ਐਬ ਬੰਦੇ ਤੋਂ ਝੂਠ
, ਠੱਗੀਆਂ, ਚੋਰੀਆਂ ਧੋਖੇ ਕਰਉਂਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਕੀ ਅੱਖਾਂ ਮੀਚ ਕੇ, ਹਰ ਇੱਕ ਉਤੇ ਭਰੋਸਾ ਕਰ ਲੈਂਦੇ ਹੋ? ਜੇ ਕਿਸੇ ਨੇ ਅੱਖਾ ਗਿੱਲੀਆਂ ਕਰਕੇ, ਰੋ ਕੇ ਦਿਖਾ ਦਿੱਤਾ। ਆਪਦੇ ਰੋਂਣੇ-ਧੋਂਣੇ-ਧੋ ਕੇ, ਆਪਦੇ-ਆਪ ਨੂੰ ਕੰਗਾਲ, ਗਰੀਬੜਾ, ਜਿਹਾ ਦੱਸ ਕੇ ਬੀਹ ਕਹਾਣੀਆਂ ਸੁਣਾਂ ਦਿੱਤੀਆਂ। ਐਸੇ ਬੰਦੇ ਲੁੱਟੇ-ਪੁੱਟੇ ਗਏ, ਮਸੀਬਤਾਂ ਦੇ ਮਾਰੇ ਹੋਏ ਉਤੇ, ਤਾਂ ਤੁਸੀਂ ਵੀ ਬਹੁਤ ਤਰਸ ਕਰਦੇ ਹੋ। ਮਸੀਬਤਾ ਵਿੱਚ ਫਸੇ ਬੰਦੇ ਦੀ ਮਦੱਦ ਜਰੂਰ ਕਰੀਏ। ਮਸੀਬਤਾਂ ਵਿੱਚ ਜਰੂਰ ਸਾਥ ਦੇਈਏ। ਦੁਖੀ ਬੰਦੇ ਦੀ ਆਪਦੀ ਜਾਨ ਹੀਲ ਕੇ, ਸਹਾਇਤਾਂ ਵੀ ਕਰ ਦੇਈਏ। ਪੈਸਾ ਵੀ ਅੱਗਲੇ ਉਤੋਂ ਦੀ ਨਸ਼ਾਵਰ ਕਰ ਦੇਈਏ। ਪਿਛੋਂ ਪਤਾ ਲੱਗੇ, ਬੰਦਾ ਨਿਰਾ-ਪੂਰਾ ਝੂਠਾਂ ਹੈ। ਉਹ ਤਾਂ ਕੰਮਚੋਰ ਹੈ। ਅੰਤ ਦਾ ਨਸ਼ੇਈ ਹੈ। ਦਿਆਲੂ ਸੋਚ ਦੀਆਂ ਧੱਜੀਆਂ ਉਡ ਜਾਂਣਗੀਆਂ। ਫੇਸਬੁੱਕ ਉਤੇ ਮਹੀਨਾਂ ਕੁ ਇੱਕ ਬੰਦਾ, ਮੇਰੇ ਆਰਟੀਕਲਾਂ ਦੀ ਵਾਹ-ਵਾਹ ਕਰਦਾ ਰਿਹਾ। ਫਿਰ ਮੈਨੂੰ ਵਿੱਚ-ਵਿੱਚ ਮੈਸਜ਼ ਕਰਨ ਲੱਗ ਗਿਆ। ਮੈਂ ਨਵਾਂ-ਨਵਾਂ ਕਨੇਡਾ ਆਇਆਂ ਹਾਂ। ਅਜੇ ਵਰਕ ਪ੍ਰਮਿੰਟ ਉਤੇ ਆਇਆਂ ਹਾਂ। ਲਾਈਸੈਂਸ ਨਹੀਂ ਬੱਣਿਆ। ਤਾਂ ਕੰਮ ਨਹੀਂ ਕਰ ਸਕਦਾ। ਸੱਦਣ ਵਾਲੇ ਨੇ ਅਜੇ ਤੱਕ ਕੋਈ ਤੱਨਖ਼ਾਹ ਵੀ ਨਹੀਂ ਦਿੱਤੀ। ਪਿਛੇ ਇੱਕਲੀ ਮੇਰੀ ਮਾਂ ਹੈ। ਮਾਂ ਬਿਮਾਰ ਹੈ। ਉਸ ਦੇ ਇਲਾਜ਼ ਲਈ ਪੈਸੇ ਚਾਹੀਦੇ ਹਨ। ਤੇ ਇਕੋ-ਇੱਕ ਭਰਾ ਹੈ। ਜੋ ਨੌਕਰੀ ਨਹੀਂ ਕਰਦਾ। " ਮੇਰੇ ਕੋਲੋ 2600 ਕਨੇਡੀਅਨ ਡਾਲਰ ਲੈ ਲਿਆ। ਇਹ ਨੇੜੇ ਦੇ ਸ਼ਹਿਰ ਵਿੱਚ ਹੀ ਰਹਿੰਦਾ ਹੈ। ਮੈਂ ਉਥੇ ਗਈ ਹੋਈ ਸੀ। ਮੇਰਾ ਅਚਾਨਿਕ, ਇਸ ਦੇ ਘਰ ਦਾ ਗੇੜਾ ਲੱਗ ਗਿਆ। ਇਸ ਦੇ ਨਾਲ ਰਹਿੰਦੇ ਬੰਦੇ ਨੇ ਮੈਨੂੰ ਦੱਸਿਆ, " ਇਹ ਬੰਦਾ ਹਰ ਰੋਜ਼ ਰੱਜ਼ ਕੇ ਸ਼ਰਾਬ ਪੀਂਦਾ ਹੈ। ਪਿੰਡ ਇਸ ਦੀ ਪਤਨੀ ਤੇ ਦੋ ਬੱਚੇ ਵੀ ਹਨ। ਲੋਕਾਂ ਤੋਂ ਫੜ ਕੇ, ਉਨਾਂ ਲਈ, ਹਰ ਮਹੀਨੇ ਪੈਸੇ ਭੇਜ ਰਿਹਾ ਹੈ। ਆਪ ਕੰਮ ਨਹੀਂ ਕਰਦਾ। " ਉਪਰ ਵਾਲੇ ਬੰਦੇ ਨੇ, ਮੇਰੇ ਤੋਂ ਪੈਸੇ ਲੈਣ ਵਾਲੇ ਨੇ, ਮੈਨੂੰ ਇੱਕ ਹੋਰ ਗੱਲ ਕਹੀ, " ਜੇ ਮੇਰੇ ਭਰਾ ਨੂੰ ਕਨੇਡਾ ਵਾਲੀ, ਕਿਸੇ ਕੁੜੀ ਦਾ ਰਿਸ਼ਤਾ ਹੋ ਜਾਵੇ। ਅਸੀਂ ਉਸ ਦੇ ਗੁਣ ਗਾਉਂਦੇ ਨਹੀਂ ਥੱਕਾਂਗੇ। " ਮੈਂ ਅਜੀਤ ਪੇਪਰ ਵਿੱਚ ਐਡ ਦੇਖੀ, ਜਿਸ ਵਿੱਚ ਗਰੀਬ ਘਰ ਦਾ ਮੁੰਡਾ ਕਨੇਡੀਅਨ ਕੁੜੀ ਵਾਲਿਆਂ ਨੂੰ ਚਾਹੀਦਾ ਸੀ। ਮੈਂ ਇਸ ਐਡ ਬਾਰੇ ਉਸ ਨੂੰ ਦੱਸਿਆ, ਉਸ ਦੇ ਮੂੰਹ ਵਿੱਚੋਂ ਅਚਾਨਿਕ ਨਿੱਕਲ ਗਿਆ। ਮੇਰਾ ਭਰਾ ਤਾਂ ਵਿਆਹਇਆ ਹੋਇਆ ਹੈ। " ਮੇਰੀ ਸੋਚ ਦੇ ਛੱਕੇ ਉਡ ਗਏ। ਬੰਦਾ ਬਹੁਤ ਗੱਲਾਂ ਵਿੱਚ ਝੂਠਾ ਨਿੱਕਲਿਆ। ਗੱਲ ਹੈਰਾਨੀ ਦੀ ਹੈ। ਮੈ ਲੋਕਾਂ ਲਈ ਹਰ ਰੋਜ਼ ਲੇਖ ਲਿਖ ਕੇ, ਨਸੀਸਤਾਂ ਦਿੰਦੀ ਹਾਂ। ਬਈ ਧੋਖੇਬਾਜ਼, ਚਲਾਕ, ਸ਼ੈਤਾਨ ਲੋਕਾਂ ਤੋਂ ਬਚੋ। ਲੋਕ ਠੱਗੀ ਲਾਉਣ ਲਈ, ਆਪਦੀ ਜਿੰਦਗੀ ਦਾਅ ਉਤੇ ਲਗਾਉਂਦੇ ਫਿਰਦੇ ਹਨ। ਜ਼ੁਬਾਨ ਨੂੰ ਮੁੱਲ ਵੇਚਦੇ ਹਨ। ਇਹ ਬੰਦਾ ਮੈਨੂੰ ਮੂਰਖ ਬੱਣਾਂ ਗਿਆ, ਨਾਲ ਹੀ ਬਹੁਤ ਵਧੀਆ ਅੱਕਲ ਵੀ ਸਿਖਾ ਗਿਆ। ਕਦੇ ਵੀ ਕਿਸੇ ਦਾ ਵਿਆਹ ਰਿਸ਼ਤਾਂ, ਬਗੈਰ ਜਾਂਣ ਪਛਾਣ ਤੋਂ ਨਾਂ ਕਰੀਏ। ਕਨੇਡਾ, ਅਮਰੀਕਾ ਵਾਲੇ ਤਾ ਬਹੁਤੇ ਇਹੀ ਕਰਦੇ ਹਨ। ਦੂਜਾ, ਤੀਜਾ, ਰੱਬ ਜਾਂਣੇ ਕਿੰਨਮਾਂ ਵਿਆਹ ਹੋ ਚੁੱਕ ਹੁੰਦਾ ਹੈ? ਇੰਡੀਆਂ ਵਾਲੇ ਅਠਾਂਰਾਂ ਸਾਲਾਂ ਦੇ ਮੁੰਡਾ ਕੁੜੀ, ਉਸ ਦੇ ਲੜ ਲਾ ਦਿੰਦੇ ਹਨ। ਪਰ ਅੱਜ ਕੱਲ ਪੰਜਾਬ ਵਾਲੇ ਵੀ ਉਪਰ ਵਾਲੇ ਵਾਂਗ ਨਹਿਲੇ ਤੇ ਦੈਹਲਾ ਮਾਰੀ ਜਾਂਦੇ ਹਨ। ਵਿਆਹੇ ਹੋਏ, ਮੁੰਡਾ ਕੁੜੀ, ਨੂੰ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਾਲਿਆਂ ਨਾਲ ਦੁਆਰਾ ਵਿਆਹੀ ਜਾਂਦੇ ਹਨ। ਦੇਖੀ ਜਾਵੇਗੀ, ਜਦੋਂ ਭੇਤ ਖੁੱਲੇਗਾ। ਕਿਹੜਾ ਕਿਸੇ ਨੇ ਕਿਸੇ ਦੇ ਘਰ ਵੱਸਣਾਂ ਹੈ? ਮੋਜ਼ ਮੇਲੇ ਦਾ ਮੋਜ਼ ਮੇਲਾ, ਮੁਫ਼ਤੋਂ-ਮੁਫ਼ਤੀ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦੀ ਮੋਹਰ ਪਸਾਪੋਰਟ ਉਤੇ ਲੱਗ ਜਾਂਦੀ ਹੈ। ਇੱਜ਼ਤ ਦਾ ਅੱਜ ਕੱਲ ਕੋਈ ਮੁੱਲ ਨਹੀਂ ਹੈ। ਘਰਾਂ ਵਿੱਚ ਭਾਂਡੇ ਮਾਂਜਣ ਵਾਲੀਆਂ ਬਾਈਆਂ ਵਾਲਾ ਕੰਮ ਹੋ ਗਿਆ। ਜੇ ਇੱਕ ਨਾਲ ਵਿਆਹ ਦਾ ਮਾਮਲਾ ਲੋਟ ਨਾਂ ਆਇਆ। ਕਿਸੇ ਦੂਜੇ ਤੀਜੇ ਵਿਆਹ ਕਰਦੇ ਜਾਂ ਉਝ ਚੱਕਰ ਚਲਾਉਂਦੇ, ਸਾਰੀ ਉਮਰ ਜ਼ਨੀਆਂ ਦੀਆਂ ਸੁਥਣਾਂ ਵਿੱਚ ਹੀ ਵੜੇ ਰਹਿੰਦੇ ਹਨ।

ਚੰਗਾ ਹੋਵੇਗਾ, ਜੇ ਕਿਸੇ ਨੂੰ ਪੈਸੇ ਦੇ ਉਧਾਰ ਦੇਣ ਤੋਂ ਬਚੇ ਰਹੋਗੇ। ਉਧਾਰ ਲਿਆ, ਕੋਈ ਮੋੜਦਾ ਨਹੀਂ ਹੈ। ਮੇਰੇ ਨਾਲ ਤਾਂ ਹੁੰਦੀ ਹੀ ਇਸੇ ਤਰਾਂ ਹੈ। ਬੰਦੇ ਉਤੇ ਤਰਸ ਬਹੁਤਾ ਵੀ ਨਾਂ ਕਰੀਏ। ਜਾਂ ਫਿਰ ਇਸ ਤਰਾਂ ਸੋਚ ਕੇ, ਦੂਜੇ ਬੰਦੇ ਨੂੰ ਪੈਸੇ ਦੇਈਏ। ਕਿ ਕਿਸੇ ਅਨਾਂਥ ਆਸ਼ਰਮ ਨੂੰ ਜਾਂ ਕਿਸੇ ਮੰਦਰ ਨੂੰ ਦਾਨ ਕਰ ਦਿੱਤੇ ਹਨ। ਬਿਲਕੁਲ ਮਨ ਵਿੱਚ ਭੁਲੇਖਾ ਕੱਢ ਦੇਈਏ। ਮੇਹਨਤ ਦੀ ਕਮਾਈ ਡੁਬ ਗਈ ਹੈ। ਹੋਏ ਨੁਕਸਾਨ ਦਾ ਘਾਟਾ ਪੂਰਾ ਤਾ ਨਹੀਂ ਹੁੰਦਾ, ਪਰ ਇੱਕ ਰੱਬ ਹੀ ਹੈ। ਜੋ ਬਹੁਤ ਪਿਆਰਾ ਹੈ। ਉਹ ਤਾਂ ਛੱਪਰ ਪਾੜ ਕੇ ਦਿੰਦਾ ਹੈ। ਜੇ ਨੀਅਤ ਸਾਫ਼ ਹੈ, ਤਾਂ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਰੱਬ ਇੰਨੀਆਂ ਬੱਰਕਤਾਂ ਦਿੰਦਾ ਹੈ। ਚੀਜ਼ਾਂ ਰੱਖਣ ਨੂੰ ਥਾਂ ਨਹੀਂ ਲੱਭਦੀ। ਬੰਦਾ ਪੈਸਾ ਵੀ ਧਰ-ਧਰ ਕੇ ਭੁੱਲਦਾ ਹੈ। ਜਿਧਰ ਵੀ ਹੱਥ ਮਾਰੀਏ, ਸਫ਼ਲਤਾ ਹੱਥ ਲੱਗਦੀ ਹੈ। ਪੈਸਾ ਤੇ ਮਨ ਦਾ ਸੁਖ, ਅੰਨਦ ਆ ਜਾਂਦਾ ਹੈ। ਗੱਲ ਤਾਂ ਉਸ ਸੱਚੇ ਰੱਬ ਦੀ, ਨਿਗਾ ਸਿੱਧੀ ਦੀ ਹੈ। ਜਦੋਂ ਬੰਦੇ ਦੇ ਰੱਬ ਸਿਰ ਉਤੇ ਹੁੰਦਾ ਹੈ। ਬੰਦਾ ਝੂਠ, ਠੱਗੀਆਂ, ਚੋਰੀਆਂ ਧੋਖੇ ਨਹੀਂ ਕਰਦਾ। ਸਬ ਰੱਬ ਉਤੇ ਛੱਡਦਾ ਹੈ। ਗਰੀਬੀ ਵਿੱਚ ਵੀ ਦਿਨ ਕੱਟ ਲੈਂਦੇ ਹੈ। ਐਬ ਬੰਦੇ ਤੋਂ ਝੂਠ, ਠੱਗੀਆਂ, ਚੋਰੀਆਂ ਧੋਖੇ ਕਰਉਂਦੇ ਹਨ। ਇਹ ਵੈਕੀ ਬੰਦੇ, ਸਰੀਫ਼ ਬੰਦੇ ਨੂੰ ਲੁੱਟ ਲੈਂਦੇ ਹਨ।

Comments

Popular Posts