ਪੰਜਾਬੀ ਮਾਂ ਬੋਲੀ ਦਾ ਗੀਤਕਾਰ ਤੇ ਗਇਕ ਗੁਰਮਿੰਦਰ ਗੁਰੀ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਗੁਰਮਿੰਦਰ ਗੁਰੀ ਪੰਜਾਬੀ ਮਾਂ ਬੋਲੀ ਦਾ ਨੌਜਾਵਨ ਗਾਇਕ ਹੈ। ਪੰਜਾਬ ਦਾ ਪਿੰਡ ਦੋਬੁਰਜੀ ਜਿਲਾ ਲੁਧਿਆਣਾ ਜੰਮਪਲ ਹੈ। ਬੀ ਐਸ ਈ ਗੌਰਮਿੰਟ ਕਾਲਜ਼ ਵਿੱਚ ਰਾੜਾ ਸਾਹਿਬ ਪੜ੍ਹੇ ਹਨ। ਅਮਰੀਕਾ ਵਿੱਚ ਕੈਲੇਫੋਰਨੀਆਂ ਵਿੱਚ ਰਹਿੰਦੇ ਹਨ। ਗੁਰਮਿੰਦਰ ਗੁਰੀ ਵਿਆਹੁਤਾ ਜੀਵਨ ਨਿਭਉਂਦੇ ਹੋਏ, ਆਪਦੇ ਪਰਿਵਾਰ ਦੇ ਨਾਲ ਰਹਿ ਰਹੇ ਹਨ। ਸੁਭਾਅ ਵਿੱਚ ਇੰਨੀ ਨਰਮੀ ਹੈ। ਮੈਂ ਵੀ ਦੰਗ ਰਹਿ ਗਈ। ਬੋਲਣ ਵਿੱਚ ਅੰਮ੍ਰਿਤ ਵਰਗੀ ਬਿਠਾਸ ਹੈ। ਉਸ ਨਾਲ, ਜਦੋਂ ਅੱਜ ਮੈਂ ਫੋਨ ਉਤੇ ਗੱਲਾਂ ਕਰ ਰਹੀ ਸੀ। ਉਸ ਤੋਂ ਮੈਂ ਸਾਰੇ ਗਾਂਣਿਆਂ ਬਾਰੇ ਪੁੱਛਿਆ। ਗੱਲਾਂ ਕਰਦੀ ਮੈਂ ੳੇਸ ਨੂੰ ਥੱਲੇ ਲਿਖੇ ਗਾਣਿਆਂ ਵਿੱਚੋਂ, ਗਾਂਣਾ ਸੁਣਾਉਣ ਲਈ ਵੀ ਕਹਿ ਦਿੰਦੀ ਸੀ। ਉਹ ਉਦੋਂ ਹੀ ਗੱਲਾਂ ਕਰਦਾ-ਕਰਦਾਂ, ਗਾਣੇ ਦੇ ਮੂੰਡ ਵਿੱਚ ਆ ਕੇ, ਮੈਨੂੰ ਗਾਣਾਂ ਸੁਣਾਂ ਦਿੰਦਾ ਸੀ। ਸਾਰੇ ਗਾਣੇ ਮੈਂ ਉਸ ਤੋਂ ਫੋਨ ਰਾਹੀ ਸੁਣੇ ਹਨ। ਜੁਬ਼ਾਨ ਵਿੱਚ ਇੰਨੀ ਲੱਚਕਤਾ ਹੈ। ਗੀਤ ਤੇ ਗੱਲਾਂ ਸੁਣ ਕੇ, ਚੰਗੀ ਸੰਗਤ ਦਾ ਅਹਿਸਾਸ ਹੋ ਰਿਹਾ ਸੀ। ਮੇਰੀ ਹਰ ਗੱਲ ਦਾ ਸਹੀ ਜੁਆਬ ਦਿੱਤਾ ਹੈ। ਮਨ ਪੰਜਾਬ ਨਾਲੋਂ ਦੂਰ ਰਹਿੰਦੇ ਹੋਏ ਵੀ, ਇੰਨਾਂ ਦੇ ਗੀਤਾਂ ਵਿੱਚ ਪੰਜਾਬ ਦੀਆਂ ਝੱਲਕਾ ਆਉਂਦੀਆਂ ਹਨ। ਆਪਦੀ ਮਿੱਟੀ ਦਾ ਤੇ ਦੇਸ਼ ਦਾ ਪਿਆਰ ਠਾਠਾ ਮਾਰਦਾ ਹੈ। ਗੁਰਮਿੰਦਰ ਗੁਰੀ ਗੀਤ ਆਪ ਲਿਖਦਾ ਹਨ। ਆਪ ਹੀ ਗਾਉਂਦਾਂ ਹੈ। ਗੁਰਮਿੰਦਰ ਦੇ ਰਿਕੋਡਡ ਹਨ। ਉਸ ਨੂੰ ਅਨੇਕਾਂ ਲੋਕਾਂ ਨੇ ਯੂਟਿਊਬ ਉਤੇ ਸੁਣਿਆ ਹੈ। ਗੁਰਮਿੰਦਰ ਗੁਰੀ ਪੰਜਾਬੀ ਮਾਂ ਬੋਲੀ ਦਾ ਗੀਤਕਾਰ ਤੇ ਗਇਕ ਹੈ।
ਦੇਸ ਪ੍ਰਦੇਸ ਵਿੱਚ ਗੱਲਾਂ ਹੁੰਦੀਆਂ, ਜਿਥੇ ਅਸੀਂ ਮਾਰੀਆਂ ਨੇ ਮੱਲਾਂ ਹੁੰਦੀਆਂ।
ਟੌਰ ਜੱਗ ਤੇ ਬਥੇਰੀ ਆ, ਨੀਲੀ ਛੱਤ ਵਾਲਿਆ, ਵਾਹ ਮੇਰੇ ਮਾਲਕਾ, ਫੁੱਲ ਕਿਰਪਾ ਤੇਰੀ ਆਂ।
ਉਠ ਕੇ ਸਵੇਰੇ ਖੜ੍ਹ ਕੇ ਬਨੇਰੇ, ਨਾਂਮ ਲਈਏ ਰੱਬ ਦਾ, ਦੋਂਵੇਂ ਹੱਥ ਜੋੜ ਕੇ ਭਲਾ ਮੰਗਾ ਸਬਦਾ।
ਪ੍ਰੇਮਕਾ ਦੇ ਮੂੰਹੋ, ਆਪਦੇ ਪ੍ਰੇਮੀ ਦੇ ਪਿਆਰ ਬਾਰੇ ਬੜੇ ਸੋਹਣੇ ਸ਼ਬਦਾ ਵਿੱਚ ਕਹਿੰਦਾ ਹੈ,
ਛੱਡ ਕੇ ਨਾਂ ਜਾਵੀ ਭੋਰਾ ਦੂਰ ਸੱਜਣਾਂ, ਤੇਰੇ ਬਿੰਨਾਂ ਸਾਡਾ ਦਿਲ ਨਹੀਂ ਲੱਗਣਾਂ।
ਪੱਕੀ ਇਸ ਗੱਲ ਦੀ ਤੱਸਲੀ ਹੋਗੀ ਆ, ਮੈਂ ਸਿਰੋਂ ਲਾ ਕੇ ਪੈਰਾਂ ਤੱਕ ਝੱਲੀ ਹੋਗੀ ਆਂ।
ਦੁੱਖ ਕਿਹੜਾ ਹੁੰਦਾ ਥੋੜਾ ਮਾਂ ਦਾ, ਝੱਲ ਨਾਂ ਹੋਵੇ ਵਿਛੋੜ ਮਾਂ ਦਾ।
ਨੀਰ ਅੱਖੀਆਂ ਵਿੱਚੋ ਮੇਰੇ ਚੋ ਪੈਦਾ, ਮੇਰੀ ਮਾਂ ਦੀ ਫੌਟੋ ਦੇਖ, ਸਾਡਾ ਚੱਰਖਾ ਵੀ ਰੋ ਪੈਦਾ।
ਗੁਰਮਿੰਦਰ ਗੁਰੀ ਮਾਂ-ਬਾਪ ਦੇ ਪਿਆਰ ਵਿਛੋੜੇ ਦਾ ਜਿਕਰ ਕਰਦਾ ਹੈ। ਜਿਥੇ ਇਸ ਨੇ ਮਾਂ ਦੀ ਗੱਲ ਕੀਤੀ ਹੈ। ਗੁਰੀ ਨੇ ਬਾਪੂ ਨੂੰ ਵੀ ਚੇਤੇ ਕੀਤਾ।
ਚੁਕ ਕੇ ਘੇਨੇੜੇ ਮੈਨੂੰ ,ਦੇਈ ਜਾਵੇ ਗੇੜੇ ਮੈਨੂੰ। ਰੱਖਦਾ ਬੈਠਾ ਕੇ ਮੈਨੂੰ ਮੋਢਿਆਂ ਤੇ ਕਿੰਨੀ ਦੇਰ ਸੀ।
ਬਾਪੂ ਦੇ ਜਿਉਦੇ ਵੇਲੇ ਕਿੰਨਾਂ ਮੈ ਦਲੇਰ ਸੀ। ਮੁੱਕਾ ਮਾਰ ਕੰਧ ਵਿੱਚ ਪਾ ਦਿੰਦਾ ਤੇੜ ਸੀ।
ਕਿੱਕਰਾਂ ਤੇ ਟਾਲੀਆਂ ਵੇਹੜੇ ਦੀਆਂ ਤੇਰੇ, ਹੋਲ ਜਿਹੇ ਪਉਦੀਆਂ ਦਿਲ ਵਿੱਚ ਮੇਰੇ।
ਤੇਰੇ ਉਹ ਬੇਨਰੇ ਬੈਠਾ ਕਾਂ ਨਹੀਂ ਭੂੱਲਦਾ, ਸੱਜਣਾਂ ਵੇ ਸਾਨੂੰ ਤੇਰਾ ਨਾਂ ਨੀ ਭੁੱਲਦਾ।
ਸੱਜਣਾਂ ਵੇ ਸਾਨੂੰ ਤੇਰਾ ਗਰਾਂ ਨੀ ਭੁੱਲਦਾ।
ਗੁਰਮਿੰਦਰ ਗੁਰੀ ਸਰਬੱਤ ਦਾ ਭਲਾ ਮੰਗਦਾ ਹੈ। ਹਰ ਇੱਕ ਇਨਸਾਨ ਦੀ ਨਬਜ਼ ਨੂੰ ਫੜ ਕੇ, ਹਰ ਪੱਖੋ ਲਿਖਿਆ ਹੈ, ਇਸ ਦੇ ਗੀਤਾ ਵਿੱਚ ਜਿੰਦਗੀ ਦੀ ਸਚਾਈ ਹੈ।
ਇੱਕ ਚੂਲੇ ਉਤੇ ਪੱਕਦੀ ਸੀ ਰੋਟੀ ਪਰਿਵਾਰਾਂ ਦੀ। ਪੂਰੇ ਪੰਜਾਬ ਵਿੱਚ ਚੋਧਰ ਸੀ ਸਾਡੇ ਸਰਦਾਰਾ ਦੀ
ਕਿਸੇ ਦੀ ਕੀ ਹਿੰਮਤ ਸੀ ਹੱਥ ਸਾਡੀ ਪੱਗ ਨੂੰ ਪੈ ਜਾਦਾ'।ਕੌਣ ਪੰਜਾਬ ਦਾ ਪਾਣੀ ਸਾਥੋ ਖੋਹ ਕੇ ਲੈ ਜਾਂਦਾ
ਮਾਹਾ ਰਾਜਾ ਰਣਜੀਤ ਸਿੰਘ ਦਾ ਰਾਜ ਜੇ ਰਹਿ ਜਾਂਦਾ।
ਗੁਰਮਿੰਦਰ ਗੁਰੀ ਨੇ ਪੇਡੂ ਜਿੰਦਗੀ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਲਿਖਿਆ ਹੈ। ਇੰਨੀ ਛੋਟੀ ਉਮਰ ਵਿੱਚ ਦੁਨੀਆਂ ਦੇ ਸੁਖਾਂ ਦੁਖਾਂ ਦੇ ਗੀਤਾਂ ਨੂੰ ਲਿਖਿਆ ਹੈ।
ਪਿੰਡ ਵਿੱਚ ਪੜ੍ਹੀਆਂ ਚਾਰ ਜਮਾਤਾਂ, ਨੰਗੇ ਨਹ੍ਹਾਣਾਂ ਵਿੱਚ ਬਰਸਾਤਾਂ। ਕਿੰਨੀਆਂ ਚੰਗੀਆਂ ਸੀ ਮੁਲਾਂਕਾਤਾਂ, ਮਾਂ ਦੀਆਂ ਸੁਣਨੀਆਂ ਬਾਤਾ, ਜੋ ਵੱਸਦੀਆਂ ਸੀਨੇ।
ਉਡ ਗਏ ਪ੍ਰਦੇਸਾ ਨੂੰ ਕਬੂਤਰ ਚੀਨੇ ਯਾਰ ਨਗੀਨੇ। ਪੜ੍ਹਦੇ ਨਾਲ ਜਮਾਤਾਂ ਸਾਡੇ ਕਿੰਨੇ ਸਾਲ ਮਹੀਨੇ।
ਬਹੁਤੇ ਧਰਮਿਕ ਸਾਥਾਨਾਂ ਉਤੇ ਜੋ ਹਾਲ ਹੋ ਰਿਹਾ ਹੈ। ਉਹ ਉਵੇਂ ਵੀ ਬਿਆਨ ਕੀਤਾ ਹੈ। ਸੱਚ ਹੀ ਗੁਰਦੁਆਰੇ ਸਾਹਿਬ ਦਾ ਇਹੀ ਹਾਲ ਹੈ।
ਗੁਰਦੁਆਰੇ ਤਾਂ ਜਰੂਰ ਸਾਡੇ ਵੱਡੇ ਬੱਣ ਗਏ ਨੇ। ਇਹ ਗੱਲ ਸਾਰਾ ਜੱਗ ਜਾਂਣਦਾ ਇਹ ਲੜਾਈ ਦੇ ਅੱਡੇ ਬੱਣ ਗਏ ਨੇ।
ਅੱਜ ਕੱਲ ਕਈ ਨਵੇਂ ਗੁਰਦੁਆਰੇ ਬਣਾਉਣ ਦਾ ਮਕਸਦ ਕੁੱਝ ਹੋਰ ਆ। ਬਾਅਦ ਵਿੱਚ ਪਤਾ ਲੱਗਦਾ ਇਹਦਾ ਪ੍ਰਧਾਂਨ ਹੀ ਚੋਰ ਆ।
ਮਾਂ ਦਾ ਪਿਆਰ ਠਾਠਾਂ ਮਾਰਦਾ। ਮਾਂ ਦੇ ਨਾਲ ਘਰ ਦੀ ਗਰੀਬੀ ਦਾ ਵੀ ਹਾਲ ਬਿਆਨ ਕਰਦਾ ਹੈ। ਪਿੰਡ ਵਾਲਿਆ ਦੀ ਸੱਚੀ ਸਾਂਝ ਵੀ ਬਿਆਨ ਬਹੁਤ ਵਧੀਆਂ ਕੀਤੀ ਹੈ।
ਅੱਖਾਂ ਤੋਂ ਅੰਨੀ ਮਾਂ ਮੇਰੀ, ਘਰ ਵਿੱਚ ਗਰੀਬੀ ਆ, ਭੁੱਲ ਗਿਆ ਉਹ ਭਾਵੇ, ਪਰ ਮੇਰੇ ਉਹ ਕੀਰੀਬੀ ਆ।
ਕਿੰਨੇ ਚੀਰ ਮੇਰੇ ਦਿਲ ਉਤੇ ਚੱਲੇ ਆਰੇ ਜਾਂਣਦੇ ਨੇ, ਮੈਂ ਕਿਹਦੇ ਲਈ ਰੋਵਾਂ, ਤਾਰੇ ਜਾਂਣਦੇ ਨੇ।
ਲੋਕੀ ਮੇਰੇ ਪਿੰਡ ਦੇ ਸਾਰੇ ਜਾਂਣਦੇ ਨੇ।

Comments

Popular Posts