ਸਤਿਗੁਰ ਅੱਗੇ ਉਹ ਆਪਣਾ ਮਨ-ਤਨ, ਆਪਦੀ ਮੱਤ ਰੱਖਦੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸਤਿਗੁਰ ਅੱਗੇ ਉਹ ਆਪਣਾ ਮਨ-ਤਨ, ਆਪਦੀ ਮੱਤ ਨਹੀਂ ਰੱਖਦੇ। ਆਪਦੀ ਮੱਤ ਨਾਲ, ਸਤਿਗੁਰ ਦੇ ਗੁਣ ਨਹੀਂ ਵੱਟਾਉਂਦੇ। ਉਹ ਐਵੇਂ ਹੀ, ਰੱਬ ਨੂੰ ਚੇਤੇ ਕਰੇ ਬਗੈਰ ਜੰਮਦੇ ਮਰਦੇ ਹਨ। ਰੱਬ ਜੀ ਮੇਰੀ ਅਰਦਾਸ ਕਬੂਲ ਕਰੋ, ਮੇਰੇ ਮਾਲਕ ਪ੍ਰਮਾਤਮਾਂ ਜੀ ਮੈਂ ਤੇਰਾ ਆਸਰਾ ਚਹੁੰਦੇ ਹਾਂ। ਸਤਿਗੁਰ ਨਾਨਕ ਜੀ ਮੇਰੀ ਲੜ ਲੱਗਣ ਦੀ ਆਂਣ ਰੱਖ ਕੇ ਪ੍ਰਵਾਹ ਜਰੂਰ ਕਰਨੀ। ਮੈਂ ਤੈਨੂੰ, ਆਪਣਾਂ ਮਾਲਕ, ਰਾਖਾ ਗੁਰੂ ਮੰਨ ਕੇ ਵੇਚ ਦਿੱਤਾ ਹੈ। ਆਪਣੇ-ਆਪ ਦਾ ਮਾਂਣ ਤੋੜ ਕੇ, ਆਪ ਨੂੰ ਤੇਰੇ ਜੋਗਾ ਕਰ ਦਿੱਤਾ ਹੈ। ਰੱਬ ਨੂੰ ਨਾਂ ਮੰਨਣ ਵਾਲਾ ਬੰਦਾ ਧੰਨ-ਦੌਲਤ, ਦੁਨੀਆਂ  ਦੇ ਵਿਕਾਂਰਾਂ ਨੂੰ ਪਿਆਰ ਕਰਦਾ ਹੈ। ਮੌਤ ਦੇ ਜੰਮ ਵੀ, ਉਸ ਦੇ ਪਾਪਾਂ ਤੇ ਮਾੜੇ ਕੰਮਾਂ ਦੀ ਗਿੱਣਤੀ-ਮਿਲਤੀ ਕਰਦੇ ਰਹਿੰਦੇ ਹਨ। ਅਸੀਂ ਬਹੁਤ ਹੰਕਾਰੀ ਹਾਂ। ਆਪਣੇ ਘੁਮੰਡ ਵਿੱਚ ਮੈਂ-ਮੈਂ ਕਰਦੇ ਹਾਂ। ਔਗੁਣਾਂ ਦਾ ਹਨੇਰਾ ਅੱਕਲ ਉਤੇ ਪਿਆ ਹੈ। ਸਤਿਗੁਰੂ ਜੀ ਨੂੰ ਹਾਂਸਲ ਕਰਕੇ, ਉਸ ਦੀ ਬੁੱਧ ਲੈ ਕੇ, ਆਪਣੇ ਨੂੰ ਉਸ ਕੋਲ ਸੌਪ ਦਿੱਤਾ ਹੈ। ਘੁਮੰਡ ਵਿੱਚ ਮੈਂ-ਮੈਂ ਕਰਨ ਦਾ ਦੁੱਖ ਟੁੱਟ ਗਿਆ ਹੈ। ਜਿੰਦ-ਜਾਨ ਸ਼ਾਂਤ ਹੋ ਕੇ ਮਸਤ ਹੋ ਗਏ ਹਨ। ਮੇਰੇ ਸਤਿਗੁਰੂ ਪ੍ਰਭੂ ਮਾਲਕ ਦੇ ਪਿਆਰੇ ਹਨ। ਉਹ ਨਿਹਾਲ ਕਰਕੇ ਭਾਗ ਖੋਲ ਦਿੰਦੇ ਹਨ। ਸਬ ਸੁਖ ਦੇ ਕੇ, ਵਾਹ-ਵਾਹ, ਧੰਨ-ਧੰਨ ਕਰਾ ਦਿਦੇ ਹਨ। ਸਤਿਗੁਰੂ ਜੀ ਦੀ ਗੁਰਬਾਣੀ ਦੇ ਸ਼ਬਦਾਂ ਦੀ ਬਿਚਾਰ ਕਰਨ ਨਾਲ ਪ੍ਰਭੂ ਮਾਲਕ ਹਾਂਸਲ ਹੋ ਗਿਆ ਹੈ। ਸਤਿਗੁਰੂ ਜੀ ਨੇ ਮੈਨੂੰ ਗੁਰਬਾਣੀ ਦੇ ਸ਼ਬਦਾਂ ਦੀ ਬਿਚਾਰ ਕਰਾ ਕੇ, ਮੇਰੇ ਹਿਰਦੇ ਵਿੱਚ ਪਿਆਰ ਦੇ ਪੂਜਾਰੀ ਪ੍ਰੀਤਮ ਨਾਲ ਮਿਲਣ ਦੀ ਚਾਹਤ ਬੱਣਾ ਕੇ, ਮਿਲਾਪ ਕਰਾ ਦਿੱਤਾ ਹੈ। ਮੈਂ ਤਨ-ਮਨ ਸਾਰਾ ਕੁੱਝ ਸਤਿਗੁਰੂ ਜੀ ਕੋਲੇ ਭੇਟ ਕਰ ਦਿੱਤਾ ਹੈ। ਜਿਸ ਨੇ ਮੈਨੂੰ ਭੁੱਲੇ-ਭੱਟਕੇ ਹੋਏ ਨੂੰ, ਪ੍ਰਭੂ ਨੂੰ ਗਲ਼ੇ ਲਗਾ ਦਿੱਤਾ ਹੈ। ਰੱਬ ਨਾਲ ਲਿਵ ਲਾ ਕੇ ਜੋੜ ਦਿੱਤਾ ਹੈ। ਮੇਰੇ ਮਨ ਦੇ ਅੰਦਰ ਆਪਣੇ ਪਿਆਰੇ ਨੂੰ ਮਿਲਣ ਦੀ ਤੜਫ਼ ਲੱਗੀ ਤਾਂ ਸਤਿਗੁਰੂ ਜੀ ਨੇ ਮੇਰੇ ਮਨ ਵਿੱਚ ਉਸ ਦੇ ਦਰਸ਼ਨ ਕਰਾ ਦਿੱਤੇ ਹਨ। ਅਚਾਨਿਕ ਮੇਰਾ ਹਿਰਦਾ ਦੁਨੀਆਂ ਤੇ ਵਿਕਾਂਰਾਂ ਵੱਲੋ ਹੱਟ ਕੇ, ਆਤਮਾਂ ਦੇ ਸੁਖ ਸਾਗਰ ਵਿੱਚ ਲੀਨ ਹੋ ਗਿਆ। ਮੈਂ ਸਤਿਗੁਰੂ ਨੂੰ ਆਪਣਾਂ ਆਪ ਦੇ ਦਿੱਤਾ ਹੈ। ਮੈਂ ਉਸ ਦਾ ਗੁਲਾਮ ਗੋਲਾ ਬੱਣ ਗਿਆ ਹਾਂ। ਅਸੀਂ ਬਹੁਤ ਮਾੜੇ ਵਿਕਾਰ, ਦੁਸ਼ਟ, ਜਾਲਮ ਸਜ਼ਾ ਦੇ ਪਾਉਣ ਵਾਲੇ ਕੰਮ ਕਰਦੇ ਹਾਂ। ਕਰ ਕਤਰ ਕੇ, ਇਹ ਪਾਪ ਇਸ ਤਰਾਂ ਛੁਪਾਉਂਦੇ ਹਾਂ। ਜਿਵੇਂ ਪਾਪੀ ਜੁਰਮ ਨੂੰ  , ਲੁੱਟੇਰਾ-ਚੋਰ ਮਾਲ ਨੂੰ ਲੁਕਾਉਂਦਾ ਹੈ। ਸਤਿਗੁਰੂ ਨਾਨਕ ਜੀ ਹੁਣ ਤੇਰੇ ਕੋਲੇ ਆਸ ਕਰਕੇ, ਤੇਰੇ ਕੋਲੇ ਸਤਿਗੁਰੂ ਜੀ ਸਹਾਰਾ ਲੈਣ ਲਈ ਆਏ ਹਾਂ। ਰੱਬ ਜੀ ਹੁਣ ਤੂੰ ਭੱਟਕੇ ਹੋਏ ਨੂੰ ਬਚਾ ਕੇ, ਅਪਦੇ ਨਾਂਮ ਨਾਲ ਜੋੜ ਲੈ। ਹੋਰ ਕੋਈ ਮੇਰਾ ਟਿੱਕਾਣਾ ਨਹੀਂ ਹੈ। ਮੈਂਨੂੰ ਰੱਖਣਾਂ ਮਾਰਨਾਂ ਤੇਰੇ ਹੱਥ ਹੈ। ਹਿਰਦਾ ਮਸਤ ਹੋ ਕੇ ਪਿਆਰੇ ਦੇ ਗੁਣਾਂ ਦੀ ਪ੍ਰਸੰਸਾ ਕਰਦਾ ਹੈ। ਸਤਿਗੁਰੂ ਦੇ ਪਿਆਰੇ ਦੇ ਮਨ ਵਿੱਚ, ਗੁਰਬਾਣੀ ਦੇ ਸ਼ਬਦ ਦੇ ਬਿਚਾਰਨ ਨਾਲ, ਮਨ ਵਿੱਚ ਅੰਨਦ ਪਿਆਰ ਦੇ ਸੋਮੇਂ ਵਹਿਣ ਲੱਗ ਜਾਂਦੇ ਹਨ। ਚੰਗੇ ਕਰਮਾਂ ਕਰਕੇ, ਸਤਿਗੁਰੂ ਜੀ ਨੂੰ ਦੇਖਿਆ ਹੈ, ਮਿਲ ਕੇ ਉਸ ਨੂੰ ਆਪਦਾ ਬੱਣਾਂ ਲਿਆ ਹੈ। ਮੈਂ ਗੱਦ-ਗੱਦ, ਧੰਨੁ-ਧੰਨੁ  ਸਾਰੇ ਪਾਸੇ ਤੋਂ ਸੁਖੀ ਹੋ ਗਈ, ਜਦੋਂ ਸਤਿਗੁਰੂ ਜੀ ਨਾਲ ਮੇਰੇ ਮਨ ਦੀ ਜੋਤ ਲੱਗ ਜੇ ਜੱਗ ਗਈ। ਸਤਿਗੁਰੂ ਜੀ ਦੇ ਪਿਆਰ ਦੀ ਹੀ ਪ੍ਰਮੇਸ਼ਰ ਪ੍ਰਭੂ ਪਤੀ ਨਾਲ ਪ੍ਰੇਮ ਪਿਆਰ ਦੀ ਖੇਡ ਚਲਦੀ ਹੈ।
ਮੈਂ ਸਤਿਗੁਰੁ ਜੀ ਦੀ ਹਰ ਸੇਵਾ ਕਰਾਂ, ਸਤਿਗੁਰੁ ਜੀ ਦੇ ਚਰਨ-ਪੈਰ ਵੀ ਸੁਮਾਰ ਕੇ ਚੰਗੀ ਤਰਾ ਸਾਫ਼ ਕਰਾਂ। ਜੋ ਰੱਬ ਹਰੀ ਪ੍ਰਭੂ ਪਿਆਰ ਦੇ ਗੁਣਾਂ ਦੀਆ ਬਾਤਾ ਦੱਸਦਾ ਹੈ। ਸਤਿਗੁਰੁ ਜੀ ਦੇ ਪਿਆਰੇ ਦੇ ਮਨ ਵਿੱਚ ਰੱਬੀ ਗੁਣ ਹਨ। ਮਨ ਪ੍ਰਭੂ ਦੇ ਗੀਤ ਗਾਉਂਦਾ ਹੈ। ਜਿੰਦ-ਜਾਨ ਪ੍ਰਭੂ ਪ੍ਰੇਮ-ਪਿਆਰ ਰਸ ਨਾਲ ਅੰਨਦ ਵਿੱਚ ਮੋਲ ਕੇ ਰੱਜ ਗਏ ਹਨ। ਵੱਛਾ ਜਾਂ ਬੱਚਾ ਦੇਖਿਆ ਹੋਣਾ ਹੈ। ਜਦੋਂ ਮਾਂ ਦਾ ਦੁੱਧ ਚੂੰਗਦਾ ਹੈ। ਰੱਜ ਕੇ ਧਰਵਾਸ ਵਾਲਾ ਹੋ ਜਾਂਦਾ ਹੈ। ਮੁੜ ਕੇ ਹੋਰ ਦੁੱਧ ਨਹੀਂ ਪੀਂਦਾ। ਮੂੰਹ ਦੂਜੇ ਪਾਸੇ ਕਰ ਲੈਂਦਾ ਹੈ। ਉਵੇਂ ਹੀ ਰੱਬ ਦੇ ਪਿਆਰ ਨਾਲ, ਨੀਅਤ ਭਰ ਜਾਂਦੀ ਹੈ। ਉਹ ਧੰਨ-ਦੌਲਤ, ਦੁਨੀਆਂ ਦੀਆਂ ਚੀਜ਼ਾਂ ਨੂੰ ਜੱਫ਼ਾ ਨਹੀਂ ਮਾਰਦੇ। ਇੰਨਾਂ ਦੇ ਲਾਲਚ ਵਿੱਚੋਂ ਛੁੱਟ ਜਾਂਦੇ ਹਨ॥३॥
ਹੋਰ ਚਾਹੇ ਕੋਈ ਬੇਅੰਤ ਜ਼ਤਨ ਕਰ ਲਵੇ। ਬਗੈਰ ਰੱਬ ਦੀ ਮਰਜ਼ੀ ਦੇ ਤਰਸ ਕਰਨ ਤੋਂ ਰੱਬ ਪ੍ਰੀਤਮ ਦਾ ਪਿਆਰ ਨਹੀਂ ਮਿਲਦਾ। ਸਤਿਗੁਰੁ ਨਾਨਕ ਜੀ ਨੇ ਜਿਸ ਬੰਦੇ ਉਤੇ ਤਰਸ ਕਰਕੇ, ਮੇਹਰ ਕਰਦੇ ਹਨ। ਉਹ ਪਿਆਰਾ ਸਤਿਗੁਰੁ ਜੀ ਦੀ ਬਾਣੀ ਵਿੱਚੋਂ ਗੁਣ ਇੱਕਠੇ ਕਰਕੇ, ਰੱਬ ਦੀ ਯਾਦ ਵਿੱਚ ਜੁੜ ਜਾਂਦਾ ਹੈ।ਸਤਿਗੁਰੁ ਜੀ ਦੇ ਪਿਆਰੇ ਦਾ ਮਨ ਗੁਰਬਾਣੀ ਦੀ ਬਿਚਾਰ ਦੇ ਕੰਮ ਲੱਗਾ ਹੈ। ਸਬਰ ਨੂੰ ਆਪਦਾ ਬਾਪ ਬੱਣਾ ਲੈ, ਜੋ ਸਤਿਗੁਰੁ ਜੀ ਮਾਹਾਂਪੁਰਖ, ਜੂਨੀਆਂ ਗਰਭ ਵਿੱਚ ਨਹੀਂ ਆਉਂਦਾ। ਚੰਗੇ ਕਰਮਾਂ ਵਾਲਿਆ ਨੂੰ ਪ੍ਰਭੂ ਅਕਾਲ ਪੁਰਖ ਮਿਲਦਾ ਹੈ। ਸਤਿਗੁਰੁ ਜੀ ਜੋਗੀ ਸਾਧ ਮਾਂਹਾਂਪੁਰਖ ਦਾ ਸਾਥ ਹੋਇਆ ਹੈ। ਜੀਵਨ ਵਿੱਚ ਪਿਆਰ, ਪ੍ਰੇਮ ਨਾਲ ਅੰਨਦ ਮਿਲ ਗਿਆ ਹੈ। ਸਤਿਗੁਰੁ ਜੀ ਹਰ ਸਮੇਂ, ਵਿਕਾਂਰਾਂ  ਤੋਂ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦੇ ਹਨ॥ਮੇਰੇ ਮਨ ਚੰਗੁ ਕਰਮਾਂ ਨਾਲ, ਗੁਣਾਂ ਨਾਲ ਸੁਲਝੇ ਹੋਏ ਗੂੜ ਸਿਆਣੇ ਸਤਿਗੁਰੁ ਜੀ ਨਾਲ ਜੋੜ ਹੋ ਗਿਆ ਹੈ। ਮੇਰਾ ਸਰੀਰ, ਜਿੰਦ, ਜਾਨ ਪ੍ਰਭੂ ਦੇ ਪ੍ਰੇਮ ਪਿਆਰ ਵਿੱਚ ਮਸਤ ਹੋ ਗਏ ਹਨ। ਰੱਬ ਨੂੰ ਪਿਆਰ ਕਰਨ ਵਾਲਿਉ, ਆਉ ਇੱਕਠੇ ਹੋ ਕੇ ਰੱਬ ਪ੍ਰੇਮ ਵਿੱਚ ਗੀਤ ਗਾਈਏ।  ਮੇਰੇ ਮਨ ਪ੍ਰਭੂ ਨੂੰ ਪਿਆਰ ਕਰਨ ਵਾਲਿਆਂ ਨਾਲ ਰਲ ਕੇ, ਹਰ ਸਮੇਂ ਪ੍ਰਭੂ ਨੂੰ ਚੇਤੇ ਕਰਕੇ, ਲਾਭ ਖੱਟਿਆ ਕਰ। ਮੇਰੇ ਮਨ ਸਤਿਗੁਰੁ ਜੀ ਦੀ ਗੁਰਬਾਣੀ ਦੀ ਬਿਚਾਰ ਕਰਕੇ, ਅੰਮ੍ਰਿਤ ਰਸ ਦੀ ਮਿੱਠਾਸ ਦੇ ਸ਼ਬਦ ਜੀਭ ਨਾਲ ਜੱਪਦਾ ਹਾਂ। ਪ੍ਰਭੂ ਦੇ ਪਿਆਰਿਆਂ ਦੀ ਚਾਕਰੀ, ਗੁਲਾਮੀ ਕਰਕੇ, ਮਨ ਨੂੰ ਅੰਨਦ ਰਸ ਮਿਲਦਾ ਹੈ। ਧੁਰ ਜਨਮਾਂ ਤੋਂ ਪਿਛਲੇ-ਪੁਰਾਣੇ ਜਨਮਾਂ-ਜਨਮਾਂ ਦੇ ਭਲੇ ਕੰਮ ਕਿਤੇ ਹੋਏ, ਮੱਥੇ ਤੇ ਲਿਖੇ ਹੋਏ ਚੰਗੇ ਭਾਗ ਉਗੜ ਆਏ ਹਨ। ਜਿਵੇਂ ਮੀਂਹ ਦਾ ਪਾਣੀ ਸਬ ਪਾਸੇ ਵਰਸ ਕੇ, ਹਰਿਆਲੀ ਲਿਆ ਕੇ, ਸਾਰੇ ਪਾਸੇ ਜੀਵਾਂ ਨੂੰ ਖੁਸ਼ ਕਰ ਦਿੰਦਾ ਹੈ। ਸਤਿਗੁਰੁ ਜੀ ਦੀ ਗੁਰਬਾਣੀ ਵੀ ਇਸੇ ਤਰਾਂ ਹੀ ਅੰਮ੍ਰਿਤ ਰਸ ਨਾਲ ਠੰਡ ਪਾਉਂਦੀ ਹੈ। ਸੁੱਕੇ ਹਿਰਦੇ ਹਰੇ ਕਰਦੀ ਹੈ। ਚਿੰਤਾ ਮਿਟਾਉਂਦੀ ਹੈ। ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ। ਜਿੰਦ-ਜਾਨ ਨੇ ਮੂੰਹ ਵਿੱਚ ਗੁਰਬਾਣੀ ਦੇ ਸ਼ਬਦਾਂ ਨਾਲ ਅੰਮ੍ਰਿਤ ਰਸ ਚੱਖਿਆ ਹੈ। ਸਤਿਗੁਰੁ ਜੀ ਦੀ ਰੱਬੀ ਗੁਰਬਾਣੀ ਦੇ ਸ਼ਬਦਾਂ ਨਾਲ ਅੰਮ੍ਰਿਤ ਰਸ ਆ ਗਿਆ ਹੈ। ਮਨ ਵਿੱਚ ਰੱਬ ਪ੍ਰਤੱਖ ਜ਼ਾਹਰ ਹੋ ਗਿਆ ਹੈ। ਸਤਿਗੁਰੁ ਨਾਨਕ ਜੀ ਦੀ ਰੱਬੀ ਗੁਰਬਾਣੀ ਦੇ ਸ਼ਬਦ ਪਿਆਰ ਪ੍ਰੀਤ ਨਾਲ ਭਰੇ ਹੋਏ ਹਨ। ਰੱਬ ਦੇ ਪਿਆਰਿਉ ਆਉ ਮਨ ਲਾ ਕੇ ਗੁਰਬਾਣੀ ਦੇ ਗੁਣਾਂ ਦੇ ਸੋਹਲੇ ਗਾਈਏ। ਰੱਬ ਨੂੰ ਮਿਲਣ ਦਾ ਢੰਗ ਲੱਭੀਏ। ਉਨਾਂ ਦੀ ਸੁਰਤ ਸੁਖੀ ਹੋ ਕੇ, ਅੰਨਦ ਵਿੱਚ ਰਹਿੰਦੀ। ਜੋ ਰੱਬ ਦੇ ਪਿਆਰੇ ਰਲ ਕੇ ਪ੍ਰਭੂ ਦੀ ਪ੍ਰਸੰਸਾ ਕਰਦੇ ਹਨ। ਰੱਬੀ ਗੁਣਾਂ ਦੇ ਗਿਆਨ ਦਾ ਸੋਮਾਂ ਚਾਨਣ ਮੁਨਾਰਾ ਹੈ। ਜੋ ਹਮੇਸ਼ਾਂ ਲਈ ਰਹਿੰਦੀ ਦੁਨੀਆਂ ਤੱਕ ਬੁੱਧੀ ਨੂੰ ਸ਼ੁੱਧ ਕਰਨ ਦੀ ਸੇਧ ਦੇਵੇ। ਸਤਿਗੁਰੁ ਜੀ ਦੀ ਗੁਰਬਾਣੀ ਰੱਬੀ ਗੁਣਾ ਦੇ ਸ਼ਬਦ ਦਾ ਭੰਡਾਰ ਹੈ। ਜਦੋਂ ਪ੍ਰਭ ਮੋਹਤ ਹੋ ਕੇ, ਦਿਆ-ਤਰਸ ਕਰਦੇ ਹਨ। ਮਨ ਜੀ, ਪ੍ਰਭੂ ਨਾਲ ਖੁਸ਼ੀ ਦੇ ਅੰਨਦ ਵਿੱਚ ਲੀਨ ਹੋ ਜਾਈਏ। ਮੇਰੀ ਜਿੰਦ-ਜਾਨ, ਸਰੀਰ ਨੂੰ ਪ੍ਰਭੂ ਪ੍ਰੀਤਮ ਦੇ ਪਿਆਰ ਦਾ ਰੰਗ ਲੱਗਾ ਹੈ ਜੀ। ਸਤਿਗੁਰੁ ਜੀ ਸੰਤ ਗੁਰੂ ਨੂੰ ਆਪਦੀ ਜਿੰਦ-ਜਾਨ ਭੇਟ ਕਰਾਂ। ਜੋ ਮੇਰਾ ਪ੍ਰੀਤਮ ਪ੍ਰਮੇਸ਼ਰ ਨੂੰ ਦਿਖਾ ਕੇ ਮੇਲ ਦੇਵੇ ਜੀ। ਮੈਂ ਰੱਬ ਜੀ ਤੋਂ ਹਮੇਸ਼ਾਂ ਹੀ ਸਦਕੇ-ਵਾਰੇ ਕਰਕੇ ਜਾਨ ਵਾਰਦਾ ਹਾਂ||2||
 ਮੇਰੇ ਪਿਆਰੇ ਪ੍ਰੀਤ ਪ੍ਰਭੂ ਜੀ ਮੇਰੀ ਜਿੰਦ ਜਾਨ ਵਿੱਚ ਚੇਤੇ ਆਉਂਦੇ ਰਹੋ। ਮੇਰੇ ਸਤਿਗੁਰੁ ਗੋਵਿਦ ਜੀ ਤਰਸ ਕਰਕੇ, ਪ੍ਰਮਾਤਮਾਂ ਦੇ ਨਾਂਮ ਹਰਿ ਨੂੰ, ਮੇਰੇ ਮਨ ਨੂੰ ਯਾਦ ਕਰਨ ਲਗਾ ਦਿਉ।ਮੇਰੇ ਮਨ ਦੀਆਂ ਸਬ ਮਨੋਂ ਪੂਰੀਆਂ ਹੋਈਆਂ ਹਨ। ਮੇਰੇ ਪ੍ਰਭੂ ਗੋਵਿੰਦਾ ਸਪੂਰਨ ਸਤਿਗੁਰੁ ਨੂੰ ਦੇਖ ਕੇ, ਮੇਰਾ ਮਨ ਪਿਆਰ ਵਿੱਚ ਮੋਹਿਆ ਗਿਆ ਹੈ ਜੀ। ਮੈਂਨੂੰ ਪ੍ਰਭੂ ਪਤੀ ਦਾ ਨਾਮ ਮਿਲ ਗਿਆ ਹੈ। ਤਾ ਮੈਂ ਉਸ ਦੀ ਪ੍ਰੇਮਕਾ ਸੁਹਾਗੁਣ ਹੋ ਗਈ ਹਾਂ। ਮੇਰੇ ਗੋਵਿੰਦਾ ਪ੍ਰਭੂ ਜੀ ਮੇਰਾ ਮਨ ਹਰ ਸਮੇਂ ਰਾਤ-ਦਿਨ ਖੁਸ਼ੀ ਦੇ ਅੰਨਦ ਵਿੱਚ ਮਸਤ ਹੈ ਜੀ। ਜਿੰਨਾਂ ਨੇ ਪ੍ਰਮੇਸ਼ਵਰ ਪ੍ਰਭੂ ਮਾਣ ਲਿਆ ਹੈ। ਮੈਂਨੂੰ ਪ੍ਰਭੂ ਪਤੀ ਦਾ ਨਾਮ ਮਿਲ ਗਿਆ ਹੈ। ਤਾ ਮੈਂ ਉਸ ਦੀ ਪ੍ਰੇਮਕਾ ਸੁਹਾਗੁਣ ਹੋ ਗਈ ਹਾਂ। ਮੇਰੇ ਗੋਵਿੰਦਾ ਪ੍ਰਭੂ ਜੀ ਮੇਰਾ ਮਨ ਹਰ ਸਮੇਂ ਰਾਤ-ਦਿਨ ਖੁਸ਼ੀ ਦੇ ਅੰਨਦ ਵਿੱਚ ਮਸਤ ਹੈ ਜੀ। ਉਹ ਵੱਡੇ ਭਾਗਾਂ ਵਾਲੇ ਹਨ। ਮੇਰੇ ਗੋਵਿੰਦਾ ਰੱਬ ਜੀ ਉਹ ਹਰ ਰੋਜ਼, ਹਰ ਸਮੇਂ ਸੁਖਾਂ ਦੀ ਮਸਤੀ ਵਿੱਚ ਰਹਿੰਦੇ ਹਨ। ਰੱਬ ਜੀ ਆਪ ਹੀ ਦੁਨੀਆਂ ਪੈਦਾ ਕਰਦਾ ਹੈ। ਪ੍ਰਭੂ ਆਪ ਹੀ ਦੁਨੀਆਂ ਦੀ ਪਾਲਣਾ ਕਰਦਾ ਹੈ। ਰੱਬ ਆਪ ਹੀ ਦੁਨੀਆਂ ਹਰ ਪਾਸੇ, ਕੰਮ ਕਰਨ ਲਈ ਤੋਰੀ ਫਿਰਦਾ ਹੈ। ਕਈ ਐਸੇ ਜਿੰਨਾਂ ਕੋਲ ਦੁਨੀਆਂ ਦੀ ਹਰ ਚੀਜ਼ ਹੈ। ਖਾਂਦੇ ਵਰਦੇ ਵੀ ਹਨ। ਬਰਕੱਤ ਹੋਰ ਹੋਈ ਜਾਂਦੀ ਹੈ। ਰੱਬ ਨੇ ਉਨਾਂ ਬਹੁਤ ਦਾਤਾਂ ਦੇਈ ਜਾਂਦਾ ਹੈ। ਇੱਕ ਐਸੇ ਹਨ। ਜੋ ਭੁੱਖ ਨੰਗ ਨਾਲ ਘੁਲਦੇ ਹਨ ਜੀ। ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ। ਇੱਕ ਬਾਦਸ਼ਾਹ ਰਾਜ ਗੱਦੀਆਂ ਉਤੇ ਬੈਠ ਕੇ, ਅੰਨਦ ਵਿੱਚ ਰਹਿੰਦੇ ਹਨ। ਐਸੇ ਵੀ ਬੰਦੇ ਹਨ, ਲੋਕਾਂ ਤੋਂ ਹੀ ਮੰਗਣ ਲਈ ਹੱਥ ਅੱਡ ਕੇ ਅੱਗੇ ਕਰਦੇ ਹਨ ਜੀ। ਸਾਰੇ ਥਾਂ ਉਤੇ ਤੇਰਾ ਹੀ ਭਾਂਣਾਂ ਮੰਨ ਕੇ ਚਲਦੇ ਹਨ। ਮੇਰੇ ਗੋਵਿਦਾ ਪ੍ਰਭੂ ਜੀ ਜਿੰਨਾਂ ਨੇ ਸਤਿਗੁਰ ਨਾਨਕ ਜੀ ਦੀ ਗੁਰਬਾਣੀ ਨੂੰ ਉਚਾਰਿਆ- ਜੱਪਿਆ ਹੈ। ਮੈਂ ਮਨ ਵਿੱਚ, ਮਨ ਦੇ ਅੰਦਰੋਂ ਮੇਰੇ ਗੋਵਿੰਦਾ ਪ੍ਰਭੂ ਜੀ ਨੂੰ, ਜਦੋਂ ਤੈਨੂੰ ਮਹਿਸੂਸ ਕੀਤਾ ਹੈ। ਮਨ ਮੇਰਾ ਪ੍ਰਭੂ ਦੇ ਵਿੱਚ ਲੀਨ ਹੋ ਕੇ ਉਸ ਦੇ ਪਿਆਰ ਵਿੱਚ ਬਦਲ ਗਿਆ ਹੈ। ਇਹ ਰੱਬ ਦਾ ਪਿਆਰ ਹਰ ਬੰਦੇ ਦੇ ਅੰਦਰ ਸੁੱਤਾ ਪਿਆ ਹੈ। ਉਸੇ ਨੂੰ ਮਹਿਸੂਸ ਹੁੰਦਾ ਹੈ। ਜਿਸ ਨੂੰ ਲਾਡਲੇ, ਪ੍ਰਭੂ ਜੀ, ਸਤਿਗੁਰ ਨਾਲ ਮਿਲ ਕੇ, ਪ੍ਰਭੂ ਪਿਆਰ ਦੇਖਾਉਣਾਂ ਚਹੁੰਦੇ ਹਨ। ਜਦੋਂ ਪ੍ਰਭੂ ਦਾ ਡਰ, ਪਿਆਰ, ਹਰਿ ਹਰਿ ਨਾਮੁ, ਮਨ ਵਿੱਚ ਚੇਤੇ ਰਹਿੱਣ ਲੱਗ ਜਾਂਦਾ ਹੈ। ਤਾਂ ਮੇਰੇ ਲਾਡਲੇ ਪ੍ਰਭੂ ਜੀ ਆਪਦੀ ਮੇਹਰ ਨਾਲ, ਸਬ ਮਸੀਬਤਾਂ, ਦਰਦ, ਦੁਖ ਦੀ ਤਕਲੀਫ਼ ਨਹੀਂ ਮਹਿਸੂਸ ਹੋਣ ਦਿੰਦੇ॥ਪ੍ਰਭੂ ਪ੍ਰੀਤਮ ਨੂੰ ਮਿਲ ਕੇ ਬਹੁਤ ਵੱਡੀ ਊਚੀ ਪ੍ਰਪਤੀ ਹੋ ਗਈ ਹੈ। ਪ੍ਰਭੂ ਜੀ ਪਿਆਰੇ ਦੀ ਵੱਡੇ ਭਾਗਾਂ ਕਰਕੇ, ਮਨ ਵਿੱਚ ਯਾਦ ਆਉਂਦੀ ਹੈ ਜੀ। ਮੇਰੀ ਜਿੰਦ-ਜਾਨ, ਸਰੀਰ ਬਹੁਤ ਉਦਾਸ ਹੋ ਕੇ, ਤੈਨੂੰ ਦੇਖਣੇ ਲਈ ਤਰਸ ਗਏ ਹਨ। ਪ੍ਰਭੂ ਪ੍ਰੀਤਮ ਜੀ ਮੇਰੀ ਜਿੰਦ-ਜਾਨ, ਤੇਰੇ ਨਾਂਮ ਤੋਂ ਬਗੈਰ ਮੁਰਜਾ ਗਏ ਹਨ। ਰੱਬ ਦੇ ਪਿਆਰਿਆਂ ਦੇ ਰੱਲ ਕੇ ਬਿਚਾਰ ਕਰਨ ਨਾਲ, ਮੇਰਾ ਪ੍ਰਭੂ ਪਿਆਰਾ, ਪ੍ਰੀਤਮ ਦੋਸਤ, ਮਿੱਤਰ ਹਾਂਸਲ ਹੋਇਆ ਹੈ ਜੀ। ਪ੍ਰਮਾਤਮਾਂ ਨੇ ਮੈਨੂੰ ਆਪਦੇ ਨਾਲ ਰਲਾ ਲਿਆ ਹੈ। ਜੀਵਨ ਦਾਨ ਕਰਨ ਵਾਲਾ, ਮੇਰਾ ਪਿਆਰਾ ਆ ਕੇ ਮਿਲ ਗਿਆ ਹੈ। ਮੇਰੀ ਰਾਤ ਨਿਚਿੰਤ ਹੋ ਕੇ, ਅੰਨਦ ਵਿੱਚ ਨਿੱਕਲਦੀ ਹੈ। ਮੇਰੇ ਰੱਬ ਦੇ ਪਿਆਰਿਉ, ਮੈਨੂੰ ਮੇਰੇ ਰੱਬ ਜੀ ਪਿਆਰੇ ਯਾਰ ਦੇ, ਦਰਸ਼ਨ ਕਰਨ ਲਈ ਮਿਲਾ ਦੇਵੋ। ਮੇਰੀ ਜਿੰਦ-ਜਾਨ, ਸਰੀਰ ਨੂੰ, ਪ੍ਰਭੂ ਮਿਲਣੇ ਦੀ ਤੋਭ ਲੱਗੀ ਹੋਈ ਹੈ। ਮੈਂ ਪ੍ਰਭੂ ਦੇ ਦਰਸ਼ਨ ਕਰਨ ਤੋਂ ਬਗੈਰ ਬਚ ਨਹੀਂ ਸਕਦੀ। ਪਿਆਰੇ ਨੂੰ ਦੇਖੇ ਬਗੈਰ,ਜਿਉਣਾਂ ਮੁਸ਼ਕਲ ਹੋ ਗਿਆ ਹੈ। ਮੇਰੇ ਮਨ-ਤਨ ਵਿੱਚ ਵਿਛੋੜੇ ਦੀ ਤੱੜਫ਼ ਲੱਗੀ ਹੋਈ ਆ ਜੀ।
ਜਦੋਂ ਮੇਰਾ ਪਿਆਰਾ ਰੱਬ ਜੀ ਮੈਨੂੰ ਸਤਿਗੁਰ ਨਾਲ ਜੋੜ ਦਿੰਦਾ ਹੈ। ਮੇਰੇ ਹਿਰਦੇ ਵਿੱਚ ਜਾਨ ਪੈ ਜਾਦੀ ਹੈ। ਜਿਉਣ ਨੂੰ ਜੀਅ ਕਰਦਾ ਹੈ ਜੀ। ਮੇਰੀ ਜਿੰਦ-ਜਾਨ ਸਰੀਰ ਦੀਆਂ ਸਰੀਆਂ ਮੰਗਾਂ ਪੂਰੀਆਂ ਹੋ ਗਈਆਂ ਹਨ। ਮੇਰਾ ਗੋਵਿੰਦਾ ਪ੍ਰਭੂ ਜੀ ਨੂੰ ਹਾਂਸਲ ਕਰਕੇ, ਹਿਰਦੇ ਵਿੱਚ ਅੰਨਦ ਮੰਗਲ ਧੁਨਾਂ ਵੱਜਣ ਲੱਗ ਗਈਆਂ ਹਨ।  ਖੁਸ਼ੀਆਂ ਮਿਲ ਗਈਆਂ ਹਨ। ਮੈਂ ਸਦਕੇ ਜਾਂਦੀ ਹਾਂ। ਮੇਰੇ ਪਿਆਰੇ ਪ੍ਰੀਤਮ ਪ੍ਰਭੂ ਜੀ, ਮੈਂ ਤੇਰੇ ਕੁਰਬਾਨ ਜਾਂਦੀ ਹਾਂ ਪ੍ਰਭੂ ਜੀ, ਮੈਂ ਤੇਰੇ ਉਤੋਂ ਮੋਹਤ ਹੋ ਕੇ, ਮਰ-ਮੁੱਕੀ ਜਾ ਰਹੀ ਹਾਂ। ਤੈਨੂੰ ਅਪਦੀ ਜਾਨ ਦਿੰਦੀ ਹਾਂ।ਮੇਰੀ ਜਿੰਦ-ਜਾਨ, ਸਰੀਰ ਨੂੰ ਪ੍ਰਭੂ ਪ੍ਰੀਤਮ ਜੀ ਤੇਰਾ ਪਿਆਰ ਲੱਗਾ ਹੈ। ਮੇਰੇ ਗੋਵਿਦਾ ਪ੍ਰਭੂ ਜੀ ਤੂੰ ਮੇਰੀ ਲੱਗੀ ਪ੍ਰੀਤ ਨੂੰ ਸਭਾਲ ਲੈ, ਇਹ ਤੇਰੇ ਨਾਲ ਲੱਗੀ ਰਹਿ ਜਾਵੇ। ਸਤਿਗੁਰ ਜੀ ਨਾਲ ਪ੍ਰਭੂ ਜੀ ਮਿਲਾਪ ਕਰਾ ਦੇ, ਉਹੀ ਵਿਚੋਲਾ ਬੱਣ ਕੇ, ਤੇਰਾ, ਮੇਰਾ ਵਿਛੋੜਾ ਦੂਰ ਕਰਕੇ, ਮਿਲਾਪ ਕਰ ਸਕਦਾ ਹੈ। ਮੈਂ ਪ੍ਰਭੂ ਜੀ ਤੇਰਾ ਨਾਂਮ ਤੇਰੀ ਮੇਹਰਬਾਨੀ ਕਰਕੇ ਹੀ ਪਾਇਆ ਹੈ। ਮੇਰੇ ਪ੍ਰਭੂ ਪ੍ਰੀਤਮ ਜੀ ਸਤਿਗੁਰ ਜੀ ਨਾਨਕੁ ਦੇ ਸਹਾਰੇ ਹੀ ਤੈਨੂੰ ਮਿਲ ਸਕੇ ਹਾਂ। ਮੇਰਾ ਪ੍ਰਭੂ ਜੀ ਲਾਡ ਵੀ ਕਰਦਾ ਹੈ, ਮੇਰਾ ਰੱਬ ਝਿੜਕਦਾ ਵੀ ਹੈ। ਉਹ ਐਸੇ ਕੌਤਕ ਕਰਦਾ ਹਨ। ਮਨ ਉਸ ਦੇ ਭਾਂਣੇ ਉਤੇ ਮੋਹਤ ਹੋ ਜਾਂਦਾ ਹੈ, ਮੇਰਾ ਪ੍ਰਭੂ ਬਹੁਤ ਪਿਆਰਾ, ਪ੍ਰੀਤਮ, ਦਾਨਾਂ, ਪਾਲਣਹਾਰ, ਜਨਮਦਾਤਾ ਹੈ। ਪਿਅਰ, ਤਰਸ, ਮੇਹਰ ਕਰਕੇ ਬਹੁਤ ਰੰਗਾਂ ਵਿੱਚ ਹੈ ਜੀ। ਰੱਬ ਆਪੇ ਕ੍ਰਿਸ਼ਨ ਨੂੰ ਪੈਦਾ ਕਰਦਾ ਹੈ। ਮੇਰਾ ਪ੍ਰਭੂ ਜੀਉ ਆਪ ਹੀ ਗੋਪੀ ਦੇ ਰੂਪ ਵਿੱਚ ਵੀ ਹਾਜ਼ਰ ਹੈ। ਪ੍ਰਭੂ ਜੀ ਆਪ ਹੀ ਦੁਨੀਆਂ ਦੇ ਸਾਰੇ ਸੁਖ ਲੈ ਰਿਹਾ ਹੈ। ਮੇਰਾ ਪ੍ਰੀਤਮ ਪ੍ਰਭੂ ਜੀ ਆਪ ਹੀ ਜੀਵਾਂ ਵਿੱਚ ਵੱਸ ਕੇ, ਸਾਰੇ ਅੰਨਦ ਲੈ ਰਿਹਾ ਹੈ। ਰੱਬ ਜੋ ਸਾਰੇ ਗੁਣਾਂ ਦਾ ਮਾਲਕ ਹੈ, ਮੇਰੇ ਗੋਵਿੰਦਾ ਪ੍ਰੀਤਮ ਜੀ ਮੈਨੂੰ ਕਦੇ ਨਾਂ ਵਿਦਾਰੀਂ, ਤੂੰ ਆਪ ਹੀ ਸਤਿਗੁਰੁ ਜੀ ਦੁਨੀਆਂ ਦੇ ਵਿਕਾਂਰਾਂ ਤੋਂ ਦੂਰ ਰਹਿ ਕੇ ਜੋਗੀ ਵੀ ਹੈ ਜੀ। ਆਪ ਹੀ ਦੁਨੀਆਂ ਨੂੰ ਪੈਦਾ ਕਰਦਾ ਹੈ। ਮੇਰਾ ਪ੍ਰਭੂ ਜੀ, ਆਪ ਹੀ ਸਾਰੇ ਜੀਵਾਂ, ਬਨਸਤੀ, ਅਕਾਸ਼, ਧਰਤੀ, ਪਾਣੀ, ਹਵਾ ਵਿੱਚ ਚਾਰੇ ਪਾਸੇ ਉਸੇ ਦੇ ਹੀ ਰੂਪ ਹਨ। ਬਹੁਤ ਲੋਕ ਦੁਨੀਆਂ ਦੇ ਸਾਰੇ ਅੰਨਦ ਮਾਂਣਦੇ ਫਿਰਦੇ ਹਨ। ਕਈ ਬਗੈਰ ਕੱਪੜਿਆਂ ਤੋਂ ਅਲਫ਼ ਨੰਗੇ ਫਿਰਦੇ ਹਨ ਜੀ। ਆਪ ਦੁਨੀਆਂ ਨੂੰ ਪੈਦਾ ਕਰਦਾ ਹੈ, ਮੇਰਾ ਪ੍ਰੀਤਮ ਪ੍ਰਭ ਜੀ ਮੰਗਿਆ ਹੋਈਆਂ ਦਾਤਾਂ-ਚੀਜ਼ਾਂ ਸਾਰੀਆ ਨੂੰ ਦਿੰਦੇ ਹਨ ਜੀ। ਜੋ ਪ੍ਰਭੂ ਦੇ ਪਿਆਰੇ ਹਨ। ਉਨਾਂ ਨੂੰ ਰੱਬ ਨਾਲ ਪਿਆਰ ਹੈ। ਰੱਬ ਜੀ ਤੈਨੂੰ ਚੇਤੇ ਕਰਕੇ, ਆਸਰਾ ਮਿਲਦਾ ਹੈ। ਮੇਰੇ ਪ੍ਰਭੂ ਗੋਵਿੰਦਾ ਜੀ, ਰੱਬ ਦੇ ਗੁਣਾਂ ਵਾਲੀ ਧੁਰ ਕੀ ਗੁਰਬਾਣੀ ਚਹੁੰਦਾਂ ਹਾਂ। ਪ੍ਰਭੂ ਜੀ ਆਪ ਹੀ ਆਪਦੇ ਨਾਲ ਪਿਆਰ ਦੀ ਪ੍ਰੀਤ ਦਾ ਰੰਗ ਜਮਾਉਂਦਾ ਹੈ। ਮੇਰਾ ਲਾਡਲਾ ਪਿਆਰਾ ਪ੍ਰਭੂ ਜੀ, ਆਪ ਨੂੰ ਪਿਆਰ ਕਰਨ ਵਾਲਿਆ ਦੀ ਇੱਛਾ ਪੂਰੀ ਕਰਦਾ ਹੈ। ਆ ਕੇ ਗੱਲਵਕੜੀ ਵਿੱਚ ਪ੍ਰਭੂ ਲੈ ਲੈਂਦਾ ਹੈ ਜੀ। ਸਾਰੀਆਂ ਦੀ ਜਿੰਦ ਜਾਨ ਤੇ ਬਾਹਰ ਸਾਰੇ ਜਗਾ ਰਹਿੰਦਾ ਹੈ। ਮੇਰਾ ਗੋਵਿਦਾ ਪਿਆਰਾ ਰੱਬ ਜੀ ਹਰ ਥਾਂ ਉਤੇ ਹਾਜ਼ਰ ਰਹਿੰਦਾ ਹੈ ਜੀ। ਪ੍ਰਮਾਤਮਾਂ ਜੀ ਸਬ ਦੇ ਮਨਾ ਵਿੱਚ ਰੱਬ ਆਪ ਵੱਸਦਾ ਹੈ। ਮੇਰੇ ਪ੍ਰੀਤਮ ਪ੍ਰਭੂ ਜੀ ਆਪ ਹੀ ਨੇੜੇ ਰਹਿ ਕੇ, ਸਾਰਿਆਂ ਦੀ ਦੇਖ-ਭਾਲ ਕਰਦਾ ਹੈ। ਪ੍ਰਭੂ ਆਪ ਹਰ ਕਾਸੇ ਵਿੱਚ, ਸਾਹਾਂ-ਹਵਾ ਨਾਲ ਮਿਲ ਕੇ, ਅਵਾਜ਼ ਪੈਦਾ ਕਰਦਾ ਹੈ। ਮੇਰਾ ਪਿਆਰਾ ਰੱਬ ਆਪ ਬੋਲਉਂਦਾ ਹੈ, ਤਾਂ ਜੀਵਾਂ ਤੇ ਸਾਰੀ ਸ੍ਰਿਸਟੀ ਵਿੱਚ ਅਵਾਜ਼ ਪੈਦਾ ਹੁੰਦੀ ਹੈ, ਤਾਂ ਬੋਲਿਆ ਜਾਂਦਾ ਹੈ ਜੀ। ਬੰਦੇ ਵਿੱਚ ਦੇ ਮਨ ਵਿੱਚ ਬਹੁਤ ਵੱਡੇ ਕੀਮਤੀ ਭੰਡਾਰ ਦੇ ਸ਼ਬਦ ਹਨ। ਮੇਰੇ ਪ੍ਰੇਮੀ ਗੋਵਿੰਦਾ ਗੁਰਬਾਣੀ ਦੇ ਸਤਿਗੁਰਾਂ ਦੇ ਸ਼ਬਦ ਨਾਲ ਪ੍ਰਭ ਜੀ ਮਨ ਵਿੱਚ ਸਬ ਹਾਜ਼ਰ ਦਿਸਦਾ ਹੈ ਜੀ।ਆਪ ਹੀ ਉਹ ਬੰਦੇ ਨੂੰ ਆਪਦਾ ਸਹਾਰਾ ਲੈਣ ਲਈ ਪ੍ਰੇਰਦਾ ਹੈ। ਮੇਰੇ ਪਿਆਰੇ ਪ੍ਰਭੂ ਆਪਦੇ ਪਿਆਰਿਆਂ ਨੂੰ ਆਪਦੇ ਕੋਲ ਆਇਆਂ ਸਨਮਾਨ ਦੇਦੇ। ਚੰਗੇ ਕਰਮਾਂ ਨਾਲ ਰੱਬ ਦੇ ਪਿਆਰਿਆਂ ਦੇ ਸਯੋਗ ਕਰਕੇ, ਇੱਕਠੇ ਹੁੰਦੇ ਹਨ। ਮੇਰੇ ਪ੍ਰੀਤਮ ਪ੍ਰਭ  ਸਤਿਗੁਰ ਨਾਨਕ ਜੀ ਮੇਰੇ ਕੰਮ ਕਰਦੇ ਹਨ।

Comments

Popular Posts