ਕੁੱਝ ਆਰ ਦੀਆਂ ਕੁੱਝ ਪਾਰ ਦੀਆਂ, ਗੱਲਾਂ ਕਰੀਏ ਦੁਨੀਆਂ ਦਾਰ ਦੀਆਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਕੁੱਝ ਆਰ ਦੀਆਂ ਕੁੱਝ ਪਾਰ ਦੀਆਂ, ਗੱਲਾਂ ਕਰੀਏ ਦੁਨੀਆਂ ਦਾਰ ਦੀਆਂ। ਇਹ ਦੁਨੀਆਂ ਬੜੀ ਖ਼ਚਰੀ ਹੈ। ਤੁਹਾਡੇ ਮੂੰਹ ਤੇ ਤੁਹਾਡੀ, ਜਿਉਂ ਹੀ ਪਿੱਠ ਕੀਤੀ। ਉਦੋਂ ਹੀ ਐਸੀ ਦੀ ਤੈਸੀ ਸ਼ੁਰੂ ਕਰ ਦਿੰਦੇ ਹਨ। ਜੇ ਦੋਂ ਜਾਣਿਆਂ ਦੋਂ ਭਰਾਵਾਂ, ਦੋਸਤਾਂ, ਗੁਆਂਢੀਂਆਂ, ਧਰਮੀਆਂ ਹੋਰ ਵਿੱਚ ਖਿਚਾਂ ਤਾਣ ਹੁੰਦੀ ਹੈ। ਇਹ ਦੋਂਨੇ ਪਾਸੇ ਹੁੰਦੇ ਹਨ। ਇੰਨ੍ਹਾਂ ਨੇ ਅਸਲ ਵਿੱਚ ਦੋਂਨੇ ਪਾਸੇ ਦਾ ਦੁੱਖ ਸੁੱਖ ਸੁੱਣਨਾਂ ਹੁੰਦਾ ਹੈ। ਦੋਂਨੇ ਪਾਸੇ ਹਾਰਾਂ ਦਾਰਾਂ ਮਾਰਨਾਂ ਹੁੰਦਾ ਹੈ। ਦੋਂਨਾਂ ਨੂੰ ਹੀ ਗੱਧੀ ਗੇੜ ਪਾਉਣਾਂ ਹੁੰਦਾ ਹੈ। ਇੰਨਾਂ ਨੂੰ ਆਮ ਬੰਦਾ ਚੁਗਲਖ਼ੋਰ ਕਹਿੰਦਾ ਹੈ। ਇਹੋਂ ਜਿਹੇ ਬੰਦੇ ਪੈਰ ਪੈਰ ਤੇ ਬਦਲਦੇ ਮੁੱਕਰਦੇ ਹਨ। ਛੇਤੀ ਪਹਿਚਾਨ ਨਹੀਂ ਹੁੰਦੀ। ਬਹੁਤੀ ਵਾਰ ਤਾਂ ਉਹੀ ਹੁੰਦੇ ਹਨ। ਜੋਂ ਹਮੇਸ਼ਾਂ ਗੋਡੇ ਮੁਡ ਬੈਠਦੇ ਹਨ। ਸਕੇ ਭਰਾਂ-ਭੈਣ, ਗੁਆਂਢੀ, ਪੇਡੂ, ਦੋਸਤ, ਤੇ ਹਰ ਰੋਜ਼ ਮਿਲਣ ਵਾਲੇ ਹੁੰਦੇ ਹਨ। ਇਕ ਤਾਂ ਨੇੜੇ ਰਹਿ ਕੇ ਪੂਰਾਂ ਭੇਤ ਲੈਂਦੇ ਹਨ। ਫਿਰ ਹੋਰਾਂ ਨੂੰ ਬਾਹਰ ਦੱਸਦੇ ਹਨ। ਪਤਾ ਨਹੀਂ ਲੱਗਦਾ, ਜਖ਼ਮ ਵੀ ਦਿੰਦੇ ਹਨ। ਪੱਟੀਆਂ ਵੀ ਆਪੇ ਬੰਨਦੇ ਹਨ। ਨਾਲੇ ਲੂਣ ਵੀ ਛਿੜਕਦੇ ਹਨ। ਮੱਤ ਸੱਮਝੋ ਜੋ ਬੰਦਾਂ ਤੁਹਾਡੇ ਪੱਖ ਦੀ ਗੱਲ ਕਰਦਾ ਹੈ। ਤੁਹਾਡਾਂ ਹੀ ਹੈ। ਉਹੀ ਕੰਮ ਉਹ ਦੂਜੇ ਪਾਸੇ ਵੀ ਕਰੀ ਜਾਂਦਾਂ ਹੈ। ਸਾਰੇ ਪਾਸੇ ਮੂੰਹ ਰੱਖਣਾਂ ਪੈਂਦਾ ਹੈ। ਮਸੀਬਤ ਵਿੱਚ ਦੁੱਖ ਦਰਦ ਵੰਡਣਾਂ ਸ਼ਰਾਰਤੀ ਦਾ ਫਰਜ ਹੈ। ਉਸ ਲਈ ਸਾਰੇ ਇਕੋਂ ਜਿਹੇ ਹਨ। ਇਹੀ ਤਾਂ ਦੁਨੀਆਂ ਦਾਰੀ ਹੈ। ਰਾਤ ਫਿਰ ਨੀਲੂ ਤੇ ਉਸ ਦੇ ਪਤੀ ਹੈਰੀ ਵਿੱਚ ਖੱੜਕਾ ਦੱੜਕਾ ਹੋ ਗਿਆ। ਦੋਂਨੇ ਹੀ ਕੰਮ ਤੋਂ ਆਏ ਸਨ। ਨੀਲੂ ਰਸੋਈ ਵਿੱਚ ਖਾਣਾਂ ਬਨਾਉਣ ਲੱਗ ਗਈ। ਹੈਰੀ ਟੈਲੀਵੀਜ਼ਨ ਮੂਹਰੇ ਬੈਠ ਗਿਆ। ਛੋਟੇ ਮੁੰਡੇ ਨੂੰ ਉਹ ਮਾਂ ਵੱਲੋਂ ਲੈ ਕੇ ਆਏ ਸਨ। ਜਦੋਂ ਦੋਂਨੇ ਕੰਮ ਤੇ ਹੁੰਦੇ, ਮਾਂ ਹੀ ਸਭਾਂਲਦੀ ਸੀ। ਭਾਵੇ ਨੀਲੂ ਦੇ ਦੋਂ ਭਤੀਜੇ ਵੀ ਮਾਂ ਨੂੰ ਸੱਭਾਂਲਣੇ ਪੈਂਦੇ ਸਨ। ਨੀਲੂ ਦਾ ਮੁੰਡਾ ਉਸ ਨੂੰ ਕੰਮ ਨਹੀਂ ਕਰਨ ਦੇ ਰਿਹਾ ਸੀ। ਵਾਰ ਵਾਰ ਲੱਤਾਂ ਨੂੰ ਚੰਬੜ ਕੇ ਰੋ ਰਿਹਾ ਸੀ। ਭੁੱਖਾ ਹੋਣਾਂ, ਜਾਂ ਕੁੱਛ ਦੁੱਖਦਾਂ ਹੋਣਾ। ਨੀਲੂ ਕਈ ਵਾਰ ਹੈਰੀ ਨੂੰ ਅਵਾਜ਼ ਮਾਰ ਚੁੱਕੀ ਸੀ। ਟੈਲੀਵੀਜ਼ਨ ਬਹੁਤ ਉਚੀ ਸੀ। ਨਹੀਂ ਸੁੱਣਦਾ ਹੋਣਾ। ਨੀਲੂ ਨੇ ਮੁੰਡਾ ਹੈਰੀ ਨੂੰ ਫੜਾ ਕੇ ਕਿਹਾ,” ਟੈਲੀਵੀਜ਼ਨ ਮੁਹਰੇ ਮਸਤ ਹੋਏ ਬੈਠੇ ਹੋ। ਇਹ ਕਦੋਂ ਦਾ ਰੋਂਈ ਜਾਂਦਾ ਹੈ। ਤੁਸੀਂ ਇਸ ਨੂੰ ਖੇਡਾ ਲਵੋਂ। ਮੈਂ ਕੰਮ ਕਰ ਲਵਾ।” ਹੈਰੀ ਨੇ ਕਿਹਾ,” ਮੇਰੇ ਕੋਲ ਇਹ ਕਦੋ ਟਿਕਦਾ ਹੈ। ਨਾਲੇ ਮੈਂ ਫਿਲਮ ਦੇਖ ਰਿਹਾ ਹਾਂ ਇਸ ਨੇ ਰੌਲਾਂ ਪਾਉਣਾ ਹੈ। ਮੈਂ ਫਿਲਮ ਦੇਖੂ ਜਾਂ ਇਸ ਨੂੰ ਸਭਾਲੂ।” ਨੀਲੂ ਹਲੇ ਵਾਪਸ ਰਸੋਈ ਵਿੱਚ ਆਈ ਹੀ ਸੀ। ਮੁੰਡਾ ਰੋਂਦਾ ਹੋਇਆ ਉਪਰੋਂ ਨੀਲੂ ਕੋਲ ਥੱਲੇ ਆ ਗਿਆ। ਨੀਲੂ ਕੱਲੀ ਹੀ ਮੂੰਹ ਵਿੱਚ ਕੁੱਝ ਬੋਲਦੀ ਰਹੀ। ਰੋਟੀ ਖਾਣ ਲੱਗੇ। ਤਾਂ ਸਬਜੀ ਕੱਲ ਵਾਲੀ ਦੇਖ ਕੇ ਹੈਰੀ ਨੇ ਕਿਹਾ,” ਕੋਈ ਹੋਰ ਦਾਲ ਸਬਜੀ ਨਹੀਂ ਬੱਣਦੀ ਸੀ। ਰਾਤ ਵੀ ਇਹੀ, ਕੰਮ ਤੇ ਵੀ, ਹੁਣ ਫੇਰ ਇਹੀ ਖਾਂਵਾਂ। ਮੈਨੂੰ ਸਵੇਰੇ ਕੰਮ ਤੇ ਕੀ ਪਾਵੇਗੀ? ” ” ਅੱਜ ਤਾਂ ਨਿੱਕਾ ਹੀ ਰੋਂਈ ਗਿਆ। ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ। ਕੱਲ ਨੂੰ ਕੁੱਝ ਬੱਣਾਵਾਂਗੀ। ” ਹੈਰੀ ਨੇ ਨਿੱਕੇ ਨੂੰ ਕੋਲ ਸੱਦ ਕੇ ਇੱਕ ਥੱਪੜ ਮਾਰ ਦਿੱਤਾ। ਨਿੱਕੇ ਨੂੰ ਜਿਉਂ ਹੀ ਝੱਟਕਾ ਲੱਗਾ, ਨਾਲ ਉਹ ਟੇਬਲ ਵਿੱਚ ਲੱਗਾ। ਰੋਟੀ ਵਾਲੇ ਟੇਬਲ ਦਾ ਸਾਰਾ ਕੁੱਝ ਡੁੱਲ ਗਿਆ। ਤੱਤੀ ਦਾਲ ਨੀਲੂ ਤੇ ਨਿੱਕੂ ਦੀਆਂ ਅੱਖਾਂ ਵਿੱਚ ਪੈ ਗਈ। ਟੇਬਲ ਉਤੇ ਛੂਰੀ ਕਾਂਟੇ ਟੰਗ ਕੇ ਰੱਖੇ ਸਨ। ਟੇਬਲ ਟੇਡਾਂ ਹੋਣ ਨਾਲ ਨਿੱਕੇ ਦੀਆਂ ਅੱਖਾਂ ਵਿੱਚ ਖੁਬ ਗਏ। ਘਰ ਵਿੱਚ ਚੀਖ ਚਿਹਾੜਾਂ ਪਿਆ, ਬਾਰੀਆਂ ਖੁੱਲੀਆਂ ਕਰਕੇ ਗੁਆਂਢੀਂਆਂ ਨੂੰ ਸੁੱਣ ਪਿਆ। ਐਂਬੂਲਸ ਸੱਦਣੀ ਪਈ। ਨੀਲੂ ਤੇ ਮੁੰਡੇ ਨੂੰ ਹਸਪਤਾਲ ਲੈ ਗਏ। ਨਿੱਕੂ ਦੀਆਂ ਅੱਖਾਂ ਵਿੱਚ ਸੱਟ ਲੱਗਣ ਨਾਲ ਅੰਨ੍ਹਾਂ ਹੋ ਗਿਆ ਸੀ। ਇਲਾਜ਼ ਲੰਮਾ ਸੀ। ਨੀਲੂ ਘਰ ਆ ਗਈ ਸੀ। ਨੀਲੂ ਕੋਲ ਗੁਆਂਢਣ ਆਈ। ਹਾਲ ਪੁੱਛਿਆ ਕਿਹਾ,” ਨੀਂ ਕੀ ਹੋਇਆ ਸੀ? ਇੰਨੀ ਸੱਟ ਕਿਵੇ ਲੱਗੀ? ” ਨੀਲੂ ਨੇ ਕਿਹਾ,” ਨਿੱਕੂ ਦਾਲ ਵਾਲੇ ਪਤੀਲੇ ਤੇ ਡਿੱਗ ਗਿਆ ਸੀ। ਤੱਤੀ ਬਹੁਤ ਹੋਣ ਨਾਲ ਅੱਖਾਂ ਦੀ ਰੋਸ਼ਨੀ ਚਲੀ ਗਈ। “ ” ਝੂਠ ਨਾਂ ਬੋਲ, ਅਸੀ ਸਾਰਾਂ ਕੁੱਝ ਸੁੱਣਿਆ ਹੈ। ਬਾਹਰ ਹੀ ਬੈਠੇ ਸੀ। ਬੰਦੇ ਦੀ ਕੁੱਟ ਖਾਣੀ ਬੜੀ ਔਖੀ ਹੈ। ਤੇਰੀ ਗੱਲ ਹੋਰ ਹੈ। ਭੋਰਾਂ ਭਰ ਬੱਚਾ ਕੁੱਟ ਕੇ ਅੰਨ੍ਹਾਂ ਕਰ ਦਿੱਤਾ। ਸੱਚ ਕਹਿਨੀ ਆਂ, ਜੇ ਮੈਂ ਹੁੰਦੀ ਹੁਣ ਨੂੰ ਛੱਡ ਕੇ ਚਲੀ ਜਾਂਦੀ। ” ਨੀਲੂ ਨੇ ਕਿਹਾ,” ਹੋਣੀ ਨੂੰ ਕੌਣ ਮੇਟ ਸਕਦਾ ਹੈ? ਹੋ ਕੇ ਹੀ ਰਹਿੰਦੀ ਹੈ। ਇਸ ਉਮਰ ਵਿੱਚ ਤਾਂ ਮਾਂਪਿਆਂ ਨੇ ਵੀ ਨਹੀਂ ਝੱਲਣਾਂ। ਵੱਡੀ ਕੁੜੀ ਵਿਆਹੁਣ ਵਾਲੀ ਹੈ। ” ਗੁਆਂਢਣ ਨੇ ਇਧਰ ਓਧਰ ਦੇਖ ਕੇ ਕਿਹਾ,” ਤੂੰ ਕਨੂੰਨ ਦਾ ਸਹਾਰਾਂ ਕਿਉਂ ਨਹੀਂ ਲੈਂਦੀ। ਹੈਰੀ ਤੇ ਚਾਰਜ ਤਾਂ ਲੁਆ ਦਿੰਦੀ। ਪੈਸੇ ਦੀ ਮੱਦਦ ਹਜ਼ਾਰ ਕੁ ਦੀ ਤਾਂ ਮੈਂ ਵੀ ਕਰਦੂ। ਤੱਕਲੇ ਵਰਗਾ ਸਿੱਧਾਂ ਕਰ ਦੇਣਗੇ। ਹੁਣ ਮੈਂ ਚੱਲੀ। ਕੱਲ ਨੂੰ ਗੇੜਾ ਮਾਰੂ। ਇਹੋਂ ਜਿਹੇ ਸਮੇਂ ਬਹੁਤਾ ਨਹੀਂ ਸੋਚੀਦਾ। ਪੈਰ ਪੱਟੀਦਾ ਹੈ।” ਹੈਰੀ ਘਰ ਦੇ ਮੂਹਰੇ ਲੱਗੇ ਘਾਹ ਨੂੰ ਪਾਣੀ ਦੇ ਰਿਹਾ ਸੀ। ਉਸੇ ਗੁਆਂਢਣ ਦਾ ਘਰਵਾਲਾਂ ਉਸ ਕੋਲ ਆ ਗਿਆ। ਉਸ ਨੇ ਹੈਰੀ ਨੂੰ ਕਿਹਾ,” ਯਾਰ ਬੜਾ ਲਿਸਾ ਹੋ ਗਿਆ। ਭੋਰਾ ਕੁ ਮੂੰਹ ਨਿੱਕਲ ਆਇਆ। ਬਿਮਾਰ ਲੱਗਦਾ ਹੈ। ” ” ਮੈਨੂੰ ਤਾਂ ਕੁੱਝ ਨਹੀਂ ਹੋਇਆ। ਬਿਮਾਰ ਤਾਂ ਨਿੱਕੂ ਹੈ। ਅੱਖਾਂ ਤੋਂ ਦਿਸਣੋ ਹੱਟ ਗਿਆ। ਬੱਚਾ ਠੀਕ ਨਾਂ ਹੋਵੇ। ਰੂਹ ਰਾਜ਼ੀ ਨਹੀਂ ਰਹਿੰਦੀ। ” ” ਹਾਂ ਘਰ ਦਾ ਕਲੇਸ ਲੈ ਲੈਂਦਾਂ ਹੈ। ਔਰਤ ਨੂੰ ਬੰਦਾ ਵਿਆਹੁਦਾ ਹੈ। ਕਨੇਡਾ ਵਿੱਚ ਤਾਂ ਇਹ ਆਪਣੀਆਂ ਖ਼ਸਮ ਬੱਣ ਗਈਆ ਹਨ। ਤੂੰ ਯਾਂਰ ਇਸ ਦਾ ਜੂੜ ਕਿਉਂ ਨਹੀਂ ਵੱਡ ਦਿੰਦਾ। ਇਥੇ ਤੀਵੀਂਆਂ ਸਿਰ ਬਹੁਤ ਚੜ੍ਹੀਆਂ ਹੋਈਆਂ ਹਨ। ਬੰਦਾ ਸਾਹ ਉਚਾ ਨਹੀਂ ਕੱਢ ਸਕਦਾ। ਇਹ ਵੀ ਕੋਈ ਜਿੰਦਗੀ ਹੈ। ਅਦਾਲਤ ਦੂਜਾਂ ਰੱਬ ਹੈ। ਉਹ ਕੀ ਪਤਾ ਨੇੜੇ ਹੋ ਕੇ ਸੁੱਣ ਲਵੇ। ” ਹੈਰੀ ਦੇ ਹੱਥੋਂ ਪਾਣੀ ਵਾਲੀ ਨਾਲੀ ਛੁੱਟ ਗਈ,” ਬਾਈ ਕੀ ਗੱਲਾਂ ਕਰ ਰਿਹਾ? ਪਹਿਲਾਂ ਹੀ ਮਨ ਦੁੱਖੀ ਹੈ। ਤੂੰ ਕਹੀ ਜਾਨਾਂ। ਹੋਰ ਮਸੀਬਤਾਂ ਗਲ਼ ਪਾ ਲਵਾਂ। ਮੈਨੂੰ ਤਾਂ ਮੇਰੀ ਘਰਵਾਲੀ ਤੋਂ ਕੋਈ ਸ਼ਕਾਇਤ ਨਹੀਂ ਹੈ। ਬੈਠੈ ਨੂੰ ਰੋਟੀ ਦਿੰਦੀ ਹੈ। ਕੱਪੜੇ ਧੋਤੇ ਪਰਿਸ ਕੀਤੇ ਮਿਲਦੇ ਹਨ। ਨੀਲੂ ਨੇ ਮੇਰੇ ਘਰ ਨੂੰ, ਦੋਂਨਾਂ ਬੱਚਿਆ ਨੂੰ ਜੰਮਿਆ ਸੰਭਾਲਿਆ ਹੈ। ਹਰ ਦੁਖ ਸੁੱਖ ਮੇਰੇ ਨਾਲ ਕੱਟਿਆ ਹੈ। ਤੂੰ ਮੈਨੂੰ ਇਹ ਕੀ ਮੱਤ ਦੇ ਰਿਹਾ ਹੈ? ਮੈਂ ਆਪਣਾਂ ਘਰ ਕਿਉਂ ਖਰਾਬ ਕਰਾਂ? ਨਿੱਕੂ ਦਾ ਅਸੀਂ ਇਲਾਜ਼ ਕਰਾਂ ਲਵਾਗੇ। ” ਨੀਲੂ ਸਾਰੀਆਂ ਗੱਲ਼ਾਂ ਸੁੱਣ ਰਹੀ ਸੀ। ਦੋਂਨਾਂ ਦੀ ਉਸ ਵੱਲ ਪਿੱਠ ਸੀ। ਉਸ ਨੇ ਕਿਹਾ,” ਸ਼ਬਾਸ਼ ਕਿੰਨ੍ਹੀਆਂ ਵਦੀਆਂ ਗੱਲ਼ਾਂ ਸਿੱਖਾਂ ਰਹੇ ਹੋ। ਕਿਸੇ ਦੇ ਗੁਆਂਢੀ ਤੁਹਾਡੇ ਵਰਗੇ ਨਾਂ ਹੀ ਹੋਣ। ਚੰਦਰਾਂ ਗੁਆਂਢ ਨਾਂ ਹੋਵੇ, ਲਾਈ ਲੱਗ ਨਾਂ ਹੋਵੇ ਘਰ ਵਾਲਾਂ। ਮੈਨੂੰ ਤੇਰੀ ਜ਼ਨਾਨੀ ਪੂਠੀ ਪੱਟੀ ਪੜ੍ਹਾਉਂਦੀ ਗਈ ਹੈ। ਤੂੰ ਤਾਂ ਤੀਵੀਂਆਂ ਨਾਲੋ ਵੀ ਲੰਘ ਗੁਜ਼ਰ ਗਿਆ। ਤੂੰ ਆਪ ਕਿਉਂ ਨਹੀਂ ਆਪਣੀ ਜਨਾਨੀ ਨੂੰ ਅਦਾਲਤ ਵਿੱਚ ਲਿਜ਼ਾਂ ਕੇ ਤਲਾਕ ਦਿੰਦਾ। ਰੋਜ਼ ਤੇਰੀ ਮਾਂ ਭੈਣ ਇਕ ਕਰਦੀ ਹੈ। ਤੂੰ ਉਸ ਦੀ ਮਾਂ ਭੈਣ ਦੀ ਕਰਦੀ ਹੈ। ਆਪਣਾ ਘਰ ਦੇਖੋਂ। ਮੈਂ ਨਹੀਂ ਤਾਂ ਤੇਰੇ ਤੇ ਸਾਡੇ ਘਰ ਵਿੱਚ ਦ਼ਖਲ ਦੇਣ ਦਾ ਕੇਸ ਕਰ ਦੇਣਾ। ਆਪੋਂ ਆਪਣੀ ਇੱਜ਼ਤ, ਆਪਣੇ ਹੱਥ ਹੁੰਦੀ ਹੈ। ਸਾਰਿਆਂ ਦੀ ਆਪਣੀ ਇੱਜ਼ਤ ਹੁੰਦੀ ਹੈ। ਸਾਨੂੰ ਮੁਆਫ਼ ਕਰੋਂ। ਆਪਣਾਂ ਘਰ ਸੰਭਾਲੋਂ। ਤੁਸੀਂ ਦੁਨੀਆਂ ਦਾਰੀ ਬਹੁਤ ਵਧੀਆਂ ਕਰ ਲੈਂਦੇ ਹੋਂ। ਤੁਹਾਡੇ ਕੋਲੋ ਰੱਬ ਬਚਾਏ। ਸਾਨੂੰ ਜਿਉਣ ਦਿਉ। ਸਾਨੂੰ ਜਿਉਣਾਂ ਆਉਂਦਾ ਹੈ।”

Comments

Popular Posts