨੂੰ ਬਣਾਉਣ ਵਾਲੇ ਰੱਬ ਨੂੰ ਪ੍ਰਨਾਂਮ ਹੈ, ਉਸ ਦੇ ਦਰ ਦਾ ਗਵਈਆਂ ਬੱਣ ਕੇ ਉਸ ਦੀ ਪ੍ਰਸੰਸਾ ਦੇ ਸੋਹਲੇ ਗਾਉਂਦੇ ਰਹਿੱਣਾਂ ਹੈ॥
I humbly bow to the Creator Lord; I am a minstrel singing His Praises.

6135 ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ੨੧॥



Naanak Jug Jug Eaek Mann Vasaavanaa ||21||

नानक जुगु जुगु एकु मंनि वसावणा ॥२१॥


ਨਾਨਕ ਜੀ ਕਹਿ ਰਹੇ ਹਨ, ਰੱਬ ਸਾਰੇ ਜੁਗਾਂ-ਜੁਗਾਂ ਵਿੱਚ ਜੀਵਤ ਰਹਿੱਣ ਵਾਲਾ ਹੈ, ਉਸੇ ਇੱਕ ਨੂੰ ਮੰਨ ਵਿੱਚ ਯਾਦ ਰੱਖਣਾਂ ਹੈ ||21||


Nanak enshrines the Lord within his mind. He is the One, throughout the ages. ||21||
6136 ਸਲੋਕੁ ਮਹਲਾ
Salok Mehalaa 2 ||

सलोकु महला


ਦੂਜੇ ਪਾਤਸ਼ਾਹ ਅੰਗਦ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 2 ||


Shalok, Second Mehl:
6137 ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ
Manthree Hoe Athoohiaa Naagee Lagai Jaae ||

मंत्री होइ अठूहिआ नागी लगै जाइ


ਮੰਤਰ ਤਾਂ ਅਠੂਹਿਆਂ ਦਾ ਜਾਂਦਣਾ ਹੋਵੇ, ਜਾ ਕੇ ਸੱਪਾਂ ਦੀਆਂ ਸੀਰੀਆਂ ਨੂੰ ਹੱਥ ਪਾ ਕੇ, ਫੜਨ ਦੀ ਕੋਸ਼ਸ਼ ਕਰੇ॥
Those who charm scorpions and handle snakes

6138 ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ



Aapan Hathhee Aapanai Dhae Koochaa Aapae Laae ||

आपण हथी आपणै दे कूचा आपे लाइ


ਬੰਦਾ ਆਪਣੇ ਆਪ ਹੀ ਮਸੀਬਤਾਂ ਸਹਿੜ ਕੇ, ਅੱਗ ਨਾਲ ਪੰਗਾਂ ਲੈ ਲੈਂਦਾ ਹੈ, ਆਪਣਾ ਨੁਕਸਾਨ ਆਪ ਕਰਦਾ ਹੈ॥
Only brand themselves with their own hands.

6139 ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ



Hukam Paeiaa Dhhur Khasam Kaa Athee Hoo Dhhakaa Khaae ||

हुकमु पइआ धुरि खसम का अती हू धका खाइ


ਪ੍ਰਭੂ ਦਾ ਫ਼ੈਸਲਾ ਅੱਟਲ ਹੈ, ਆਪਣੀਆਂ ਹੀ ਕੀਤੀਆਂ ਗੱਲ਼ਤੀਆਂ ਕਰਕੇ, ਦੁਨੀਆਂ ਵਿੱਚ ਭੱਟਕਣ ਦੀ ਸਜ਼ਾ ਭੁਗਤਣੀ ਪੈਂਦੀ ਹੈ॥
By the pre-ordained Order of our Lord and Master, they are beaten badly, and struck down.

6140 ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ



Guramukh Sio Manamukh Arrai Ddubai Hak Niaae ||

गुरमुख सिउ मनमुखु अड़ै डुबै हकि निआइ


ਗੁਰੂ ਦੇ ਪਿਆਰੇ ਮੁੱਖ ਵਾਲੇ ਨਾਲ, ਮਨ ਮਰਜ਼ੀ ਕਰਨ ਵਾਲਾ ਉਲਝਾਦਾ ਹੈ, ਰੱਬ ਨੂੰ ਛੱਡ ਕੇ, ਅਜੇ ਉਹ ਦੁਨੀਆਂ ਦੇ ਪਿਆਰ ਵਿੱਚ ਫੱਸਿਆ ਹੋਇਆ ਹੈ,
If the self-willed manmukhs fight with the Gurmukh, they are condemned by the Lord, the True Judge.

6141 ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ



Dhuhaa Siriaa Aapae Khasam Vaekhai Kar Vioupaae ||

दुहा सिरिआ आपे खसमु वेखै करि विउपाइ


ਦੋਨਾਂ ਦੇ ਵਿੱਚ ਆਪਣਾਂ, ਆਪਦਾ ਪਤੀ ਪ੍ਰਭੂ ਹਾਜ਼ਰ ਹੈ, ਉਹ ਆਪ ਹੀ ਕਰਮਾਂ ਮੁਤਾਬਕ ਫ਼ੈਸਲੇ ਕਰਦਾ ਹੈ॥
He Himself is the Lord and Master of both worlds. He beholds all and makes the exact determination.

6142 ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ੧॥



Naanak Eaevai Jaaneeai Sabh Kishh Thisehi Rajaae ||1||

नानक एवै जाणीऐ सभ किछु तिसहि रजाइ ॥१॥


ਨਾਨਕ ਜੀ ਦੱਸ ਰਹੇ ਹਨ, ਸਾਰਾ ਕੁੱਝ ਰੱਬ ਦੀ ਮਰਜ਼ੀ ਤੇ ਮੁਕੱਦਰ ਦੇ ਉਤੇ ਨਿਬੜਦਾ ਹੈ||1||


O Nanak, know this well: everything is in accordance with His Will. ||1||
6143

ਮਹਲਾ
Mehalaa 2 ||

महला


ਦੂਜੇ ਪਾਤਸ਼ਾਹ ਅੰਗਦ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 2 ||


Second Mehl:
6144 ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ
Naanak Parakhae Aap Ko Thaa Paarakh Jaan ||

नानक परखे आप कउ ता पारखु जाणु


ਗੁਰੂ ਨਾਨਕ ਜੀ ਲਿਖ ਰਹੇ ਹਨ, ਜੇ ਬੰਦਾ ਆਪਦੇ ਅੰਦਰ ਝਾਤੀ ਮਾਰੇ, ਆਪਦੇ ਮਾੜੇ ਲੱਛਣਾਂ ਉਤੇ ਗੌਰ ਕਰੇ, ਤਾਂ ਹੀ ਖੌਜੀ ਹੁੰਦਾ ਹੈ॥
O Nanak, if someone judges himself, only then is he known as a real judge.

6145 ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ



Rog Dhaaroo Dhovai Bujhai Thaa Vaidh Sujaan ||

रोगु दारू दोवै बुझै ता वैदु सुजाणु


ਜੇ ਬੰਦਾ ਆਪਦਾ ਰੋਗ, ਅੰਦਰ ਦੀ ਬਿਮਾਰੀ ਆਪੇ ਸਮਝ ਲਵੇ, ਉਸ ਦਾ ਹੱਲ ਆਪ ਲੱਭ ਲਵੇ, ਉਹੀ ਸਮਝਦਾਰ ਬੰਦਾ ਹੈ॥
If someone understands both the disease and the medicine, only then is he a wise physician.

6146 ਵਾਟ ਕਰਈ ਮਾਮਲਾ ਜਾਣੈ ਮਿਹਮਾਣੁ



Vaatt N Karee Maamalaa Jaanai Mihamaan ||

वाट करई मामला जाणै मिहमाणु


ਜਿੰਦਗੀ ਦੇ ਸਫ਼ਰ ਵਿੱਚ ਹੋਰਾਂ ਲੋਕਾਂ ਨਾਲ ਉਲਣਾਂ ਨਹੀਂ ਚਾਹੀਦਾ, ਆਪ ਨੂੰ ਦੁਨੀਆਂ ਦਾ ਮਹਿਮਾਨ ਮੰਨਣਾਂ ਚਾਹੀਦਾ ਹੈ॥
Do not involve yourself in idle business on the way; remember that you are only a guest here.

6147 ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ



Mool Jaan Galaa Karae Haan Laaeae Haan ||

मूलु जाणि गला करे हाणि लाए हाणु


ਬੰਦੇ ਨੂੰ ਰੱਬ ਚੇਤੇ ਕਰਕੇ, ਆਪਦੇ ਪ੍ਰਭੂ ਪਿਆਰਿਆਂ ਵਿੱਚ ਰੱਬ ਦੀਆਂ ਗੱਲਾਂ ਬਿਚਾਰਨੀਆਂ ਚਾਹੀਦੀਆਂ ਹਨ॥
Speak with those who know the Primal Lord, and renounce your evil ways.

6148 ਲਬਿ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ



Lab N Chalee Sach Rehai So Visatt Paravaan ||

लबि चलई सचि रहै सो विसटु परवाणु


ਰੱਬ ਦਾ ਪਿਆਰਾ, ਲਾਲਚਾਂ ਵਿੱਚ ਨਹੀਂ ਫਸਦਾ, ਆਪਦੀ ਆਸ਼ਕੀ ਕਰਨ ਵਾਲੇ ਨੂੰ ਰੱਬ ਆਪੇ ਹੀ ਬੱਚਾਈ ਜਾਂਦਾ ਹੈ, ਰੱਬ ਆਪਦੇ ਪਿਆਰ ਵਿੱਚ ਜੋੜ ਲੈਂਦਾ ਹੈ, ਐਸਾ ਬੰਦਾ ਵਿਚੋਲਗੀ ਕਰਕੇ, ਰੱਬ ਤੋਂ ਹੋਰਾਂ ਨੂੰ ਵੀ ਬਖ਼ਸ਼ਾ ਲੈਂਦਾ ਹੈ॥
That virtuous person who does not walk in the way of greed, and who abides in Truth, is accepted and famous.

6149 ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ



Sar Sandhhae Aagaas Ko Kio Pahuchai Baan ||

सरु संधे आगास कउ किउ पहुचै बाणु


ਰੱਬ ਦੇ ਪਿਆਰੇ ਦੇ ਨਾਲ ਜੇ ਮਨਮੁਖ ਉਲਝਦਾ ਹੈ, ਤਾਂ ਐਸੇ ਹੈ, ਜਿਵੇਂ ਅਕਾਸ਼ ਵਿੱਚ ਤੀਰ ਮਾਰਿਆ ਜਾਵੇ, ਤੀਰ ਅਸਮਾਨ ਨੂੰ ਨਹੀਂ ਕਿਵੇਂ ਵੱਜੇਗਾ?
If an arrow is shot at the sky, how can it reach there?

6150 ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ੨॥



Agai Ouhu Aganm Hai Vaahaedharr Jaan ||2||

अगै ओहु अगमु है वाहेदड़ु जाणु ॥२॥


ਰੱਬ ਦੇ ਪਿਆਰੇ ਦੀ ਸੁਰਤ ਬਹੁਤ ਊਚੀ ਹੋ ਜਾਦੀ ਹੈ, ਦੁਨੀਆਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ। ਚਲਾਏ ਤੀਰ ਚਲਾਉਣ ਵਾਲੇ ਦੇ ਹੀ ਆ ਕੇ ਵੱਜਦੇ ਹਨ॥ ||2||


The sky above is unreachable-know this well, O archer! ||2||
6151 ਪਉੜੀ
Pourree ||

पउड़ी


ਪਉੜੀ
Pauree:

6152 ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ



Naaree Purakh Piaar Praem Seegaareeaa ||

नारी पुरख पिआरु प्रेमि सीगारीआ


ਮਰਦ ਔਰਤ ਦੇ ਪਿਆਰ ਵਾਂਗ, ਦੁਨੀਆਂ ਦੇ ਜੀਵ ਨਾਰੀਆਂ, ਜੋ ਰੱਬ ਪਤੀ ਦੇ ਪਿਆਰ ਦਾ ਸਿੰਗਾਰ ਕਰਕੇ, ਰੱਬ ਦੇ ਪਿਆਰ ਵਿੱਚ ਰੁੱਝੇ ਹਨ॥
The soul-bride loves her Husband Lord; she is embellished with His Love.

6153 ਕਰਨਿ ਭਗਤਿ ਦਿਨੁ ਰਾਤਿ ਰਹਨੀ ਵਾਰੀਆ



Karan Bhagath Dhin Raath N Rehanee Vaareeaa ||

करनि भगति दिनु राति रहनी वारीआ


ਰੱਬ ਦੀਆਂ ਪਿਆਰੀਆਂ ਰੂਹਾਂ, ਦਿਨ ਰਾਤ ਸੁੱਤੇ ਹੋਏ ਵੀ, ਰੱਬ ਨੂੰ ਮਨ ਵਿੱਚ ਚੇਤੇ ਕਰਦੀਆਂ ਹਨ, ਜੇ ਕੋਈ ਹੱਟਾਉਣ ਦੀ ਕੋਸ਼ਸ਼ ਕਰੇ, ਉਹ ਆਪ ਪ੍ਰਭੂ ਪਤੀ ਨੂੰ ਨਹੀਂ ਭੂੱਲਦੀਆਂ.
She worships Him day and night; she cannot be restrained from doing so.

6154 ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ



Mehalaa Manjh Nivaas Sabadh Savaareeaa ||

महला मंझि निवासु सबदि सवारीआ


ਸਤਿਗੁਰਾਂ ਦੇ ਗੁਰਬਾਣੀ ਦੇ ਸ਼ਬਦਾਂ ਨੇ, ਆਪਦੇ ਭਗਤਾਂ ਦੇ ਮਨ ਨੂੰ ਪਵਿੱਤਰ ਕਰ ਦਿੱਤਾ ਹੈ, ਰੱਬ ਦੀ ਦਰਗਾਹ ਦਾ ਅੰਨਦ ਮਾਂਣ ਰਹੇ ਹਨ॥
In the Mansion of the Lord's Presence, she has made her home; she is adorned with the Word of His Shabad.

6155 ਸਚੁ ਕਹਨਿ ਅਰਦਾਸਿ ਸੇ ਵੇਚਾਰੀਆ



Sach Kehan Aradhaas Sae Vaechaareeaa ||

सचु कहनि अरदासि से वेचारीआ


ਮਨ ਦੇ ਸਕੂਨ ਦੀ, ਪ੍ਰਭੂ ਮਿਲਣ ਦੀ ਬੇਨਤੀ ਜੋਦੜੀ ਕਰਦੇ ਹਨ॥
She is humble, and she offers her true and sincere prayer.

6156 ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ



Sohan Khasamai Paas Hukam Sidhhaareeaa ||

सोहनि खसमै पासि हुकमि सिधारीआ


ਖ਼ਸਮ ਪਾਰਬ੍ਰਹਿਮ ਵੱਡੇ ਦੇ ਕੋਲ ਉਸ ਦੀਆਂ ਆਪ ਬੁਲਾਈਆਂ ਹੋਈਆਂ ਪਿਆਰੀਆਂ, ਬੈਠੀਆਂ ਹਨ॥
She is beautiful in the Company of her Lord and Master; she walks in the Way of His Will.

6157 ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ



Sakhee Kehan Aradhaas Manahu Piaareeaa ||

सखी कहनि अरदासि मनहु पिआरीआ


ਪਿਆਰੀਆਂ, ਪਾਰਬ੍ਰਹਿਮ ਦੇ ਕੋਲ ਆਪਣੇ ਦਿਲ ਦੀਆਂ ਬੇਨਤੀਆਂ ਦੱਸ ਕੇ, ਮਨ ਆਈਆਂ ਬਾਤਾਂ ਕਰਦੀਆਂ ਹਨ॥
With her dear friends, she offers her heart-felt prayers to her Beloved.

6158 ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ



Bin Naavai Dhhrig Vaas Fitt S Jeeviaa ||

बिनु नावै ध्रिगु वासु फिटु सु जीविआ


ਰੱਬ ਦੇ ਨਾਮ ਤੋਂ ਬਗੈਰ ਜਿੰਦਗੀ ਦੂਬਰ ਹੈ, ਜੀਣ ਦਾ ਕੋਈ ਹੱਜ਼ ਨਹੀਂ ਹੈ, ਉਸ ਪ੍ਰਭੂ ਨੂੰ ਚੇਤੇ ਕਰਨ ਤੋਂ ਬਗੈਰ ਜੀਵਨ ਨਰਕ ਹੈ, ਦਰਗਾਹ ਵਿੱਚ ਤੇ ਇਸ ਦੁਨੀਆਂ ਵਿੱਚ ਧੱਕੇ ਪੈਂਦੇ ਹਨ॥
Cursed is that home, and shameful is that life, which is without the Name of the Lord.

6159 ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ੨੨॥



Sabadh Savaareeaas Anmrith Peeviaa ||22||

सबदि सवारीआसु अम्रितु पीविआ ॥२२॥


ਜਿੰਨਾਂ ਨੇ ਆਪ ਨੂੰ ਗੁਰਬਾਣੀ ਤੇ ਸ਼ਬਦਾਂ ਨਾਲ ਪਵਿੱਤਰ ਕਰ ਲਿਆ ਹੈ, ਉਹ ਸ਼ਬਦਾ ਦੇ ਰਸ ਦਾ, ਅੰਮ੍ਰਿਤੁ ਦਾ ਸੁਆਦ-ਅੰਨਦ ਮਾਣਦੇ ਹਨ॥ ||22||


But she who is adorned with the Word of His Shabad, drinks in the Amrit of His Nectar. ||22||
6160 ਸਲੋਕੁ ਮਃ
Salok Ma 1 ||

ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 1 ||
सलोकु मः


ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 1 ||


Shalok, First Mehl:
6161 ਮਾਰੂ ਮੀਹਿ ਤ੍ਰਿਪਤਿਆ ਅਗੀ ਲਹੈ ਭੁਖ
Maaroo Meehi N Thripathiaa Agee Lehai N Bhukh ||

मारू मीहि त्रिपतिआ अगी लहै भुख


ਮਾਰੂਥੱਲ ਦੇ ਰੇਤ ਵਿੱਚ ਥੱਲੇ ਤੱਕ ਪਾਣੀ ਨਹੀਂ ਜਾਂਦਾ, ਉਹ ਪਾਣੀ ਵੱਲੋਂ ਸੁੱਕਾ ਰਹਿ ਕੇ, ਪਿਆਸਾ ਰਹਿੰਦਾ ਹੈ॥ ਅੱਗ ਵਿੱਚ ਜਿੰਨਾਂ ਮਰਜ਼ੀ ਬਾਲਣ ਪਾਈ ਜਾਵੋ, ਅੱਗ ਨਹੀਂ ਰੱਜਦੀ॥
The desert is not satisfied by rain, and the fire is not quenched by desire.

6162 ਰਾਜਾ ਰਾਜਿ ਤ੍ਰਿਪਤਿਆ ਸਾਇਰ ਭਰੇ ਕਿਸੁਕ



Raajaa Raaj N Thripathiaa Saaeir Bharae Kisuk ||

राजा राजि त्रिपतिआ साइर भरे किसुक


ਰਾਜ ਗੱਦੀਆਂ ਵਾਲੇ ਰਾਜੇ, ਰਾਜ ਕਰਦੇ ਰੱਜਦੇ ਨਹੀਂ ਹਨ, ਲਾਲਚ ਵਧੀ ਜਾਂਦਾ ਹੈ, ਪਾਣੀ ਦੇ ਨਾਲ ਭਰੇ, ਸਮੁੰਦਰ ਵਿੱਚ ਸੋਕਾ ਨਹੀਂ ਆਉਂਦਾ॥
The king is not satisfied with his kingdom, and the oceans are full, but still they thirst for more.

6163 ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ੧॥



Naanak Sachae Naam Kee Kaethee Pushhaa Pushh ||1||

नानक सचे नाम की केती पुछा पुछ ॥१॥


ਗੁਰੂ ਨਾਨਕ ਦੀ ਰੱਬੀ ਬਾਣੀ ਦੇ ਨਾਮ ਦੀ, ਉਸ ਦੇ ਪਿਆਰਿਆਂ ਨੂੰ ਜੋ ਲਗਨ ਹੁੰਦੀ ਹੈ, ਉਹ ਗੱਲਾਂ ਨਾਲ ਕਿਵੇਂ ਦੱਸੀ ਸਕਦੇ ਹਾਂ?॥ ||1||


O Nanak, how many times must I seek and ask for the True Name? ||1||
6164 ਮਹਲਾ
Mehalaa 2 ||

महला


ਦੂਜੇ ਪਾਤਸ਼ਾਹ ਅੰਗਦ ਦੇਵ ਜੀ ਦੀ ਬਾਣੀ ਹੈ, ਸਲੋਕ ਮਹਲਾ 2 ||


Second Mehl:
6165 ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਬਿੰਦਤੇ
Nihafalan Thas Janamas Jaavath Breham N Bindhathae ||

निहफलं तसि जनमसि जावतु ब्रहम बिंदते


ਜਦੋਂ ਤੱਕ ਬੰਦਾ ਰੱਬ ਦਾ ਨਾਂਮ ਚੇਤੇ ਨਹੀਂ ਕਰਦਾ, ਉਸ ਦਾ ਭੌਉ-ਪਿਆਰ ਨਹੀਂ ਮੰਨਦਾ, ਉਸ ਦਾ ਇਹ ਜੀਵਨ ਬੇਕਾਰ ਬੀਤ ਰਿਹਾ ਹੈ॥
Life is useless, as long as one does not know the Lord God.

6166 ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ



Saagaran Sansaaras Gur Parasaadhee Tharehi Kae ||

सागरं संसारसि गुर परसादी तरहि के


ਇਸ ਦੁਨੀਆਂ ਦੇ ਵਿਕਾਰ ਕੰਮਾਂ ਤੋਂ, ਉਹ ਬੰਦੇ ਬੱਚ ਜਾਂਦੇ ਹਨ, ਜਿੰਨਾਂ ਉਤੇ ਗੁ੍ਰੂ ਦੀ ਮੇਹਰ ਹੋ ਜਾਂਦੀ ਹੈ॥
Only a few cross over the world-ocean, by Guru's Grace.

6167 ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ



Karan Kaaran Samarathh Hai Kahu Naanak Beechaar ||

करण कारण समरथु है कहु नानक बीचारि


ਰੱਬ ਜੀਵਾਂ ਲਈ, ਸਾਰੀ ਸ੍ਰਿਸਟੀ ਲਈ ਸਾਰਾ ਕੁੱਝ ਕਰ ਸਕਦਾ ਹੈ, ਗੁਰੂ ਨਾਨਕ ਜੀ ਬਚਨ ਕਰਦੇ ਹਨ॥
The Lord is the All-powerful Cause of causes, says Nanak after deep deliberation.

6168 ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ੨॥



Kaaran Karathae Vas Hai Jin Kal Rakhee Dhhaar ||2||

कारणु करते वसि है जिनि कल रखी धारि ॥२॥


ਸਾਰਾ ਕੁੱਝ ਦੁਨੀਆਂ ਨੂੰ ਬਣਾਉਣ ਵਾਲੇ ਭਗਵਾਨ ਦੇ ਹੱਥ ਵਿੱਚ ਹੈ, ਜਿਸ ਨੇ ਸਾਰੀ ਸ੍ਰਿਸਟੀ ਆਪਦੇ ਹੁਨਰ ਨਾਲ ਸਭਾਂਲ ਰੱਖੀ ਹੈ||2||


The creation is subject to the Creator, who sustains it by His Almighty Power. ||2||
6169 ਪਉੜੀ
Pourree ||

पउड़ी


ਪਉੜੀ
Pauree:

6170 ਖਸਮੈ ਕੈ ਦਰਬਾਰਿ ਢਾਢੀ ਵਸਿਆ



Khasamai Kai Dharabaar Dtaadtee Vasiaa ||

खसमै कै दरबारि ढाढी वसिआ


ਜੋ ਰੱਬ ਦੇ ਗੁਣਾਂ ਦੀ ਉਪਮਾਂ ਕਰ ਕੇ ਸੋਹਲੇ ਗੀਤ ਗਾਉਂਦੇ ਹਨ, ਉਹ ਰੱਬ ਦੀ ਦਰਗਾਹ ਵਿੱਚ ਥਾਂ ਬੱਣਾ ਲੈਂਦੇ ਹਨ॥
In the Court of the Lord and Master, His minstrels dwell.

6171 ਸਚਾ ਖਸਮੁ ਕਲਾਣਿ ਕਮਲੁ ਵਿਗਸਿਆ



Sachaa Khasam Kalaan Kamal Vigasiaa ||

सचा खसमु कलाणि कमलु विगसिआ


ਹਮੇਸ਼ਾਂ ਅਟੱਲ ਰਹਿੱਣ ਵਾਲੇ ਪ੍ਰਭੂ ਦੀ ਪ੍ਰਸੰਸਾ ਕਰਕੇ, ਮਨ ਦਾ ਕਮਲ ਖੇੜੇ ਵਿੱਚ ਆ ਜਾਂਦਾ ਹੈ, ਖੂਬ ਮਨ ਨੂੰ ਅੰਨਦ ਨਾਲ ਸਕੂਨ ਮਿਲਦਾ ਹੈ॥
Singing the Praises of their True Lord and Master, the lotuses of their hearts have blossomed forth.

6172 ਖਸਮਹੁ ਪੂਰਾ ਪਾਇ ਮਨਹੁ ਰਹਸਿਆ



Khasamahu Pooraa Paae Manahu Rehasiaa ||

खसमहु पूरा पाइ मनहु रहसिआ


ਆਪਣੇ ਪਤੀ ਪ੍ਰਭੂ ਦੀ ਅਧੀਨਗੀ ਵਿੱਚ ਸੇਵਾ ਕਰਕੇ, ਮਨ ਨਿਹਾਲ ਹੋ ਕੇ, ਗੱਦ-ਗੱਦ ਹੋ ਜਾਂਦਾ ਹੈ॥
Obtaining their Perfect Lord and Master, their minds are transfixed with ecstasy.

6173 ਦੁਸਮਨ ਕਢੇ ਮਾਰਿ ਸਜਣ ਸਰਸਿਆ



Dhusaman Kadtae Maar Sajan Sarasiaa ||

दुसमन कढे मारि सजण सरसिआ


ਮਨ ਦੇ ਐਬਾਂ ਨੂੰ ਉਹ ਮਾਰ ਦਿੰਦਾ ਹੈ, ਰੱਬ ਨੂੰ ਮਨ ਵਿੱਚੋਂ ਹਾਜ਼ਰ ਕਰ ਲੈਂਦਾ ਹੈ॥
Their enemies have been driven out and subdued, and their friends are very pleased.

6174 ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ



Sachaa Sathigur Saevan Sachaa Maarag Dhasiaa ||

सचा सतिगुरु सेवनि सचा मारगु दसिआ


ਉਹ ਬੰਦੇ ਪਿਆਰੇ ਸਤਿਗੁਰੁ ਨੂੰ ਹਰ ਪਲ ਯਾਦ ਕਰਦੇ ਹਨ, ਗੁਰੂ ਰੱਬ ਦਾ ਪਵਿੱਤਰ ਦਰਘਰ ਦਿਖਾ ਦਿੰਦਾ ਹੈ॥
Those who serve the Truthful True Guru are shown the True Path.

6175 ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ



Sachaa Sabadh Beechaar Kaal Vidhhousiaa ||

सचा सबदु बीचारि कालु विधउसिआ


ਪਵਿੱਤਰ ਸ਼ਬਦਾਂ ਦੀ ਵਿਆਖਿਆਂ ਕਰਕੇ, ਰੱਬ ਦਾ ਪਿਆਰਾ, ਮੌਤ ਦਾ ਡਰ ਵੀ ਨਹੀਂ ਚੇਤੇ ਰੱਖਦਾ॥
Reflecting on the True Word of the Shabad, death is overcome.

6176 ਢਾਢੀ ਕਥੇ ਅਕਥੁ ਸਬਦਿ ਸਵਾਰਿਆ



Dtaadtee Kathhae Akathh Sabadh Savaariaa ||

ढाढी कथे अकथु सबदि सवारिआ


ਗੁਰਬਾਣੀ ਦੇ ਸ਼ਬਦ ਗੁਰੂ ਨੂੰ ਪੜ੍ਹਨ, ਸੁਣਨ ਨਾਲ ਸੁਧਰਿਆ ਬੰਦਾ, ਰੱਬ ਦੇ ਸੋਹਲੇ, ਗੀਤ ਗਾਉਂਦਾ ਹੈ॥
Speaking the Unspoken Speech of the Lord, one is adorned with the Word of His Shabad

6177 ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ੨੩॥



Naanak Gun Gehi Raas Har Jeeo Milae Piaariaa ||23||

नानक गुण गहि रासि हरि जीउ मिले पिआरिआ ॥२३॥


ਰੱਬ ਦੇ ਪਿਆਰੇ ਰੱਬ ਦੀ ਰੀਸ ਕਰਕੇ, ਉਸ ਵਰਗੇ ਪਵਿੱਤਰ ਬੱਣ ਦੀ ਕੋਸ਼ਸ਼ ਕਰਕੇ, ਉਸੇ ਵਰਗੇ ਬੱਣ ਜਾਂਦੇ ਹਨ||23||


Nanak holds tight to the Treasure of Virtue, and meets with the Dear, Beloved Lord. ||23||

Comments

Popular Posts