ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੬੭ Page 167 of 1430

7024 ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ
Jithanee Bhookh An Ras Saadh Hai Thithanee Bhookh Fir Laagai ||

जितनी भूख अन रस साद है तितनी भूख फिरि लागै



ਜਿੰਨੀ ਵੀ ਬੰਦੇ ਨੂੰ ਧੰਨ, ਦੌਲਤ, ਦੁਨੀਆਂ ਦੀਆਂ ਚੀਜ਼ਾਂ ਦਾ ਲਾਲਚ ਬੱਣ ਕੇ ਹੱਥਿਆਉਣ ਦੀ ਤ੍ਰਿਸ਼ਨਾਂ ਲੱਗਦੀ ਹੈ। ਉਹ ਹੋਰ-ਹੋਰ ਵਧੀ ਜਾਂਦੀ ਹੈ। ਬੰਦਾ ਸਬਰ ਨਹੀਂ ਕਰਦਾ॥

The more one feels hunger for other tastes and pleasures, the more this hunger persists.

7025 ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ



Jis Har Aap Kirapaa Karae So Vaechae Sir Gur Aagai ||

जिसु हरि आपि क्रिपा करे सो वेचे सिरु गुर आगै



ਜਿਸ ਪਿਆਰੇ ਉਤੇ ਰੱਬ ਆਪ ਮੇਹਰ ਕਰਦਾ ਹੈ। ਉਹੀ ਆਪਣਾਂ ਆਪ ਸਿਰ ਸਤਿਗੁਰਾਂ ਦੇ ਅੱਗੇ ਹਵਾਲੇ ਕਰਦਾ ਹੈ। ਉਸ ਪਿਛੋਂ ਉਹ ਆਪ-ਆਪਦੇ ਫ਼ੈਸਲੇ ਲੈਣੋਂ ਹੱਟ ਜਾਂਦਾ ਹੈ। ਸਤਿਗੁਰਾਂ ਤੇ ਰੱਬ ਦਾ ਹੁਕਮ ਮੰਨਦਾ ਹੈ॥

Those unto whom the Lord Himself shows mercy, sell their head to the Guru.

7026 ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿਰਿ ਭੂਖ ਲਾਗੈ ੪॥੪॥੧੦॥੪੮॥



Jan Naanak Har Ras Thripathiaa Fir Bhookh N Laagai ||4||4||10||48||

जन नानक हरि रसि त्रिपतिआ फिरि भूख लागै ॥४॥४॥१०॥४८॥

ਸਤਿਗੁਰਾਂ ਨਾਨਕ ਜੀ ਦੇ ਪਿਆਰੇ ਨੂੰ ਰੱਬ ਐਸਾ ਸਬਰ ਦੇ ਕੇ ਤ੍ਰਿਪਤ ਕਰ ਦਿੰਦਾ ਹੈ। ਉਸ ਦੀ ਨੀਅਤ ਰੱਜ ਜਾਂਦੀ ਹੈ। ਕਿਸੇ ਪਾਸੇ ਹੋਰ, ਕਿਸੇ ਚੀਜ਼ ਨੂੰ ਹਾਂਸਲ ਕਰਨ ਦੀ ਝਾਕ-ਰੂਹ-ਭੁੱਖ ਨਹੀਂ ਰਹਿੰਦੀ||4||4||10||48||


Servant Nanak is satisfied by the Name of the Lord, Har, Har. He shall never feel hungry again. ||4||4||10||48||
7027 ਗਉੜੀ ਬੈਰਾਗਣਿ ਮਹਲਾ



Gourree Bairaagan Mehalaa 4 ||

गउड़ी बैरागणि महला


ਗਉੜੀ ਬੈਰਾਗਣਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Bairaagan, Fourth Mehl:

7028 ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ



Hamarai Man Chith Har Aas Nith Kio Dhaekhaa Har Dharas Thumaaraa ||

हमरै मनि चिति हरि आस नित किउ देखा हरि दरसु तुमारा



ਮੇਰੀ ਜਿੰਦ-ਜਾਨ ਹਰ ਰੋਜ਼ ਤੈਨੂੰ ਦੇਖਣੇ ਲਈ ਉਮੀਦ-ਉਡੀਕ ਵਿੱਚ ਰਹਿੰਦੀ ਹੈ। ਪ੍ਰਭੂ ਜੀ ਮੈਂ ਤੈਨੂੰ ਕਿਵੇਂ ਦੇਖਾਂ?॥

Within my conscious mind is the constant longing for the Lord. How can I behold the Blessed Vision of Your Darshan, Lord?

7029 ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ



Jin Preeth Laaee So Jaanathaa Hamarai Man Chith Har Bahuth Piaaraa ||

जिनि प्रीति लाई सो जाणता हमरै मनि चिति हरि बहुतु पिआरा



ਜਿਸ ਨੇ ਹਿਰਦੇ ਵਿੱਚ ਪ੍ਰੇਮ-ਪਿਆਰ ਦੀ ਲਾਗ ਲਾਈ ਹੈ। ਉਹ ਆਪ ਸਬ ਜਾਂਣਦਾ ਹੈ। ਪ੍ਰਭੂ ਪਤੀ ਮੇਰੀ ਜਾਨ ਤੋਂ ਬਹੁਤ ਸੋਹਣਾਂ ਮਨ-ਮੋਹਣਾ ਹੈ॥

One who loves the Lord knows this; the Lord is very dear to my conscious mind.

7030 ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ੧॥



Ho Kurabaanee Gur Aapanae Jin Vishhurriaa Maeliaa Maeraa Sirajanehaaraa ||1||

हउ कुरबानी गुर आपणे जिनि विछुड़िआ मेलिआ मेरा सिरजनहारा ॥१॥

ਮੈਂ ਆਪਦੀ ਜਿੰਦ ਦੇ ਕੇ, ਸਦਕੇ ਵਾਰੇ-ਵਾਰੇ, ਉਸ ਸਤਿਗੁਰ ਜੀ ਆਪਦੇ ਗੁਰੂ ਉਤੋਂ ਜਾਂਦੀ ਹਾਂ ਜਿਸ ਨੇ ਮੈਨੂੰ ਪੈਦਾ ਕਰਨ ਵਾਲੇ ਪ੍ਰਭੂ ਮਾਲਕ ਨਾਲ ਲਿਵ ਲੁਆ ਕੇ ਲੀਨ ਕਰ ਦਿੱਤਾ ਹੈ||1||


I am a sacrifice to my Guru, who has re-united me with my Creator Lord; I was separated from Him for such a long time! ||1||
7031 ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ



Maerae Raam Ham Paapee Saran Parae Har Dhuaar ||

मेरे राम हम पापी सरणि परे हरि दुआरि



ਮੇਰੇ ਪ੍ਰਭੂ ਜੀ, ਮੈਂ ਬਹੁਤ ਮਾੜੇ ਕੰਮ ਲੁੱਟ-ਮਾਰ ਕਰਕੇ, ਬਹੁਤ ਪਾਪ ਕਰਦਾਂ ਹਾਂ। ਹੁਣ ਮੈਂ ਭੁੱਲਾਂ ਬਖ਼ਸ਼ਾਉਣ ਨੂੰ ਤੇਰੇ ਘਰ, ਤੇਰੇ ਕੋਲ ਆਸਰਾ ਲੈਣ ਆ ਗਿਆ ਹਾਂ॥

O my Lord, I am a sinner; I have come to Your Sanctuary, and fallen at Your Door, Lord.

7032 ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ੧॥ ਰਹਾਉ



Math Niragun Ham Maelai Kabehoon Apunee Kirapaa Dhhaar ||1|| Rehaao ||

मतु निरगुण हम मेलै कबहूं अपुनी किरपा धारि ॥१॥ रहाउ

ਮੈਂ ਤਾਂ ਐਸਾਂ ਹੀ ਅੱਕਲ, ਬੁੱਧੀ ਤੋਂ ਬਗੈਰ ਹਾਂ। ਮੇਰੇ ਕੋਲ ਕੋਈ ਚੱਜ ਦਾ ਕੰਮ ਕਰਨ ਦਾ ਹੁਨਰ ਨਹੀਂ ਹੈ। ਤੂੰ ਮੈਨੂੰ ਦਿਆ ਦੀ ਮੇਹਰ ਕਰਕੇ, ਆਪਦੇ ਨਾਲ ਮਿਲਾ ਲੈ1॥ ਰਹਾਉ



My intellect is worthless; I am filthy and polluted. Please shower me with Your Mercy sometime. ||1||Pause||

7033 ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਆਵੈ



Hamarae Avagun Bahuth Bahuth Hai Bahu Baar Baar Har Ganath N Aavai ||

हमरे अवगुण बहुतु बहुतु है बहु बार बार हरि गणत आवै



ਹਮਾਰੇ ਬਹੁਤ ਮਾੜੇ ਕੰਮ ਹਨ। ਮੇਰੇ ਸਾਰੇ ਹੀ ਕੰਮ ਅੱਕਲ ਤੋ ਬਗੈਰ ਹਨ। ਪਿਛੇ ਨੂੰ ਮੁੜ-ਮੁੜ ਕੇ, ਦੁਆਰਾ-ਦੁਆਰਾ, ਮੇਰੇ ਕੋਲੋ ਤਾ ਮੇਰੇ ਹੀ ਮਾੜੇ ਕੰਮਾਂ, ਪਾਪਾਂ ਦੀ ਗਿੱਣਤੀ ਨਹੀਂ ਹੋ ਰਹੀ॥

My demerits are so many and numerous. I have sinned so many times, over and over again. O Lord, they cannot be counted.

7034 ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ



Thoon Gunavanthaa Har Har Dhaeiaal Har Aapae Bakhas Laihi Har Bhaavai ||

तूं गुणवंता हरि हरि दइआलु हरि आपे बखसि लैहि हरि भावै



ਤੇਰੇ ਕੰਮ ਸਾਰੇ ਹੀ ਪਵਿੱਤਰ ਸੁਚਿਆਰੇ ਸੁਲਝੇ ਹੋਏ ਹਨ। ਹਰੀ ਪ੍ਰਭੂ ਜੀ ਤੂੰ ਬੁਹਤ ਮੇਹਰਬਾਨ ਹੈ। ਰੱਬ ਜੀ ਜੇ ਤੂੰ ਆਪ ਚਾਹੇ, ਤਰਸ ਕਰਕੇ ਮੈਨੂੰ ਮੁਆਫ਼ ਕਰ ਸਕਦਾ ਹੈ।॥

You, Lord, are the Merciful Treasure of Virtue. When it pleases You, Lord, You forgive me.

7035 ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ੨॥



Ham Aparaadhhee Raakhae Gur Sangathee Oupadhaes Dheeou Har Naam Shhaddaavai ||2||

हम अपराधी राखे गुर संगती उपदेसु दीओ हरि नामु छडावै ॥२॥

ਮੈਂ ਬਹੁਤ ਮਾੜੇ ਪਾਪ ਕੀਤੇ ਹਨ। ਮੈਂ ਗੁਨਾਹ ਗਾਰ ਹਾਂ। ਸਤਿਗੁਰ ਜੀ ਦਾ ਆਸਰਾ ਲੈ ਕੇ, ਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਨਾਲ, ਹਰੀ ਪ੍ਰਭ ਜੀ ਨੂੰ ਚੇਤੇ ਕਰਕੇ ਮੁਆਫ਼ੀ ਮਿਲ ਜਾਂਦੀ ਹੈ||2||


I am a sinner, saved only by the Company of the Guru. He has bestowed the Teachings of the Lord's Name, which saves me. ||2||
7036 ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ



Thumarae Gun Kiaa Kehaa Maerae Sathiguraa Jab Gur Boleh Thab Bisam Hoe Jaae ||

तुमरे गुण किआ कहा मेरे सतिगुरा जब गुरु बोलह तब बिसमु होइ जाइ



ਮੈਂ ਤੇਰੇ ਕੰਮਾਂ ਬਾਰੇ, ਤੇਰੇ ਕੰਮਾਂ ਬਾਰੇ, ਕਿਵੇ ਪ੍ਰਸੰਸਾ ਕਰਾਂ? ਮੇਰੇ ਪਿਆਰੇ ਸਤਿਗੁਰ ਜੀ, ਤੇਰੀ ਰੱਬੀ ਗੁਰਬਾਣੀ ਦੇ ਪ੍ਰੇਮ-ਪਿਆਰ ਦੇ ਬੋਲ ਸੁਣ ਕੇ ਮਨ ਮੌਲਿਆ ਹੋਇਆ, ਮਸਤੀ ਅੰਨਦ ਵਿੱਚ ਚਲਾ ਜਾਂਦਾ ਹੈ॥

What Glorious Virtues of Yours can I describe, O my True Guru? When the Guru speaks, I am transfixed with wonder.

7037 ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ੨॥
Ham Aparaadhhee Raakhae Gur Sangathee Oupadhaes Dheeou Har Naam Shhaddaavai ||2||
हम अपराधी राखे गुर संगती उपदेसु दीओ हरि नामु छडावै ॥२॥
ਮੈਂ ਬਹੁਤ ਮਾੜੇ ਪਾਪ ਕੀਤੇ ਹਨ। ਮੈਂ ਗੁਨਾਹਗਾਰ ਹਾਂ। ਸਤਿਗੁਰ ਜੀ ਦਾ ਆਸਰਾ ਲੈ ਕੇ, ਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਨਾਲ, ਹਰੀ ਪ੍ਰਭ ਜੀ ਨੂੰ ਚੇਤੇ ਕਰਕੇ ਮੁਆਫ਼ੀ ਮਿਲ ਜਾਂਦੀ ਹੈ||2||
I am a sinner, saved only by the Company of the Guru. He has bestowed the Teachings of the Lord's Name, which saves me. ||2||


7038 ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ੩॥



Thoon Gur Pithaa Thoonhai Gur Maathaa Thoon Gur Bandhhap Maeraa Sakhaa Sakhaae ||3||

तूं गुरु पिता तूंहै गुरु माता तूं गुरु बंधपु मेरा सखा सखाइ ॥३॥

ਮੇਰੀ ਮਾਤਾ ਸਤਿਗੁਰ ਜੀ ਤੂੰ ਹੀ ਹੈ। ਮੇਰਾ ਪਿਤਾ ਸਤਿਗੁਰ ਜੀ ਤੂੰ ਹੀ ਹੈ। ਮੇਰਾ ਭਰਾ, ਰਿਸ਼ਤੇਦਾਰ ਸਕਾ, ਸਹਾਰਾ ਸਤਿਗੁਰ ਜੀ ਤੂੰ ਹੀ ਹੈ3॥



O Guru, You are my father. O Guru, You are my mother. O Guru, You are my relative, companion and friend. ||3||

7039 ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ



Jo Hamaree Bidhh Hothee Maerae Sathiguraa Saa Bidhh Thum Har Jaanahu Aapae ||

जो हमरी बिधि होती मेरे सतिगुरा सा बिधि तुम हरि जाणहु आपे



ਜੋ ਮੇਰੇ ਮਨ ਦੀ ਅਵਸਥਾਂ-ਲੱਛਣ ਹਨ? ਮੇਰੇ ਸਤਿਗੁਰ ਜੀ ਸਾਰਾ ਕੁੱਝ ਮਨ ਦੀਆਂ ਆਦਤਾਂ, ਸਹੀ ਹਲਾਤ ਤੂੰ ਆਪ ਹੀ ਜਾਂਣਦਾ ਹੈ॥

My condition, O my True Guru - that condition, O Lord, is known only to You.

7040 ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ



Ham Rulathae Firathae Koee Baath N Pooshhathaa Gur Sathigur Sang Keerae Ham Thhaapae ||

हम रुलते फिरते कोई बात पूछता गुर सतिगुर संगि कीरे हम थापे



ਮੈਂ ਦੁਨੀਆਂ ਵਿੱਚ ਰੁਲਦਾ ਫਿਰਦਾ ਹਾਂ। ਕੋਈ ਮੇਰੇ ਵੱਲ ਧਿਆਨ ਨਹੀਂ ਦਿੰਦਾ। ਮੇਰੀ ਹਾਲਤ ਬਾਰੇ, ਕੋਈ ਮੇਰੀ ਹਾਲਤ ਉਤੇ, ਮੇਰੇ ਕੋਲੋ ਪੁੱਛਦਾ ਵੀ ਨਹੀਂ ਹੈ। ਸਤਿਗੁਰ ਗੁਰੂ ਜੀ ਨੇ ਮੈਨੂੰ ਨਿੱਕੇ ਜਿਹੇ ਜੀਵ ਨੂੰ, ਆਪਦੇ ਕੋਲ ਜਗਾ ਦੇ ਕੇ, ਵੱਡਿਆਈ ਦਿੱਤੀ ਹੈ॥

I was rolling around in the dirt, and no one cared for me at all. In the Company of the Guru, the True Guru, I, the worm, have been raised up and exalted.

7041 ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ੪॥੫॥੧੧॥੪੯॥



Dhhann Dhhann Guroo Naanak Jan Kaeraa Jith Miliai Chookae Sabh Sog Santhaapae ||4||5||11||49||

धंनु धंनु गुरू नानक जन केरा जितु मिलिऐ चूके सभि सोग संतापे ॥४॥५॥११॥४९॥

ਉਹ ਪਿਆਰਾ-ਪ੍ਰੀਤਮ ਨਿਹਾਲ ਕਰਨ ਵਾਲਾ ਹੈ, ਵਾਹੁ-ਵਾਹੁ, ਧੰਨ-ਧੰਨ ਸੋਭਾ ਕਰਨ ਦੇ ਕਾਬਲ ਹੈ। ਸਤਿਗੁਰ ਗੁਰੂ ਨਾਨਕ ਜੀ ਨੂੰ ਜੋ ਜੀਵ ਮਿਲਦਾ ਹੈ। ਉਸ ਦੇ ਸਾਰੇ ਦੁੱਖ, ਮਸੀਬਤਾ, ਬਿਪਤਾ, ਕਲੇਸ਼, ਡਰ, ਉਦਾਸੀ ਖ਼ਤਮ ਹੋ ਕੇ, ਨਾਸ਼ ਹੋ ਜਾਂਦੇ ਹਨ||4||5||11||49||

Blessed, blessed is the Guru of servant Nanak; meeting Him, all my sorrows and troubles have come to an end. ||4||5||11||49||

7042 ਗਉੜੀ ਬੈਰਾਗਣਿ ਮਹਲਾ



Gourree Bairaagan Mehalaa 4 ||

गउड़ी बैरागणि महला


ਗਉੜੀ ਬੈਰਾਗਣਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Bairaagan, Fourth Mehl 4

7043 ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ



Kanchan Naaree Mehi Jeeo Lubhath Hai Mohu Meethaa Maaeiaa ||

कंचन नारी महि जीउ लुभतु है मोहु मीठा माइआ


ਦੁਨੀਆਂ ਦੀਆਂ ਕੀਮਤੀ ਸੁਨਿਹਰੀ ਚੀਜ਼ਾਂ ਨੇ ਮਨ ਨੂੰ ਮੋਹ ਲਿਆ ਹੈ। ਇਹ ਧੰਨ ਦੌਲਤ ਦੇ ਪਿਆਰ ਵਿੱਚ ਜਾਨ ਉਲਝ ਗਈ ਹੈ॥
The soul of the man is lured by gold and women; emotional attachment to Maya is so sweet to him.

7044 ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ



Ghar Mandhar Ghorrae Khusee Man An Ras Laaeiaa ||

घर मंदर घोड़े खुसी मनु अन रसि लाइआ


ਘਰ ਪੱਕੇ ਊਚੇ ਮੰਦਰਾਂ ਵਰਗੇ ਤੇ ਘੋੜੇ ਦੇਖ ਹੀ ਮਨ ਸੁਖੀ ਹੋ ਕੇ, ਬਾਗੋ-ਬਾਗ ਹੋ ਜਾਂਦਾ ਹੈ॥
The mind has become attached to the pleasures of houses, palaces, horses and other enjoyments.

7045 ਹਰਿ ਪ੍ਰਭੁ ਚਿਤਿ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ੧॥



Har Prabh Chith N Aavee Kio Shhoottaa Maerae Har Raaeiaa ||1||

हरि प्रभु चिति आवई किउ छूटा मेरे हरि राइआ ॥१॥


ਉਹ ਰੱਬ ਯਾਦ-ਚੇਤੇ ਵੀ ਨਹੀਂ ਆਉਂਦਾ। ਮੈਨੂੰ ਮੇਰਾ ਪ੍ਰਭੂ ਪਤੀ ਕਿਉਂ ਭੁੱਲ ਗਿਆ ਹੈ?||1||


The Lord God does not even enter his thoughts; how can he be saved, O my Lord King? ||1||
7046 ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ
Maerae Raam Eih Neech Karam Har Maerae ||

मेरे राम इह नीच करम हरि मेरे


ਮੇਰੇ ਪ੍ਰਭੂ ਜੀ ਮੇਰੇ ਕੰਮ ਬਹੁਤ ਬੁਰੇ ਹਨ। ਹਰੀ ਜੀ ਪਿਛਲੇ ਜਨਮਾਂ ਦੇ ਮੇਰੇ ਬਹੁਤ ਮਾਂੜੇ ਭਾਗ ਹਨ॥
O my Lord, these are my lowly actions, O my Lord.

7047 ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ੧॥ ਰਹਾਉ



Gunavanthaa Har Har Dhaeiaal Kar Kirapaa Bakhas Avagan Sabh Maerae ||1|| Rehaao ||

गुणवंता हरि हरि दइआलु करि किरपा बखसि अवगण सभि मेरे ॥१॥ रहाउ


ਹਰ ਜੀ ਤੇਰੇ ਕੋਲ ਚੰਗੇ ਗੁਣਾਂ ਦਾ ਭੰਡਾਰ ਹੈ। ਹਰੀ ਪ੍ਰਭੂ ਜੀ ਤਰਸ ਕਰਕੇ, ਮੇਹਰਬਾਨ ਹੋ ਕੇ, ਮੇਰੇ ਮਾੜੇ ਕੰਮ, ਪਾਪ ਮੁਆਫ਼ ਕਰਦੇ1॥ ਰਹਾਉ
O Lord, Har, Har, Treasure of Virtue, Merciful Lord: please bless me with Your Grace and forgive me for all my mistakes. ||1||Pause||

7048 ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਮੇਰਾ



Kishh Roop Nehee Kishh Jaath Naahee Kishh Dtang N Maeraa ||

किछु रूपु नही किछु जाति नाही किछु ढंगु मेरा


ਮੇਰੀ ਕੋਈ ਖ਼ਾਸ ਸ਼ਕਲ, ਪਹਿਚਾਣ ਨਹੀਂ ਹੈ, ਨਾਂ ਹੀ ਕੋਈ ਜਾਤ ਹੈ। ਨਾਂ ਮੇਰਾ ਕੋਈ ਜਿਉਣ ਦਾ ਮਕਸੱਦ ਹੈ॥
I have no beauty, no social status, no manners.

7049 ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਤੇਰਾ



Kiaa Muhu Lai Boleh Gun Bihoon Naam Japiaa N Thaeraa ||

किआ मुहु लै बोलह गुण बिहून नामु जपिआ तेरा


ਰੱਬ ਜੀ ਮੈਂ ਕਿਹੜਾ ਮੂੰਹ ਦਿਖਾ ਕੇ ਬੋਲਾਂ, ਮੈਂ ਕਿਸੇ ਕੰਮ ਦਾ ਨਹੀਂ ਹਾਂ। ਕੋਈ ਗੁਣ ਨਹੀਂ ਹੈ। ਤੈਨੂੰ ਤਾਂ ਕਦੇ ਚੇਤੇ ਹੀ ਨਹੀਂ ਕੀਤਾ। ਤੇਰੇ ਬਗੈਰ ਮੈਂ ਕਿਸੇ ਕੰਮ ਦਾ ਨਹੀਂ ਰਿਹਾ॥
With what face am I to speak? I have no virtue at all; I have not chanted Your Name.

7050 ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ੨॥



Ham Paapee Sang Gur Oubarae Punn Sathigur Kaeraa ||2||

हम पापी संगि गुर उबरे पुंनु सतिगुर केरा ॥२॥


ਅਸੀਂ ਮਾੜੇ ਕੰਮ ਪਾਪ ਕੀਤੇ ਹਨ। ਸਤਿਗੁਰ ਨੇ ਭਲੇ ਦਾ ਗੁਣ, ਮੇਰੇ ਉਤੇ ਕੀਤਾ ਹੈ। ਜੋ ਗੁਰੂ ਦੀ ਸ਼ਰਨ ਵਿੱਚ ਆ ਕੇ, ਅਸੀਂ ਵੀ ਸਫ਼ਲ ਹੋ ਗਏ ਹਾਂ||2||


I am a sinner, saved only by the Company of the Guru. This is the generous blessing of the True Guru. ||2||
7051 ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ
Sabh Jeeo Pindd Mukh Nak Dheeaa Varathan Ko Paanee ||

सभु जीउ पिंडु मुखु नकु दीआ वरतण कउ पाणी


ਸਾਰੇ ਜੀਵਾਂ ਨੂੰ ਸਰੀਰ, ਮੂੰਹ, ਨੱਕ ਪੂਰਾ ਦੇਹ-ਤਨ ਢੰਚਾ ਦਿੱਤਾ ਹੈ। ਇਸ ਨੂੰ ਪਾਲਣ ਲਈ, ਜਿਉਂਦਾ ਰੱਖਣ ਲਈ ਹਵਾ, ਪਾਣੀ ਦਿੱਤੇ ਹਨ॥
He gave all beings souls, bodies, mouths, noses and water to drink.

7052 ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ



Ann Khaanaa Kaparr Painan Dheeaa Ras An Bhogaanee ||

अंनु खाणा कपड़ु पैनणु दीआ रस अनि भोगाणी


ਭੋਜਨ ਖਾਂਣ ਲਈ, ਕੱਪੜੇ ਪਾਉਣ ਲਈ ਦਿੱਤੇ ਹਨ। ਹੋਰ ਬਹੁਤ ਰੰਗ ਮਾਨਣ ਲਈ ਬੇਅੰਤ ਅੰਨਦ ਦਿੱਤੇ ਹਨ॥
He gave them corn to eat, clothes to wear, and other pleasures to enjoy.

7053 ਜਿਨਿ ਦੀਏ ਸੁ ਚਿਤਿ ਆਵਈ ਪਸੂ ਹਉ ਕਰਿ ਜਾਣੀ ੩॥



Jin Dheeeae S Chith N Aavee Pasoo Ho Kar Jaanee ||3||

जिनि दीए सु चिति आवई पसू हउ करि जाणी ॥३॥


ਜਿਸ ਨੇ ਸਾਰੇ ਸੁਖ ਦਿੱਤੇ ਹਨ, ਮੈਂ ਉਸ ਪ੍ਰਭੂ ਜੀ ਨੂੰ ਚੇਤੇ ਨਹੀਂ ਕੀਤਾ। ਮੇਰੀ ਮੱਤ ਡੰਗਰਾਂ ਵਰਗੀ ਹੋ ਗਈ ਹੈ। ਮੈਂ ਰੱਬ ਨੂੰ ਯਾਦ ਕਿਵੇਂ ਕਰਾਂ?||3||


But they do not remember the One who gave them all this. The animals think that they made themselves! ||3||
7054 ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ
Sabh Keethaa Thaeraa Varathadhaa Thoon Antharajaamee ||

सभु कीता तेरा वरतदा तूं अंतरजामी


ਸਾਰਾ ਕੁੱਝ ਜਿਵੇਂ ਤੁੰ ਚਾਹੇਂ, ਉਵੇਂ ਹੋਣਾਂ ਹੈ। ਤੇਰਾ ਹੁਕਮ ਅੱਟਲ ਹੈ। ਪ੍ਰਮਾਤਮਾਂ ਜੀ ਤੂੰ ਦਿਲਾਂ ਦੀਆਂ ਬੁੱਝਦਾ ਹੈ॥
You made them all; You are all-pervading. You are the Inner-knower, the Searcher of hearts.

7055 ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ



Ham Janth Vichaarae Kiaa Kareh Sabh Khael Thum Suaamee ||

हम जंत विचारे किआ करह सभु खेलु तुम सुआमी


ਅਸੀ ਜੀਵ ਜੰਤੂ ਗਰੀਬੜੇ ਜਿਹੇ ਕੀ ਕਰ ਸਕਦੇ ਹਾਂ? ਰੱਬ ਜੀ ਤੇਰੇ ਅੱਗੇ ਸਾਡਾ, ਕੋਈ ਬਸ ਨਹੀ ਚਲਦਾ। ਸਾਰਾ ਕੁੱਝ ਇਹ ਡਰਾਮਾਂ ਪ੍ਰਭੂ ਜੀ ਤੇਰਾ ਰੱਚਾਇਆ ਹੋਇਆ ਹੈ॥
What can these wretched creatures do? This whole drama is Yours, O Lord and Master.

7056 ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ੪॥੬॥੧੨॥੫੦॥



Jan Naanak Haatt Vihaajhiaa Har Gulam Gulaamee ||4||6||12||50||

जन नानकु हाटि विहाझिआ हरि गुलम गुलामी ॥४॥६॥१२॥५०॥


ਸਤਿਗੁਰ ਨਾਨਕ ਜੀ ਤੇ ਪ੍ਰਭੂ ਜੀ, ਮੈਂ ਤਾਂ ਗੋਲਾ ਚਾਕਰ ਹਾਂ। ਜੋ ਇਸ ਗੁਰਬਾਣੀ ਤੇ ਸ਼ਬਦਾਂ ਦੇ ਭੰਡਾਰ ਨਾਂਮ ਦੀ ਮੇਰੇ ਲਈ ਦੁਕਾਨ ਲਾ ਦਿੱਤੀ ਹੈ। ਮੈਨੂੰ ਪ੍ਰਭੂ ਦੇ ਪਿਆਰਿਆਂ ਦੀ ਨੌਕਰੀ-ਚਾਕਰੀ ਮਨਜ਼ੂਰ ਹੈ||4||6||12||50||


Servant Nanak was purchased in the slave-market. He is the slave of the Lord's slaves. ||4||6||12||50||

Comments

Popular Posts