ਮੇਰੀ ਸਰਦਾਰਨੀ ਗੋਰੀਆਂ ਤੋਂ ਬਹੁਤ ਸੋਹਣਾਂ ਹੈਗਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਭੋਲੇ ਨੂੰ ਕਨੇਡਾ ਦਾ ਵਿਜ਼ਾ ਮਿਲ ਗਿਆ ਸੀ। ਉਸ ਦਾ ਤਾਂ ਚਾਅ ਚੱਕਿਆਂ ਨਹੀਂ ਜਾਂਦਾ ਸੀ। ਉਸ ਨੂੰ ਤਾਂ ਜਾਂਣੀ ਖੰਭ, ਜਿਹੇ ਨਿੱਕਲ ਆਏ ਸਨ। ਉਹ ਆਪਦੇ ਘਰ ਰੱਖੇ ਭਈਏ ਨੂੰ ਕਹਿੱਣ ਲੱਗਾ, " ਰਾਮੂ ਨਾਂ ਤੂੰ ਕਨੇਡਾ ਜਾਂ ਸਕਣਾਂ, ਤੈਨੂੰ ਨਾਂ ਹੀ ਉਥੇ ਦੀਆਂ ਗੋਰੀਆਂ ਦੇ ਨਜ਼ਾਰੇ ਪਤਾ ਲੱਗਣੇ ਹਨ। ਦੇਖੀ ਹੁਣ ਤਾਂ ਮੈਂ ਜਾ ਕੇ, ਗੋਰੀਆਂ ਦੇਖਣੀਆਂ ਹਨ। ਰੂਹ ਖੁਸ਼ ਹੋ ਜਾਵੇਗੀ। ਬਰਫ਼ ਵਰਗੀਆਂ ਚਿੱਟੀਆਂ ਹੁੰਦੀ ਹਨ। " ਭਈਏ ਰਾਮੂ ਨੇ ਕਿਹਾ, " ਸਰਦਾਰ ਜੀ ਮੈਂ ਕਨੇਡਾ ਜਾ ਕੇ ਕੀ ਲੈਣੀ ਹੈਗੀ? ਮੇਰਾ ਤਾਂ ਇਥੇ ਹੀ ਕਨੇਡਾ ਹੈਗੀ। ਮੇਰੀ ਸਰਦਾਰਨੀ ਗੋਰੀਆਂ ਤੋਂ ਬਹੁਤ ਸੋਹਣਾਂ ਹੈਗਾ। ਆਪਨੀ ਕਨੇਡਾ ਇਹੀ ਹੈਗੀ। " ਭਈਏ ਦੀ ਗੱਲ ਸੁਣ ਕੇ, ਭੋਲੇ ਦੇ ਹੱਥਾਂ ਵਿੱਚੋਂ ਚਾਹ ਦਾ ਕੱਪ ਛੁੱਟ ਗਿਆ। ਫਿਰ ਉਸ ਨੂੰ ਡਾਲਰਾਂ ਬਾਰੇ ਸੋਚ ਕੇ, ਕੁੱਤ-ਕਤੀ ਜਿਹੀ ਹੋਈ। ਉਸ ਨੇ ਰਾਮੂ ਨੂੰ ਕਿਹਾ, " ਰਾਮੂ ਤੂੰ ਤਾਂ ਸਾਲਾ ਬਿਹਾਰੀ ਭਈਆਂ ਹੀ ਹੈ। ਕਿਸੇ ਦੇ ਟਰੱਕ ਨਾਲ ਪੰਜਾਬ ਆ ਗਿਆ। ਉਥੇ ਕਨੇਡਾ ਜ਼ਹਾਜ਼ ਉਤੇ ਜਾਂਣਾਂ ਪੈਂਦਾ ਹੈ। ਤੈਨੂੰ ਕੀ ਪਤਾ ਕਨੇਡਾ ਦੇ 1 ਡਾਲਰ ਦੇ 50 ਰੂਪੀਏ ਬੱਣਦੇ ਹਨ। ਮੈਂ ਡਾਲਰਾਂ ਦੀਆਂ ਪੰਡਾ ਬੰਨ ਲੈਣੀਆਂ ਹਨ। ਮੈਂ ਇੰਨੇ ਡਾਲਰ ਕਮਾਉਣੇ ਹਨ? ਕਨੇਡਾ ਅਮਰੀਕਾਂ ਨੂੰ ਟਰਾਲਾ ਚਲਾਉਣਾਂ ਹੈ। ਦੇਖੀ ਫਿਰ ਜੱਟ ਦੀ ਡਰਾਇਵਰੀ, ਮੈਂ ਪਿੰਡ ਨੂੰ ਡਾਲਰਾਂ ਨਾਲ, ਫੋਟੋਆਂ ਭੇਜਾਂਗਾ। " ਭਈਆਂ ਛਾਲ ਮਾਰਕੇ ਟਰੈਕਟਰ ਉਤੇ ਬੈਠ ਗਿਆ। ਉਸ ਨੇ ਕਿਹਾ, " ਮੇਰੀ ਤਾਂ ਇਹੀ ਰਾਣੀ ਹੈ। ਮੈਨੇ ਅੱਜ ਮੂਹਰਲੇ ਪੰਜ ਕਿੱਲੇ ਜ਼ਮੀਨ ਵਾਹ ਦੇਣੇ ਹੇਗੀ। ਕੱਣਕ ਦੇ ਢੇਰ ਲਗਾ ਦੇਣੀ ਹੈਗੀ। " ਭੋਲੇ ਨੂੰ ਉਸ ਦੀ ਘਰਵਾਲੀ ਨੇ ਕਿਹਾ, " ਮੈ ਵੀ ਖੇਤੋਂ ਸਾਗ ਲੈ ਆਵਾਂ। " ਉਹ ਛਾਲ ਮਾਰ ਕੇ, ਟਰੈਕਟਰ ਉਤੇ, ਭਈਏ ਰਾਮੂ ਦੇ ਬਰਾਬਰ ਬੈਠ ਗਈ। ਭਈਆਂ ਪੱਗ ਬੰਨੀ ਵਿੱਚ ਟਰੈਕਰ ਦਾ ਤੇ ਟਰੈਕਰ ਵਾਲੀ ਦਾ ਮਾਲਕ ਲੱਗਦਾ ਸੀ। ਭੋਲੇ ਨੂੰ ਹੋਰ ਹੀ ਨਸ਼ਾ ਚੜ੍ਹੀ ਜਾਂਦਾ ਸੀ। ਉਸ ਨੇ ਸਵੇਰੇ ਹੀ ਘਰ ਦੀ ਕੱਢੀ ਦੇਸੀ ਸ਼ਰਾਬ ਦੀ ਬੋਤਲ ਪੀ ਲਈ ਸੀ। ਉਹ ਆਪਦੀ ਮਾਂ ਦੇ ਮੰਜੇ ਉਤੇ ਬੈਠ ਗਿਆ। ਮਾਂ ਅੱਖਾਂ ਭਰ ਆਈ। ਉਸ ਨੇ ਕਿਹਾ, " ਪੁੱਤ ਤੇਰੇ  ਮੁੜ ਕੇ ਆਉਂਦੇ ਨੂੰ ਪਤਾ ਨਹੀਂ ਮੈਂ ਜਿਉਂਦੀ ਵੀ ਰਹਾਂਗੀ ਜਾਂ ਮਰ ਜਾਵਾਂਗੀ। ਜਿਉਂਦਿਆਂ ਦੇ ਮੇਲੇ ਹਨ। " ਭੋਲੇ ਨੂੰ ਮਾਂ ਦੀ ਕੋਈ ਗੱਲ ਨਹੀਂ ਸੁਣੀ। ਭੋਲੇ ਨੇ ਕਿਹਾ, " ਮਾਂ ਇਹ ਬਰਾਡਾਂ ਤੇ ਦੋਂਨੇਂ ਕੰਮਰੇ ਢਾਹ ਕੇ, ਛੇ ਮਹੀਨਿਆਂ ਨੂੰ ਦੋ ਮੰਜ਼ਲੀ ਕੋਠੀ ਪਾ ਦੇਣੀ ਹੈ। ਛੰਡ ਕੱਢ ਦੇਣੇ ਹਨ, ਲੋਕ ਖੜ੍ਹ-ਖੜ੍ਹ ਕੇ ਦੇਖਣਗੇ। " ਮਾਂ ਨੇ ਕਿਹਾ, " ਪੁੱਤ ਇਹ ਘਰ ਤੇਰੇ ਬਾਪੂ ਨੇ ਬੱਣਾਇਆ ਸੀ। ਚਾਰ ਮਹੀਨੇ ਲੱਗੇ ਸਨ। ਮੇਰੇ ਜਿਉਂਦੇ ਜੀਅ ਇਸ ਨੂੰ ਨਾਂ ਢਾਹੀਂ। ਮਰੀ ਤੋਂ ਜੋ ਮਰਜ਼ੀ ਕਰੀਂ। " ਭੋਲਾ ਆਪਣੀਆਂ ਹੀ ਸੁਣਾਂ ਰਿਹਾ ਸੀ, " ਗੁਆਂਢੀਆਂ ਦੀ ਕੋਠੀ ਤੋਂ ਊਚੀ ਕੋਠੀ, ਉਨਾਂ ਨਾਲ ਪਿੱਠ ਜੋੜ ਕੇ ਪਾਉਣੀ ਹੈ। ਸ਼ਰੀਕਾਂ ਦੀ ਹਿੱਕ ਲੂਣੀ ਹੈ। "
 ਭਈਆਂ ਰਾਮੂ ਸਰਦਾਰਨੀ ਨਾਲ ਸਾਗ ਤੁੜਵਾ ਰਿਹਾ ਸੀ। ਨਾਲੇ ਸਰਦਾਰਨੀ ਵੱਲ ਚੋਰ ਅੱਖ ਨਾਲ ਦੇਖ ਰਿਹਾ ਸੀ। ਉਹ ਵੀ ਸਾਗ ਫੜਨ ਲੱਗੀ, ਭਈਏ ਨੂੰ ਢੂਹੀ ਉਤੇ ਧੱਫਾ ਜਿਹਾ ਮਾਰ ਦਿੰਦੀ ਸੀ। ਰੱਬ ਜਾਂਣੇ ਸ਼ਾਬਸ਼ੇ ਦਿੰਦੀ ਸੀ। ਜਾਂ ਉਝ ਹੀ ਭਈਏ ਦਾ ਤੇਲ ਨਾਲ ਲਿਸ਼ਦਾ ਪਿੰਡਾ, ਉਸ ਨੂੰ ਚੰਗਾ ਲੱਗਦਾ ਸੀ। ਭੋਲਾ ਵੀ ਦੋ ਦਿਨਾਂ ਦਾ ਪੁਰਾਉਣਾਂ ਸੀ। ਜਿਉਂ ਹੀ ਉਸ ਨੇ ਪਾਲਕ ਦੀ ਕਿਆਰੀ ਦੀ ਵੱਟ ਉਤੇ ਪੈਰ ਰੱਖਿਆ। ਪਾਲਕ ਨੂੰ ਪਾਣੀ ਦਿੱਤਾ ਕਰਕੇ, ਵੱਟ ਤੋਂ ਪੈਰ ਤਿਲਕ ਗਿਆ। ਉਹ ਪਾਣੀ ਵਿੱਚ ਡਿੱਗ ਗਈ। ਰਾਮੂ ਨੇ ਆ ਕੇ, ਚੱਕ ਕੇ, ਬੁੱਕਲ ਵਿੱਚ ਲੈ ਲਈ ਸੀ। ਉਸ ਦਾ ਪਿੰਡਾ ਗਾਰੇ ਵਿੱਚ ਲਿਬੜ ਗਿਆ ਸੀ। ਭਈਏ ਨੇ ਉਸ ਦੇ ਦੁਆਲਿਉ ਚਿੱਕੜ ਲੱਗਿਆ ਪਰੇ ਕੀਤਾ। ਰਾਮੂ ਨੇ ਕਿਹਾ, " ਸਰਦਾਨੀ ਜੀ ਜ਼ਮੀਨ ਵਹਾਉਣ ਨੂੰ ਰਹਿਨ ਦਿੰਨਾਂ ਹੈਗੀ। ਸਵੇਰੇ ਵੀ ਦਿਨ ਚੜ੍ਹੇਗਾ। ਕੰਮ ਤੋਂ ਸਵੇਰੇ ਵੀ ਹੋ ਜਾਂਣੀ ਹੈਗੀ। ਆਪ ਕੋ  ਘਰ ਛੋਡ ਦਾ।  " ਸਰਦਾਰਨੀ ਨੂੰ ਰਾਮੂ ਦਾ ਛੂਹਣਾਂ, ਤੇ ਉਸ ਦਾ ਖਿਆਲ ਕਰਨਾਂ ਚੰਗਾ ਲੱਗਾ। ਉਹ ਆਪਣੇ ਆਪ ਤੇ ਉਸ ਨੂੰ ਬਾਰ-ਬਾਰ ਦੇਖ ਰਹੀ ਸੀ।
ਭੋਲੇ ਨੂੰ ਕਨੇਡਾ ਗਏ ਛੇ ਮਹੀਨੇ ਹੋ ਗਏ ਸਨ. ਹੁਣ ਤਾਂ ਉਹ ਪਿੰਡ ਨੂੰ ਫੋਨ ਕਰਨੋਂ ਵੀ ਹੱਟ ਗਿਆ ਸੀ। ਉਹ ਮੁੰਡਿਆਂ ਨਾਲ ਰਹਿੰਦਾ ਸੀ। ਸਾਰਿਆਂ ਦੀ ਰੋਟੀ ਸਾਂਝੀ ਸੀ। ਮਕਾਨ ਸਾਂਝਾਂ ਸੀ। ਸ਼ੁਰੂ ਵਿੱਚ  ਰਲ ਮਿਲ ਕੇ, ਡਾਲਰ ਇੱਕ ਥਾਂ ਸਾਂਝੇ ਕਰਕੇ, ਘਰ ਸਾਂਝੀ ਜ਼ਨਾਨੀ ਲੈ ਆਉਂਦੇ ਸਨ। ਸਾਰੇ ਰਲ-ਮਿਲ ਕੇ, ਸਾਂਝੀ ਗੁਰਪ ਖੇਡ-ਖੇਡਦੇ ਸਨ। ਚਾਰਾਂ ਮੁੰਡਿਆਂ ਵਿੱਚੋ ਨਿੱਤ ਇਕ ਨੂੰ ਛੁੱਟੀ ਆਈ ਰਹਿੰਦੀ ਸੀ। ਸਾਰੇ ਰਲ ਕੇ ਛੁੱਟੀ ਸਾਂਝੀ ਕਰਦੇ ਸਨ। ਹਰ ਰੋਜ਼ ਸਰਾਬ ਤੇ ਹੋਰ ਨਸ਼ੇ ਰੱਜ ਕੇ ਖਾਂਦੇ ਪੀਂਦੇ ਸਨ। ਅਸਲੀ ਕਨੇਡਾ ਦੀ ਮੋਜ਼ ਇੰਨਾਂ ਦੀ ਸੀ। ਫਿਰ ਤਾਂ ਕੁੜੀਆਂ ਵੀ ਸਮਾਨ ਚੱਕ ਕੇ, ਇੰਨਾਂ ਨਾਲ ਰਹਿੱਣ ਲੱਗ ਗਈਆਂ ਸਨ। ਭੋਲੇ ਨੂੰ ਇੰਨਾਂ ਮੌਡਰਨ ਕੁੜੀਆਂ ਵਿੱਚ ਰਹਿ ਕੇ, ਆਪਦੀ ਘਰਵਾਲੀ ਕਦੇ, ਚੇਤੇ ਵੀ ਨਹੀਂ ਆਈ ਸੀ। ਘਰਵਾਲੀ ਨੂੰ ਭਈਆ ਦੱਬੀ ਫਿਰਦਾ ਸੀ। ਭਈਆ ਪੂਰੀ ਟੌਹਰ ਕੱਢ ਕੇ ਸਰਦਾਨੀ ਨੂੰ ਬਜ਼ਾਰ ਲੈ ਕੇ ਜਾਂਦਾ ਸੀ। ਉਸ ਦੇ ਪੇਕਿਆਂ ਨੂੰ ਹਫ਼ਤੇ ਪਿਛੋਂ ਮਿਲਾ ਲਿਉਂਦਾ ਸੀ। ਭਈਏ ਨੂੰ ਸਰਦਾਨੀ ਦਾਲ ਵਿੱਚ ਘਿਉ ਪਾ ਕੇ, ਖਿਲਾਉਂਦੀ ਸੀ। ਆਥਣ ਸਵੇਰ ਦੁੱਧ ਦਾ ਗਿਲਾਸ ਦਿੰਦੀ ਸੀ। ਭਾਈਏ ਦਾ ਮੰਜਾ ਡੰਗਰੇ ਵਾਲੇ ਅੰਦਰੋਂ, ਅੰਦਰਲੇ ਵੱਸੋਂ ਵਾਲੇ ਘਰ, ਕੂਲਰ ਥੱਲੇ ਆ ਗਿਆ ਸੀ। ਭੋਲੇ ਦੀ ਮਾਂ ਦਾ ਮੰਜਾ ਬਾਹਰਲੇ ਬਰਾਂਡੇ ਵਿੱਚ ਡਹਿ ਗਿਆ ਸੀ।
40 ਕੁ ਸਾਲਾਂ ਦੀ ਸਰਦਾਨੀ ਦੀ ਖੇਡ 25 ਕੁ ਸਾਲਾਂ ਦੇ ਭਈਏ ਨਾਲ ਮੱਗ ਗਈ ਸੀ। ਹੋਰ ਮਰਦ ਔਰਤ ਨੂੰ ਚਾਹੀਦਾ ਹੀ ਕੀ ਹੁੰਦਾ ਹੈ? ਇਸੇ ਲਈ ਤਾਂ ਵਿਆਹ ਦੀ ਓੜ ਵਿੱਚ, ਔਰਤ ਲਿਆ ਕੇ, ਘਰੇ ਰੱਖਦਾ ਹੈ। ਜੇ ਵਿਆਹ ਪਿਛੋਂ ਵੀ ਮਰਦ-ਔਰਤ ਇੱਕ ਦੂਜੇ ਦੀ ਖ਼ਹਾਸ਼ ਪੂਰੀ ਨਹੀਂ ਕਰਦੇ। ਸ਼ਾਦੀ ਤੋਂ ਬਾਅਦ ਜੋੜੀ, ਇੱਕ ਸਾਥ ਨਹੀਂ ਰਹਿਦੀ। ਹੋਰ ਵਿਆਹ ਅੱਗਲੀ ਨੇ ਜੁਦਾਈ ਕੱਟਣ ਨੂੰ ਕਰਾਇਆ ਹੈ। ਬਈ ਬੁੜੇ-ਬੁੜੀ ਦੇ ਭਾਡੇ ਮਾਂਜੀ ਚੱਲ, ਮੈਂ ਚੱਲਿਆ ਬਾਹਰਲੇ ਦੇਸ਼ ਵਿੱਚ ਗੋਰੀਆਂ ਦੇਖਣ, ਐਸ਼, ਮਸਤੀ ਕਰਨ।  ਉਹੀ ਮਸਤੀ ਔਰਤ ਨੂੰ ਵੀ ਚਾਹੀਦੀ ਹੈ। ਉਹ ਵੀ ਹੋਰ ਮਰਦ ਰੱਖ ਸਕਦੀ ਹੈ। ਜਾਂ ਕੀ ਔਰਤ ਉਡੀਕਾਂ ਕਰਦੀ, ਮਰਦਾਂ ਦੇ ਰਸਤੇ ਉਤੇ ਬੈਠੀ ਰਹੇ? ਬਈ ਮਰਦ ਕਦੋਂ ਘਰ ਵਾਪਸ ਆਉਂਦਾ ਹੈ? ਕਦੋਂ ਉਸ ਦਾ ਬਿਸਤਰ ਗਰਮ ਕਰਦਾ ਹੈ? ਜੇ ਪਤੀ, ਯਾਰ 2, 4, 6, 10 ਸਾਲ ਲਈ, ਪ੍ਰਦੇਸੀ ਹੋ ਗਿਆ ਹੈ, ਤਾਂ ਕੀ ਔਰਤ ਸਰੀਰ ਨੂੰ 2, 4, 6, 10 ਸਾਲ ਲਈ, ਮਾਰੂਥਲ ਬਣਾਂ ਲਵੇ? ਕੀ ਔਰਤ ਸੁੱਕਿਆ ਪਿੰਜਰ ਹੈ? ਕੀ ਔਰਤ ਨੂੰ ਬਾਹਰੋਂ ਜਿੰਦਾ ਲਗਾ ਕੇ, ਬਾਹਰਲੇ ਦੇਸ਼ਂ ਵਿੱਚ ਆਏ ਹਨ। ਉਸ ਦੀ ਪਿਛੇ ਕੌਣ ਰਾਖੀ ਕਰਦਾ ਹੈ? ਕੀ ਆਪਦੇ ਮਾਂਪੇਂ ਉਸ ਦੀ ਰਾਖੀ ਲਈ ਕੋਲ ਬੈਠਾਏ ਹਨ? ਕੀ ਔਰਤ ਦੀ ਜੁਵਾਨੀ, ਮਰਦਾਂ ਦੀ ਜਵਾਨੀ ਵਾਂਗ ਛਾਂਲਾਂ ਨਹੀਂ ਮਾਰਦੀ?  ਜੁਵਾਨੀ ਨੂੰ ਚਾਹਹੇ ਸੰਗਲ ਲਾ ਦਿਉ। ਇਸ਼ਕ ਸਿਰ ਚੜ੍ਹ ਕੇ, ਆਪਦਾ ਕਾਰਾ ਕਰ ਜਾਂਦਾ ਹੈ। ਜਦੋਂ ਖੇਤ ਦਾ ਮਾਲਕ ਆਪ ਰਾਖੀ ਕਰਨੀ ਛੱਡ ਦੇਵੇ। ਫ਼ਸਲ ਵਿੱਚ ਕੋਈ ਵੀ ਵੜ ਸਕਦਾ ਹੈ। ਜੇ ਮਰਦਾ ਦੇ ਆਪਦੀ ਪਤਨੀ ਤੋਂ ਬਗੈਰ, ਹੋਰ ਕਿਸੇ ਨਾਲ ਸਰੀਰਕ ਸਬੰਧ ਹੋ ਸਕਦੇ ਹਨ। ਤਾਂ ਔਰਤ ਵਿੱਚ ਕਿਹੜੇ ਪਾਸੇ ਕੰਮਜ਼ੋਰੀ ਹੈ?ਔਰਤ ਵਿੱਚ ਵੀ ਮਰਦਾਂ ਵਾਲੇ ਸਾਰੇ ਲੱਛਣ ਮਜ਼ੂਦ ਹਨ। ਔਰਤਾਂ ਵਿੱਚ ਮਰਦਾਂ ਤੋਂ ਕਿਤੇ ਵੱਧ ਕਾਂਮਕ ਸ਼ਕਤੀ ਹੈ। ਔਰਤ ਦਾ ਮਰਦਾਂ ਵਾਂਗ ਸਿੰਗਨਲ ਡਾਊਨ ਨਹੀਂ ਹੁੰਦਾ। ਤਾਂਹੀਂ ਤਾਂ ਘਰ 4, 5 ਚਾਰ ਛੜੇ ਕਾਬੂ ਵਿੱਚ ਰੱਖੇ ਜਾਂਦੇ ਸਨ। ਅੱਜ ਕੱਲ ਦੀਆਂ ਕੁੜੀਆਂ ਦੇ ਉਤੇ, ਆਪੇ ਹੀ ਮੁੰਡੇ ਜਾਨ ਦਿੰਦੇ ਫਿਰਦੇ ਹਨ। ਆਪੇ ਘਰ ਆ ਜਾਂਦੇ ਹਨ। ਫੁੱਲ ਉਤੇ ਭੌਰੇ ਆਉਂਦੇ ਹੀ ਹਨ। ਘਰ ਦੀ ਜੁੰਮੇਬਾਰੀ ਚੱਕਣ ਲਈ ਮਰਦ ਚਾਹੀਦਾ ਹੈ। ਰੋਟੀਆਂ ਪਕਾਉਣ ਜ਼ਨਾਨੀ ਚਹੀਦੀ ਹੈ। ਰੰਗ, ਜਾਤ, ਉਮਰਾਂ ਕਹਿੱਣ ਦੀਆਂ ਗੱਲਾਂ ਹਨ। ਹੱਵਸ ਵਿੱਚ ਅੰਨੇ ਹੋ ਕੇ, ਸਬ ਹੱਦਾ ਬੰਨੇ ਟੱਪ ਜਾਂਦੇ ਹਨ। ਪਰ ਹਰ ਕੋਈ ਪੋਚੇ ਮਾਰਦਾ ਫਿਰਦਾ ਹੈ, ਮੇਰਾ ਆਚਰਣ ਧੂਫ਼ ਲਾ ਕੇ ਰੱਖਿਆ ਹੈ। ਲੋਕ ਬੜੇ ਅੱਤ ਦੇ ਸ਼ਿਕਾਰੀ ਹਨ। ਸਬ ਭੇਤ ਜਾਣਦੇ ਹਨ। 

Comments

Popular Posts