ਬੁਰੇ ਦਾ ਤਾਂ ਭਲਾ ਕਰਦੇ ਹੋ, ਭਲਾ ਕਰਨ ਵਾਲੇ ਦਾ ਕੀ ਹਸ਼ਰ ਕਰਦੇ ਹੋ?

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
 
ਜੋ ਲੋਕ ਬੀਤੇ, ਮਾੜੇ ਸਮੇਂ ਨੂੰ ਛੇਤੀ ਭੁੱਲ ਜਾਂਦੇ ਹਨ। ਉਹ ਆਪਦੀ ਜਿੰਦਗੀ ਵਿੱਚ ਨਵਾਂ ਰੰਗ ਭਰਦੇ ਰਹਿੰਦੇ ਹਨ। ਜੇ ਦਿਮਾਗ ਵਿੱਚੋਂ ਗੰਦਾ ਕੂੜਾ ਕਰਕੱਟ ਬਾਹਰ ਨਹੀਂ ਸਿੱਟਾਂਗੇ। ਤਾਂ ਕੋਈ ਨਵੀਂ ਚੰਗੀ ਗੱਲ ਦਿਮਾਗ ਵਿੱਚ ਟਿੱਕ ਨਹੀਂ ਸਕੇਗੀ। ਸੁਖ ਦਾ ਸਾਹ ਲੈਣ ਲਈ, ਮਨ ਤੋਂ ਜ਼ਜ਼ਾਲ ਪਰੇ ਕਰਨੇ ਪੈਣੇ ਹਨ। ਇਹ ਕਹਿੱਣ ਦੀਆਂ ਹੀ ਗੱਲਾਂ ਹਨ। ਜਾਂ ਸੱਚੀ ਗੱਲ ਹੈ। ਬੁਰੇ ਦਾ ਭਲਾ ਕਰਦੇ ਵੀ ਹੋ। ਬੁਰੇ ਦਾ ਭਲਾ ਤਾਂਹੀ ਕਰ ਸਕਦੇ ਹਾਂ। ਜੇ ਉਸ ਬਾਰੇ ਬੁਰੇ ਬਿਚਾਰਾਂ ਦੇ ਬੰਦੇ ਦੇ ਵਾਰੇ, ਚੰਗੀ ਸੋਚ ਰੱਖੀਏ। ਮਨ ਵਿੱਚ ਆਸ ਦੀ ਚਿੱਣਗ ਹੋਵੇ। ਬੰਦਾ ਬੁਰਾ ਨਹੀਂ ਹੈ। ਉਸ ਦੇ ਲੱਛਣ ਮਾੜੇ ਹਨ। ਮਾੜੇ ਕੰਮ ਛੁੱਟ ਸਕਦੇ ਹਨ। ਜੇ ਚੰਗੀ ਸੰਗਤ ਮਿਲ ਜਾਵੇ। ਇਸੇ ਲਈ ਹੀ ਬੁਰੇ ਦਾ ਭਲਾ ਕਰਨ ਨੂੰ ਕਿਹਾ ਗਿਆ ਹੈ। ਇਹੀ ਤਰੀਕਾ ਹੈ। ਕਿਸੇ ਨੂੰ ਰਸਤੇ ਉਤੇ ਲਿਉਣ ਦਾ। ਜੇ ਹਰ ਕੋਈ ਬੁਰਾ ਹੀ ਬੱਣ ਜਾਵੇ। ਦੋਨਾਂ ਦੇ ਵਿੱਚ ਅੰਤਰ ਕੀ ਰਹਿ ਜਾਵੇਗਾ? ਅੰਤਰ ਦਿਖਾਉਣ ਲਈ ਬੁਰਾਈ ਤੇ ਭਲਾਈ, ਨਾਲ-ਨਾਲ ਚਲਦੇ ਹਨ। ਐਸਾ ਹੁੰਦਾ ਰਹੇਗਾ। ਫ਼ਕੀਰ ਤੇ ਸ਼ੈਤਾਨ ਇਸੇ ਦੁਨੀਆਂ ਵਿੱਚ ਟੱਕਰਾਉਂਦੇ ਰਹਿੱਣਗੇ। ਹਰ ਕੋਈ ਆਪੋ-ਆਪਣੀ ਸ਼ਕਤੀ ਦਿਖਾਉਂਦਾ ਰਹੇਗਾ। ਸ਼ੈਤਨਾਂ ਦਾ ਅਮਰਾ ਫੈਲਾ ਗੁਰੂ ਨਾਨਕ ਜੀ ਵੇਲੇ ਤੋਂ ਹੁਣ ਤੱਕ ਵੀ ਐਸਾ ਹੀ ਹੋ ਰਿਹਾ ਹੈ। ਰਵਿਦਾਸ, ਕਬੀਰ ਵਰਗੇ ਭਗਤ ਨੂੰ ਲੋਕਾਂ ਨੇ ਬਹੁਤ ਤੰਗ ਕੀਤਾ ਸੀ। ਕ੍ਰਿਤ ਕਰਕੇ, ਰੱਬ ਦਾ ਨਾਂਮ ਲੈਣ ਵਾਲਿਆਂ ਨੂੰ ਲੋਕਾਂ ਨੇ ਸੂਲੀ ਉਤੇ ਚਾੜ੍ਹ ਕੇ ਰੱਖਿਆ ਸੀ। ਲੋਕਾਂ ਦਾ ਇੱਕਠ ਸ਼ੈਤਾਨ ਲੋਕਾਂ ਵੱਲ ਹੀ ਰਿਹਾ ਹੈ। ਉਹ ਜੋ ਫ਼ਕੀਰਾਂ ਹੁੰਦੇ ਹਨ। ਰੱਬ ਦੇ ਬੰਦੇ ਜਿੰਨਾਂ ਨੂੰ ਕੋਈ ਮੱਤਲੱਬ ਨਹੀ ਹੁੰਦਾ। ਉਨਾਂ ਨਾਲ ਲੋਕ ਕੀ ਕਰਦੇ ਹਨ? ਉਨਾਂ ਕੋਲ ਸੋਚਣ, ਦੇਖਣ ਦਾ ਸਮਾਂ ਹੀ ਨਹੀਂ ਹੁੰਦਾ। ਉਹ ਲੋਕ ਇਹੀ ਸੋਚਦੇ ਹਨ, " ਤੂੰ ਕਿਆ ਸੋਚੇ, ਤੇਰੀ ਸੋਚ ਕਰੇ ਕਰਤਾਰ। ਜੋ ਜੀਵਨ ਵਿੱਚ ਹੋ ਰਿਹਾ ਹੈ। ਇਹ ਹੋਣਾਂ ਹੀ ਹੋਣਾਂ ਹੈ। ਮੈਨੂੰ ਆਪਦੀ ਜਿੰਦਗੀ ਦਾ ਬੁਰਾ ਭਲਾ ਸੋਚਣ ਦੀ ਲੋੜ ਨਹੀਂ ਹੈ। " ਜੋ ਬੰਦਾ ਆਪਦੇ ਬਾਰੇ ਐਸਾ ਸੋਚਦਾ ਹੈ। ਉਹ ਕਿਸੇ ਦਾ ਬੁਰਾ ਕਿਵੇਂ ਕਰ ਸਕਦਾ ਹੈ? ਐਸੇ ਬੰਦੇ ਦੀਆਂ ਡੋਰੀਆਂ ਰੱਬ ਉਤੇ ਹੁੰਦੀਆਂ ਹਨ।

ਭਲਾ ਕਰਨ ਵਾਲੇ ਦਾ ਕੀ ਹਸ਼ਰ ਕਰਦੇ ਹੋ? ਲੋਕਾਂ ਨੂੰ ਪਤਾ ਹੁੰਦਾ ਹੈ। ਕੌਣ ਬੰਦਾ ਕੈਸਾ ਹੈ। ਪਬਲਿਕ ਸਬ ਜਾਨਤੀ ਹੈ। ਲੋਕ ਸਾਡਾ ਸ਼ੀਸਾਂ ਹਨ। ਝੱਟ ਸਾਡੇ ਬਾਰੇ ਦਸ ਦਿੰਦੇ ਹਨ। ਲੋਕ ਭਲੇ ਮਾਣਸ ਨੂੰ ਵੀ ਜਾਂਣਦੇ ਹਨ। ਬੁਰੇ ਬੰਦੇ ਨੂੰ ਵੀ ਜਾਂਣਦੇ ਹਨ। ਲੂਚੇ ਨੂੰ ਵੀ ਜਾਂਣਦੇ ਹਨ। ਕਈ ਤਾਂ ਤਮਾਸ਼ਾਂ ਦੇਖਣ ਵਾਲੇ, ਬੁਰੇ ਨਾਲ ਹੋ-ਹੋ ਕਰਨ ਲੱਗ ਜਾਂਦਾ ਹਨ। ਇਹ ਭੇਡਾਂ ਦੀ ਜਾਤ ਵਾਲੇ ਹਨ। ਇੰਨਾਂ ਵਿੱਚ ਕੁੱਝ ਕਰਨ ਦਾ ਦਮ ਨਹੀਂ ਹੁੰਦਾ। ਜਿਧਰ ਨੂੰ ਆਸਰਾ ਇੱਕਠ ਦੇਖਿਆ ਉਧਰ ਨੂੰ ਕੁੱਤੀ ਜਾਤ ਕਤੀੜ ਵਾਂਗ, ਉਧਰ ਹੋ ਜਾਂਦੇ ਹਨ। ਲੂਚਾ ਲੰਡਾ ਹੀ ਲੋਕਾਂ ਵਿੱਚ ਪ੍ਰਧਾਂਨ ਹੁੰਦਾ ਹੈ। ਰੱਬ ਜਾਂਣੇ ਧੀਆਂ, ਭੈਣਾਂ, ਮਾਂ ਵਾਲੇ, ਉਸ ਦਾ ਸਾਥ ਲੋਕ ਕਿਉਂ ਦਿੰਦੇ ਹਨ? ਸ਼ਇਦ ਡਰਦੇ ਹੋਣੇ ਹਨ। ਮੈਂ ਤਾਂ ਕਨੇਡਾ ਹੀ ਸੀ। ਮੈਨੂੰ ਪਤਾ ਲੱਗਾ ਸੀ। ਪਿੰਡ ਦਾ ਸਰਪੰਚ, ਉਹ ਬੰਦਾ ਸੀ। ਜੋ ਕਿਸੇ ਕੱਖ ਖੋਤਣ ਵਾਲੀ ਨੂੰ ਸੁਕੀ ਨਹੀ ਸੀ ਛੱਡਦਾ। ਇਸ ਦੇ 3 ਮੁੰਡੇ ਵੀ ਉਸੇ ਵਰਗੇ ਸਨ। ਐਸਾ ਬੰਦਾ ਸਰਪੰਚ ਬੱਣ ਕੇ, ਗਲ਼ੀ ਮਹੱਲੇ ਦੀਆਂ ਕੁੜੀਆਂ ਨਾਲ ਕੀ ਕਰਦਾ ਹੋਵੇਗਾ? ਰੱਬ ਨੇ ਐਨੀ ਮੇਹਰ ਕੀਤੀ। 1988 ਵਿੱਚ ਮੁੰਡਿਆਂ ਨੇ ਉਸ ਦੇ ਗੋਲ਼ੀਆਂ ਐਨੀਆਂ ਮਾਰੀਆਂ। ਪਿੰਡਾ ਛਾਨਣੀ ਬੱਣਾਂ ਦਿੱਤਾ ਸੀ। ਇਹ ਐਸਾ ਮਾਮਲਾ ਹੈ। ਜਿਸ ਬਾਰੇ ਕਿਸੇ ਬਹੁਤੀ ਸੰਗਾਊ ਕੁੜੀ ਨੂੰ ਦੱਸਣਾਂ ਬਹੁਤ ਔਖਾ ਹੈ। ਇਹ ਜੱਕ ਹੀ ਹੁੰਦੀ ਹੈ। ਕੁੜੀਆਂ ਕਿਹਦੇ ਕੋਲੋ ਡਰਦੀਆਂ ਹਨ? ਇੱਜ਼ਤਾਂ ਲੁੱਟਾ ਕੇ ਚੁਪ ਕਰ ਜਾਂਦੀਆਂ ਹਨ। ਇੱਕ ਬਾਰ ਕਿਸੇ ਨੂੰ ਦਸ ਕੇ ਦੇਖੋ। ਬਹੁਤ ਐਸੇ ਇੱਜ਼ਤਾਂ ਦੀ ਰਾਖੀ ਦੇ ਸੂਰਮੇ ਹਨ। ਜੋ ਜੰਗਲ ਦੇ ਬੱਬਰ ਸ਼ੇਰ ਵਾਂਗ ਬੜਕ ਪੈਣਗੇ। ਬੱਬਰ ਸ਼ੇਰ ਬਹੁਤੇ ਨਹੀਂ ਹੁੰਦੇ। ਵਿਰਲਾ ਹੀ ਲੱਭਦਾ ਹੈ। ਲੱਭ ਜਰੂਰ ਪੈਂਦਾ ਹੈ। ਉਸ ਦੀ ਇਕੋ ਬੜਕ ਨਾਲ ਸਬ ਲੱਲੀ-ਛੱਲੀ ਪੂਛਾਂ ਲੱਤਾਂ ਵਿੱਚ ਦੇ ਕੇ ਭੱਜ ਲੈਂਦੇ ਹਨ। ਜਾਨ ਲੁੱਕਾਉਂਦੇ ਫਿਰਦੇ। ਗਿੱਦੜ ਖੂਡਾ ਵਿੱਚ ਵੜ ਜਾਂਦੇ ਹਨ।

ਬੁਰੇ ਦਾ ਤਾਂ ਭਲਾ ਕਰਦੇ ਹੋ, ਭਲਾ ਕਰਨ ਵਾਲੇ ਦਾ ਕੀ ਹਸ਼ਰ ਕਰਦੇ ਹੋ? ਕੁਦਰੱਤ ਨੇ ਦੁਨੀਆਂ ਐਸੀ ਬੱਣਾਈ ਹੈ। ਅੱਧੀ ਤੋਂ ਵੱਧ ਦੁਨੀਆਂ ਹੇਰਾ-ਫੇਰੀ ਕਰਦੀ ਹੈ। ਪਰ ਪੂਰੇ ਪਿੰਡ ਵਿੱਚ ਇੱਕ ਐਸਾ ਗੰਦਾ ਬੰਦਾ ਵੀ ਹੁੰਦਾ। ਜੋ ਪਿੰਡ ਦੀ ਹਰ ਜੁਵਾਨ ਹੋ ਰਹੀ ਕੁੜੀ ਉਤੇ ਅੱਖ ਰੱਖਦਾ ਹੈ। ਦਾਅ ਲੱਗਦੇ ਕਿਸੇ ਵੀ ਕੁੜੀ ਦੀ ਇੱਜ਼ਤ ਲੁੱਟ ਲੈਂਦਾ ਹੈ। ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰਦਾ ਹੈ। ਕਿਸੇ ਦੇ ਵੀ ਖੇਤ ਵਿੱਚ ਸਬਜ਼ੀਆਂ, ਫ਼ਲ, ਫ਼ਸਲਾਂ ਚੋਰੀ ਕਰ ਲੈਂਦਾ ਹੈ। ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਉਜਾੜਾ ਕਰਨ ਲੱਗ ਜਾਦਾ ਹੈ। ਇਸ ਤਰਾ ਕਰਦਾ ਹੋਇਆ। ਇਲਾਕੇ ਦਾ ਗੁੰਡਾ ਬੱਣ ਜਾਦਾ ਹੈ। ਐਸੀਆਂ ਕਰਤੂਤਾਂ ਕਰਦਾ ਹੈ। ਪੂਰੇ ਪਿੰਡ ਤੇ ਆਪਦੇ ਜੰਮਣ ਵਾਲਿਆਂ ਨੂੰ ਸ਼ਰਮਿੰਦਾ ਕਰ ਦਿੰਦਾ ਹੈ। ਪਹਿਲਾਂ ਇਹ ਸਾਰੇ ਲੋਕ, ਐਸੇ ਬੰਦੇ ਤੋਂ ਡਰਦੇ ਨਹੀਂ ਹੁੰਦੇ। ਦਿਆ-ਤਰਸ ਕਰਦੇ ਹਨ। ਇਹ ਸੋਚਦੇ ਸਨ, " ਸ਼ਇਦ ਕਿਸੇ ਦਿਨ ਅੱਕਲ ਆ ਜਾਵੇਗੀ। ਕਿਤੇ ਕੋਈ ਠੋਕਰ ਲੱਗ ਗਈ, ਆਪੇ ਸੁਧਰ ਜਾਵੇ। ਉਸ ਨੂੰ ਸੁਧਰਨ ਦਾ ਪੂਰਾ ਮੌਕਾ ਦਿੰਦੇ ਹਨ। ਉਸ ਨੂੰ ਆਪ ਵੀ ਸਜ਼ਾ ਨਹੀਂ ਦਿੰਦੇ। ਨਾਂ ਹੀ ਪੁਲੀਸ ਨੂੰ ਦੱਸਦੇ ਹਨ। ਇੱਕ ਤਾਂ ਕੋਈ ਸਰੀਫ਼ ਬੰਦਾ ਪੁਲੀਸ ਅਦਾਲਤਾਂ ਦੇ ਚੱਕਰ ਵਿੱਚ ਨਹੀਂ ਪੈਣਾਂ ਚਹੁੰਦਾ। ਦੂਜਾ ਆਪਦੇ ਘਰ-ਪਿੰਡ ਦੇ ਬੰਦੇ ਨਾਲ ਦਿਲਦਾਰ ਲੋਕ, ਐਸੀ ਹਰਕੱਤ ਕਰਨੀ ਹੀ ਨਹੀਂ ਚਹੁੰਦੇ। ਨੁਕਸਾਨ ਜ਼ਰ ਲੈਂਦੇ ਹਨ। ਪੱਲਿਉ ਵੀ ਖਿਲਾਉਂਦੇ ਹਨ। ਗੁੰਡਾ ਬੱਣਨ ਨਾਲ ਇਲਾਕੇ ਵਿੱਚ ਧੂਮਾਂ ਪੈ ਜਾਂਦੀਆਂ। ਉਹ ਆਪ ਹੀ ਆਪਦੇ ਜਾਲ ਵਿੱਚ ਫਸਦਾ ਤੁਰਿਆ ਜਾਦਾ ਹੈ। ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭਦਾ। ਇਹ ਦੁਨੀਆਂ ਦੇ ਲਾਲਚ ਮੱਕੜੀ ਦੇ ਜਾਲੇ ਵਰਗੇ ਹਨ। ਦੁਨੀਆਂ ਦਾ ਵਧੂ ਧੰਨ ਦਾ ਲਾਲਚ ਨਾਂ ਹੀ ਇੱਕਠਾ ਕਰੀਏ। ਧੰਨ ਦੁਆਲੇ ਸੱਪ ਚੋਰ ਆ ਹੀ ਜਾਂਦੇ ਹਨ। ਲੋੜ ਮੁਤਾਬਕਿ ਹੀ ਰੱਬ ਦੋ ਰੋਟੀਆਂ ਦੇਈ ਜਾਵੇ।


ਜਦੋਂ ਕੋਈ ਦੂਜਿਆਂ ਲਈ ਭਲੇ ਕੰਮ ਕਰਦਾ ਹੈ। ਆਪਦੇ ਕੰਮ ਵਿੱਚੇ ਛੱਡ ਕੇ ਦੂਜੇ ਦੇ ਕੰਮ ਕਰਨੇ ਪੈਂਦੇ ਹਨ। ਆਪਦਾ ਨੁਕਸਾਨ ਕਰਕੇ, ਦੂਜੇ ਦਾ ਕਾਰਜ ਸੁਮਾਰਿਆ ਜਾਂਦਾ ਹੈ। ਇਹ ਉਸ ਦੀ ਆਦਤ ਬਣੀ ਹੁੰਦੀ ਹੈ। ਉਹ ਕਿਸੇ ਦਾ ਮਾੜਾ ਕਰ ਹੀ ਨਹੀਂ ਸਕਦਾ। ਪਰ ਚਲਾਕ ਲੋਕ ਐਸੇ ਬੰਦੇ ਨੂੰ ਬੇਵਕੂਫ਼਼ ਸਮਝਦੇ ਹਨ। ਬਈ ਇਹ ਲੋਕ ਸੇਵਾ ਉਤੇ ਹੋਇਆ ਹੈ। ਇਹ ਲੋਕ ਸੇਵਕ ਤਾਂ ਬੱਣਿਆ ਹੈ। ਇਸ ਦਾ ਦਿਮਾਗ ਹਿਲ ਗਿਆ ਹੈ। ਉਹ ਇਹ ਨਹੀਂ ਜਾਂਣਦੇ। ਹਰ ਬੰਦੇ ਦਾ ਸਮਾਂ ਬਹੁਤ ਕੀਮਤੀ ਹੈ। ਭਲੇ ਮਾਣਸ ਨੂੰ ਲੋਕ ਮੂਰਖ ਸਮਝਦੇ ਹਨ। ਭਲੇ ਮਾਣਸ ਮੂਰਖਾਂ ਦਾ ਚਲਾਕ ਲੋਕ ਕੀ ਹਸ਼ਰ ਕਰਦੇ ਹਨ? ਸਬ ਦੇ ਸਹਮਣੇ ਹੈ। ਐਸੇ ਚਲਾਕ ਲੋਕਾਂ ਉਤੇ, ਜਦੋਂ ਰੱਬ ਦੀ ਡਾਂਗ ਪੈਂਦੀ ਹੈ। ਕਿਤੋਂ ਦਾ ਨਹੀਂ ਛੱਡਦੀ। ਸਬ ਅੱਗਲੇ ਪਿਛਲੇ ਵੱਲ ਕੱਢ ਦਿੰਦੀ ਹੈ। ਰੱਬ ਐਸੇ ਬੰਦੇ ਨੂੰ ਪਿੰਗਲਾ ਬੱਣਾਂ ਕੇ ਲਲਚਾਰ ਕਰ ਦਿੰਦਾ ਹੈ। ਜੋ ਸਾਰੀ ਉਮਰ ਲੋਕਾਂ ਦੀਆਂ ਦਿੱਤੀਆਂ ਹੀ ਖਾਂਦਾ ਰਹਿੰਦਾ ਹੈ।

Comments

Popular Posts