ਘਰ ਪਰਿਵਾਰ

ਘਰ ਪਰਿਵਾਰ

- ਸਤਵਿੰਦਰ ਕੌਰ ਸੱਤੀ (ਕੈਲਗਰੀ) -
satwnnder_7@hotmail.com
ਪੁਰੇ ਟੱਬਰ ਦੀ ਜਿਮੇਵਾਰੀ, ਮੇਰੇ ਸਿਰ ਉਤੇ ਪਈ।

ਆਟਾ ਗੁੰਨਦੀ ਨੂੰ ਪਤੀ ਭਗਵਾਨ ਦੀ ਅਵਾਜ਼ ਪਈ।

ਦੱਸ ਤੂੰ ਜੁਰਾਬਾ ਤੇ ਟਾਈ ਮੇਰੀ, ਕਿਥੇ ਧਰ ਗਈ।

ਲੱਭੇ ਨਾਂ ਤੋਲੀਆਂ, ਪੈਂਟ, ਤੇ ਸ਼ਰਟ ਪ੍ਰਿਸ ਕਰਨੋ ਪਈ।

ਉਠੀ ਨਹੀਂ ਗੁੱਡੋ ਰਾਣੋ, ਤਾਂ ਮੇਰੀ ਅਜੇ ਸੁੱਤੀ ਹੀ ਪਈ।

ਇਹਦੇ ਸਕੂਲ ਦੀ ਚਿੱਤਾਂ ਵੀ, ਮੇਰੇ ਕੱਲੀ ਉਤੇ ਪਈ।

ਟੱਬਰ ਸਾਰੇ ਨੇ ਮਿਲ ਕੇ, ਸਤਵਿੰਦਰ ਝੱਲੀ ਕਰ ਲਈ।

ਨੱਣਦੇ ਨੀਂ, ਤੇਰਾ ਵਿਰਾਂ ਸਾਨੂੰ ਬੜਾ ਪਸੰਦ ਆ।

ਲੱਗਦਾ ਹੈ ਤਵੀਤ, ਉਹ ਤਾਂ ਮੇਰੇ ਹੀ ਗੱਲੇ ਦਾ।

ਮੇਰੀ ਜਿੰਦ ਜਾਨ, ਮੇਰੇ ਸਹਾਗੁਣ ਦਾ ਸਿੰਗਾਰ ਆ।

ਰੱਬ ਰੱਖੇ ਇੱਤਫਾਕ, ਘਰ ਪਿਆਰ ਨਾਲ ਬੰਨਦਾਂ।

ਨੱਣਦੇ ਵਿਰਾ ਤੇਰਾ, ਰੋਜ਼ ਬੜੇ ਮੂਡ ਚੇਜ ਕਰਦਾ।

ਸਾਡੇ ਨਾਲ ਕਦੇ ਉਹ, ਖਿੜ ਖਿੜ ਹੈ ਬੜਾ ਹੱਸਦਾ।

ਆਪ ਹੱਸਦਾ ਦੁਹਰਾ ਹੋਵੇ, ਮੈਨੂੰ ਲੋਟ ਪੋਟ ਕਰਦਾ।

ਖੁੱਸ਼ੀ ਵਿੱਚ ਮੇਰੀਆ, ਸਿਫਤਾ ਕਰਦਾ ਨਹੀਂ ਥੱਕਦਾ।

ਜਦੋ ਘੂਰੀ ਵੱਟ ਤੱਕਦਾ, ਮੇਰਾ ਸਾਹ ਜਾਂਦਾ ਸੁੱਕਦਾ।

ਜਾਨ ਸੂਲੀ ਉਤੇ ਟੱਗਦਾ, ਅੱਖਾਂ ਵਿਚੋ ਹੁੰਝੂ ਕੱਢਦਾ।

ਕਦੇ ਝਿੱੜਕਾਂ ਦੇ ਕੇ, ਮੇਰੇ ਸਾਰੇ ਵੱਲ਼ ਵਿੰਗ ਕੱਢਦਾ।

ਫਿਰ ਉਂਗਲ਼ ਨਾਲ ਚੱਕ ਹੁੰਝੂ, ਸਾਡੇ ਮੁਹਰੇ ਕਰਦਾ।

ਸੋਹਣੇ ਨੈਣਾ ਵਿੱਚੋ ,ਮੋਤੀਆ ਨੂੰ ਇੰਝ ਨਹੀ ਕੇਰੀਦਾ।

ਮੇਰੇ ਮੁਹਰੇ ਲੱਗ ਉਹ ,ਮੇਰੇ ਪੇਕਿਆ ਨੂੰ ਜਦੋ ਤੁਰਦਾ।

ਮਾਲਕ ਮੇਰਾ ਬੜਾਂ ਪਿਆਰਾ, ਰੱਬ ਵਰਗਾ ਲੱਗਦਾ।

ਜਾਨ ਕੱਢਦਾ, ਸਤਵਿੰਦਰ ਨੂੰ ਮਾਲਕੋ ਜਦ ਆਖਦਾ।

ਮੁਹਰੇ ਲਿਆ ਸੂਟ ਰੱਖਦਾ, ਕਹਿਦਾ ਪਾ ਮੁਹਰੇ ਖੱੜਜਾ।

ਕਮਾਈ ਹੱਥ ਧਰਦਾ, ਸਾਡੇ ਕੋਲੋ ਹਿਸਾਬ ਨਾ ਮੰਗਦਾ।

ਬੱਚੇ ਸੱਤੀ ਹਵਾਲੇ ਕਰ, ਮੋਜ਼ ਮਸਤੀ ਆਪ ਹੈ ਕਰਦਾ।

ਦਾਲ ਰੋਟੀ ਦਾ, ਕਦੇ ਉਹ ਭੋਰਾ ਫਿਕਰ ਨਹੀਂ ਕਰਦਾ।

ਸੱਸ ਮਾਂ ਜੀ ਪੁੱਤਰ ਤੇਰਾ, ਜਾਨੋ ਪਿਆਰਾ ਬੜਾ ਲੱਗਦਾ।

Comments

Popular Posts