ਸਿਮਰਨ ਕੀ ਹੈ?

-ਸਤਵਿੰਦਰ ਕੌਰ ਸੱਤੀ (ਕੈਲਗਰੀ) -
ਸਿਮਰਨ ਕੀ ਹੈ? ਜਦੋਂ ਕਿਸੇ ਪਾਸੇ ਸਾਡਾ ਧਿਆਨ ਲੱਗ ਜਾਂਦਾ ਹੈ। ਅਸੀਂ ਆਪਣਾਂ ਆਪ ਭੁੱਲ ਕੇ ਸੁਰਤ ਉਸ ਵਿੱਚ ਜੋੜ ਲੈਂਦੇ ਹਾਂ। ਕਿਸੇ ਕੰਮ ਵਿੱਚ ਮਸਤ ਹੋ ਜਾਂਦੇ ਹਾਂ। ਜਿਸ ਵਿੱਚ ਮਨ ਅੰਤਰ ਧਿਆਨ ਹੁੰਦਾ ਹੈ, ਇਹ ਸਿਮਰਨ ਹੈ। ਮੇਹਨਤ ਕਰਕੇ ਰੋਟੀ ਖਾਂਣੀ ਹੈ। ਕਿਸੇ ਦਾ ਹੱਕ ਨਹੀਂ ਮਾਰਨਾਂ। ਗ੍ਰਹਿਸਤ ਪਾਲਣੀ ਹੈ। ਭੁੱਖਿਆਂ ਨੂੰ ਖਲਾਉਣਾਂ ਹੈ। ਇਹ ਹੈ ਸਿਮਰਨ ਸਮਾਧੀ। ਕਿਰਤ, ਕਮਾਈ ਕਰਕੇ ਘਰ ਪਰਿਵਾਰ ਨੂੰ ਚਲਾਉਣਾ ਹੈ। ਨਾਲ ਉਸ ਰੱਬ ਦਾ ਸ਼ੁਕਰ ਕਰਦੇ ਹੋਏ, ਚੇਤੇ ਵਿੱਚ ਵੀ ਰੱਖਣਾਂ ਹੈ। ਕਿਸੇ ਵੀ ਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਅਜਿਹੇ ਸਿਮਰਨ ਵੱਡੇ ਵੱਡੇ ਪਡਾਲ, ਦਿਵਾਨ ਲਾ ਕੇ ਨਹੀਂ ਕਰਾਏ। ਆਪ ਨੂੰ ਗੁਰੂ ਜੀ ਨੇ ਬ੍ਰਹਿਮ ਗਿਆਨੀ ਨਹੀਂ ਕਹਾਇਆ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਬ੍ਰਹਿਮ ਗਿਆਨੀ ਕਿਹਾ ਸੀ। ਹੁਣ ਤਾਂ ਹਰ ਚੋਲੇ ਵਾਲਾਂ ਬ੍ਰਹਿਮ ਗਿਆਨੀ ਬੱਣਿਆਂ ਫਿਰਦਾ ਹੈ। ਬ੍ਰਹਿਮ ਗਿਆਨੀ ਕੀ ਹੈ। ਜਿਸ ਨੂੰ ਦੁਨੀਆਂ ਦੁਨੀਆਂ ਦਾਰੀ ਦੀ ਸਿਆਣਪ ਆ ਜਾਵੇਂ। ਤਾਂਹੀਂ ਕੋਈ ਸਲਾਹ ਮਸ਼ਵਰੇ ਕਰਦੇ ਸਮੇਂ, ਘਰ ਦੇ ਵੱਡੀ ਉਮਰ ਦੇ ਤੋਂ ਰਾਏਂ ਲਈ ਜਾਂਦੀ ਹੈ। ਪਰ ਅੱਜ ਦੇ ਬ੍ਰਹਿਮ ਗਿਆਨੀ ਹੁਣੀ ਨਾਂ ਤਾਂ ਪੜ੍ਹਾਈ ਪੂਰੀ ਕੀਤੀ ਹੁੰਦੀ ਹੈ। ਵਿਦਿਆ ਦਾ ਗਿਆਨ ਵੀ ਨਹੀਂ ਹੁੰਦਾ। ਘਰੋਂ ਭੱਜਿਆ ਨੇ ਵਿਆਹ ਵੀ ਨਹੀਂ ਕਰਿਆ ਹੁੰਦਾ। ਅਗਰ ਦੁਨੀਆਂ ਦਾਰੀ ਨਹੀਂ ਆਉਂਦੀ, ਲੋਕਾਂ ਨੂੰ ਸਮਝਾਂਉਣਗੇ ਕੀ? ਇਸ ਤੋਂ ਅੱਗੇ ਕੁੱਝ ਨਹੀਂ ਹੈ। ਇੰਨ੍ਹੀ ਥਾਂ ਵਿੱਚ ਹੀ ਰੱਬ ਵੱਸਦਾ ਹੈ। ਸਾਡੇ ਪਤੀ-ਪਤਨੀ, ਬੱਚਿਆਂ ਵਿੱਚ ਹੀ ਰੱਬ ਹੈ। ਜਿਸ ਨੇ ਪਹਿਚਾਨ ਲਿਆ, ਉਹ ਸੁਰਗਾ ਵਿੱਚ ਜੀਅ ਰਿਹਾ ਹੈ। ਬ੍ਰਹਿਮ ਗਿਆਨੀ ਕਹਾਉਣ ਵਾਲੇ ਕੀੜਿਆ ਤੋਂ ਵੀ ਮਾਂੜੀ ਜਿੰਦਗੀ ਜੀਅ ਰਹੇ ਹਨ। ਕੀੜੇ ਤਾਂ ਫਿਰ ਵੀ ਘੁੰਮ ਫਿਰ ਕੇ ਖਾਂਣਾਂ ਦਾਣਾਂ ਲੱਭ ਕੇ ਢਿੱਡ ਭਰਦੇ ਹਨ। ਇਹ ਟੱਬਰ ਵਾਲਿਆਂ ਨੂੰ ਮੂਰਖ ਬੱਣਾ ਰਹੇ ਹਨ। ਇੱਟਾਂ ਸੀਮਿੰਟ ਦੀ ਇਮਾਰਤ ਨੂੰ ਹਰੀ ਦਾ ਮੰਦਰਾਂ ਕਹਿੰਦੇ ਹਨ। ਇਸ ਵਿੱਚ ਵਿਹਲੇ ਚਿੱਟੇ ਪੱਕੜੇ ਪਾ ਕੇ ਧਰਨੇ ਮਾਰੀ ਬੈਠੇ ਹਨ। ਪੂਜਾਂ ਦਾ ਮਾਲ ਖਾ ਕੇ ਗੋਗੜਾਂ ਵਧਾਈ ਜਾਂਦੇ ਹਨ। ਬ੍ਰਹਿਮ ਗਿਆਨੀ ਬਣੇ, ਢੋਲਕੀਆਂ ਵਾਜੇ ਵੱਜਾਂ ਕੇ ਸਰੀਰ ਨੂੰ ਜ਼ੋਰ-ਜੋਰ ਦੀ ਝੱਕਟੇ ਮਾਰਦੇ ਹਨ। ਗਿਆਨੀ ਪਹਿਲਾਂ ਉਪਰ ਨੂੰ ਬੁੱੜਕਦਾ ਹੈ। ਫਿਰ ਉਨੇ ਜ਼ੋਰ ਨਾਲ ਧਰਤੀ ਤੇ ਵੱਜਦਾ ਹੈ। ਜਿਵੇਂ ਨੱਲਕਾਂ ਲਾਉਣ ਵਾਲਾਂ ਧਰਤੀ ਵਿੱਚ ਗਲੀ ਕੱਢਦਾ ਹੈ। ਸ਼ੁਕਰ ਹੈ। ਗੁਰਦੁਆਰਾਂ ਸਾਹਿਬ ਪੱਕਾ ਹੈ। ਨਹੀਂ ਤਾਂ ਇਹ ਵਿਹਲੇ ਸਾਧਾਂ ਵਿੱਚ ਜ਼ੋਰ ਇੰਨ੍ਹਾਂ ਹੈ। ਧਰਤੀ ਪੱਟ ਦੇਣ। ਕਈ ਤਾਂ ਆਲੇ-ਦੁਆਲੇ, ਨਾਲ ਵਾਲਿਆਂ ਦੇ ਵਿੱਚ ਵੱਜ ਵੱਜ ਕੇ ਲੋਕਾਂ ਦੇ ਪਾਸੇ ਭੰਨ ਦਿੰਦੇ ਹਨ। ਜਿਵੇਂ ਸਿਆਪਾ ਕਰਨ ਵਾਲੀਆਂ ਬੁੱੜੀਆਂ ਅੱਗੇ ਕਰਦੀਆਂ ਹੁੰਦੀਆਂ ਸੀ। ਸਿਆਪਾ ਕਰਨ ਦਾ, ਉਹ ਬੇਬੇਆਂ ਦਾ ਤਾਂ ਰਿਵਾਜ਼ ਹੱਟ ਗਿਆ। ਪਰ ਬਾਬਿਆਂ ਨੇ ਚੰਗ੍ਹਾਂ ਧੂਤਕੜਾਂ ਪਾਇਆ ਹੋਇਆ ਹੈ। ਬਾਂਹਾਂ ਉਲਾਰ ਉਲਾਰ ਕੇ ਰੱਬ ਨੂੰ ਅਵਾਜ਼ਾਂ ਮਾਰਦੇ ਹਨ। ਕਈ ਤਾਂ ਆਂਏਂ ਬੋਲਦੇ ਨੇ ਜਿਵੇਂ ਗਰਾਰੀ ਫਸੀ ਹੁੰਦੀ ਹੈ। ਇਸ ਤਰ੍ਹਾਂ ਬੋਲਣ ਨਾਲ ਦੁਨੀਆਂ ਦੇ ਖ਼ਸਮ ਨੂੰ ਵੀ ਨਹੀ ਸੁੱਣਦਾ। ਕਈ ਤਾਂ ਆਂਏਂ ਬੋਲਦੇ ਨੇ ਜਿਵੇਂ ਸਇਕਲ ਦੇ ਕੁੱਤੇ ਫੇਲ ਹੋ ਗਏ ਹੁੰਦੇ ਹਨ। ਦਮ ਉਖੜ ਜਾਂਦੇ ਹਨ। ਹੌਕਣ ਲੱਗ ਜਾਂਦੇ ਹਨ। ਇਸ ਤਰ੍ਹਾਂ ਬੋਲਣ ਵਾਲੇ ਬੰਦੇ ਨੂੰ ਵੀ ਅਸੀਂ ਕਹਿੰਦੇ ਹਾਂ, ਬੰਦਿਆਂ ਵਾਂਗ ਗੱਲ ਕੇ ਟੋਊਂ-ਟੋਊਂ ਸਾਨੂੰ ਸੱਮਝ ਨਹੀਂ ਲੱਗਦੀ। ਇਹੋ ਜਿਹੀ ਅਵਾਜ਼ ਸੁੱਣਕੇ ਖ਼ਸਮ ਨੇ ਨੇੜੇ ਤਾ ਕੀ ਲੱਗਣਾ ਹੈ। ਘਰ ਛੱਡ ਕੇ ਭੱਜ ਜਾਵੇਗਾ। ਰੱਬ ਤਾਂ ਬੈਠਾ ਹੀ ਸਰੀਰ ਦੇ ਘਰ ਵਿੱਚ ਹੈ। ਸੱਦਦੇ, ਹਾਕਾਂ ਕਿਥੋ ਮਾਰਦੇ ਹਨ। ਸਰੀਰ ਨੂੰ ਚਲਾਉਣ ਵਾਲਾਂ ਕਿਤੇ ਗੁਆਚ ਗਿਆ ਹੈ। ਬੋੜੀਆਂ ਪਾ-ਪਾ ਕੇ ਦਹਾਈਆਂ ਦਿੰਦੇ ਹਨ। ਕਈ ਤਾਂ ਬੇਹੋਸ਼ ਹੋ ਜਾਂਦੇ ਹਨ। ਕਈ ਵਗੈਰ ਰੁਕੇ ਬੁੜਕੀ ਜਾਂਦੇ ਹਨ। ਜਿਸ ਦਾ ਸਰੀਰ ਹੀ ਨਹੀਂ ਟਿੱਕਿਆ, ਇਹੋ ਜਿਹਿਆਂ ਦਾ ਮਨ ਕਿਥੇ ਟਿਕਣਾ ਹੈ? ਦੁਨੀਆਂ ਨੂੰ ਵੀ ਆਪਣੇ ਵਾਂਗ ਬੰਦਲਾਈ ਫਿਰਦੇ ਹਨ। ਇੰਨ੍ਹਾਂ ਨੇ ਕੰਮ ਧੰਦਾਂ ਕੀ ਕਰਨਾਂ ਹੈ? ਵਿਹਲੇ ਰਾਤਾਂ ਨੂੰ ਜਾਗਰਨ ਕਰਕੇ, ਟੱਪ ਕੁੱਦ ਕੇ ਹੀ ਥੱਕ ਟੁੱਟ ਜਾਂਦੇ ਹਨ। ਸੰਗਤ ਬਥੇਰਾਂ ਅੰਨ ਧੰਨ ਦੇ ਦਿੰਦੀ ਹੈ। ਇੰਨ੍ਹਾਂ ਮੁਤਾਬਕ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਤਾਂ ਐਵੇਂ ਹੀ ਲਿੱਖ ਦਿੱਤਾ ਹੈ। ਕੱਲਾ ਵਾਹਿਗੁਰੂ ਹੀ ਬੋਲਣਾਂ ਬਹੁਤ ਹੈ। ਗੁਰੂ ਗ੍ਰੰਥਿ ਜੀ ਪੜ੍ਹਨ ਦੀ ਲੋੜ ਹੀ ਨਹੀਂ। ਨਾਂ ਹੀ ਲੋਕਾਂ ਨੂੰ ਪੜ੍ਹ ਨੂੰ ਸਮਾਂ ਦਿਦੇ ਹਨ। ਬਾਣੀ ਪੜ੍ਹਨ ਦਾ। ਉਸ ਲਈ ਗ੍ਰੰਥੀ ਜੋ ਹਨ। ਜੇ ਸਾਰੇ ਹੀ ਮਾਹਾਰਾਜ ਪੜ੍ਹਕੇ ਬ੍ਰਹਿਮ ਗਿਆਨੀ ਬਣ ਗਏ, ਤਾਂ ਗ੍ਰੰਥੀਆਂ, ਸਾਧਾਂ, ਪ੍ਰਧਾਂਨਾਂ ਨੂੰ ਮੇਹਨਤ ਮਜਦੂਰੀ ਕਰਨੀ ਪੈਣੀ ਹੈ। ਤਾਂਹੀਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਸਾਹਿਬ ਪੜ੍ਹਨ ਦੀ ਨਸੀਅਤ ਨਹੀਂ ਦਿੰਦੇ। ਇੰਨ੍ਹਾਂ ਕੋਲੇ ਆਪ ਜਾਇਆ ਕਰੀਏ, ਨਾਲੇ ਬੁੜੀਆਂ ਕੁੜੀਆਂ ਲੈ ਗਏ, ਜੇਬ ਵਿਚੋਂ ਵੀ ਪੁੰਨਦਾਨ ਵੀ ਕਰੀਏ। ਤਾਂਨੀ ਮਨਚਲੇ ਸਾਧ ਕੱਲੇ ਵਾਹਿਗੁਰੂ ਸ਼ਬਦ ਵਿਚ ਹੀ ਉਲਝਾਈ ਫਿਰਦੇ ਹਨ। ੧੪੩੦ ਪੇਜ ਲਿਖ ਗਏ। ਬਸ ੧੪੦੨ -੧੪੦੩ ਤੇ ਜਾਕੇ ੧੫ ਵਾਰ ਵਾਹਿਗੁਰੂ ਸ਼ਬਦ ਆਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘ ਜੋਗਾਂ ਸਿੰਘ ਨੂੰ ਗਾਉਣ ਵਾਲੀ ਦੇ ਕੋਠੇ ਤੇ ਨਹੀਂ ਸੀ ਜਾਣ ਦਿੱਤਾ। ਸਾਰੀ ਰਾਤ ਆਪ ਪਹਿਰਾਂ ਦਿੱਤਾ ਸੀ। ਸਾਡੇ ਪ੍ਰਧਾਂਨ ਜੀ ਕੋਈ ਗਾਉਣ ਵਾਲਾਂ ਸੁੱਣਨ ਵੱਲੋਂ ਨਹੀਂ ਛੱਡਦੇ। ਆਪ ਸਆਗਤ ਕਰਦੇ ਹਨ। ਨਾਲ ਹੀ ਪੇਪਰ ਤੇ ਵੀ ਫੋਟੋਂ ਕਢਾਉਂਦੇ ਹਨ। ਗੁਰਦਾਸ ਮਾਨ ਵਰਗੇ ਦਾ ਸ਼ੋ ਕਿਰਪਾਨ ਦਾ ਇਸ਼ੂ ਬੱਣਾ ਕੇ ਬੰਦ ਕਰਾਂ ਦਿੰਦੇ ਹਨ। ਇਹੋਂ ਜਿਹੇ ਕਿਰਪਾਨਾਂ ਪਾਉਣ ਵਾਲੇ ਪਾਠ ਨਹੀਂ, ਗਾਉਣ ਸੁੱਣਦੇ ਹਨ। ਇਹ ਕੌਮ ਨੂੰ ਸੇਧ ਦੇਣਗੇ। ਜਿਹੜੇ ਕੋਈ ਗਾਉਣ ਵਾਲਾਂ, ਗਾਉਣ ਵਾਲੀ ਨਹੀਂ ਛੱਡਦੇ। ਲੋਕਾਂ ਨੂੰ ਕੁੜੀਆਂ ਬੁੜੀਆਂ ਗਿਆਨੀ ਨਾਲ ਸਿਮਰਨ ਕਰਨ ਲਾਅ ਦਿੰਦੇ ਹਨ। ਫਿਰ ਗਿਆਨੀ ਤੋਂ ਵੀ ਉਚੀ ਹੋਕਰੇ ਮਾਰਦੀਆਂ ਹਨ। ਇਹ ਆਪ ਨਾਚ ਦੇਖਦੇ ਹਨ। ਜੇ ਅੱਜ ਗੁਰੂ ਸੱਹਮਣੇ ਆ ਜਾਵੇ। ਉਸ ਨੂੰ ਵੀ ਜਲਵਾਂ ਦਿਖਾਂ ਦੇਣ।

Comments

Popular Posts