ਜੋ ਗੁਰਦੁਆਰੇ ਸਾਹਿਬ ਵਿੱਚ ਰਹਿੰਦੇ ਹਨ, ਰੱਬ ਤੋਂ ਨਹੀਂ ਡਰਦੇ

- ਸਤਵਿੰਦਰ ਕੌਰ ਸੱਤੀ (ਕੈਲਗਰੀ)

satwinder_7@hotmail.com
ਜੋ ਗੁਰਦੁਆਰੇ ਸਾਹਿਬ ਵਿੱਚ ਰਹਿੰਦੇ ਹਨ, ਰੱਬ ਤੋਂ ਨਹੀਂ ਡਰਦੇ। ਜੋ ਗਿਆਨੀ ਧਿਆਨੀ ਆਪ ਹਨ। ਉਪਰ ਦੀ ਗਾਤਰੇ ਪਾਏ ਹਨ, ਗੁਰਦੁਆਰੇ ਸਾਹਿਬ ਵਿੱਚ, ਵੱਡਿਆਂ ਦੀ ਗੱਲ ਵੱਖਰੀ ਹੈ। ਇਸ ਨੂੰ ਇਨ੍ਹਾਂ ਦੇ ਛੋਟੇ ਬੱਚੇ ਵੀ ਆਪਣੀ ਜਾਇਦਾਦ ਸੱਮਝਦੇ ਹਨ। ਆਪਣੇ ਪਿਉ ਦੀ ਜਾਇਦਾਦ ਨੂੰ ਕੋਈ ਰੱਖੇ, ਚਾਹੇ ਵੇਚੇ, ਚਾਹੇ ਤੋੜੇ।
ਜੇ ਉਥੇ ਦਾ ਖਾਂਦੇ ਹਨ, ਉਡਾਉਣਗੇ ਵੀ ਉਥੇ ਦਾ ਹੀ।
ਗੱਧੇ ਨੂੰ ਦਿੱਤਾ ਲੂਣ, ਅਖੇ ਕੰਨ ਪਾਟਦੇ ਹਨ। ਪਵਿਤਰ ਸਥਾਂਨ ਮਨ ਦੇ ਮੰਨਣ ਦੀ ਜਗਾ ਹੈ। ਗੁਰਦੁਆਰੇ ਸਾਹਿਬ ਨੂੰ ਗਰਾਂਊਡ ਸੱਮਝਿਆ ਹੋਇਆ ਹੈ। ਇਥੇ ਬੱਚਿਆਂ ਨੂੰ ਸਵੇਰ ਤੋਂ ਰਾਤ ਤੱਕ ਖੇਡਣ ਨੂੰ ਛੱਡ ਦਿੰਦੇ ਹਨ। ਛੁੱਟੀਆਂ ਵਿੱਚ ਕਈ ਤਾਂ ਬੱਚਿਆਂ ਨੂੰ ਗੁਰਦੁਆਰੇ ਸਾਹਿਬ ਛੱਡ ਕੇ, ਕੰਮਾਂ ਤੇ ਵੀ ਚਲੇ ਜਾਂਦੇ ਹਨ। ਬੱਚੇ ਪੌੜੀਆਂ, ਲੰਗਰ ਹਾਲ, ਕਾਰ ਪਾਰਕੀਗ, ਦਰਬਾਰ ਹਾਲ ਵਿੱਚ, ਲੋਕਾਂ ਵਿੱਚ ਟੱਕਰਾਂ ਮਾਰਦੇ, ਸ਼ਲਾਗਾਂ ਲਾਉਂਦੇ ਫਿਰਦੇ ਹਨ। ਭੋਗ ਪੈਣ ਪਿਛੋਂ, ਕੀਰਤਨ ਵਾਲੀ ਸਟੇਜ ਦੇ ਉਤੇ, ਆਲੇ ਦੁਆਲੇ ਖੂਬ ਟੱਪਦੇ ਹਨ। ਗੁਰਦੁਆਰੇ ਸਾਹਿਬ ਦੇ ਬਾਰੀਆਂ ਦੇ ਸ਼ੀਸੇ, ਕੰਧਾਂ ਸਭ ਭੰਨਿਆਂ ਪਿਆਂ ਹੈ। ਸਾਡੇ ਵਰਗਿਆਂ ਦਿਆਂ ਬੱਚਿਆਂ ਨੂੰ ਤਾਂ ਇਹ ਖੜ੍ਹਨ ਵੀ ਨਹੀਂ ਦਿੰਦੇ। ਨਵੇਂ ਆਏ ਬੱਚੇ ਨੂੰ ਬਹੁਤੀ ਵਾਰ ਮੈਂਬਰ ਪੁੱਛ ਵੀ ਲੈਂਦੇ ਹਨ। ਕੋਈ ਕੰਮ ਹੈ। ਨਾਂ ਹੀ ਸਾਡੇ ਬੱਚੇ ਤੱਬਲਿਆਂ ਵਾਜਿਆਂ ਨੂੰ ਵੱਜਾਉਣਾਂ ਜਾਣਦੇ ਹਨ। ਇੰਨ੍ਹਾਂ ਦੇ ਆਪਣੇ ਬੱਚੇ ਹੀ ਇਹੋਂ ਜਿਹੀਆਂ ਖੇਡਾਂ ਖੇਡਦੇ ਹਨ। ਵਾਹਿਗੁਰੂ ਵਾਹਿਗੁਰੂ ਕਰਦਿਆਂ ਨੇ ਜੋਸ਼ ਵਿੱਚ ਤੱਬਲੇ ਹੋਰ ਕੁੱਟ ਲਏ ਹੋਣੇ ਨੇ। ਤਾਂਹੀਂ ਪਾਟ ਗਏ ਹੋਣੇ ਨੇ। ਵਾਜਾਂ ਭੋਰਾ ਵੱਧ ਵੱਜ ਗਿਆ ਹੋਣਾ ਹੈ। ਭੂਤਾਂ ਆਈਆਂ ਹੋਈਆਂ ਵਾਂਗ ਤਾਂ ਉਛਲਦੇ ਹਨ। ਵਾਜੇ ਤਬਲੇ ਹੀ ਕੰਨ ਖਾਂਦੇ ਹਨ। ਬਾਣੀ ਦੇ ਸ਼ਬਦ ਤਾਂ ਰਾਗੀਆਂ ਦੇ ਮੂਹੋਂ ਸਾਫ਼ ਸੁੱਣਦੀ ਹੀ ਨਹੀਂ ਹੈ।
ਇਕ ਹੋਰ ਮਹਾਨ ਕੀਰਤਨ ਦਾ ਵੱਡਾ ਕੀਰਤਨੀਆਂ ਆਇਆ ਸੀ। ਵਾਜਾ ਲੈ ਕੇ ਵਿਚਾਲੇ ਬੈਠਾ ਸੀ। ਆਲੇ ਦਆਲੇ ਚੇਲੇ ਬੈਠੇ ਸਨ। ਦਿਮਾਗ ਤੇ ਜ਼ੋਰ ਦੇਣ ਤੇ ਵੀ ਸੱਮਝ ਨਹੀਂ ਪਈ। ਵਾਜੇ ਡੋਲਕੀਆਂ ਹੀ ਵੱਜਦੇ ਸੁਣ ਰਹੇ ਸਨ। ਜਦੋਂ ਚੇਲਾ ਬੋਲਿਆ ਤਾਂ ਜਾ ਕੇ ਸੱਮਝ ਪਿਆ। ਗੁਰੂ ਨਾਲੋਂ ਵੇਲਾ ਜਿਆਦਾ ਗਿਆਨੀ ਹੈ। ਬੜੀ ਸ਼ਰਮ ਦੀ ਗੱਲ ਹੈ। ਗਿਆਨੀਆਂ ਦੇ ਬੱਚੇ ਕੀ ਜਾਣਦੇ ਹਨ। ਰੱਬ ਦਾ ਡਰ ਕੀ ਹੁੰਦਾ ਹੈ? ਮਾਂਪੇ ਰੱਬ ਤੋਂ ਨਹੀਂ ਡਰਦੇ। ਸਾਰੇ ਜਾਣਦੇ ਹਨ। ਉਹ ਆਪ ਇਥੇ ਜਿਹੜੀ ਹੁਲੜ ਬਾਜੀ ਕਰਦੇ ਹਨ।
ਬੱਚਿਆਂ ਨੂੰ ਪ੍ਰਧਾਂਨ ਕਿਵੇ ਹੱਟਾ ਦੇਵੇ। ਇਨ੍ਹਾਂ ਦੇ ਮਾਂਪਿਆਂ ਨੇ ਹੀ ਤਾਂ ਵੋਟਾਂ ਵੇਲੇ ਪੂਰਾਂ ਜ਼ੋਰ ਲਾ ਕੇ ਇਸ ਨੂੰ ਜਿੱਤਾਇਆ ਸੀ। ਇਨ੍ਹਾਂ ਨਾਲ ਤਾਂ ਰੱਬ ਆਪ ਭਾਵੇਂ ਟੱਕਰ ਲੈ ਲਵੇ। ਕਿਸੇ ਜੁਆਕ ਦੀ ਲੱਤ, ਬਾਂਹ, ਅੱਖ ਨਿੱਕਲ ਗਈ। ਆਪੇ ਗੋਲਕ ਹੈਗੀ ਆ, 10-20 ਲੱਖ ਦਾ ਹਰਜਾਨਾ ਭਰਨ ਲਈ। ਆਪੇ ਸੰਗਤ ਬਥੇਰੇ ਪੈਸੇ ਦੇਵੇਗੀ। ਜਤੀਮਾਂ ਦਾ ਇਲਾਜ਼ ਕਰਾਉਣ ਲਈ। ਹੁਣ ਵੀ ਤਾਂ ਤੁਹਾਡਾ ਦਿਤਾ, ਦੋਂਨੇ ਸਮੇਂ ਖਾਂਦੇ ਹਨ। ਦੁੱਧ ਘਿਉ ਖੁੱਲਾ ਹੈ। ਇਥੇ ਅੱਡੀ ਛੱੜਪਾ ਨਹੀਂ ਖੇਡਣਗੇ, ਹੋਰ ਆਪਣੇ ਲੱਕੜ ਦੇ ਘਰਾਂ ਵਿੱਚ ਖੇਡਣਗੇ। ਉਹ ਘਰ ਤਾਂ ਪਹਿਲਾਂ ਹੀ ਜੱੜਕੀ ਜਾਂਦੇ ਹਨ। ਹਿਲਣ ਥੋੜੀ ਲਾਉਣੇ ਹਨ। ਇੰਨ੍ਹੇ ਮਹਿੰਗੇ ਘਰ ਬਾਰ ਬਾਰ ਥੋੜੀ ਖ੍ਰੀਦ ਹੁੰਦੇ ਹਨ। ਸਭਾਲ ਕੇ ਰੱਖਣੇ ਪੈਂਦੇ ਹਨ।
ਗੁਰਦੁਆਰੇ ਸਾਹਿਬ ਦਾ ਕੀ ਹੈ। ਹੋਰ ਬੱਣ ਜੂਗਾ। ਲੋਕਾਂ ਨੂੰ ਅਪੀਲ ਹੀ ਕਰਨੀ ਹੈ। ਕੋਈ ਸ਼ਰਾਬੀ ਗੁਰਦੁਆਰੇ ਸਾਹਿਬ ਦੇ ਬਾਰੀਆਂ ਦੇ ਸ਼ੀਸੇ, ਕੰਧਾਂ ਸਭ ਭੰਨ ਗਿਆਂ ਹੈ। ਮੁਰਮੱਤ ਕਰਾਉਣੀ ਹੈ। ਬੜਾਂ ਵੱਡਾ ਖ਼ੱਰਚਾ ਹੈ। ਛੇਤੀ ਤੋਂ ਛੇਤੀ ਮਾਇਆ ਦੇਵੋਂ। ਸੰਗਤ ਦੇ ਵਿੱਚ ਵੀ 80% ਸ਼ਰਾਬੀ ਹੀ ਹੁੰਦੇ ਹਨ। ਉਨ੍ਹਾਂ ਨੇ ਹੀ ਪੱਲੇ ਖਾਲੀ ਕਰਨੇ ਹਨ। ਤਾਂਹੀਂ ਸਾਂਮ ਨੂੰ ਖਾਓ ਪੀਓ ਦੇ ਸਮੇਂ ਹੀ ਚੰਦਾਂ ਇੱਕਠਾ ਕਰਦੇ ਹਨ। ਸ਼ਰਾਬੀ ਇੱਕ ਦੂਜੇ ਤੋਂ ਵੱਧ ਕੇ ਵਾਰਨੇ ਕਰਦੇ ਹਨ। 20% ਗਿਆਨੀ ਦੁਆਨੀ ਨਹੀਂ ਦਿੰਦੇ। ਸਿਰਫ਼ ਖਾਣ ਪੀਣ ਚੌਧਰ ਕਰਨ ਆਉਂਦੇ ਹਨ। ਬਹੁਤੇ ਘਰੋਂ ਕੱਢੇ ਹੀ ਹੁੰਦੇ ਹਨ। ਮੈਂਬਰਾਂ ਵਿੱਚ ਵੀ ਬਹੁਤੇ ਬੱਚਿਆਂ ਨਾਲ ਨਹੀਂ ਰਹਿੰਦੇ। ਬੱਚਿਆਂ ਦੇ, ਬੱਚਿਆਂ ਦੇ ਨੱਕ ਜਰੂਰੀ ਪੁੰਝਣੇ ਹਨ। ਗੁਰਦੁਆਰੇ ਸਾਹਿਬ ਹਮ ਉਮਰ ਦੇ ਬੁੱਢਿਆਂ ਬੁੱਢੀਆਂ ਨਾਲ ਹੱਸ ਖੇਡ ਕੇ ਸਮਾਂ ਗੁਜ਼ਰ ਜਾਂਦਾ ਹੈ। ਪੱਕੀਆਂ ਪੱਕਾਈਆਂ ਮਿਲ ਜਾਂਦੀ ਹਨ। ਸਾਰੇ ਮੋਜ਼ ਮਸਤੀ ਕਰਨ ਜਾਂਦੇ ਹਨ।
ਗੁਰਦੁਆਰੇ ਸਾਹਿਬ ਵਿੱਚ ਦਰਬਾਰ ਹਾਲ ਵਿੱਚ ਉਚੀ ਉਚੀ ਗੱਲ਼ਾਂ ਮਾਰਦੇ ਹਨ। ਜੇ ਇੰਨ੍ਹਾਂ ਨੂੰ ਕਹੋਂ, "ਚੁੱਪ ਕਰਕੇ, ਮਹਾਰਾਜ ਦਾ ਪਾਠ ਹੀ ਸੁੱਣ ਲਵੋਂ। ਸਾਂਤੀ ਤੇ ਚੁੱਪ ਦਾ ਦਾਨ ਬੱਕਸ਼ੋ। "ਜੁਆਬ ਦਿੰਦੇ ਹਨ," ਇਹ ਪਾਠ ਸਾਡਾ ਨਹੀਂ ਹੈ। ਜਿਸ ਨੇ ਪ੍ਰਕਾਸ਼ ਕਰਾਇਆ ਹੈ। ਉਹ ਸੁੱਣੀ ਜਾਵੇ। ਸਾਡਾ ਤਾਂ ਪਹਿਲਾਂ ਹੀ ਸਿਰ ਦੁੱਖਦਾ ਹੈ।" ਇਹੋ ਜਿਹੇ ਵਿਹਲੜ ਨਾਲ ਹੀ ਪ੍ਰਧਾਨ ਨੂੰ ਉਂਗਲ਼ ਲਾ ਜਾਂਦੇ ਹਨ। ਨੌਹਾ ਦੀ ਝਿੜਕ, ਨਖਰੇ ਕਿਉਂ ਉਠਾਂਉਣੇ ਹਨ। ਗੁਰਦੁਆਰੇ ਸਾਹਿਬ ਸਾਂਝਾ ਬਾਬਾ ਹੈ। ਸਾਂਝੇ ਬਾਬੇ ਦੀ ਕਿੰਨ੍ਹੀ ਕੁ ਸੇਵਾ ਹੁੰਦੀ ਹੈ। ਬਾਬੇ, ਬੇਬੇ ਚੰਗ੍ਹੀ ਤਰ੍ਹਾਂ ਜਾਣਦੇ ਹਨ। ਬੱਚੇ ਲੱਤਾਂ ਘੁੱਟਦੇ ਹਨ। ਜਾਂ ਲੱਤਾਂ ਖਿੱਚਦੇ ਹਨ। ਬਾਬੇ, ਬੇਬੇ ਖਾਂਣ ਨੂੰ ਦੇਈ ਜਾਂਣ ਜੈ ਜੈ ਕਾਰ ਹੁੰਦੀ ਹੈ। ਨਹੀਂ ਤਾਂ ਹੱਸ਼ਰ ਸਾਰੇ ਜਾਣਦੇ ਹਨ। ਆਪਣੇ ਵੀ ਨਹੀਂ ਪਹਿਚਾਣਦੇ। ਪ੍ਰਧਾਨ ਜੀ ਇਹ ਬੱਚੇ ਤੁਹਾਡੇ ਆਪਣੇ ਯਾਰਾਂ, ਮੈਂਬਰਾਂ ਦੇ ਹਨ। ਅਮੀਰਾਂ ਦੇ ਬੱਚੇ ਵਿਗੜੇ ਹੁੰਦੇ ਹਨ। ਪੰਗਾਂ ਨਾ ਲਿਉ। ਪਿਛਾ ਲਿਆ ਦੇਣਗੇ। ਜਿਵੇਂ ਰਾਜਨੀਤਿਕ ਦੇ ਬੱਚੇ ਗੁੰਡਾਗਰਦੀ ਕਰਦੇ ਹਨ। ਹੋਰ ਨਾਂ ਸੰਗਤ ਮੱਥਾਂ ਟੇਕਨ ਕੰਨੀਓ ਰਹਿ ਜਾਵੇਂ। ਕਿਉਂਕਿ ਰੱਬ ਤਾਂ ਤੁਹਾਡੇ ਚਰਨਾਂ ਵਿੱਚ ਹੀ ਬੈਠਾਂ ਹੈ। ਰੱਬ ਪ੍ਰਧਾਂਨਾ ਦਾ ਗੁਲਾਮ ਹੈ। ਜਿਧਰ ਨੂੰ ਉਸ ਨੂੰ ਪ੍ਰਧਾਨ ਜੀ ਉਂਗਲ਼ ਕਰਦੇ ਹਨ। ਉਸੇ ਨੂੰ ਅਸ਼ੀਰਵਾਦ ਰੱਬ ਦਿੰਦਾ ਹੈ। ਲੋਕ ਪ੍ਰਧਾਨ ਦੀ ਮੇਹਰਬਾਨੀ ਨਾਲ ਜਿਉਂ ਰਹੇ ਹਨ। ਪ੍ਰਧਾਨ ਦੀ ਆਥਣ ਸਵੇਰ ਜੈ ਬੁਲਾਇਆ ਕਰੀਏ। ਜੇ ਚਾਰ ਦਿਨ ਹੋਰ ਜਿਉਣਾ ਹੈ। ਬਾਬਿਓ ਜੈ ਹੋ।

Comments

Popular Posts