ਗੁਰੂ ਸਤਿਗੁਰ ਜੀ ਧੁਰ ਕੀ ਰੱਬੀ ਗੁਰਬਾਣੀ ਵਿੱਚ ਸੁਆਲ ਜੁਆਬ ਦੋਂਨੇਂ ਹੀ ਹਨ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਗੁਰੂ ਸਤਿਗੁਰ ਜੀ ਧੁਰ ਕੀ ਰੱਬੀ ਗੁਰਬਾਣੀ ਵਿੱਚ ਸੁਆਲ ਜੁਆਬ ਦੋਂਨੇਂ ਹੀ ਹਨ। ਕੋਈ ਸ਼ੱਕ ਨਹੀਂ ਰਹਿੱਣ ਦਿੱਤਾ। ਸੁਆਲ ਕਰਕੇ, ਨਾਲ ਹੀ ਜੁਆਬ ਦਿੱਤੇ ਗਏ ਹਨ। ਤਰਸ ਕਰਕੇ, ਪ੍ਰਮਾਤਮਾਂ ਜੀ ਮੇਰੇ ਸਹਮਣੇ ਕੇ, ਆਪਦਾ ਸਰੂਪ ਦਿਖਾਵੋ। ਤੈਨੂੰ ਦੇਖਣੇ ਦੀ ਭੁੱਖ ਲੱਗੀ ਹੈ। ਮੇਰੇ ਪ੍ਰਭੂ ਜੀ ਮੇਰੇ ਸਰੀਰ ਤੇ ਜਾਨ ਨੂੰ ਤੈਨੂੰ ਮਿਲਣ ਦੀ ਉਮੀਦ-ਚਾਹਤ ਲੱਗੀ ਹੋਈ ਹੈ। ਮੇਰੇ ਸਰੀਰ ਤੇ ਜਿੰਦ-ਜਾਨ ਨੂੰ ਪ੍ਰਭੂ ਰਾਮ ਜੀ ਤੈਨੂੰ ਮਿਲਣੇ ਦੀ ਪਾਉਣ ਦੀ ਚਾਹਤ ਦਾ ਚਾਅ ਚੜ੍ਹਿਆ ਹੈ। ਹਿਰਦਾ ਤੈਨੂੰ ਮਿਲਣ ਲਈ ਤੜਫ਼ ਰਿਹਾ ਹੈ। ਜਦੋਂ ਦੇ ਮੇਰੇ ਗੁਰੂ ਸਤਿਗੁਰ ਜੀ ਨੇ ਜਰਾ ਕੁ ਤਰਸ ਕਰਕੇ, ਮੇਹਰ ਕੀਤੀ ਹੈ, ਗੁਰਬਾਣੀ ਦੇ ਸ਼ਬਦਾਂ ਨਾਲ ਬਿਚਾਰ ਕਰਾਈ ਹੈ। ਮੇਰਾ ਪ੍ਰਭੂ ਆਪ ਮੈਨੂੰ ਮੇਰੇ ਨਾਲ ਹੀ ਮਿਲਿਆ ਦਿਸਣ ਲੱਗਾ ਹੈ। ਜੋ ਵੀ ਮੇਰੀ ਜਿੰਦ-ਜਾਨ ਵਿੱਚ ਗੱਲਾਂ ਭਾਸਰ ਰਹੀਆ ਹਨ। ਜੋ ਸਾਡੀ ਅੰਦਰ ਦੀ ਹਾਲਤ ਹੈ। ਉਹ ਤੂੰ ਆਪ ਅੰਤਰਜਾਮੀ ਪ੍ਰਭੂ ਜੀ ਸਬ ਜਾਂਣਦਾ ਹੈ। ਤੂੰ ਆਪ ਹੀ ਦਾ ਕਰਾਂ ਰਿਹਾਂ ਹੈ। 24 ਘੰਟੇ ਹਰ ਪਲ, ਪ੍ਰਭੂ ਜੀ ਤੇਰਾ ਹੀ ਆਸਰਾ ਜਾਂਣ ਕੇ, ਤੇਰੀ ਹੀ ਯਾਦ ਵਿੱਚ ਤੇਨੂੰ ਚੇਤੇ ਕਰਦਾ ਅਡੋਲ ਹੋ ਕੇ ਖੁਸੀਆਂ ਮਾਂਣ ਰਿਹਾ ਹਾਂ। ਮੇਰੇ ਗੁਰੂ ਸਤਿਗੁਰ ਜੀ ਨੇ, ਰੱਬ ਨਾਲ ਮਿਲਣ ਲਈ, ਮੈਨੂੰ ਇਸ ਧੁਰ ਕੀ ਗੁਰਬਾਣੀ ਬਿਚਾਰਨ ਦੀ ਸੋਜੀ ਦਿੱਤੀ ਹੈ। ਮੇਰਾ ਪ੍ਰਭੂ ਪਤੀ ਜੀ ਹਾਜ਼ਰ ਦਿੱਸਣ ਲੱਗ ਗਿਆ ਹੈ। ਮੇਰੇ ਬਹੁਤ ਚੰਗੇ ਕਰਮ ਕੀਤੇ ਸਨ। ਮੇਰੀ ਮੰਗ ਪ੍ਰਭੂ ਨੇ ਪੂਰੀ ਕਰ ਦਿੱਤੀ ਹੈ। ਮੈਨੂੰ 24 ਘੰਟੇ ਹਰ ਪਲ, ਪ੍ਰਭੂ ਜੀ ਨੂੰ ਯਾਦ ਕਰਕੇ, ਮਨ ਦਾ ਸੁਖਚੈਨ ਮਿਲਦਾ ਹੈ। ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ।

ਦੁਨੀਆਂ ਨੂੰ ਪਾਲਣ, ਪੈਦਾ ਕਰਨ, ਦੇਖ ਭਾਲ ਕਰਨ ਵਾਲੇ, ਰੱਬ ਜੀ ਇਹ ਦੁਨੀਆਂ ਤੇਰੇ ਹੁਕਮ ਵਿੱਚ ਚੱਲ ਰਹੀ ਹ।ਸਤਿਗੁਰ ਨਾਨਕ ਮੇਰੇ ਗੁਰੂ ਜੀ ਮੈਂ ਤੇਰਾ ਆਸਰਾ ਲੈਣ ਆ ਗਿਆ ਹਾਂ। ਪ੍ਰਭੂ ਜੀ ਮੇਰੀ ਇੱਜ਼ਤ ਰੱਖ ਕੇ, ਮੈਨੂੰ ਆਪਦੇ ਕੋਲ ਸਹਾਰਾ ਦੇ ਦਿਉ। ਇਹ ਚੰਚਲ ਜਿੰਦ-ਜਾਨ ਭੋਰਾ ਜਿੰਨਾਂ ਸਮਾ ਵੀ ਨਹੀਂ ਬੈਠਦੇ, ਭੱਟਕਦੇ ਫਿਰਦੇ ਹਨ। ਦੁਨੀਆਂ ਦੀਆ ਵਿਕਾਰ ਵਸਤੀਆਂ, ਹਾਂਸਲ ਕਰਨ ਨੂੰ ਦੇਸ਼-ਬਦੇਸ਼ਾਂ ਵਿੱਚ ਥਾਂ-ਥਾਂ ਸਬ ਪਾਸੇ ਭੱਟਕਦਾ ਫਿਰਦੇ ਹਨ। ਵੱਡੇ ਕਰਮਾਂ ਨਾਲ ਸਪੂਰਨ ਗੁਰੂ ਸਤਿਗੁਰ ਮੈਨੂੰ ਮਿਲ ਗਿਆ ਹੈ। ਜਿਸ ਨੇ ਮੈਨੂੰ ਪ੍ਰਭੂ ਦਾ ਗੁਰਬਾਣੀ ਬਿਚਾਰਨ ਦਾ ਸ਼ਬਦ ਦਿੱਤਾ ਹੈ। ਜਿਸ ਨਾਲ ਮੇਰਾ ਹਿਰਦਾ ਟਿੱਕ ਕੇ, ਸੀਤਲ ਅੰਨਦ ਵਿੱਚ ਹੋ ਗਿਆ ਹੈ। ਸਤਿਗੁਰ ਦਾ ਮੈਂ ਪ੍ਰਭੂ ਹੀ ਲਾਡਲਾ ਗੁਲਾਮ ਹਾਂ। ਮੇਰੇ ਕਰਮਾਂ ਵਿੱਚ ਪਿਛਲੇ ਕੰਮਾਂ ਕਰਕੇ, ਮੱਥੇ ਉਤੇ ਕਲੰਕ ਲੱਗ ਗਿਆ ਸੀ। ਦੁਨੀਆਂ ਦੇ ਵਿਕਾਂਰਾਂ ਵਿੱਚ ਭੱਟਕਣ ਲੱਗ ਗਿਆ ਸੀ। ਸਤਿਗੁਰ ਨਾਲ ਮਿਲਣ ਨਾਲ ਮੇਰੇ ਸਾਰੇ ਕੰਮ ਠੀਕ ਹੋ ਗਏ ਹਨ। ਸਤਿਗੁਰ ਜੀ ਨੇ ਬੁਹਤ ਤਰਸ-ਦਿਆ-ਲਾਭ ਦਾ ਕੰਮ ਕੀਤਾ ਹੈ, ਮੈਨੂੰ ਦੁਨੀਆਂ ਦੇ ਵਿਕਾਂਰਾਂ, ਵਾਧੂ ਝਮੇਲਿਆਂ ਦੇ ਮੋਹ ਪਿਆਰ ਵਿੱਚੋ ਕੱਢ ਲਿਆ ਹੈ। ਜਿਸ ਨੂੰ ਪ੍ਰਭੂ ਪ੍ਰੀਤਮ ਦਾ ਪਿਆਰ ਮਨ ਵਿੱਚ ਨਹੀਂ ਜਾਗਿਆ। ਉਹ ਝੂਠੇ ਪਿਆਰ ਦੀਆਂ ਚਾਲਾਂ ਖੇਡਦੇ ਫਿਰਦੇ ਹਨ। ਜਿਵੇ ਪਾਣੀ ਵਿੱਚ ਕਾਗਜ਼ ਬਿਝ ਕੇ, ਗਲ ਕੇ, ਆਪਦਾ ਬਜੂਦ ਗੁਆ ਦਿੰਦਾ ਹੈ। ਉਵੇ ਹੀ ਮਨ ਦੀਆ ਕਰਨ ਵਾਲਾ, ਜਨਮਾਂ ਵਿੱਚ ਪੈ ਕੇ, ਮਾਂ ਦੇ ਗਰਭ ਵਿੱਚ ਹੀ ਦੁੱਖ ਭੋਗਦਾ ਰਹਿੰਦਾ ਹੈ। ਅਸੀਂ ਸੋਚਦੇ ਹਾਂ, ਅੱਕਲ ਵਾਲੇ ਹਾਂ, ਸਾਨੂੰ ਸਬ ਪਤਾ ਹੈ। ਪਰ ਅਸੀਂ ਕੁੱਝ ਵੀ ਨਹੀਂ ਜਾਂਣਦੇ। ਹੋਣਾਂ ਉਹੀ ਹੈ, ਜਿਵੇਂ ਰੱਬ ਸਾਨੂੰ ਰੱਖਣਾਂ ਚਹੁੰਦਾ ਹੈ। ਸਰੀਰ ਕਾਂਮ ਗੁੱਸਾ ਵੱਸ ਵਿੱਚ ਨਹੀ ਹੈ। ਰੱਬ ਦਾ ਨਾਂਮ ਇੰਨ੍ਹਾਂ ਨੂੰ ਨਾਸ਼ ਕਰਦਾ ਹੈ। ਪਿਛਲਾ ਕੋਈ ਕਰਮ ਜਾਗਿਆ ਹੈ। ਹਿਰਦਾ ਸਤਿਗੁਰੂ ਨਾਲ ਮਿਲ ਕੇ ਇਕ ਮਿਕ ਹੋ ਗਿਆ। ਰੱਬ ਦਾ ਸੁਕਰ ਹੈ। ਮੈਨੂੰ ਤਾਰ ਗਿਆ। ਲਾਭ ਕਰ ਗਿਆ ਹੈ। ਰੱਬ ਅੱਗੇ ਦਿਲੋ ਮਾਣ ਛੱਡਕੇ, ਪਾਪ ਬਖ਼ਸ਼ਾਉਣ ਲਈ ਹਾਜਰ ਹੋਈਏ, ਪੂਰੇ ਝੁਕ ਜਾਈਏ। ਪਾਪ ਕੱਟੇ ਜਾਦੇ ਹਨ। ਰੱਬ ਨੂੰ ਜੋ ਨਹੀ ਮੰਨਦੇ ਰੱਬ ਦੇ ਅੰਨਦ ਦਾ ਨਹੀ ਪੱਤਾਂ ਉਹ ਘੁੰਮਡ ਵਿੱਚ ਦੁਖੀ ਹੈ। ਜਿਵੇਂ-ਜਿਵੇਂ ਬੰਦੇ ਦੁਨੀਆਂ ਦੇ ਮਾੜੇ, ਕੰਮਾਂ, ਪਾਪਾਂ ਵਿੱਚ ਲੱਗੀ ਜਾਂਦੇ ਹਨ। ਉਵੇਂ ਹੀ ਹੋਰ ਮਸੀਬਤਾਂ ਵਿੱਚ ਫਸੀ ਜਾਦੇ ਹਨ। ਮਰਨ ਨਾਲ ਮੌਤ-ਜਮ ਕੋਲ ਕੀਤੀ ਭੁਗਤਣ ਲਈ ਮਾਰ ਖਾਂਦੇ ਹਨ। ਜੋ ਬੰਦੇ-ਜੀਵ ਰੱਬ ਦੇ ਨਾਂਮ ਹਰੀ ਹਰੀ, ਰਾਮ ਰਾਮ ਨਾਂਮ ਨੂੰ ਯਾਦ ਕਰਦੇ ਹਨ। ਜੰਮਨ ਮਰਨ ਦਾ ਡਰ, ਖ਼ਤਰਾਂ ਖ਼ਤਮ ਹੋ ਜਾਂਦਾ ਹੈ। ਉਨਾਂ ਪਿਆਰਿਆਂ ਨੇ ਨਾਂ ਨਾਸ਼ ਹੋਣ ਵਾਲਾ, ਸਦਾ ਅਮਰ ਰਹਿੱਣ ਵਾਲਾ ਰੱਬ ਹਾਸਲ ਕਰ ਲਿਆ ਹੈ। ਉਨਾਂ ਦੀ ਸਾਰੀ ਸ੍ਰਿਸਟੀ ਪ੍ਰਸੰਸਾ ਕਰਦੀ ਹੈ। ਦੁਨੀਆਂ ਭਰ ਵਿੱਚ ਜਾਣਿਆ ਜਾਂਦੇ ਹਨ। ਅਸੀਂ ਨਿਰਧੰਨ, ਬਹੁਤ ਨਿਮਾਣੇ ਹਾਂ। ਅਸੀਂ ਰੱਬ ਜੀ ਤੇਰੇ ਹਾਂ। ਸਾਨੂੰ ਬੱਚਾ ਲੈ, ਰੱਬ ਜੀ ਤੂੰ ਬਹੁਤ ਵੱਡਾ ਹੈ। ਸਤਿਗਰ ਨਾਨਕ ਜੀ ਗੁਰਬਾਣੀ ਦੀ ਬਿਚਾਰ ਹੀ ਮੁੱਕਤੀ ਦਾ ਆਸਰਾ ਹੈ। ਰੱਬ ਦਾ ਨਾਂਮ ਹੀ ਅੰਨਦ ਸੋਮਾ ਹੈ। ਇਸ ਸਰੀਰ ਵਿੱਚ ਰੱਬ, ਹਰੀ, ਰਾਮ, ਪ੍ਰਭੂ ਕੁੱਝ ਵੀ ਕਹਿ ਲਈਏ, ਇਸ ਨੂੰ ਚਲਾਉਣ ਵਾਲੀ ਸ਼ਕਤੀ ਵੱਸ ਰਹੀ ਹੈ। ਜੋ ਦੁਨੀਆਂ ਦਾਰੀ ਦੇ ਵਿਕਾਰਾਂ ਵਿੱਚ ਧੁਸੇ ਹੋਏ ਹਨ। ਉਹ ਉਸ ਨੂੰ ਮਹਿਸੂਸ ਕਰਕੇ, ਸੁਖ-ਖਸ਼ੀ ਨਹੀਂ ਲੈ ਰਹੇ। ਮੇਰੇ ਦੁੱਖੀ, ਗਰੀਬਾ ਦੇ ਉਤੇ ਤਰਸ ਕਰਨ ਵਾਲੇ ਨੇ ਮੇਹਰ ਕੀਤੀ ਹੈ। ਸਤਿਗੁਰ ਜੀ ਦੇ ਸ਼ਬਦ ਨਾਲ ਮਿੱਠਾ ਪਿਆਰ ਬਣਾਂ ਕੇ, ਅੰਨਦ ਕਰਾ ਦਿੱਤਾ ਹੈ। ਰੱਬ ਕਿਸੇ ਦੇ ਸੋਚਣ, ਸਮਝਣ, ਦੇਖਣ ਤੋਂ ਪਰੇ ਹੈ। ਦੁਨੀਆਂ ਨੂੰ ਸਾਜਨ ਵਾਲਾ ਹੈ। ਦੁਨੀਆਂ ਦੇ ਵਿਕਾਰਾਂ ਤੋਂ ਪਰੇ ਹੈ। ਸਤਿਗੁਰ ਜੀ ਦੇ ਗੁਰਬਾਣੀ ਦੇ ਸ਼ਬਦ ਨਾਲ ਰੱਬ ਦਾ ਮਿਲਾਪ ਹੁੰਦਾ ਹੈ। ਜਿਸ ਦੇ ਮਨ ਵਿੱਚ ਸਤਿਗੁਰ ਜੀ ਦੇ ਗੁਰਬਾਣੀ ਦੇ ਸ਼ਬਦ ਦਾ ਪਿਆਰ ਹੈ। ਉਨਾਂ ਦੇ ਮਨ ਅੰਦਰ-ਜਿੰਦਗੀ ਵਿੱਚ ਰੱਬੀ ਗੁਣ ਆ ਜਾਂਦੇ ਹਨ। ਮਨ ਦੀ ਕਰਨ ਵਾਲੇ ਦਾ ਮਨ ਬਹੁਤ ਠੀਠ ਹੁੰਦਾ ਹੈ। ਮਨ ਵਿੱਚ ਪਾਪ ਕਰਨ ਦੀ ਮਾੜੀ ਸੁਰਤ ਚਲਦੀ ਹੈ। ਸੱਪ ਨੂੰ ਭਾਵੇਂ ਦੁੱਧ ਪਿਆਈ ਜਾਈਏ। ਪਰ ਉਸ ਦੇ ਅੰਦਰ ਜ਼ਹਿਰ ਹੀ ਉਗਲਦੀ ਹੈ।ਰੱਬ ਜੀ ਕੋਈ ਐਸਾ ਗੁਰੂ ਪਿਆਰਾ ਮਿਲਾ ਦੇ, ਜੋ ਪ੍ਰਭ ਜੀ ਤੈਨੂੰ ਪਾਉਣ ਦਾ ਢੰਗ ਗਰੁੜੁ ਸ਼ਬਦ ਦੱਸ ਦੇਵੇ। ਮੇਰੇ ਕੋਲੋ ਵਿਕਾਰ ਕੰਮ ਛੁੱਟ ਜਾਂਣ। ਜਿਵੇਂ ਸੱਪ ਦਾ ਜ਼ਹਿਰ ਦੂਰ ਕਰਨ ਦੀ ਗਰੜ ਦੀ ਬੂਟੀ ਖਾਂਣ ਨਾਲ ਜ਼ਹਿਰ ਮਰ ਜਾਂਦਾ ਹੈ। ਮੈਂ ਸਤਿਗੁਰ ਨਾਨਕ ਗੁਰੂ ਦਾ ਲਾਡਲਾ ਗੁਲਾਮ ਚਾਕਰ ਹਾਂ। ਗੁਰਬਾਣੀ ਦੇ ਸ਼ਬਦ ਦਾ ਪਿਆਰ ਮੈਨੂੰ ਕੌੜੈ ਨੂੰ ਮਿੱਠਾ ਅੰਮ੍ਰਿਤ ਰਸ ਬੱਣਾਂ ਦਿੰਦਾ ਹੈ। ਪ੍ਰਭੂ ਜੀ ਮੈਂ ਤੈਨੂੰ ਰੱਬ ਨੂੰ ਪਾਉਣ ਲਈ ਆਪਦਾ ਸਰੀਰ ਸਤਿਗੁਰ ਜੀ ਦੇ ਹਵਾਲੇ ਕਰ ਦਿੱਤਾ ਹੈ। ਤੇਰੇ ਬਦਲੇ ਵਿੱਚ ਆਪਦਾ ਸਰੀਰ ਦੇ ਦਿੱਤਾ ਹੈ। ਗੁਰੂ ਪਿਆਰੇ ਦੀ ਪ੍ਰਭੂ ਦੇ ਪ੍ਰੇਮ-ਪਿਆਰ ਵਿੱਚ ਸੁਰਤ ਜੁੜ ਜਾਂਦੀ ਹੈ। ਚੰਗੇ ਕਰਮਾਂ ਵਾਲਿਆ ਨੂੰ ਪ੍ਰਭੂ ਅਕਾਲ ਪੁਰਖ ਮਿਲਦਾ ਹੈ। ਰੱਬ ਕਿਸੇ ਦੇ ਸੋਚਣ, ਸਮਝਣ, ਦੇਖਣ ਤੋਂ ਪਰੇ ਹੈ। ਦੁਨੀਆਂ ਨੂੰ ਸਾਜਨ ਵਾਲਾ ਹੈ। ਦੁਨੀਆਂ ਦੇ ਵਿਕਾਰਾਂ ਤੋਂ ਪਰੇ ਹੈ। ਸਤਿਗੁਰ ਜੀ ਦੇ ਗੁਰਬਾਣੀ ਦੇ ਸ਼ਬਦ ਨਾਲ ਰੱਬ ਦਾ ਮਿਲਾਪ ਹੁੰਦਾ ਹੈ। ਪ੍ਰਮਾਤਮਾਂ ਮਨ ਵਿੱਚ ਰਹਿੱਣ ਵਾਲਾ, ਹਰ ਜ਼ਰੇ-ਜ਼ਰੇ, ਹਰ ਥਾਂ ਹਾਜ਼ਰ ਹੈ। ਸੋਹਣੇ ਪਿਆਰੇ ਲਾਡਲੇ ਰਮਤੇ ਪ੍ਰਭੂ ਨਾਲ ਗੁਰਬਾਣੀ ਦੇ ਸ਼ਬਦ ਦੇ ਬਿਚਾਰਨ ਨਾਲ ਮਨ ਦੀ ਜੋਤ ਜੱਗਦੀ ਹੈ। ਮੈ ਆਪਣੀ ਜਿੰਦ-ਜਾਨ, ਆਪਣਾਂ-ਆਪ, ਸਾਰਾ ਹੀ, ਸਦਾ ਲਈ ਤਿਲ-ਤਿਲ ਕਰਕੇ, ਆਪਣੇ ਸਤਿਗੁਰ ਜੀ ਅੱਗੇ ਰੱਖਣ ਲਈ ਤਿਆਰ ਹਾਂ। ਜਿਸ ਦੇ ਗੁਰਬਾਣੀ ਦੇ ਸ਼ਬਦ ਦੇ ਬਿਚਾਰਨ ਮੇਰੀ ਦੁਨਿਆਵੀ ਭੱਟਕਣਾਂ ਤੇ ਡਰ ਮੁੱਕ ਗਏ ਹਨ। ਦੁਨੀਆਂ ਦੇ ਵਿਕਾਰਾਂ ਦੇ ਕੰਮਾਂ ਵਿੱਚ ਲੱਗ ਕੇ, ਸੁੱਤੇ ਪਏ ਮਨ ਨੂੰ, ਸਤਿਗੁਰ ਜੀ ਦੀ ਗੁਰਬਾਣੀ ਦੇ ਸ਼ਬਦ ਦੇ ਬਿਚਾਰਨ ਨਾਲ ਗੁ੍ਰੂ ਸੁਧ ਗੁਣਾ ਦੀ ਲਾਗ ਲਗਾਉਂਦਾ ਹੈ। ਬੰਦੇ ਨੂੰ ਨਿਜ਼ੀ ਲਾਲਚ ਮੁੱਕਾ ਕੇ, ਲੋਕ ਸੇਵਾ ਭਵਨਾਂ ਦਿੰਦਾ ਹੈ।ਮਨ ਦੇ ਵਿੱਚੋਂ ਵਿਕਾਰ ਮਨ ਦੀਆਂ ਭਾਵਨਾਵਾਂ, ਲਾਲਚ ਦਾ ਨਾਸ਼ ਹੋਣ ਨਾਲ, ਜੋ ਰੱਬ ਹਿਰਦੇ ਵਿੱਚ ਸੀ। ਉਸ ਨੂੰ ਸੁਰਤ ਨੇ ਜਾਂਚ ਲਿਆ ਹੈ। ਰੱਬ ਨੂੰ ਨਾਂ ਮੰਨਣ ਵਾਲਾ ਬੰਦੇ ਧੰਨ, ਦੌਲਤ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਨ। ਉਸ ਦੀ ਗਿੱਣਤੀ ਮਿੱਣਤੀ ਮੌਤ ਦੇ ਜੰਮ ਕਰੀ ਜਾਂਦੇ ਹਨ॥

Comments

Popular Posts