ਆਪਦੀ ਜਗਾ ਕੋਈ ਹੋਰ ਬੰਦਾ ਨਹੀਂ ਲੈ ਸਕਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਕਈ ਲੋਕਾਂ ਨੂੰ ਸ਼ੱਕ ਹੁੰਦਾ ਹੈ। ਉਹ ਇਹੀ ਸੋਚੀ ਜਾਂਦੇ ਹਨ। ਮੇਰੇ ਵਿੱਚ ਕੋਈ ਕਮੀ ਹੈ। ਮੇਰੇ ਨਾਲੋਂ ਦੂਜਾ ਚੰਗਾ ਹੈ। ਦੂਜਾ ਬੰਦਾ ਮੇਰੇ ਨਾਲੋਂ ਚੰਗਾ ਕੰਮ ਕਰ ਸਕਦਾ ਹੈ। ਮੇਰੇ ਨਾਲੋਂ ਦੂਜਾ ਬੰਦਾ ਕੰਮ ਵਿੱਚ ਵਧੀਆ ਹੈ। ਦੂਜੇ ਲੋਕ ਮੇਰੇ ਤੋਂ ਸੋਹਣੇ ਹਨ। ਕਦੇ ਵੀ, ਆਪਦੀ ਜਗਾ ਕੋਈ ਹੋਰ ਬੰਦਾ ਨਹੀਂ ਲੈ ਸਕਦਾ। ਜੇ ਅਸੀਂ ਆਪਣੇ ਕੰਮ ਕਿਸੇ ਹੋਰ ਨੂੰ ਸਭਾਲ ਦੇਵਾਂਗੇ, ਉਹ ਕੰਮ ਜਲਦੀ ਨਾਲ ਨੇਬੜਨ ਲਈ, ਚੱਜ ਨਾਲ ਨਹੀਂ ਕਰੇਗਾ। ਜਿੰਨੀ ਤੱਸਲੀ ਨਾਲ ਆਪ ਆਪਣਾਂ ਕੰਮ ਕਰ ਸਕਦੇ ਹਾਂ। ਉਵੇਂ ਦੂਜਾ ਬੰਦਾ ਨਹੀਂ ਕਰ ਸਕਦਾ। ਇਹ ਸਾਡੇ ਮਨ ਦਾ ਭਲੇਖਾ ਹੈ। ਅਸੀਂ ਇਹ ਕੰਮ ਕਰ ਨਹੀਂ ਸਕਦੇ। ਬੰਦਾ ਹਰ ਕੰਮ ਕਰ ਸਕਦਾ ਹੈ। ਗੱਲ ਤਾ ਹੈ, ਜੇ ਮਨ ਮੰਨ ਜਾਵੇ। ਮਨ ਨੇ ਹੀ ਸਾਨੂੰ ਕੰਮ ਕਰਨ ਦੀ ਸ਼ਕਤੀ ਦੇਣੀ ਹੈ। ਅਸੀ ਸ਼ਰਮਾਂਉਂਦੇ ਵੀ ਬਹੁਤ ਹਾਂ। ਬਹੁਤੇ ਕੰਮ ਸੰਗਦੇ ਹੀ ਨਹੀਂ ਕਰਦੇ। ਬਹੁਤੇ ਲੋਕ, ਪਬਲਿਕ ਵਿੱਚ ਨਹੀਂ ਜਾਂਣਾਂ ਚਹੁੰਦੇ। ਇੱਕਠ ਵਿੱਚ ਜਾਂਣਾ ਮੁਸ਼ਕਲ ਹੁੰਦਾ ਹੈ। ਪਰ ਅਸੀਂ ਆਪਣੇ ਰੋਜ਼ ਦੇ ਮਿਲਣ ਵਾਲੇ ਲੋਕਾਂ ਨੂੰ ਮਿਲ ਸਕਦੇ ਹਾਂ। ਆਪਣੇ ਆਪ ਨੂੰ, ਬਗੈਰ ਕਿਸੇ ਤੋਂ ਸ਼ਰਮਾਏ, ਸਬ ਦੇ ਅੱਗੇ ਰੱਖੋ। ਕਿਸੇ ਬੰਦੇ ਵਿੱਚ ਕੋਈ ਕਮੀ ਨਹੀਂ ਹੁੰਦੀ। ਕੋਈ ਕਿਸੇ ਤੋਂ ਘੱਟ ਨਹੀਂ ਹੈ। ਰੱਬ ਨੇ ਸਾਨੂੰ ਇਕੋਂ ਜਿਹੇ ਬਣਾਇਆ ਹੈ। ਸਾਰਿਆ ਦਾ ਇਕੋਂ ਢੰਚਾ ਘੜ ਕੇ, ਅਨੇਕਤਾ ਵਿੱਚ ਏਕਤਾ ਦਿਖਾਈ ਹੈ। ਸਬ ਵਿੱਚ ਸਮਾਨਤਾ ਬੱਣਾਈ ਹੈ। ਫਿਰ ਅਸੀ ਕਿਹੜੀ ਗੱਲੋਂ ਕਿਸੇ ਤੋਂ ਘੱਟ ਹਾਂ।

ਕਈ ਲੋਕਾਂ ਨੂੰ ਲੱਗਦਾ ਹੈ। ਇਹ ਗਾਉਣ ਵਾਲੇ ਫਿਲਮਾਂ ਵਾਲੇ ਬਹੁਤ ਸੋਹਣੇ ਹਨ। ਮਨ ਦਾ ਭਲੇਖਾ ਹੁੰਦਾ ਹੈ। ਰੱਬ ਨੇ ਇਕੋ ਮਿੱਟੀ ਲਾਈ ਹੈ। ਜੇ ਥੋੜਾ ਜਿਹਾ ਇਸ ਨੁੰ ਸੁਮਾਰ ਲਵੋਗੇ, ਆਪੇ ਸੂਰਤ ਚੰਗੀ ਲੱਗਣ ਲੱਗ ਜਾਵੇਗੀ। ਫੇਸਬੁੱਕ ਉਤੇ ਵੀ ਕਈ ਹੋਰਾਂ ਲੋਕਾਂ ਦੀਆਂ ਫੋਟੋ ਲਾਈ ਬੈਠੇ ਹਨ। ਇਹ ਲੋਕ ਜਾਂ ਤਾ ਸੱਚੀ ਨਕਾਬ ਪੋਚ ਹਨ। ਕਿਸੇ ਨੇ ਸ਼ਰਾਰਤ ਕਰਨ ਲਈ, ਆਪਦੇ ਚੇਹਰੇ ਉਤੇ ਪਰਦਾ ਪਾਇਆ ਹੈ। ਪਰਦਾ ਬਹੁਤ ਚੰਗੀ ਚੀਜ਼ ਹੈ। ਜੇ ਕਿਸੇ ਬਹੁਤੀ ਸੋਹਣੀ ਚੀਜ਼ ਉਤੇ ਪਾਇਆ ਜਾਵੇ। ਬਈ ਕਿਸੇ ਦੀ ਨਜ਼ਰ ਨਾਂ ਪੈ ਜਾਵੇ। ਕੋਈ ਚੋਰ, ਠੱਗ, ਰੂਪ ਦਾ ਸ਼ਿਕਾਰੀ ਦੇਖ ਨਾਂ ਲਵੇ। ਪਰਦਾ ਗੰਦ ਉਤੇ ਵੀ ਪਾਉਂਦੇ ਹਾਂ। ਬਈ ਇਸ ਦੀ ਬਦਬੂ ਬਾਹਰ ਨਾਂ ਖਿੰਡ ਜਾਵੇ। ਬਾਹਰ ਦੇ ਵਾਤਾਵਰਣ ਨੂੰ ਖ਼ਰਾਬ ਨਾਂ ਕਰ ਦੇਵੇ। ਗੰਦ ਨੂੰ ਦਬਾ ਕੇ ਰੱਖਿਆ ਜਾਦਾ ਹੈ। ਇਕ ਹੋਰ ਵੀ ਪਰਦਾ ਹੈ, ਜੋ ਲੋਕਾਂ ਕੋਲੋ ਛਪਾਉਣ ਲਈ ਪਾਉਂਦੇ ਹਾਂ। ਉਸ ਵਿੱਚ ਝੂਠ ਬੋਲਣ ਦਾ ਪਰਦਾ ਪਾਇਆ ਜਾਂਦਾ ਹੈ। ਝੂਠ ਥੱਲੇ ਬਹੁਤ ਕੁੱਝ ਲੁਕਿਆ ਹੁੰਦਾ ਹੈ। ਸਾਡੀ ਜਿੰਦਗੀ ਹੋਰ ਹੁੰਦੀ ਹੈ। ਲੋਕਾਂ ਨੂੰ ਹੋਰ ਦਸਦੇ ਹਾਂ। ਲੋਕਾਂ ਮੂਹਰੇ ਕੀ ਸਾਬਤ ਕਰਨਾਂ ਚਹੁੰਦੇ ਹਾਂ? ਕੀ ਲੋਕਾਂ ਦਾ ਤਰਸ ਚਾਹੀਦਾ ਹੈ? ਕੀ ਲੋਕਾਂ ਦੀ ਦਿਆ ਚਾਹੀਦੀ ਹੈ? ਕੀ ਸੱਚੀ ਲੋਕ ਗੱਲ ਸੁਣ ਲੈਂਦੇ ਹਨ? ਝੂਠ ਬੋਲ ਕੇ ਕਿੰਨਾਂ ਕੁ ਲੋਕਾਂ ਨੂੰ ਠੱਗ ਸਕਦੇ ਹੋ? ਠੱਗੀ ਮਾਰਨ ਵਾਲੇ ਦੀ ਠੱਗੀ ਮਾਰਨ ਦੀ ਆਦਤ ਨਹੀਂ ਜਾਂਣੀ। ਚੋਰ ਨੇ ਚੋਰੀ ਕਰਨੋਂ ਨਹੀੰ ਹੱਟਣਾਂ, ਰੂਪ ਲੁੱਟਣ ਵਾਲੇ, ਹੁਸਨਾਂ ਨੂੰ ਲੁੱਟਣੋਂ ਨਹੀਂ ਹੱਟਣਾ। ਇੰਨਾਂ ਨੇ ਸਾਰੀ ਉਮਰ ਇਹੀ ਕੰਜਰ ਖੰਨਾਂ ਕਰਨਾਂ ਹੈ।

ਇਕ ਗੱਲ ਹੋਰ ਵੀ ਹੈ। ਜੋ ਲੁੱਟਾਉਣ ਵਾਲੇ ਹੁੰਦੇ ਹਨ। ਉਨਾਂ ਨੂੰ ਕਦੇ ਤੋਟ ਨਹੀਂ ਆਇ। ਉਨਾਂ ਦੇ ਖ਼ਜ਼ਾਨੇ ਰੱਬ ਹੋਰ ਭਰੀ ਜਾਂਦਾ ਹੈ। ਪ੍ਰਮੇਸ਼਼ਵਰ ਜਿਸ ਨੂੰ ਦੇਣ ਲੱਗਦਾ ਹੈ। ਝੋਲੀਆਂ ਭਰਦਾ ਰਹਿੰਦਾ ਹੈ। ਨੀਤਾਂ ਨੂੰ ਮੂਰਾਦਾ ਲੱਗਦੀਆਂ ਹਨ। ਜਿਸ ਪੇੜ ਉਤੇ ਮੇਹਨਤ ਨਹੀਂ ਕੀਤੀ, ਫ਼ਲ ਕਿਥੋਂ ਲੱਗਣਾ ਹੈ? ਸੱਚ ਦੀ ਜਿੱਤ ਹੁੰਦੀ ਹੈ। ਇਮਾਨਦਾਰੀ ਦੀ ਪੂਜਾ ਹੁੰਦੀ ਹੈ। ਹਰ ਬੰਦਾ ਦੁਜੇ ਤੋਂ ਇਮਾਨਦਾਰੀ ਦੀ ਆਸ ਕਰਦਾ ਹੈ, ਦੂਜੇ ਤੋਂ ਸੱਚ ਬੋਲਾਉਣਾ ਚਹੁੰਦਾ ਹੈ। ਆਪ ਉਸ ਦੇ ਉਲਟ ਕਰਦੇ ਹਨ। ਜੇ ਹਰ ਕੋਈ ਆਪਣੇ-ਆਪ ਨੂੰ ਠੀਕ ਕਰ ਲਵੇ, ਰਾਮ ਰਾਜ ਆ ਜਾਵੇਗਾ।

Comments

Popular Posts