ਘਰ ਪੱਟਿਆ ਗਿਆ
ਦਾਰੂ ਤੇ ਨੱਸ਼ਿਆਂ ਨੇ ਘਰ ਪੱਟਤਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
"ਬਹੂ ਤੂੰ ਸੌ ਜਾਂ, ਸਾਰੀ ਰਾਤ ਅੱਖਾਂ ਥਾਂਈਂ ਨੰਘਾ ਦਿੱਤੀ। ਰਾਜ ਦੋਸਤਾਂ ਕੋਲ ਸੌਂ ਗਿਆ ਹੋਣਾ। ਸਵੇਰ ਦੇ ਤਿੰਨ ਵੱਜ ਗਏ। ਕੰਮ ਤੇ ਵੀ ਜਾਣਾ । ਉਸ ਦਾ ਤਾਂ ਰੋਜ਼ ਦਾ ਇਹੀ ਕਿੱਤਾ।" ਸਰਜੀਤ ਨੇ ਆਪਣੀ ਨੂੰਹ ਨੂੰ ਕਿਹਾ।
"ਨਾਂ ਬੀਜੀ ਨੀਂਦ ਕਿਥੇ ਆ ਰਹੀ ਹੈ। ਪਲ-ਪਲ ਕਰਕੇ ਪੱਤਾਂ ਨਹੀਂ ਲੱਗਾ, ਰਾਤ ਮੁੱਕ ਗਈ। ਬਿੰਦੇ ਝੱਟੇ ਖਿੜਕੀ ਵਿੱਚੋ ਬਾਹਰ ਝਾਕ ਕੇ ਵਿੜਕਾਂ ਲੈ ਰਹੀ ਸੀ। ਜੀਅ ਲਾ ਲੈਦਾਂ ਬਾਹਰ ਜਾ ਕੇ।" ਜਸਵੀਰ ਨੇ ਜੁਆਬ ਦਿੰਦੇ ਕਿਹਾ।
"ਕਿਨ੍ਹਾਂ ਚਿਰ ਉਡੀਕੀ ਜਾਏਗੀ। ਉਹਦਾ ਕਿਹੜਾ ਕੋਈ ਆਉਣ ਦਾ ਸਮਾਂ। ਮਾੜੇ ਕੰਮਾਂ ਵਿੱਚ ਪੈ ਗਿਆ । ਦਾਰੂ ਪੀਂਦੇ ਰਹਿੰਦੇ ਨੇ, ਹੋਰ ਪੱਤਾਂ ਨਹੀਂ ਕੀ ਖਾਂਦੇ ਪੀਂਦੇ ਨੇ। ਕੀ ਕਰਦੇ ਨੇ ਰਾਤਾਂ ਨੂੰ ਬਾਹਰ ਤੁਰੇ ਫਿਰਦੇ ਨੇ? ਮੇਰੇ ਸਾਹ ਸੁਕਦੇ ਰਹਿੰਦੇ ਨੇ। ਚੰਦਰੇ ਨੂੰ ਘਰ ਦਾ ਮੋਹ ਨਹੀਂ ਆਉਂਦਾ।"
"ਨਹੀਂ ਮਾਂ ਆਦਾ ਤਾਂ ਘਰ ਹੀ ਹੈ। ਅਜੇ ਕਹਿੜਾ ਰਾਤ ਮੁੱਕ ਗਈ। ਜਿੰਨ੍ਹਾਂ ਚਿਰ ਘਰ ਨੀ ਆ ਜਾਂਦਾ ਤੋੜ ਲੱਗੀ ਰਹਿੰਦੀ ਆ। ਮੈਂ ਤੁਹਨੂੰ ਚਾਹ ਬਣਾਕੇ ਪਲਾਉਂਦੀ ਹਾਂ। ਤੁਸੀ ਰੇਡੀਓ ਤੇ ਨਿੱਤ ਨੇਮ ਸੁਣੋ।"
"ਤੂੰ ਨਿਤ ਨੇਮ ਕਰ ਲਿਆ ਹੋਣਾ। ਉਸ ਨਾਲ ਲਿਵ ਲੱਗੀ ਰਹੇ। ਮਨ ਕਿਸੇ ਪਾਸੇ ਨਹੀਂ ਭੱਜਦਾ। ਕਈ ਵਾਰ ਲੱਗਦਾ ਦੁਨੀਆ ਤੇ ਕੁੱਝ ਨਹੀਂ। "
"ਲਿਵ ਵੀ ਉਥੇ ਹੀ ਲੱਗਦੀ ਹੈ। ਜਿਥੇ ਤਾਰ ਵੱਜਦੀ ਹੈ। ਸਾਰੀ ਰਾਤ ਦੀ ਬੈਠੀ ਖੱਸਮ ਨੂੰ ਹੀ ਯਾਦ ਕਰਦੀ ਰਹੀ ਹਾਂ। ਖੱਸਮ ਪੱਤਾਂ ਨਹੀਂ ਕਿਹਦੇ ਕੋਲੇ ਬੈਠਾ। ਕਿਹਦੇ ਕੋਲ ਰੋਸਾ ਕਰ ਕੇ ਦਿਖਾਵਾਂ। ਮੇਰਾ ਪਿਉ ਵੀ ਰਾਜ ਵਰਗਾ ਸੀ। ਖਾਂਣ-ਪੀਣ ਵਿੱਚ ਸਾਰੀ ਉਮਰ ਕੱਢਤੀ। ਮੇਰੇ ਅੰਨਦਾ ਤੇ ਕੰਨਿਆ ਦਾਨ ਨਹੀਂ ਕਿੱਤਾ। ਮੇਰੇ ਵਿਆਹ ਵਾਲੇ ਦਿਨ ਲੱਭਿਆ ਨਹੀਂ। ਪੱਤਾ ਨੀ ਕਿਥੇ ਸੀ। "
"ਖਾਂਣ-ਪੀਣ ਵਾਲਿਆ ਨੂੰ ਕਿਸੇ ਦਾ ਮੋਹ ਨਹੀਂ ਹੁੰਦਾ । ਐਵੇਂ ਚਿੱਤ ਨੂੰ ਗੱਲ ਨਹੀਂ ਲਾਈਂਦੀ। ਰੇਡੀਓ ਵਾਲੇ ਜਿਉਂਦੇ ਰਹਿੱਣ ਰੱਬ ਚੇਤੇ ਕਰਾ ਦਿੰਦੇ ਨੇ। ਪੰਜਾਬੀ ਮੀਡੀਆ ਵੀ ਪਦੇਸਾ ਵਿੱਚ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਵਾਰੇ ਵਾਰੇ ਜਾਈਏ ਪੰਜਾਬੀਆਂ ਦੇ। ਕੰਨ ਪੰਜਾਬੀ ਸੁਣਨ ਨੂੰ ਤਰਸ ਜਾਂਦੇ ਨੇ, ਪ੍ਰਮਾਤਮਾ ਪੰਜਾਬੀ ਮੀਡੀਏ ਨੂੰ ਤੱਰਕੀਆ ਦੇਵੇ। " "ਰਾਜ ਦੀ ਮਾਂ ਚਾਹ ਦਾ ਕੱਪ ਮੈਨੂੰ ਵੀ ਪਲਾਂਓ। ਕੰਮ ਤੇ ਜਾਂਣਾ। ਜੇ ਬੱਸ ਨਿੱਕਲ ਗਈ, ਕੰਮ ਤੋਂ ਲੇਟ ਨਾ ਕਰਾ ਦਿਉ। ਰਾਤ ਘਰ ਰਾਜ ਆਇਆ ਨਹੀਂ।" ਰਾਜ ਦੇ ਡੈਡੀ ਨੇ ਕਿਹਾ। "
"ਨਹੀਂ ਆਇਆ। ਪੁੱਤ ਕਰਕੇ ਤੁਸੀ ਬਹੁਤਾ ਸਿਰ ਚੜ੍ਹਾ ਲਿਆਂ। ਡੱਕਾ ਦੂਰਾਂ ਨਹੀਂ ਕਰਦਾ। ਇੱਕ ਪੁੱਤ ਰੱਬ ਕਿਸੇ ਨੂੰ ਨਾਂ ਦੇਵੇ। ਨਾਂ ਤਾਂ ਇਸ ਨੂੰ ਘੂਰ ਸਕਦੇ ਹਾਂ। ਤੈਨੂੰ ਕੰਮ ਤੋਂ ਬਿੰਨਾਂ ਕੁੱਝ ਨਹੀਂ ਸੁੱਜਦਾ। ਮੁੰਡਾ ਤਾਂ ਜੀ ਕਿਤੇ ਫੱਸਦਾ ਜਾਂਦਾ। ਫਿਰ ਪੱਛਤਾਂਵਾਂਗਂੇਵੇਲਾ ਸਭਾਂਲ ਲਵੋਂ। ਕੰਮ ਨਹੀਂ ਮੁੱਕਣੇ। "
"ਭਾਗਵਾਨੇ ਨਿਆਣਾ, ਐਵੇ ਨਾਂ ਜੁਆਕ ਦੇ ਪਿਛੇ ਪਈ ਰਿਹਾ ਕਰ। ਉਸ ਦੇ ਖਾਂਣ ਪੀਣ ਦੇ ਦਿਨ ਨੇ। ਲੈ ਆ ਗਿਆ ਤੇਰਾ ਲਾਡਲਾ। ਮੈਂ ਚੱਲਿਆ ਕੰਮ ਤੇ। "
"ਜਸਵੀਰ ਦੇਖ ਰਾਜ ਆ ਗਿਆ। ਕਾਰ ਵਿਚੋਂ ਉਤਰ ਕੇ ਆਉਂਦਾ ਜਾਂ ਲੈ ਕੇ ਆਉਣਾ ਪਊ। "
"ਕਿਹਨੂੰ ਉਤਾਰਨਾ ਬੀਜੀ ਤੇਰੀ ਨੂੰਹ ਨੇ? ਤੁਹਾਨੂੰ ਲੱਗਦਾ ਮੈਂ ਪੈਰਾਂ ਤੋਂ ਨਿੱਕਲ ਗਿਆ । ਜੱਸੀ ਯਾਰ ਪਾਣੀ ਦੀ ਬੋਤਲ ਫੜਾਈਂ। ਮੁੰਡੇ ਨੂੰ ਪਾਣੀ ਪਲਾ ਆਮਾ, ਮੈਂ ਆਇਆ ਛੱਡ ਕੇ। "
"ਆ ਲਓ ਪਾਣੀ। ਘਰ ਹੱਥ ਲਾਉਂਣ ਆਏ ਸੀ। ਜੀਅ ਨਹੀਂ ਲੱਗਦਾ ਘਰ। ਘਰ ਬੈਠ ਕੇ ਪੀ ਲਿਆ ਕਰੋ । ਪੀ ਕੇ ਕਾਰ ਚਲਾਉਂਦੇ ਹੋਂ। ਕਿਸੇ ਹੋਰ ਨੂੰ ਲੈ ਕੇ ਮਰੋਗੇ। ਰੱਬ ਦਾ ਵਾਸਤਾ। ਛੱਡ ਦੋ ਖਹਿੜਾ ਯਾਰਾਂ ਵੇਲੀਆ ਦਾ। ਕੋਈ ਵੱਕਤ ਪੈ ਗਿਆ, ਤਾਂ ਕਿਸੇ ਨੇ ਨੇੜੇ ਨੀ ਲੱਗਣਾ। "
"ਮੁੰਡਿਆ ਲਈਨ ਤੇ ਆਜਾ। ਆਵਾਰਾ ਗਰਦੀ ਛੱਡ ਦੇ। ਸਾਰੀ ਰਾਤ ਬਹੂ ਨੇ ਤੈਨੂੰ ਉਡੀਕਦੀ ਨੇ ਕੱਢਤੀ । ਹੁਣ ਕਿਥੇ ਜਾਣਾ। ਸਾਰੀ ਰਾਤ ਇਕ ਦੂਜੇ ਨੂੰ ਛੱਡਣ ਛੱਡਾਉਣ ਤੇ ਲਾ ਦਿੰਦੇ ਹੋ।"
"ਤਾਂਹੀ ਮੈਂ ਘਰ ਨਹੀਂ ਆਉਂਦਾ। ਦੋਨਾਂ ਦੀ ਵਕਾਲਤ ਚਾਲੂ ਹੋ ਗਈ। ਫਿਰ ਕੀ ਆ ਜੇ ਇਹ ਨਹੀ ਸੁੱਤੀ। ਫਰਾਈਡੇ ਰਾਤ ਹੈ। ਕ੍ਰਿਸ-ਮ੍ਰਿਸ ਦੇ ਦਿਨ ਨੇ। ਫੱਨ ਵੀ ਕਰਨਾ ਚਹੀਦਾ । ਮੈਂ ਆਇਆ।"
"ਮੈਂ ਤਾਂ ਬਹੂ ਇੰਡੀਆ ਨੂੰ ਚਲੀ ਜਾਣਾ। ਮੇਰੀ ਕੋਈ ਨਹੀਂ ਸੁੱਣਦਾ। ਜਾਨ ਰਾਜ ਵਿੱਚ ਰਹਿੰਦੀ ਹੈ। ਇਸ ਨੂੰ ਕਿਵੇ ਸੱਮਝਾਂਵਾਂ। ਗੱਲ ਸੱਮਝ ਤੋਂ ਬਾਹਰ ਹੁੰਦੀ ਜਾਂਦੀ ਹੈ। ਜਸਵੀਰ ਤੂੰ ਸੋਫੇ ਤੇ ਸੌ ਗਈ। ਕਨੇਡਾ ਸੁੱਖ ਲੱਭਣ ਆਏ ਸੀ। "
"ਬੀਜੀ ਮੈਂ ਕੰਮ ਤੇ ਜਾਂਵਾ ਅੱਠ ਵੱਜ ਗਏ। ਰਾਜ ਦੇ ਦੱਸ ਮਿੰਟ ਪੂਰੇ ਨਹੀਂ ਹੋਏ। ਡੈਡੀ ਤੁਸੀਂ ਵਾਪਸ ਆ ਗਏ। "
"ਮੈਂ ਤਾਂ ਭਾਈ ਬਰਫ਼ ਤੋਂ ਤਿੱਲਕ ਗਿਆ। ਮੇਰੀਆ ਧਾਹਾ ਨਿੱਕਲ ਗਈਆਂ। ਗੋਡੇ ਤੇ ਲੱਕ ਉੱਤੇ ਸੱਟ ਲੱਗੀ, ਦੇਹਾੜੀ ਮਰ ਗਈ। ਹੱਥ ਪਹਿਲਾਂ ਤੰਗ ਹੈ। "
"ਤੁਸੀਂ ਅਰਾਮ ਕਰੋਂ। ਮੈਂ ਆਪੇ ਸਭਾਂਲ ਲਵਾਗੀ। ਦਿਨੇ ਡਾਕਟਰ ਨੂੰ ਦਿਖਾ ਆਇਉਂ। ਲਉ ਹੁਣ ਅਈਸ ਰੱਖ ਲਉ। ਤਕਲੀਫ ਘੱਟ ਜਾਵੇਗੀ ।"
"ਜਸਵੀਰ ਤੂੰ ਕੰਮ ਤੇ ਜਾਂ। ਤੁਹਾਨੂੰ ਇੰਨੀ ਕੀ ਛੇਤੀ ਸੀ । ਭੋਰਾ ਹੌਲੀ ਨੀ ਸੀ ਤੁਰਿਆ ਜਾਂਦਾ। ਪੁੱਤ ਨੂੰ ਸੰਗ ਨੀ ਲੱਗਦੀ ਪਿਉ ਬੁੱਢਪੇ ਵਿੱਚ ਦੋ-ਦੋ ਕੰਮਾਂ ਤੇ ਤੁਰਿਆ ਫਿਰਦਾ। ਮੈਂ ਤਾਂ ਕਹਿੰਦੀ ਆ, ਗੋਲ਼ੀਂ ਮਾਰ ਕੰਮ ਨੂੰ, ਚੱਲ ਪੰਜਾਬ ਨੂੰ ਚੱਲੀਏ।"
"ਆਪ ਜੋ ਮਰਜ਼ੀ ਕਹੀ ਚੱਲ ਮੁੰਡੇ ਨੂੰ। ਮੈਨੂੰ ਕੁਝ ਕਹਿੱਣ ਵੀ ਨੀ ਦਿੰਦੀ। ਜਸਵੀਰ ਨੂੰ ਕੱਲੀ ਛੱਡ ਕੇ ਕਿੱਧਰ ਜਾਏਗੀ। ਕੀ ਕਸੂਰ ਕਿੱਤਾ ਬੇਗਾਨੀ ਧੀ ਨੇ। ਓਦਾ ਕਹੀ ਜਾਨੀ ਆ ਮੇਰੀ ਧੀ, ਮੇਰੀ ਧੀ। ਜਿਦੇ ਜੀਅ ਆਪਦੇ ਵੀ ਛੱਡੇ ਜਾਂਦੇ ਨੇ। ਸਮਾਂ ਮਾੜਾ ਚੰਗ੍ਹਾਂ ਚਲਦਾ ਰਹਿੰਦਾ। "
"ਮੈਂ ਦੁੱਖੀ ਹੋਈ ਕਹਿੰਦੀ ਆ। ਨਿੱਤ ਥਾਂ-ਥਾਂ ਗੋਲ਼ੀਂ ਚੱਲਦੀ ਹੈ। ਜਿੰਨੀ ਦੇਰ ਮੁੰਡਾ ਘਰ ਨੀ ਆ ਜਾਂਦਾ, ਜਾਨ ਉਹਦੇ ਵਿੱਚ ਰਹਿੰਦੀ। ਦਾਰੂ ਪੀਣ ਦੀ ਕਿਥੋਂ ਆਦਤ ਪੈ ਗਈ। ਕਦੇ ਪਿਉ ਦਾਦੇ ਨੇ ਪੀਤੀ ਸੀ। "
"ਰਾਜ ਤੂੰ ਆ ਗਿਆ। ਥੋੜੀ ਪੀ ਲਿਆ ਕਰ। ਤੁਰ ਵੀ ਨਹੀਂ ਹੁੰਦਾ। ਕਾਰ ਕਿਵੇ ਚਲਾ ਕੇ ਲਿਆਇਆਂ। ਤੇਰੀ ਮਾਂ ਮੇਰੇ ਨਾਲ ਲੜੀ ਜਾਂਦੀ ਹੈ। ਪੁੱਤ ਸਿਆਣਾ ਬੱਣ ਜਾਂ। ਕੋਈ ਕੰਮ ਕਰਨ ਲੱਗ। ਮੇਰੇ ਸੱਟ ਲੱਗੀ। ਅਰਾਮ ਆਏ ਤਂੋ ਕੰਮ ਤੇ ਜਾਂ ਹੋਣਾ।"
"ਮੈਂ ਕਿਥੇ ਪਿੱਤੀ ਹੈ। ਗਲ਼ਤੀ ਹੋਗੀ। ਬੱਸ ਛੱਡਤੀ। ਡੈਡੀ ਸੱਟ ਕਿਵੇ ਲੱਗੀ। ਕਿੱਤੇ ਬਰਫ਼ ਤੇ ਸਿਲਪ ਤਾ ਹੋਗੇ। ਬੱਸ ਹੁਣ ਤੁਸੀ ਕੰਮ ਨਹੀਂ ਕਰਨਾ। ਹੁਣ ਮੈਂ ਕੰਮ ਕਰੂਗਾਂ। ਫ਼ਿਕਰ ਈ ਨਾਂ ਕਰੋਂ। "
"ਕਾਕਾ ਤੂੰ ਸਿਧੇ ਰਸਤੇ ਆਂਜਾ। ਵੇਲਾ ਨੰਘਿਆ ਹੱਥ ਨਹੀਂ ਆਦਾ। ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਨੇ।"
"ਡੈਡੀ ਤੁਸੀਂ ਠੀਕ ਹੋ। ਜਿਆਦਾ ਤਕਲੀਫ ਹੈ, ਤਾਂ ਹਸਪਤਾਲ ਚੱਲੀਏ। ਮੇਰਾ ਵੀ ਚਿੱਤ ਠੀਕ ਨੀ ਲੱਗਦਾ। ਮਾਂ ਮੈਨੂੰ ਪਾਣੀ ਦੇਈਂ। ਦਿਲ ਕਹਲਾਂ ਪੈਦਾਂ। ਅੱਖਾਂ ਮੁਹਰੇ ਹਨੇਰਾ ਹੁੰਦਾ ਜਾਂਦਾ। ਮਾਂ ਛੇਤੀ ਦੇ ਪਾਣੀ ।"
"ਪੁੱਤ ਲੈ ਪਾਣੀ ਪੀ। ਬਹੁਤੀ ਪੀ ਲਈ ਹੋਣੀ ਆ। ਨੇਬੂ ਨਚੋੜ ਦੇਵਾਂ।"
"ਲਿਆ ਪਾਣੀ ਮੈਂ ਪਲਾ ਦਿਨਾ। ਰਾਜ ਪਾਣੀ ਫੜ ਕੇ ਪੀ। ਰਾਜ ਦੀ ਮਾਂ ਮੁੰਡਾ ਤਾਂ ਲੁੜਕ ਗਿਆ। ਦੇਖੀ ਆਂਈ ਭੱਜ ਕੇ। "
"ਜੀਅ ਮੁੰਡੇ ਨੂੰ ਬਲਾਵਂੋ। ਰਾਜ ਪੁੱਤ ਬੋਲ। ਬੋਲਦਾ ਕਿਉ ਨੀ। ਮਖਿਆ ਜੀਅ ਐਂਬੂਲੈਂਸ ਨੂੰ ਫੋਨ ਕਰੋ।
"
"ਮੇਰੇ ਹੱਥਾਂ ਵਿੱਚੋ ਫੋਨ ਛੁੱਟਦਾ ਜਾਂਦਾ। ਤੂੰ ਇਹਦੇ ਹੱਥ ਪੈਰ ਝੱਸ। ਮੈਨੂੰ ਲੱਗਦਾ ਠੰਡ ਲੱਗ ਗਈ। 911 ਨੂੰ ਫੋਨ ਕਰ ਦਿੱਤਾ। ਤੂੰ ਰੋਣਾ ਬੰਦ ਕਰ। ਰਾਜ ਦੇ ਮੂੰਹ ਤੇ ਛਿੱਟੇ ਮਾਰ ਠੰਡੇ ਪਾਣੀ ਦੇ।"
"ਜਸਵੀਰ ਨੂੰ ਕੰਮ ਤੇ ਫੋਨ ਕਰ ਦਿਉ। ਰਾਜ ਦੇ ਡੈਡੀ ਕੀ ਹੋ ਗਿਆ ਮੇਰੇ ਪੁੱਤ ਨੂੰ? ਐਂਬੂਲੈਂਸ ਆਈ ਨਹੀਂ।"
"ਆ ਗਈ ਐਂਬੂਲੈਂਸ। ਦੇਖ ਲੈਣ ਦੇ, ਪਾਸੇ ਹੋ ਜਾਂ। "
"ਇਹਨੇ ਕੀ ਖਾਂਦਾ ਸੀ?"
"ਜੀਅ ਪੱਤਾ ਨਹੀਂ। ਰਾਤ ਬਾਹਰ ਸੀ।" ਰਾਜ ਦੇ ਡੈਡੀ ਨੇ ਜੁਆਬ ਵਿੱਚ ਕਿਹਾ। "ਇਸ ਦੇ ਸਾਹ ਬੰਦ ਹੋ ਗਏ। ਸੋਰੀ ਰਾਜ ਮਰ ਗਿਆ।"
"ਤੁਸੀ ਚੰਗ੍ਹੀ ਤਰ੍ਹਾਂ ਦੇਖੋਂ। ਮੇਰਾ ਪੁੱਤਰ ਮਰ ਨਹੀਂ ਸਕਦਾ। ਤੁਸੀਂ ਰੱਬ ਹੋ। ਬੱਚਾਂ ਲੋਂ ਮੇਰੇ ਲਾਲ ਨੂੰ।" ਰਾਜ ਦੀ ਮਾਂ ਲੇਲੜੀਆ ਕੱਢ ਰਹੀ ਸੀ।
ਜਸਵੀਰ ਆ ਗਈ। ਉਸ ਨੇ ਪੁੱਛਿਆ,"ਬੀਜੀ ਐਂਬੂਲੈਂਸ ਕਿਉਂ ਆਈ ਆ। ਡੈਡੀ ਜੀ ਨੇ ਮੈਨੂੰ ਕੰਮ ਤੋਂ ਕਿਉਂ ਬੁਲਾ ਲਿਆ। ਸੱਟ ਜਿਆਦਾ ਦੁੱਖਣ ਲੱਗ ਗਈ।"
"ਪੁੱਤ ਤੇਰੇ ਡੈਡੀ ਠੀਕ ਨੇ,ਰਾਜ ਨੇ ਬੜਾਂ ਤੰਗ ਕਿੱਤਾਂ। ਤੈਨੂੰ ਵਿਆਹ ਕੇ ਲੈ ਆਈ ਸੀ। ਬਹੂ ਦੇ ਆਖੇ ਲੱਗੇਗਾ। ਸੱਮਝਾਂ ਇਸ ਨੂੰ, ਰੁੱਸਿਆ ਪਿਆ।"
"ਕੀ ਹੋਇਆ? ਛੇਤੀ ਰਾਜ ਨੂੰ ਹਸਪਤਾਲ ਲੈ ਚਲੋ।" ਜਸਵੀਰ ਨੇ ਕਿਹਾ।
" ਸੋਰੀ ਸੱਬ ਖੱਤਮ ਹੋ ਗਿਆ ਇਹ ਸੱਚ ਹੈ,ਹਸਪਤਾਲ ਲੈ ਜਾਣਾ ਪਵੇਗਾ। ਪੋਸਟਮਾਟਮ ਲਈ।"
"ਮਾਂ ਆਪਣੇ ਨਾਲ ਕੀ ਹੋ ਗਿਆ। ਰਾਜ ਸਾਨੂੰ ਛੱਡ ਕੇ ਨਹੀਂ ਜਾਂ ਸਕਦਾ। ਡੈਡੀ ਰਾਜ ਨੂੰ ਬੁਲਾਵੋਂ। ਰਾਜ ਮੇਰੇ ਨਾਲ ਬੋਲ। ਚੁੱਪ ਕਿਉ ਵੱਟੀ ਹੈ।"
"ਧੀਏ ਅਸੀਂ ਪੱਟੇ ਗਏ। ਬੁੱਢਪੇ ਵਿੱਚ ਰੱਬ ਨੇ ਪੁੱਤ ਖੋ ਲਿਆ। ਮੈ ਆਪ ਬੁੱਢਾ ਹੋ ਗਿਆ। ਪੁੱਤ ਦੀ ਲੋਥ ਦੇਖ ਕੇ। ਆ ਦਿਨ ਵੀ ਰੱਬਾਂ ਤੂੰ ਦਿਖਾਉਣਾ ਸੀ।"
"ਧੀਏਮਾਂ ਕਿਧਰ ਨੂੰ ਜਾਵੇ। ਅੱਜ ਆਪਾ ਤਿੰਨਾਂ ਨੂੰ ਬੇਸਹਾਰਾ ਕਰ ਗਿਆ। ਕਿਹਦੇ ਆਸਰੇ ਦਿਨ ਕੱਟਾਗੇ।"
"ਰੱਬਾ ਮੈਨੂੰ ਮਾਰ ਦਿੰਦਾ। ਮੇਰੀ ਉਮਰ ਮੇਰੇ ਸਹਾਗ ਨੂੰ ਲਾ ਦਿੰਦਾ। ਮੈਂ ਜੀ ਕੇ ਕੀ ਕਰਨਾ। ਰੱਬਾ ਮੈਨੂੰ ਵੀ ਚੱਕ ਲੈ।"
"ਨਾ ਧੀਏ ਇਦਾ ਨਾ ਕਹਿ। ਤੇਰੇ ਨਾਲ ਅਸੀਂ ਦਿਨ ਕੱਟਣੇ ਨੇ। ਰਾਜ ਤਾਂ ਕੋਈ ਵੈਰ ਕੱਢ ਗਿਆ। ਕੋਈ ਬੱਚਾ ਹੂੰਦਾ। ਜਿਉਣ ਦਾ ਸਹਾਰਾ ਬੱਣ ਜਾਂਦਾ।"
"ਮਾਂ ਮਂੈ ਮਾਂ ਬੱਣਨ ਵਾਲੀ ਆ।"
"ਰੱਬਾ ਤੇਰੀਆ ਤੂੰ ਜਾਣੇ। ਇਕ ਦੁੱਖ ਦਿੱਤਾ। ਪੁੱਤ ਖੋਂ ਲਿਆ। ਦੂਜੇ ਪਾਸੇ ਚੁੱਪ ਕਿਤੇ ਦਾਤਾਂ ਵੰਡੀ ਜਾਂਦਾਂ। ਤੇਰੇ ਨਾਲ ਲੜਾ। ਪਰ ਤੂੰ ਮੁਹਰੇ ਹੀ ਨਹੀਂ ਆਉਂਦਾ। ਮੇਰੀ ਉਮਰ ਮੇਰੇ ਪੁੱਤ ਨੂੰ ਲਾ ਦਿੰਦਾ।"
"ਰਾਜ ਦੀ ਮਾਂ ਉਹਦਾ ਭਾਣਾਂ ਮੱਨਣਾ ਪੈਣਾ। ਹੋਰ ਕੀ ਕਰੀਂਏ? ਕੋਈ ਹੱਥ ਪੱਲਾ ਨਹੀਂ ਬੱਜਦਾ। ਜਦੋ ਪੁੱਤਰ ਮਰ ਜਾਵੇ, ਮਾਪੇ ਵੀ ਨਾਲ ਮਰ ਜਾਂਦੇ ਨੇ।"
" ਪੁੱਤਰ ਨੂੰ ਅੱਜ ਹੱਥੀਂ ਤੋਰਨਾ ਪੈਣਾ। ਰਾਜ ਦੇ ਡੈਡੀ ਕਦੇ ਸੋਚਿਆ ਨਹੀਂ ਸੀ । ਐਨਾਂ ਤੰਗ ਕਰੇਗਾ। ਢਿੱਡੋ ਜੰਮ ਕੇ। ਹੁਣ ਕਿਸ ਨੂੰ ਉਡੀਕਾਂਗੇ, ਸਾਰੀ ਉਮਰ ਕਿਵੇਂ ਕਿਹਦੇ ਆਸਰੇ ਕੱਢਾਗੇ?"
"ਰਾਜ ਦੀ ਮਾਂ ਅੱਗੇ ਵਾਂਗ ਰਾਜ ਲਈ ਆਪਦੇ ਪਸੰਦ ਦੇ ਕੱਪੜੇ ਪਉਣ ਲਈ ਦੇ ਦੇ।"
"ਰਾਜ ਦੇ ਡੈਡੀ ਅੱਜ ਮੇਰੇ ਵਿੱਚ ਹਿੰਮਤ ਨਹੀਂ। ਜਸਵੀਰ ਪੁੱਤ ਉਠਕੇ ਰਾਜ ਦਾ ਉਹੀ ਸੂਟ ਦੇ ਦੇ। ਜਿਹੜਾ ਰਾਜ ਆਪ ਲਿਆਇਆਂ ਸੀ। ਚੰਦਰੇ ਨੇ ਅੰਗ ਵੀ ਨਹੀਂ ਲਾਇਆਂ ਸੀ।"
"ਡੈਡੀ ਅਸੀਂ ਵੀ ਹੁਣੇ ਚੱਲਦੀਆਂ। ਇਹ ਕਪੜੇ ਉਸ ਨੂੰ ਬਹੁਤ ਪਸੰਦ ਆਏ ਸੀ। ਹੱਸਆ ਸੀ ਦੇਖਕੇ ਕਾਲੇ ਰੰਗ ਦੇ ਸੂਟ ਨੂੰ। ਇੱਕ ਹੋਰ ਕਾਲਾ ਸੂਟ ਖ੍ਰੀਦ ਲੈ ਆਇਆ ਸੀ।"
"ਰਾਜ ਦੇ ਡੈਡੀ ਚੰਗ੍ਹੀ ਤਰ੍ਹਾਂ ਮੱਲ ਮੱਲ ਕੇ ਨਮਾਂਇਓ। ਜਦਂੋ ਨਹਾਉਣ ਵੱੜਦਾ ਸੀ। ਕਿੰਨ੍ਹਾਂ ਚਿਰ ਲਾਂ ਦਿੰਦਾ ਸੀ। ਕਹਿੰਦਾ ਸੀ ਪਾਣੀ ਪਾ ਕੇ ਬਾਹਰ ਥੋੜੀ ਆ ਜਾਣਾ।"
"ਮਾਂ ਰਾਜ ਨੇ ਅੱਜ ਤੋ ਬਆਦ ਕਦੇ ਨਹੀਂ ਮਿਲਣਾ। ਸਾਰੀਆ ਸਾਂਝਾਂ ਤੋੜ ਗਿਆ। ਕਹਿੰਦਾ ਸੀ, ਤੇਰੇ ਨਾਲ ਮਰੂਗਾਂ, ਜਿਊਂਗਾਂ। ਜਿਦਣ ਦੀ ਲੱੜ ਲੱਗੀ ਆਂ, ਬੱਸ ਲਾਰਿਆ ਵਿੱਚ ਹੀ ਰੱਖਿਆ। ਹੁਣ ਵੀ ਲਾਰਾਂ ਲਾ ਕੇ ਗਿਆ ਸੀ, ਕ੍ਰਿਸ-ਮਿਸ ਮਿਲ ਕੇ ਮੰਨਾਵਾਂਗੇ।"
"ਪੁੱਤ ਮੁੱਕ ਗਿਆਂ, ਹੁਣ ਕੀਹਦੇ ਨਾਲ ਗਿੱਲ਼ਾ। ਆਪਾ ਆਖਰੀ ਸਾਥ ਦੇ ਆਈਏ।"
"ਰਾਜ ਇੰਨ੍ਹਾਂ ਹੀ ਪਿਆਰ ਸੀ। ਰੱਬ ਕਰਕੇ ਉੱਠ ਕੇ ਬੈਠ ਜਾਵੇ। ਸਾਨੂੰ ਜਿਉਂਦੇ ਮਾਰ ਗਿਆ। ਅੱਜ ਤੇਰੀ ਦਾਰੂ ਤੇ ਯਾਰ ਕਿਥੇ ਨੇ? ਤੇਰੇ ਨਾਲ ਨਹੀਂ ਜਾਣਗੇ। ਸਾਡਾ ਤੇਰੀ ਦਾਰੂ ਤੇ ਨੱਸ਼ਿਆਂ ਨੇ ਘਰ ਪੱਟਤਾ। "

Comments
Post a Comment