ਤੁਸੀਂ ਬਿਮਾਰ ਬੰਦੇ ਦੀ ਖ਼ਬਰ ਕਿਵੇਂ ਲੈਂਦੇ ਹੋ?

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਕੀ ਬਿਮਾਰ ਬੰਦੇ ਦੀ ਖ਼ਬਰ ਲੈਣੀ ਬਹੁਤ ਜਰੂਰੀ ਹੁੰਦੀ ਹੈ? ਕਿਤੇ ਐਸਾ ਤਾਂ ਨਹੀਂ ਹੁੰਦਾ। ਉਹ ਆਪਦੀ ਹਾਲਤ ਉਤੇ, ਸ਼ਰਮਿੰਦਾ ਹੋ ਰਿਹਾ ਹੋਵੇ। ਇੱਕ ਤਾਂ ਡਾਕਟਰੀ ਖ਼ਰਚਾ ਬਹੁਤ ਹੁੰਦਾ ਹੈ। ਦੂਜਾ ਖ਼ਬਰ ਲੈਣ ਵਾਲਿਆਂ ਦੀ ਵੀ ਸੇਵਾ ਕਰਨੀ ਜਰੂਰੀ ਹੈ। ਕੋਈ ਬਿਮਾਰੀ ਐਸੀ ਹੁੰਦੀ ਹੈ, ਸਰੀਰ ਦੀ ਹਾਲਤ ਤਰਸ ਜੋਗ ਹੁੰਦੀ ਹੈ। ਕਈਆਂ ਦੀ ਅਰਥਿਕ ਹਾਲਤ ਡਾਵਾਂ-ਡੋਲ ਹੁੰਦੀ ਹੈ। ਮੈਂ ਆਪਦੀ ਗੱਲ ਦੱਸਦੀ ਹਾਂ, " ਮੈਂ ਕਿਸੇ ਨੂੰ ਇਹ ਦੱਸਣਾਂ ਵੀ ਨਹੀਂ ਚਹੁੰਦੀ ਹੁੰਦੀ, ਕਿ ਮੈਂ ਬਿਮਾਰ ਹਾਂ। " ਲੋਕ ਹਾਲ ਪੁੱਛ-ਪੁੱਛ ਕੇ, ਬੁਰਾ ਹਾਲ ਕਰ ਦਿੰਦੇ ਹਨ। ਲੋਕ ਕੋਲੋਂ ਹੀ ਝੂਠੀ-ਮੂਚੀ ਬਿਮਾਰੀ ਵਾਲੇ ਸਰੀਰ ਦੀ ਹਾਲਤ ਬਿਆਨ, ਇਸ ਤਰਾਂ ਕਰਦੇ ਹਨ, " ਤੇਰਾ ਮੂੰਹ ਭੋਰਾ ਕੁ ਬੱਣ ਗਿਆ। ਬਹੁਤ ਕੰਮਜ਼ੋਰੀ ਆ ਗਈ। ਹੱਡੀਆਂ ਦੀ ਮੁੱਠ ਬੱਣ ਗਿਆ। ਮੈਂ ਤਾ ਸੋਚਿਆ, ਮੇਰੇ ਪਹੁੰਚਣ ਤੋਂ ਪਹਿਲਾਂ ਚੜ੍ਹਾਈ ਹੀ ਨਾਂ ਕਰ ਜਾਵੇਂ। ਸਾਡੇ ਗੁਆਂਢ ਬੰਦੇ ਨੂੰ ਰਾਤ ਤਾਪ ਚੜ੍ਹਿਆ। ਅੱਜ ਬਿਚਾਰਾ ਤੁਰ ਵੀ ਗਿਆ। ਕੀ ਤੈਨੂੰ ਲੱਗਦਾ ਹੈ, ਕਿ ਤੂੰ ਮੰਜੇ ਤੋਂ ਉਠ ਵੀ ਸਕੇਗਾਂ? ਮੈਨੂੰ ਨਹੀਂ ਲੱਗਦਾ, ਤੁੰ ਸਿਆਲ ਕੱਟਾਏਗਾ। ਤੇਰੀ ਉਮਰ ਦੇ ਸਬ ਮਰ ਗਏ ਹਨ। ਜੇ ਤੂੰ ਜਿਉਂਦਾ ਰਿਹਾ ਫਿਰ ਖ਼ਬਰ ਲੈ ਜਾਵਾਂਗੇ। " ਐਸੀ ਹਮਦਰਦੀ ਜਿੱਤਾਉਂਦੇ ਹਨ। ਬੰਦੇ ਨੂੰ ਉਠਣ ਜੋਗਾ ਨਹੀਂ ਛੱਡਦੇ। ਐਸੇ ਬੰਦੇ ਟਇਮ ਪਾਸ ਕਰਦੇ ਫਿਰਦੇ ਹਨ। ਨਾਲੇ ਚਾਹ-ਪਾਣੀ ਪੀਣ ਦਾ ਜੁਗਾੜ ਹੋ ਜਾਂਦਾ ਹੈ। ਮੈਨੂੰ ਯਾਦ ਆਇਆ। ਪਾਪਾ ਜੀ ਦੇ ਦੋਸਤ ਬਿਮਾਰ ਹੋ ਗਏ। ਆਪ ਤਾਂ ਉਹ ਹਸਪਤਾਲ ਜਾਂਣਾ ਨਹੀਂ ਚਹੁੰਦੇ ਸਨ। ਮੈਨੂੰ ਲੱਗਦਾ ਦੋਸਤ ਨੂੰ ਬਿਮਾਰ ਦੇਖ ਕੇ, ਬਿਮਾਰੀ ਜਾਂ ਮੌਤ ਤੋਂ ਡਰਦੇ ਹੋਣਗੇ। ਉਹ ਨਾਲ ਮੈਨੂੰ ਲੈ ਗਏ। ਹਸਪਤਾਲ ਮੂਹਰੇ ਜਾ ਕੇ ਕਹਿੰਦੇ, " ਤੂੰ ਅੰਦਰ ਜਾ ਕੇ ਖ਼ਬਰ ਲੈ ਆ। ਮੈਂ ਕਾਰ ਵਿੱਚ ਬੈਠਦਾ। " ਮੈਨੂੰ ਗੱਲ ਜੱਚੀ ਨਹੀਂ। ਮੈਂ ਕਿਹਾ, " ਮੇਰੇ ਜਾਂਣ ਨਾਲ ਕੁੱਝ ਬਦਲਣ ਨਹੀਂ ਲੱਗਾ। ਉਸ ਕੋਲ ਡਾਕਟਰ, ਨਰਸਾ ਤੇ ਉਸ ਦਾ ਪਰਿਵਾਰ ਹੈ। ਤੁਹਾਡੀ ਗੱਲ ਹੋਰ ਹੈ। ਸ਼ਇਦ ਤੁਹਾਨੂੰ ਦੇਖ ਕੇ, ਉਸ ਨੂੰ ਹੌਸਲਾ ਹੋ ਜਾਵੇ। " ਪਾਪਾ ਜੀ ਵੀ ਨਹੀਂ ਗਏ। ਉਨਾਂ ਨੇ ਕਿਹਾ, " ਕੋਈ ਨਾਂ ਠੀਕ ਹੋਏ ਤੋਂ ਖ਼ਬਰ ਲਈ ਜਾਵੇਗੀ। "

ਤੁਸੀਂ ਬਿਮਾਰ ਬੰਦੇ ਦੀ ਖ਼ਬਰ ਕਿਵੇਂ ਲੈਂਦੇ ਹੋ? ਜਦੋਂ ਬੰਦਾ ਬਿਮਾਰ ਹੋ ਜਾਦਾ ਹੈ, ਇੱਕ ਤਾਂ ਉਹ ਮੰਜੇ ਉਤੇ ਪਿਆ ਹੁੰਦਾ ਹੈ। ਦਰਦਾਂ-ਦੁੱਖਾਂ ਨਾਲ ਲੜ ਰਿਹਾ ਹੁੰਦਾ ਹੈ। ਜੇ ਘਰ ਹੋਵੇ, ਘਰ ਦੇ ਜੀਅ ਅੱਡ ਤੰਗ ਆ ਜਾਂਦੇ ਹਨ। ਤਾਂ ਬਿਮਾਰ ਬੰਦੇ ਨੂੰ ਸਭਾਲਣਾਂ ਪੈਂਦਾ ਹੈ। ਦੂਜਾ ਲੋਕਾਂ ਦੇ ਫੋਨ ਆਉਣ ਲੱਗ ਜਾਦੇ ਹਨ। ਖ਼ਬਰ ਜਿਉ ਲੈਣੀ ਹੁੰਦੀ ਹੈ। ਬਿਚਾਰੇ ਲੋਕ ਘਰ ਤੱਕ ਆ ਪਹੁੰਚਦੇ ਹਨ। ਇੰਨਾਂ ਲੋਕਾਂ ਨੂੰ ਤੁਹਾਡੀ ਬਿਮਾਰਾਂ ਦੀ ਕਿੰਨੀ ਫ਼ਿਕਰ ਹੁੰਦੀ? ਇਹ ਤਾਂ ਐਸੇ ਲੋਕ ਹੀ ਦੱਸ ਸਕਦੇ ਹਨ। ਜੋ ਆਪਦਾ ਕੀਮਤੀ ਸਮਾਂ ਵੀ ਬਿਮਾਰਾਂ ਦੀ ਹਾਲਤ ਦੇਖਣ ਲਈ ਲਗਾਉਂਦੇ ਹਨ। ਕਈ ਤਾਂ ਲੜ ਦੁਵਈਆਂ ਵੀ ਬੰਨ ਕੇ ਲਿਉਂਦੇ ਹਨ। ਬਿਮਾਰ ਨੂੰ ਰਾਜ਼ੀ ਜਿਉਂ ਛੇਤੀ ਕਰਨਾਂ ਹੁੰਦਾ ਹੈ। ਇਹ ਡਾਕਟਰ ਦਾ ਵੀ ਕੰਮ ਕਰਦੇ ਹਨ। ਸਬ ਮਰਜ਼ਾਂ, ਦੱਸ ਕੇ ਜਾਂਦੇ ਹਨ। ਇਹ ਬਿਮਾਰੀ ਤੋਂ ਦੁਵਾਈ ਖਾਣੀ। ਖਿਚੜੀ, ਦਲੀਆਂ ਹੋਰ ਨਿੱਕ, ਸੁੱਕ ਦੱਸ ਜਾਂਦੇ ਹਨ। ਜੇ ਕਿਤੇ ਬਿਮਾਰ ਬੰਦਾ ਇਹ ਸਬ ਲੋਕਾਂ ਦਾ, ਆਪਦੇ ਹਮਦਰਦੀਆਂ ਦਾ, ਇੱਕਠਾਂ ਕਰਕੇ ਖਾ ਲਵੇ, ਜਰੂਰ ਉਪਰ ਪਹੁੰਚ ਜਾਵੇਗਾ। ਜਿਉਂਦਾ ਬਚਣ ਦਾ ਕੋਈ ਚਾਨਸ ਨਹੀਂ ਹੈ। ਬਿਮਾਰ ਹੋਇਆ ਬੰਦਾ ਭਾਵੇਂ ਉਝ ਹੀ ਚਾਦਰ ਤਾਣੀ ਪਿਆ ਹੋਵੇ। ਕਈ ਲੋਕ ਕੰਮ ਤੇ ਜਾਂਣ ਦੇ ਮਾਰੇ ਬਿਮਾਰ ਹੁੰਦੇ ਹਨ। ਕਈਆਂ ਨੂੰ ਕੰਮ-ਨੌਕਰੀ ਤੋਂ ਬਿਮਰ ਹੋਣ ਦੀ ਤੱਨਖ਼ਾਹ ਮਿਲ ਜਾਂਦੀ ਹੈ। ਕੋਈ ਇੰਨਸ਼ੋਰੈਸ ਕਰਾਈ ਹੁੰਦੀ ਹੈ। ਜੇ ਚਾਰ ਪੈਸੇ ਬਹਾਨੇ ਨਾਲ ਲੈ ਵੀ ਲੈਣਗੇ। ਅੱਗਲੇ ਨੇ ਇੰਨਸ਼ੋਰੈਸ ਦੀਆਂ ਪੇਮਿੰਟਾ, ਇਸੇ ਲਈ ਤਾਂ ਭਰੀਆਂ ਹਨ। ਕਈ ਸਕੂਲ ਕਾਲਜ਼ ਜਾਂਣ ਦੇ ਮਾਰੇ, ਕਈ ਤੇਰੇ ਮੇਰੇ ਵਰਗੇ ਦੀਆਂ ਵਾਧੂ ਦੀਆਂ ਫ਼ਮਾਇਸ਼ਾਂ ਤੋਂ ਬੱਚਣ ਲਈ, ਬਿਮਾਰੀ ਦਾ ਬਹਾਨਾਂ ਬੱਣਾਂ ਦਿੰਦੇ ਹਨ।

ਜੇ ਕਿਤੇ ਹਸਪਤਾਲ ਵਿੱਚ ਬਿਮਾਰ ਬੰਦਾ ਹੋਵੇ, ਤਾਂ ਉਥੇ ਵੀ ਲੋਕ ਇਦਾ ਮੇਲਾ ਲਗਾ ਲੈਂਦੇ ਹਨ। ਜਿਵੇ ਬਿਮਾਰ ਨਹੀਂ, ਕੋਈ ਵਿਆਹ ਵਾਲੀ ਦੁਲਹਨ ਹੋਵੇ। ਕਿਸੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੋਂ ਪਿਛੇ ਥੋੜੀ ਰਹਿੱਣਾਂ ਹੈ। ਜੇ ਹਸਪਤਾਲ ਵਿੱਚੋਂ ਬਿਮਾਰ ਬੰਦਾ ਜਿਉਂਦਾ ਵਾਪਸ ਆ ਗਿਆ। ਉਸ ਨੇ ਵੀ ਸਾਰੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਮੇਹਣੇ ਮਾਰ ਕੇ, ਜਿਉਣਾ ਦੂਬਰ ਕਰ ਦੇਣਾਂ ਹੈ," ਬਈ ਮੇਰੀ ਖ਼ਬਰ ਨੂੰ ਨਹੀਂ ਆਏ। ਜੇ ਮੈਂ ਮਰ ਜਾਂਦਾ। ਯਾਰ ਬੇਲੀ ਆਖਰੀ ਮਿਲਣੀ ਲਈ ਦੇਖਣ ਨਹੀਂ ਆਏ। ਜਾਂ ਮੈਨੂੰ ਮਰਿਆ ਸੋਚ ਲਿਆ ਸੀ। " ਡਾਕਟਰ ਨਰਸਾਂ ਬਥੇਰੇ ਹੱਥ ਬੰਨਦੇ ਹਨ। ਬਈ ਹਸਪਤਾਲ ਵਿੱਚ ਬਿਮਾਰ ਬੰਦੇ ਕੋਲ ਐਨੇ ਲੋਕ ਨਾਂ ਆਵੋ। ਨਾਲ ਵਾਲੇ ਮਰੀਜ਼ਾਂ ਨੂੰ ਰੋਲਾ-ਰੱਪ ਚੰਗਾ ਨਹੀਂ ਲੱਗਦਾ। ਹਸਪਤਾਲ ਵਿੱਚ ਬਿਮਾਰ ਬੰਦੇ ਨੂੰ ਮਿਲਣ ਦਾ, ਸਵੇਰੇ-ਸ਼ਾਮ ਭਾਵੇ ਸਮਾਂ ਵੀ ਰੱਖਿਆ ਹੁੰਦਾ ਹੈ। ਪਰ ਐਸੇ ਕਨੂੰਨਾਂ ਨੂੰ ਕੌਣ ਮੰਨਦਾ ਹੈ? ਅੱਗਲੇ ਜੇ ਖ਼ਬਰ ਨੂੰ ਨਾਂ ਆਏ, ਨੱਕ ਥੋੜੀ ਵੰਡਾਉਣਾਂ ਹੈ।

ਮੇਰੇ ਫੇਸਬੁੱਕ ਦੋਸਤ ਨੂੰ ਬੁਖਾਰ ਹੋ ਗਿਆ ਹੈ। ਮੈਂ ਵੀ ਖ਼ਬਰ ਤਾਂ ਲੈਣੀ ਸੀ। ਲੋਕਾਂ ਤੋਂ ਪਿਛੇ ਥੋੜੀ ਰਹਿੱਣਾਂ ਸੀ। ਮੈਂ ਬੁਖਾਰ ਦੋਸਤ ਨੂੰ ਪੁੱਛਿਆ, " ਬੁਖਾਰ ਦਾ ਪਤਾ ਕਿਵੇਂ ਲੱਗਦਾ, ਬੰਦਾ ਤਾਂ ਉਝ ਹੀ ਤੱਪਿਆ ਰਹਿੰਦਾ? ਕਮਾਲ ਆ ਜੀ, ਕੀ ਐਨੀ ਗਰਮੀ ਵਿੱਚ ਵੀ ਤਾਪ ਚੜ੍ਹੇ ਦਾ ਪਤਾ ਲੱਗ ਜਾਂਦਾ ਹੈ? ਗਰਮ ਦੇਸ਼ਾਂ ਵਿੱਚ ਤਾਂ ਤਾਪ ਉਤਰਦਾ ਹੀ ਨਹੀਂ ਹੈ। ਸਾਨੂੰ ਤਾਂ ਜੀ ਤਾਪ ਨਹੀਂ ਚੜ੍ਹਦਾ, ਕੈਲਗਰੀ ਕਨੇਡਾ ਵਿੱਚ ਬਰਫ਼ ਬਹੁਤ ਪੈਂਦੀ ਹੈ। ਡਿਊਟੀ ਉੇਤੇ ਜਾ ਕੇ ਡਾਲਰਾਂ ਨੂੰ ਦੇਖ ਕੇ, ਬੁਖ਼ਾਰ ਖੰਭ ਲਾ ਕੇ ਉਡ ਜਾਂਦਾ ਜੀ। ਡਾਲਰ ਇੱਕਠੇ ਕਰਨ ਦੇ ਮਾਰੇ, ਨੌਕਰੀ ਕਦੇ ਸਮੇਂ ਵੀ ਨਾਲ ਵਾਲਿਆਂ ਨੂੰ, ਪਤਾ ਹੀ ਨਹੀਂ ਲੱਗਣ ਦੇਈਦਾ। ਬਈ ਬਿਮਾਰ ਵੀ ਹਾਂ। ਅੱਗਲਿਆਂ ਨੇ ਅਰਾਮ ਕਰਨ ਲਈ ਘਰ ਤੋਰ ਦੇਣਾਂ ਹੈ। ਤੱਨਖਾਂਹ ਵਿੱਚ ਚੈਕ ਘੱਟ ਨਾਂ ਜਾਏ। ਸੋਚ ਕੇ ਤਾਪ ਨਹੀਂ ਚੜ੍ਹਦਾ। ਜੇ ਬਿਮਾਰ ਬੰਦੇ ਦਾ ਬਹੁਤਾ ਹਾਲ-ਚਾਲ ਪੁੱਛੀਏ, ਬੰਦਾਂ ਊਵੀਂ ਬਹੁਤੇ ਖੇਖਨ ਕਰਨ ਲੱਗ ਜਾਂਦਾ ਜੀ, ਜਾਂ ਬਿਮਾਰੀ ਦਾ ਹਾਏਂ ਦਈਆਂ ਹੀ ਮਾਰ ਜਾਂਦਾ। ਕਿਤੇ ਬਹੁਤਾ ਹਾਲ ਚਾਲ ਪੁੱਛ ਕੇ, ਇਲਾਜ਼ ਦੱਸ ਕੇ, ਹੋਰ ਬਿਮਾਰ ਨਾਂ ਕਰ ਦਿਈਏ। ਲੱਗਦਾ ਖੂਨ ਬਹੁਤਾ ਮਿਠਾ, ਇੰਡੀਆ ਵਿੱਚ ਮੱਛਰਾਂ ਨੇ ਵੀ ਡੰਗ ਚਲਾਏ ਲੱਗਦੇ ਨੇ। ਲਗਦਾ ਚਾਦਰ ਤਾਣੀ ਪਏ ਹਨ। ਜੋ ਹੁਣ ਤੱਕ ਫੇਸਬੁੱਕ ਤੇ ਵੀ ਨਹੀਂ ਆਏ। ਐਡਾ ਦਿਲ ਨਹੀਂ ਛੱਡੀਦਾ ਜੀ। ਹੌਸਲਾ ਕਰੋ ਜੀ। ਠੰਡੇ ਪਾਣੀ ਵਿੱਚ ਬੈਠ ਜਾਵੋ। ਸਬ ਰੋਗ ਟੁੱਟ ਜਾਂਣਗੇ। "
 

 

 

Comments

Popular Posts