ਰੰਗ ਕਨੇਡਾ ਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ)- —

“ਰਾਜ ਇਹ ਕੌਣ ਆ, ਬੜੇ ਮਜਾਜ ਵਿੱਚ ਰਹਿੰਦੀ ਆ।” ਸੀਤਲ ਨੇ ਰਾਜ ਨੂੰ ਨੇੜੇ ਬੈਠੀ ਔਰਤ ਬਾਰੇ ਪੁੱਛਿਆ। “ਤੈਨੂੰ ਨੀ ਪੱਤਾ, ਕੁਲ ਸ਼ਹਿਰ ਨੂੰ ਪੱਤਾ। ਮਾਇਆ ਦੀ ਖੇਡ ਆ।” ਰਾਜ ਨੇ ਗੋਲ ਮੋਲ ਗੱਲ ਕੀਤੀ। ” ਮੈ ਤਾਂ ਇਸ ਨੂੰ ਕੱਲੀ ਦੇਖਦੀ ਆ। ਡਾਲਰ ਇਹਦੇ ਕੋਲੇ ਕਿਥੋ ਆ ਗਏ? ਕੱਲਾ ਜਾਣਾ ਕਿੰਨ੍ਹਾਂ ਕੁ ਕੰਮ ਕਰ ਸਕਦਾ?” ਸੀਤਲ ਨੇ ਕਿਹਾ। ” ਸੀਤਲ ਤੇਰਾ ਬੱਚਪਨਾ ਨੀ ਗਿਆ। ਲਾਟਰੀ ਲੱਗ ਗਈ। ਇਹਦੇ ਲਈ ਛੱਪਰ ਪਾਟਿਆ। ਕਰਮ ਖੁੱਲ ਗਏ। ਤਿੰਨ ਇੰਨਸ਼ੋਰਸਾ ਹੱਥ ਲੱਗ ਗਈਆ।” ” ਰਾਜ ਉਹ ਕਿਮੇ? ਤਾਂਹੀਂ ਗਰਦਨ ਵਿਚੋ ਕਿਲਾਂ ਨੀ ਨਿੱਕਲਦਾ। ਸੁਣਿੱਆ ਜਦੋ ਇੰਨਸ਼ੋਰਸ ਦੀ ਮੇਹਰ ਹੁੰਦੀ ਆ, ਬੰਦੇ ਰਾਤੋ ਰਾਤ ਤੱਕਦੀਰ ਬਦਲ ਜਾਦੀ ਆ। ਸੋਨੇ ਦੀਆ ਕੰਧਾਂ ਖੜੀਆ ਹੋ ਜਾਦੀਆ”।
“ਇੰਡੀਆ ਤੋ ਆਈ ਹੀ ਸੀ। ਉਨ੍ਹਾਂ ਹੀ ਦਿਨਾਂ ਵਿੱਚ ਇਹਦਾ ਘਰ ਵਾਲਾ ਮਰ ਗਿਆ। ਘਰ ਇੰਨਸੋ਼ਰਸ ਨੇ ਫਰੀ ਕਰਤਾ। ਲਾਈਫ ਇੰਨਸ਼ੋਰਸ ਕੈਸ਼ ਦੇ ਕੇ ਮਾਲੋ ਮਾਲ ਕਰਤੀ। ਘਰ ਵਾਲੇ ਦੇ ਕੰਮ ਤੋ ਉਮਰ ਭਰ ਦੀ ਪਿਨਸ਼ਨ ਲੱਗ ਗਈ। ਇਹੀ ਤਾਂ ਕਨੇਡਾ ਦੀ ਮੋਜ ਆ। ਜਿਉਦਾ ਬੰਦਾ ਕੰਮ ਕਰਦਾ। ਮਰੇ ਤੋ ਹਾਥੀ ਵਾਂਗ ਲੱਖ ਦਾ। ਕਨੇਡਾ ਵਿੱਚ ਪੱਤਾ ਨੀ ਕਿੰਨੇ ਕੋਰੜਾ ਦਾ? ਬੰਦਾ ਮਰ ਜੇ, ਬੰਦੇ ਨੂੰ ਨੀ ਪੈਸੇ ਨੂੰ ਰੋਦੀਂਆ ਦੁਨੀਆ। ਜੀ ਪੈਸੇ ਦਾ ਬੋਲ ਬਰਾਲਾਂ।”
“ਫਿਰ ਤਾਂ ਵਿਚਾਰੀ ਨਾਲ ਬਹੁਤ ਮਾੜੀ ਹੋਈ। ਪਰ ਇਹਦੇ ਮੂੰਹ ਤੋ ਲੱਗਦਾ ਨੀ ਇੰਨਾਂ ਮਾੜਾ ਭਾਣਾ ਵਰਤਿਆ”। ਰਾਣੋ ਨੇ ਨੇੜ੍ਹੈ ਬੈਠਦੇ ਪੁੱਛਿਆ,” ਅੱਜ ਕਿਹਦੀਆ ਚੁਗੱਲੀਆ ਕਰੀ ਜਾਨੀਓ। ਕਿੱਹੜੀ ਵਿਚਾਰੀ ਨਾਲ ਮਾੜਾਂ ਭਾਣਾ ਵਰਤ ਗਿਆ।” ਰਾਜ ਨੇ ਕਿਹਾ,”ਉਈਂ ਗੱਲ ਕਰੋ ਤੈਨੂੰ ਚੁਗੱਲੀਆ ਹੀ ਲੱਗਦੀਆ। ਬਹੁਤੇ ਮਜਾਜ ਵਾਲੀ ਪਾਲੋ ਦੀ ਗੱਲ ਕਰਦੇ ਆ। ਸੱਚੀ ਗੱਲ ਦੀ ਕਾਹਦੀ ਚੁਗੱਲੀ।”
ਰਾਣੋ ਨੇ ਕਿਹਾ,” ਇਹ ਕਾਹਦੀ ਵਿਚਾਰੀ, ਪੁੱਤ ਮਾਂਪਿਆ ਦਾ ਮਰ ਗਿਆ। ਪੁੱਤ ਪਾਲਿਆ ਪੋਸਿਆ ਹੋਇਆ ਤੁਰ ਗਿਆ। ਮਾਪਿਆ ਨੂੰ ਪੈਸੇ ਪੈਸੇ ਨੂੰ ਮਹੁਤਾਜ ਕਰ ਗਿਆ। ਇੰਨ੍ਹੇ ਤਾ ਬਿਸਤਰਾ ਗੋਲ ਓਦੋ ਹੀ ਕਰ ਲਿਆ ਸੀ। ਜਦੋ ਕੋਈ ਵਿਆਹਿਆ ਹੁੰਦਾ। ਕਨੇਡਾ ਦਾ ਕਨੂੰਨ ਪਤੀ ਪਤਨੀ ਨੂੰ ਮੰਨਦਾ ਹੈ। ਸਾਰਾ ਕੁੱਝ ਹੱਥ ਵਿੱਚ ਕਰ ਲਿਆ।” ਰਾਜ ਨੇ ਕਿਹਾ,”ਮਰਨ ਵਾਲੇ ਦੇ ਮਾਪੇ ਸਾਰਾ ਕੁੱਝ ਗੁਆ ਕੇ ਇੰਡੀਆ ਮੁੜ ਗਏ। ਚੰਗ੍ਹੀ ਰੋਟੀ ਰੋਜੀ ਭਾਲਣ ਆਏ, ਪੁੱਤ ਗੁਆ ਵਤਨਾ ਨੂੰ ਮੁੜ ਗਏ। ਬੰਦੇ ਦੀ ਕੋਈ ਕੀਮਤ ਨੀ। “ਰਾਣੋ ਇੰਹਨੇ ਕੀ ਹੋਰ ਵਿਆਹ ਕਰਾ ਲਿਆ?” “ਤੇਰਾ ਮੱਤਲੱਬ ਆ ਬਈ ਹੋਰ ਡਾਲਰ ਕੰਮਾ ਲਵੇ। ਵਿਆਹ ਕਰਾਊ ਤਾਂ ਮਰੇ ਹੋਏ ਪਤੀ ਦੀ ਪੈਨਸ਼ਨ ਬੰਦ ਹੋ ਜਾਊ। ਵਿਆਹ ਕਰਾਉਣ ਦੀ ਇੰਹਨੂ ਭਲਾਂ ਕੀ ਲੋੜ ਆ। ਤਾਏ ਦਾ ਮੁੰਡਾ ਜਾਣੀ ਦੀ ਕਜਨ ਕਹਿ ਕੇ ਸ਼ਰੇਅਮ ਬੰਦਾ ਘਰ ਰੱਖੀ ਬੈਠੀ ਆ। ਹਰੇਕ ਮਰਦ ਨਾਲ ਖੁੱਲ ਖੁੱਲ ਕੇ ਗੱਲਾਂ ਕਰਦੀ ਆ। ਆਪਦਾ ਮਰਦ ਹੋਵੇ ਕੋਈ ਡਰ ਹੋਵੇ। ਅਜ਼ਾਦ ਮੁਲਕ ਆ। ਨਾਲੇ ਗ੍ਰਹਿਸਤੀ ਪਾਲਣੀ ਹਰ ਇੱਕ ਦੇ ਬੱਸ ਦੀ ਗੱਲ ਨਹੀ। ਬਾਕੀ ਕਨੇਡੀਅਨ ਲੋਕ ਪ੍ਰਵਾਰ ਨੂੰ ਝੱਜਟ ਕਹਿੰਦੇ ਨੇ। ਤਾਂਹੀ ਆਪਣੇ ਕਨੇਡਾ ਦੇ ਜੰਮੇ ਤੇ ਪੜ੍ਹੇ ਬੱਚੇ ਵਿਆਹ ਨੀ ਕਰਾਂਉਦੇ।” ਤਿੰਨੇ ਹੱਸ ਪੈਦੀਆ ਨੇ।
ਸੀਤਲ ਨੇ ਰਾਣੋ ਨੂੰ ਵਿਅੰਗ ਕੀਤਾ,”ਅੱਛਾ ਫਿਰ ਇਹ ਮੋਡਰਨ ਕਨੇਡੀਅਨ ਹਿੰਦੋਸਤਾਨਣ ਆ। ਆਪਾ ਘਰਵਾਲਿਆਂ ਦੇ ਭਾਂਡੇ ਮਾਂਜਣ ਤੇ ਰੋਸੇ ਝੱਲਣ ਨੂੰ ਰੱਬ ਨੇ ਬਣਾਈਆਂ। ਕਨੇਡਾ ਵਿੱਚ ਐਸ਼ ਇਹਦੀ ਆ, ਨਾ ਕਿਸੇ ਦੀ ਹਿੜਕ ਨਾ ਝਿੜਕ। ਰਾਣੋ ਫਿਰ ਤਾਂ ਤੂੰ ਭੀ ਜੀਜੇ ਨਾਲੋ ਡਾਲਰਾ ਨੂੰ ਚੁਹੁੰਦੀ ਆ। ਕੀ ਪੈਸਾ ਬੰਦੇ ਦੀ ਕਮੀ ਪੂਰੀ ਕਰ ਦਿੰਦਾ?”
“ਸੀਤਲ ਉਹਤੋ ਪਹਿਲਾ ਮੈ ਮਰਜਾ। ਮੇਰੇ ਪੇਕਿਆ ਦੇ ਘਰ ਬੰਦਿਆ ਦੀ ਥੁੜ ਸੀ। ਜਿਸ ਦਿਨ ਦਾ ਘਰ ਪੈਰ ਪਾਇਆ ਬਹਾਰਾ ਲੈ ਆਇਆ। ਪਰਮਾਤਮਾ ਨੇ ਮੇਰੇ ਪਿਉ ਨੂੰ ਪੱਲਂੇ ਪੱਲਾਂਏ ਪੁੱਤਰਾਂ ਦੀ ਕਤਾਰ ਲਾ ਤੀ। ਪਾਪਾ ਦਾ ਕੱਦ ਉਚਾ ਲੰਮਾ ਕੱਦ ਜਮਾਈਆ ਵਿੱਚ ਛੋਟਾ ਪੈ ਗਿਆ। ਮੈਨੂੰ ਹਨੇਰ ਆ ਜਾਦਾ ,ਜੇ ਵੇਲਾ ਕਵੇਲਾ ਕਰ ਦੇਵੇ। ਮੇਰੇ ਕੋਲੋ ਤਾਂ ਜੁਆਕ ਨੀ ਡਰਦੇ। ਆਦਮੀ ਤੋਂ ਬਿੰਨਾਂ ਵੀ ਤੀਮੀਂ ਦੀ ਕੋਈ ਜਿੰਦਗੀ ਆ। ਔਰਤ ਮੱਕੀ ਦਾ ਟੁਕ ਆ। ਘਰੇ ਚੂਹੇ ਖਾਦੇ ਆ, ਬਾਹਰ ਕਾਂ। ਆਪਦਾ ਬੰਦਾ ਮਾੜਾ ਚੰਗ੍ਹਾਂ ਮਾਂ ਕਹਿੰਦੀ ਆ,’ ਸਿਰ ਤੇ ਬੈਠਾ ਰਹੇ।’ ਖੱਸਮ ਸਿਰ ਤੋ ਉਠ ਜਾਵੇ ਦੁਨੀਆ ਉਜੜ ਜਾਦੀ ਆ।” ਸੀਤਲ ਨੇ ਕਿਹਾ,”ਰਾਣੋ ਤੂੰ ਤਾਂ ਸੱਚੀ ਰੋਣ ਲੱਗ ਗਈ। ਯੁੱਗ ਯੁੱਗ ਜਿਵੇ ਸਾਡਾ ਜੀਜਾ ਜੀ। ਅਸੀ ਆਪਦੀ ਉਮਰ ਉਹਦੇ ਨਾ ਕਰਦੀਏ। ਘਰਵਾਲੇ ਦਾ ਪਿਆਰ ਨਰਾਲਾ ਹੀ ਹੁੰਦਾ। ਪਤੀ ਮੁਹਰੇ ਸਾਰੇ ਰਿਸ਼ਤੇ ਫਿਕੇ ਹੋ ਜਾਦੇ ਨੇ। ਭੈਣ ਭਰਾਂ ਮਾਂ-ਪਿਉ ਓਪਰੇ ਹੋ ਜਾਦੇ ਨੇ। ਓਪਰਾ ਬੰਦਾ ਪਿਆਰਾ ਲੱਗਦਾ। ਉਹਦੇ ਨਾਲ ਜੁੜੀ ਹਰ ਚੀਜ਼ ਆਪਦੀ ਲੱਗਦੀ ਆ। ਉਹਦੇ ਰਿਸ਼ਤੇ ਆਪਦੇ ਬਣ ਜਾਦੇ ਨੇ।”
ਰਾਣੋ ਨੇ ਫਿਰ ਕਿਹਾ,” ਪਤੀ ਵੀ ਤਾਂ ਪਤਨੀ ਨਾਲ ਜੁੜੇ ਰਿਸ਼ਤੇ ਜਾਨ ਤੋ ਪਿਆਰੇ ਸਮਝੱਦੇ ਨੇ। ਸਾਡੇ ਇਹ ਕਹਿਦੇ ਨੇ,’ ਸਾਰੀ ਖੁਦਈ ਏਕ ਤਰਫ਼ ਜੋਰੂ ਕਾ ਭਾਈ ਏਕ ਤਰਫ।’ ਪਾਪਾ ਘਰ ਦੀ ਹਰ ਗੱਲ ਇਸੇ ਨਾਲ ਕਰਦੇ ਨੇ। ਇਹ ਤੇ ਮੇਰੇ ਪਾਪਾ ਦੋਸਤਾਂ ਨਾਲੋ ਵੱਧਕੇ ਨੇ। ਇਹ ਮਾਂ ਕੋਲੇ ਬੱਚਿਆ ਵਾਂਗ ਖਾਣ ਦੀਆ ਹੀ ਗੱਲਾਂ ਕਰਦੇ ਰਹਿੰਦੇ ਨੇ। ਮਾਂ ਕੋਲੇ ਜਾ ਕੇ ਇੰਨ੍ਹਾਂ ਨੂੰ ਭੁੱਖ ਬੜੀ ਲੱਗਦੀ ਆ। ਰਾਜ ਆਪਦੀ ਵੀ ਗੱਲ ਸੁਣਾਂ। ਤੈ ਤਾਂ ਅਗਲੇ ਨੂੰ ਮਿੱਟੀ ਵਿੱਚ ਮਿਲਾਤਾ। ਵਿਚਾਰਾ ਖੱਰਚਾਂ ਕਰਕੇ ਵਿਆਹ ਕਰਾਉਣ ਇੰਡੀਆ ਗਿਆਂ। ਸਾਊ ਤੇ ਸਰੀਫ ਕੁੜੀ ਨਾਲ ਘਰ ਵੱਸਾਉਣ ਲਈ। ਤੂੰ ਏਅਰਪੋਟ ਤੇ ਉਤਰਕੇ ਖਿੱਸਕ ਗਈ।”
ਰਾਜ ਨੇ ਅੱਖਾਂ ਭਰ ਲਈਆ। ਭਰੇ ਹੋਏ ਗਲਂੇ ਨਾਲ ਬੋਲੀ,” ਮੇਰੀ ਕਨੇਡਾ ਆਉਣ ਦੀ ਖਾਹਸ਼ ਨੇ ਮੇਰੇ ਪਿਉ ਨੂੰ ਭਿੱਖਾਰੀ ਬਣਾਤਾ। ਪਤੀ ਜੀ ਨੂੰ ਇੱਕ ਕੋਰੜ ਦਾਜ ਦਿੱਤਾ। ਟੂਮਾਂ, ਛੱਲੇ ਤੇ ਹੋਟਲ ਦਾ ਖੱਰਚਾ ਵਾਧੂਦਾ ਕਿੱਤਾ। ਮੇਰੇ ਲਈ ਇਹ ਪਤੀ ਨਹੀ, ਏਜਿਟ ਆ। ਭਰਾ ਮੇਰਾ ਹੁਣ ਦਿਹਾੜੀਆ ਕਰੂਗਾ। ਜਮੀਨ ਸਾਰੀ ਵੇਚ ਕੇ ਮੇਰੇ ਵਿਆਹ ਉਤੇ ਲਾ ਦਿੱਤੀ।”
ਸੀਤਲ ਨੇ ਰਾਜ ਦੀਆ ਅੱਖਾਂ ਪੁੰਝੀਆ,” ਕੁੜੀਆ ਤਾਂ ਦਲੇਰ ਹੁੰਦੀਆ ਨੇ। ਸਹੀ ਗੱਲ ਦੱਸਾਂ, ਤੇਰਾ ਘਰਵਾਲਾ ਮੇਰੇ ਕੰਮ ਤੇ ਕੰਮ ਕਰਦਾ। ਬਹੁਤ ਸਾਊ ਮੁੰਡਾ। ਉਸ ਨੇ ਤੇਰੇ ਏਅਰਪੋਟ ਤੋਂ ਗੈਇਬ ਹੋਣ ਦਾ ਕੰਮ ਤੇ ਸਾਰਿਆਂ ਨੂੰ ਦੱਸਿਆ। ਇਹ ਵੀ ਦੱਸਿਆ,’ ਦਾਜ ਲੈਣਾ ਮੇਰੇ ਮਾਂ ਪਿਉ ਦੀ ਮਰਜੀ ਸੀ। ਮਾਪੇ ਦੇ ਮੁਹਰੇ ਕਦੇ ਉਚਾ ਨਹੀ ਬੋਲਿਆ।’ ਰਾਜ ਇੱਕ ਗੱਲ ਦੱਸ ਰੱਬ ਨੂੰ ਹਾਜਰ ਜਾਣਕੇ ਤੂੰ ਉਹਨੂੰ ਪਿਆਰ ਸੱਚੀ ਨੀ ਕਰਦੀ? ਤੇਰੀਆ ਉਹਨੇ ਸਾਰੀਆ ਰੀਜਾ ਪੁਰੀਆ ਕੀਤੀਆ ਜਾਂ ਨਹੀ।। ਤੈਨੂੰ ਕਨੇਡਾ ਸੱਦਕੇ, ਤੇਰੀ ਜੁੰਮੇਵਰੀ ਆਪ ਲੈ ਲਈ। ਮੁੰਡਾ ਸੋਹਣਾ, ਉਚਾ,ਲੰਮਾ ਸਾਊ ਵੀ ਬਹੁਤ ਹੈਗਾ। ਜਿਹਦੇ ਲੱੜ ਲੱਗੀਏ। ਆਖਰੀ ਖੂਨ ਦਾ ਤੁਪਕਾ ਵੀ ਉਹਦੇ ਨਾਂਮ ਕਰਦੀਏ। ਪੈਸੇ ਹੱਥਾਂ ਦੀ ਮੈਲ ਨੇ।” ਰਾਜ ਹੋਰ ਰੋਣ ਲੱਗ ਗਈ,” ਸੀਤਲ ਮੈਥੋ ਗੱਲਤੀ ਹੋਗੀ। ਉਸ ਨੇ ਤਾਂ ਮੈਨੂੰ ਬਹੁਤ ਪਿਆਰ ਦਿੱਤਾ। ਅਸਲ ਵਿੱਚ ਪਿਆਰ ਕਰਨਾ ਉਹਨੇ ਹੀ ਮੈਨੂੰ ਸਿੱਖਾਇਆ। ਮੇਰੀ ਜਾਨ ਕਹਿ ਜਾਨ ਕੱਢ ਲੈਦਾਂ ਸੀ। ਮੈਨੂੰ ਉਹ ਪਹਿਲੀ ਵਾਰ ਵੀ ਓਪਰਾ ਮਰਦ ਨੀ ਸੀ ਲੱਗਿਆ। ਆਪਦੀ ਜਾਨ ਤੋਂ ਵੱਧ ਪਿਆਰਾ ਅੱਜ ਵੀ ਲੱਗਦਾ। ਬਹੁਤ ਚੇਤੇ ਆਉਦਾ। ਕੀ ਪੱਤਾ ਇੰਨੀ ਹੀ ਸਾਂਝ ਸੀ। ਪਰ ਮੈ ਜੋ ਗਲਤੀ ਕੀਤੀ ਆ। ਮੁਆਫ ਕਰਨ ਵਾਲੀ ਨਹੀ। ਮੈ ਕੱਲੀ ਹੋਕੇ ਰਹਿ ਗਈ। ਮੰਮੀ ਡੈਡੀ ਨੇ ਮੇਰੇ ਨਾਲ ਗੱਲ ਕਰਨੀ ਛੱਡ ਦਿੱਤੀ।”
ਰਾਣੋ ਨੇ ਕਿਹਾ,” ਜੇ ਲਇਨ ਤੇ ਆ ਗਈਏ। ਤਾਂ ਰਾਜੀ ਨਾਮਾ ਕਰਾ ਦਈਏ। ਸਾਡੇ ਇੰਨ੍ਹਾ ਦਾ ਦੋਸਤ ਆ। ਦੋ ਵਿਚੋਲਣਾ ਵਿੱਚ ਪੈ ਜਾਨੀਆ। ਵਿਚੋਲਾ ਇੱਕ ਨੀ ਮਾਨ ਹੁੰਦਾ। ਜੇ ਨੀਅਤ ਹੈਗੀ ਘਰ ਵੱਸਾਉਣ ਦੀ ਹੁਣੇ, ਮੁਹਰੇ ਹੋ ਕੇ ਤੁਰਪਾ। ਸਿਆਣੇ ਬਣੀਦਾ। ਕਮਾਈ ਕਰਕੇ ਪਿਛੇ ਵੀ ਮੱਦਦ ਕਰਦੀ। ਕਨੇਡਾ ਵੀ ਸੱਦ ਲੀ। ਉਹ ਲੋਕਾਂ ਦੀ ਮੱਦਦ ਕਰਦਾ। ਤੇਰੀ ਮੱਦਦ ਤਾਂ ਕਰੂਗਾ ਹੀ। ਸਾਡੇ ਨਾਲ ਤੁਰਪਾ। ਬਾਕੀ ਉਪਰ ਵਾਲੇ ਤੇ ਡੋਰੀ ਛੱਡਦੇ। ਆਪੇ ਗਈਆ ਦੀ ਲਾਜ ਰੱਖੂ। ਤਿੰਨ ਧੀਆ ਦੀ ਪੁਕਾਰ ਕਿਮੇ ਨਾ ਸੂਣੂ। ਵਾਹਿਗੁਰੂ ਕਹਿਕੇ ਤੁਰੀਏ।”
ਰਾਜ ਦੀ ਕੀਤੀ ਗੱਲਤੀ ਇੰਨੀ ਛੋਟੀ ਵੀ ਨਹੀ ਸੀ। ਹਰ ਗੱਲਤੀ ਮੁਆਫ ਕੀਤੀ ਜਾ ਸਕਦੀ ਆ। ਜੇ ਬੰਦਾ ਅੱਗਿਓ ਰੱਬ ਵਰਗਾ ਹੋਵੇ। ਤਿੰਨੇ ਰਾਜ ਦੇ ਸੋਹਰਿਆ ਦੇ ਘਰੇ ਪਹੁੰਚ ਗਈਆ। ਘਰ ਵਿੱਚ ਰਾਜ ਦੇ ਸੱਸ ਸੋਹਰਾ ਪਤੀ ਘਰੇ ਸਨ। ਸਾਰੇ ਹੈਰਾਨ ਰਹਿ ਗਏ। ਸੀਤਲ ਨੇ ਕਿਹਾ, “ਅਸੀ ਤੁਹਾਡੇ ਕੋਲੇ ਮਾਣ ਨਾਲ ਆਈਆ, ਮਾਣ ਰੱਖ ਲਿਉ। ਰਾਜ ਮੇਰੀਆ ਧੀਆ ਵਰਗੀ ਆ। ਰਾਜ ਪੈਰ ਫੜ ਬਾਰੀ ਬਾਰੀ ਸਾਰਿਆ ਦੇ।”
ਰਾਜ ਦੇ ਸੋਹਰੇ ਨੇ ਰਾਜ ਦੇ ਸਿਰ ਤੇ ਹੱਥ ਧਰਕੇ ਕਿਹਾ,” ਪੁੱਤ ਸਾਨੂੰ ਕੀ ਪੱਤਾ ਸੀ ਤੂੰ ਇੰਨੀ ਸਾਡੇ ਨਾਲ ਰੁੱਸ ਜਾਵੇਗੀ। ਤੇਰੇ ਬਿੰਨਾਂ ਸਾਡਾ ਪੁੱਤ ਕਮਲਾ ਹੋਇਆ ਫਿਰਦਾ। ਅਸੀ ਦਾਜ ਨਾ ਮੰਗਦੇ, ਜੇ ਆਪਦੀ ਧੀ ਦਰੋ ਨਾ ਉਠਾਲਨੀ ਹੁੰਦੀ। ਉਹ ਵੀ ਕਨੇਡਾ ਆਉਣ ਦੇ ਚੱਕਰ ਵਿੱਚ ਤੀਹਾਂ ਸਾਲਾ ਦੀ ਹੋ ਗਈ ਸੀ। ਪਿੰਡ ਕੱਲੀ ਰਹਿ ਗਈ ਸੀ। ਮੱਸਾ ਦਹਾਜੂ ਮੁੰਡਾ ਕੈਲਗਰੀ ਵਿੱਚ ਹੀ ਮਿਲ ਗਿਆ। ਪੁੱਤ ਤੇਰਾ ਦਾਜ ਧੀ ਨੂੰ ਦੇਕੇ ਵਿਆਹਿਆ। ” ਰਾਜ ਦੀ ਸੱਸ ਬੋਲੀ,” ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਅਪੇ ਝਗਰੁ ਚੁਕਾਵੈ।। ਉਹੀ ਆਪ ਮੇਲੇ ਕਰਾਉਦਾ। ਸਾ਼ਬਸ਼ੇ ਕੁੜੀਓ ਤੁਹਾਡੇ, ਸਾਡੀ ਇੱਜਤ ਘਰ ਆ ਗਈ। ਅਸੀ ਇਹਦੇ ਬਿੰਨਾਂ ਅੰਨ੍ਹੇ ਹੋ ਗਏ ਸੀ। ਸਾਰੇ ਕੰਮ ਧਰੇ ਧਰਾਏ ਰਹਿ ਗਏ ਸੀ। ਮੁੰਡਿਆ ਹੁਣ ਤੇਰੀ ਵੱਹੁਟੀ ਆ ਗਈ। ਖਾਣ ਨੂੰ ਬਾਹਰੋ ਮਗਾਂ ਲੈ। ਮੈ ਪੀਣ ਨੂੰ ਕੁੱਝ ਲੈ ਆਉਦੀ ਆਂ।”
ਰਾਜ ਦੇ ਪਤੀ ਨੇ ਕਿਹਾ,” ਮੈ ਬੰਬੇ ਸਵੀਟ ਤੇ ਫੋਨ ਕਰ ਦਿਤਾ। ਅੱਜ ਪਾਲਟੀ ਕਰਾਂਗੇ। ਈਦ ਦਾ ਚੰਦ ਬੱਦਲਾਂ ਵਿਚੋ ਮਸਾ ਲੱਭਿਆ। ਇਹਦੇ ਬਹਾਨੇ ਨਾਲ ਭੈਣ ਜੀ ਤੁਸੀ ਘਰ ਆਏ। ਰਾਣੋ ਭੈਣ ਜੀ ਬਾਈ ਨੂੰ ਮੈ ਫੋਨ ਕਰਤਾ। ਆਉਣ ਵਾਲਾ। ਵਿਚੋਲਿਆ ਦੀ ਸੇਵਾ ਤਾਂ ਬਣਦੀ ਹੀ ਹੈ।
ਸੀਤਲ ਭੈਣ ਜੀ ਕੰਮ ਤੇ ਮੇਰਾ ਬਹੁਤ ਵਾਰ ਜੀਅ ਕੀਤਾ। ਤੁਹਾਡੇ ਨਾਲ ਗੱਲ ਕਰਾਂ। ਸੋਚ ਕੇ ਹੱਟ ਗਿਆ, ਦਿਲ ਨਾ ਦੁੱਖਜੇ। ਨਾਲੇ ਲੋਕਾਂ ਤੋਂ ਡਰ ਲੱਗਦਾ। ਫਿਰ ਆਪਾ ਦੋਨੇ ਹੀ ਦੁਰਕਾਰੇ ਹੋਏ, ਉਜੜੇ ਹੋਏ ਸੀ। ਤੁਸੀ ਹੋਰਾਂ ਲਈ ਸਮਾਂ ਕੱਢਕੇ ਮੱਦਦ ਕਰਦੇ ਰਹਿੰਦੇ ਹੋ। ਤੁਹਾਨੂੰ ਕਿਮੇ ਤੁਹਾਡੇ ਮਾਲਕ ਨੇ ਚਰਿੱਤ੍ਰਰਹੀਣ ਕਹਿ ਘਰੋ ਕੱਢਤਾਂ।”
ਸੀਤਲ ਨੇ ਕਿਹਾ,”ਭਰਾ ਜੀ ਤੁਹਾਡਾ ਘਰ ਵੱਸ ਗਿਆ। ਖੁਸ਼ੀ ਵਿੱਚ ਮੇਰੀ ਗੱਲ ਕਿਉਂ ਸੁ਼ਰੂ ਕਰਨੀ ਸੀ। ਲਿਖੀਆਂ ਲੇਖਾਂ ਦੀਆ ਭੋਗ ਲਾ ਮਨਾ ਚਿੱਤ ਲਾਕੇ। ਮੇਰੇ ਮਾਲਕ ਨੂੰ ਹੋਰ ਮਿਲ ਗਈ। ਔਰਤ ਤੇ ਦੁੱਧਾਰੂ ਪੱਛ਼ੂ ਬੁੱਢੇ ਹੋ ਜਾਣ ਇਦਾ ਹੀ ਹੁੰਦੀ ਆ। ਔਰਤ ਤੋਂ ਪਿੱਛਾ ਛੱਡਾਉਣ ਲਈ ਕਰੈਕਟਰ ਉਤੇ ਗੰਦ ਉਛਾਲਣਾ ਬਹੁਤ ਪੁਰਾਣਾ ਹੱਤਿਆਰ ਆ। ਮੈਨੂੰ ਜੱਗ ਜਾਣਦਾ। ਮੇਰਾ ਉਹੀ ਰੱਬ ਆ। ਅੱਖਾਂ ਉਹਦੇ ਰਾਹਾਂ ਵਿੱਚ ਵਿੱਛੀਆ ਰਹਿੰਦੀਆਂ।”
ਰਾਜ ਨੇ ਕਿਹਾ,”ਭੈਣ ਜੀ ਤੁਸੀ ਬੜੇ ਦਲੇਰਓ। ਮੈਨੂੰ ਹੁਣ ਪੱਤਾ ਲੱਗਾ। ਕਿਹੋ ਜਿਹਾ ਮਾਲਕ ਤੁਹਾਡਾ? ਜੋ ਹੋਰਾ ਦਾ ਘਰ ਵੱਸਾਉਦੀ ਆ,ਉਹਦਾ ਆਪਦਾ ਵਿਹੜਾ ਉਜੜਿਆ ਪਿਆ। ਰੱਬਾ ਮੇਹਰ ਕਰੇ। ਮੇਰੀ ਸੁਣੀ ਆ, ਕੁਲ ਦੀ ਸੁਣੀ। ਮੇਰੀ ਇਸ ਭੈਣ ਦੀ ਹਰ ਇੱਛਾ ਪੂਰੀ ਕਰੀ।
” ਸੀਤਲ ਨੇ ਕਿਹਾ,”ਰਾਜ ਤੈਨੂੰ ਲੱਗਦਾ ਰੱਬ ਦੀ ਮਰਜੀ ਤੋਂ ਬਿੰਨਾਂ ਹੋਇਆ। ਰੱਬ ਤੋਂ ਬਿੰਨਾਂ ਪੱਤਾ ਨੀ ਝੁਲਦਾ। ਰੱਬ ਦੀ ਮਰਜੀ ਵੀ ਵਿਚੇ ਹੀ ਆ। ਔਖੀ ਘੜੀ ਵਿੱਚ ਕੋਈ ਲਵੇ ਨੀ ਲੱਗਦਾ। ਉਹ ਆਪ ਵੀ ਮੱਚਲਾ ਹੋ ਜਾਦਾ। ਕਰਮਾਂ ਸਿਰ ਲਾ ਕੇ ਆਪ ਖਿਸਕ ਜਾਦਾ। ਦੇਖਦੀ ਆ ਕਿੰਨੇ ਕੁ ਕਰਮ ਮਾੜੇ ਲਿੱਖ ਸਕਦਾ। ਕਿਥੇ ਕਿਥੇ ਧੱਕੇ ਖਲਾਉਦਾ। ਕੀ ਕੀ ਕਲੰਕ ਲਾ ਸਕਦਾ। ਰੱਬ ਵੀ ਉਧਰ ਹੋ ਜਾਦਾ ਜਿਦਰ ਪੱਲੜਾ ਭਾਰੀ ਹੁੰਦਾ। ਮੈਨੂੰ ਤਾਂ ਕਦੇ ਲੱਗਦਾ ਉਹ ਹੈ ਹੀ ਨਹੀ। ਐਮੇ ਮੇਰੇ ਵਰਗਿਆਂ ਨੂੰ ਡਰਾਉਣ ਲਈ ਪਜਾਰੀਆਂ ਨੇ ਜੇਬਾਂ ਖਾਲੀ ਕਰਾਉਣ ਨੂੰ ਹਊਆ ਬਣਾਂਇਆ ਹੋਇਆ। ਰੱਬ ਦੇ ਨਾਂਮ ਤੇ ਰੋਟੀਆਂ ਸੇਕੀ ਜਾਦੇ ਨੇ। ਮਾਲਕ ਆਪ ਹੀ ਘਰੋ ਬਾਹਰ ਧੱਕੇ ਮਾਰਕੇ ਕੱਢ ਦੇਵੇ। ਇਹੋ ਜਿਹੀ ਕਿਸਮਤ ਕਿਸੇ ਅਬਲਾਂ ਦੀ ਨਾ ਹੋਵੇ। ਰਾਜ ਤੁਸੀ ਖੁਸ਼ੀਆ ਮਾਣੋ ਵਧੋ ਫੁੱਲੋ। ਖਾਣਾ ਆ ਗਿਆ, ਰਾਣੋ ਖਾਕੇ ਚੱਲੀਏ ਘਰ ਨੂੰ।”
ਰਾਜ ਦੀ ਸੱਸ ਮਾਂ ਨੇ ਕਿਹਾ, ਜੀ ਆਈਆ ਨੂੰ, ਮੇਰੇ ਵਹਿੜੇ ਦੀਆ ਰੋਣਕਾਂ ਮੋੜ ਲਿਆਉਣ ਵਾਲੀਓ। ਤੁਹਾਨੂੰ ਦਾਤਾ ਆਪੋ ਆਪਣੇ ਘਰੀਂ ਭਾਗ ਲਾਵੇ। ਮਿਲਣ ਆਉਦੀਆਂ ਰਿਹੋ। ਪਿਛਲਾਂ ਸਯੋਗ ਮਿਲਾ ਦਿੰਦਾ, ਇੱਕ ਦੂਜੇ ਨੂੰ। ਭਾਈ ਦਾਣਾ ਪਾਣੀ ਖਿੱਚ ਲਿਉਦਾਂ, ਆਪਾ ਖਾਣਾਂ ਖਾਈਏ ਸਾਰੇ।” ਰਾਜ ਨੇ ਕਿਹਾ,”ਸਾਰਿਆ ਦਾ ਧੰਨਵਾਦ, ਮੇਰਾ ਘਰ ਵੱਸਾ ਦਿੱਤਾ। ਸੀਤਲ ਜੀ ਤੇ ਰਾਣੋ ਜੀ ਤੁਹਾਨੂੰ ਰੱਬ ਖੁਸ਼ੀਆ ਬਕਸ਼ੇ। ਸੀਤਲ ਜੀ ਰੱਬ ਨਾਲ ਸੁਲਾਂ ਕਰ ਹੀ ਲਵੋ। ਪੱਤਾ ਸਾਨੂੰ ਉਸ ਤੋਂ ਬਿੰਨਾਂ ਕੋਈ ਹੈਨੀ ਆਪਕਾ, ਮਾਨ ਜਾਈਏ। ਮੈ ਭੁਲ ਗਈ ਉਹ ਆਪ ਹੀ ਅੰਦਰ ਬੈਠਾ। ਚੋਜ ਕਰਦਾ। ਕਰਲਾ ਤੂੰ ਵੀ ਮਨ ਆਈਆਂ। ਤੇਰੇ ਬਸ ਪੈ ਗਏ, ਮੇਰੀ ਡਾਡੇ ਨਾਲ ਪ੍ਰੀਤ।”
ਮਾਈ ਮੇਰੇ ਮਨ ਕੀ ਪਿਆਸ।। ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨ ਆਸ।।

Comments

Popular Posts