ਵਿਹਲੜ ਨਿਹੰਗ - ਸਿੱਖਾਂ ਵਿੱਚ ਕਸਾਈ

- ਸਤਵਿੰਦਰ ਕੌਰ ਸੱਤੀ (ਕੈਲਗਰੀ)

satwinder_7@hotmail.com
ਸਿੱਖ ਗਰੀਬਾਂ, ਕਮਜ਼ੋਰਾਂ, ਨਹੱਥਿਆਂ ਤੇ ਵਾਰ ਨਹੀਂ ਕਰਦਾ, ਰਾਖੀ ਕਰਦਾ ਹੈ। ਜੋ ਗੁਰੂ ਗੋਬਿੰਦ ਸਿੰਘ ਦੇ ਬਾਣੇ ਵਾਲੇ ਸਿੱਖ, ਲਾਡਲੀਆਂ ਫੋਜ਼ਾਂ ਕਹਾਉਂਦੇ ਹਨ। ਜਿਹੜੇ ਦਿਨ ਤੋਂ ਗਾਤਰਿਆਂ ਵਾਲੇ, ਇਹ ਬਾਣਾ ਪਾਉਂਦੇ ਹਨ, ਉਸ ਦਿਨ ਪੰਜ ਪਿਆਰਿਆਂ ਮੁਹਰੇ ਹਾਜ਼ਰ ਹੁੰਦੇ ਹਨ। ਪੰਜ ਪਿਆਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਹੁੰਦੇ ਹੈ। ਤਾਂ ਇਹ ਪੰਜ ਪਿਆਰੇ ਗੁਰੂ ਹੋਏ।
ਪੰਜ ਪਿਆਰਿਆਂ ਦਾ ਕਹਿਣਾ ਹੈ, ਮੀਟ ਨਹੀਂ ਖਾਣਾਂ। ਜੀਵ ਹੱਤਿਆ ਨਹੀਂ ਕਰਨੀ। ਪੜਦੇ ਪਿਛੇ ਰੱਬ ਜਾਣੇ ਕਿਹੜੇ ਕਿਹੜੇ ਜੀਵ ਹੱਤਿਆ ਕਰਕੇ ਖਾਂਦੇ ਹਨ। ਕਹਿੰਦੇ ਕੁੱਝ ਹਨ, ਕਰਦੇ ਕੁੱਝ ਹਨ। ਮੀਟ ਤੋਂ ਵਰਜਤ ਕਰਦੇ ਹਨ। ਆਪ ਹੱਡੀਆ ਖੂਨ ਕੱਚਾ ਪੱਕਾ ਸਾਰਾ ਚੂਸਦੇ ਹਨ। ਕਹਿੰਦੇ ਹਨ, "ਝੱਟਕਾ ਗੁਰੂ ਜੀ ਮੁਤਾਬਕ ਖਾ ਸਕਦੇ ਹਾਂ।" ਗੁਰੂ ਪਿਉ ਦੀ ਗੱਲ ਨਾਂ ਮੰਨੇ। ਉਸ ਨੂੰ ਕੀ ਕਹਿੰਦੇ ਹਨ। ਮਹਾਪ੍ਰਸ਼ਾਦ ਇਨ੍ਹਾਂ ਦੀ ਭਾਸ਼ਾ ਵਿੱਚ ਮੀਟ ਨੂੰ ਕਹਿੰਦੇ ਹਨ। ਹੋਰਾਂ ਵਾਂਗ ਪਸ਼ੂਆਂ ਦੀ ਬਲੀ ਗਰੀਬਾਂ, ਕਮਜ਼ੋਰਾਂ, ਨਹੱਥਿਆਂ ਦੀ ਬਲੀ ਇਹ ਲੈਂਦੇ ਹਨ। ਗਿਆਨੀ ਬੱਕਰੇ ਨੂੰ ਜਾਨੋਂ ਮਾਰਦੇ, ਹੋਂਲੇ ਮੱਹਲੇ ਤੇ ਸਾਰਾ ਜੱਗ ਦੇਖਦਾ ਹੈ। ਅੰਦਰ ਖਾਤੇ ਵੀ ਹਰ ਰੋਜ਼ ਇਹੀ ਕਰਦੇ ਹਨ। ਬੱਕਰੇ ਸੂਰ ਮੁਰਗੇ ਖਾਂਦੇ ਹਨ। ਬੱਕਰੇ ਝੱਟਕਾਉਂਦੇ ਹੋਏ, ਹਜ਼ੂਰ ਸਾਹਿਬ ਦੀਆਂ ਝੱਲਕੀਆਂ ਮੀਡੀਏ ਵਿੱਚ ਲੱਗੀਆਂ ਹੋਈਆਂ ਹਨ। ਸਾਰੀ ਦੁਨੀਆਂ ਬੱਣਈਆਂ ਮੂਵੀਆਂ ਦੇਖ ਰਹੀ ਹੈ। ਭਰੇ ਬਜ਼ਾਰ ਵਿੱਚ ਜੰਨਤਾਂ ਦੇ ਸਾਹਮਣੇ ਬੱਕਰੇ ਝੱਟਕਾਉਂਦੇ ਹਨ। ਲਹੂ ਚੋਂਦੇਂ ਬੱਕਰੇ ਨੂੰ ਹੱਥਾਂ ਨਾਲ ਚੁੱਕ ਕੇ ਤਿਲਕ ਲਾਉਂਦੇ ਹਨ। ਕੀ ਸਿੱਖ ਤਿਲਕ ਲਾਉਂਦੇ ਹਨ? ਆਪਣੇ ਮੱਥੇ ਤੇ ਮਰੇ ਬੱਕਰੇ ਦਾ ਤਿਲਕ ਕਿਉਂ ਨਹੀ ਲਾਉਂਦੇ? ਕੱਲਾ ਜੀਭ ਦਾ ਸੁਆਦ ਹੀ ਕਿਉਂ ਲੈਂਦੇ ਹਨ? ਝੱਟਕਾਏ ਹੋਏ, ਬੱਕਰੇ ਨੂੰ ਨਿਸ਼ਾਨ ਸਾਹਿਬ ਨੂੰ ਲਾਉਂਦੇ ਹਨ। ਗੁਰਦੁਆਰੇ ਵਿੱਚ ਕਿਸੇ ਨੂੰ ਨੰਗੇ ਸਿਰ ਜਾਣ ਨਹੀ ਦਿੰਦੇ। ਖੂਨੋਂ ਖੂਨ ਮਰੇ ਹੋਏ ਬੱਕਰੇ ਨੂੰ ਗੁਰੂ ਗ੍ਰੰਥ ਸਾਹਿਬ ਕੋਲੇ ਲਿਜਾਂਦੇ ਹਨ। ਉਥੇ ਪਈਆਂ ਹੋਰਾਂ ਕਿਰਪਾਨਾਂ ਨੂੰ ਲਾਉਂਦੇ ਹਨ। ਕਿਰਪਾਨ ਨਾਲ ਵੱਡਿਆ ਹੈ, ਤਾਂ ਹੋਰ ਕਿਰਪਾਨਾਂ ਬੱਰਛਿਆਂ ਤੇ ਲਹੂ ਲਾਉਣ ਦਾ ਕੀ ਮੱਤਲਬ ਹੈ?
ਘਰ ਵਿੱਚ ਮਰੀ ਚੂਹੀ ਵੀ ਦਿਸ ਜਾਵੇਂ, ਅਸੀਂ ਥੂ ਥੂ ਕਰਦੇ ਨੇੜੇ ਨਹੀਂ ਲੱਗਦੇ। ਕੋਈ ਚੁਕ ਕੇ ਬਾਹਰ ਨਹੀਂ ਸਿਟਣਾ ਚਹੁੰਦਾ। ਜਿਸ ਕਿਸੇ ਇਨਸਾਨ, ਬੱਚੇ ਨੇ ਜੀਵ ਹੱਤਿਆ ਹੁੰਦੀ ਨਹੀਂ ਦੇਖੀ। ਇਨ੍ਹਾਂ ਦੀਆਂ ਕਰਤੂਤਾਂ ਦੇਖ ਕੇ, ਉਹ ਤਾਂ ਅੰਦਰ ਤੱਕ ਕੰਬ ਜਾਂਦਾ ਹੈ। ਜਦੋਂ ਇਹੋਂ ਜਿਹੇ ਬੱਕਰੇ ਦਾ ਸਿਰ ਧੜ ਨਾਲੋਂ ਅੱਲਗ ਕਰ ਸਕਦੇ ਹਨ। ਬੰਦੇ ਤੇ ਬੱਕਰੇ ਵਿੱਚ ਕੀ ਫ਼ਰਕ ਹੈ। ਉਤੋਂ ਦੀ ਗਾਤਰੇ ਤੇੜ ਵੱਡਾ ਕਛੈਰਾ, ਨੰਗੀਆਂ ਲੱਤਾਂ ਹੱਥ ਵਿੱਚ ਲਿਸ਼ਕਦੀ ਵੱਡੀ ਕਿਰਪਾਨ, ਕਸਾਈ ਤੋਂ ਕਿਸ ਪਾਸੇ ਤੋਂ ਘੱਟ ਹਨ।
ਮੈਂ ਆਪ ਅੰਮ੍ਰਿਤਧਾਰੀ ਹਾਂ। ਪਰ ਮੈਨੂੰ ਇਹੋ ਜਿਹੇ ਬੱਣੇ ਨਿਹੰਗਾਂ ਤੋਂ ਡਰ ਆਉਂਦਾ ਹੈ। ਆਮ ਲੋਕ ਨੂੰ ਚੱਕਰਾਂ ਵਿੱਚ ਪਾ ਕੇ ਰੱਖਦੇ ਹਨ। ਇਨ੍ਹਾਂ ਦੇ ਪਖੰਡ ਦੇਖ ਕੇ ਕੌਮ ਵੱਧ ਫੁੱਲ ਨਹੀਂ ਰਹੀ। ਨਵੀਂ ਪੀੜ੍ਹੀ ਦੇ ਬੱਚੇ ਸਿੱਖ ਧਰਮ ਤੋਂ ਦੂਰ ਜਾ ਰਹੇ ਹਨ। ਲੋਕਾਂ ਨੂੰ ਬਰਜਤ ਕਰਦੇ ਹਨ। ਆਂਡਾ, ਮੀਟ, ਇੱਕ ਤੋਂ ਵੱਧ ਸਰੀਰ ਨਾਲ ਸਰੀਰਕ ਸਬੰਧ, ਨਹੀਂ ਕਰਨਾ। ਕਿਸੇ ਦਾ ਰੂਪ ਨਹੀਂ ਤੱਕਣਾ। ਆਪ ਸਾਰਾ ਕੁੱਝ ਹੱਜ਼ਮ ਕਰੀ ਜਾਂਦੇ ਹਨ। ਇਸੇ ਕਾਸੇ ਦੀਆਂ ਮੀਡੀਆਂ ਖ਼ਬਰਾਂ ਵੱਧ ਲਾਉਂਦਾ ਹੈ। ਬੱਕਰੇ ਦਬੋਚਣ ਵਾਂਗ ਔਰਤ ਤੇ ਵੀ ਇਹ ਝੱਪਟ ਮਾਰਦੇ ਹਨ। ਇਹ ਵਿਹਲੇ, ਹੱਟੇ ਕੱਟੇ, ਪਲਦੇ ਹੀ ਜਨਤਾ ਦੇ ਪਰਾਏ ਮਾਲ ਤੇ ਹਨ। ਗੁਰੂ ਦੀਆਂ ਲਾਡਲੀਆਂ ਫੋਜਾਂ ਕਹੁਉਣ ਵਾਲੇ, ਹੋਲੇ ਮੱਹਲੇ ਤੇ ਜਦੋਂ ਥਾਂ ਥਾਂ ਪਿੰਡਾ ਵਿਚੋ ਘੋੜਿਆਂ ਵਗੈਰਾਂ ਤੇ ਕੀਰਤਪੁਰ ਜਾਂਦੇ ਹਨ, ਕਿਸਾਨਾਂ ਦੀਆਂ ਫਸਲਾਂ ਦੀ ਤਬਾਹੀ ਕਰਦੇ ਜਾਂਦੇ ਹਨ। ਘੋੜੇ ਤੇ ਆਪ ਚਾਰਾਂ, ਸਬਜ਼ੀਆਂ ਫਰੂਟ ਖਾਂਦੇ ਤੇ ਉਜਾੜਾਂ ਵੱਧ ਕਰਦੇ ਹਨ। ਹੋਰ ਵੀ ਲੁੱਟਾਂ ਮਾਰਾਂ ਕਰਦੇ ਹਨ। ਇੱਕ ਇਨ੍ਹਾਂ ਦਾ ਵੱਡਾ, ਕਾਤਲ, ਬਲਾਤਕਾਰੀਆਂ ਜੇਲ ਦੀਆਂ ਸੀਖਾਂ ਪਿਛੇ ਸੀ। ਮਾਂ ਦੇ ਲਾਲਾਂ ਨੇ ਭਵਜਲ ਤਾਰ ਦਿੱਤਾ।
ਮੇਰਾ ਪਤੀ ਮੇਰੀ ਸੱਸ ਮਾਂ ਨੂੰ ਉਸ ਦੇ ਵਿਆਹ ਦੇ 17 ਸਾਲ ਬਾਅਦ ਹੋਇਆ ਸੀ। ਪਹਿਲੀਆਂ ਕੁੜੀਆਂ ਸਨ। ਭਾਵੇਂ ਆਪ ਪਟਨੇ ਰਹਿੰਦੇ ਸਨ। ਸੱਸ ਨੇ ਸੁੱਖਿਆ ਸੀ। ਮੁੰਡਾ ਹੋਇਆ, ਹਜ਼ੂਰ ਸਾਹਿਬ ਪੱਗ ਬੰਨਾਂ ਕੇ ਲਿਆਵਾਂਗੇ। ਹੋਏ ਤੋਂ ਪੱਗ ਬੰਨਾਂ ਕੇ ਲਿਆਂਦੀ ਸੀ। ਇਹ ਕਹਾਣੀ ਬੀਜੀ ਨੇ ਆਪਣੇ ਪੋਤੇ ਨੂੰ ਦੱਸੀ। ਪੱਗ ਬੰਨਣ ਦਾ ਮੇਰੇ ਬੇਟੇ ਦੇ ਮਨ ਵਿੱਚ ਵੀ ਚਾਅ ਪੈਦਾਂ ਹੋਇਆ। ਜਨਵਰੀ 2003 ਵਿੱਚ ਮੈਂ ਆਪਣੇ ਪਤੀ, ਪੁੱਤਰ, ਧੀ ਨਾਲ ਹਜ਼ੂਰ ਸਾਹਿਬ ਗਈ ਸੀ। ਹਜ਼ੂਰ ਸਾਹਿਬ ਸੱਚ ਖੰਡ ਦੀ ਗਲੀ ਵਿਚੋਂ, ਅਸੀਂ ਦੁਕਾਨ ਤੋਂ ਪੱਗ ਤੇ ਰੁਮਾਲਾ ਖ੍ਰੀਦਿਆ। ਦੁਕਾਨਦਾਰ ਕਹਿੱਣ ਲੱਗਾ, "ਲੋਕੀਂ ਰੁਮਾਲੇ ਨਾਲ ਹਜ਼ੂਰ ਸਾਹਿਬ ਸੱਚ ਖੰਡ ਦੇ ਸਿੰਘ ਸਾਹਿਬਾਨ ਲਈ ਚੋਲਾ ਵੀ ਚੜਾਉਂਦੇ ਹਨ। ਇਹ ਰਾਤ ਨੂੰ ਉਥੇ ਦੇ ਆਉਣਾ। ਰਾਤ ਨੂੰ ਗਿਆਰਾਂ ਵਜੇ ਤੱਕ ਸੰਗਤ ਤੋਂ ਮੱਥਾ ਟੱਕਾਉਂਦੇ ਹਨ।" ਅਸੀਂ ਵੀ ਕਿਉਂ ਪਿਛੇ ਰਹਿੰਦੇ। ਅਸੀਂ ਪੱਗ ਤੇ ਰੁਮਾਲੇ ਤੋਂ ਦਸ ਗੁਣਾਂ ਜਿਆਦਾ ਪੈਸਿਆਂ ਦਾ ਚੋਲਾ ਖ੍ਰੀਦ ਲਿਆ। ਬਜਾਰ ਵਿਚੋਂ ਜਿਥੋਂ ਦੀ ਬਾਹਰ ਵਾਲੀ ਢਿਉਡੀ ਵਿਚੋਂ ਅੰਦਰ ਵੱੜਦੇ ਹਾਂ। ਉਸ ਦੇ ਉਪਰ ਚੁਬਾਰੇ ਵਿੱਚ ਬਿਲਕੁਲ ਸੱਚ ਖੰਡ ਦੇ ਸਾਹਮਣੇ ਸਿੰਘ ਸਾਹਿਬਾਨ ਮੱਥਾ ਟਿਕਾ ਰਿਹਾ ਸੀ। ਗਿਆਰਾਂ ਵਜੇ ਤੱਕ ਵੱਡੇ ਸਿੰਘ ਸਾਹਿਬਾਨ ਦੇ ਦਰਸ਼ਨ ਕਰਨ ਦੀ ਵਾਰੀ ਨਹੀਂ ਆਈ। ਸੇਵਾ ਦਾਰ ਨੇ ਸਾਡੇ ਕੋਲੋ ਤੇ ਹੋਰਾਂ ਕੋਲੋ, ਚੋਲਾਂ ਤੇ ਮਾਇਆਂ ਭੇਟਾ ਫੜ ਲਈ। ਸਵੇਰੇ ਅਸੀਂ ਬੱਚਿਆਂ ਸਮੇਤ 2 ਵਜੇ ਸੱਚ ਖੰਡ ਪਹੁੰਚ ਗਏ। ਸਿੰਘ ਸਾਹਿਬਾਨ 35 ਕੁ ਸਾਲ ਦਾ ਪੂਰੀ ਸਪੀਡ ਨਾਲ ਚੁਬਾਰੇ ਵੱਲੋਂ ਸੱਚ ਖੰਡ ਵੱਲ ਭੱਜਿਆ ਜਾ ਰਿਹਾ ਸੀ। ਕਿਸੇ ਨੇ ਵਿਚੋਂ ਹੀ ਕਿਹਾ, "ਬੁੜੀਆਂ ਪੈਰ ਨਾ ਛੂਹ ਲੈਣ, ਫਿਰ ਦੁਆਰਾ ਨਹਾਉਣਾ ਪਵੇਗਾ, ਤਾਂ ਭੱਜਿਆ ਜਾਂਦਾ ਹੈ।" ਰਾਤ ਬੁੜੀਆਂ ਹੀ ਤਾਂ ਉਪਰ ਚੁਬਾਰੇ ਵਿੱਚ ਸਭ ਤੋਂ ਵੱਧ ਗਈਆਂ।
ਅਰਦਾਸ ਤੋਂ ਪਹਿਲਾਂ ਉਸ ਨਾਲ ਮੁਹਰਲੇ ਸਿੰਘ ਨੇ ਮੇਰੇ ਬੇਟੇ ਦੇ ਪੱਗ ਬੰਨਾਉਣ ਦੀ ਇਸ਼ਾਂ ਦੱਸੀ। ਵੱਡੇ ਸਿੰਘ ਸਾਹਿਬਾਨ ਨੇ ਕਿਹਾ, "ਮੈਂ ਰੋਡਿਆਂ ਦੇ ਪੱਗ ਨਹੀਂ ਬੰਨਦਾ।" ਰਾਤ ਜਦੋਂ ਚੋਲਾਂ ਤੇ ਕਨੇਡੀਅਨ ਡਾਲਰ ਫੱੜੇ ਸੀ, ਉਦੋਂ ਤਾਂ ਇਸ ਪਖੰਡੀ ਨੂੰ ਰੋਡੇ ਬੰਦੇ ਨਹੀਂ ਦਿਸੇ ਸਨ। ਇਹ ਵੱਡਾ ਸਿੰਘ ਸਾਹਿਬਾਨ ਅਰਦਾਸ ਹੀ ਕਰਨ ਆਇਆ ਸੀ। ਉਦੋਂ ਹੀ ਮੁੜ ਗਿਆ। ਹੋਰ ਗਿਆਨੀ ਨੇ ਪੱਗ ਬੰਨ ਦਿੱਤੀ। ਮੇਰਾ ਬੇਟਾ ਅੱਜ ਵੀ ਮੈਨੂੰ ਪੁੱਛਦਾ ਹੈ, "ਕੀ ਇਹ ਗਿਆਨੀ ਲੰਮੇ ਕੇਸ ਤੇ ਪੱਗਾਂ ਸਣੇ ਜੰਮਦੇ ਹਨ?"
ਸਲਮਾਨ ਖਾਨ ਤੇ ਜੀਵ ਹੱਤਿਆ ਦਾ ਕੇਸ ਚੱਲ ਸਕਦਾ ਹੈ। ਤਾਂ ਇਨ੍ਹਾਂ ਤੇ ਭਾਰਤ ਸਰਕਾਰ ਕਿਉਂ ਕੋਈ ਧਿਆਨ ਨਹੀਂ ਦਿੰਦੀ। ਜਿਹੜੇ ਧਰਮ ਦੀ ਓੜ ਥੱਲੇ ਬੱਕਰੇ ਕਤਲ ਕਰਦੇ ਹਨ। ਮੀਡੀਏ ਵਿੱਚ ਸਬੂਤ ਪਏ ਹਨ। ਹੋਲੇ ਮੱਹਲੇ ਤੇ ਅਣਗਿਣਤ ਕਸਾਈ ਬੱਕਰੇ ਵੱਡਦੇ ਹਨ। ਸਰਕਾਰ ਨੇ ਇਹੋਂ ਜਿਹਿਆਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਆਂਏ ਤਾਂ ਹਰ ਬੰਦਾ ਧਰਮ ਦੀ ਓੜ ਥੱਲੇ ਬੰਦੇ ਦੀ ਵੀ ਬਲੀ ਲੈ ਸਕਦਾ ਹੈ। ਉਹ ਧਰਮ ਹੀ ਕੀ ਹੈ? ਜੋ ਦਿਆ ਨਹੀਂ ਕਰਦਾ। ਜੀਵ ਹੱਤਿਆ ਕਰਾਉਂਦਾ ਹੈ।
- ਸਤਵਿੰਦਰ ਕੌਰ ਸੱਤੀ (ਕੈਲਗਰੀ)

satwinder_7@hotmail.com

Comments

Popular Posts