ਸੱਚ ਸੁੱਣਨਾ ਸਿੱਖੀਏ

ਸਤਵਿੰਦਰ ਕੌਰ ਸੱਤੀ (ਕੈਲਗਰੀ)- —

ਦੋਹਾਈ ਦੇਈ ਜਾਦੇ ਨੇ ਦਸਮ ਗ੍ਰੰਥਿ ਵਿੱਚ ਕੀ ਕੀ ਲਿਖਿਆ ਹੈ। ਧੀਆ ਭੈਣਾ ਦੇ ਪੜ੍ਹਨ ਵਾਲਾ ਨਹੀ ਹੈ। ਪਰਦਾ ਪਾਉਣ ਦੀ ਜਗ੍ਹਾਂ ਰੋਜ਼ ਦਸਮ ਗ੍ਰੰਥਿ ਦੀ ਲੱਚਰਤਾ ਨੂੰ ਉਛਾਲਿਆ ਜਾਦਾ ਹੈ। ਜਿਸ ਨੇ ਨਹੀ ਪੜ੍ਹਿਆ ਜਰੂਰ ਪੜ੍ਹਨਾ ਚਹੁੰਦਾ ਹੈ। ਗੰਦ ਤੋਂ ਬਚਿਆ ਜਾਦਾ ਹੈ। ਸੜਾਂਦ ਦਾ ਅਸਰ ਦਿਮਾਗ ਤੇ ਹੋ ਹੀ ਜਾਦਾ ਹੈ। ਪੰਜ ਸਿੰਘ ਸਾਹਿਬਾਨ ਜੋ ਤਾਨਾਸ਼ਹੀ ਕਰਦੇ ਨੇ। ਆਪਾ ਬੱਚ ਨਹੀ ਸਕਦੇ। ਉਹ ਤਾਕਤ ਵਾਰ ਨੇ। ਕੌਮ ਦੀ ਵਾਂਗ ਡੋਰ ਭੇੜੀਆਂ ਹੱਥ ਆਈ ਹੈ। ਸਾਂਨ੍ਹ ਖੋਰੂ ਪਾ ਕੇ ਆਪੇ ਥੱਕ ਕੇ ਹੱਟਦੇ ਹੁੰਦੇ ਨੇ। ਪੰਜ ਸਿੰਘ ਸਾਹਿਬਾਨ ਨੂੰ ਸੱਮਝਾਉਣ ਦੀ ਥਾਂ ਹਰ ਸਿੱਖ ਆਪਣੇ ਆਪ ਨੂੰ ਹੀ ਵਿਕਾਰਾਂ ਤੋਂ ਬਚਾ ਲਵੇ। ਬਾਣੀ ਗੁਰੂ ਹੈ। ਬਾਣੀ ਨੂੰ ਸੁਣੀਏ। ਬਾਣੀ ਨੂੰ ਪੜ੍ਹੀਏ। ਮੂਰਤੀ, ਮੁਰਦੇ ਤੇ ਬੰਦੇ ਦੀ ਪੂਜਾ ਕਰਨ ਤੋਂ ਬਾਣੀ ਰੋਕਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਅਸੀ ਆਪ ਨਹੀ ਪੜ੍ਹਦੇ। ਤਾਂਹੀ ਸਾਧਾ ਦੇ ਤਲੇ ਚੱਟਣਦੇ ਹਾਂ। ਜੋ ਬਾਣੀ ਪੜ੍ਹਦਾ ਹੈ। ਉਹ ਨੀਡਰ ਦਲੇਰ ਹੋ ਜਾਦਾ ਹੈ। ਉਸ ਨੂੰ ਮੋਤ ਵੀ ਨਹੀ ਮਾਰ ਸਕਦੀ।
ਹਰਿ ਮਨਿ ਤਨਿ ਵਸਿਆ ਸੋਈ ॥ ਜੈ ਜੈ ਕਾਰੁ ਕਰੇ ਸਭੁ ਕੋਈ ॥ ਗੁਰ ਪੂਰੇ ਕੀ ਵਡਿਆਈ ॥ ਤਾ ਕੀ ਕੀਮਤਿ ਕਹੀ ਨ ਜਾਈ ॥੧॥ ਹਉ ਕੁਰਬਾਨੁ ਜਾਈ ਤੇਰੇ ਨਾਵੈ ॥ ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ ਤੂੰ ਭਾਰੋ ਸੁਆਮੀ ਮੇਰਾ ॥ ਸੰਤਾਂ ਭਰਵਾਸਾ ਤੇਰਾ ॥ ਨਾਨਕ ਪ੍ਰਭ ਸਰਣਾਈ ॥ ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥ {ਪੰਨਾ 629}
ਮੈ ਭਿੰਡਰਾ ਵਾਲੇ ਸੰਤ ਜਰਨੈਲ ਸਿੰਘ ਦੇ ਮੁਖੋ ਸੁਣਿਆ ਸੀ। ਇਹ ਸਪੀਚ ਅਕਾਲ ਤੱਖਤ ਅੰਮ੍ਰਿਤਸਰ ਤੋਂ ਕਰ ਰਹੇ ਸੀ। ਮੈ ਆਪ 14 ਸਾਲ ਦੀ ਆਪਦੇ ਪੂਰੇ ਪੇਕੇ ਪ੍ਰਵਾਰ ਦੇ ਨਾਲ ਉਥੇ ਸੀ। ਆਖਰੀ ਮਿਲਣੀ ਸੀ। ਸੰਤ ਨੇ ਕਿਹਾ,” ਗੰਦੀਆ ਤਸਵੀਰਾ ਨਹੀ ਦੇਖਣੀਆ। ਗਰੀਬ ਧੀਆ ਭੈਣਾ ਦੀ ਇੱਜਤਾਂ ਦੀ ਰਾਖੀ ਕਰਨੀ ਹੈ। ਜੇ ਕਿਸੇ ਨਾਲ ਧੱਕਾ ਹੁੰਦਾ ਹੈ। ਨਾਂਮ ਤੇ ਸਿਰਨਾਮਾ ਦੱਸ ਦਿਉ। ਬਾਕੀ ਕੰਮ ਪੂਰਾ ਹੋ ਜਾਵੇਗਾ। ਜਮੀਨਾ ਖ੍ਰੀਦਣੀਆ ਛੱਡੋ। ਹੱਥਿਆਰ ਖ੍ਰੀਦੋ। ਅੰਮ੍ਰਿਤਧਾਰੀ ਹੋ ਕੇ ਪੰਜ ਬਾਣੀਆ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਲੜ ਲੱਗ ਕੇ ਉਸ ਨਾਲ ਜੁੜੇ ਰਹਿੱਣਾ ਹੈ।” ਉਸ ਪਿਛੋ ਸੰਤ ਨਾਨਕ ਨਿਵਾਸ ਦੀ ਛੱਤ ਤੇ ਚੱਲੇ ਗਏ। ਜੱਥੇ ਵਿੱਚ ਸਾਰੇ ਨੋਜਵਾਨ ਮੁੰਡੇ 20 ਸਾਲ ਤੋਂ 40 ਸਾਲ ਤੱਕ ਸਨ। ਚਿੱਟੇ ਕੱਪੜਿਆ ਵਿੱਚ ਸਾਰੇ ਹੰਸਾਂ ਵਾਂਗ ਪਵਿੱਤਰ ਸੱਚੇ ਸੁਚੇ ਦਿਸਦੇ ਸਨ। ਮੁੱਖੜਿਆ ਤੇ ਜੋਸ਼ ਲਾਲੀ ਝੱਲਕਾ ਮਾਰ ਰਹੀ ਸੀ। ਭੂਆ ਜੀ ਦੀਆ ਦੋ ਨੱਣਦਾ ਜੱਥੇ ਦੇ ਦੋ ਸਿੰਘਾਂ ਨਾਲ ਵਿਆਹੀਆ ਹੋਈਆ ਸਨ। ਰਾਹੋ ਕਾਂਡ ਵਿੱਚ ਧੂਰਕੋਟ ਵਾਲੇ ਗੁਰਮੀਤ ਸਿੰਘ ਜੀ ਨੂੰ ਪੁਲੀਸ ਨੇ ਸਰੀਰਕ ਤੱਸ਼ਅਦੱਦ ਕਰਕੇ ਸ਼ਹੀਦ ਕਰ ਦਿੱਤਾ ਸੀ। ਮੇਰੀ ਮਾਂ ਕੋਲ ਮੇਰਾ ਵੀਰ ਇੱਕ ਸਾਲ ਦਾ ਗੋਦੀ ਸੀ। ਸੰਤਾਂ ਦੀ ਨਿਗ੍ਹਾਂ ਵੀਰੇ ਦੇ ਗਲ਼ ਵਿੱਚ ਪਾਏ ਤਵੀਤ ਵੱਲ ਪੈ ਗਈ। ਦੇਖਣ ਨੂੰ ਤਵੀਤ ਸੀ। ਪਰ ਮਾਂ ਨੇ ਆਸਾ ਮਹਲਾ ੫ ॥ ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥ ਸਬਦ ਮੱੜਾਂ ਕੇ ਪਾਇਆ ਸੀ। ਸੰਤਾਂ ਨੇ ਨਾਲ ਵਾਲੇ ਸਿੰਘ ਨੂੰ ਕਿਹਾ ਸ੍ਰੀ ਸਾਹਿਬ ਨਾਲ ਕਾਲਾ ਧਾਗਾ ਕੱਤਲ ਕਰ ਦਿਉ। ਇਹੋ ਜਿਹੇ ਪੰਖਡ ਨਹੀ ਕਰਨੇ। ਬਾਣੀ ਪੜ੍ਹਨੀ ਹੈ। ਬਾਣੀ ਤੇ ਚੱਲਣਾ ਹੈ। ਇਸ ਤਰ੍ਹਾਂ ਬਾਣੀ ਤਵੀਤ ਬਣਾਕੇ ਗਲਿ਼ਆਂ ਵਿੱਚ ਲੱਕਟਾਉਣ ਦੀ ਜਰੂਰਤ ਨਹੀ।” ਮਾਂ ਨੇ ਉਹ ਬਟੂਏ ਵਿੱਚ ਪਾ ਲਿਆ। ਉਸੇ ਦਿਨ ਬਟੂਆ ਸਣੇ ਤਵੀਤ ਕਿੱਤੇ ਡਿੱਗ ਗਿਆ। ਗੁਰੂ ਸਾਹਿਬਾਨ ਨੇ ਦੱਸਿਆ ਹੈ। ਦੁਨੀਆ ਦੀ ਸਚਾਈ ਜੋ ਕਿਸੇ ਕੰਮ ਦੀ ਨਹੀ। ਸਾਰੀ ਵਿਕਾਰ ਹੈ। ਦੁਨੀਆ ਦੇ ਝੂਠੇ ਰੱਸ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਲਿਖਿਆ ਹੈ।
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ।।ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।।
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ।।
ਇਸਤ੍ਰੀ ਤਜਿ ਕਰਿ ਕਾਮ ਵਿਆਪਿਆ ਚਿਤੁ ਲਾਇਆ ਪਰ ਨਾਰੀ।।
ਘਰ ਕੀ ਨਾਰਿ ਤਿਆਗੈ ਅੰਧਾ।। ਪਰ ਨਾਰੀ ਸਿਉ ਘਾਲੈ ਧੰਧਾ।।
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ।। ਅੰਤ ਕੀ ਬਾਰ ਮੂਆ ਲਪਟਾਨਾ।।
ਪਾਨੀ ਮੈਲਾ ਮਾਟੀ ਗੋਰੀ।। ਇਸ ਮਾਟੀ ਕੀ ਪੁਤਰੀ ਜੋਰੀ।।
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।।
ਕੰਨੀ ਸੂਤਕੁ ਕੰਨਿ ਪੈ ਲਾਇਤਬਾਰ ਖਾਹਿ।।
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ।।
ਸੰਗਤ ਮੱਥਾਂ ਟੇਕਣ ਗੁਰੂ ਮਾਹਾਰਾਜ ਨੂੰ ਜਾਦੀਂ ਹੈ। ਪਾਠੀ ਔਰਤ ਹੋਵੇ ਜਾਂ ਮਰਦ ਬਾਣੀ ਪੜ੍ਹਨੋਂ ਰੁਕ ਜਾਦੇ ਹਨ। ਗੁਰੂ ਨੂੰ ਛੱਡ ਕੇ ਬੰਦੇ ਦੇ ਦਰਸ਼ਨ ਕਰਦੇ ਹਨ। ਔਰਤ ਮੱਥਾਂ ਟੇਕਣ ਨੂੰ ਜਦੋ ਝੁਕਦੀ ਹੈ। ਗਲ਼ੇ ਵਿੱਚ ਝਾਕਦੇ ਹੋਏ ਛਾਤੀਆ ਦੇ ਦਰਸ਼ਨ ਕਰ ਲੈਦੇਂ ਹਨ। ਔਰਤਾਂ ਵੀ ਦਰਜੀ ਨੂੰ ਕਹਿ ਕੇ ਕਮੀਜ਼ ਦੇ ਵੱਡੇ ਗਲ਼ੇ ਬਣਵਾਉਦੀਆ ਹਨ। ਸਦਕੇ ਜਾਨੇ ਖ਼ਸਮਾਂ ਮਾਂਪਿਆਂ ਦੇ ਜੋ ਧੀਆ ਭੈਣਾ ਸਜਾਕੇ ਛੱੜੇ ਬਾਬਿਆ ਕੋਲ ਤੋਰਦੇ ਹਨ। ਉਹ ਰੱਬ ਤਾਂ ਅੰਦਰ ਬੈਠਾਂ ਹੈ। ਘਰਾ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਪ੍ਰਕਾਸ਼ ਕਿਉ ਨਹੀ ਕਰਦੇ। ਇੰਟਰਨੈਂਟ ਤੇ ਪੜ੍ਹਿਆ ਜਾ ਸਕਦਾ। ਜਾਂ ਫਿਰ ਗੁਰੂ ਨਾਲ ਪਿਆਰ ਹੈ ਹੀ ਨਹੀ। ਸਭ ਪਖੰਡ ਹੋ ਰਿਹਾ ਹੈ। ਭਾਈ ਜੀ ਦੀ ਪੀ ਐਚ ਡੀ ਕੀਤੀ ਹੈ। ਕਿ ਉਹੀ ਪੜ੍ਹ ਸਕਦਾ ਹੈ। ਚਿੱਟੀ ਪੜ੍ਹਨੀ ਆਉਦੀ ਹੈ। ਤਾਂ ਅੱਜ ਹੀ ਬੀੜਾ ਚੁੱਕ ਲਵੋ। ਪੁੱਤਰ ਕੋਈ ਵੀ ਗੱਲਤੀ ਕਰੇ ਪਿਉ ਸਭ ਮੁਆਫ਼ ਕਰ ਦਿੰਦਾ ਹੈ। ਪੰਜ ਬਾਣੀਆ ਤੇ ਹੀ ਨਾ ਰੁਕੇ ਰਹੋ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਸਬਦਾ ਦੇ ਸਮੁੰਦਰ ਹਨ। ਤਾਰੀ ਲਾ ਕੇ ਦੇਖੋ। ਪਖੰਡੀ ਸਾਧਾ ਦੇ ਬਾਣੀ ਸਾਰੇ ਨਿਕਾਬ ਲਾ ਕੇ ਦੇਖਾਂ ਦੇਵੇਗੀ।
ਪਉੜੀ ॥ ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ॥ ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ ॥ ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ ॥ ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ ॥ ਓਨਾ ਪਿਛੈ ਜਗੁ ਭੁੰਚੈ ਭੋਗਈ ॥ ਓਨਾ ਪਿਆਰਾ ਰਬੁ ਓਨਾਹਾ ਜੋਗਈ ॥ ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ ॥ ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥੪॥ {ਪੰਨਾ 958}
ਅੰਮ੍ਰਿਤਧਾਰੀ ਸਿੰਘ ਦਸਮ ਗ੍ਰੰਥਿ ਦੀ ਕਥਾਂ ਕਰ ਰਹੇ ਹਨ। ਮੈ ਸੁਣ ਕੇ ਪਾਣੀ ਧਾਣੀ ਹੋ ਗਈ। ਅੰਮ੍ਰਿਤਧਾਰੀ ਸਿੰਘ ਕਥਾਂ ਕਰਕੇ ਆਪ ਤਾਂ ਸੁਆਦ ਲੈਦੇ ਹਨ। ਨਾਲ ਹੀ ਮੂੰਹ ਨੂੰ ਗੰਦਾ ਕਰਦੇ ਹਨ। ਅੰਮ੍ਰਿਤਧਾਰੀ ਸਿੰਘ ਦਸਮ ਗ੍ਰੰਥਿ ਦੀ ਕਥਾਂ ਸੰਗਤ ਨੂੰ ਕਰਕੇ ਸੁਣਾਉਦੇ ਹਨ। ਜੇ ਇਹ ਗੁਰੂ ਗ੍ਰੰਥਿ ਸਾਹਿਬ ਦੇ ਬਰਾਬਰ ਜੋਗਾ ਹੁੰਦਾ। ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਰ ਪੰਨੇ ਲਾ ਦਿੰਦੇ। ਕੋਈ ਰਾਜ ਸੀ ਇਸ ਲਈ ਬਰਾਬਰ ਮਾਨਤਾ ਨਹੀ ਦਿੱਤੀ। ਗੰਦ ਨੂੰ ਉਛਾਲ ਕੇ ਆਪੋ ਆਪਣੇ ਨਾਂਮ ਨਾਂ ਚਮਕਾਵੋ। ਤੁਹਾਡੇ ਵਿੱਚ ਤੇ ਨੰਘੀਆ ਮੂਵੀਆ ਬਣਾਉਣ ਵਾਲਿਆ ਵਿੱਚ ਕੋਈ ਫ਼ਰਕ ਨਹੀ। ਸਾਰੇ ਕਿਨ੍ਹਾਂ ਕੁ ਤ੍ਰੀਆ ਚਿਲਤ੍ਰਿਰ ਤੋਂ ਬਚੇ ਹੋਏ ਨੇ। ਨੋ ਸੋ ਚੂਹਾ ਖਾਂ ਕੇ ਬਿੱਲੀ ਹੱਜ ਨੂੰ ਚੱਲੀ। ਸਾਰੇ ਪਰਦੇ ਪਿੱਛੇ ਇਹੀ ਕੁੱਝ ਕਰਦੇ ਹਨ। ਗੁਰੂ ਦਾ ਵਾਸਤਾਂ ਦੁਨੀਆ ਦੇ ਵਿਕਾਰ ਧੰਦੇ ਨੂੰ ਢੱਕਿਆ ਹੀ ਰਹਿੱਣ ਦਿਉ। ਹਰ ਔਰਤ ਮਰਦ ਜਾਣਦੇ ਨੇ। ਉਹ ਕਿਹੜਾਂ ਗੰਦ ਹੈ ਜੋ ਲੁਕ ਲੁਕ ਕੇ ਬੰਦ ਦਰਵਾਜਿਆ ਪਿਛੇ ਨਹੀ ਕਰਦੇ। ਇਸ ਧੰਦੇ ਦਾ ਲੇਖਕ ਕੋਈ ਵੀ ਹੋਵੇ। ਉਸ ਨੇ ਉਹੀ ਲਿਖਿਆ ਹੈ ਜੋ ਹੁੰਦਾ ਹੈ। ਦੁਨੀਆ ਦੀ ਸੱਚਾਈ ਇਹੀ ਹੈ। ਔਰਤ ਮਰਦ ਇਹੀ ਕਰਦੇ ਹਨ। ਦੁਨੀਆ ਇਸੇ ਤਰ੍ਹਾਂ ਕਰਨ ਨਾਲ ਪ੍ਰਫੁੱਲਤ ਹੋਈ ਹੈ। ਆਪਦੇ ਜਾਣੀ ਸਾਰੇ ਦੁੱਧ ਧੋਤੇ ਹਨ। ਕਵਿਤਾ ਦਾ ਲਿਖਾਰੀ ਕੋਈ ਵੀ ਹੋਵੇ। ਪਰਦੇ ਪਿਛੇ ਸਾਰੇ ਔਰਤ ਮਰਦ ਜੋ ਧੰਦਾ ਘਾਲਦੇ ਹਨ। ਸੱਚਾਈ ਲਿਖੀ ਹੈ। ਦਸਮ ਗ੍ਰੰਥਿ ਤਾਂ ਕੀ ਇਸ ਤੋ ਵੀ ਗੰਦੇ ਮੈਗਜੀਨ ਲੁਕ ਲੁਕ ਕੇ ਸਾਰੇ ਦੇਖਦੇ ਪੜ੍ਹਦੇ ਹਨ। ਇਹ ਨੰਘੀ ਮੂਵੀ ਦਾ ਸੀਨ ਦੱਸਦਾ ਹੈ। ਕੋਈ ਉਸ ਵਿਰੁਧ ਅਵਾਜ਼ ਨਹੀ ਉਠਾਉਦਾ। ਕਿਹੜੇ ਨੇ ਜੋ ਔਰਤ ਦੇ ਸੁਪਨੇ ਨਹੀ ਲੈਂਦੇ। ਸੱਚ ਸਹਿਣਾ ਸਿੱਖੀਏ। ਕਾਂਮ ਨੂੰ ਪਰਦੇ ਪਿੱਛੇ ਰਹਿੱਣ ਦਈਏ। ਕਾਂਮ ਨੂੰ ਜਿੰਨ੍ਹਾਂ ਵੀ ਪਲੋਂਸਾਗੇ ਹੋਰ ਉਛਲਦਾ ਹੈ। ਇਸ ਦਾ ਤਾਂਹੀ ਖੁੱਲ ਕੇ ਪ੍ਰਚਾਰ ਨਹੀ ਹੁੰਦਾ। ਅਜੇ ਦੱਬ ਦੱਬਾ ਥੱਲੇ ਹੈ। ਜੇ ਕਿਤੇ ਦਸਮ ਗ੍ਰੰਥਿ ਦਾ ਮਸਲਾ ਇਮੇ ਭੱਖਦਾ ਰਿਹਾ। ਅਸੀ ਕਾਂਮ ਵਿੱਚ ਪੱਛਮੀ ਦੇਸ਼ਾਂ ਤੋਂ ਅੱਗੇ ਲੰਘ ਜਾਮਾਂਗੇ। ਬਾਣੀ ਨੇ ਵੀ ਬਾਰ ਬਾਰ ਇਹੀ ਕਿਹਾ ਹੈ।
ਜੋ ਕਾਂਮ ਦੇ ਦੇਵਤਿਆ ਨੂੰ ਕਾਂਮ ਦੀ ਮੂਰਤ ਦਿਸਦੀ ਹੈ। ਉਹੀ ਔਰਤ ਵਿੱਚ ਮਾਂ ਦੇ ਸਾਰੇ ਗੁਣ ਹੁੰਦੇ ਹਨ। ਭਾਮੇ ਮਦਰ ਡੇ ਦੁਨੀਆ ਭਰ ਵਿੱਚ ਮਨਾ ਰਹੇ ਹਾ। ਮਾਂ ਅਸ਼ੀਰਵਾਦ ਦਿੰਦੀ ਹੈ। ਮਾਂ ਸਤਿਕਾਰ ਜੋਗ ਹੈ। ਮਾਂ ਪੂਜਣ ਜੋਗ ਹੈ। ਪੂਜਾ ਉਸ ਦੀ ਹੁੰਦੀ, ਜੋ ਉਪਕਾਰ ਕਰਦਾ ਹੈ। ਬਹੁਤ ਚੰਗ੍ਹਾ ਲੱਗਦਾ ਹੈ। ਜਦੋ ਮਾਂ ਨੂੰ ਰੱਬ ਦਾ ਦੂਜਾ ਦਰਜਾ ਕਿਹਾ ਜਾਦਾ ਹੈ। ਅਕਾਸ਼! ਸਾਰੇ ਮਰਦ ਔਰਤ ਨੂੰ ਸਤਿਕਾਰ ਦੇਣ ਲੱਗ ਜਾਣ। ਔਰਤ ਰੱਬ ਦਾ ਦੂਜਾ ਨਾਂਮ ਹੈ। ਫਿਰ ਰੱਬ, ਹੈਵਾਨਾਂ ਤੋ ਛੁਪਦਾ ਕਿਉ ਫਿਰਦਾ ਹੈ? ਕਿਨੇ ਕੁ ਹਨ? ਜਿਹਨਾ ਨੂੰ ਔਰਤ ਨੂੰ ਦੇਖ ਕੇ ਮਾਂ ਵਾਗ ਮੋਹ ਆਉਦਾ ਹੈ। ਔਰਤ ਨੂੰ ਦੇਖ ਕੇ ਅੱਖਾਂ ਲੱਲਚਾ ਕਿਉਂ ਜਾਂਦੀਆ ਹਨ? ਹੋਰ ਤੁਸੀ ਆਪ ਆਪਣੇ ਅੰਦਰ ਦੀ ਹਾਲਤ ਜਾਣਦੇ ਹੋ। ਹਰ ਬੰਦਾ ਇਸ ਗੱਲ ਉਤੇ ਗੱਲ ਬਾਤ ਕਰਦਾ ਸ਼ਰਮਾਉਦਾ ਹੈ। ਕਹਿੱਣ ਵਿੱਚ ਆਉਦਾ ਹੈ,’ ਇਹੁ ਜਿਹੀ ਗੱਲ ਨੀ ਕਰਨੀ, ਸਾਡੀਆ ਧੀਆ ਭੈਣਾ ਸੁਣਦੀਆ ਹਨ।‘ ਆਪ ਭਾਮੇ ਪਰਦੇ ਪਿਛੇ ਹੋਰਾ ਦੀਆ ਧੀਆ ਦੀ ਇੱਜਤਾ ਆਏ ਦਿਨ ਲੁੱਟਣ। ਕੁੜੀਆ ਕਿਸ ਨੂੰ ਦੋਖਾਂਤ ਦੱਸਣ। ਕੌਣ ਸੁਣਦਾ ਹੈ? ਕਿੰਨੇ ਕੇਸ ਤਾਂ ਦੱਬੇ ਹੀ ਰਹਿ ਜਾਦੇ ਹਨ। ਜੇ ਕੋਈ ਗੱਲਤੀ ਨਾਲ ਗੱਲ ਖੁੱਲ ਕੇ ਲੋਕਾਂ ਮੁਹਰੇ ਆ ਜਾਦੀ ਹੈ। ਦੁਨੀਆ ਉਸ ਦਾ ਜਿਉਣਾ ਮੁਸ਼ਕਲ ਕਰ ਦਿੰਦੀ ਹੈ। ਰੇਡੀਓ, ਮੈਗਜੀਨ ਨਿਊਜ਼ ਪੇਪਰਾ ਵਾਲੇ ਵੀ ਸ਼ਰਮਨਾਕ ਗੱਲਾਂ ਅੱਗੇ ਲਿਉਦੇ ਸਕੋਚ ਕਰਦੇ ਹਨ। ਕਿਸੇ ਨੂੰ ਕੀ? ਮੈ ਔਰਤ ਹੋਣ ਕਰਕੇ ਮੀਡੀਏ ਤੋ ਮੰਗ ਕਰਦੀ ਹਾਂ। ਬੱਚਿਆ ਨੂੰ ਜਾਗਰਤ ਕਿੱਤਾ ਜਾਵੇ। ਟਾਕ ਸ਼ੌ ਕਰਕੇ ਤੇ ਆਰਟੀ ਕਲ ਸ਼ਾਪ ਕੇ। ਬੱਚੀਆ ਨਾਲ ਵੀ ਬਲਾਤਕਾਰ ਕਿਉਂ? ਜੇ ਕਿਤੇ ਐਸਾ ਹੋ ਰਿਹਾ। ਸ਼ਰਮ ਪਰੇ ਰੱਖ ਕੇ ਨਰਕ ਦੀ ਜਿੰਦਗੀ ਵਿੱਚੋ ਆਪਣੇ ਆਪ ਨੂੰ ਬੱਚੀਆ ਕੱਢ ਸੱਕਣ। ਪੱਤਾ ਨਹੀ ਕਿੰਨੀਆ ਨਰਕ ਢੋ ਰਹੀਆ ਹਨ। ਤਾਂ ਹੀ ਮਦਰ ਡੇ ਮਨਾਉਣ ਦੇ ਹੱਕ ਦਾਰ ਹਾ। ਭੱਿਵਖ ਵਿੱਚ ਬੱਨਣ ਵਾਲੀ ਮਾਂ ਖੱਤਰੇ ਵਿੱਚ ਹੈ।
ਹਰਮੇਲ ਸਿੰਘ ਨੇ ਕੰਮ ਤੋ ਘਰਵਾਲੀ ਨੂੰ ਫੋਨ ਕੀਤਾ,” ਨਿਊਜ ਚੈਨਲ ਤੇ ਰੇਡੀਓ ਤੇ ਇਹੀ ਖੱਬਰ ਆ ਰਹੀ ਹੈ। 5 ਸਾਲ ਦੀ ਬੱਚੀ ਨਾਲ 35 ਸਾਲ ਦੇ ਬੰਦੇ ਨੇ ਧੱਕਾ ਕਿੱਤਾ। ਜਮਾਨਾ ਬੜਾ ਮਾੜਾ ਆ ਗਿਆ। ਕਿਸੇ ਨੂੰ ਵੀ ਦਰਵਾਜਾ ਨਹੀ ਖੋਲਣਾ। ਕਿਸੇ ਜਾਣ ਪਛਾਣ ਵਾਲੇ ਨੂੰ ਵੀ ਨਹੀ। ਪੱਤਾ ਕੁੱਝ ਨਹੀ ਕਿਸ ਦੇ ਦਿਮਾਗ ਵਿੱਚ ਸ਼ੈਤਾਨ ਹੋਵੇ। ਤੂੰ ਸੱਮਝਦੀ ਆ, ਮੈ ਕੀ ਕਿਹਾ?
ਬਲਦੀਪ ਨੇ ਕਿਹਾ,” ਹਾਂ ਚੰਗ੍ਹੀ ਤਰਾ ਸੱਮਝਦੀ ਹਾ। ਤੁਸੀ ਸਾਰੇ ਚਾਹੁਦੇ ਹੋ ਔਰਤ ਚਾਰ ਦਿਵਾਰੀ ਪਿਛੇ ਡਰ ਡਰ ਕੇ ਦਿਨ ਕੱਟੇ। ਤੁਸੀ ਕਹਿ ਰਹੇ ਹੋ। ਮੈ ਸਹਿਕ ਕੇ ਅੰਦਰ ਬੈਠੀ ਰਹਾ। ਕਿਉਕਿ ਬਾਹਰ ਔਰਤ ਦੇ ਸਿ਼ਕਾਰੀ ਫਿਰਦੇ ਹਨ। ਟੈਲੀਵੀਜਨ, ਰੇਡੀਓ ਵਾਲੇ ਨਿਊਜ਼ ਪੇਪਰ ਮੈਗਜ਼ੀਨ ਸਭ ਢੋਡਰਾ ਪਿੱਟ ਰਹੇ ਹਨ। ਸਿਰ ਫਿਰਿਆ ਤੋ ਬੱਚਿਆ ਜਾਵੇ। ਜੇ ਹਰ ਬੰਦਾ ਮੀਡੀਏ ਵਰਗਾ ਇਮਾਨਦਾਰ ਬਣ ਜਾਵੇ, ਤਾਂ ਹੀ ਅਸੀ ਚੰਗ੍ਹਾ ਸਮਾਜ ਉਸਾਰ ਸਕਦੇ ਹਾ। ਮੈ ਮੀਡੀਏ ਵਾਲਿਆ ਨੂੰ ਉਗਲਾਂ ਤੇ ਗਿਣ ਕੇ ਨਹੀ ਦੱਸ ਕਰਦੀ। ਉਨਾ ਨੂੰ ਮੈ ਔਰਤ ਦੇ ਸਤਿਕਾਰ ਦਾ ਖਿਆਲ ਰੱਖਦਿਆ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਦੇਖਿਆ।” “ਮੁਆਫ ਕਰਨਾ ਮੇਰਾ ਮੱਤਲੱਬ ਸੀ। ਕਿਤੇ ਅੱਗ ਲੱਗੀ ਹੋਵੇ। ਉਸ ਪਾਸੇ ਨਹੀ ਜਾਦੇ। ਬਚਾ ਵਿਚ ਹੀ ਬਚਾ ਹੈ। ਮੀਡੀਆ ਦਾ ਤਾ ਪੁਰਾ ਜੋਰ ਲੱਗਿਆ ਹੋਇਆ। ਹਰ ਕਮੀ ਨੂੰ ਖੁੱਲ ਕੇ ਅੱਗੇ ਲਿਆ ਰਿਹਾ। ਆਮ ਬੰਦਾ ਸਾਥ ਨਹੀ ਦੇ ਰਿਹਾ। ਜਿਸ ਉਤੇ ਬੀਤਦੀ ਹੈ। ਉਸੇ ਨੂੰ ਬਣਦੀ ਹੈ। ਬਾਕੀ ਤਮਾਸ਼ਾਂ ਦੇਖਣ ਵਾਲੇ ਹੁੰਦੇ ਹਨ। ਦੂਜਾ ਬੰਦਾ, ਬੰਦੇ ਨੂੰ ਦੁੱਖੀ ਦੇਖ ਕੇ ਹੱਸਦਾ ਹੈ। ਖੁਸ਼ ਦੇਖ ਕੇ ਦੁੱਖੀ ਹੁੰਦਾ ਹੈ। ਦੂਜੇ ਤੋ ਖੋਹਣ ਨੂੰ ਫਿਰਦਾ ਹੈ। ਜਦੋ ਕੋਈ ਮਾੜੀ ਘਟਨਾ ਵਰਤਦੀ ਹੈ। ਥੋੜੇ ਦਿਨਾ ਬਾਅਦ ਲੋਕ ਭੁੱਲ ਜਾਦੇ ਹਨ। ਹੱਲ ਲੱਭਣ ਲਈ ਮਿਲ ਕੇ ਜਤਨ ਕਰਨਾ ਪੈਣਾ। ਮਜਾਕ ਨੀ, ਦਰਵਾਜੇ ਤੇ ਬਾਰੀਆ ਬੰਦ ਕਰ ਲਈਆ।” ” ਸੁਣਿਓ ਜੀ ਫੋਨ ਨਾ ਰੱਖਣਾ, ਸੱਚੀ ਕੋਈ ਦਰਾ ਦੇ ਬਾਹਰ ਹੈ। ਤੁਸੀ ਫੋਨ ਹੋਲਡ ਰੱਖਣਾ। ਉਹੋ ਇਹ ਤਾਂ ਸੱਤੇ ਹੈ। ਮੇਰੇ ਨਾਲ ਕੰਮ ਕਰਦੀ ਹੈ। ਦੱਸੋ ਇਸ ਨੂੰ ਡੋਰ ਖੋਲਦਾ?” ” ਇਹ ਤਾਂ ਤੇਰੀ ਮਰਜੀ।”
“ਸੱਤੇ ਤੂੰ ਆਜਾ ਲੰਘ ਆ। ਲੱਗਦਾ ਕੰਮ ਤੋ ਸਿੱਧੀ ਆ ਗਈ, ਦੱਸ ਰੋਟੀ ਖਾਣੀ ਆ ਜਾ ਕੁੱਝ ਪੀਣਾ ਹੈ?” “ਬਲਦੀਪ ਗਰਕ ਜੇ ਜਿੰਨੇ ਫੁੱਲ ਭਰ ਕੁੜੀ ਨੂੰ। ਬੱਚੀ ਨਾਲ ਬੜਾ ਮਾੜਾ ਹੋਇਆ। ਸੱਚੀ ਬੁੱਢੇ ਹੀ ਠਰਕੇ ਪਏ ਨੇ। ਇੱਕ ਬੁੱਢੇ ਦੇ ਅੱਧੇ ਤੋ ਵੱਧ ਵਾਲ ਕਾਲੇ ਨੇ। ਮੇਰੀ ਡਿਸਕ ਸਾਹਮਣੇ 3 ਵਜੇ ਆ ਕੇ ਬੈਠ ਜਾਦਾ ਕਲੀਨਿੰਗ ਦਾ ਕੰਮ ਕਰਦਾ। ਕੰਮ 5 ਵਜੇ ਸ਼ੁਰੂ ਕਰਨਾ ਹੁੰਦਾ। ਜਿਹੜੀ ਕੋਈ ਵੀ ਗੋਰੀ ਲੰਘਦੀ ਹੈ। ਉਸ ਦੇ ਪਿਛੇ ਉਦੋ ਤੱਕ ਦੇਖੀ ਜਾਦਾ ਹੈ। ਇਹ ਗੋਰੀਆ ਵੀ ਲੱਤਾ ਨੰਘੀਆ ਹੀ ਰੱਖਦੀਆ ਨੇ। ਜਿਨਾ ਚਿਰ ਦਿਸਣੋ ਨੀ ਹੱਟ ਜਾਦੀ। ਜਦੋ ਉਹਦੇ ਲੱਗਦੇ ਬੰਦੇ ਲੰਘਦੇ ਨੇ ਫਿਰ ਮੁਰਗੇ ਵਾਗ ਧੋਣ ਲਮਕਾ ਲਂੈਦਾਂ ਹੈ। ਉਸ ਦਾ ਸੁਪਰ ਵਾਈਜਰ ਪਰਵਿੰਦਰ ਉਸ ਤੋ ਵੀ ਲੰਘਿਆ ਹੋਇਆ। ਆਨੇ ਬਹਾਨੇ ਗੱਲੀ ਬਾਤੀ ਠੱਰਕ ਭੋਰਦਾ। ‘ਚਾਹ ਮੈਨੂੰ ਵੀ ਪਲਾਓ। ਕੱਲੇ ਕੱਲੇ ਪੀ ਜਾਦੇ ਹੋ। ਕੋਈ ਗੱਲ ਬਾਤ ਸਣਾਓ।‘ ਜਗਿੰਦਰ ਰੋਜ ਪੁੱਛਦਾ,‘ ਤੇਰਾ ਕੰਮ ਕਦੋ ਮੁੱਕੂ?‘ ਤੂੰ ਦੱਸ ਕਿਥੇ ਜਨਾਨੀ ਲੁਕ ਜੇ?” “ਸੱਤੇ ਸਾਹ ਲੈ ਲੈ। ਦੁਨੀਆ ਮਰਦਾ ਦੀ ਆ। ਕਾਂਮਾਂ ਰੋਲੀ ਵਿੱਚ ਕੋਇਲ ਦੀ ਅਵਾਜ ਨਹੀ ਸੁਣਾਈ ਦਿੰਦੀ। ਕਾਂ ਮੁਹਰੇ ਚੂਰੀ ਵੀ ਪਾ ਦੇਈਏ। ਹੋਰਾ ਕਾਂਮਾਂ ਨੂੰ ਸੱਦ ਕੇ ਦਿਖਾਉਦਾ। ਆਹੀ ਬੁਰਕੀ ਦਿੱਤੀ ਹੈ। ਅੱਖ ਬੱਚਾ ਕੇ ਮੱਖਣੀ ਵਿੱਚ ਜਾ ਚੁੰਜ ਮੱਚਾ ਲੈਦਾ। ਗੰਦ ਫੋਲਦਾ। ਬੰਦਾ ਪਹਿਲਾ ਪਿਉ ਦੀ ਅੱਗ ਵਿਚੋ ਛੁੱਟ ਕੇ ਮਾਂ ਦੀ ਗਰਭ ਅੱਗਨੀ ਦੁੱਖ ਭੋਗਦਾ। ਜੁਆਨ ਹੋ ਕੇ ਵੀ ਧਿਆਨ ਉਸੇ ਗੰਦਗੀ ਵਿੱਚ ਟਿੱਕਿਆ ਰਹਿੰਦਾ। ਔਰਤ ਨੂੰ ਮਰਦ ਹੀ ਇਹ ਗੋਰਖ ਧੰਦਾ ਸੱਖਾਂਉਦਾਂ ਹੈ। ਮੈਨੂੰ ਅੱਜ ਵੀ ਚੇਤੇ ਕਰਕੇ ਕੰਬਣੀ ਚੱੜ ਜਾਦੀ ਹੈ। ਲੋਕ ਸੈਇਕਲ ਤੇ ਜਾਦੇ ਆਉਦੇ ਸਨ। ਮੇਰੀ ਭੂਆ ਨਾਲ ਦੇ ਪਿੰਡ ਹੀ ਵਿਆਹੀ ਸੀ। ਮੈ 7 ਸਾਲ ਦੀ ਸੀ। 60 ਕੁ ਸਾਲ ਦਾ ਬਖਤੋਰਾ ਉਸ ਪਿੰਡ ਰੇਲ ਦੇ ਫਾਟਕਾ ਤੇ ਕੰਮ ਕਰਨ ਜਾਦਾ ਸੀ । ਦਾਦੀ ਨੇ ਮੈਨੂੰ ਉਸ ਨਾਲ ਤੋਰਤਾ। ਮੈਨੂੰ ਕਹਿੰਦਾ, ‘ਪਿੱਛੇ ਕੈਰੀਅਰ ਤੋ ਡਿੱਗ ਜਾਮੇਗੀ।’ ਮੈਨੂੰ ਅੱਗੇ ਬੈਠਾ ਦਿੱਤਾ। ਪੈਡਲ ਮਾਰ ਕੇ ਮੈਨੂੰ ਬਾਰ ਬਾਰ ਆਪਦੀਆ ਲੱਤਾ ਵਿੱਚ ਘੁਟ ਲਂੈਦਾਂ ਸੀ। ਮੈਨੂੰ ਪੱਤਾ ਸੀ। ਇਹ ਕੁੱਝ ਗੱਲਤ ਕਰ ਰਿਹਾ ਹੈ। ਪਰ ਮੈ ਅੱਜ ਤੈਨੂੰ ਹੀ ਦੱਸਿਆ ਹੈ। ਲੋਕਾਂ ਦੀਆ ਨਜ਼ਰਾ ਵਿੱਚ ਉਹ ਪਵਿੱਤਰ ਸੀ। ਉਸ ਨੇ ਸਾਰੀ ਉਮਰ ਵਿਆਹ ਨਹੀ ਸੀ ਕਰਾਇਆ। ਇਕ ਹੋਰ ਬੁਜਰਗ ਆਪਦੀ ਧੀ ਕੋਲ ਆਕੇ ਰਹਿੱਣ ਲੱਗਾ। ਬੱਚੇ ਉਸ ਨੂੰ ਨਾਨਾ ਕਹਿੱਣ ਲੱਗੇ। ਜੋ ਗੱਲਾਂ ਬੱਚਿਆ ਨਾਲ ਕਰਦਾ ਸੀ। ਅਸੀ ਇਕ ਦੂਜੇ ਨੂੰ ਦੱਸ ਦਿੰਦੇ ਸੀ। ਕਿ ਇਹ ਸ਼ੇਮ ਸ਼ੇਮ ਗੱਲਾਂ ਕਰਦਾ ਹੈ। ਸਾਰੇ ਉਸ ਤੋ ਸਚੇਤ ਰਹਿੱਣ ਲੱਗ ਗਏ ਸੀ। ਸੱਤੇ ਸਤਿਗੁਰਾਂ ਨੂੰ ਮਾੜੀ ਨੀਤਾ ਵਾਲਿਆ ਦਾ ਸਾਰਾ ਪੱਤਾਂ ਸੀ। ਸਤਿਗੁਰਾਂ ਨੇ ਆਪ ਅੱਖੀ ਦੇਖਿਆ। ਤਾਂ ਹੀ ਗ੍ਰਿਸਤੀ ਜੀਵਨ ਭੋਗਣ ਨੂੰ ਹੁਕਮ ਕਿੱਤਾ ਹੈ। ਬਾਣੀ ਵਿੱਚ ਲਿੱਖਿਆ ਹੈ। ਇਹੋ ਜਿਹੇ ਬੰਦੇ ਨੱਰਕ ਵਿੱਚ ਹੀ ਰਹਿੱਣਾ ਚਹੁੰਦੇ ਹਨ। ਆਪਦੇ ਕਰਮ ਭੋਗਦੇ ਹਨ। ਅੱਜ ਉਹੀ ਹੋ ਰਿਹਾ ਹੈ। ਜਿਸ ਬਾਪ ਨੇ ਆਪਣੀ ਧੀ ਨੂੰ ਧੀ ਨੀ ਸੱਮਝਣਾ ਰੱਬਾ ਉਸ ਨੂੰ ਧੀ ਦੇਈਂ ਨਾ। ਸਾਰੀ ਦੁਨੀਆ ਨੂੰ ਪੱਤਾਂ ਬਹੁਤੇ ਮਰਦ ਇਧਰ ਉਧਰ ਰਾਹਾਂ, ਮੋੜਾ, ਤੇ ਦੁਕਾਨਾ ਉਤੇ ਵਹਿਲੇ ਤਾਕ ਝਾਕ ਕਰਦੇ ਰਹਿੰਦੇ ਹਨ। ਕੁੜੀਆ ਨੂੰ ਗੰਦੇ ਮਜ਼ਾਕ ਕਰਦੇ ਹਨ। ਕੋਈ ਸੰਸਥਾਂ ਇੰਨਾਂ ਨੂੰ ਐਇਸ਼ੀ ਕਰਨ ਤੋ ਰੋਕ ਨਹੀ ਸਕਦੀ। ਸੱਗੋ ਕੁੜੀਆ ਨੂੰ ਵਰਜਤ ਕੀਤਾ ਜਾਦਾ ਹੈ,’ ਸਿਰ ਤੇ ਪੱਲਾ ਚੰਗ੍ਹੀ ਤਰ੍ਹਾ ਲੈਣਾ ਹੈ। ਨੀਮੀ ਪਾ ਕੇ ਤੁਰਨਾ ਹੈ। ਜਿਥੇ ਆਵਰਾ ਆਦਮੀ ਬੈਠੇ ਹਨ। ਓਧਰ ਦੀ ਨਹੀ ਲੰਘਣਾ। ਇੱਕਲੇ ਨਹੀ ਜਾਣਾ।’ ਪਰ ਆਵਾਰਾ ਆਦਮੀ ਖੁਲ੍ਹੇ ਭੇੜੀਏ ਵਾਂਗ ਸਾਰੇ ਸਮਾਜ ਵਿੱਚ ਖੋਰੂ ਪਾਉਦੇ ਫਿਰਦੇ ਹਨ। ਕੋਈ ਸਖ਼ਤ ਕਨੂੰਨ ਨਹੀ। ਸਗੋ ਪਬਲਕ ਨੂੰ ਕਿਹਾ ਜਾਦਾ ਹੈ। ਇੰਨਾਂ ਤੋ ਬੱਚੋ।”
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ।।ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।।
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ।।
ਸੱਤੇ ਨੇ ਕਿਹਾ,”ਬਲਦੀਪ ਤੇਰੇ ਫੋਨ ਦੀ ਬਿੱਲ ਹੋ ਰਹੀ ਹੈ। ਕਿਥੇ ਖੋ ਗਈ। ਦੇਖ ਫੋਨ ਕਿਸ ਦਾ ਹੈ।” “ਮੰਮੀ ਤੁਸੀ ਕਿਉ ਫੋਨ ਕਰਨਾ ਸੀ। ਮੈ ਆਪ ਤੁਹਾਨੂੰ ਮਦਰ ਡੇ ਤੇ ਫੋਨ ਕਰਨਾ ਸੀ। ਆਈ ਲਵ ਯੂ ਮੰਮੀ। ਹੈਪੀ ਮਦਰ ਡੇ। ਕੀ ਤੋਹਫਾ ਦੇਵਾ? ਮੈ ਕੈਲਗਰੀ, ਤੁਸੀ ਟਰਾਂਟੋ।” ” ਇੰਨਾਂ ਹੀ ਬਹੁਤ ਹੈ, ਪੁੱਤ ਸੁੱਖਦਾ ਸਿਨੇਹਾ ਆਉਦਾ ਰਹੇ। ਆਪਣੇ ਗੁਆਢ ਵਿੱਚ ਮਾਂ ਤੇ ਛੋਟੀ ਧੀ 2 ਸਾਲ ਦੀ ਦੋਨੇ ਕਿਸੇ ਤਿਖੀ ਧਾਰ ਨਾਲ ਵੱਡ ਦਿੱਤੀਆ। ਸਾਰਾ ਘਰ ਲਹੂ ਨਾਲ ਲਾਲ ਹੋਇਆ ਪਿਆ। ਪੁਲੀਸ ਤੇ ਮੀਡੀਏ ਵਾਲੇ ਸਾਰੇ ਹੈਰਾਨ ਹਨ। ਬੰਦੇ ਨੂੰ ਬੰਦਾ ਭੱਕਰੇ ਵਾਗ ਟੋਟੇ ਕਰ ਸਕਦਾ ਹੈ। ਉਸ ਦਾ ਪਤੀ ਪਰਮੇਸਰ ਘਰ ਵਿਚੋ ਗੈਬ ਹੈ। ਘਰ ਵਿੱਚ ਸੱਸ ਸਹੁਰਾ ਘਰੇ ਸਨ। ਉਹ ਪਲੀਸ ਨੂੰ ਕਹਿ ਰਹੇ ਹਨ। ਕੋਈ ਚੀਕ ਨਹੀ ਸੁਣਾਈ ਦਿੱਤੀ। ਧੀ ਹੀ ਬੇਗਾਨੀ ਸੀ। ਪੁਕਾਰ ਕਿਮੇ ਸੁਣਦੀ। ਮੈ ਗਈ ਸੀ। ਖੂਨ ਦੀ ਹਵਾੜ ਨੱਕ ਨੂੰ ਬਹੁਤ ਚੱੜਦੀ ਸੀ। ਖੱੜਨਾ ਔਖਾਂ ਹੋ ਗਿਆ ਸੀ। ਕਾਹਦਾ ਮਦਰ ਡੇ?” “ਮਾਂ ਤੂੰ ਤੇ ਮੈ ਕੀ ਕਰਾਂਗੀਆ? ਨਿੱਤ ਔਰਤ ਖੁਆਰ ਹੁੰਦੀ ਹੈ। ਤੂੰ ਦਿਮਾਗ ਤੇ ਬੋਝ ਨਾ ਪਾ। ਪਾਠ ਕਰ। ਮਨ ਦਾ ਭਾਰ ਸਤਿਗੁਰ ਦੂਰ ਕਰਨਗੇ। ਮੈਨੂੰ ਪੱਤਾਂ 10 ਸਾਲ ਦੀ ਆਪਣੀ ਗੁਆਢਣ ਸੀ। ਤੇਰੀ ਸਹੇਲੀ ਵੀ। ਬੰਦੇ ਸਦਾ ਸਾਥ ਨਹੀ ਦਿੰਦੇ। ਮਾਂ ਤੂੰ ਪਿਛਲੀ ਵਾਰ ਦੱਸਿਆ ਸੀ। ਉਸ ਨੂੰ ਉਸ ਦਾ ਪਤੀ ਛੋਟੇ ਭਰਾ ਨੂੰ ਅਪਲਾਈ ਕਰਨ ਲਈ ਤੰਗ ਕਰਦਾ ਹੈ। ਮਾਰਦਾ ਕੁੱਟਦਾ ਵੀ ਹੈ। ਕਿ ਭਰਾ ਨੂੰ ਵਿਆਹ ਕਰਾ ਕੇ ਇਥੇ ਮਗਾ ਕੇ ਦੇ। ਪੇਪਰਾ ਵਿੱਚ ਕਰਨ ਨਾਲ ਤੇਰਾ ਕੀ ਵਿਗੜ ਜਾਵੇਗਾ? ਉਹ ਮੰਨੀ ਨਹੀ ਹੋਣੀ। ਪਾਰ ਕਰਤੀ।” ” ਪੱਤਾ ਨਹੀ ਕੀ ਦਿਲ ਵਿੱਚ ਲੈ ਕੇ ਮਰ ਗਈ? 10 ਸਾਲ ਬੰਦੇ ਨੇ ਉਸ ਨੂੰ ਮੱਤਲਬ ਲਈ ਵੱਰਤਿਆ। ਫਿਰ ਵੀ ਉਸ ਦਾ ਬੰਦਾ ਆਪਦਾ ਨੀ ਬਣਿਆ। ਬੰਦਾ ਦੁਨੀਆ ਤੇ ਇੱਕਲਾ ਹੀ ਹੈ। ਮੱਤਲਬ ਕੱਢਣ ਲਈ ਲੋਕ ਨਾਲ ਜੁੜਦੇ ਨੇ। ਵਿਆਹ ਤੋ ਲੈ ਕੇ ਮਰਨ ਤੱਕ ਆਪਦਾ ਇਕ ਇਕ ਸਾਹ ਪਤੀ ਲੇਖੇ ਲਾ ਗਈ। ਪਤੀ ਨੇ ਕੀ ਇਨਾਮ ਦਿੱਤਾ? ਔਰਤ ਦੇ ਨਸੀਬ ਵਿੱਚ ਧੱਕੇ ਹੀ ਲਿਖੇ ਹਨ। ਚਾਰ ਦਿਨਾ ਨੂੰ ਹੋਰ ਵਿਆਹ ਕਰਾ ਲਏਗਾ।” ” ਉਸ ਨੂੰ ਪੁਲੀਸ ਵਾਲੇ ਸਾਰੇ ਸ਼ਹਿਰ ਵਿੱਚ ਭਾਲ ਰਹੇ ਨੇ। ਵਿਆਹ ਨਹੀ ਕਰਾਉਣ ਦਿੰਦੇ, ਜੇਲ ਅੰਦਰ ਕਰਨਗੇ। 7 ਸਾਲ ਬਾਅਦ ਬਾਹਰ ਆਊ। ਮੇਰਾ ਧਿਆਨ ਵਾਰ ਵਾਰ ਉਥੇ ਹੀ ਜਾਦਾ ਹੈ। ਫੋਨ ਰੱਖ ਦੇ, ਮੈ ਵੀ ਪਾਠ ਕਰਦੀ ਹਾ। ਕਦੇ ਵੱਡਿਆ ਟੁਕਿਆ ਮੁਰਦਾ ਦੇਖਿਆ ਨਹੀ ਸੀ। ਭੈਅ ਜਿਹਾ ਆਈ ਜਾਦਾ।”
ਸੱਤੇ ਨੇ ਬਲਦੀਪ ਨੂੰ ਪਾਣੀ ਦਾ ਗਿਲਾਸ ਦਿੱਤਾ,” ਕਮਾਲ ਹੋ ਗਈ ਜੇ ਇੰਨ੍ਹੀ ਨਫ਼ਰਤ ਪਤਨੀ ਨਾਲ ਸੀ। ਤਾਂ ਫਿਰ ਹੁਣ ਤੱਕ ਇਕੱਠੇ ਰਹਿੱਣ ਦਾ ਕੀ ਮੱਕਸਦ ਸੀ? ਬਲਦੀਪ ਔਰਤ ਐਨੀ ਮਾੜੀ ਹੈ। ਬੰਦਾ ਹਰ ਪਾਸੇ ਉਸ ਤੇ ਤਾਕਤ ਅਜਮਾਉਦਾ ਹੈ। ਆਖਰ ਕਦੋ ਤੱਕ ਔਰਤ ਬੱਰਦਾਸ਼ਤ ਕਰੂਗੀ। ਜਮਾਨਾ ਮਰਦਾ ਦਾ ਹੈ। ਕਿਸ ਅੱਗੇ ਪੁਕਾਰ ਕਰੇਗੀ।” “ਸੱਤੇ ਮਰਦਾ ਦਾ ਅਸਲੀ ਬਾਪ ਅਕਾਲ ਪੁਰਖ ਹੈ। ਇਕ ਸੀਤਾ ਮਾਂ ਨਾਲ ਰਾਵਣ ਨੇ ਬੱਤਮੀਜ਼ੀ ਕੀਤੀ ਸੀ। ਦੁਨੀਆ ਜਾਣਦੀ ਆ। ਉਸ ਦਾ ਰਾਜਾ, ਬਲੀ ਤੇ ਤੱਵਸਵੀ ਹੁੰਦੇ ਹੋਏ ਕੀ ਹਸ਼ਰ ਹੋਇਆ? ਉਹ ਉਪਰ ਵਾਲਾ ਕੋਈ ਕਣ ਨੀ ਰਹਿੱਣ ਦਿੰਦਾ।” “ਬਲਦੀਪ ਤੇਰੇ ਮੁੰਡਾ ਕੁੜੀ ਬਾਹਰ ਗਏ ਨੇ। ਬੱਚਿਆ ਨੂੰ ਨੀ ਮਾੜੀਆ ਗੱਲਾਂ ਦੱਸੀਦੀਆ। ਨਾਲੇ ਕਨੇਡਾ ਦੇ ਬੱਚਿਆ ਦਾ ਦਿਲ ਬਹੁਤ ਕੋਰਾ ਹੈ।” ” ਸੱਤੇ ਮੇਰੇ ਦੋਨੇ ਬੱਚੇ ਉਪਰ ਰੂਮ ਵਿੱਚ ਪੜ੍ਹ ਰਹੇ ਹਨ। ਮੈ ਆਪਣੇ ਬੱਚਿਆ ਦੀਆ ਅੱਖਾਂ ਤੇ ਪੱਟੀ ਨਹੀ ਬੰਨਣੀ ਚਹੁੰਦੀ। ਸਾਰਾ ਕੁਝ ਸਾਂਝਾ ਕਰਦੀ ਹਾ। ਰੱਬ ਨਾ ਕਰੇ ਕੱਲ ਨੂੰ ਕੋਈ ਮਸੀਬਤ ਪੈ ਜਾਵੇ। ਉਹ ਆਪ ਨਿੱਜਠ ਸੱਕਣ। ਮੇਰਾ ਸਹਾਰਾ ਨਾ ਭਾਲਣ। ਦਮ ਦਾ ਕੀ ਵੱਸਾ। ਜਿਨਾਂ ਜੀਅ ਲਿਆ ਬਥੇਰਾ। ਸੱਚ ਨੂੰ ਸੁਣਨਾ ਦੇਖਣਾ ਪਵੇਗਾ। ਸੱਚ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ। ਅੱਜ ਨਹੀ ਕੱਲ ,ਕਦੋ ਤੱਕ ਸੱਚ ਤੋਂ ਬਚਾਗੇ। ”

Comments

Popular Posts