ਦੋਸਤੋ ਜੇ ਯਾਰੀ ਲਾਈਦੀ ਹੈ, ਤਾਂ ਚੇਹਰਾ ਦਿਖਾਉਣਾਂ ਪੈਂਦਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਜਦੋਂ ਕਿਸੇ ਖੂਬਸੂਰਤ ਚੇਹਰੇ ਨੂੰ ਦੇਖਦੇ ਹਾਂ। ਕਹਿੰਦੇ ਹਾਂ, " ਲੱਗਦਾ ਹੈ, ਤੇਰੀ ਸ਼ਕਲ ਦੇਖ ਕੇ, ਦਰਸ਼ਨ ਕਰਕੇ ਜੀ, ਮੇਰੇ ਧੰਨਭਾਗ ਹੋ ਗਏ, ਰੱਬ ਦਿੱਸ ਪਿਆ। " ਕਿੰਨਾਂ ਚਿਰ, ਉਸ ਨੂੰ ਦੇਖੀ ਹੀ ਜਾਂਦੇ ਹਾਂ। ਅੱਗਲੇ ਦੇ ਚੇਹਰੇ ਉਤੇ ਪੀਣਕ ਲੱਗ ਜਾਂਦੀ ਹੈ। ਕਈ ਬਾਰ ਤਾਂ ਸਮਝ ਹੀ ਨਹੀਂ ਲੱਗਦੀ, ਅਸਲ ਵਿੱਚ ਕਿਹੜੀ ਚੀਜ਼ ਸੋਹਣੀ ਹੈ?ਹਰ ਇੱਕ ਦਾ ਸਾਰਾ ਦਾ ਸਾਰਾ ਢਾਚਾਂ ਤਾਂ ਨਹੀਂ ਸੋਹਣਾਂ ਹੁੰਦਾ। ਬਸ ਇਕੋਂ ਚੀਜ਼ ਹੀ ਕਈ ਬਾਰ ਬੰਦੇ ਨੂੰ ਲੈ ਬਹਿੰਦੀ ਹੈ। ਕਈ ਬਾਰ ਤਾਂ ਅੱਗਲਾ, ਸਾਰਾ ਪਿੰਡਾ ਛੱਡ ਕੇ, ਭੋਰਾ ਜਿੰਨੇ ਗੱਲ ਦੇ ਤਿਣ ਉਤੇ ਹੀ ਆਸ਼ਕ ਹੋ ਜਾਂਦਾ ਹੈ। ਉਸੇ ਉਤੇ ਲਿਖ-ਲਿਖ ਕੇ ਬੱਲੇ-ਬੱਲੇ ਕਰਾ ਦਿੰਦੇ ਹਨ। ਲਿਖਣ ਵਾਲੇ ਵੀ ਕੀ ਜਾਂਦੂ ਕਰਦੇ ਹਨ। ਕਿਸੇ ਨੂੰ ਸਿਰ ਉਤੇ ਬੈਠਾ ਲੈਂਦੇ ਹਨ। ਕਿਸੇ ਦੀਆਂ ਗੁੱਡੀਆਂ ਘੁੰਮਾਂ ਦਿੰਦੇ ਹਨ। ਕਈਆਂ ਦੀਆਂ ਅੱਖਾਂ ਦੀਆਂ ਪੱਲਕਾਂ ਸੋਹਣੀਆਂ ਲੱਗਦੀਆਂ ਹਨ। ਕਿਸੇ ਦੀ ਅੱਖ ਤੀਰ ਵਰਗੀ ਲੱਗਦੀ ਹੈ। ਮੱਥਾਂ, ਨੱਕ, ਬੁੱਲ, ਰੰਗ ਪੱਤਾ ਨਹੀਂ ਕਿਹੜਾ ਅੰਗ ਪਸੰਦ ਆ ਜਾਵੇ। ਇੱਕ ਪਸੰਦ ਆ ਗਿਆ ਤਾਂ ਬਾਕੀ ਸਾਰੇ ਨੁਕਸ ਦਿਸਣੋਂ ਹੱਟ ਜਾਂਦੇ ਹਨ। ਕਈ ਤਾਂ ਤੋਰ ਹੀ ਦੇਖੀ ਜਾਦੇ ਹਨ। ਤੋਰ ਦੀ ਛੱਡੋ, ਲੱਕ ਦੇ ਝੱਟਕੇ ਗਿੱਣਨ ਬੈਠ ਜਾਂਦੇ ਹਨ। ਪਤਾ ਉਦੋਂ ਹੀ ਲੱਗਦਾ ਹੈ ਜਦੋਂ ਝੱਟਕਾ ਦਿਲ ਉਤੇ ਜਾ ਵਜਦਾ ਹੈ। ਫਿਰ ਤਾਂ ਪਾਣੀ ਵੀ ਵੀ ਅੰਦਰ ਨਹੀਂ ਲੰਘਦਾ। ਦੂਜੇ ਦੀ ਤਰੀਫ਼ ਕਰਦੇ ਹੋਏ, ਆਪਦੀ ਜਾਨ ਸੂਲੀ ਉਤੇ ਟੰਗ ਕੇ ਬੈਠ ਜਾਂਦੇ ਹਨ।

ਜਦੋਂ ਕੋਈ ਵੀ ਚੀਜ਼ ਲੈਂਦੇ ਹਾਂ। ਚਾਹੇ ਸਬਜ਼ੀ ਹੀ ਖ੍ਰੀਦੀਏ। ਕਦੇ ਅੱਖਾਂ ਮੀਚ ਕੇ ਨਹੀਂ ਖੀਦਦੇ। ਉਸ ਨੂੰ ਦੇਖਦੇ ਪਰਖਦੇ ਹਾਂ। ਜਿਸ ਦੋਸਤ ਨਾਲ ਬੈਠ ਕੇ ਗੱਲਾ ਕਰਨੀਆਂ ਹਨ। ਦੋਸਤੋ ਜੇ ਯਾਰੀ ਲਾਈਦੀ ਹੈ, ਤਾਂ ਚੇਹਰਾ ਦਿਖਾਉਣਾਂ ਪੈਂਦਾ ਹੈ। ਜਾਂ ਫੇਸਬੁੱਕ ਉਤੇ ਹੀ ਦੋਸਤੀ ਕਰਨੀ ਹੈ। ਉਸ ਦਾ ਚੇਹਰਾ ਤਾਂ ਪਤਾ ਹੋਣਾਂ ਚਾਹੀਦਾ ਹੈ। ਬਗੈਰ ਦੇਖੇ ਤਾਂ ਗੱਲ ਨਹੀਂ ਬੱਣਦੀ। ਦੋਸਤ ਬੱਣਨ ਵਾਲੇ ਬਾਰੇ, ਪਤਾ ਹੋਣਾਂ ਜਰੂਰੀ ਹੈ। ਉਹ ਕੋਣ ਹੇ? ਕੈਸਾ ਹੈ? ਪੱਰਖ ਵੀ ਕੀਤੀ ਜਾਂਦੀ ਹੈ। ਚੇਹਰੇ ਲਕੋ ਕੇ, ਰੱਖਣ ਵਾਲੇ, ਨਕਾਬ ਪੋਸ਼ ਬਹੁਤ ਹਨ। ਹਰ ਇੱਕ ਨੂੰ ਦੋਸਤ ਨਹੀਂ ਬੱਣਾਇਆ ਜਾਂਦਾ। ਅੱਗਲੇ ਦੀ ਕੋਈ ਗੱਲ ਚੰਗੀ ਲੱਗਦੀ ਹੈ। ਤਾਂ ਨੇੜਤਾ ਵੱਧਦੀ ਹੈ। ਦੁਨੀਆਂ ਉਤੇ ਅਨੇਕਾਂ ਲੋਕ ਤੇ ਫਿਰਦੇ ਹਨ। ਕੋਈ ਕਿਸੇ ਕੋਲ ਇੱਕ ਪਲ ਨਹੀਂ ਖੜ੍ਹਦਾ। ਪਰ ਦੋਸਤ ਕੋਲ ਰਹਿ ਕੇ ਸਮੇਂ ਦਾ ਪਤਾ ਨਹੀਂ ਲੱਗਦਾ। ਦੋਸਤ ਉਤੇ ਅਸੀਂ ਆਪਦਾ ਕੀਮਤੀ ਸਮਾਂ ਨਛਾਵਰ ਕਰ ਦਿੰਦੇ ਹਾਂ। ਧੰਨ ਦੋਲਤ ਸਬ ਕੁੱਝ ਮੂਹਰੇ ਕਰ ਦਿੰਦੇ ਹਾਂ। ਦੋਸਤ ਨੂੰ ਦਿਲ ਦੀ ਹਰ ਗੱਲ ਦੱਸ ਦਿੰਦੇ ਹਾਂ। ਘਰ ਦਾ ਹਰ ਭੇਤ ਦਿੰਦੇ ਹਾ। ਉਸ ਨੂੰ ਜਿੰਦਗੀ ਦਾ ਹਿੱਸੇਦਾਰ ਸਮਝਦੇ ਹਾਂ। ਕਈ ਬਾਰ ਤਾ ਘਰ ਦੇ ਕੰਮ ਉਸ ਉਤੇ ਸਿੱਟ ਦਿੰਦੇ ਹਾਂ। ਦੋਸਤ ਉਤੇ ਬਹੁਤ ਵਿਸ਼ਵਾਸ਼ ਕਰਦੇ ਹਾਂ। ਆਪਣੇ-ਆਪ ਤੋ ਵੀ ਵੱਧ ਉਸ ਤੇ ਭਰੋਸਾ ਹੁੰਦਾ ਹੈ। ਮੈਂ ਅੱਗੇ ਵੀ ਲਿਖਿਆ ਹੈ। ਮੇਰੇ ਪਾਪਾ ਦੀ ਦੂਗਣੀ ਉਮਰ ਦੇ ਦੋ ਬੁਜਰਗ ਉਸ ਦੇ ਦੋਸਤ ਬੱਣ ਗਏ ਸਨ। ਉਨਾਂ ਦੀ ਦੋਸਤੀ ਉਦੋਂ ਸ਼ੁਰੂ ਹੋਈ ਜਦੋਂ 1976 ਵਿੱਚ ਮੇਰੇ ਮਾਮਾ ਜੀ ਕਨੇਡਾ ਤੋਂ ਗਏ ਹੋਏ ਸੀ। ਇੰਨਾਂ ਦੋਂਨੇਂ ਬੁਜਰਗਾਂ ਨੇ ਮੇਰੇ ਮਾਮੇ ਨੂੰ ਕੁੜੀ ਦੇਖਾਈ। ਇੰਨਾਂ ਵਿੱਚੋਂ ਇੱਕ ਕਨੇਡਾ ਰਹਿੰਦਾ ਸੀ। ਦੂਜਾ ਉਸ ਦਾ ਯਾਰ ਸੀ। ਉਹ ਕੁੜੀ ਪਸੰਦ ਆ ਗਈ। ਮੇਰੀ ਮਾਂ ਤੇ ਪਾਪਾ ਨਾਲ ਸਨ। ਗੱਲਾਂ ਵਿੱਚ ਪਤਾ ਲੱਗਾ, ਉਸ ਕੁੜੀ ਦੇ ਭਰਾ ਨਹੀਂ ਹੈ। ਉਸ ਤੋਂ ਵੱਡੀਆਂ, ਦੋ ਹੋਰ ਭੈਣਾ ਹੀ ਹਨ। ਇੱਕ ਕਨੇਡਾ, ਇੱਕ ਅਮਰੀਕਾ ਸੀ। ਮੇਰੇ ਮਾਮੇ ਨੂੰ ਭਰਾ ਨਾਂ ਹੋਣ ਵਾਲੀ ਗੱਲ ਠੀਕ ਨਾਂ ਲੱਗੀ। ਕੁੜੀ ਦੇਖ ਕੇ ਸਿੱਧੇ ਮੇਰੇ ਪਿੰਡ ਆ ਗਏ। ਮਾਮੇ ਨੇ ਮੁੜ ਕੇ, ਮੇਰੇ ਨਾਨਕੀ ਜਾਂਣਾ ਸੀ। ਪਾਪੇ ਨੇ ਟਰੱਕ ਵਿੱਚ ਛੱਡਣ ਜਾਂਣਾ ਸੀ। ਪਾਪਾ ਜੀ ਨੇ ਜੁੱਤੀ ਲਾਹ ਦਿੱਤੀ। ਆਪ ਲੰਬੇ ਪੈ ਗਏ। ਮਾਮੇ ਨੂੰ ਕਹਿ ਦਿੱਤਾ, " ਤੁੰ ਰੇਲ ਚੜ੍ਹ ਕੇ, ਚਲਾ ਜਾ, ਤੇਰੇ ਵਰਗਾ ਮੈਨੂੰ ਘਟੀਆਂ ਬਿਚਾਰਾਂ ਵਾਲਾ ਸਾਲਾ ਨਹੀਂ ਚਾਹੀਦਾ। ਮੇਰੇ ਆਪਦੇ ਛੇ ਕੁੜੀਆਂ ਨੇ, ਇੰਝ ਤਾਂ ਇੰਨਾਂ ਨਾਲ, ਕੋਈ ਵਿਆਹ ਨਹੀਂ ਕਰਾਏਗਾ। " ਮਾਮੇ ਨੂੰ ਸੁਰਤ ਆ ਗਈ। ਉਸੇ ਵੇਲੇ ਮਾਮੇ ਨੇ ਹਾਂ ਕਰ ਦਿੱਤੀ। ਸਾਰੇ ਪਰਿਵਾਰ ਨੂੰ ਲੈ ਕੇ, ਉਸ ਕੁੜੀ ਨੂੰ ਸੰਗਨ ਪਾ ਆਏ। 5 ਦਿਨਾਂ ਬਾਅਦ ਵਿਆਹ ਹੋ ਗਿਆ। ਉਸ ਗੱਲ ਉਤੇ ਪਾਪਾ ਦੇ ਦੋਂਨੇਂ ਬੁਜਰਗ ਦੋਸਤ ਬੱਣ ਗਏ। ਪਾਪਾ ਦਾ ਨਿਯਮ ਸੀ। ਕਿਸੇ ਨੂੰ ਘਰ ਨਹੀਂ ਲੈ ਕੇ, ਆਉਂਦੇ ਸੀ। ਮੁੱਲਾਂਪੁਰ ਹੀ ਟਰੱਕ ਯੂਨੀਅਨ ਵਿੱਚ ਕੰਮ ਨਬੇੜ ਦਿੰਦੇ ਸਨ। ਇਹ ਦੋਸਤ ਚਾਹ ਦਾ ਗਿਲਾਸ ਹੀ ਪੀਣ ਵਾਲੇ ਸਨ। ਲੰਘਦੇ ਹੋਏ, ਪਾਪਾ ਕੋਲ ਰੁਕ ਜਾਂਦੇ ਸਨ। ਉਦੋਂ ਮੈਂ 9ਵੀ ਕਲਾਸ ਵਿੱਚ ਪੜ੍ਹਦੀ ਸੀ। ਘਰ ਅਖੰਡ ਪਾਠ ਦਾ ਭੋਗ ਪੈ ਰਿਹਾ ਸੀ। ਇਹ ਦੋਂਨੇਂ ਬੁਜਰਗਾਂ ਪਾਪਾ ਜੀ ਨੇ ਸੱਦੇ ਹੋਏ ਸੀ। ਜਿਉਂ ਹੀ ਮੈਨੂੰ ਦੇਖਿਆ, ਉਨਾਂ ਨੇ ਝੱਟ ਮੇਰਾ ਰਿਸ਼ਤਾ, ਆਪਦੀ ਭੈਣ ਦੇ ਪੋਤੇ ਲਈ ਮੰਗ ਲਿਆ। ਪਾਪਾ ਉਨਾਂ ਨੂੰ ਜੁਆਬ ਨਾਂ ਦੇ ਸਕੇ। ਪਰ ਮੇਰੀ ਪੜ੍ਹਾਈ ਪੂਰੀ ਹੋਣ ਦਾ ਸਮਾਂ ਲੈ ਲਿਆ। ਉਸੇ ਦਿਨ ਜਦੋਂ ਅੱਗੇ ਜਾ ਕੇ, ਮੇਰੇ ਹੋਣ ਵਾਲੇ ਸੌਹੁਰੇ ਨੂੰ ਮਿਲੇ। ਜੋ ਅਚਾਨਿਕ ਪਟਨੇ ਤੋਂ ਟਰੱਕ ਲੈ ਕੇ ਪਿੰਡ ਆਏ ਹੋਏ ਸਨ। ਜਦੋਂ ਇਹ ਦੋਂਨੇਂ ਪਾਪੇ ਆਮਣੋਂ- ਸਾਮਣੇ ਹੋਏ, ਇਹ ਵੀ ਪੁਰਾਣੇ ਦੋਸਤ ਨਿੱਕਲੇ। ਇੱਕਠੇ ਟੱਰਕਾਂ ਤੇ ਅਸਾਮ ਘੁਆਟੀ, ਪਟਨੇ, ਕੱਲਕੱਤੇ ਦੇ ਗੇੜੇ ਲਗਾਉਂਦੇ ਰਹੇ ਹਨ। ਮੈਂ ਦੋਂਨਾਂ ਪਾਪਾ ਜੀ ਵਿੱਚ ਬਹੁਤ ਪਿਆਰ ਦੇਖਿਆ ਹੈ। ਉਸ ਦਿਨ ਬਗੈਰ ਮੈਨੂੰ ਦੇਖੇ, ਮੁੰਡੇ ਨੂੰ ਬਗੈਰ ਦੇਖੇ, ਸਾਡੇ ਦੇਂਨੇਂ ਪਾਪਾ ਜੀ ਨੇ ਵਿਹੜੇ ਵਿੱਚ ਖੜ੍ਹ-ਖੜ੍ਹੇ, ਇੱਕ ਦੂਜੇ ਨੂੰ ਦੇਖ ਕੇ ਹੀ, ਸਾਡਾ ਰਿਸ਼ਤਾ ਸਵੀਕਾਰ ਕਰ ਲਿਆ ਸੀ।

ਉਸ ਪਿਛੋਂ ਇਹੀ ਗੱਲ ਦੁਆਰਾ ਹੋਈ। ਤਿੰਨ ਸਾਲਾਂ ਤੋਂ ਮੇਰੀ ਇੱਕ ਸਹੇਲੀ ਕਾਲਜ਼ ਵਿੱਚ ਪੜ੍ਹਦੀ ਸੀ। ਇੱਕ ਦਿਨ ਉਹ ਪਹਿਲਾਂ ਛੁੱਟੀ ਕਰਕੇ ਜਾਂਣ ਲੱਗੀ। ਮੈਂ ਉਸ ਨੂੰ ਛੇਤੀ ਜਾਂਣ ਦਾ ਕਾਰਨ ਪੁੱਛਿਆ। ਉਸ ਨੇ ਕਿਹਾ, " ਮੈਂ ਆਪਦੀ ਭੂਆ ਦੇ ਮੁੰਡੇ ਲਈ, ਉਸ ਨਾਲ ਕੁੜੀ ਦੇਖਣ ਜਾਂਣਾਂ ਹੈ। ਉਸ ਨੇ ਬਹੁਤ ਕੁੜੀਆਂ 40 ਕੁ ਦੇਖੀਆਂ ਨੇ। ਉਹ ਪਸੰਦ ਨਹੀਂ ਕਰਦਾ। " ਮੈਂ ਉਸ ਨੂੰ ਪੁੱਛਿਆ, " ਉਹ ਕੁੜੀ ਕੈਸੀ ਲੱਭਦਾ ਹੈ। " ਉਸ ਨੇ ਮੇਰੇ ਵੱਲ ਮੂੰਹ ਕਰਕੇ ਕਿਹਾ, " ਸੱਤੀ ਤੇਰੇ ਵਰਗੀ ਕੁੜੀ ਚਾਹੀਦੀ ਹੈ। ਜੇ ਤੂੰ ਮੰਗੀ ਨਾਂ ਹੁੰਦੀ। ਸਾਡੀ ਕਹਾਣੀ ਬੱਣ ਜਾਂਣੀ ਸੀ। " ਮੇਰੇ ਨਾਲ ਮੇਰੇ ਤੋਂ ਛੋਟੀ ਮੇਰੀ ਭੈਣ ਸੀ। ਮੈਂ 13ਵੀ ਵਿੱਚ ਸੀ। ਉਹ 11ਵੀ ਵਿੱਚ ਸੀ'। ਮੈਂ ਉਸ ਵੱਲ ਇਸ਼ਾਰਾ ਕਰ ਦਿੱਤਾ। ਉਸ ਨੇ ਛਾਲ ਮਾਰ ਮੈਨੂੰ ਜੱਫ਼ੀ ਵਿੱਚ ਲੈ ਲਿਆ। ਪੁੱਛਿਆ, " ਸੱਚੀ ਤੂੰ ਆਪਦੀ ਭੈਣ ਸਾਡੇ ਘਰ ਵਿਆਹੁਉਣ ਲਈ ਤਿਆਰ ਹੈ। " ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਮੇਰੀ ਭੈਣ ਕੁੱਝ ਨਹੀਂ ਬੋਲੀ। ਜਦੋਂ ਉਸ ਦੀ ਭੂਆਂ ਤੇ ਮੁੰਡਾ ਬੱਬਲੀ ਨੂੰ ਲੈਣ ਆਏ। ਉਸ ਨੇ ਉਨਾਂ ਨੂੰ ਦੱਸ ਦਿੱਤਾ, " ਮੈਂ ਕੁੜੀ ਲੱਭ ਲਈ ਹੈ। " ਉਸੇ ਸਮੇਂ ਮੈਂ ਆਪਦੀ ਭੈਣ ਉਥੇ ਹੀ, ਕਾਲਜ਼ ਦੇ ਬਾਹਰ ਦਿਖਾ ਦਿੱਤੀ। ਸਬ ਕੁੱਝ ਠੀਕ ਸੀ। ਮੁੰਡਾ 6 ਫੁੱਟ ਦਾ ਸੋਹਣਾਂ ਸੁੱਨਖਾ ਕਨੇਡੀਅਨ ਸੀ। ਗੱਲ ਤਾਂ ਜਾ ਕੇ ਪਾਪਾ ਤੇ ਮਾਂ ਨਾਲ ਕਰਨ ਦੀ ਬਚੀ ਸੀ। ਦੋਂਨੇਂ ਹੀ ਦਿਮਾਗ ਦੇ ਬਹੁਤ ਗਰਮ ਸਨ। ਜਦੋਂ ਅਸੀ ਘਰੇ ਗਈਆਂ। ਉਹ ਸਾਡੇ ਬਾਰਬਰ ਹੀ ਘਰ ਪਹੁੰਚ ਗਏ। ਮੁੰਡਾ, ਬੱਬਲੀ, ਭੂਆ ਤੇ ਬੱਬਲੀ ਦਾ ਭਰਾ ਸੀ। ਇਹ ਟਰੱਕ ਉਤੇ ਆਏ ਸਨ। ਪਾਪਾ ਨੇ ਟਰੱਕ ਵਾਲੇ ਦੇਖ ਕੇ, ਹਾਮੀ ਭਰ ਦਿੱਤ।' ਕਨੇਡਾ ਵਾਲੇ ਮੁੰਡੇ ਦੀ ਜਾਮਨੀ ਟਰੱਕ ਨੇ ਲੈ ਲਈ। ਸਾਡਾ ਰਾਹ ਸੌਖਾ ਹੋ ਗਿਆ। 5 ਦਿਨਾਂ ਬਾਅਦ ਵਿਆਹ ਹੋ ਗਿਆ। ਮੇਰੀ ਤੇ ਬੱਬਲੀ ਦੀ ਯਾਰੀ ਅੱਜ ਤੱਕ ਪੁਗ ਰਹੀ ਹੈ। ਸਾਡੇ ਸਬ ਰਿਸ਼ਤੇਦਾਰ ਸਾਡੀ ਦੋਨਾਂ ਦੀ ਬਹੁਤ ਤਰੀਫ਼ ਕਰਦੇ ਹਨ।

Comments

Popular Posts