ਕੁੜੀਆਂ ਮਾਰ ਕੇ ਮੁੰਡਾ ਹਾਂਸਲ ਕਰਦੇ ਹਨ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਹਰ ਬੰਦੇ ਦੇ ਗੁੱਸਾ ਨੱਕ ਤੇ ਪਿਆ ਹੈ। ਕੋਈ ਕਿਸੇ ਤੋਂ ਹੂੰ ਨਹੀਂ ਕਹਾਉਂਦਾ। ਮੰਨਿਆ ਕੇ ਉਮਰ ਦੇ ਨਾਲ ਗੁੱਸਾ ਵੱਧ ਜਾਦਾ ਹੈ। ਜੰਮਦੇ ਬੱਚੇ ਵਿੱਚ ਗੁੱਸਾ ਹੁੰਦਾ ਹੈ। ਜੰਮਦਾ ਬੱਚਾ ਹੱਸਦਾ ਨਹੀਂ ਹੈ। ਜੰਮਣ ਵੇਲੇ ਬੱਚਾ ਰੌਦਾ ਹੈ। ਸਾਰੀ ਉਮਰ ਰੋਣੇ-ਧੋਣੇ ਵਿੱਚ ਰਹਿੱਣ ਦੀ ਆਦਤ ਪੈ ਜਾਂਦਾ ਹੈ। ਬੰਦਾ ਹਰ ਗੱਲ ਵਿੱਚੋਂ ਖ਼ੂਦਰਾ ਲੱਭਦਾ ਹੈ। ਖੁਸ਼ੀ ਦੀ ਗੱਲ ਨੂੰ ਸਾਂਝੀ ਘੱਟ ਲੋਕ ਕਰਦੇ ਹਨ। ਬੰਦਾ ਖੁਸ਼ੀ ਬਾਰੇ ਬਿਆਨ ਘੱਟ ਕਰਦਾ ਹੈ। ਬੰਦੇ ਨੂੰ ਖੁਸ਼ੀ ਵੰਡਾਉਣੀ ਨਹੀਂ ਆਉਂਦੀ। ਜਿਸ ਦਿਨ ਖੁਸ਼ੀ ਦਾ ਵਿਆਹ, ਲੋਹੜੀ ਦਾ ਦਿਨ ਹੁੰਦਾ ਹੈ। ਉਸ ਦਿਨ ਵੀ, ਲੋਕਾਂ ਦਾ ਵਿਹੜੇ ਵਿੱਚ ਗਾਹ ਪਾ ਲੈਂਦਾ ਹੈ। ਕਈ ਰਿਸ਼ਤੇਦਾਰ ਤੇ ਲੋਕ ਆ ਕੇ ਧੂਤਕੜਾ ਪਾ ਲੈਂਦੇ ਹਨ। ਕਈ ਤਾਂ ਇੰਨੀ ਖੂਸ਼ੀ ਕਰਦੇ ਹਨ। ਜੁੱਤੀਊ-ਜੂੱਤੀ ਹੋ ਕੇ ਨਿੱਕਦੇ ਹਨ। ਪੀ ਕੇ ਪੂਰਾ ਅੱਗਲੇ ਦਾ ਲੋਕਾਂ ਵਿੱਚ ਜਲੂਸ ਕੱਢਦੇ ਹਨ।
ਇੰਨਾਂ ਨੂੰ ਵਿਆਹ ਲੋਹੜੀ ਦੀ ਖੁਸ਼ੀ ਕਰਨ ਵਾਲਿਆਂ, ਕੋਈ ਪੁੱਛੇ, ਤੁਹਾਡੀ ਖੁਸ਼ੀ ਤੋਂ ਕਿਸੇ ਨੇ ਕੀ ਲੈਣਾਂ ਹੈ? ਲੋਕ ਤਾਂ ਖਾਂਣ-ਪੀਣ ਪੇਟ ਪੂਜਾ ਕਰਨ ਆਉਂਦੇ ਹਨ। ਜੇ ਕੋਈ ਖੁਸ਼ੀ ਦੀ ਗੱਲ ਹੈ। ਆਪਣੇ ਮਨ ਨੂੰ ਖੁਸ਼ੀ ਹੋਵੇਗੀ। ਗੁਆਂਢੀ ਨੂੰ ਤੁਹਾਡੇ ਮੁੰਡਾ ਜੰਮਣ ਦੀ ਕੀ ਖੁਸ਼ੀ ਹੋਵੇ? ਹੋ ਸਕਦਾ ਹੈ, ਉਨਾਂ ਨੂੰ ਭੇਲੀ ਦਿੱਤੀ ਹੋਈ, ਮੁੜਨ ਦੀ ਆਸ ਵਿੱਚ, ਜਰੂਰ ਖੁਸ਼ੀ ਹੋਵੇ। ਤੁਹਾਡੇ ਮੁੰਡਾ ਜੰਮਣ ਦਾ, ਗੁਆਂਢੀ ਨੂੰ ਕੀ ਫ਼ੈਇਦਾ ਹੈ? ਕੀ ਕਿਸੇ ਦੂਜੇ ਨੇ ਇਸ ਮੁੰਡਾ ਦੀ ਕਮਾਈ ਖਾਣੀ ਹੈ? ਕਮਾਈ ਤਾਂ ਇਹ ਮੁੰਡੇ ਉਸ ਨੂੰ ਵੀ ਨਹੀਂ ਖੁਲਾਉਂਦੇ, ਜਿਸ ਨੇ ਜੰਮੇ ਹਨ। ਆਪ ਵੀ ਕਾਮਾਂਈ ਕਰਕੇ, ਆਪਦਾ ਢਿੱਡ ਨਹੀਂ ਭਰ ਸਕਦੇ। ਸਗੋ ਪੁਰਖਾਂ ਦੀਆਂ ਜ਼ਮੀਨਾਂ ਵੇਚਣ ਤੇ ਹੋ ਗਏ ਹਨ। ਮਹਿੰਗੀਆਂ ਗੱਡੀਆਂ-ਕੋਠੀਆਂ ਜ਼ਮੀਨਾਂ ਵੇਚ ਕੇ, ਖੜ੍ਹੀਆਂ ਕਰ ਰਹੇ ਹਨ। ਕਈ ਤਾਂ ਮਾਂ-ਬਾਪ ਦੀ ਐਸੀ ਕੀ ਤੈਸੀ ਚੰਗੀ ਤਰਾਂ ਕਰਦੇ ਹਨ। ਆਂਢ-ਗੁਆਂਢ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਛੱਡਦੇ। ਕਈ ਤਾਂ ਪਿਉ ਨਾਲ ਹੀ ਆਂਢਾਂ ਲਾ ਲੈਂਦੇ ਹਨ। ਮਾਂ ਦੇ ਵੀ ਚੰਗੀ ਜੁੱਤੀ ਫੇਰਦੇ ਹਨ। ਐਸੇ ਮੁੰਡਿਆਂ ਨੇ, ਕਨੇਡਾ ਵਿੱਚ ਵੀ ਮਾਂਪੇਂ ਘਰ ਧੱਕੇ ਖਾਂਦੇ ਫਿਰਦੇ ਹਨ। ਜਦੋਂ ਆਪਦੇ ਹੀ ਜਣੇ ਹੋਏ, ਮਾਪਿਆਂ ਨੂੰ ਘਰੋਂ, ਧੱਕੇ ਮਾਰ ਕੇ, ਤੋਰ ਦਿੰਦੇ ਹਨ। ਐਸੇ ਮਾਂਪੇ ਗੌਰਮਿੰਟ ਦੀ ਸ਼ਰਨ ਲੈਂਦੇ ਹਨ। ਜਾਂ ਫਿਰ ਕੱਲੇ ਜੂਨ ਕੱਟਦੇ ਹਨ। ਠੇਡੇ ਖਾਂਦੇ ਫਿਰਦੇ ਹਨ। ਬੁੱਢੀ ਉਮਰੇ, ਗੋਰਿਆਂ ਦੀਆਂ ਟੋਇਲਟਾਂ ਸਾਫ਼ ਕਰਦੇ ਫਿਰਦੇ ਹਨ। ਲੋਕਾਂ ਦੀ ਸਫਾਂਈ ਕਰਕੇ, ਕਮਾਈ ਕਰਕੇ ਖਾਂਦੇ ਹਨ। ਦਿਨ ਕਟੀ ਕਰਦੇ ਫਿਰਦੇ ਹਨ। ਕਈ ਤਾਂ ਗੁਰਦੁਆਰੇ ਜਾਂ ਵੱੜਦੇ ਹਨ। ਉਥੇ ਹੀ ਆਂਥਣ ਸਵੇਰ ਰੋਟੀਆਂ ਖਾਂਦੇ ਹਨ। ਕੰਧੀਂ ਕੋ਼ਲੀਂ ਲੱਗ ਕੇ, ਆਪਦਾ ਬੁੱਢਪਾ ਕੱਟ ਰਹੇ ਹਨ। ਮੁੰਡਿਆਂ ਵਾਲਿਆਂ ਨੂੰ, ਕਈਆਂ ਨੂੰ ਧਾਂਹੀਂ, ਮੈਂ ਰੋਂਦੇ ਦੇਖਿਆਂ ਹੈ। ਕਈ ਤਾਂ ਗਲ਼ ਨਾਲ ਹੀ ਲੱਗ ਜਾਦੇ ਹਨ। ਆਪਣੇ-ਆਪ ਉਤੇ ਮੁੰਡੇ ਹੀ ਜੰਮਣ ਉਤੇ, 100/100 ਲਾਹਨਤਾ ਪਾਉਂਦੇ ਹਨ। ਕਹਿੰਦੇ ਨੇ, ਸੱਤੀ ਸਾਡੇ ਬਾਰੇ ਵੀ ਲਿਖਦੇ, ਜੇ ਕਿਤੇ ਸਾਡਾ ਪੁੱਤਰ, ਸਾਡੇ ਵੱਲ ਮੁੜ ਕੇ ਦੇਖਲੇ। ਜੇ ਸਾਨੂੰ ਬੁੱਢਿਆਂ ਨੂੰ ਆ ਕੇ ਸਹਾਰਾ ਦੇਦੇਗਾ। ਹੁਣ ਤਾਂ ਅੱਖਾਂ ਤੋਂ ਵੀ ਨਹੀਂ ਦਿਸਦਾ। ਸਰੀਰ ਵੀ ਕੰਮ ਕਰਨੋਂ ਹੱਟ ਗਿਆ ਹੈ। ਕੋਈ ਆਸਰਾ ਨਹੀਂ ਦਿੱਦਾ। ਆਪਦਾ ਮੂੰਹ ਬੰਨ ਕੇ, ਪੁੱਤਰਾਂ ਦੇ ਮੂੰਹ ਵਿੱਚ ਬੁਰਕੀਆਂ ਪਾਈਆਂ ਹਨ। ਹੁਣ ਆਪਦੀ ਸ਼ਕਲ ਵੀ ਨਹੀਂ ਦਿਖਾਉਂਦਾ। " ਐਸੇ ਰੋਂਦੇ ਹੋਏ ਮਾਪੇਂ, ਮਸਾ ਰੋਂਦੇ ਹੋਏ ਗਲ਼ੇ ਤੋਂ ਪਾਸੇ ਕਰਨੇ ਪੈਂਦੇ ਹਨ। ਪਰ ਜੋ ਮਾਪੇਂ ਧੀਆਂ ਦੇ ਮਾਪੇਂ ਹਨ। ਉਹ ਕਨੇਡਾ, ਅਮਰੀਕਾ ਆਕੇ ਬਹੁਤ ਸੁਖੀ ਹਨ। ਧੀਆ ਨਾਲ ਵਧੀਆਂ ਜੀਵਨ ਬਿਤਾ ਰਹੇ ਹਨ। ਧੀਆਂ ਹਰ ਦੁੱਖ-ਸੁਖ ਮਾਪਿਆ ਦਾ ਦੇਖਦੀਆਂ ਹਨ। ਕਨੇਡਾ, ਅਮਰੀਕਾ ਵਿੱਚ ਧੀਆਂ ਕੋਲ, 70% ਮਾਪੇਂ ਵੱਸਦੇ ਹਨ। ਤਕਰੀਬਨ ਸਬ ਖੁਸ਼ ਹਨ।
ਇਹ ਜੋ ਮੁੰਡਿਆਂ ਦੀ ਲੋਹੜੀ ਵੰਡਦੇ ਹਨ। ਕਈ ਤਾਂ ਕੁੜੀਆਂ ਕੁੱਖਾਂ ਵਿੱਚ ਮਾਰ-ਮਾਰ ਕੇ ਮੁੰਡਾ ਜੰਮਦੇ ਹਨ। ਰੱਬ ਜਾਂਣੇ ਕਿੰਨੀਆਂ ਕੁ ਕੁੜੀਆਂ ਮਾਰ ਕੇ ਮੁੰਡਾ ਹਾਂਸਲ ਕਰਦੇ ਹਨ। ਇਸ ਅਨਮੋਲ ਲੱਭੇ ਖ਼ਜ਼ਾਨੇ ਨੂੰ ਲੋਕਾਂ ਵਿੱਚ ਦਿ਼ਖਾਉਂਦੇ ਹਨ। ਬਈ ਇਹ ਮੱਲ ਮਾਰੀ ਹੈ। ਐਸੀਆਂ ਮੱਲਾਂ ਜਾਨਵਰ, ਹਰ ਸਾਲ ਮਾਰਦੇ ਹਨ। ਪਰ ਉਹ ਇਸ ਦ਼ੋ-ਪੀਸ ਦਾ ਦਿਖਾਵਾਂ ਨਹੀਂ ਕਰਦੇ ਫਿਰਦੇ। ਮੁੰਡਾ ਜੰਮ ਕੇ ਕੀ ਪਹਾੜ ਢਾਹ ਲੈਂਦੇ ਹੋ? ਕੀ ਅਸਮਾਨ ਨੂੰ ਟਾਕੀ ਲਗਾ ਦਿੰਦੇ ਹੋ? ਮੁੰਡਿਆਂ ਵਿੱਚ ਐਸਾ ਕੀ ਹੈ? ਜੋ ਕੁੜੀਆਂ ਨਹੀਂ ਕਰ ਸਕਦੀ? ਪਰ ਸਮਾਜ ਵਿੱਚੋਂ ਕਈਆਂ ਨੇ ਸੌਂਉ ਖਾਂਦੀ ਹੈ। ਬਈ ਮੁੰਡੇ ਹੀ ਜ਼ਮੀਨ ਦੇ ਵਾਰਸ ਹਨ। ਮੁੰਡੇ ਹੀ ਕਮਾਈ ਕਰ ਸਕਦੇ ਹਨ। ਸੋਚਦੇ ਨੇ, ਕੁੜੀਆਂ ਕਿਥੇ ਜ਼ਮੀਨ ਵਾਹ ਸਕਦੀਆਂ ਨੇ? ਕੁੜੀਆਂ ਕਿਥੇ ਘਰ ਚਲਾ ਸਕਦੀਆਂ ਨੇ? ਜੋ ਕੁੜੀਆਂ ਮਾਰ ਕੇ ਮੁੰਡੇ ਜੰਮਦੇ ਹੋ ਨਾਂ, ਉਨਾਂ ਮੁੰਡਿਆਂ ਵਿੱਚ ਆਤਮਾਂ ਵੀ ਭੂਤਾ ਵੱਰਗੀ ਹੈ। ਨਸ਼ੇ ਖਾਂਦੇ ਹਨ। ਜ਼ਮੀਨਾਂ ਵੇਚੀ ਜਾਂਦੇ ਹਨ। ਮਾਂਪੇਂ ਵੀ ਰੋਲੀ ਜਾਦੇ ਹਨ। ਆਪਦੀ ਜਿੰਦਗੀ ਵੀ ਤਬਾਹ ਕਰੀ ਜਾਂਦੇ ਹਨ। ਨਰਕ ਦੀ ਜਿੰਦਗੀ ਜਿਉਂਦੇ ਹਨ। ਆਪਣੇ-ਆਪ ਦੀ ਸੁਰਤ ਨਹੀਂ ਹੈ। ਮਾਪਆਂ ਨੂੰ ਸੁਆਹ ਕਮਾਈ ਕਰਕੇ ਖਿਲਾਉਣਗੇ। ਲੋਹੜੀ ਤੇ ਭੇਲੀਆਂ ਵੰਡਣ ਨਾਲ, ਔਲਾਦ ਮਿੱਠੀ ਨਹੀਂ ਹੋਵੇਗੀ। ਚੰਗਾ ਹੋਵੇਗਾ, ਜੇ ਮੁੰਡੇ ਨਾਲ ਇੱਕ ਕੁੜੀ ਵੀ ਜੰਮ ਲਈ ਜਾਵੇ। ਤਾਂ ਕੇ ਮੁੰਡੇ ਦੀ ਧੋਣ ਭੋਰਾ ਨੀਵੀ ਹੋ ਜਾਵੇ। ਆਲੇ ਦੁਆਲੇ ਦੀਆਂ ਕੁੜੀਆਂ ਤਾਂਹੀ ਦੁਰੱਖਿਅਤ ਰਹਿ ਸਕਦੀਆਂ ਹਨ। ਜਿਹੜੀ ਚੀਜ਼ ਦੀ ਸਮਾਜ ਵਿੱਚ ਥੁੜ ਹੋ ਜਾਵੇ। ਉਸੇ ਦੀ ਮੰਗ ਵੱਧ ਜਾਦੀ ਹੈ। ਉਸੇ ਦੇ ਭਾਅ ਅਸਮਾਨ ਨੂੰ ਛੂਹਣ ਲੱਗਦੇ ਹਨ। ਇੱਕ ਲੋਹੜੀ ਦਾ ਦਿਨ ਮਿਥ ਕੇ, ਕਿਹੜੀ ਖੁਸ਼ੀ ਹਾਸਲ ਹੁੰਦੀ ਹੈ? ਲੋਹੜੀ ਨੂੰ ਕਈ ਤਾਂ ਸ਼ਰਾਬੀ ਹੋਏ, ਬੀਹੀ, ਨਾਲੀਆਂ, ਮੰਜਿਆਂ ਥੱਲੇ, ਰੁੜੇ ਪਏ ਹੁੰਦੇ ਹਨ। ਇਹ ਉਹੀ ਹੁੰਦੇ ਹਨ. ਜਿੰਨਾਂ ਦੀ ਲੋਹੜੀ ਵੀ ਇੱਕ ਦਿਨ ਮਾਂਪਿਆਂ ਨੇ ਵੰਡੀ ਸੀ। ਬਈ ਐਸੀਆਂ ਕਰਤੂਤਾਂ ਕਰਨ, ਸਮਾਜ ਵਿੱਚ ਜੰਮਣ ਵਾਲਿਆਂ ਨੂੰ ਬਾਹਰ ਨਿੱਕਲਣ ਜੋਗਾ ਨਾਂ ਛੱਡਣ। ਲੋਕ ਵੀ ਤਾਂ ਇਹੀ ਕਹਿੰਦੇ ਹਨ, " ਐਸੇ ਗੰਦ ਨੂੰ ਜੰਮਣ ਵਾਲੇ ਕਿਹੜੇ ਹਨ? ਕਿਹੜੇ ਹਨ, ਗੰਦੀ ਔਲਾਦ ਦੇ ਮਾਂਪੇ? " ਜੰਮ ਕੇ ਦੁਨੀਆਂ ਦਾ ਕੀ ਸੁਆਰ ਦਿੱਤਾ ਹੈ? ਖਾਣਾ-ਪੀਣਾਂ, ਸੈਕਸ ਕਰਨਾਂ, ਬੱਚੇ ਜੰਮਣੇ ਜਾਨਵਰ ਵੀ ਜਾਂਣਦੇ ਹਨ। ਬੰਦੇ ਦੇ ਪੁੱਤ ਕੀ ਵੱਖਰਾ ਕਰਦੇ ਹਨ?

Comments

Popular Posts