ਕੌਮ ਕਰਕੇ ਗੁੰਮਰਾਹ ਲੀਡਰਾਂ ਦਾ ਘਿਉ ਵਿੱਚ ਪੰਜਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ)- —

ਸਾਡੇ ਸਿੱਖ ਧਰਮ ਦਾ ਹਰ ਫੈਸਲਾਂ ਅਕਾਲ ਤੱਖਤ ਹਰਮੰਦਰ ਸਾਹਿਬ ਤੋਂ ਮੁਡ ਤੋਂ ਹੋ ਰਿਹਾ ਹੈ। ਦਿੱਲੀ ਨੇ ਅੱਜ ਤੱਕ ਸਿਖਾਂ ਉਤੇ ਅੱਤਿਆਚਾਰ ਹੀ ਕਿੱਤੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਂਨ ਤੇ ਦਿੱਲੀ ਅਕਾਲੀ ਦਲ ਦੇ ਸੁਪਰੀਮੋ ਪਰਮਜੀਤ ਸਿੰਘ ਸਰਨਾ ਨੇ ਵਿਸ਼ਵ ਸਿੱਖ ਕਨਵਿਨਸ਼ਨ ਕਰਵਾਈ ਹੈ। ਦੇਸ਼ਾਂ ਵਿਦੇਸ਼ਾ ਜੋ ਪੱਤਵੰਤੇ ਸੱਜਣ ਤੇ ਗਿਣਤੀ ਦੀਆ ਔਰਤਾਂ ਸਮੇਤ ਇੱਕਠੇ ਹੋਏ ਸਨ। ਇਹ ਕੌਮ ਨਾਲ ਹੋ ਰਹੀਆ ਵੱਧਕੀਆ ਬਾਰੇ ਅਵਾਜ਼ ਬਲੰਦ ਕਰਨ ਲਈ ਇੱਕਠੇ ਹੋਏ। ਔਰਤਾਂ ਵਿਚੋਂ ਕੋਈ ਬੁਲਾਰਾ ਨਹੀਂ ਬੋਲਿਆ। ਇੰਨ੍ਹਾਂ ਬਾਬਿਆ ਲਈ ਔਰਤ ਤਾਂ ਇਕੋ ਕੰਮ ਜੋਗੀ ਹੀ ਹੈ। ਕਨਵਿਨਸ਼ਨ ਵਿੱਚ ਪੰਜ ਸਾਹਿਬਾਨ ਨਹੀਂ ਆਏ। ਇਸ ਦਾ ਮੱਤਲੱਭ ਤੱਖਤਾਂ ਤੋਂ ਇਹ ਵੀ ਬਾਗੀ ਹਨ। ਜੋ ਤੱਖਤਾਂ ਤੋਂ ਬਾਗੀ ਹੈ, ਤਾਂ ਉਹ ਸਿੱਖ ਨਹੀਂ ਹੈ। ਕੀ ਅੰਨਦਪੁਰ ਦਾ ਮੱਤਾ ਲਾਗੂ ਹੋ ਗਿਆ ਹੈ? ਕੌਮ ਅੱਗੇ ਹੋਰ ਸਿਆਪਾ ਖੜਾਂ ਕਰ ਰਹੇ ਹਨ। ਜੇ ਇਸ ਤਰ੍ਹਾਂ ਹਰ ਗੁਰਦੁਆਰਾ ਸਾਹਿਬ ਦਾ ਪ੍ਰਧਾਂਨ ਗ੍ਰੰਥੀ ਕਨਵਿਨਸਨ ਬਲਾਉਣ ਲੱਗ ਜਾਏ। ਨਿਤ ਨਵੇਂ ਮੱਤੇ ਪਾਸ ਹੋਣਗੇ। ਸਾਰੇ ਗੁਰੂ ਪਿਆਰੇ ਆਪ ਜਾਣਦੇ ਹਨ। ਸਾਰਿਆ ਡੈਲੀਗੇਟ ਦੇ ਨਾਮ ਨਾਲ ਜਾਤ ਗੋਤ ਵੀ ਜੁੜੀ ਹੋਈ ਹੈ। ਜਿਸ ਜਾਤ ਪਾਤ ਨੂੰ ਮਿਟਾਉਣ ਦੇ ਨਾਹਰੇ ਲਾਉਂਦੇ ਹਨ। ਹਰ ਕੁਰੀਤੀ ਨੂੰ ਖੱਤਮ ਕਰਨ ਲਈ ਆਪਣੇ ਆਪ ਤੋਂ ਸ਼ੁਰੂ ਕਰਨਾ ਪੈਂਦਾ ਹੈ। ਪਰ ਲੀਡਰ ਤਾਂ ਦੂਜੇ ਦੇ ਮੋਡੇ ਤੇ ਰੱਖ ਕੇ ਹੀ ਬਦੂਕ ਚਲਾਉਂਦੇ ਹਨ।
ਪੰਥ ਵਿੱਚ ਨਿਘਾਰ ਆ ਰਿਹਾ ਹੈ। ਆਗੂ ਕਹਾਉਣ ਵਾਲੇ ਸਿਆਣੇ ਪੁਰਸ਼ ਹੀ ਨਿਘਾਰ ਲਿਆਉਣ ਦੇ ਜੁੰਮੇਵਾਰ ਹਨ। ਦਿੱਲੀ ਵਿੱਚ ਡੈਲੀਗੇਟ ਦੀ ਸੇਵਾ ਸਮੇਂ ਗੁਰੂ ਕੇ ਲੰਗਰ ਦੀ ਧਾਰਮਿਕ ਰਵਾਇਤ ਸੰਗਤ ਤੇ ਪੰਗਤ ਤੇ ਪਹਿਰਾ ਨਹੀਂ ਦਿੱਤਾ। ਕੌਮ ਲਈ ਚਿੰਤਾਂ ਘੱਟ, ਪੁਰਾਹੁਣ ਚਾਰੀ ਬਹੁਤੀ ਹੋਈ। ਸਾਰਿਆਂ ਨੇ ਦੇਖਿਆ ਹੋਣਾ ਸਿੱਖ ਕਿੰਨੇ ਕੁ ਸਨ। ਕਿਹੜੇ ਵਿਧਵਾਨ ਸਨ। ਸਾਰੇ ਯਾਰ ਦੋਸਤ ਇੱਕਠੇ ਹੋਏ ਸਨ। ਨਾਲੇ ਮਿਲਣੀ ਹੋ ਗਈ। ਛੁੱਟੀਆਂ ਵੀ ਵਧੀਆ ਗੁਜਰੀਆ। ਕਿਉਂਕਿ ਆਏ ਮਹਿਮਾਨਾਂ ਨੂੰ ਫਾਈਵ ਸਟਾਰ ਵਰਗੇ ਮਾਤਾ ਗੁਜਰੀ ਨਿਵਾਸ ਤੇ ਗੁਰੂ ਅਰਜਨ ਨਿਵਾਸ ਵਿੱਚ ਅਰਾਮ ਕਰਨ ਲਈ ਏਸੀ ਕੰਮਰੇ ਦਿੱਤੇ ਗਏ। ਹਰ ਸਹੂਲਤ ਦਾ ਖਿਆਲ ਰੱਖਿਆ ਗਿਆ। ਮਾਤਾ ਗੁਜਰੀ ਨਿਵਾਸ ਡਾਈਨਿੰਗ ਟੇਬਲ ਤੇ ਬਹਿ ਕੇ ਮਹਿਮਾਨਾਂ ਨੇ ਸ਼ਾਂਹੀਪਨੀਰ, ਮਟਰ ਮਸਰੂਮ ਸਵੀਟ ਡਿਸ਼ਾਂ ਨਾਲ ਭੋਜ ਕੀਤਾ। ਕੁੱਝ ਨੇ ਭੋਜ ਖੜ੍ਹ ਕੇ ਕੀਤਾ। ਕੱਪੜਿਆ ਵਿੱਚ ਵੱਲ ਪੈਂਦੇ ਹੋਣੇ ਹਨ। ਗੱਲ ਸ਼ਾਂਹੀਪਨੀਰ, ਮਟਰ ਮਸਰੂਮ ਦੀ ਤਾਂ ਕੀਤੀ ਹੈ। ਸਪੈਸ਼ਲ ਮਹਿਮਾਨਾਂ ਤੋਂ ਵਗੈਰ ਆਮ ਸਿੱਖਾਂ ਲਈ ਜੋ ਖ਼ਾਸ ਹੀ ਸਨ। ਇੰਨ੍ਹਾਂ ਦੇ ਵਿਚਾਰ ਸੁਣ ਕੇ ਪੱਬਲਿਕ ਤੱਕ ਪਹੁੰਚਾਉਣ ਵਾਲੇ ਸਨ। ਉਨ੍ਹਾਂ ਨੂੰ ਦਾਲ ਰੋਟੀ ਦਿੱਤੀ ਗਈ। 10 ਐਪਰਲ 2010 ਨੂੰ ਲੱਖੀਸ਼ਾਹ ਵਣਜਾਰਾ ਹਾਲ ਦੇ ਬਾਹਰ ਵੀ ਪਾਰਟੀ ਵਾਂਗ ਹੀ ਟੇਬਲ ਕੁਰਸੀਆਂ ਲਾਈਂਆਂ ਗਈਆਂ। ਟੇਬਲ ਭੋਜਨ ਨਾਲ ਸਜਾਏ ਗਏ। ਮਹਿਮਾਨਾ ਨੇ ਭੋਜਨ ਦਾ ਸੁਆਦ ਅੰਨਦ ਲਿਆ।
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥ ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥ {ਪੰਨਾ 315}

ਇਹ ਲੰਗਰ ਤਾਂ ਨਹੀਂ ਸੀ। ਕਾਣੀ ਵੰਡ ਕਿਉਂ ਕੀਤੀ ਗਈ? ਸਿੱਖ ਤਾਂ ਰੁੱਖੀ ਮਿਸੀ ਰੋਟੀ, ਬਦਾਮ, ਦੇਗ, ਦੁੱਧ, ਘਿਉ ਸਭ ਨੂੰ ਇਕੋ ਜਿਹਾ ਵਰਤਾਉਦਾ ਹੈ। ਰਾਜਾ, ਮਾਹਾਰਾਜਾ, ਗਰੀਬ ਸਾਰੇ ਗੁਰੂ ਦੇ ਦਰ ਤੇ ਜਾਂ ਜਦੋਂ ਕਿਤੇ ਵੀ ਸੰਗਤ ਰੂਪ ਵਿੱਚ ਜੁੜਦੇ ਹਨ। ਜਮੀਨ ਉਤੇ ਬੈਠ ਕੇ ਚੋਕੜਾ ਮਾਰ ਕੇ ਲੰਗਰ ਛੱਕਦੇ ਹਨ। ਗੁਰੂ ਦਾ ਵੀ ਇਹੀ ਹੁਕਮ ਹੈ। ਅਕਾਲ ਤੱਖਤ ਤੋਂ ਸਾਡੇ ਸਾਰਿਆਂ ਲਈ ਹੁਕਨਾਮਾਂ ਲਾਗੂ ਹੋਇਆ ਹੈ। ਸੰਗਤ ਤੇ ਪੰਗਤ ਵਿੱਚ ਬਰਾਬਰਤਾਂ ਰੱਖਣੀ ਹੈ। ਕੁਰਸੀਆਂ ਟੇਬਲਾ ਤੇ ਬੈਠ ਕੇ ਪ੍ਰਸ਼ਦਾ ਨਹੀਂ ਛੱਕਣਾ। ਕੋਈ ਇਹ ਨਾਂ ਸੋਚੇ ਕਿ ਮੈਂ ਕਿਸੇ ਹੋਰ ਨਾਲੋ ਮਾੜਾ ਹਾਂ। ਦੂਜੇ ਦਾ ਸੰਗਤ ਵਿੱਚ ਜਿ਼ਆਦਾ ਮਾਣ ਹੋ ਰਿਹਾ ਹੈ। ਕਨੇਡਾ ਦੇ ਗੁਰਦੁਆਰਿਆ ਵਿੱਚ ਤਾਂ ਅਸੀਂ ਭੁਜੇ ਪੰਗਤ ਵਿੱਚ ਬੈਠ ਕੇ ਲੰਗਰ ਖਾਂਦੇ ਹਾਂ। ਸਿੱਖ ਧਰਮ ਜੋ ਸਾਰਿਆਂ ਦਾ ਸਾਝਾਂ ਧਰਮ ਹੈ। ਜਾਤ-ਪਾਤ ਊਚ-ਨੀਚ ਦੀ ਨਿੰਦਾ ਕਰਦਾ ਹੈ। ਸਾਰੇ ਬਰਾਬਰ ਹਨ। ਇਹ ਵੀ ਡੈਲੀਗੇਟ ਵਿਦਵਾਨ ਗੁਰਾਂ ਦੀ ਬੱਣਾਈ ਰੀਤ ਲੰਗਰ ਪੰਗਤ ਵਿੱਚ ਬੈਠ ਕੇ ਛੱਕਦੇ। ਸਭ ਰਲ ਕੇ ਬੈਠਣ ਵਾਲਿਆਂ ਨੂੰ ਹੀ ਸਿੱਖ ਕਹਿੰਦਾ ਹੈ। ਤਾਂਹੀਂ ਸੰਗਤੀ ਰੂਪ ਵਿੱਚ ਹਰ ਜਗ੍ਹਾਂ ਮਾਹਾਰਾਜ ਦੀ ਹਾਜ਼ਰੀ ਵਿੱਚ ਵੀ ਦਿਬਾਨ ਸਮੇਂ ਸਾਰੇ ਬਰਾਬਰ ਬੈਠ ਕੇ ਪਾਠ ਸੁਣਦੇ ਹਨ। ਪਰ ਇਹ ਆਗੂ ਹੀ ਸੰਗਤ ਨੂੰ ਉਲਝਾਈਂ ਫਿਰਦੇ ਹਨ। ਡੇਰੇ ਤਾਂ ਹੀ ਬੰਦ ਕਰਾਉਣਗੇ। ਜੇ ਆਪ ਡੇਰਿਆਂ ਵਾਲਿਆਂ ਵਾਲੇ ਕੰਮ ਨਹੀਂ ਕਰਨਗੇ। ਆਪ ਵੀ ਵੱਡੀਆ ਕਾਰਾਂ ਤੇ ਘੁੰਮਦੇ ਹਨ। ਰਿਸ਼ਤੇਦਾਰ ਮਹਿਲਾਂ ਵਿੱਚ ਰਹਿੰਦੇ ਹਨ। ਅੰਨਦ ਐਕਟ ਪਾਸ ਕਰਾਉਣ ਵਾਲਿਆਂ ਨੇ ਕਦੇ ਦੂਜੇ, ਤੀਜੇ, ਝੂਠੇ ਵਿਆਹ ਕਰਾਉਣ ਵਾਲਿਆਂ ਤੇ ਧਿਆਨ ਕਿਉਂ ਨਹੀਂ ਦਿੱਤਾ। ਦੂਹਰੀ ਨਾਗਰਤਾਂ ਦੀਆ ਗੱਲਾ ਮਾਰਦੇ ਹਨ। ਆਪ ਸਿੱਖ ਨੂੰ ਹੀ ਪੰਥ ਵਿਚੋਂ ਛੇਕ ਕੇ ਜਾਨ ਲੇਵਾ ਹੱਮਲੇ ਕਰਾਂ ਰਹੇ ਹਨ।
ਨਾਨਕਸ਼ਹੀ ਕੰਡਰ ਦੇ ਦੂਹਰੇ ਪੈਇਦੇ ਹੋ ਗਏ। ਕਨੇਡਾ ਵਿੱਚ ਚਾਰ ਵਾਰ, ਵੀਕਡੇ ਫਿਰ ਵੀਕ ਐਂਡ, ਨਾਨਕਸ਼ਾਹੀ ਕਲਡਰ ਦੇ ਮੁਤਾਬਕ, ਫਿਰ ਦੂਜੇ ਕਲਡਰ ਮੁਤਾਬਕ ਸੰਗਤ ਤੋਂ ਪ੍ਰਬੰਧ ਦੋ-ਦੋ ਵਾਰ ਦਿਹਾੜੇ ਮੰਨਵਾ ਰਹੀ ਹੈ। ਹੈ ਨਾਂ ਗੋਲਕਾਂ ਦਾ ਵੀ ਬਿਜ਼ਨਸ ਜ਼ੋਰਾ ਨਾਲ ਚੱਲ ਰਿਹਾ ਹੈ।
ਧਰਮਿਕ ਲੀਡਰ ਕਦੇ ਰਾਜਨੀਤਕ ਵਾਲਿਆਂ ਪਿਛੇ ਡਾਂਗਾ ਚੱਕੀ ਫਿਰਦੇ ਹਨ। ਕਦੇ ਘਿਉ ਖਿਚੜੀ ਹੋ ਕੇ ਫੋਟੋਆ ਪਹਿਲੇ ਪੇਜ ਤੇ ਲੁਉਦੇ ਹਨ।
ਧਰਮਿਕ ਲੀਡਰ ਕਦੇ ਰਾਜਨੀਤਕ ਵਾਲਿਆ ਪਿਛੇ ਡਾਂਗਾ ਚੱਕੀ ਫਿਰਦੇ ਹਨ। ਕਦੇ ਘਿਉ ਖਿਚੜੀ ਹੋ ਕੇ ਫੋਟੋਆ ਪਹਿਲੇ ਪੇਜ ਤੇ ਲੁਆੁਂਦੇ ਹਨ।
ਗੁਰਦੁਆਰੇ ਸਾਹਿਬ ਗੁੰਡਾਂ ਗਰਦੀ ਕਰਨ ਲਈ ਬੰਦੇ ਰੱਖੇ ਹੋਏ ਹਨ। ਜੋ ਹੱਲਾ ਗੁਲਾ ਕਰਦੇ ਹਨ। ਜੋ ਅੰਮ੍ਰਿਤਧਾਰੀ ਨੂੰ ਵੀ ਘੂਰਦੇ ਹਨ। ਵਿਰਲਾ ਮੱਲੀ, ਬੱਬੀ ਅੰਮ੍ਰਿਤਧਾਰੀ ਬੀਬੀ ਨੂੰ ਪੁੱਛਦਾ ਹੈ,” ਸ੍ਰੀ ਸਾਹਿਬ ਤੂੰ ਪਾਈ ਹੋਈ ਹੈ। ਕੀ ਕਰਪਾਨ ਤੂੰ ਲੈ ਕੇ ਜੰਮੀ ਸੀ?” ਇੱਕ ਹੋਰ ਪੰਛੀ ਕੀ ਪੱਤਾਂ ਸੱਚੀ ਉਡਦਾ ਹੋਵੇ। ਅੰਮ੍ਰਿਤਧਾਰੀ ਦੇ ਜੈਕਾਰਾਂ ਲਾਉਣ ਤੇ ਪੁੱਛਦਾ ਹੈ,” ਕੀ ਇਹ ਜੈਕਾਰਾਂ ਲਾਉਣ ਵਾਲੇ ਅੰਮ੍ਰਿਤਧਾਰੀ ਉਤੋਂ ਆਏ ਹਨ?” ਇਹ ਬੰਦੇ ਦੇ ਮੂੰਹ ਉਤੇ ਨਾ ਦਾੜੀ ਤੇ ਮੁੱਛ ਸੀ। ਕਿਉਂਕਿ ਇਹ ਗੋਰਿਆ ਤੋਂ ਡਰਦਾ ਧਰਮ ਤੋਂ ਕੋਹਾ ਦੂਰ ਹੈ। ਮੈ ਨਹੀਂ ਕਹਿੰਦੀ ਕਿ ਦਾੜੀ ਤੇ ਮੁੱਛ ਵਾਲੇ ਗੁਰੂ ਪਿਆਰੇ ਨਹੀਂ। ਉਹ ਵੀ ਰੱਬ ਦੀ ਕਿਰਪਾ ਨਾਲ ਦੂਜਿਆਂ ਵਾਂਗ ਜਿਉਂਦੇ ਹਨ। ਪਰ ਕਈ ਗੁਰਦੁਆਰੇ ਤਮਾਸ਼ਾਂ ਹੀ ਕਰਨ ਜਾਦੇ ਹਨ। ਬੰਟੂ ਤਾਂ ਬੇਸ਼ਰਮਾਂ ਵਾਂਗ ਜਨਾਨੀਆਂ ਨਾਲ ਅੱਖਾਂ ਮੱਲਾਉਦਾ ਹੈ, ਮਾਹਾਰਾਜ ਦੇ ਘਰ ਵਿੱਚ ਪ੍ਰਬੰਧਕਾਂ ਨੇ ਇਹੋ ਜਿਹੇ ਮੱਥਾਂ ਟੇਕਣ ਆਈ ਸੰਗਤ ਨੂੰ ਟਿਚਰਾਂ ਕਰਨ ਡਰਾਉਣ ਧਮਕਾਉਣ ਨੂੰ ਰੱਖੇ ਹਨ। ਦਰਸ਼ਨ ਸਿੰਘ ਤੋਂ ਕੀ ਗੁਨਾਅ ਹੋ ਗਿਆ। ਬੰਦੇ ਕਿਰਾਏ ਤੇ ਉਹ ਵੀ ਅੰਮ੍ਰਿਤਧਾਰੀ ਖ੍ਰੀਦ ਕੇ ਦਰਸ਼ਨ ਸਿੰਘ ਤੇ ਜਾਨੀ ਹੱਮਲੇ ਕਰ ਰਹੇ ਹਨ। ਹੋਰਾਂ ਦੀ ਜਾਨ ਮਾਲ ਦੀ ਰਾਖੀ ਲਈ ਦਿੱਲੀ ਵਿੱਚ ਨਾਟਕ ਕਰ ਰਹੇ ਹਨ। ਮਾਹਾਰਾਜ ਇੰਨ੍ਹਾਂ ਦੇ ਪਿਉ ਦੀ ਜਾਇਦਾਦ ਹੈ। ਕਿਰਤਨ ਕਰਨ ਤੇ ਪਬੰਧੀ ਲਾਉਣ ਵਾਲੇ ਇਹ ਕੌਣ ਹਨ? ਮਾਹਾਰਾਜ ਨੇ ਦਰਸ਼ਨ ਸਿੰਘ ਨੂੰ ਬਾਣੀ ਪੜ੍ਹਨ ਗਾਉਣ ਦੀ ਬੁੱਧ ਦਿੱਤੀ ਹੈ।
ਆਮ ਹੀ ਅਸੀ ਕਹਿੰਦੇ ਹਾਂ। ਮੱਦਦ ਰੱਬ ਹੀ ਕਰਦਾ ਹੈ। ਜੋ ਲੋੜਬੰਦ ਦੀ ਮੱਦਦ ਕਰਦਾ ਹੈ ਰੱਬ ਹੀ ਹੁੰਦਾ ਹੈ। ਜੋ ਸੀਸ ਉਸ ਲੋੜਬੰਧ ਦੇ ਮੂੰਹੋਂ ਨਿੱਕਲਦੀ ਹੈ। ਦਰਗਾਹ ਵਿੱਚ ਕੰਮ ਆਉਂਦੀ ਹੈ। ਵੱਡੀਆ ਵੱਡੀਆ ਇਮਾਰਤਾਂ ਖਜ਼ਾਨੇ ਸਾਡੇ ਨਾਲ ਦਰਗਾਹ ਵਿੱਚ ਨਹੀਂ ਜਾਣੇ। ਅਗਰ ਸੱਚੀ ਕੋਈ ਵੀ ਜੁੰਮੇਵਾਰ ਨਾਗਰਕ ਕਿਸੇ ਦੀ ਮੱਦਦ ਕਰਨਾ ਚਹੁੰਦੇ ਹਨ। ਕਿਸੇ ਗਰੀਬ ਨੂੰ ਮੋਡਾ ਦੇ ਕੇ ਭਾਈ ਬੰਧ ਬੱਣੀਏ। ਕਈ ਸਾਡੇ ਵਿਚੋਂ ਹੀ ਹੁੱਸਿ਼ਆਰ ਹੋਣ ਦੇ ਬਾਵਜੂਦ ਪੈਸੇ ਦੀ ਥੁੜ ਗਰੀਬੀ ਕਾਰਨ ਕਾਲਜ ਦੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ। ਗਰੀਬ ਮਾਂਪਿਆਂ ਕਾਰਨ ਵਿਦਿਆਰਥੀ ਵਿੱਚਾਲੇ ਛੱਡ ਜਾਂਦੇ ਹਨ। ਬਹੁਤਾਂ ਗਰੀਬੀ ਤੋਂ ਤੰਗ ਆ ਕੇ ਆਤਮ ਹੱਤਿਆਂ ਕਰ ਲੈਂਦੇ ਹਨ। ਜੋ ਅਮੀਰ ਬੰਦੇ ਹਨ। ਉਹ ਇਹੋਂ ਜਿਹੇ ਲੋੜ ਬੰਧਾਂ ਨੂੰ ਪੜ੍ਹਾਂ ਸਕਦੇ ਹਨ। ਜੋ ਕਿਸੇ ਦੀ ਮੱਦਦ ਕਰਨਾ ਚਹੁੰਦੇ ਨੇ ਮੋਡਾ ਦੇ ਕੇ ਗਰੀਬਾ ਦੇ ਭਾਈ ਬੰਧ ਬੱਣਨ। ਆਪੋ ਆਪਣੇ ਪਿੰਡਾਂ ਦੇ ਬੱਚਿਆਂ ਦੀ ਸਹਾਇਤਾਂ ਕਰ ਸਕਦੇ ਹਨ। ਜਾਂ ਕੋਈ ਐਸੀ ਸੰਸਥਾਂ ਬਣਾਈਏ। ਜੋ ਗਰੀਬਾ ਨੂੰ ਹਾਰਾਂ ਨਾਰਾਂ ਮਾਰ ਸਕੇ। ਹਰ ਪਿੰਡ ਵੱਚ ਸਕੂਲ, ਕਾਲਜ ਤੇ ਕੰਮਾਂ ਦੀ ਸਿੱਖਲਾਈ ਕੇਂਦਰ ਖੋਲੀਏ। ਅਮੀਰ ਦੇਸ਼ ਤੇ ਕੌਮ ਉਹੀ ਹੈ ਜਿਸ ਦਾ ਵਿਰਸਾ ਤੇ ਦੇਸ਼ ਦੇ ਵਾਸੀ ਪੜ੍ਹੇ-ਲਿਖੇ ਹੋਣਗੇ। ਸਾਡੇ ਬਾਹਰਲੇ ਦੇਸ਼ਾ ਦੀ ਗੌਰਮਿੰਟ ਤੇ ਸਕੂਲ ਵੱਲੋਂ ਪ੍ਰੋਗ੍ਰਮ ਜਾਣੀ ਵੱਡੇ ਬੱਚੇ ਛੋਟਿਆਂ ਨੂੰ ਮੁਫ਼ਤ ਵਿੱਚ ਬੱਚਿਆਂ ਨੂੰ ਪੰਜਾਬੀ ਭਾਂਸ਼ਾਂ ਪੜ੍ਹਾਂ ਰਹੇ ਹਨ। ਗੌਰਮਿੰਟ ਪੰਜਾਬੀ ਲਾਗੂ ਕਰ ਰਹੀ ਹੈ। ਸਾਡੇ ਆਪਣੇ ਹੀ ਹੁੰਗਾਰਾਂ ਨਹੀਂ ਦਿੰਦੇ। ਯੂਨੀਵਿਰਸਟੀ ਵਿੱਚ ਮੁਫ਼ਤ ਵਿੱਚ ਪੰਜਾਬੀ ਸਿੱਖਾਈ ਜਾਂਦੀ ਹੈ। ਫਿਰ ਹੋਰ ਪਬਲਿਕ ਸਕੂਲ ਖੋਲ ਕੇ ਪੈਸੇ ਖ਼ਰਾਬ ਕਰਨ ਦੀ ਬਜਾਏ, ਉਹੀ ਪੈਸਾ ਕਿਸੇ ਗਰੀਬ ਦੀ ਜਿੰਦਗੀ ਸੁਧਾਰਨ ਤੇ ਲਗਾ ਦਈਏ। ਗੁਰਦੁਆਰੇ ਸਾਹਿਬ ਬਹੁਤ ਬੱਣ ਗਏ। ਸਹੀ ਪ੍ਰਚਾਰ ਦੀ ਅਜੇ ਵੀ ਕਮੀ ਹੈ। ਪ੍ਰਚਾਰਕ ਤੇ ਕਮੇਟੀਆਂ ਦੇ ਮੈਂਬਰ ਵੀ ਬਹੁਤੇ ਪੜ੍ਹੇ ਲਿਖੇ ਨਹੀਂ। ਧੱਕਾ ਸਟਾਰਟ ਹੀ ਨੇ। ਕਈ ਬਾਹਰਲੇ ਦੇਸ਼ਾ ਦੇ ਗ੍ਰੰਥੀ, ਸੰਤ, ਪ੍ਰੰਧਾਨ, ਚੇਆਮੈਨ ਵੀਂ ਅੱਠਵੀਂ ਦੱਸਵੀਂ ਫੇਲ ਹੀ ਹੁੰਦੇ ਹਨ। ਜੇ ਕਿਤੇ ਇਹੀ ਪੜ੍ਹੇ ਹੁੰਦੇ। ਠੀਕ ਢੰਗ ਨਾਲ ਕੌਮ ਦੀ ਵਾਂਗ ਡੋਰ ਸਭਾਲ ਸਕਦੇ। ਜਦੋ ਵੀਂ ਦੋ-ਤਿੰਨ ਸਾਲ ਬਾਅਦ ਨਵੀਂ ਕਮੇਟੀ ਆਉਂਦੀ ਹੈ। ਗੁਰਦੁਆਰੇ ਵਾਲੇ ਆਏ ਦਿਨ ਕੋਈ ਨਾ ਕੋਈ ਬਹਾਨਾ ਬਣਾਕੇ ਚੰਦਾਂ ਇੱਕਠਾ ਕਰਦੇ ਹਨ। ਪੂਰਾ ਪੈਸਾ ਥਾਂ ਸਿਰ ਵੀ ਨਹੀਂ ਲੱਗਦਾ। ਇੱਕਠਾਂ ਕਰਨ ਵਾਲੇ ਹੀ ਵੰਡ ਲੈਂਦੇ ਹਨ। ਗੁਰਦੁਆਰਾ ਉਵੇ ਦਾ ਉਵੇ ਕਰਜੇ ਥੱਲੇ ਰਹਿੰਦਾ ਹੈ। ਆਪ ਹੀ 60 ਹਜਾਰ ਡਾਲਰ ਤੋਂ ਵੀ ਮਹਿੰਗੀਆ ਵਾਲੀਆ ਕਾਰਾਂ ਇੱਕ-ਇੱਕ ਬੰਦੇ ਲਈ ਰੱਖਦੇ ਹਨ। ਦੋ-ਚਾਰ ਘਰ ਖ੍ਰੀਦਦੇ ਹਨ। ਰੱਜਿਆਂ ਨੂੰ ਨਾਂ ਰੱਜਾਈਏ। ਪੰਜਾਬ ਵੱਸਦੇ ਆਪਣੇ ਗਰੀਬ ਭੈਣਾਂ ਭਰਾਵਾਂ ਦੇ ਬੱਚਿਆਂ ਦੀ ਸਹਾਇਤਾ ਕਰੀਏ। ਭਾਵੇ ਗੁਰੂ ਰੱਬ ਸਾਡੇ ਅੰਦਰ ਹੈ। ਪਰ ਅਸੀ ਇਮਾਰਤਾਂ ਨੂੰ ਸਿ਼ੰਗਾਰ ਕੇ ਇਮਾਰਤਾਂ ਵਿਚੋਂ ਤੇ ਸਾਂਧਾ ਦੇ ਸਰੀਰ ਵਿਚੋਂ ਪਰਗਟ ਕਰਨਾ ਚਹੁੰਦੇ ਹਾਂ। ਜ਼ਰਾਂ ਸੋਚੋ, ਕੀ ਸਾਡੇ ਗੁਰੂਆਂ ਨੇ ਆਪਦੇ ਮੁਹਰੇ ਗੋਲਕਾਂ ਰੱਖੀਆ ਸੀ? ਗੁਰੂਆਂ ਨੇ ਕਿੰਨ੍ਹੇ ਆਪ ਗੁਰਦਆਰੇ ਬਣਾਏ ਨੇ? ਸਾਰੇ ਗੁਰੂਆਂ ਤੋਂ ਬਾਅਦ ਬਣੇ ਹਨ। ਸਾਡੇ ਕੁੱਝ ਕੁ ਆਗੂ ਕਿਸੇ ਨਾਂ ਕਿਸੇ ਬਹਾਨੇ ਪੈਸਾਂ ਇੱਕਠਾਂ ਕਰਦੇ ਰਹਿੰਦੇ ਹਨ। ਅਸੀ ਜਾਣਦੇ ਹੋਏ, ਕਿ ਆਗੂ ਸਾਰਾ ਇਕੱਠਾਂ ਕੀਤਾ ਮਾਲ ਆਪ ਹੀ ਖਾਂਦੇ ਹਨ। ਧਰਮ ਦੇ ਨਾਂਮ ਤੇ ਅਸੀ ਅੱਖਾਂ ਮੀਚ ਕੇ ਦਾਂਨ ਕਰਦੇ ਹਾਂ। ਇਹ ਵੀ ਨਹੀਂ ਦੇਖਦੇ ਮੀਡੀਆ ਜੋਂ ਦਾਂਨ ਇੱਕਠਾਂ ਕਰਦਾ ਹੈ। ਰੱਲ ਮਿਲ ਕੇ ਉਗਰਾਹੀਂ ਇਕਠੀ ਕਰਨ ਵਾਲੇ ਨਾਲ ਵੰਡ ਕੇ ਹਿੱਸੇ ਪਾ ਕੇ ਖਾਂਦੇ ਹਨ। ਪੱਲੇ ਅੱਡ ਕੇ ਲੋਕਾਂ ਮੁਹਰੇ ਲੇਲੜੀਆ ਕੱਢਦੇ ਨੇ। ਪੈਸਾ ਅਸਲੀ ਥਾਂ ਤੇ ਨਹੀਂ ਪਹੁੰਚਦਾ। ਆਗੂ ਹੀ ਪੀਜ਼ੇ, ਬਰਗਰ, ਸ਼ਰਾਬ, ਕਬਾਬ ਨਾਲ ਹਰ ਐਸ਼ ਕਰਦੇ ਹਨ। ਆਗੂਆ ਦੇ ਹੀ ਗੁਰੂ ਮਾਹਾਰਾਜ ਦੀ ਹਜੂਰੀ ਵਿੱਚ ਦਂੋ ਤੋਂ ਜਿਂਆਦਾ ਅੰਨਦ ਕਰਾਏ ਹੋਏ ਹਨ। ਧਰਮ ਦੇ ਨਾਂਮ ਤੇ ਤਾਂ ਅਸੀ ਅੰਧ ਵਿਸ਼ਵਾਸ਼ ਪਾਲਿ਼ਆਂ ਹੋਇਆ। ਲੱਖਾਂ ਡਾਲਰ ਤੱਕ ਸੰਗਤ ਨੂੰ ਗੁਰੂ ਦਾ ਵਾਸਤਾ ਪਾ ਕੇ ਦਾਨ ਮੰਗਦੇ ਨੇ। ਗੁਰੂ ਤਾਂ ਆਪ ਸਾਨੂੰ ਦਾਨ ਦਿੰਦਾ ਹੈ। ਫਿਰ ਉਸ ਨੂੰ ਸਾਡੇ ਕੋਲ ਦਾਨ ਦੀ ਕੀ ਜ਼ਰੂਰਤ ਪੈਂ ਗਈ। ਦਾਨ ਕਰਨ ਨਾਲ ਗੁਰੂ ਖੁਸ਼ ਹੁੰਦਾ ਹੈ। ਗੁਰੂ ਤਾਂ ਖੁਸ਼ ਤਾਂ ਹੀ ਹੋਊ ਜੇ ਲੋੜਬੰਦ ਤੱਕ ਪਹੁੰਚੂਗਾਂ। ਕਿਉਂ ਨੀਂ ਆਪ ਕਿਸੇ ਉਸ ਨੂੰ ਦੇਵੋਂ ਜਿਸ ਨੂੰ ਰੱਬ ਨੇ ਕਮਾਈਂ ਕਰਨ ਲਈ ਹੱਥ ਪੈਰ ਨਹੀ ਦਿੱਤੇ। ਬਿਮਾਰੀ ਨਾਲ ਲੱੜ ਰਹੇ ਹਨ। ਕੁੜੀਆਂ ਦੇ ਵਿਆਹ ਨਹੀਂ ਕਰ ਸਕਦੇ। ਕੁੜੀਆਂ ਨੂੰ ਦਾਜ਼ ਤੋਂ ਡਰਦੇ ਮਾਰ ਰਹੇ ਹਨ। ਆਪੋ-ਆਪਣੇ ਪਿੰਡਾਂ ਵਿੱਚ ਸਕੂਲ ਕਾਲਜ ਖੋਲੀਏ। ਬੁੱਢੇ ਮਾਂਪਿਆਂ ਨੂੰ ਘਰੋਂ ਨਾਂ ਕੱਢੀਏ। ਮਾਪਿਆਂ ਨੂੰ ਦਿਵਾਈ ਤੇ ਹੋਰ ਲੋੜ ਬੰਦ ਖੱਰਚੇ ਦਈਏ। ਜੋਂ ਮੀਡੀਆ ਸੱਚ ਦੀ ਪਹਿਰੇਦਾਰੀ ਕਰ ਰਿਹਾ ਹੈ। ਪੈਸੇ ਤੇ ਹੋਰ ਲੜੀਦਾ ਸਾਥ ਦੇਈਏ।
ਗੁਰਦੁਆਰੇ ਸਾਹਿਬ ਦੇ ਮੁੱਖ ਪ੍ਰਬੰਦਕ ਜੀ ਸੰਗਤਾਂ ਤੇ ਗੁਰਦੁਆਰੇ ਸਾਹਿਬ ਵਿੱਚ ਰਹਿਣ, ਸੰਗਤ ਦੇ ਜੂਠੇ ਭਾਂਡਿਆ ਦੀ ਸੇਵਾ, ਤੱਪੜ ਝਾੜਨ ਦੀ ਬਜਾਏ ਸੁਰਖੀਆਂ ਵਿੱਚ ਰਹਿਣਾ ਬੜਾ ਪਸੰਦ ਕਰਦੇ ਨੇ। ਸੰਗਤ ਹਰ ਰੋਜ਼ ਛੱਪਦੇ ਅਖ਼ਬਾਰਾ ਵਿੱਚ ਦੇਖਦੀ ਹੈ। ਕਈ ਪੇਪਰ ਤਾਂ ਐਸੇ ਲੋਕਾਂ ਦੀਆ ਸ਼ਕਲਾ ਛਾਪਣ ਜੋਗੇ ਹੀ ਹਨ। ਇਹ ਕੀ ਖਾਂਦੇ ਹਨ। ਕਦੋ ਬਾਹਰ ਅੰਦਰ ਬੈਠਦੇ ਹਨ। ਬਰਾਤੀਆ ਵਾਂਗ ਪੱਗਾ ਬਦਲ ਬਦਲ ਕੇ ਫੋਟੋਆ ਲੁੳਂੁਦੇ ਹਨ। ਆਮ ਲੋਕ ਚੰਦਾ ਦਿੰਦੇ ਹਨ। ਫੋਟੋਆ ਇਹ ਲੁਆ ਲਂੈਦੇ ਹਨ। ਮੀਡੀਆ ਚਲਾਉਣ ਲਈ ਜਾਂ ਗੁਰਦੁਆਰੇ ਸਾਹਿਬ ਦੀ ਸੇਵਾ ਕਰਨ ਲਈ ਨਿਯਕਤ ਕੀਤੇ ਹਨ। ਨਿਯਕਤ ਕਰਨ ਦੀ ਕਿਸ ਦੀ ਹਿੰਮਤ ਹੈ। ਇਹ ਤਾਂ ਧੱਕੇ ਨਾਲ ਆਪੇ ਵੋਟਇੰਗ ਕਰਕੇ ਬਣੇ ਹਨ। ਕੁਰਸੀ ਉਤੇ ਪਿਉ, ਪੁੱਤਰ ਫਿਰ ਪੋਤਾ। ਸਾਰੇ ਹੀ ਗੰਗਾ ਜਲ ਨਾਲ ਨਹਾਤੇ ਹੋਏ ਨੇ। ਤਾਂਹੀ ਕੋਈ ਦੀਨ ਧਰਮ ਨਹੀ ਹੈ। ਆਪਣੇ ਹੀ ਧਰਮ ਦੇ ਹੱਥ ਧੋ ਕੇ ਪਿਛੇ ਪਏ ਹਨ। ਜੋ ਵੀ ਧਰਮਿਕ ਕਹਾਉਂਦੇ ਹਨ। ਉਹ ਹੁਣ ਇਨ੍ਹਾ ਦੇ ਕਾਰਨਾਵੇ ਦੇਖ ਕੇ ਕੰਨੀ ਕਤਰਾਉਣ ਲੱਗ ਗਏ ਹਨ। ਸੰਗਤਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛੱਕਦੀਆ ਹਨ। ਇਹ ਆਪ ਤਾਂ ਕਥਾਂ ਵਾਚਕ ਕੀਰਤਨ ਕਰਨ ਵਾਲਿਆ ਨਾਲ ਰੈਸਟੋਰੈਂਟ ਵਿੱਚ ਵੈਜੀ ਨੋਨਵੈਜੀ ਡੀਨਰ ਲੰਚ ਕਰਦੇ ਹਨ। ਸੌਂਦੇ ਹੋਟਲ ਵਿੱਚ ਹਨ। ਰੱਬ ਜਾਣੇ ਇਸ ਪਿੱਛੇ ਹੋਰ ਕੀ ਕੀ ਹੈ?
ਜਮਾਈਆਂ ਵਾਂਗ ਸੇਵਾ ਹੁੰਦੀ ਹੈ। ਗੋਲਕ ਘਰ ਗੱਡੀਆਂ ਚਲਾਉਣ ਲਈ ਹੈ। ਕਈ ਤਮਾਸ਼ਾਂ ਹੀ ਕਰਨ ਜਾਂਦੇ ਹਨ। ਮਾਹਾਰਾਜ ਦੇ ਘਰ ਵਿੱਚ ਪ੍ਰਬੰਧਕਾਂ ਨੇ ਇਹੋ ਜਿਹੇ ਮੱਥਾਂ ਟੇਕਣ ਆਈ ਸੰਗਤ ਨੂੰ ਟਿਚਰਾਂ ਕਰਨ ਨੂੰ ਰੱਖੇ ਹਨ।
ਸਲੋਕੁ ਮਃ ੧ ॥ ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥ ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥੧॥ ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥ ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥ ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥ ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥

Comments

Popular Posts