ਪਰਦਾਂ

 ਲੇਖਕ: ਸਤਵਿੰਦਰ ਕੌਰ ਸੱਤੀ
ਜਿਉਂ ਹੀ ਨਵੀਂ ਵੱਹੁਟੀ ਵਾਂਗ ਫੁੱਲਾਂ ਨਾਲ ਸੱਜੀਆ ਕਾਰਾਂ ਦਰਾਂ ਮੁਹਰੇ ਆ ਕੇ ਖੜੀਆਂ। ਘਰ ਅੰਦਰ ਹੱਫੜਾਂ ਦੱਫੜੀ ਪੈ ਗਈ। ਅੰਮ੍ਰਿਤਪਾਲ ਤੇ ਹੋਰ ਕੁੜੀਆਂ ਵਿਰੇ ਨੂੰ ਵਿਹੁਉਣ ਬਰਾਤ ਨਾਲ ਗਈਆਂ ਸੀ। ਅੰਮ੍ਰਿਤਪਾਲ ਪਹਿਲੀ ਹੀ ਕਾਰ ਵਿੱਚ ਡੋਲੀ ਦੇ ਮੁਹਰੇ ਆ ਗਈ। ਉਸ ਨੇ ਕਿਹਾ," ਨੀ ਤਾਈਓ ਚਾਚੀਓ ਮੇਰੇ ਰਾਜਨ ਵਿਰੇ ਦੀ ਵੱਹੁਟੀ ਦੀ ਡੋਲੀ ਆ ਗਈ। ਉਠੋ ਭਾਬੀ ਦੇ ਸਗਨ ਕਰੀਏ। ਤਾਈ ਤੂੰ ਭਾਂਡੇ ਬਾਅਦ ਵਿੱਚ ਮਾਂਝ ਲਈ। ਪਹਿਲਾਂ ਭੱਜ ਕੇ ਆਲੇ ਦੁਆਲੇ ਗੁਆਂਢੀਆਂ ਨੂੰ ਸੱਦਾ ਦੇ ਆ। ਚਾਚਾ ਜੀ ਕੀਆਂ ਖੂਹ ਵਾਲੀਆਂ ਭਾਬੀਆਂ ਵੀ ਨਹੀਂ ਘਰ ਦਿਸਦੀਆਂ। ਉਨ੍ਹਾਂ ਨੂੰ ਸੱਦਣ ਲਈ ਮੁੰਡੇ ਨੂੰ ਭੇਜ ਦੇ। ਨਹੀਂ ਤਾਂ ਰੁਸ ਕੇ ਬੈਠਣ ਦਾ ਬਹਾਨਾਂ ਮਿਲ ਜਾਣਾਂ ਹੈ। ਕਹਿੱਣਗੀਆਂ, ਅੱਜ ਹੀ ਨਵੀਂ ਕਨੇਡਾ ਵਾਲੀ ਵੱਹੁਟੀ ਆਈ ਹੈ। ਸਾਨੂੰ ਭੁਲਾ ਦਿੱਤਾ।"ਭਾਂਡੇ ਮਾਂਜਦੀ ਹੋਈ ਤਾਈ ਨੇ ਕਿਹਾ," ਕੁੜੀਏ ਪਹਿਲਾਂ ਸਰੀਕੇ ਨੂੰ ਆ ਜਾਣ ਦਿਉ। ਦਸ ਮਿੰਟ ਵੱਹੁਟੀ ਨੂੰ ਮੁੰਡੇ ਕੋਲ ਡੋਲੀ ਵਿੱਚ ਹੋਰ ਬੈਠੀ ਰਹਿੱਣ ਦਿਉ। ਕਿਹੜਾ ਰੋਜ਼ ਰੋਜ਼ ਇਹੋ ਜਿਹਾ ਦਿਨ ਆਉਂਦਾ।" ਧੰਨ ਕੌਰ ਨੇ ਆਪਣੀ ਜਠਾਣੀ ਨੂੰ ਕਿਹਾ," ਲਿਆਂ ਭੈਣੇ ਨੇਤੇ ਗੜਵੀ ਵਾਲੀ ਥਾਲੀ ਕਿਥੇ ਰੱਖ ਦਿੱਤੀ। ਗੱੜਵੀ ਵਿੱਚ ਪਾਣੀ ਥੋੜਾ ਕਰ ਦੇ। ਮੇਰੇ ਕੋਲੋ ਪੀਤਾ ਨਹੀਂ ਜਾਣਾਂ।" " ਧੰਨ ਕੌਰੇ ਇੰਨ੍ਹੀ ਛੇਤੀ ਤਿੰਨ ਵਜੇ ਵਿਆਹ ਕੇ ਆ ਗਏ। ਹੋਰਾਂ ਦੀਆ ਡੋਲੀਆਂ ਸ਼ਾਮ ਨੂੰ ਰਾਤ ਹੋਏ ਤੋਂ ਆਉਂਦੀਆ ਨੇ।" " ਕੱਲ ਨੂੰ ਬਹੂ ਦੀ ਛੋਟੀ ਭੈਣ ਦੇ ਵੀ ਅੰਨਦ ਨੇ। ਤਾਂਹੀ ਡੋਲੀ ਸਾਜਰੇ ਵਿੱਦਿਆ ਕਰ ਦਿੱਤੀ। ਗਰਮੀ ਬਹੁਤ ਹੈ। ਉਸ ਨੂੰ ਗਰਮੀ ਲੱਗਦੀ ਹੋਵੇਗੀ। ਆ ਗਈਆਂ ਸਾਰੀਆਂ, ਬੀਹੀਂ ਵਿਹੜੇ ਦੀਆਂ। ਮੈਂ ਸਿਰ ਦਾ ਦੋਸੜਾਂ ਠੀਕ ਕਰ ਲਵਾਂ।" " ਦਰਾਣੀਏ ਤੂੰ ਵੀ ਨਵੀਂ ਬਹੂ ਵਾਂਗ ਸੱਜੀ ਹੈ। ਸ਼ਗਨ ਕਰਕੇ ਆਪਦੇ ਤੇ ਬਹੂ ਦੇ ਕੰਨ ਪਿਛੇ ਕਾਲਾ ਟਿੱਕਾ ਲਾ ਦੀ। ਲੋਕਾਂ ਦੀ ਨਜ਼ਰ ਬਹੁਤ ਮਾੜੀ ਹੈ।" ਰਾਜਨ ਨੇ ਕਾਰ ਦਾ ਸ਼ੀਸ਼ਾ ਥੱਲੇ ਕਰਕੇ ਕਿਹਾ," ਬੀਬੀ ਅੰਦਰ ਕੀ ਕਰੀ ਜਾਦੀਆਂ ਹੋ? ਆਜੋ ਹੁਣ, ਨਹੀਂ ਅਸੀਂ ਆਪੇ ਉਤਰ ਕੇ ਆ ਜਾਣਾ। ਸਾਰਾ ਸਰੀਰ ਮੁੜਕੋ ਮੁੜਕੀ ਹੋਇਆਂ ਪਿਆ ਹੈ।" ਵੱਡੀ ਭਾਬੀ ਨੇ ਕਿਹਾ," ਦਿਉਰਾ ਬਹੁਤਾ ਕਹਲਾ ਨਾਂ ਬੱਣ। ਜਦੋ ਸਾਡੀ ਮਰਜ਼ੀ ਹੋਈ ਲਾਹਾਂਗੀਆਂ। ਅੱਜ ਤੇਰੀ ਨੀ ਚੱਲਣੀ। ਸਾਡੇ ਮੂਹਰੇ ਹੀ ਅੜੀਆਂ ਕਰ ਚੁਕਾ। ਅੱਜ ਤੋਂ ਇਸ ਤੋਂ ਪੁੱਛ ਕੇ ਗੱਲ ਵੀ, ਤੇ ਕੰਮ ਵੀ ਕਰਨੇ ਪੈਣੇ ਨੇ। ਇਸ ਲਈ ਧੀਰਜ ਸਿੱਖ।" ਡੋਲੀ ਦੁਆਲੇ ਝੁਰਮੁਟ ਪੈ ਗਿਆ ਸੀ। ਕੁੜੀਆਂ ਬੁੜੀਆਂ ਬੱਚੇ ਸਾਰੇ ਕਾਰ ਵਿੱਚ ਬੈਠੀ ਦੀਪਕ ਨੂੰ ਦੇਖਣ ਲਈ ਕਾਹਲੇ ਸਨ। ਬਰਾਤੀ ਵੀ ਉਤਰ ਕੇ ਬੀਹੀਂ ਵਿੱਚ ਖੜ੍ਹ ਗਏ ਸਨ। ਰਾਜਨ ਨੇ ਵੱਹੁਟੀ ਨੂੰ ਕਿਹਾ," ਦੀਪਕ ਮੂੰਹ ਤੇ ਹੋਰ ਥੋੜਾਂ ਜਿਹਾ ਪੱਲਾ ਕਰ ਲੈ। ਸ਼ੜਕ ਤੇ ਹੀ ਥੋੜੀ ਸਾਰੇ ਪਿੰਡ ਨੂੰ ਮੂੰਹ ਦਿਖਾਈ ਕਰਾਉਣੀ ਹੈ। ਉਹ ਮੇਰੀ ਛੋਟੀ ਭਾਬੀ ਸਭ ਤੋਂ ਮੁਹਰੇ ਆ ਰਹੀ ਹੈ। ਮੇਰੀਆਂ ਭਾਬੀਆਂ ਬਹੁਤ ਹੁਸਿ਼ਆਰ ਨੇ।" ਦੀਪਕ ਨੇ ਘੁੰਡ ਥੱਲੇ ਸਰਕਾ ਲਿਆ। ਦੀਪਕ ਵਹੁਟੀ ਨੂੰ ਡੋਲੀ ਵਿਚੋ ਲਾਹ ਲਿਆ ਸੀ। ਸਾਰੀਆ ਔਰਤਾਂ ਝੁੱਕ ਝੁੱਕ ਕੇ ਮੂੰਹ ਦੇਖਣ ਦਾ ਯਤਨ ਕਰ ਰਹੀਆਂ ਸਨ। ਕਿਸੇ ਨੇ ਕਿਹਾ," ਨੀ ਠੋਡੀ ਮੱਖਣੀ ਵਰਗੀ ਹੈ। ਨੱਥਲੀ ਦੀਆ ਪੱਤੀਆ ਕਿੰਨ੍ਹੀਆ ਸੱਜਦੀਆ ਨੇ। ਮੇਰੀ ਤਾਂ ਭੁੱਖ ਹੀ ਦੂਰ ਹੋ ਗਈ।" ਵੱਡੀ ਭਾਬੀ ਨੇ ਕਿਹਾ," ਰਾਜਨ ਇਹ ਤੇਰਾ ਕੰਮ ਲੱਗਦਾ। ਮੇਰੀ ਛੋਟੀ ਭੈਣ ਦਾ ਘੁੰਡ ਕਿਉਂ ਕੱਢਾਇਆ?" ਰਾਜਨ ਨੇ ਕਿਹਾ," ਇਹ ਮੇਰਾ ਦੀਪਕ ਹੈ। ਰੋਸ਼ਨੀ ਤਾਂ ਤੇਰੇ ਤੱਕ ਵੀ ਪਹੁੰਚਗੀ ਹੋਣੀ ਹੈ। ਮੱਖਿਆ ਤੇਰੀਆਂ ਅੱਖਾਂ ਹੀ ਨਾ ਚੁੰਦਿਆ ਜਾਣ। ਨਾਲੇ ਸੋਹਣੀ ਚੀਜ਼ ਉਤੇ ਪਰਦਾਂ ਹੀ ਰੱਖੀ ਦਾ ਹੈ। ਕੀ ਪੱਤਾਂ ਤੇਰੀ ਨਜ਼ਰ ਕਿਹੋ ਜਿਹੀ ਹੈ।" " ਦਿਉਰਾ ਅੱਜ ਹੀ ਅੱਡ ਹੋਣ ਵਾਲੀਆਂ ਗੱਲਾ ਕਰਨ ਲੱਗ ਗਿਆ। ਮੇਰੀ ਨਜ਼ਰ ਤੈਨੂੰ ਤਾਂ ਲੱਗੀ ਨਹੀਂ।" ਕੁੜੀਆਂ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸੀ।
ਪਾਣੀ ਵਾਰ ਬੰਨੇ ਦੀਏ ਮਾਏ। ਬੰਨਾਂ ਬੰਨੀਂ ਬਾਹਰ ਖੜ੍ਹੇ।
ਸੁੱਖਾਂ ਸੁੱਖਦੀ ਨੂੰ ਆ ਦਿਨ ਆਏ।ਧੰਨ ਕੌਰ ਨੇ ਪਾਣੀ ਵਾਰਿਆਂ। ਬਾਅਦ ਨੂੰ ਪਾਣੀ ਵਾਲੀ ਗੱੜਵੀ ਵਿਚੋਂ ਮੂੰਹ ਲਾ ਕੇ ਪਾਣੀ ਪੀਣਾ ਸ਼ੁਰੂ ਕੀਤਾ। ਬੁੜੀਆ ਵਿਚੋਂ ਹੀ ਕਹਿੱਣ ਲੱਗੀਆਂ," ਮੁੰਡਿਆ ਮਾਂ ਨੂੰ ਪਾਣੀ ਪੀਣੋ ਹੱਟਾ। ਕਦੋ ਦੀ ਪਾਣੀ ਪੀਣ ਲੱਗੀ ਹੈ।" ਧੰਨ ਕੌਰ ਸੋਚ ਰਹੀ ਸੀ। ਜਿਠਾਣੀ ਨੇ ਵੀ ਕਿਲੋ ਦੀ ਗੱੜਵੀ ਕੰਢਿਆਂ ਤੱਕ ਭਰਤੀ। " ਬੀਬੀ ਹੋਰ ਪੀ। ਪਾਣੀ ਤੂੰ ਪੀਈਂਗੀ। ਤੇਰੀ ਨੂੰਹੁ ਮਾੜੀਆਂ ਨਜ਼ਰਾ ਤੋਂ ਬੱਚੀ ਰਹੇਗੀ। ਬੀਬੀ ਖਿੱਚ ਦੇ ਥੋੜਾਂ ਹੀ ਰਹਿ ਗਿਆ ਹੋਣਾ। ਇਹ ਤੇਰੀ ਛੋਟੀ ਨੂੰਹੁ ਹੈ। ਆਖਰੀ ਮੋਕਾ ਵਾਰਿਆ ਹੋਇਆ ਪਾਣੀ ਪੀਣ ਦਾ। ਚੱਲ ਬੀਬੀ ਬੱਸ ਕਰਜਾ।" ਰਾਜਨ ਦੀਆ ਭਰਜਾਈਆਂ ਦੀਪਕ ਨੂੰ ਪੱਟੜੇ ਤੋਂ ਥੱਲੇ ਉਤਾਰਨ ਲਈ ਖੜੀਆਂ ਸਨ। ਦੂਸਰੇ ਪਾਸੇ ਰਾਜਨ ਦੀਆ ਭੈਣਾ ਰਾਜਨ ਨੂੰ ਖਿੱਚ ਕੇ ਉਤਾਰਨ ਲਈ ਤਿਆਰ ਸਨ। ਕਹਿ ਰਹੀਆਂ ਸਨ ," ਬੀਬੀ ਛੇਤੀ ਕਰ, ਲੱਡੂਆਂ ਦਾ ਸਗਨ ਕਰ। ਵਿਰੇ ਨੂੰ ਫੱਟੇ ਤਂੋ ਭਾਬੀ ਨਾਲੋ ਪਹਿਲਾਂ ਉਤਰਨਾ ਹੈ। ਸਾਡੇ ਵਿਰੇ ਦਾ ਦੱਬਕਾ ਭਾਬੀ ਤੇ ਬੱਣਿਆ ਰਹੇਗਾ।" ਦੀਪਕ ਸੋਚ ਰਹੀ ਸੀ। ਕਿਹੋ ਜਿਹੀ ਰੀਤ ਹੈ। ਜਿਹੜਾਂ ਪੱਟੜੇ ਤੋਂ ਪਹਿਲਾਂ ਉਤਰ ਗਿਆ। ਜਿੰਦਗੀ ਭਰ ਰੋਹਬ ਉਸੇ ਦਾ ਚੱਲੇਗਾ। ਰਾਜਨ ਦੇ ਡੈਡੀ ਨੇ ਕਿਹਾ," ਜੇ ਸਗਨ ਹੋ ਗਏ। ਇੰਨ੍ਹਾਂ ਦੋਂਨਾ ਨੂੰ ਮੁੜਦੀ ਗੱਡੀ ਦਾ ਫੇਰਾ ਪਉਣ ਅੱਜ ਹੀ ਭੇਜ ਦਿਉ।" ਰਾਜਨ ਨੇ ਹਾਮੀ ਭਰੀ," ਹਾਂ ਬਈ ਦੀਪਕ ਨੂੰ ਘੇਰੀ ਬੈਠੀਆਂ ਹੋ। ਸਾਨੂੰ ਕਵੇਲਾ ਹੋ ਰਿਹਾ। ਸੋਹਰਿਆਂ ਤੋਂ ਮੁੜਕੇ ਵੀ ਆਉਣਾ।" ਅੰਮ੍ਰਿਤਪਾਲ ਨੇ ਕਿਹਾ," ਵਿਰੇ ਇੱਕ ਦਿਨ ਵਿੱਚ ਸਹੁਰੇ ਇੰਨ੍ਹੇ ਪਿਆਰੇ ਹੋ ਗਏ। ਦੱਮ ਲੈ ਲਾ, ਅਜੇ ਹੁਣੇ ਹੀ ਆਇਆ ਹੈ। ਹੁਣੇ ਫਿਰ ਤਿਆਰੀ ਖਿਚ ਦਿੱਤੀ।" ਵੱਡੀ ਭਾਬੀ ਨੇ ਕਿਹਾ," ਇਸ ਨੂੰ ਫਿਰਿਸ਼ ਕਰਕੇ ਭੇਜਾਗੇ। ਉਤੋਂ ਦੀ ਗਰਮੀ ਕਿੰਨੀ ਹੈ। ਨਹ੍ਹਾਂ ਕੇ ਕਪੜੇ ਤਾਂ ਬਦਲ ਲੈਣ ਦੇ। ਇੰਨ੍ਹੀ ਛੇਤੀ ਹੀ ਤੂੰ ਸੋਹੁਰਿਆਂ ਤੋਂ ਵੀ ਮੁੜ ਪਈਂ, ਹੋਰ ਨਾਂ, ਕਿਤੇ ਰਾਤ ਉਥੇ ਹੀ ਰਹਿ ਪਈਂ।" ਰਾਜਨ ਦੀ ਮੰਮੀ ਨੇ ਕਿਹਾ," ਰਾਜਨ ਪੁੱਤਰ ਕਵੇਲਾ ਨਾਂ ਕਰਿਓ। ਮੈਂ ਮਿੱਠਆਈ ਕਾਰ ਵਿੱਚ ਰੱਖ ਦਿੰਨੀ ਆ। ਚੇਤੇ ਨਾਲ ਕੱਢਾ ਦੇਵੀ। ਬਹੂ ਤਿਆਰ ਹੈ। ਛਿੱਕ ਬੁਕ ਤੋਂ ਤੁਰੋ। ਜਿਉਂਦੇ ਰਹੋਂ, ਜੁਆਨੀਆਂ ਮਾਣੋ।"
ਦੂਜੇ ਦਿਨ ਦੀਪਕ ਦੀ ਛੋਟੀ ਭੈਣ ਦੇ ਅੰਨਦ ਹੋ ਰਹੇ ਸੀ। ਅੰਨਦਾਂ ਤੋਂ ਪਹਿਲਾ ਹੀ ਮੁੰਡੇ ਤੇ ਪੂਜਨਿਕ ਪਿਤਾ ਜੀ ਮਹਿੰਦਰ ਸਿੰਘ ਨੇ ਕਿਹਾ," ਅੰਨਦ ਬਾਅਦ ਵਿਚ ਹੋਣਗੇ। ਪਹਿਲਾਂ ਲਿੱਖ ਕੇ ਦਿਉ। ਪੱਚੀ ਕਿਲ੍ਹੇ ਮੇਰੇ ਮੁੰਡੇ ਬਲਰਾਜ ਦੇ ਨਾਂਮ ਲਾ ਰਹੇ ਹੋ। ਫਿਰ ਵੀ ਤੁਹਾਡੇ ਕੋਲ ਪੰਜਾਹ ਕਿਲ੍ਹੇ ਦੋਂਨੇ ਮੁੰਡਾ ਕੁੜੀ ਲਈ ਬੱਚ ਜਾਣਗੇ।" ਦੀਪਕ ਦੇ ਡੈਡੀ ਜਮੀਨਦਾਰ ਸਨ। ਉਹ ਦਾਜ ਦੇਣ ਦੇ ਖਿਲਾਫ ਸਨ। ਉਨ੍ਹਾਂ ਨੇ ਕਿਹਾ," ਸਰਦਾਰ ਜੀ ਮੇਰੀਆਂ ਦੋਂਨਾਂ ਧੀਆਂ ਨੇ ਜਿਸ ਚੀਜ਼ ਉਤੇ ਉਂਗ਼ਲ਼ ਰੱਖੀ ਮੈਂ ਲੈ ਦਿੱਤੀ ਹੈ। ਮੇਰੀਆਂ ਧੀਆਂ ਜੋ ਵੀ ਕਹਿੱਣਗੀਆਂ ਹੋਰ ਵੀ ਲੈ ਕੇ ਦੇਵਾਗਾਂ। ਭਾਵੇਂ ਕਨੇਡਾ ਵਿੱਚ ਹੀ ਮੁੜ ਜਾਣਾ ਹੈ। ਵਤਨਾ ਨੂੰ ਆਉਣਾ ਜਾਣਾ ਬੱਣਿਆ ਰਹਿਣਾ ਹੈ। ਮੈਂ ਆਪਦੀ ਧਰਤੀ ਮਾਂ ਦੀ ਹਿੱਕ ਵਿਚੋਂ ਇੱਕ ਉਂਗ਼ਲ਼ ਵੀ ਤੈਨੂੰ ਬਾਹੀ ਕਰਨ ਨੂੰ ਨਹੀਂ ਦੇਵਾਗਾਂ। ਅੰਨਦ ਲੈਣੇ ਜਾਂ ਨਹੀਂ ਲੈਣੇ ਤੇਰੇ ਮੁੰਡੇ ਦੀ ਸਿਆਣਪ ਹੈ।" ਬਲਰਾਜ ਨੇ ਕਿਹਾ," ਡੈਡੀ ਇਹ ਫ਼ੈਸਲੇ ਪਹਿਲਾ ਕਰਨੇ ਸੀ। ਮੇਰੀ ਅੰਨਦਾਂ ਦੀ ਰਸਮ ਸ਼ੁਰੂ ਕੀਤੀੌ ਜਾਵੇ।" " ਕਾਕਾ ਤੂੰ ਮੇਰਾ ਪਿਉ ਨਾ ਬਣ। ਰਕਮ ਦਾ ਮਾਮਲਾ ਹੈ। ਮੈਨੂੰ ਸਬੰਦੀ ਨਾਲ ਗੱਲ ਕਰ ਲੈਣਦੇ।" "ਡੈਡੀ ਅੱਜ ਤੱਕ ਮੈਂ ਤੁਹਾਡੇ ਮੂਹਰੇ ਨਹੀਂ ਬੋਲਿਆ। ਅੱਜ ਮੇਰੀ ਜਿੰਦਗੀ ਦੀ ਸ਼ੁਰੂਆਤ ਹੈ। ਆਪਦਾ ਤੇ ਮੇਰਾ ਹੋਰ ਜਲੂਸ ਨਾਂ ਕੱਢੋ। ਮੇਰੇ ਪੱਲੇ ਨਾਲ ਅਮਨ ਦੇ ਪੱਲੇ ਦਾ ਲੜ ਉਸ ਦੇ ਡੈਡੀ ਨੇ ਬੰਨ ਦਿੱਤਾ ਹੈ। ਜਿੰਨ੍ਹੀ ਦੇਰ ਮੇਰੇ ਵਿੱਚ ਦੱਮ ਹੈ। ਇਸ ਦਾ ਸਾਥ ਨਹੀਂ ਛੁੱਟ ਸਕਦਾ। ਜਿਸ ਦਿਨ ਰੱਬ ਨੇ ਮੇਰੇ ਉਤੇ ਪਰਦਾ ਪਾ ਦਿੱਤਾ। ਫਿਰ ਤਾਂ ਰੱਬ ਦੀ ਰਜਾ ਹੋਵੇਗੀ। ਬੋਲੋ ਜੀ ਵਹਿਗੁਰੂ ਜੀ।।" ਬਾਬਾ ਜੀ ਨੇ ਅੰਨਦ ਕਾਰਜ ਸ਼ੁਰੂ ਕੀਤੇ। ਸੂਹੀ ਮਹਲਾ ੪ ॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ॥੪॥੨॥
ਅੰਨਦ ਕਾਰਜ ਦੀ ਰਸਮ ਹੋ ਗਈ। ਵਿਆਹ ਵਿੱਚ ਆਏ ਸਾਰੇ ਰਿਸ਼ਤੇਦਾਰਾ ਨੇ ਸੁੱਖ ਦਾ ਸਾਹ ਲਿਆ। ਅਮਨ ਦੀ ਮੰਮੀ ਨੇ ਉਸ ਨੂੰ ਡੋਲੀ ਵਿੱਚ ਬੈਠਾਉਣ ਲੱਗਿਆਂ ਕਿਹਾ," ਧੀਏ ਤੇਰਾ ਦੁਨੀਆ ਤੇ ਉਹੀ ਸੱਚੀ ਮੁੱਚੀ ਦਾ ਘਰ ਹੈ। ਤੇਰਾ ਵਿਆਹ ਕੱਲੇ ਬਲਰਾਜ ਨਾਲ ਨਹੀਂ ਹੋਇਆ। ਮਾਂਪਿਆ ਨੂੰ ਸੰਭਲਾਣਾ ਤੇਰੀ ਜੁਮੇਵਾਰੀ ਹੈ। ਘਰ ਦੀ ਇੱਜ਼ਤ ਨੂੰ ਪਰਦੇ ਵਿਚ ਰੱਖਣ ਨਾਲ ਤੇਰੀ ਹੀ ਇੱਜ਼ਤ ਹੈ। ਇੱਜ਼ਤ ਬਣਉਣ ਨੂੰ ਸਾਰੀ ਉਮਰ ਲੱਗਦੀ ਹੈ। ਵਿਗਾੜਣ ਨੂੰ ਇੱਕ ਚੁਟਕੀ ਜਿੰਨ੍ਹਾਂ ਸਮਾਂ ਲੱਗਦਾ ਹੈ। ਵੱਡਿਆਂ ਛੋਟਿਆਾਂਦੀ ਸੇਵਾ ਮਾਣ ਕਰਨ ਨਾਲ ਮਨ ਨੂੰ ਤਸੱਲੀ ਮਿਲਦੀ ਹੈ। ਜੋ ਵੀ ਮੰਗਣਾ ਰੱਬ ਤੋਂ ਮੰਗਣਾ ਹੈ। ਅਸੀਂ ਕੋਈ ਉਲਾਬਾ ਨਹੀਂ ਝੱਲਣਾ। ਅੱਜ ਤੋਂ ਤੂੰ ਸਾਡੇ ਲਈ ਪੁਰੋਹੁਣੀ ਹੈ। ਤੂੰ ਆਪਦੇ ਘਰ ਸੁੱਖੀ ਵਸੇ।" ਵਿਦੈਗੀ ਪਿਛੋ ਅਮਨ ਦੇ ਮਾਂਪਿਆਂ ਨੇ ਰੱਬ ਦਾ ਸ਼ੁਕਰ ਕੀਤਾ। ਸਾਰਾ ਟੱਬਰ ਤਾਂ ਪਹਿਲਾਂ ਹੀ ਘਰ ਨੂੰ ਜਿੰਦੇ ਲਾ ਕੇ ਹੋਟਲ ਵਿੱਚ ਵਿਆਹ ਦੇਖਣ ਗਿਆ ਸੀ। ਇਸ ਲਈ ਅਮਨ ਦੇ ਸੋਹੁਰੇ ਘਰ ਅਜੇ ਵੀ ਬੰਦ ਪਿਆ ਸੀ। ਸੋਹੁਰਾ ਜੀ ਬਾਰ ਮੂਹਰੇ ਖੜੇ ਸਨ। ਮਹਿੰਦਰ ਸਿੰਘ ਨੇ ਕਿਹਾ," ਇਹ ਮੇਰਾ ਆਪਦਾ ਘਰ ਹੈ। ਮੇਰੀ ਆਪਦੀ ਮਰਜੀ ਹੈ। ਕਿਸ ਨੂੰ ਘਰ ਵਾੜਨਾ ਹੈ। ਜੇ ਤੂੰ ਮੇਰੇ ਮੂਹਰੇ ਬੋਲਣ ਜੋਗਾ ਹੋ ਗਿਆ। ਆਪਦਾ ਆਪ ਘਰ ਵੱਸਾਂ।" ਬਲਰਾਜ ਦੇ ਹੋਸ਼ ਉਡ ਗਏ। ਸ਼ਗਨਾ ਨਾਲ ਸੁਵਾਗਤ ਹੋਣ ਦੀ ਥਾਂ ਸੱਜ ਵਿਆਹੀ ਪਤਨੀ ਸੱਹਮਣੇ ਇੱਜ਼ਤ ਦਾ ਪਰਦਾਂ ਉਤਰ ਗਿਆ ਸੀ। ਫਿਰ ਵੀ ਹਲੀਮੀ ਨਾਲ ਕਿਹਾ," ਡੈਡੀ ਘਰ ਦਾ ਮਾਮਲਾ ਚਾਰ ਦਿਵਾਰੀ ਦੇ ਅੰਦਰ ਨੱਜਿਠ ਲਈਂਏ। ਹੁਣ ਮੇਰੇ ਨਾਲ ਮੇਰੀ ਪਤਨੀ ਅਮਨ ਵੀ ਹੈ। ਨਹੀਂ ਤਾਂ ਮੈ ਦੋਸਤਾਂ ਕੋਲ ਚੱਲਿਆ ਜਾਣਾ ਸੀ। ਮੰਮੀ ਤੁਸੀ ਡੈਡੀ ਨੂੰ ਸੱਮਝਾਂਵੋ।" ਮਾਂ ਨੇ ਕਿਹਾ,"ਬਲਰਾਜ ਤੇਰੇ ਡੈਡੀ ਨੇ ਅੱਜ ਤੱਕ ਮੇਰੀ ਕੋਈ ਗੱਲ ਮੰਨੀ ਹੈ। ਨਾਂ ਹੀ ਆਪਦੇ ਕਿਸੇ ਭੈਣ ਭਾਈ ਦੀ ਗੱਲ ਸੁੱਣਦਾ ਹੈ। ਮੈਂ ਤਾਂ ਸੋਚਦੀ ਸੀ। ਨੋਹੁ ਦੀ ਸ਼ਰਮ ਕਰੇਗਾ। ਮੈਂ ਘਰ ਦੀ ਦੇਹੜੀ ਲੰਘਾ ਕੇ ਸ਼ਗਨਾ ਨਾਲ ਵੱਹੁਟੀ ਨੂੰ ਪੀਆਲਾਂ ਦੇਣਾ ਹੈ।" ਬਲਰਾਜ ਦੀ ਭੂਆ ਵੀ ਭਰਾ ਅੱਗੇ ਹੱਥ ਬੰਨ ਕੇ ਥੱਕ ਗਈ ਸੀ। ਮਾਮੇ ਨੇ ਵੀ ਬਹੁਤ ਮਿੰਨਤਾਂ ਕੀਤੀਆਂ। ਹੋਰ ਵੀ ਸਿਆਣਿਆਂ ਨੇ ਗੱਲ ਸੁਲਜਾਉਣ ਦੀ ਕੋਸ਼ਸ਼ ਕੀਤੀ। ਉਹ ਸਾਰਿਆਂ ਵੱਲ ਪਿੱਠ ਕਰੀ ਖੜ੍ਹਾ ਸੀ। ਮਹਿੰਦਰ ਸਿੰਘ ਇੱਕੋ ਗੱਲ ਉਤੇ ਅੱੜਿਆ ਖੜ੍ਹਾ ਸੀ। ਉਸ ਨੇ ਕਿਹਾ," ਤੁਸੀਂ ਚਾਹੇ ਕੁੱਝ ਕਹਿ ਲਵੋ। ਦਰਵਾਜਾ ਪੱਚੀ ਕਿਲ੍ਹੇ ਹੀ ਖੋਲਣਗੇ।" ਅਮਨ ਨੇ ਬਲਰਾਜ ਨੂੰ ਕਿਹਾ," ਮੰਮੀ ਮੈਨੂੰ ਪਿਆਲਾਂ ਦੇਣ ਨੂੰ ਕਹਲੇ ਨੇ। ਤੁਹਾਡੇ ਬਾਹਰਲਾ ਘਰ ਡੰਗਰਾਂ ਵਾਲਾ ਘਰ ਹੈ। ਆਪਾ ਬਾਹਰਲੇ ਘਰ ਉਤੇ ਕਬਜ਼ਾ ਕਰ ਲੈਨੇ ਆ। ਕਬਜ਼ਾਂ ਕੋਈ ਨਹੀ ਛੁੱਡਾ ਸਕਦਾ। ਬੱਬੂ ਮਾਨ ਵੀ ਕਬਜੇ ਉਤੇ ਗੀਤ ਲਿਖ ਕੇ ਗਾਂ ਗਿਆ। ਮੇਰੇ ਡੈਡੀ ਨੇ ਬੈਡ ਹੋਰ ਸਾਰਾ ਸਮਾਨ ਦਿੱਤਾ ਹੈ। ਮੰਜਾ ਡਾਉਣ ਨੂੰ ਸਿਰ ਤੇ ਛੱਤ ਹੀ ਚਹੀਦੀ ਹੈ। ਕੁੜੀਆਂ ਤੇ ਚਿੜੀਆਂ ਤਿਲਾ ਤਿਲਾ ਜੋੜਕੇ ਘੁਰਨਾ ਬਣਾਂ ਲੈਂਦੀਆਂ ਨੇ।" ਬਲਰਾਜ ਨੇ ਡਰਾਵਿਰ ਨੂੰ ਕੰਨ ਵਿੱਚ ਕਿਹਾ," ਬਿੰਨਾਂ ਡੈਡੀ ਨੂੰ ਦੱਸੇ ਕਾਰ ਉਥੇ ਬਾਹਰਲੇ ਘਰ ਦੇ ਅੰਦਰ ਲੈ ਜਾਂ। ਮੰਮੀ ਤੂੰ ਕਾਰ ਵਿੱਚ ਬੈਠ ਜਾ। ਸਾਰੇ ਰਿਸ਼ਤੇਦਾਰ ਕਾਰ ਪਿਛੇ ਆ ਜਾਵੋ।" ਚਾਹੇ ਡੰਗਰਾਂ ਵਾਲਾ ਅੰਦਰ ਸੀ। ਹੈ ਵੀ ਪੱਕਾ ਸੀ। ਸਾਰਿਆਂ ਮੂਹਰੇ ਮਹਿੰਦਰ ਸਿੰਘ ਹਾਰ ਗਿਆ ਸੀ। ਉਹ ਕੱਲਾ ਖੜ੍ਹਾਂ ਸੀ। ਉਸ ਦੇ ਹੱਥਾਂ ਦੇ ਤੋਤੇ ਉੱਡ ਗਏ। ਘਰ ਵਿਚੋਂ ਪੈਸੇ ਦੀ ਗਰੀਬੀ ਮੇਹਨਤ ਕਰਨ ਨਾਲ ਨਿੱਕਲ ਜਾਂਦੀ ਹੈ। ਮਾੜੀ ਨੀਅਤ ਨਹੀਂ ਭਰਦੀ। ਲੈਣਾਂ ਬਹੁਤ ਸਾਰੇ ਜਾਣਦੇ ਹਨ। ਕੁੱਝ ਪੱਲਿਓ ਦੇਣਾ, ਭਾਵੇ ਅਸ਼ੀਰਵਾਦ ਜਾਂ ਮਿੱਠੇ ਬੋਲ ਬਹੁਤ ਔਖਾ ਹੈ। ਬਲਰਾਜ ਦੀ ਮੰਮੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੁੰਝੀ ਸੀ। ਪਿਆਲਾਂ ਦੇ ਕੇ ਉਸ ਨੇ ਅਮਨ ਦਾ ਮੱਥਾਂ ਚੁੰਮ ਲਿਆ," ਧੀਏ ਘਰ ਤੂੰ ਚਲਾਉਣਾ ਹੈ। ਮੈਨੂੰ ਦੇਖਣ ਨੂੰ ਹੋਰ ਕੋਈ ਧੀ ਪੁੱਤ ਨਹੀਂ ਹੈ। ਤੁਸੀਂ ਹੀ ਮੇਰੀ ਪੂੰਜੀ ਹੋ। ਮੇਰੇ ਕੁੱਝ ਹੱਥ ਬੱਸ ਨਹੀਂ। ਪ੍ਰਮਾਤਮਾ ਘਰ ਵਿੱਚ ਇਤਫਾਕ ਰੱਖੇ।" ਅਮਨ ਨੇ ਕਿਹਾ," ਮੰਮੀ ਤੁਸੀਂ ਮੇਰੀ ਮਾਂ ਹੋ। ਮਾਂ ਦੀ ਮੱਮਤਾਂ ਲੁੱਟੀ ਜਾਂਦੀ ਹੈ। ਡੈਡੀ ਵੀ ਮੇਰੇ ਆਪਦੇ ਨੇ। ਤੁਸੀਂ ਫਿ਼ਕਰ ਨਾਂ ਕਰੋ। ਆਪਾ ਅੱਜ ਹੀ ਰਲ ਕੇ ਡੈਡੀ ਨੁੂੰ ਮਨਾਵਾਂਗੇ।" ਇੰਨ੍ਹੇ ਨੂੰ ਬਾਜੀਗਰਨੀਆਂ ਲਾਗ ਲੈਣ ਲਈ ਆਕੇ ਨੱਚਣ ਲੱਗ ਗਈਆਂ। ਫਿਰ ਗੀਤ ਗਾਉਣ ਲੱਗ ਗਈਆਂ। ਮੁੰਡੇ ਦੀ ਮਾਂ ਨੂੰ ਵਧਾਈਆਂ। ਵਧਾਈਆਂ ਮੁੰਡੇ ਦੇ ਪਿਉ ਨੂੰ, ਵੇਲ ਵੱਧੇ, ਨੋਹੁ ਸੇਵਾ ਕਰੇ। ਦੁੱਧੀ ਪੁੱਤੀ ਫਲੇ। ਸੁਹਾਗ ਜੀਵੇ। ਮਹਿੰਦਰ ਸਿੰਘ ਬਾਹਰੋਂ ਅੰਦਰ ਆਇਆ। ਸ਼ਰਾਬੀ ਹੋ ਗਿਆ ਸੀ। ਉਸ ਨੇ ਜੇਬ ਵਾਲੇ ਸਾਰੇ ਨੋਟ ਉਨ੍ਹਾਂ ਉਤੋ ਵਾਰ ਕੇ ਸੁੱਟ ਦਿੱਤੇ। ਅਮਨ ਵੱਲ ਦੇਖ ਕੇ ਕਹਿੱਣ ਲੱਗੇ," ਧੀਏ ਮੇਰੀ ਬਹਿਸ ਤੇ ਜਿੱਦ ਅੱਗੇ ਤੇਰੀ ਸੱਸ ਵੀ ਨਹੀਂ ਸੀ ਜਿੱਤੀ। ਪਰ ਤੂੰ ਮੈਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ। ਮੈਂ ਪਹਿਲੀ ਵਾਰ ਝੁੱਕ ਗਿਆ।" ਅਮਨ ਨੇ ਕਿਹਾ, ਡੈਡੀ ਮਾਂਪੇ ਵੀ ਕਦੇ ਝੁੱਕਦੇ ਨੇ। ਮੈਂ ਝੁੱਕਦੀ ਹਾਂ, ਤੁਹਾਡੇ ਪੈਰਾਂ ਉਤੇ। ਅਸ਼ੀਰਵਾਦ ਦਿਉ। ਜਿੰਦਗੀ ਵਿੱਚ ਵਗੈਰ ਘਬਰਾਏ, ਹਰ ਮੁਸ਼ਕਲ ਨਾਲ ਲੜਨਾ ਆ ਜਾਵੇ। ਸਾਨੂੰ ਰਾਹ ਤੁਸੀਂ ਦੱਸਣਾ ਹੈ। ਅਸੀਂ ਤੁਹਾਡੇ ਬੱਚੇ ਹਾਂ।" ਬਲਰਾਜ ਵੀ ਆ ਗਿਆ," ਡੈਡੀ ਤੁਸੀਂ ਮਹਾਨ ਹੋ। ਡੈਡੀ ਠੰਡੇ ਕੂਲ ਕੂਲ ਹੋ ਗਏ। ਆਹ ਲਵੋ ਠੰਡਾ ਨੇਬੂ ਪਾਣੀ ਪੀ ਲਵੋ। ਪੈਰੀ ਪੈਣਾ ਮੈਂ ਵੀ ਕਰ ਦੇਵਾ। ਅਸ਼ੀਰਵਾਦ ਦਿਉ ਮੈਂ ਤੁਹਾਡੇ ਵਰਗਾ ਹਿਟਲਰ ਪਤੀ ਤੇ ਡੈਡੀ ਨਾਂ ਬਣਾਂ। ਪਰਿਵਾਰ ਨੂੰ ਗੁਸੇ ਤੇ ਨਸ਼ੇ ਅਧੀਨ ਅਬਊਜਂ ਨਾਂ ਕਰਾਂ।" " ਮੇਰੀ ਹੋਮ ਮਿਨਸਟਰ ਇੰਧਰਾਂ ਗਾਧੀ ਕਿਥੇ ਹੈ? ਕੁੜੀਆਂ ਨੂੰ ਲਾਗ ਦੇ। ਸੂਟ ਲੱਡੂ ਦੇ ਕੇ ਤੋਰ। ਸੱਚ ਲੱਡੂ ਸੂਟ ਤਾਂ ਅੰਦਰਲੇ ਘਰ ਨੇ। ਚੱਲੋ ਕੁੜੀਓ ਉਧਰ ਵੀ ਨੱਚ ਕੇ ਸ਼ਗਨ ਕਰ ਜਾਵੋ। ਤੁਸੀ ਵੀ ਮੁਆਫ਼ ਕਰੋ ਯਾਰ। ਬਹੂ ਨੂੰ ਤੂੜੀ ਵਾਲੇ ਅੰਦਰ ਬੈਠਾ ਕੇ ਮੇਰੇ ਘਰ ਦਾ ਪਰਦਾਂ ਜਾਹਰ ਨਾਂ ਕਰੋ। ਨੋਹਾਂ ਧੀਆਂ ਘਰ ਦੀਆ ਔਰਤਾਂ ਪਰਦੇ ਵਿੱਚ ਹੀ ਸੋਬਦੀਆਂ ਨੇ। ਕੱਲ ਨੂੰ ਬਹੂ ਮੇਰੇ ਮੂਹਰੇ ਲੱਕ ਨੂੰ ਚੂੰਨੀ , ਜਾਕਟ, ਬੰਨ ਕੇ ਘੁੰਮੂਗੀਂ। ਕਈ ਨਸੰਗ ਕੁੜੀਆਂ ਇਦਾ ਹੀ ਘੁੰਮਦੀਆਂ ਨੇ। ਚੱਲੋ ਸਾਰੇ ਜਾਣੇ। ਅੱਜ ਤਾਂ ਖੁਸ਼ੀ ਦਾ ਦਿਨ ਹੈ।"
ਧੰਨ ਕੌਰ ਦੇ ਤਿੰਨ ਨੋਹਾਂ ਇੱਕ ਧੀ ਸੀ। ਕੰਮ ਵੱਲੋ ਉਹ ਵਹਿਲੀ ਹੋ ਗਈ ਸੀ। ਉਸ ਕੋਲ ਗੁਆਂਢਣਾਂ ਆ ਜਾਦੀਆਂ। ਨਸੀਬ ਕੌਰ ਨੇ ਕਿਹਾ," ਧੰਨ ਕੌਰੇ ਤੂੰ ਹੁਣ ਰੱਬ ਰੱਬ ਕਰਿਆਂ ਕਰ। ਰੱਬ ਨੇ ਸਾਰੇ ਸੁੱਖ ਦਿੱਤੇ ਹਨ। ਰੱਬ ਨੇ ਹੱਡਾ ਪੇਸ਼ੀਆ ਦੇ ਬਣਾ ਕੇ ਉਤੇ ਚਮੜੀ ਦਾ ਕਿੰਨ੍ਹਾਂ ਸੋਹਣਾ ਪਰਦਾਂ ਪਾ ਦਿੱਤਾ। ਆਪ ਨੂੰ, ਪ੍ਰੇਮੀ, ਮਾਂਪਿਆਂ ਤੇ ਬੱਚਿਆ ਨੂੰ ਬੰਦਾਂ ਇਸ ਚਮੜੀ ਨੂੰ ਕਿੰਨ੍ਹਾਂ ਮੋਹ ਕਰਦਾ। ਬੰਦਾਂ ਹੀ ਦੂਜੇ ਬੰਦੇ ਨੂੰ ਦੇਖ ਕੇ ਨਫ਼ਰਤ ਕਰਦਾ। ਰੱਬ ਨੇ ਤਾਂ ਇਕੋ ਮਿੱਟੀ ਲਾਈ ਹੈ। ਪੱਛੂਆਂ ਦੇ ਮਾਸ ੂੰਰ ਗਾਂ ਦੇ ਨਾਂਮ ਤੇ ਹੀ ਕਿਮਤੀ ਇਨਸਾਨਾਂ ਦੀਆਂ ਜਾਨਾਂ ਨਾਲ ਖੇਡਿਆ ਜਾਂਦਾ ਹੈ।"
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
ਧੰਨ ਕੌਰ ਨੇ ਕਿਹਾ," ਪੱਛੂਆਂ ਦਾ ਤਾਂ ਬਹਾਨਾਂ ਹੈ। ਬੰਦਾਂ ਬੰਦੇ ਦਾ ਲਹੂ ਪੀਦਾਂ ਹੈ। ਮਾਂ ਪਰਦੇ ਵਿੱਚ ਬੱਚਿਆਂ ਨੁੂੰ ਜਨਮ ਦਿੰਦੀ ਹੈ। ਜਾਹਰ ਸਾਰੇ ਸੰਸਾਰ ਹੋ ਜਾਦਾ ਹੈ। ਬੱਚਿਆਂ ਨੂੰ ਹੱਥੀਂ ਖੇਡਾਉਂਦੀ, ਪਾਲਦੀ, ਨਮਾਉਂਦੀ ਹੈ। ਜੁਆਨ ਹੋਣ ਤੇ ਦੋਂਨਾਂ ਵਿੱਚ ਪਰਦਾਂ ਬੱਣ ਜਾਂਦਾ। ਮਾਂਪੇ ਤੇ ਬੱਚੇ ਨਗੇਜ਼ ਤੋਂ ਪਰਦਾਂ ਕਰਦੇ ਹਨ। ਪਿਉ ਤੇ ਬੱਚਿਆਂ ਵਿੱਚ ਸ਼ਰਮ ਦਾ ਪਰਦਾਂ ਰਹਿੰਦਾ ਹੈ। ਮਾਂ ਜੁਆਨ ਪੁੱਤਰ ਨਾਲ ਇਕੋੱ ਹੀ ਮੰਜੇ ਤੇ ਨਹੀਂ ਸੌਦੀਂ। ਪਿਉ ਵੀ ਧੀ ਕੋਲ ਇਕੋੱ ਹੀ ਮੰਜੇ ਤੇ ਨਹੀਂ ਸੌਦਾਂ। ਜਿਉਂ ਜਿੳਂੁ ਇਨਸਾਨ ਜਿਆਦਾ ਵੱਡਾ ਹੋ ਜਾਦਾ ਹੈ। ਜਾਂ ਵੱਡੇ ਔਹੁਦੇ ਤੇ ਬੈਠਦਾ ਹੈ। ਉਨੀਆਂ ਹੀ ਮਾੜੀਆਂ ਕੁਰਤੂਤਾਂ ਕਰਕੇ ਪਰਦਾਂ ਪਾਉਂਦਾ ਹੈ। ਪਰਿਵਾਰ ਵਿੱਚ ਬਹੁਤ ਸਾਰੀਆਂ ਗੱਲਾ ਦਾ ਇੱਕ ਦੂਜੇ ਤੋਂ, ਤੇ ਲੋਕਾਂ ਤੋਂ ਲਕੋਉਣ ਲਈ ਪਰਦੇ ਪਾਉਂਦੇ ਹਾਂ। ਨਸ਼ੇ ਖਾਂ ਕੇ, ਮਾੜੇ ਧੰਦੇ ਕਰਕੇ, ਔਰਤਾਂ ਦਾ ਬਲਾਤਕਾਰ ਕਰਕੇ, ਹੋਰ ਪੱਤਾਂ ਨਹੀਂ ਕੀ ਕੀ ਕਰਕੇ ਪਰਦਾਂ ਪਾ ਦਿੰਦਾ ਹੈ। ਰਾਤ ਦਾ ਹਨੇਰਾ ਚਿੱਟੇ ਕੱਪੜਿਆਂ ਵਾਲੇ ਇੰਨ੍ਹਾਂ ਮਾਹਾਪੁਰਸ਼ਾਂ ਦੇ ਕਾਰਨਾਮਿਆਂ ਤੇ ਪਰਦਾਂ ਪਾ ਦਿੰਦਾ ਹੈ। ਜਿਵੇਂ ਅਸੀਂ ਬਾਰੀਆਂ ਦਰਵਾਜਿਆਂ ਤੇ ਲੋਕਾਂ ਤੋ ਪਰਦੇ ਪਾਉਂਦੇ ਹਾਂ। ਕੁੜੇ ਨਸੀਬ ਕੌਰ ਕਾਲਜ ਵਿੱਚ ਤਾਂ ਇਹੋ ਜਿਹੀਆਂ ਗੱਲਾਂ ਤੇ ਪਰਦੇ ਪੈਦੇ ਹਨ। ਅੱਜ ਕੱਲ ਸਾਧਾਂ ਨੇ ਗੁਰਦੁਆਰੇ ਡੇਰੇ ਬਣਾਕੇ ਜੋ ਧੀਆਂ ਭੈਣਾਂ ਦੀ ਇੱਜ਼ਤ ਨਾਲ ਮਾਹਾਰਾਜ ਦੇ ਘਰ ਖੇਡਦੇ ਹਨ। ਉਨ੍ਹਾਂ ਤੇ ਮਾਹਾਰਾਜ ਆਪ ਪਰਦੇ ਪਾ ਰਿਹਾ ਹੈ।" ਭਗਵਾਨ ਕੌਰ ਕੋਲ ਬੈਠੀ ਚੁੱਪ ਨਾਂ ਰਹਿ ਸਕੀ," ਭੈਣੇ ਇਥੇ ਹੀ ਚੁਪ ਕਰਜਾ। ਤੈ ਧੋਲੇ ਰੁਲਾਉਣੇ ਨੇ। ਹੋਰ ਨਾ ਕਿਸੇ ਨਾਲ ਪੰਗਾਂ ਲੈ ਲੀਂ। ਮਰਦ ਪ੍ਰਧਾਨ ਤੇਰੇ ਹੀ ਪਰਦੇ ਫੋਲ ਦੇਣਗੇ। ਕੋਈ ਨਹੀਂ ਕਹਿੰਦਾ,' ਰਾਣੀ ਅੱਗਾ ਢੱਕ'। ਅੱਖਾਂ ਮੀਚ ਕੇ ਦਿਨ ਕੱਟ। ਕੋਰਟ ਵਿੱਚ ਕਨੂੰਨ ਦੇ ਅੱਖਾਂ ਤੇ ਵੀ ਪਰਦਾਂ ਪੱਟੀ ਬੰਦੀ ਹੈ। ਸੱਚ ਉਤੇ ਪਰਦਾਂ ਪੈ ਜਾਦਾ ਹ। ਝੂਠ ਹੀ ਸੱਚਾ ਲੱਗਦਾ ਹੈ। ਝੂਠ ਸੱਚ ਹੀ ਲੱਗਣ ਜਾਂਦਾ ਹੈ। ਝੂਠਾਂ ਹੀ ਜਿੱਤ ਜਾਂਦਾ ਹੈ। ਝੂਠ ਨੰਗਾਂ ਹੋ ਕੇ ਨੱਚਦਾ ਹੈ। ਝੂਠ ਨੂੰ ਪਰਦੇ ਦੀ ਲੋੜ ਨਹੀਂ। ਕਿਉਂਕਿ ਝੂਠ ਨਸੰਗ ਹੈ। ਨਸੰਗ ਬੇਸ਼ਰਮ ਹੁੰਦਾ। ਜੋ ਬੇਸ਼ਰਮ ਹੁੰਦਾ। ਉਸ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਇਹੋ ਜਿਹੇ ਲੋਕਾਂ ਨਾਲ ਜੇਲਾ ਭਰੀਆ ਪਈਆਂ ਨੇ। ਸੱਚ ਤੇ ਸੱਚੇ ਕੋਲੋ ਪਰਦਾਂ ਕਰਕੇ ਅਪਰਾਧ ਨੂੰ ਢੱਕ ਦਿੰਦੇ ਹਾਂ। ਕਬੀਰ ਜੀ ਦੀ ਧੁਰ ਕੀ ਬਾਣੀ ਮਾਹਾਰਾਜ ਵਿੱਚ ਕਹਿੰਦੀ ਹੈ।"ਆਸਾ ॥ ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥ ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥ ਘੂੰਘਟੁ ਕਾਢਿ ਗਈ ਤੇਰੀ ਆਗੈ ॥ ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥ ਘੂੰਘਟ ਕਾਢੇ ਕੀ ਇਹੈ ਬਡਾਈ ॥ ਦਿਨ ਦਸ ਪਾਂਚ ਬਹੂ ਭਲੇ ਆਈ ॥੨॥ ਘੂੰਘਟੁ ਤੇਰੋ ਤਉ ਪਰਿ ਸਾਚੈ ॥ ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥ ਕਹਤ ਕਬੀਰ ਬਹੂ ਤਬ ਜੀਤੈ ॥ ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥
ਬਲਰਾਜ ਅਮਨ ਤੇ ਦੀਪਕ ਰਾਜਨ ਗੁਰਦੁਆਰਾ ਸਾਹਿਬ ਮੱਥਾਂ ਟੇਕਣ ਗਏ। ਬਲਰਾਜ ਤੇ ਰਾਜਨ ਦੋਂਨੇ ਅਜੇ ਜੁਤੀਆਂ ਹੀ ਲਾਹ ਰਹੇ ਸਨ। ਦੀਪਕ ਤੇ ਅਮਨ ਮੱਥਾਂ ਟੇਕ ਕੇ ਦੇਗ ਲੈਣ ਲੱਗ ਗਈਆਂ। ਬਾਬਾ ਜੀ ਨੇ ਬੜੇ ਧਿਆਨ ਨਾਲ ਦੇਖਿਆ ਤੇ ਕਿਹਾ," ਤੁਸੀਂ ਤਾਂ ਉਹੀ ਕੁੜੀਆਂ ਹੋ। ਜਿੰਨ੍ਹਾਂ ਦੇ ਮੈਂ ਅੰਨਦ ਕਾਰਜ ਕੀਤੇ ਹਨ। ਤੁਹਾਡੇ ਪਿਤਾ ਜੀ ਕਨੇਡਾ ਦੇ ਗੁਰਦੁਆਰੇ ਦੇ ਪ੍ਰਧਾਂਨ ਹਨ। ਜੇ ਸਾਡਾ ਵੀ ਵਿਜਾ ਲੁਆ ਦੇਣ। ਤੁਹਾਡਾ ਕੋਈ ਘਰਦਾ ਬੰਦਾ ਵੀ ਅੱਸਾਂ ਨਾਲ ਕੱਢ ਹੋ ਸਕਦਾ ਹੈ। ਸਾਡੀ ਮਹਿਮਾ ਬਹੁਤ ਹੈ। ਅੱਸਾਂ ਪੱਲਿਓ ਵੀ ਤੁਸਾਂ ਨੂੰ ਮਾਇਆ ਦੇਵਾਂਗੇ। ਵਾਹਿਗੁਰੂ ਨੇ ਤੁਹਾਨੂੰ ਬੜਾਂ ਰੂਪ ਦਿੱਤਾ ਹੈ। ਅੱਖਾਂ ਵਿੱਚ ਰੱਬੀ ਨੂਰ ਝੱਲਕਾਂ ਮਾਰਦਾ ਹੈ। ਇਹ ਨੂਰ ਰੱਬੀ ਪਿਆਰੀਆਂ ਰੂਹਾਂ ਨੂੰ ਹੀ ਦਿੱਸਦਾ ਹੈ। ਅੱਖਾਂ ਦੇਖਕੇ ਠੰਡਕ ਪੈਦੀ ਹੈ। ਇਧਰ ਜਿੰਨਾਂ ਚਿਰ ਹੋ, ਦਰਸ਼ਨ ਦਿੰਦੇ ਰਿਹਾ ਕਰੋ। ਤੁਹਾਨੂੰ ਦੇਖ ਕੇ ਰੱਬ ਦੇ ਹੀ ਦਰਸ਼ਨ ਹੋ ਗਏ।" ਅਮਨ ਨੇ ਕਿਹਾ," ਬਾਬਾ ਜੀ ਸਾਡੇ ਡੈਡੀ ਧਰਮ ਦੀ ਗੁਰੂ ਮਾਹਾਰਾਜ ਦੀ ਸੇਵਾ ਕਰਦੇ ਨੇ। ਧਰਮ ਵੇਚਦੇ ਨਹੀਂ। ਤੁਸੀਂ ਗੁਰੂ ਮਾਹਾਰਾਜ ਦੇ ਘਰ ਬੈਠੇ ਹੋ। ਤਾਂ ਤੁਹਾਡਾ ਲਿਹਾਜ ਕਰਦੀਆਂ। ਜੇ ਕਿਤੇ ਬਾਹਰ ਹੁੰਦੇ, ਸਹੀ ਜੁਆਬ ਹੁਣੇ ਦੇ ਦਿੰਦੀਆਂ।" ਦੀਪਕ ਨੇ ਕਿਹਾ," ਇਹ ਫੱਫੇ ਕੁੱਟਣੀਆਂ ਵਾਂਗ ਗੱਲਾ ਮਾਰ ਕੇ ਕੁੜੀਆਂ ਨੂੰ ਕੁਰਾਹੇ ਪਉਣ ਤੋਂ ਗੁਰੇਜ ਕਰਿਆ ਕਰੋ। ਮੈਨੂੰ ਤਾਂ ਤੇਰੀਆਂ ਅੱਖਾਂ ਵਿੱਚ ਨੂਰ ਨਹੀਂ ਦਿੱਸਦਾ। ਅੱਖਾਂ ਲੁਚੀਆਂ ਦਿਸਦੀਆਂ ਨੇ। ਉਹ ਸਾਡੇ ਮਰਦ ਵੀ ਆ ਗਏ। ਦੇਖਕੇ ਦੱਸ ਇੰਨ੍ਹਾਂ ਦੀਆਂ ਅੱਖਾਂ ਦਾ ਰੱਬੀ ਨੂਰ ਕੀ ਕਹਿੰਦਾ ਹੈ।" ਬਾਬਾ ਜੀ ਨੇ ਚਾਰਾ ਨੂੰ ਸਬੋਦਨ ਕਰਕੇ ਕਿਹਾ," ਵਾਹਿਗੁਰੂ ਤੁਹਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਰੱਖੇ। ਸਾਨੂੰ ਵੀ ਘਰ ਸੱਦ ਕੇ ਤੋਰੀ ਫੁਲਕਾ ਛੱਕਾ ਦਿਆ ਕਰੋ। ਮਾਹਾਂ ਦੀ ਦਾਲ ਖਾਂ ਕੇ ਬੈਅ ਹੋਈ ਰਹਿੰਦੀ ਹੈ। ਰਾਜਨ ਨੇ ਕਿਹਾ," ਪਤਨੀ ਨੇ ਰੋਟੀ ਤਾਂ ਕਦੇ ਸਾਨੂੰ ਨੂੰ ਪੱਕਾ ਕੇ ਖਲ਼ਾਂਈ। ਅਜੇ ਤਾਂ ਮਹਿੰਦੀ ਹੀ ਨਹੀਂ ਹੱਥਾਂ ਤੋਂ ਲਹੀ। ਬਾਹਰੋ ਹੀ ਪੀਜ਼ਾ ਬਰਗਰ ਖਾਂਦੇ ਹਾਂ। ਦੂਰ ਦੇ ਫੁੱਲ ਸਹਾਵਣੇ ਹੁੰਦੇ ਨੇ।" ਬਲਰਾਜ ਵੀ ਪਿਛੇ ਨਾਂ ਰਿਹਾ," ਬਾਬਾ ਜੀ ਸ਼ਾਦੀ ਮੋਤੀ ਚੂਰ ਦਾ ਲੱਡੂ ਹੈ। ਜਿਹੜਾ ਖਾਂਵੇ ਉਹ ਵੀ ਪਛਤਾਂਵੇ। ਜਿਹੜਾ ਨਾਂ ਖਾਂਵੇ ਉਹ ਵੀ ਪਛਤਾਂਵੇ। ਉਮਰ ਤਾਂ ਤੁਹਾਡੀ ਵਿਆਹ ਵਾਲੀ ਹੋ ਕੇ ਵੀ ਵੱਧਗੀ ਹੈ। ਤੁਸੀਂ ਵੀ ਸ਼ਾਦੀ ਕਰ ਡਾਲੋ। ਐਵੇ ਸਾਡੀਆਂ ਔਰਤਾਂ ਦੀ ਪ੍ਰਸੰਸਾ ਕਰਕੇ ਇੰਨ੍ਹਾਂ ਨੂੰ ਆਪਦੇ ਮਗਰ ਲਾਉਣ ਦੀ ਨਾਂਕਾਮ ਕਸ਼ੋਸ਼ ਕਰ ਰਹੇ ਹੋ। ਤੁਹਾਨੂੰ ਨਹੀਂ ਪੱਤਾਂ, ਕਨੇਡਾ ਵਿੱਚ ਐਸੀਂ ਹਰਕੱਤ ਕਰਨ ਵਾਲੇ ਬੰਦੇ ਨੂੰ ਕਨੂੰਨ ਸੱਖਤੇ ਹੱਥੀਂ ਲੈਦਾਂ ਹੈ।" " ਕਾਕਾ ਅੱਸਾਂ ਸਾਧ ਪ੍ਰੀਤ ਦੇ ਭੂਖੇ ਹਾਂ। ਗ੍ਰਹਿਸਤੀ ਅੱਸਾਂ ਦੇ ਬੱਸ ਨਹੀਂ। ਮਸਤ ਮੱਲਗ ਸਾਧ ਹਾਂ।" ਰਾਜਨ ਨੇ ਕਿਹਾ," ਅਸੀਂ ਚਾਹੇ ਰੋਂਡੇ ਹੀ ਹਾਂ। ਪਰ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਗ੍ਰਹਿਸਤੀ ਜੀਵਨ ਨੂੰ ਮੰਨ ਕੇ ਤੁਰੇ ਹਾਂ। ਅਸੀਂ ਤਾਂ ਅੰਨਦ ਹੀ ਅੰਨਦ ਹੋ ਗਏ। ਬਾਬਾ ਤੁਹਾਡੇ ਤੇ ਆਪਣੇ ਹੀ ਬਚਨਾਂ ਦੀ ਗ੍ਰਸਿਤੀ ਜੀਵਨ ਨਿਬਾਉਣ ਦੀ ਕਿਰਪਾ ਕਿਉਂ ਨਹੀਂ ਕਰਦਾ? ਜਾਂ ਲੋਕਾਂ ਦੇ ਹੀ ਅੰਨਦ ਕਾਰਜ ਕਰਕੇ ਅੰਨਦ ਮਾਣ ਲੈਂਦੇ ਹੋ।" ਦੀਪਕ ਨੇ ਬਾਬਾ ਜੀ ਨੂੰ ਕਿਹਾ," ਪਰਦੇ ਦੀ ਗੱਲ ਦੱਸਾਂ, ਡੈਡੀ ਨਾਲ ਪਰਦੇ ਨਾਲ ਹੀ ਕਰਨੀ। ਉਹ ਪਰਦੇ ਪਿਛੇ ਹੀ ਤੇਰੇ ਵਰਗੇ ਬੰਦਿਆਂ ਨੂੰ ਕੱਥਾਂ ਵਾਚਕ ਰਾਗੀ ਬਣਾ ਕੇ ਕਨੇਡਾਂ ਨੂੰ ਉਡਾ ਕੇ ਲੈ ਜਾਂਦੇ ਨੇ। ਤੁਹਾਡੇ ਬਹਾਨੇ ਇੰਜਟਾਂ ਨਾਲੋ ਵੀ ਵੱਧ ਬੰਦੇ ਇੰਡੀਆ ਵਿਚੋਂ ਕੱਢ ਕੇ ਲੈ ਜਾਂਦੇ ਨੇ। ਬੱਸ ਤੁਸੀਂ ਵੀ ਕਨੇਡਾ ਪਹੁੰਚ ਕੇ ਇਸ ਗੱਲ ਦਾ ਪਰਦਾਂ ਰੱਖਿਓ। ਸੰਗਤ ਨੂੰ ਆਪਸ ਵਿੱਚ ਲੜਾਕੇ। ਦੋਂਨੇ ਹੱਥਾਂ ਨਾਲ ਲੁੱਟੀ ਜਾਇਓ। ਸੰਗਤ ਨੂੰ ਕੀ ਪੱਤਾਂ ਪਰਦੇ ਪਿੱਛੇ ਕੀ ਹੁੰਦਾ ਹੈ। ਡੈਡੀ ਆਪ ਕਿਸੇ ਨੂੰ ਧੇਲਾ ਨਹੀਂ ਦਿੰਦੇ। ਉਸ ਨੂੰ ਆਪ ਨੂੰ ਕੌਮ ਦਾ ਪੈਸਾ ਵੱਰਤਣਾ ਹੀ ਆਉਦਾ।"

Comments

Popular Posts