ਪੂਰਾ ਜ਼ਮਾਨਾਂ ਹੀ ਦੁਸ਼ਮੱਣ ਹੈ ਜੀ, ਪ੍ਰਵਾਹ ਨਹੀ ਕਰਨੀ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਬੰਦਾ ਬਹੁਤ ਵੱਡੇ ਬਲੇਖੇ ਵਿੱਚ ਹੈ। ਕਿ ਜੋ ਇਸ ਨੂੰ ਆਲੇ-ਦੁਆਲੇ ਲੋਕ ਦਿਸਦੇ ਹਨ। ਦੋਸਤ ਨੇ, ਇਹ ਬੰਦੇ ਨੂੰ ਲੱਗਦਾ ਹੈ। ਇਹ ਜੋ ਮੇਰੇ ਨੇੜੇ ਹੈ। ਇਹ ਮੇਰਾ ਦੋਸਤ ਹੀ ਹੈ। ਬੰਦਾ ਸਮਝਦਾ ਨਹੀਂ ਹੈ। ਜਿਹੜਾ ਸਬ ਤੋਂ ਨੇੜੇ ਹੈ। ਜਿਸ ਦਿਨ ਪੰਗਾਂ ਲਿਆ, ਦੂਰ ਦੇ ਲੋਕਾਂ ਤੋਂ ਪਹਿਲਾਂ, ਉਸੇ ਨੇ ਤੁਹਾਡੇ ਖਿਲਾਫ਼਼ ਖੜ੍ਹਨਾਂ ਹੈ। ਪਤੀ, ਪਤਨੀ ਮਾਂ, ਬਾਪ, ਧੀ, ਪੁੱਤਰ, ਭੈਣ ਭਰਾ ਹੀ ਇੱਕ ਦੂਜੇ ਦੇ ਪੁਜ ਕੇ ਵੈਰੀ ਬੱਣ ਜਾਦੇ ਹਨ। ਹੋਰ ਤੀਜਾ ਬੰਦਾ ਲੱਗਦਾ ਹੀ ਕੀ ਹੈ? ਕਈ ਬਾਰ ਐਸੇ ਸਮੇਂ ਤੇ ਬਾਹਰ ਦਾ ਆ ਟੱਪਕਦੇ ਹਨ। ਉਹ ਆ ਕੇ ਐਸੀ ਕੜ੍ਹੀ ਖੋਲਦੇ ਹਨ। ਦੋਸਤ ਬੱਣਕੇ ਹੀ ਦੁਸ਼ਮੱਣ ਬੱਣਦੇ ਹਨ। ਮੱਤਲਬ ਹੈ ਤਾ ਦੋਸਤੀ ਹੈ, ਕੰਮ ਨਿੱਕਲ ਗਿਆ। ਅੱਗਲਾ ਮੂੰਹ ਦੂਜੇ ਪਾਸੇ ਕਰ ਲੈਂਦਾ ਹੈ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਅੱਗਲਾ ਮਿੱਠੀ ਛੂਰੀ ਚਲਾ ਕੇ, ਐਧਰ-ਉਧਰ ਹੋਰ ਚੂਗਲੀਆ ਕਰਕੇ, ਤਬਾਹ ਕਰਨ ਦੀ ਕਸਰ ਨਹੀਂ ਛੱਡਦਾ। ਜਿੰਨਾਂ ਕਿਸੇ ਨੂੰ ਘਰ-ਮਨ ਵਿੱਚ ਧੂਸਣ ਦੇਵੇਗੇ। ਉਹੀ ਤੁਹਾਡੀ ਕੱਛ ਵਿੱਚ ਬੈਠ ਕੇ ਦਾੜ੍ਹੀ ਮੁੰਨੇਗਾ। ਇਹ ਕਾਹਵਤ ਤਾ ਪੁਰਾਣੀ ਹੋ ਗਈ। ਅੱਜ ਕੱਲ ਤਾ ਮਰਦਾ ਦੀਆਂ ਵੀ ਚਿਕਨੀਆਂ ਮਲਾਈ ਵਰਗੀਆਂ, ਔਰਤਾਂ ਦੀਆਂ ਗੱਲ਼ਾਂ ਤੋਂ ਸੋਹਣੀਆਂ ਗੱਲ਼ਾਂ ਹਨ। ਸੋ ਮੇਰੇ ਵੱਲੋ ਨਵੀਂ ਕਹਾਵਤ ਹੈ। ਕਿ ਅੱਗਲਾ ਤੁਹਾਡੀ ਚਿਕਨੀ ਮਲਾਈ ਗੱਲ਼ਾਂ ਉਤੇ, ਪਹਿਲਾਂ ਚੂੰਮੀਆਂ ਲਵੇਗਾ। ਫਿਰ ਦੰਦੀ ਵੀ ਵੱਡੇਗਾ। ਪਤਾ ਵੀ ਨਾਂ ਚੱਲੇਗਾ। ਪੂਰਾ ਜ਼ਮਾਨਾਂ ਹੀ ਦੁਸ਼ਮੱਣ ਹੈ ਜੀ, ਪ੍ਰਵਾਹ ਨਹੀ ਕਰਨੀ ਹੈ।
ਕੀ ਸਾਨੂੰ ਕਿਸੇ ਦੀ ਜਿੰਦਗੀ ਵਿੱਚ ਘੁਸਣਾਂ ਚਾਹੀਦਾਂ ਹੈ।? ਕੀ ਕਿਸੇ ਦੀ ਜਿੰਦਗੀ ਵਿੱਚ ਜਾ ਕੇ ਕਿਸੇ ਨੂੰ ਬਦਲ ਸਕਦੇ ਹਾਂ? ਨਹੀ ਜੀ, ਹਰ ਬੰਦੇ ਦੇ ਆਪਦੇ ਕਨੂੰਨ ਕੈਦੇ ਹੁੰਦੇ ਹਨ। ਬਹੁਤ ਘੱਟ ਲੋਕ ਹੁੰਦੇ ਹਨ। ਜੋ ਕਿਸੇ ਦੀ ਸੁਣਦੇ ਹਨ। ਹਰ ਇੱਕ ਨੂੰ ਹੱਕ ਵੀ ਹੈ। ਜੋ ਚਾਹੇ ਕਰੇ। ਵੈਸੇ ਅਸੀਂ ਲੋਕਾਂ ਦੀ ਪ੍ਰਵਾਹ ਵੱਧ ਕਰਦੇ ਹਾਂ। ਜੋ ਸਾਡੇ ਆਪਦੇ ਹੁੰਦੇ ਹਨ। ਉਨਾਂ ਵੱਲ ਉਕਾ ਧਿਆਨ ਨਹੀਂ ਜਾਂਦਾ। ਕੀ ਲੋਕਾਂ ਨਾਲ ਤਾਲੀ ਮਾਰ ਕੇ, ਮਨ ਸ਼ਾਂਤ ਰਹਿੰਦਾ ਹੈ। ਉਹ ਸਾਡੇ ਆਪਦੇ ਹੀ ਹੁੰਦੇ ਹਨ। ਜੋ ਇੱਕ ਹੁੰਝੂ ਸਿਟਣ ਉਤੇ, ਚਿਕ ਮਾਰਨ ਉਤੇ ਆ ਕੇ ਗਲ਼ੇ ਨਾਲ ਲੱਗਾ ਲੈਂਦੇ ਹਨ। ਲੋਕ ਉਸ ਵੇਲੇ ਵੀ, ਰੋਣਾਂ-ਧੋਣਾਂ ਸਮਝ ਕੇ, ਤਮਾਸ਼਼ਾਂ ਦੇਖਦੇ ਹੁੰਦੇ ਹਨ। ਇਹ ਪੂਰਾ ਜ਼ਮਾਨਾਂ ਹੀ ਦੁਸ਼ਮਣ ਹੈ ਜੀ, ਪ੍ਰਵਾਹ ਨਹੀ ਕਰਨੀ ਹੈ।
ਜਦੋਂ ਅਸੀਂ ਆਪਣੇ ਸਕਿਆ ਦੇ, ਖੂਨ ਦੇ ਨਾਲ ਵਫ਼ਦਾਰੀ ਨਹੀਂ ਕਰ ਸਕਦੇ। ਦੂਜੇ ਬੰਦੇ ਨਾਲ ਪਿਆਰ ਕਿਵੇਂ ਹੋ ਸਕਦਾ ਹੈ? ਇਹ ਮਨ ਦਾ ਬਹੁਤ ਵੱਡਾ ਭੁਲੇਖਾ ਹੈ। ਕਿ ਅਸੀਂ ਵੀ ਕਿਸੇ ਨੂੰ ਚਹੁੰਦੇ ਹਾ। ਬੰਦਾ ਆਪਦੇ ਤੋਂ ਬਗੈਰ, ਕਿਸੇ ਨੂੰ ਪਿਆਰ ਨਹੀਂ ਕਰਦਾ। ਬੰਦਾ ਆਪਦੀ ਖੁਸ਼ੀ ਲਈ ਕਿਸੇ ਤੀਜੇ ਨਾਲ ਜੁੜਦਾ ਹੈ। ਜੇ ਉਸ ਨੂੰ ਲੱਗੇ, ਮੇਰੇ ਸਕੇ, ਬਹੁਤੇ ਪਿਆਰੇ ਮੇਰੀ ਜਿੰਦਗੀ ਵਿੱਚ ਦਖ਼ਲ ਦਿੰਦੇ ਹਨ। ਉਨਾਂ ਨੂੰ ਲਤਾੜ ਕੇ, ਅੱਗੇ ਲੰਘ ਜਾਂਦਾ ਹੈ। ਪਿਆਰ ਦਾ ਨਾਂਮ ਹੈ, ਕਿਸੇ ਨਾਲ ਆਪਦੀਆਂ ਖੁਸ਼ੀਆਂ ਮਾਨਣ ਲਈ, ਦੂਜੇ ਬੰਦੇ ਨੂੰ ਮੂਰਖ ਬੱਣਾਉਣਾਂ। ਅੰਗਰੇਜ਼ੀ ਵਿੱਚ ਜੂਜ਼ ਕਰਨਾਂ ਕਹਿੰਦੇ ਹਨ। ਸਬ ਨੂੰ ਬਹੁਤ ਬਾਰ ਪਿਆਰ ਹੁੰਦਾ ਹੈ। ਬੰਦਾ ਗਿੱਣਤੀ ਭੁੱਲ ਜਾਂਦਾ ਹੈ। ਬੰਦੇ ਦੀ ਸ਼ਕਲ ਤਾਂ ਕੀ ਚੇਤੇ ਰਹਿੱਣੀ ਹੈ? ਰਸਤੇ ਵਿੱਚ ਤੁਰੇ ਜਾਂਦੇ ਨੂੰ ਇਸ਼ਕ ਹੋ ਜਾਂਦਾ ਹੈ। ਜਿਵੇਂ ਬਜਾਂਰ ਵਿੱਚ ਸਬਜ਼ੀ ਖ੍ਰੀਦਦੇ ਹਾਂ। ਉਵੇਂ ਪਿਆਰ ਬੱਣ ਗਿਆ ਹੈ। ਜਿਸ ਦਾ ਕੋਈ ਅਰਥ ਨਹੀਂ ਹੈ। ਸਬ ਮਨ ਦੀ ਖੁਸ਼ੀ ਹੈ। ਨਿੱਕੇ ਬੱਚੇ ਵਾਂਗ ਹੈ। ਉਹ ਵੀ ਨਿੱਤ ਨਵੇਂ ਖਿੰਡਾਉਣੇ ਭਾਲਦਾ ਹੈ। ਪੁਰਾਣੇ ਟੁੱਟ ਵੀ ਜਾਦੇ ਹਨ; ਚੱਮਕ ਵੀ ਉਹ ਨਹੀਂ ਰਹਿੰਦੀ। ਬੰਦੇ ਦੀ ਨਿਗਾ ਜਾਂਦੀ ਹੀ ਚੱਮਕਦੇ, ਲਿਸ਼ਕਦੇ ਗੋਲਡ ਉਤੇ ਹੈ।
ਮੈਨੂੰ ਇੱਕ ਫੇਸਬੁੱਕ ਉਤੇ ਹੀ ਦੋਸਤ ਮਿਲਿਆ ਸੀ। ਉਹ ਮਰਦ ਸੀ। ਉਸ ਨੇ ਦੱਸਿਆ ਮੈਨੂੰ ਦੱਸਿਆ, " ਮੈਂ ਨਵਾਂ ਹੀ ਕਨੇਡਾ ਆਇਆਂ ਹਾਂ। ਉਹ ਬਹੁਤ ਗਰੀਬ ਹੈ। ਘਰ ਵਿੱਚ ਇੱਕ ਭਰਾ ਹੈ। ਬਿਮਾਰ ਮਾਂ ਹੈ। ਬਿਮਾਰ ਮਾਂ ਲਈ ਪੈਸੇ ਵੀ ਚਾਹੀਦੇ ਹਨ। ਜਿਸ ਬੰਦੇ ਨੇ ਮੈਨੂੰ ਇਸ ਨੇ ਡਰਾਵਿੰਗ ਦੇ ਵਰਕ ਪਰਮਿੰਟ ਉਤੇ ਸੱਦਿਆ ਹੈ, ਉਹ ਤੱਨਖ਼ਾਹ ਨਹੀਂ ਦੇ ਰਿਹਾ। ਕਿਉਂਕਿ ਜ਼ੇ ਡਰਾਵਿੰਗ ਲਾਇਸੈਂਸ ਨਹੀਂ ਬੱਣਿਆ। ਆਂ ਕੰਮ ਨਹੀਂ ਕਰ ਸਕਦਾ" ਮੈਂ ਇਸੇ ਉਤੇ ਆਰਟੀਕਲ ਕੱਲ ਵੀ ਲਿਖਿਆ ਸੀ। ਮੈਂ ਉਸ ਨੂੰ 2600 ਡਾਲਰ ਦੇ ਦਿੱਤਾ। ਜਦੋਂ ਉਹ ਮੇਰੇ ਘਰ ਦਸਬੰਰ 23/ 2012 ਨੂੰ ਵੀਰਵਾਰ ਵਾਲੇ ਦਿਨ, ਐਡਮਿੰਟਨ ਤੋਂ ਪੈਸੇ ਲੈਣ ਆਇਆ। ਉਸੇ ਦਿਨ ਪੈਸੇ ਮਿਲਦੇ ਹੀ ਇਸ ਨੇ ਮੈਨੂੰ ਫੇਸਬੁੱਕ ਤੋਂ ਡਲੀਟ-ਰੇਸ ਕਰ ਦਿੱਤਾ। ਆਪ ਵੀ ਝੱਟ-ਪੱਟ, ਉਸੇ ਦਿਨ ਐਡਮਿੰਟਨ ਨੂੰ ਖਿਸਕ ਗਿਆ। ਉਸ ਨੇ ਮੇਰਾ ਕੰਪਿਊਟਰ ਵਰਤਿਆਂ ਸੀ। ਮੇਰੇ ਕੋਲੋ ਪੰਜਾਬੀ ਲਿਖਣੀ ਵੀ ਸਿੱਖੀ ਸੀ। ਇਹ ਆਪਦੀ ਫੇਸਬੁੱਕ ਦੇਖਦਾ, ਖੁੱਲੀ ਹੀ ਛੱਡ ਗਿਆ। ਮੇਰੇ ਕੋਲ ਤਿੰਨ ਕੰਪਿਊਟਰ ਹਨ। ਇਹ ਕੰਪਿਊਟਰ ਨਵਾਂ ਲਿਆ ਸੀ। ਜਦੋਂ ਮੈਂ ਚਾਰ ਦਿਨਾਂ ਪਿਛੌਂ ਇਸ ਕੰਪਿਊਟਰ ਨੂੰ ਖੋਲਿਆ। ਇਸ ਦੀ ਫੇਸਬੁੱਕ ਖੁੱਲ ਗਈ। ਮੈਂ ਜੋ ਪੜ੍ਹਿਆ ਹੈਰਾਨੀ ਜਨਕ ਸੀ।' ਜੋ ਕਹਾਣੀ ਇਸ ਨੇ ਮੈਂਨੂੰ ਸੁਣਾਈ ਸੀ। ਉਹੀ ਪਰਬਾ ਸਿੱਧੂ, ਪਰਮਜੀਤ ਸੋਖੇ, ਤੇ ਹੋਰ ਕਈ ਕੁੜੀਆਂ ਨੂੰ ਲਿਖੀ ਹੋਈ ਸੀ। ਜਦੋਂ ਮੈਂ ਐਡਮਿੰਟਨ ਗਈ। ਇਸ ਦੇ ਨਾਲ ਰਹਿੰਦੇ ਰੂਮਏਟ ਤੋਂ ਪਤਾ ਲੱਗਾ। ਇਹ ਬੰਦਾ ਦੋ ਬੱਚਿਆਂ ਦਾ ਬਾਪ ਹੈ, ਭਰਾ ਵੀ ਵਿਆਹਿਆ ਹੈ। ਇਸ ਨੂੰ ਤੱਨਖ਼ਾਹ ਵੀ ਮਿਲਦੀ ਹੈ। ਐਸਾ ਬੰਦਾ ਸਬ ਦੀ ਪਤਨੀ ਬੱਚਿਆਂ, ਰਿਜ਼ਕ ਦੇਣ ਵਾਲਿਆਂ ਤੇ ਮੇਰੀ, ਐਸੀ ਕੀ ਤੈਸੀ ਕਰ ਸਕਦਾ ਹੈ। ਉਹ ਤੁਹਾਨੂੰ ਵੀ ਫੇਸਬੁੱਕ ਉਤੇ ਹਰ ਰੋਜ਼ ਥੱਮ ਅੱਪ ਕਰਕੇ ਬੇਵਕੂਫ਼ ਬੱਣਾਂ ਸਕਦਾ ਹੈ।
ਟੱਕੇ ਦੀ ਹਾਂਡੀ ਪਿਛੇ ਕੁੱਤੇ ਦੀ ਜਾਤ ਪਛਾਣੀ ਗਈ। ਪੈਸਾ ਜਾਂ ਕੋਈ ਵੀ ਦੁਨੀਆਂ ਦਾ ਬੰਦਾ, ਮੇਰੇ ਲਈ ਕੋਈ ਬਹੁਤਾ ਕੀਮਤੀ ਨਹੀਂ ਹੈ। ਇੰਨੇ ਕੁ ਮੇਰੀ ਜੇਬ ਵਿੱਚ ਆਮ ਹੀ ਰਹਿੰਦੇ ਹਨ। ਰੱਬ ਦੀ ਇੰਨੀ ਕਿਰਪਾ ਹੈ, ਮੈਂ ਕਦੇ ਪੈਸੇ ਨਹੀਂ ਗਿਣੇ। ਰੱਬ ਨੇ ਖੁੱਲੇ ਗੱਫ਼ੇ ਦਿੱਤੇ ਹਨ। ਨਾਂ ਹੀ ਦੁਨੀਆਂ ਦੀ ਪ੍ਰਵਾਹ ਕੀਤੀ ਹੈ। ਇਸੇ ਲਈ ਤਾਂ ਉਸ ਨੇ ਆਪਦੇ ਕੰਮ ਲਾ ਲਿਆ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਅਰਥ ਕਰਨ ਲਾ ਲਿਆ ਹੈ। ਗੱਲ ਤਾਂ ਦੁਨੀਆਂ ਦੀ ਹੈ। ਇਹ ਕਿਸੇ ਦੀ ਮਿਤ ਨਹੀਂ ਹੈ। ਬਹੁਤ ਖ਼ਤਰਨਾਕ ਹੈ। ਗੁਆਂਢੀਂ ਹੀ ਗੁਆਂਢੀਂ ਨੂੰ ਦੇਖ ਕੇ ਖੁਸ਼ ਨਹੀਂ ਹੈ। ਕੋਈ ਕਿਸੇ ਨੂੰ ਇੱਕ ਕਦਮ ਅੱਗੇ ਨਹੀਂ ਨਿੱਕਲਣ ਦਿੰਦਾ। ਸਬ ਨੂੰ ਬਹਿਜਾ-ਬਹਿਜਾ ਕਹੀ ਜਾਦਾ ਹੈ। ਖੜ੍ਹਾ ਤਾ ਆਪ ਹੋਣਾਂ ਚਹੁੰਦਾ ਹੈ। ਅਸਮਾਨ ਨੂੰ ਜਿਉ ਟਾਕੀ ਲਗਾਉਣੀ ਹੈ। ਜੋ ਬੰਦਾ ਆਪਦਿਆ ਦਾ ਨਹੀਂ ਹੈ, ਉਹ ਕਿਸੇ ਹੋਰ ਦਾ ਕਿਵੇਂ ਹੋ ਸਕਦਾ ਹੈ? ਜੋ ਆਪਦੇ ਸਕੇ ਖੂਨ ਨੂੰ ਮਨ ਵਿਚੋਂ ਮਾਰ ਸਕਦਾ ਹੈ। ਉਹ ਤੈਨੂੰ ਮੈਨੂੰ ਵੀ ਜਿਉਂਦੇ ਨਹੀਂ ਦੇਖ ਸਕਦਾ। ਜੰਗਲ ਦੇ ਇੱਕਲਾ ਸ਼ੇਰ ਵਾਂਗ, ਬੰਦਾ ਵੀ ਐਸਾ ਹੀ ਹੈ। ਪਰ ਇਸ ਨੇ ਚੇਹਰੇ ਉਤੇ ਸ਼ਰਾਫ਼ਤ ਦਾ ਨਕਾਬ ਪਾਇਆ ਹੈ। ਤੈਨੂੰ ਮੈਨੂੰ ਲੁੱਟਣ ਵਾਸਤੇ। ਪਤਾ ਨਹੀਂ ਕਦੋ, ਕਿਹੜਾ ਸ਼ਿਕਾਰ ਮਾਰ ਲਏ? ਕਦੇ ਆਪਦੇ ਤੇ ਕਦੇ ਦੁਨੀਆਂ ਵਾਲਿਆਂ ਨੂੰ ਦਬੋਚ ਲੈਂਦਾ ਹੈ।


 

Comments

Popular Posts