ਆਸ਼ਕ ਦੂਜੀ ਤੇ
-ਸਤਵਿੰਦਰ ਸੱਤੀ
ਮਨ ਕਬੂਤਰ ਦੀ ਤਰ੍ਹਾਂ, ਇੱਕ ਡਾਲ ਤੋਂ ਦੂਜੀ ਡਾਲ ਉਡਾਰੀਆਂ ਮਾਰਦਾ ਹੈ। ਆਪਣਾ ਕੀਤਾ ਹਰ ਕੰਮ, ਸਿੱਧਾ ਹੀ ਲੱਗਦਾ ਹੈ। ਗੱਲਤ ਕੰਮ ਤਾਂ, ਦੂਜੇ ਹੀ ਕਰਦੇ ਹਨ। ਸੀਮਾ ਨੇ ਕਿਹਾ," ਅੱਜ ਫਿਰ ਤੁਹਾਡਾ ਬੰਦਾ, ਉਹੀ ਜਨਾਨੀ ਮੋਟਲ ਵਿੱਚ ਲਿਆਇਆ ਹੈ। ਆਪਦੀ ਜਨਾਨੀ ਇਥੇ ਅੱਧੇ ਦਿਨ ਤੇ 100 ਡਾਲਰ ਕਿਰਾਇਆ ਦੇ ਕੇ, ਕਿਉਂ ਕੋਈ ਪੈਸੇ ਖ਼ਰਾਬ ਕਰੇਗਾ। ਇਹ ਆਸ਼ਕ ਦੂਜੀ ਤੇ ਲੱਗਦਾ ਹੈ। ਉਹ ਦੇਖ ਤੁਰਿਆ ਆਉਂਦਾ ਹੈ।" ਰੂਪੀ ਨੇ ਪਿਛੇ ਮੁੜ ਕੇ ਦੇਖਿਆ," ਇਸ ਨੂੰ ਤਾਂ ਮੈਂ ਜਾਣਦੀ ਹਾਂ। ਜਦੋ ਰਿਫ਼ੀਊਜ਼ੀ ਹੁੰਦਾ ਸੀ। ਇਹ ਵਿਆਹਿਆ ਹੋਇਆ ਹੈ। ਅਗਲੀ ਨੇ ਪੱਕਾ ਕਰਾਇਆ ਹੈ। ਚਾਰ ਜੁਆਕਾ ਦਾ ਬਾਪ ਹੈ। ਜੁਆਕ ਜੰਮ ਲਏ। ਹੁਣ ਵਿਆਹੀ ਹੋਈ, ਬਾਕੀ ਘਰ ਦੇ ਸਮਾਨ ਵਰਗੀ ਲੱਗਦੀ ਹੈ।" ਸੀਮਾ ਹੈਰਾਨ ਹੋ ਗਈ," ਹੈਂ, ਵਿਆਹੇ ਹੋਏ ਵੀ, ਕਿਰਾਏ ਤੇ ਕੰਮਰਾ ਲੈ ਕੇ ਬਾਹਰ ਵਾਲੀਆਂ ਜਨਾਨੀਆਂ ਨਾਲ ਔਵਰ ਟਾਇਮਜ਼ ਕਰਦੇ ਹਨ। ਇਹ ਡਬਲ ਸ਼ੈਫਿਟ ਕਿਵੇ ਕਰ ਲੈਦਾ ਹੈ।" ਰੂਪੀ ਪੰਜਾਬੀ ਪੇਪਰ ਚੱਕ ਲਿਆਈ। ਉਸ ਨੇ ਕਿਹਾ," ਇਹ ਦੇਖ ਪੇਪਰ ਵਿੱਚ ਇਸ ਦੀ ਫੋਟੋ ਵੀ ਹੈ। ਨੀਂ ਇਸ ਦੇ ਘਰਦਾ ਫੋਨ ਨੰਬਰ ਵੀ ਹੈ। ਇਸ ਦੀ ਕਰਤੂਤ, ਇਹਦੀ ਮਾਂ ਜਾਂ ਧਰਮ ਪਤਨੀ ਨੂੰ ਦੱਸਦੇ ਹਾਂ।" ਸੀਮਾ ਨੰ ੂਜਕੀਨ ਨਾਂ ਆਇਆ," ਫੋਟੋ ਤੇ ਤਾਂ ਇਹ ਰੋਡਾ ਹੈ। ਇਹ ਉਹ ਨਹੀਂ ਹੈ। ਕਿਸੇ ਹੋਰ ਦੀ ਜਨਾਨੀ ਨਾਲ ਪੰਗਾਂ ਨਾਂ ਲੈਲੀ।" ਰੂਪੀ ਬੋਲੀ," ਇਹ ਹੁਣ ਕੌਮ ਦੇ ਆਗੂਆਂ ਵਿਚੋ ਹੈ। ਸਾਡੀ ਕੌਮ ਵਿੱਚ, ਜੇ ਕੋਈ ਰੋਡਾ ਬੰਦਾ ਪੱਗ ਬੰਨ ਲਏ। ਲੋਕਾਂ ਭਾਅਦਾ ਅਵਤਾਰ ਪ੍ਰਗਟ ਹੋ ਜਾਂਦਾ। ਉਸੇ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਇਸ ਲਈ ਭੇਸ ਬੱਦਲ ਕੇ, ਲੋਕਾਂ ਨੂੰ ਮਗਰ ਲਾਇਆ ਜਾਂਦਾ ਹੈ। ਲੋਕ ਰੋਡਿਆਂ ਨੂੰ ਇਹੋ ਜਿਹੇ ਥਾਵਾਂ ਤੇ, ਖੱੜਨ ਵੀ ਨਹੀਂ ਦਿੰਦੇ। ਚੱਲ ਪੱਬਲਿਕ ਫੋਨ ਤੋਂ ਫੋਨ ਕਰਦੇ ਹਾਂ। ਆਪਣਾ ਕੋਈ ਕੀ ਵਿਗਾੜ ਲਵੇਗਾ? ਇਹ ਅੱਜ ਦੀ ਰਾਤ ਤੱਤੀਆਂ ਰੋਟੀਆਂ ਤਾਂ ਨਹੀਂ ਖਾਵੇਗਾ। ਦੋ ਦੋ ਸੇਜਾ ਭੋਗਦਾ ਫਿਰਦਾ ਹੈ।" ਸੀਮਾ ਨੇ ਫੋਨ ਨੰਬਰ ਮਿਲਾਇਆ। ਫੋਨ ਉਸ ਨੇ ਆਪਣੇ ਫੋਨ ਤੇ ਹੀ ਕੀਤਾ ਹੋਇਆ ਸੀ। ਉਸੇ ਨੇ ਆਪ ਜੁਆਬ ਦਿੱਤਾ। ਸੀਮਾ ਨੇ ਫੋਨ ਰੱਖ ਦਿੱਤਾ," ਫੋਨ ਤਾਂ ਘਰੇ ਨਹੀਂ ਗਿਆ। ਆਪਣੇ ਫੋਨ ਵਿੱਚ ਨੰਬਰ ਪਾਈ ਫਿਰਦਾ ਹੈ। ਇਸ ਦਾ ਮੱਤਲਬ ਇਸ ਦੀ ਘਰ ਵਾਲੀ ਦੀ ਹਾਲਤ ਹੋਰ ਵੀ ਖ਼ਰਾਬ ਹੈ। ਉਸ ਤੱਕ ਕੋਈ ਫੋਨ ਵੀ ਜਾਣ ਨਹੀਂ ਦਿੰਦਾ।" ਰੂਪੀ ਮੈਨੂੰ ਸ਼ਰਾਰਤ ਸੁੱਜੀ ਹੈ," ਦੋਂਨਾਂ ਦੀ ਅਵਾਜ਼ ਇਥੇ ਤੱਕ ਆਉਂਦੀ ਹੈ। ਇਸ ਦੇ ਨਾਲ ਵਾਲਾ ਕੰਮਰਾ ਖਾਲੀ ਹੈ। ਆਪਾ ਨੂੰ ਪੱਤਾ ਲੱਗ ਜਾਵੇਗਾ। ਕੀ ਕਰਦੇ ਹਨ? ਆਪਸ ਵਿੱਚ ਕੀ ਰਿਸ਼ਤਾ ਹੈ?" ਉਨ੍ਹਾਂ ਦੇ ਨਾਲ ਵਾਲੇ ਕੰਮਰੇ ਵਿੱਚ ਦੋਂਨੇ ਕੰਧ ਨਾਲ ਕੰਨ ਲਾ ਕੇ ਬੈਠ ਗਈਆਂ। ਔਰਤ ਕਹਿ ਰਹੀ ਸੀ," ਸ਼ਰਾਬ ਥੋੜੀ ਪੀ। ਤੂੰ ਆਪਣੀ ਕਾਰ ਆਪ ਚਲਾਉਣੀ ਹੈ। ਮੇਰਾ ਹੁਣ ਤਲਾਕ ਹੋ ਗਿਆ ਹੈ। ਫ਼ਿਕਰ ਵਿੱਚ ਰੰਗ ਕਾਲਾ ਹੋ ਗਿਆ ਸੀ। ਹੁਣ ਚਿੱਟਾ ਹੋ ਜਾਵੇਗਾ।" ਉਹ ਬੋਲਿਆ," ਤੂੰ ਬਥੇਰੀ ਸੋਹਣੀ ਹੈ। ਰੰਗ ਵਿੱਚ ਕੀ ਰੱਖਿਆ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਤੂੰ ਸਮਾਨ ਚੱਕ ਕੇ ਸਾਡੀ ਬੇਸਮਿੰਟ ਵਿੱਚ ਆ ਜਾਂ। ਮੈਂ ਆਪਣੀ ਪਤਨੀ ਨੂੰ ਕਹਿਦੂ, ਤੂੰ ਮੇਰੀ ਭੂਆ ਦੇ ਪਿੰਡੋ ਹੈ।" ਰੂਪੀ ਨੇ ਸੀਮਾ ਨੂੰ ਬਾਹਰ ਜਾਣ ਦਾ ਇਸ਼ਰਾਂ ਕੀਤਾ," ਸੀਮਾ ਇਹੋ ਜਿਹੇ ਲਈ ਕਾਲੀ ਅੰਨੀ ਲੰਗੜੀ ਨਾਲ ਫ਼ਰਕ ਨਹੀਂ ਪੈਦਾ। ਸਰੀਰ ਹੀ ਹੋਲਾ ਕਰਨਾ ਹੁੰਦਾ ਹੈ। ਹੁਣ ਘਰ ਵਿੱਚ ਗੰਦ ਪਾਵੇਗਾ। ਜੇ ਪਤਨੀ ਸਰੀਫ਼ ਹੋਵੇ। ਇਹੋ ਜਿਹੇ ਹੋਰ ਬੇਸ਼ਰਮ ਹੋ ਜਾਂਦੇ ਹਨ।" ਸੁਪਰਵਾਈਜ਼ਰ ਬਲਜੀਤ ਆ ਗਈ।" ਤੁਹਾਡਾ ਅੱਜ ਕੰਮ ਹੀ ਨਹੀਂ ਨਿਬੜਿਆ।" ਸੀਮਾ ਨੇ ਕਿਹਾ," ਕੰਮ ਤਾਂ ਖ਼ਤਮ ਹੈ। ਕੱਲ ਵਾਲਾ ਤੁਹਾਡਾ ਬੰਦਾ, ਫਿਰ ਅੱਜ 32 ਨੰਬਰ ਵਿੱਚ, ਉਸੇ ਨਾਲ ਆਇਆ ਹੈ।" ਬਲਜੀਤ ਨੇ ਕਿਹਾ," ਇਹੋ ਜਿਹੇ ਇਥੇ ਆਉਂਦੇ ਰਹਿੰਦੇ ਹਨ। ਇੱਕ ਇਹੋ ਜਿਹਾ ਸਰੀਫ਼ ਬੰਦਾ, ਆਪਣੀ ਕਰਤੂਤ ਦੀ ਆਪੇ ਮੂਵੀ ਬੱਣਾ ਬੈਠਾ। ਭਲੇਖੇ ਨਾਲ ਮੂਵੀ ਰਿੰਟ ਵਾਲੀ, ਦੁਕਾਨ ਤੇ ਮੋੜ ਆਇਆ। ਅੱਗਲਿਆ ਨੇ ਮੂਵੀ ਦੇ, ਕਾਪੀਆਂ ਕਰਕੇ ਬੜੇ ਪੈਸੇ ਵੱਟੇ। ਕਿਸੇ ਨੂੰ ਟੈਕਸੀ ਦਾ ਕਰਾਇਆ ਨਹੀਂ ਮਿਲਦਾ। ਵਸੂਲੀ ਕਰਨ ਕੰਮਰੇ ਵਿੱਚ ਲੈ ਆਉਂਦੇ ਹਨ। ਕਿਸੇ ਦਾ ਕੰਮ ਨਾਲ ਕਰਦੀ ਨਾਲ ਪੇਚਾ ਪੈ ਜਾਂਦਾ ਹੈ। ਇਹੋ ਜਿਹੇ ਕੰਮ ਲਈ ਜਾਤ ਪੁੱਛਣ ਦਾ ਸਮਾਂ ਵੀ ਨਹੀਂ ਲੱਗਦਾ। ਉਦਾ ਜਾਤ ਪਾਤ ਦੀਆਂ ਦੋਹਾਈਆਂ ਇਹੀ ਦਿੰਦੇ ਹਨ। ਚੁਪ ਕਰੋ ਗੱਲਾਂ ਕਰਦੇ ਸੁਣੀ ਜਾਂਦੇ ਹਨ। ਕਹਿੰਦਾ ਕੀ ਹੈ?"

Comments
Post a Comment