ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ।।

ਸਤਵਿੰਦਰ ਕੌਰ ਸੱਤੀ (ਕੈਲਗਰੀ)- —

ਵਿਦਵਾਨਾ ਦੇ ਮੁਤਾਬਕ ਮਾਤਾ ਗੰਗਾ ਜੀ ਵੀ ਬਾਬਾ ਬੁੱਢਾ ਜੀ ਤੋਂ ਪੁੱਤਰ ਹੀ ਮੰਗਣ ਗਏ ਸਨ। ਕਿਸੇ ਵਿਦਵਾਨ ਨੇ ਇਹੇ ਨਹੀ ਕਿਹਾ ਭੈਣ ਨਾਨਕੀ ਜੀ, ਮਾਤਾ ਤ੍ਰਿਪਤਾ ਜੀ, ਮਾਤਾ ਭਾਨੀ ਜੀ, ਮਾਤਾ ਨਾਨਕੀ ਜੀ, ਮਾਤਾ ਭਾਗੋ ਜੀ, ਮਾਤਾ ਸਾਹਿਬ ਕੌਰ ਜੀ ਗੁਰੂਆ ਨੂੰ ਜਨਮ ਦੇਣ ਵਾਲੀਆ ਕਿਹੜੇ ਗ੍ਰੰਥੀ ਦੀ ਅਰਦਾਸ ਨਾਲ ਪੈਦਾ ਹੋਈਆ। ਇਸ ਲਈ ਔਰਤ ਅਣ ਮੰਗਿਆ ਦਾਨ ਹੈ। ਜਾ ਔਰਤਾਂ ਦਾ ਰੱਬ ਕੋਲ ਬੋਹਲ ਲੱਗਿਆ ਹੋਇਆ। ਜਿਸ ਨੇ ਪੰਡਤ ਗ੍ਰੰਥੀ ਜੀ ਕੋਲੋ ਮੁੱਲ ਦੀ ਅਰਦਾਸ ਨਹੀ ਕਰਾਈ। ਉਸ ਵੱਲ ਨੂੰ ਧੱਕ ਦਿੰਦਾ ਹੈ। ਇਸ ਲਈ ਔਰਤ ਅਣ ਮੰਗਿਆ ਦਾਨ ਹੈ।
ਸਲੋਕੁ ਮਃ ੧ ॥ ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥ ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥੧॥ {ਪੰਨਾ 140}
ਇਹ ਪੰਡਤ ਗੰਰਥੀ ਜੀ ਹੀ ਤਾਂ ਰੱਬ ਨੂੰ ਰੱਸਤਾ ਦੁਖਾਉਦੇ ਨੇ। ਦੁਨੀਆ ਵਿੱਚ ਮੁੰਡੇ ਕਿੰਨੇ ਚਾਹੀਦੇ ਨੇ। ਇਹ ਰੱਬ ਦੇ ਵੀ ਪਿਉ ਨੇ। ਰੱਬ ਇੰਨ੍ਹਾਂ ਦੇ ਕਹੇ ਜਿਸ ਵੱਲ ਰੱਬ ਨੂੰ ਇਸ਼ਾਰਾ ਕਰਦੇ ਨੇ ਸਪਾਰਸ਼ ਨਾਲ ਪੁੱਤ ਵੰਡਦਾ ਹੈ।
ਸਲੋਕੁ ਮਃ ੧ ॥ ਸਤੀ ਪਾਪੁ ਕਰਿ ਸਤੁ ਕਮਾਹਿ ॥ ਗੁਰ ਦੀਖਿਆ ਘਰਿ ਦੇਵਣ ਜਾਹਿ ॥ ਇਸਤਰੀ ਪੁਰਖੈ ਖਟਿਐ ਭਾਉ ॥ ਭਾਵੈ ਆਵਉ ਭਾਵੈ ਜਾਉ ॥ ਸਾਸਤੁ ਬੇਦੁ ਨ ਮਾਨੈ ਕੋਇ ॥ ਆਪੋ ਆਪੈ ਪੂਜਾ ਹੋਇ ॥ ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥ ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥ ਲੋਕ ਮੁਹਾਵਹਿ ਚਾੜੀ ਖਾਹਿ ॥ ਚਉਕਾ ਦੇ ਕੈ ਸੁਚਾ ਹੋਇ ॥ ਐਸਾ ਹਿੰਦੂ ਵੇਖਹੁ ਕੋਇ ॥ ਜੋਗੀ ਗਿਰਹੀ ਜਟਾ ਬਿਭੂਤ ॥ ਆਗੈ ਪਾਛੈ ਰੋਵਹਿ ਪੂਤ ॥ ਜੋਗੁ ਨ ਪਾਇਆ ਜੁਗਤਿ ਗਵਾਈ ॥ ਕਿਤੁ ਕਾਰਣਿ ਸਿਰਿ ਛਾਈ ਪਾਈ ॥ ਨਾਨਕ ਕਲਿ ਕਾ ਏਹੁ ਪਰਵਾਣੁ ॥ ਆਪੇ ਆਖਣੁ ਆਪੇ ਜਾਣੁ ॥੧॥ {ਪੰਨਾ 951}
ਇਹ ਉਪਰ ਵਾਲੇ ਸਬਦ ਰੱਬੀ ਧੁਰ ਕੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਹੈ। ਜਿਸ ਗੁਰੂ ਨੇ ਸਿੱਖ ਧਰਮ ਦੀ ਨੀਹ ਰੱਖੀ ਹੈ। ਜਿਸ ਗੁਰੂ ਨੇ ਭੈਣ ਨਾਨਕੀ ਵੱਡੀ ਭੈਣ ਕਰਕੇ ਪੂਰਾ ਸਤਿਕਾਰ ਕੀਤਾ। ਗ੍ਰਹਿਸਤੀ ਜਿੰਦਗੀ ਇੱਕ ਔਰਤ ਮਾਤਾ ਸੁਲੱਖਣੀ ਜੀ ਨਾਲ ਨਿਭਾਉਦੇ ਹੋਏ ਦੋ ਪੁੱਤਰਾ ਨੂੰ ਜਨਮ ਦਿੱਤਾ। ਪਰ ਗੁਰ ਗੱਦੀ ਪੁੱਤਰਾ ਨੂੰ ਨਾ ਦੇ ਕੇ ਉਦਾਹਰਣ ਦੇ ਦਿੱਤੀ। ਕਿ ਪੁੱਤਰ ਵੀ ਕਈ ਕੰਮ ਕਰਨ ਦੇ ਲਾਇਕ ਨਹੀ ਹੁੰਦੇ। ਡਕੈਇਤ ਕਾਤਲ ਪਖੰਡੀ ਸਾਧ ਬਲਾਤਕਾਰੀ ( ਔਰਤ ਆਪਦੀ ਮਰਜੀ ਨਾਲ ਮਰਦ ਦਾ ਬਲਾਤਕਰਾ ਕਰ ਹੀ ਨਹੀ ਸਕਦੀ) ਪੁੱਤਰ ਹੁੰਦੇ ਹਨ। ਸਾਡੇ ਵਿਧਵਾਨਾ ਨੇ ਹਮੇਸ਼ਾਂ ਆਪਦੀਆ ਹੀ ਮਨ ਘੜਤ ਕਹਾਣੀਆ ਸੁਣਾ ਕੇ ਸਾਨੂੰ ਰੱਸਤੇ ਤੋਂ ਭੱਟਕਾ ਦਿੱਤਾ ਹੈ। ਭੱਟਕਾਉਣ ਵਾਲੇ ਦੇ ਅਸੀ ਵੀ ਗਲੇ ਵਿੱਚ ਵਿਦਵਾਨ ਦੀ ਤੱਖਤੀ ਪਾ ਦਿੱਤੀ। ਇੱਕ ਤੋਂ ਵੱਧ ਲੋਡਸਪੀਕਰਾ ਨੂੰ ਪਿੰਡਾ ਵਿੱਚ ਵਜਾ ਕੇ ਕਾਮਾਂ ਰੋਲੀ ਜਿਆਦਾ ਲੱਗਦੀ ਹੈ। ਬਿਮਾਰ ਤੇ ਪੜ੍ਹਾਈ ਕਰ ਰਹੇ ਲੋਕਾ ਨੂੰ ਪ੍ਰੇਸ਼ਾਨੀ ਵੱਧ ਹੁੰਦੀ ਹੈ। ਬਾਣੀ ਨੂੰ ਆਪ ਧਿਆਨ ਮਾਲ ਸੁਣਿਆ ਪੜ੍ਹਿਆ ਜਾਵੇ। ਨਾ ਕਿ ਤਾਨਾਸ਼ਾਹੀ ਵੱਰਤੀ ਜਾਵੇ। ਮਾਹਾਰਾਜ ਨੇ ਪਖੰਡੀ ਸਾਧਾਂ ਬਾਰੇ ਵਾਰ ਵਾਰ ਲਿਖਿਆ ਹੈ।
ਪਉੜੀ ॥ ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥ ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥ ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥ ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥ {ਪੰਨਾ 140}
ਕੀ ਸੱਚ ਮੁੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਿੱਚ ਆਏ ਬਾਕੀ ਗੁਰੂ ਸਾਹਿਬ ਬਾਨ ਤੇ ਉਨ੍ਹਾਂ ਦੀਆ ਪਤਨੀਆ ਮਾਤਾ ਗੰਗਾ ਜੀ ਤੇ ਮਾਤਾ ਗੁਜਰੀ ਜੀ ਪੁੱਤਰ ਨੂੰ ਹੀ ਜਨਮ ਦੇਣਾ ਚਹੁਦੀਆ ਸਨ। ਜੋ ਆਪ ਰੱਬ ਦਾ ਪੀਗਾਮ ਲੈ ਕੇ ਆਏ ਉਨ੍ਹਾਂ ਦੀਆ ਪਤਨੀਆ ਰੱਬ ਦੀ ਕੀਤੀ ਦੁਨੀਆ ਦੀ ਵੰਡ ਔਰਤ ਮਰਦ ਦੇ ਵਿਰੋਧ ਵਿੱਚ ਦੱਖਲ ਕਿਉ ਦੇਣ ਗੀਆ। ਗੁਰੂ ਗੋਬਿੰਦ ਸਿੰਘ ਜੀ ਨੂੰ ਚਾਰ ਪੁੱਤਰ ਮਿਲ ਗਏ ਸਨ। ਪੁੱਤਰ ਹੀ ਅਨਮੋਲ ਸ਼ੈਅ ਹੁੰਦੇ ਦੁਨੀਆ ਤੋਂ ਲਕੋ ਲੈਦੇਂ। ਗੁਰੂ ਜੀ ਨੇ ਸਾਹਮਣੇ ਜਿਉਦੇਂ ਜੀਅ ਮੁਗਲਾ ਹਕੂਮਤ ਦੇ ਤਾਨਾਸ਼ਾਹੀ ਵਿਰਧ ਲੜਾ ਕੇ ਸ਼ਹੀਦ ਕਰਾ ਲਏ। ਹਰ ਜੀਵ ਨਾਸ਼ਵਾਨ ਹੈ। ਸਾਬਤ ਕਰ ਦਿੱਤਾ। ਦੁਨੀਆ ਤੇ ਕੋਈ ਵੀ ਸਦਾ ਲਈ ਨਹੀ ਜਿਉਦਾਂ। ਪੁੱਤਰ ਕੋਈ ਸ਼ੀਸਾ, ਹੀਰਾ ਲਾਲ ਨਹੀ। ਜਿਸ ਨੂੰ ਦੇਖ ਹੀ ਜੀਆ ਜਾ ਸਕਦਾ ਹੈ।
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥ ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥ ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥ {ਪੰਨਾ 139}
ਮੈ ਗੁਰੂ ਸ੍ਰੀ ਗ੍ਰੰਥਿ ਸਾਹਿਬ ਜੀ ਨੂੰ 46ਵੀਂ ਵਾਰ ਪੜ੍ਹ ਰਹੀ ਹਾਂ। ਕਿਤੇ ਵੀ ਮਹਾਰਾਜ ਨੇ ਨਹੀ ਲਿਖਿਆ ਹੈ। ਪੰਡਤਾਂ ਕੋਲੋ ਅਰਦਾਸ ਕਰਾਵੋ। ਪੰਡਤ ਗ੍ਰੰਥੀ ਜੀ ਸੰਗਤ ਨੂੰ ਇਹੋ ਜਿਹੀਆ ਕਹਾਣੀਆ ਸੁਣੋਦੇ ਨੇ। ਅਨਪੜ੍ਹ ਬਾਬੇ ਪੜ੍ਹੀ ਲਿਖੀ ਸੰਗਤ ਨੂੰ ਅੰਧਵਿਸ਼ਵਾਸ਼ ਵਿੱਚ ਪਾ ਦਿੰਦੇ ਹਨ।
ਮਃ ੩ ॥ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ {ਪੰਨਾ 951}
ਹੈਡ ਗੰਰਥੀ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਬ ਦੇ ਦੀਵਾਨ ਵਿੱਚ ਕਥਾਂ ਕਰ ਰਹੇ ਸਨ,” ਬਾਬਾ ਦੀਪ ਸਿੰਘ ਦੀ ਮਾਂ ਨੂੰ ਪੁੱਤਰ ਹੀ ਚਹੁੰਦੀ ਸੀ। ਬਾਬਾ ਦੀਪ ਸਿੰਘ ਜੀ ਮੁੱਲ ਦੀ ਅਰਦਾਸ ਕਰਨ ਨਾਲ ਪੈਦਾ ਹੋਏ ਹਨ। ਫਿਰ ਇਸ ਦਾ ਇਹੀ ਮੱਤਲੱਬ ਨਿੱਕਲਿਆ ਕਿ ਬਾਬਾ ਦੀਪ ਸਿੰਘ ਦੀ ਮਾਂ ਨੂੰ ਆਪਦੇ ਖੱਸਮ ਨੇ ਪੁੱਤਰ ਨਹੀ ਦਿੱਤਾ। ਮੁੱਲ ਦੇ ਅਰਦਾਸੀਏ ਨੇ ਦਿੱਤਾ ਹੈ। ਜੋ ਜੋਧਾਂ ਬਿੰਨ ਸਿਰ ਤੋਂ ਕੱਲੇ ਧੜ ਨਾਲ ਲੱੜਿਆ, ਰੱਬ ਦੀ ਤਾਕਤ ਨਾਲ। ਉਹ ਰੱਬ ਦੀ ਮਰਜੀ ਨਾਲ ਨਹੀ, ਮੁੱਲ ਦੇ ਅਰਦਾਸੀਏ ਦੇ ਹੁਕਮ ਨਾਲ ਦੁਨੀਆ ਤੇ ਆਏ। ਸੁਖਮਣੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ 274 ਅੰਗ ਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਮਾਹਾਰਾਜ ਵਿੱਚ ਲਿਖਦੇ ਹਨ ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥
ਸਾਡੇ ਗੁਰਦਆਰੇ ਦੇ ਹੈਡ ਗ੍ਰੰਥੀ ਨੇ ਤਾਂ ਬਾਣੀ ਨੂੰ ਵੀ ਝੂਠਲਾ ਦਿੱਤਾ ਹੈ। ਧਰਮ ਸਾਡੇ ਲਈ ਪਾਠਸ਼ਾਲਾ ਹੈ। ਗੁਰਦੁਆਰੇ ਦੇ ਸਾਡੇ ਗ੍ਰੰਥੀ ਜੀ ਹਰ ਕਥਾਂ ਵਿੱਚ ਇਹ ਜਰੂਰ ਕਹਿੰਦੇ ਹਨ। ਜਦੋ ਬਾਣੀ ਪੜ੍ਹਨ ਵਾਲੇ ਨਾਲ ਅੱਖਾਂ ਮਿਲਦੀਆ ਨੇ। ਤਰੰਗਾਂ ਪੈਦਾ ਹੁੰਦੀਆ ਨੇ। ਠੰਡਕ ਮਿਲਦੀ ਹੈ। ਮਨ ਬਾਗੋਬਾਗ ਹੋ ਜਾਦਾ ਹੈ ਖੇੜਾਂ ਆ ਜਾਦਾ ਹੈ। ਉਸ ਨੂੰ ਹੋਰ ਮਿਲਣ ਨੂੰ ਦੇਖਣ ਨੂੰ ਜੀਅ ਕਰਦਾ ਹੈ। ਕੀ ਆਪਾ ਗੁਰਦੁਆਰੇ ਦੁਨਆਵੀ ਇਸ਼ਕ ਸਾਧਾ ਤੋਂ ਸਿਖਣ ਜਾਦੇ ਹਾਂ। ਜੇ ਇਹੀ ਗੱਲ ਕਾਲਜ ਦਾ ਪ੍ਰੋਫੈਸਰ ਸਾਡੀਆ ਧੀਆ ਭੈਣਾ ਨਾਲ ਕਰੇ। ਕੀ ਅਸੀ ਉਥੇ ਧੀਆ ਭੈਣਾ ਭੇਜਾਗੇ। ਨੋਜੁਆਨ ਮੁੰਡਾ ਕੁੜੀ ਫਿਲਮ ਤੇ ਆਮ ਜਿੰਦਗੀ ਵਿੱਚ ਇਹੀ ਗੱਲਾ ਕਰਦੇ ਹਨ।
ਮਃ ੧ ॥ ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥ ਅੰਧਾ ਭੂਲਿ ਪਇਆ ਜਮ ਜਾਲੇ ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥ ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥ {ਪੰਨਾ 139}
ਸੰਗਤ ਆਪ ਹੀ ਫੈਸਲਾ ਕਰੇ ਪਖੰਡੀ ਝੂਠੇ ਨੇ ਜਾਂ ਫਿਰ ਬਾਣੀ ਪਖੰਡੀਆ ਬਾਰੇ ਝੂਠ ਕਹਿ ਰਹੀ ਹੈ। ਸੰਗਤ ਆਪ ਸ੍ਰੀ ਗੁਰੂ ਗ੍ਰੰਥਿ ਸਾਹਿਬ ਮਾਹਾਰਾਜ ਜੀ ਘਰ ਘਰ ਰੱਖੇ।ਬਾਣੀ ਪੜੇ ਤਾਂ ਹੀ ਗਿਆਨ ਮਨ ਨੂੰ ਮਿਲ ਸਕਦਾ ਹੈ ਅਸੀ ਭੱਬਲ ਭੂਸੇ ਪੈਣ ਤੋਂ ਬੱਚ ਸਕਦੇ ਹਾਂ।
ਸਲੋਕੁ ਮਃ ੧ ॥ ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥ ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥ਮਃ ੧ ॥ ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥ ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥ ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥ ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥ ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥ {ਪੰਨਾ 140}

Comments

Popular Posts