ਮਾਂਪੇ ਨਹੀ ਲੱਭਣੇ

ਸਤਵਿੰਦਰ ਕੌਰ ਸੱਤੀ (ਕੈਲਗਰੀ)-

ਰਾਣੋ ਦੀ ਮੰਮੀ ਸਾਰੇ ਬੱਚਿਆ ਨੂੰ ਕਹਿ ਰਹੀ ਸੀ,” ਤੁਹਾਡਾ ਪਾਪਾ ਜੀ ਆਉਣ ਵਾਲੇ ਨੇ ਹੁਣ ਮਸਤੀ ਬੰਦ ਕਰੋ। ਟੀ ਵੀ ਬੰਦ ਕਰੋ। ਕੋਈ ਕੰਮ ਕਰ ਲਵੋ। ਉਸ ਨੇ ਖ਼ਬਰਾਂ ਦੇਖਣੀਆ ਹੋਣੀਆ।” ਜਿਉ ਹੀ ਵੱਡਾ ਦਰਵਾਜਾ ਖੁਲ੍ਹਾ ਤੇ ਬੰਦ ਹੋਇਆ ਸਾਰੇ ਥਾਂਉ ਥਾਂਈ ਪਹੁੰਚ ਗਏ। ਵਿੰਦਰ ਦੇ ਚਾਚੇ ਦੇ ਕੁੜੀ ਮੁੰਡਾ ਵੀ ਛਾਲਾ ਮਾਰਦੇ ਆਪੋ ਆਪਣੇ ਕੰਮਰਿਆ ਵਿੱਚ ਵੱੜ ਗਏ। ਜਿਮੇ ਘਰ ਵਿੱਚ ਕੋਈ ਨਾ ਹੋਵੇ। “ਸੁਣਦੀ ਹੈ। ਮੈ ਕਿਹਾ ਜੁਆਕ ਨੀ ਕੋਈ ਦਿਸਦਾ ਹੈ। ਬੱਚੇ ਸੌ ਗਏ ਹੋਣੇ ਨੇ। ਟੀ ਵੀ ਤੁਹਾਡੇ ਲਈ ਖ਼ਬਰਾ ਦੇਖਣ ਨੂੰ ਲਾਇਆ। ਤੁਸੀ ਨਹ੍ਹਾਂਓ ਮੈ ਰੋਟੀ ਬਣਾਉਨੀ ਆ।” ” ਰਸੋਈ ਵਿੱਚ ਹੀ ਨਾ ਰਾਤ ਦੇ ਬਾਰਾਂ ਵਜੇ ਤੱਕ ਵੜੀ ਰਿਹਾ ਕਰ। ਮੇਰੇ ਕੋਲ ਵੀ ਵਿੰਦ ਬੈਠ ਜਾ। ਕਿੰਨਾ ਫੇਰ ਪਾ ਕੇ ਘਰ ਆਈਦਾ। ਕਦੇ ਰਾਤ ਦੇ ਬਾਰਾਂ ਵੱਜ ਜਾਦੇ ਕਦੇ ਤੜਕਾ ਹੋ ਜਾਦਾ ਹੈ। ਹਫ਼ਤਾ ਵੀ ਬਾਹਰ ਨੰਘ ਜਾਦਾ। ਤੇਰਾ ਤਾਣਾ ਬਾਣਾ ਨੀ ਮੁੱਕਦਾ। ਉਰੇ ਆ ਸਾਡਾ ਪਹਿਲਾਂ ਖਿਆਲ ਰੱਖਿਆ ਕਰ। ਅੱਜ ਤੇਰੀ ਸੇਹਿਤ ਕਿਮੇ ਹੈ? ਮੈ ਕਿਹਾ ਆਸ ਨਹੀ ਛੱਡਣੀ ਚਾਹੀਦੀ। ਰੱਬ ਦੇ ਕਿਹੜਾ ਮਾਂਹ ਮਾਰੇ ਨੇ। ਕੀ ਪੱਤਾ ਐਤਕੀ ਰੱਬ ਭੁੱਲ ਕੇ ਆਪਣੀ ਝੋਲੀ ਵਿੱਚ ਵੀ ਪੁੱਤਰ ਦੀ ਦਾਤ ਦੇ ਦੇਵੇ। ਕਿਹੜਾ ਕਿਸੇ ਚੀਜ਼ ਦੀ ਕਮੀ ਹੈ? ਰਾਣੋ ਦੀ ਮੰਮੀ ਨੇ ਕਿਹਾ,” ਉਸ ਨੇ ਵੀ ਤਾਂ ਪੁੱਤਰ ਦੇਣਾ ਜੇ ਪਿਛਲਾ ਕੋਈ ਸਯੋਗ ਉਸ ਨਾਲ ਰੱਲਿਆ ਹੋਊ। ਰੱਬ ਨੇ ਅੱਗੇ ਕਿਹੜਾ ਕੁੱਝ ਲਕੋ ਕੇ ਰੱਖਿਆ। ਆਪਾ ਨੂੰ ਉਹ ਆਪ ਰੱਬ ਬੱਚਿਆ ਨੂੰ ਬਾਪ ਬਣ ਪਾਲ ਰਿਹਾ। ਧੀਆ ਗਊਆ ਵਰਗੀਆ ਦਿੱਤੀਆ ਨੇ। ਮੈ ਇੰਟਰਨਿੰਟ ਤੇ ਲੁਧਿਆਣੇ ਦੂਖ ਨਿਵਾਰਨ ਤਂੋ ਅੱਜ ਕੱਥਾਂ ਸੁਣ ਰਹੀ ਸੀ। ਮਾਹਾਰਾਜ ਦੇ ਇਨ੍ਹਾਂ ਬਚਨਾਂ ਨੇ ਮੈਨੂੰ ਸ਼ਾਂਤੀ ਦਿੱਤੀ। ਦੁਨੀਆ ਦੀਆ ਭੁੱਖਾਂ ਪੂਰੀਆ ਨੀ ਹੋਣੀਆ।”
ਪਿਤਾ ਹਮਾਰੋ ਵਡ ਗੋਸਾਈ ॥ ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥ ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥ ਜਗਤ ਪਿਤਾ ਮੇਰੈ ਮਨਿ ਭਾਇਆ ॥੩॥ ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥ ਏਕੈ ਠਾਹਰ ਦੁਹਾ ਬਸੇਰਾ ॥ ਕਹੁ ਕਬੀਰ ਜਨਿ ਏਕੋ ਬੂਝਿਆ ॥ ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥
” ਤੇਰੀ ਗੱਲ ਠੀਕ ਹੈ। ਕਈ ਬੱਚੇ ਹੀ ਮਾਂਪਿਆ ਨੂੰ ਦੁੱਸ਼ਮਣ ਸੱਮਝਦੇ ਨੇ। ਲਿਖਤਕਾਰ ਨੀ ਮਿੱਟਦੀ। ਅੱਜ ਦੇ ਅੱਖਬਾਰ ਵਿੱਚ ਖ਼ਬਰ ਸੀ। ਪੁੱਤਰ ਨੇ ਜਮੀਨ ਮਾਂਪਿਆ ਤੋ ਲੈਣ ਲਈ ਮਾਂ ਪਿਉ ਦੋਨੇ ਤੇਜ ਹਿੱਤਆਰ ਨਾਲ ਵੱਡ ਦਿੱਤੇ। ਇਹ ਵੀ ਸਯੋਗਾਂ ਦਾ ਦੇਣ ਲੈਣ ਸੀ। ਸੱਪ ਨੂੰ ਆਪ ਹੀ ਹੱਥੀ ਆਪਦਾ ਦੁੱਧ ਤੇ ਖੂਨ ਪਸੀਨੇ ਦੀ ਕਮਾਈ ਪਲਾ ਖਲਾ ਪਾਲਿਆ। ਦੁੱਸ਼ਮਣ ਵੀ ਕੁਸੂਤੇ ਥਾਂ ਛੇਤੀ ਕਿਤੇ ਸੱਟ ਨਹੀ ਮਾਰਦਾ। ਰੱਬ ਦੀ ਰਜਾ ਵਿੱਚ ਜਿਉਣਾ ਪੈਦਾਂ। ਕਈ ਮਾਂਪੇ ਦਾਜ ਦੇ ਲਾਲਚ ਵਿੱਚ ਬੇਗਾਨੀ ਧੀ ਨੂੰ ਜਿਉਦੀ ਨੂੰ ਜਲਾ ਦਿੰਦੇ ਨੇ। ਹਰ ਬੰਦਾ ਆਪਦਾ ਫੈਇਦਾ ਸੋਚਦਾ। ਬਾਬਾ ਜੀ ਦਾ ਸਬਦ ਤਾਂ ਮੈਨੂੰ ਵੀ ਆਉਦਾ।” ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥ ਗੁਰ ਤੇ ਨਾਮੁ ਪਾਈਐ ਵਡੀ ਵਡਿਆਈ ॥੧॥ ਏਕੋ ਨਾਮੁ ਚੇਤਿ ਮੇਰੇ ਭਾਈ ॥ ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥੧॥ ਰਹਾਉ ॥ ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ ॥ ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ॥
ਵਿੰਦਰ ਨੇ ਰਾਣੋ ਨੂੰ ਕਿਹਾ,” ਪਾਪਾ ਜੀ ਵੀ ਮਾਹਾਰਾਜ ਦੀ ਬਾਣੀ ਚੇਤੇ ਕਰੀ ਫਿਰਦੇ ਨੇ। ਬੜੀ ਸ਼ਾਂਤੀ ਲੱਗ ਰਹੀ ਹੈ। ਦੋਨਾਂ ਵਿੱਚ ਕਿੰਨਾਂ ਪਿਆਰ ਹੈ। ਆਪਾ ਫਿਰ ਕਦੇ ਇਦਾ ਨਹੀ ਕਰਨਾ। ਪਾਪਾ ਆਪਣੇ ਲਈ ਕਮਾਈ ਕਰਨ ਜਾਦੇ ਨੇ। ਇਹ ਆਪਣੀ ਲੱਗਰਜ਼ੀ ਹੈ।” ਰਾਣੋ ਨੇ ਕਿਹਾ, ” ਤੂੰ ਠੀਕ ਕਿਹਾ। ਨੀਦ ਵੀ ਕਿਹੜਾ ਆਉਦੀ ਹੈ। ਪਾਪਾ ਜੀ ਦੀ ਗਰਜਦੀ ਅਵਾਜ਼ ਵਿੱਚ ਕਿਮੇ ਸੌ ਹੋਜੂ। ਜੇ ਕਿਤੇ ਮੰਮੀ ਪਾਪਾ ਵਿੱਚ ਗੁਰਬਾਣੀ ਵਿਚਾਰ ਹੋਰ ਸ਼ੁਰੂ ਹੋ ਗਏ। ਆਪਾ ਨੂੰ ਫਿਰ ਤਾਂ ਨਾਲ ਹੀ ਸਾਰੀ ਰਾਤ ਜਾਗਣਾ ਪੈਣਾ। ਹੁਣ ਕਿਤੇ ਤੂੰ ਨਾ ਜਾ ਕੇ ਲੱਗਜੀ। ਮੈ ਸੌਣਾ ਹੈ।” ਸਵੇਰੇ ਸਾਰੇ ਉਠ ਕੇ ਆਪੋ ਆਪਣੀ ਤਿਆਰੀ ਵਿੱਚ ਰੁਝੇ ਹੋਏ ਸਨ। ਮੰਮੀ ਗਰਮ ਗਰਮ ਮੂਲੀਆ ਵਾਲੇ ਪਰਾਂਉਠੇ ਬਣਾ ਰਹੇ ਸੀ। ਰਾਣੋ ਤੇ ਵਿੰਦਰ ਖਾਂ ਰਹੀਆ ਸਨ। ਪਾਪਾ ਜੀ ਨੇ ਕਿਹਾ,” ਬੇਟਾ ਪੜ੍ਹਈ ਕਿਮੇ ਚਲਦੀ ਹੈ। ਤੁਸੀ ਪੜ੍ਹਦੀਆ ਕਿਸ ਸਮੇਂ ਹੋ?” ਰਾਣੋ ਨੇ ਕਿਹਾ,” ਪਾਪਾ ਜੀ ਕਾਲਜ ਵਿੱਚ ਦੋ ਘੰਟੇ ਫਰੀ ਸਮਾਂ ਹੁੰਦਾ।” ” ਵਿੰਦਰ ਹੁਣ ਘਰ ਦਾ ਕੰਮ ਕਾਰ ਵੀ ਸਿੱਖਿਆ ਕਰੋ। ਤੁਸੀ ਅਗਲੇ ਘਰ ਜਾਣਾ। ਰੋਟੀ ਸਬਜੀ ਅੱਜ ਤੋਂ ਮੈ ਤੁਹਾਡੀ ਦੋਨਾਂ ਦੀ ਬਣੀ ਖਾਂਣੀ ਹੈ।” ਦੋਨੇ ਬਹੁਤ ਖੁਸ਼ ਹੋਈਆ। ਪਾਪਾ ਨਾਲ ਦੋਸਤੀ ਦਾ ਹੱਥ ਵੱਧਿਆ ਸੀ। ਅਸਲ ਵਿੱਚ ਪਾਪਾ ਬਾਹਰ ਗੱਡੀਆ ਤੇ ਹੀ ਰਹਿੰਦੇ ਸਨ। ਜਦੋ ਘਰ ਵਾਪਸ ਆਉਦੇ ਠਾਣੇਦਾਰ ਵਾਂਗ ਡਰ ਲੱਗਦਾ। ਛੇ ਫੁੱਟ ਤੋ ਉਚੇ ਗੱਠੇ ਹੋਏ ਸਰੀਰ ਨਾਲ ਬਹੁਤ ਫੱਬਦੇ। ਚਾਰ ਜੋੜੇ ਕੱਪੜਿਆ ਵਿੱਚ ਰਹਿ ਕੇ ਬੱਚਿਆ ਨੂੰ ਹਰ ਸਹੂਲਤ ਦਿੰਦੇ। ਚਿੱਟੇ ਜਾਂ ਜੋਗੀਆ ਫਿਕੇ ਰੰਗ ਦੇ ਕੁੱੜਤੇ ਚਾਦਰੇ ਪੱਗ ਵਿੱਚ ਇੱਕ ਪੂਜਨ ਯੋਗ ਲੱਗਦੇ। ਇੰਨੇ ਫੱਬਦੇ ਖੂਬਸੂਰਤ ਲੱਗਦੇ ਦੇਖਣ ਵਾਲੇ ਦੀ ਭੁੱਖ ਲਹਿੰਦੀ ਸੀ। ਪਿਆਰ ਵੀ ਇੰਨਾਂ ਕਰਦੇ ਕੇ ਬੰਦੇ ਨੂੰ ਹੈਰਨ ਕਰ ਦਿੰਦੇ। ਹਰ ਉਮਰ ਦੇ ਲੋਕਾਂ ਦੇ ਦੋਸਤ ਬਣ ਜਾਦੇ ਨੇ। ਨੋਜਵਾਨ ਮੁੰਡਿਆ ਨਾਲ ਵੀ ਬੈਠਦੇ।
ਵਿੰਦਰ ਨੇ ਰਾਣੋ ਸਾਰੇ ਟੱਬਰ ਦੀਆ ਰੋਟੀਆ ਬਣਾਈਆ ਇੱਕ ਵੀ ਰੋਟੀ ਗੋਲ ਨਹੀ ਬਣੀ। ਪਾਪਾ ਵੀ ਰੋਟੀ ਬਣਦੀ ਤੋਂ ਹੀ ਆ ਗਏ। ਵਿੰਦਰ ਨੇ ਰਾਣੋ ਨੂੰ ਸਲਾਹ ਦਿੱਤੀ,” ਸਟੀਲ ਦੀ ਕੋਲੀ ਨਾਲ ਵੇਲੀ ਰੋਟੀ ਨੂੰ ਕੱਟ ਦੇ ਆਪੇ ਗੋਲ ਹੋਜੂ ਮੈ ਪਾਪ ਜੀ ਨੂੰ ਪਾਣੀ ਪੀਣ ਲਈ ਦੇ ਆਮਾ।” ” ਵਿੰਦਰ ਕੋਲੀ ਨਾਲ ਗੋਲ ਰੋਟੀ ਬਣ ਗਈ। ਜਾ ਤੂੰ ਜਾ ਕੇ ਰੋਟੀ ਫੜਾ ਆ।” ” ਨਹੀ ਮੈ ਨੀ ਜਾਦੀ ਛੋਟੀ ਨੂੰ ਭੇਜ ਦਿੰਨੇ ਆ।” ਵਿੰਦਰ ਨੇ ਛੋਟੀ ਨੂੰ ਕਿਹਾ,” ਪਾਪਾ ਜੀ ਨੂੰ ਜਾ ਕੇ ਰੋਟੀ ਫੜਾ ਆ।” ਉਹ ਰੋਟੀ ਦੇ ਕੇ ਵਾਪਸ ਮੁੜੀ ਮੰਮੀ ਨੇ ਕਿਹਾ,” ਕੁੜੀਓ ਮੈਨੂੰ ਵੀ ਰੋਟੀ ਇਥੇ ਹੀ ਦੇ ਦੇਵੋ।” ਪਾਪਾ ਨੇ ਕਿਹਾ,” ਵਿੰਦਰ ਅਚਾਰ ਪਿਆਜ ਨਹੀ ਦਿੱਤਾ।” ਵਿੰਦਰ ਨੂਣ ਵੀ ਨਾਲ ਲੈ ਗਈ।” ਆ ਲਓ ਪਿਆਜ ਅਚਾਰ ਨੂਣ” “ਨੂਣ ਮੈ ਨਹੀ ਮੰਗਿਆ ਸੀ ਚੰਗਾਂ ਕੀਤਾ ਆਪੇ ਲੈ ਆਈ। ਰੋਟੀ ਹੋਰ ਲਿਆ ਦੇ।” ਰਾਣੋ ਨੇ ਮਸਾ ਗੋਲ ਰੋਟੀ ਬਣਾਈ ਸੀ। ਉਹ ਆਪ ਹੀ ਰੋਟੀ ਹੋਰ ਲੈ ਕੇ ਆ ਗਈ।” ਆ ਲਓ ਪਾਪਾ ਜੀ ਗਰਮ ਰੋਟੀ।” “ਰਾਣੋ ਬੇਟਾ ਰੋਟੀ ਖਾਣ ਦਾ ਮਜਾ ਆ ਗਿਆ। ਦੁੱਧ ਦਾ ਗਲਾਸ ਵੀ ਦੇ ਜਾ। ਪਰ ਤੇਰੀ ਮਾਂ ਦੀਆ ਰੋਟੀਆ ਇੰਡੀਆ ਦੇ ਨਕਸ਼ੇ ਜਿਮੇ ਨੇ।” ” ਹਾਂ ਪਾਪਾ ਜੀ ਤੁਹਾਡੀਆ ਰੋਟੀਆ ਕੋਲੀ ਨਾਲ ਕੱਟ ਕੇ ਗੋਲ ਕੀਤੀਆ।” ” ਠੀਕ ਹੈ ਹੋਰ ਸਬਜੀ ਚਾਹੀਦੀ ਹੈ ਮੁੱਕ ਗਈ।” ਵਿੰਦਰ ਨੇ ਛੋਟੀ ਨੂੰ ਸਬਜੀ ਦੇ ਕੇ ਭੇਜ ਦਿੱਤਾ। ਜਿੰਨੀ ਸਬਜੀ ਪਹਿਲੀ ਕੋਲੀ ਵਿੱਚ ਸੀ। ਉਨੀ ਹੀ ਹੋਰ ਪਾ ਦਿੱਤੀ ਸੀ। ਪਾਪਾ ਜੀ ਦੀ ਕੱੜਕਦੀ ਅਵਾਜ,” ਮੈ ਅੱਧੀ ਰੋਟੀ ਹੋਰ ਖਾਣੀ ਹੈ। ਸਬਜੀ ਇਨੀ ਪਾ ਦਿੱਤੀ।” ਛੋਟੀ ਨੇ ਕਿਹਾ,” ਮੈਨੂੰ ਕੀ ਪੱਤਾ ਸੀ।” ਪਾਪਾ ਨੇ ਛੋਟੀ ਨੂੰ ਪੁੱਛਿਆ,” ਮੈਨੁੰ ਕਿਸੇ ਤੋਂ ਪੱਤਾਂ ਲੱਗਾ ਤੂੰ ਸੜਕ ਤੇ ਹੋਰ ਜੁਆਕਾ ਨਾਲ ਹਾਕੀ ਖੇਡਦੀ ਸੀ। ਕਾਰ ਥੱਲੇ ਆ ਜਾਣਾ ਸੀ। ਜੇ ਮਰ ਜਾਦੀ। ਘਰ ਪਿਛੇ ਥੋੜੀ ਥਾਂ ਹੈ।” ਨਾਲ ਹੀ ਇਕ ਜੋਰ ਦੀ ਥੱਪੜ ਛੋਟੀ ਦੀ ਗੱਲ ਤੇ ਪਿਆ। ਪੰਜੇ ਉਗਲਾਂ ਗੋਰੀ ਗੱਲ ਤੇ ਨੀਲ ਵਾਂਗ ਖੜੀਆ ਸੀ। ਸਾਰੇ ਜੀਅ ਸੁਸਰੀ ਵਾਂਗ ਸੌ ਗਏ। ਕਿਸੇ ਨੇ ਸੀ ਨਹੀ ਕੀਤੀ। ਕੁੜੀ ਨੇ ਉਚੀ ਸਾਹ ਨਹੀ ਕੱਢਿਆ। ਤੱੜਕੇ ਚਾਰ ਵੱਜੇ ਫਿਰ ਪਾਪਾ ਜੀ ਨੇ ਹਾਕ ਮਾਰ ਦਿੱਤੀ, “ਵਿੰਦਰ ਰਾਣੋ ਚਾਰ ਵੱਜ ਗਏ। ਉਠ ਕੇ ਪੜ੍ਹਾਈ ਕਰੋ। ਜੋ ਵੀ ਫੇਲ ਹੋਇਆ। ਉਸ ਨੂੰ ਦੁਆਰਾ ਕਲਾਸ ਵਿੱਚ ਨਹੀ ਭੇਜਣਾ।” ਉਹ ਅੱਖਾ ਮਲਦੀਆ ਉਠੀਆ। ਇੱਕ ਨੇ ਚਾਹ ਧਰ ਦਿੱਤੀ ਦੂਜੀ ਨਹਾਉਣ ਲੱਗ ਗਈ। ਜਿਉ ਹੀ ਉਹ ਕੰਮ ਤੇ ਗਏ। ਰਾਣੋ ਨੇ ਮਾਂ ਨੂੰ ਕਿਹਾ,” ਮੰਮੀ ਪਾਪਾ ਤੋਂ ਇੰਨਾਂ ਡਰ ਕਿਉ ਲੱਗਦਾ ਹੈ। ਇਹ ਮਿਲਟਰੀ ਵਾਂਗ ਰੂਲ ਘਰ ਤੇ ਲਾ ਕੇ ਜਾਨ ਸੂਲੀ ਤੇ ਚਾੜੀ ਰੱਖਦੇ ਨੇ।” ” ਇਹ ਪੁੱਤ ਇਹੁ ਜਿਹਾ ਹੀ ਹੈ। ਮੈ ਤਾਂ ਸਾਰੀ ਉਮਰ ਕੱਢਤੀ। ਹੁਣ ਆਦਤ ਬਣ ਗਈ। ਤੁਸੀ ਰਾਤ ਵੇਲਣਾ ਹੋਰ ਸਮਾਨ ਧੋ ਕੇ ਰਸੋਈ ਚੱਕਨਾਚੱਕ ਕਰ ਦਿੱਤੀ। ਮੈਨੂੰ ਪੱਤਾਈ ਨੀ ਲੱਗਿਆ ਮੇਰੀਆ ਧੀਆ ਇੰਨੀਆ ਜੁੰਮੇਵਾਰ ਬਣ ਗਈਆ।” ਵਿੰਦਰ ਨੇ ਕਿਹਾ,” ਮੰਮੀ ਪਾਪਾ ਨੂੰ ਰੋਟੀ ਖਲਾਉਣੀ ਹੀ ਕਿੰਨੀ ਔਖੀ ਹੈ। ਉਨੇ ਗੇੜਿਆ ਨਾਲ ਦਸ ਬੰਦਿਆ ਨੂੰ ਰੋਟੀ ਖਿਲਾਦੋ।” ਪੁੱਤ ਖਿਜੀ ਦਾ ਨੀ। ਤੇਰੇ ਪਾਪਾ ਦਾ ਗੁੱਸਾ ਹੀ ਮਾੜਾ। ਉਦਾ ਇਹਦੇ ਵਰਗਾ ਸਾਊ ਬੰਦਾ ਨਹੀ ਕੋਈ ਦੁਜਾ ਹੋਣਾ। ਤੁਹਾਨੂੰ ਪੱਤਾ ਨੀ ਅੱਗੋ ਕਿਹੋ ਜਿਹੇ ਬੰਦੇ ਨਾਲ ਹੱਥ ਜੁੜਨੇ ਨੇ।”
ਰਾਣੋ ਵਿੰਦਰ ਦਾ ਅੱਜ ਅੱਗਲੀ ਕਲਾਸ ਵਿੱਚ ਦਾਖਲਾ ਲੈਣ ਦਾ ਦਿਨ ਸੀ। ਪਾਪਾ ਜੀ ਆਪ ਨਾਲ ਜਾਣ ਲਈ ਤਿਆਰ ਹੋਏ। ਨੋਟਾ ਦਾ ਥੱਬਾ ਵਿੰਦਰ ਨੂੰ ਫੜਉਦੇ ਹੋਏ ਕਿਹਾ,” ਇਹ ਪੈਸੇ ਰੱਖ ਫੀਸ ਹੈ। ਨਾਲੇ ਕੱਪੜੇ ਵੀ ਖ੍ਰੀਦ ਲਿਉ। ਚੱਲੋ ਫਿਰ ਤੁਰੀਏ ਮੈ ਬਆਦ ਵਿੱਚ ਕੰਮ ਤੇ ਜਾਮਾਗਾ।” ਮੰਮੀ ਮੁਹਰੇ ਆ ਖੜੀ,” ਜੀ ਮੈ ਕੁੜੀਆ ਦਾ ਮੂੰਹ ਮਿੱਠਾ ਕਰਾਉਣਾ ਹੈ। ਮਿੱਠਾ ਦਹੀ ਦੋਨਾਂ ਨੂੰ ਚਮਚਾ ਚਮਚਾ ਖਾਂਲਿਆ। ਰੱਬ ਤੁਹਾਨੂੰ ਸਫਲਤਾ ਦੇਵੇ।” ਚੰਗ੍ਹਾਂ ਅਸੀ ਤੁਰਦੇ ਹਾਂ,” ਅੱਜ ਰਾਣੋ ਤੇ ਵਿੰਦਰ ਨੂੰ ਪਾਪਾ ਮੰਮੀ ਚੰਗ੍ਹੇ ਬਹੁਤ ਪਿਆਰੇ ਲੱਗ ਰਹੇ ਸਨ। ਮਾਂਪੇ ਧੀਆ ਪੁੱਤਰਾਂ ਲਈ ਹਰ ਵਾਹ ਲਾਉਦੇ ਹਨ। ਜਦੋ ਘੂਰਨਾ ਹੁੰਦਾ ਘੁਰਦੇ ਨੇ। ਹਰ ਸ਼ੈ ਹਾਜਰ ਕਰਦੇ ਨੇ। । ਵਿੰਦਰ ਨੇ ਰਾਣੋ ਨੂੰ ਕਿਹਾ, ” ਮੰਮੀ ਪਾਪਾ ਦੋਨੇ ਹੀ ਘਰ ਨਹੀ। ਨਾ ਹੀ ਕੁੱਝ ਆਪਾ ਨੂੰ ਦੱਸਿਆ। ਕਿਥੇ ਗਏ ਹੋਣਗੇ? ” ਮੈਨੂੰ ਲੱਗਦਾ ਮਾਮੀ ਜੀ ਵੱਲ ਗਏ ਹੋਣਗੇ। ਕੱਲ ਮਾਮੀ ਜੀ ਆਏ ਸੀ। ਕਹਿ ਰਹੇ ਸੀ,’ ਇੱਕਠੀਆ ਚੱਲਾਗੇ।’ ਜਾਣਾ ਪੱਤਾ ਨਹੀ ਕਿਥੇ ਸੀ? ਇੰਨੇ ਨੂੰ ਪਾਪਾ ਜੀ ਆ ਗਏ, ” ਵਿੰਦਰ ਰਾਣੋ ਤੁਹਾਨੂੰ ਰੱਬ ਨੇ ਵੀਰ ਦਿੱਤਾ ਹੈ। ਮਿਠਾਆਈ ਖਾਵੋ। ਤੁਹਾਡੀ ਮੰਮੀ ਕੱਲ ਨੂੰ ਆਵੇਗੀ। ਆਪਦੀ ਚਾਚੀ ਨੂੰ ਦੱਸ ਦੇਵੋ। ਉਹ ਤੁਹਾਡੇ ਕੋਲ ਸੌ ਜਾਵੇਗੀ। ਮੈ ਵਾਪਸ ਚੱਲਿਆ।” ” ਰਾਣੋ ਆਪਾ ਸੋਚਦੀਆ ਸੀ ਵਿਰਾ ਵਾਲੀਆ ਨੇ ਕਿੰਨ੍ਹੇ ਭਾਗ ਚੰਗ੍ਹੇ ਕੀਤੇ ਹੋਣੇ ਨੇ। ਆਪਣੇ ਵੀਰ ਕਿਉਂ ਨਹੀ? ਰੱਬ ਨੇ ਭੁੱਖ ਪੂਰੀ ਕਰ ਦਿੱਤੀ। ਪਾਪਾ ਕਿੰਨ੍ਹੇ ਖੁਸ਼ ਸਨ।” ” ਵਿੰਦਰ ਮੁੰਡੇ ਕੁੜੀਆ ਭਾਮੇ ਸਦਾ ਮਾਂਪਿਆ ਦੇ ਗੋਡੇ ਮੁਡ ਨਹੀ ਬੈਠਦੇ। ਮੇਰੀ ਮੇਰੀ ਦਾ ਭਰਮ ਲੱਗਾ ਹੋਇਆ। ਦੁਨੀਆ ਤੋਂ ਸਭ ਨੇ ਕੂਚ ਕਰ ਜਾਣਾ। ਜਿਉਣ ਲਈ ਬੰਦਾ ਆਹਰ ਲੱਗਿਆ ਰਹਿੰਦਾ।” ਮੰਮੀ ਘਰ ਆ ਗਏ ਸਨ। ਘਰ ਦਾ ਮਹੋਲ ਹੀ ਬਦਲ ਗਿਆ ਸੀ। ਮੰਮੀ ਦੇ ਚੇਹਰੇ ਉਤੇ ਹੋਰ ਰੋਣਕ ਆ ਗਈ ਸੀ। ਮੰਮੀ ਪਾਪਾ ਮੁੰਡੇ ਕੁੜੀਆ ਨੂੰ ਇਕੋ ਜਿੰਨ੍ਹਾਂ ਪਿਆਰ ਕਰਦੇ ਸਨ। ਪਰ ਮੰਮੀ ਘਰ ਕੰਮ ਕਰਦੀਆ ਕੁੜੀਆ ਨੂੰ ਦੇਖ ਜਰੂਰ ਕਹਿੰਦੀ,’ ਧੀਆ ਦੀ ਮਾਂ ਰਾਣੀ, ਬੁੱਢੇ ਵਾਰੇ ਭਰਦੀ ਪਾਣੀ।’
ਵਿੰਦਰ ਦਾ ਵਿਆਹ ਹੋਇਆ। ਡੋਲੀ ਤੁਰਦੇ ਸਮੇਂ ਮੰਮੀ ਤੋ ਵੀ ਉਚੀ ਧਾਂਅ ਪਾਪਾ ਨੇ ਮਾਰੀ। ਧੀ ਨੂੰ ਪਾਲਪੋਸ ਕੇ ਵੀ ਉਸ ਕਨੀਓ ਵਿਹਲੇ ਹੋ ਗਏ ਸਨ। ਥੋੜੇ ਹੀ ਸਮੇ ਪਿਛੋ ਵਿੰਦਰ ਦਾ ਪਤੀ ਹੈਡੀਕੈਪ ਹੋ ਗਿਆ। ਕਨੇਡਾ ਵਿੱਚ ਤਾਂ ਦੋਨੇ ਕੰਮ ਕਰਨ ਤਾਂ ਗੁਜਾਰਾ ਚੱਲਦਾ ਹੈ। ਸੱਸ ਸਹੁਰਾ ਨਾਲ ਰਹਿੰਦੇ ਸਨ। ਜਿਉ ਹੀ ਉਨ੍ਹਾਂ ਨੂੰ ਪੈਨਸ਼ਨ ਹੋਈ ਸਹੁਰਾ ਸਾਹਿਬ ਨੇ ਵਿੰਦਰ ਨੂੰ ਕਿਹਾ,” ਅਸੀ ਕੁੜੀ ਨਾਲ ਜਾ ਕੇ ਰਹਿੱਣਾ। ਉਸ ਦੇ ਨਿਆਣੇ ਛੋਟੇ ਨੇ। ਨਾਲੇ ਅਸੀ ਸਿਆਲਾ ਵਿੱਚ ਇੰਡੀਆ ਚਲੇ ਜਇਆ ਕਰਨਾ। ਤੁਸੀ ਆਪ ਆਪਦਾ ਘਰ ਚਲਾਵੋ।” ਵਿੰਦਰ ਨੇ ਕਿਹਾ,” ਬੱਚੇ ਮੇਰੇ ਵੀ ਛੋਟੇ ਹੀ ਨੇ। ਪਰ ਕਨੇਡਾ ਵਿੱਚ ਕੋਈ ਕਿਸੇ ਨੂੰ ਕੁੱਝ ਕਰਨੋ ਰੋਕ ਨਹੀ ਸਕਦਾ। ਧੀਆ ਹਰ ਮਾਂਪਿਆ ਨੂੰ ਪਿਆਰੀਆ ਹੁੰਦੀਆ। ਇੰਡੀਆ ਵਿੱਚ ਹੀ ਧੀ ਘਰ ਰਹਿੱਣਾ ਸ਼ਰਮ ਮੰਨੀ ਜਾਦੀ ਸੀ। ਭੈਣ ਕੋਲ ਭਾਈ ਨਹੀ ਸੀ ਬਹੁਤੇ ਦਿਨ ਰਹਿੱਦਾ। ਪਰ ਇਥੇ ਕੌਣ ਕਿਸੇ ਨੂੰ ਜਾਣਦਾ?” ” ਡੈਡੀ ਮੈ ਸਰੀਰਕ ਪੱਖ ਤੋ ਰਹਿ ਗਿਆ। ਹੁਣ ਤੁਸੀ ਮੇਰੀ ਬੋਲਤੀ ਵੀ ਬੰਦ ਕਰ ਚੱਲੇ। ਜੇ ਤੁਸੀ ਮੇਰੇ ਤੋਂ ਦੁੱਖੀ ਹੋਕੇ ਜਾ ਰਹੇ ਹੋ। ਮੈਨੂੰ ਰੱਬ ਵਰਗੀ ਕਨੇਡਾ ਦੀ ਗੌਰਮਿੰਟ ਨੇ ਬਿਲਫੇਅਰ ਲਾ ਦਿੱਤੀ ਹੈ। ਤੁਸੀ ਮਾਂਪੇ ਹੋ ਕੇ ਮੈਨੂੰ ਦੁੱਖਾਂ ਵਿੱਚ ਛੱਡ ਖਿਸਕ ਚੱਲੇ। ਤੁਹਾਡੇ ਤੋਂ ਮੈਨੂੰ ਉਮੀਦ ਨਹੀ ਸੀ। ਜੇ ਵਿੰਦਰ ਇਹੀ ਹਰਕੱਤ ਕਰਦੀ। ਮੈਨੂੰ ਇੰਨਾਂ ਦੁੱਖ ਨਹੀ ਸੀ ਹੋਣਾ।” ਵਿੰਦਰ ਨੇ ਗੱਲ ਟਾਲਣ ਲਈ ਕਿਹਾ,” ਜੀ ਪਾਪਾ ਜੀ ਨੇ ਮੈਨੂੰ ਕਿਹਾ ਸੀ। ਆਪਦੇ ਘਰ ਦੇ ਫੈਸਲੇ ਆਪ ਨਬੇੜੀ। ਮੇਰੀ ਆਪਦੀ ਹੋਰ ਕਬੀਲਦਾਰੀ ਬਹੁਤ ਹੈ। ਮਿਲਣ ਲਈ ਆਉਣ ਨੂੰ ਦਰ ਖੁੱਲ੍ਹਾਂ ਜੇ ਰੁਸ ਕੇ ਆਈ। ਉਨੀ ਪੈਰੀ ਅਸੀ ਮੋੜ ਦੇਣਾ। ਮੇਰੇ ਪਾਪਾ ਨੂੰ ਮਰੇ ਵੀ ਹੁਣ ਕਿੰਨੇ ਸਾਲ ਹੋ ਗਏ। ਤੇਰੇ ਬਿੰਨ ਸਾਨੂੰ ਹੋਰ ਕਿਸ ਨੇ ਝੱਲਣਾ। ਮੇਰਾ ਤੂੰ ਹੀ ਸਹਾਰਾ ਹੈ। ਜੇ ਜਿਉਦੇ ਵੀ ਹੁੰਦੇ ਉਨ੍ਹਾਂ ਨੇ ਮੈਨੂੰ ਵੜਨ ਨਹੀ ਸੀ ਦੇਣਾ। ਸਾਡੇ ਨੀ ਰਵਾਜ ਝੋਲਾ ਚੱਕ ਕੇ ਫਿਰਨ ਦਾ।” ” ਵਿੰਦਰ ਤੂੰ ਝੱਲੀ ਹੈ ਮੇਰਾ ਵੀ ਰੋਣਾ ਕੱਢਾ ਦਿੱਤਾ। ਹੁਣ ਤਾਂ ਮੇਰਾ ਤੂੰ ਸਹਾਰਾ। ਤੇਰੀ ਦਿਆ ਤੇ ਜਿਉਣ ਜੋਗੇ ਰਹਿ ਗਏ। ਮਾਂਪੇ ਵੀ ਛੱਡ ਗਏ। ਕਿੳਂੁਕਿ ਮੈ ਹੁਣ ਕਮਾਊ ਪੁੱਤ ਨਹੀ ਰਿਹਾ। ਪੱਤਾਂ ਨੀ ਕੋਈ ਮਾਂੜਾ ਕਰਮ ਮੁਹਰੇ ਆਗਿਆ। ਮਾਹਾਰਾਜ ਕਹੀ ਜਾਦੇ ਨੇ।” ਸਭ ਕਿਛੁ ਜੀਵਤ ਕੋ ਬਿਵਹਾਰ ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥ ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥
ਜਗਤ ਮੈ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ ਵਿੰਦਰ ਨੇ ਕਿਹਾ, ” ਛੱਡੋ ਜੀ ਚੱਲ ਉਸ ਦੇ ਦਰ ਚੱਲੀਏ ਜੋ ਸੱਭ ਨੂੰ ਪਾਲਦਾ। ਤੁਸੀ ਵੀਲਚੇਆਰ ਤੇ ਬੈਠ ਜਾਵੋ। ਮੇਰੇ ਕੱਲੀ ਤੋਂ ਕਾਰ ਤੱਕ ਵੀ ਨਹੀ ਲੱਜਿਆ ਜਾਣਾ। ਬਾਹਰ ਸਨੋਅ ਹੀ ਇੰਨੀ ਪਈ ਹੈ। ਢੇਰ ਲੱਗੇ ਪਏ ਨੇ। ਬਾਹਰ ਪੈਰ ਪੱਟਣਾ ਔਖਾ ਹੋ ਗਿਆ। ਕਿਥੇ ਬੰਦਾ ਫਿਰਆਦ ਕਰੇਗਾ?” ” ਵਿੰਦਰ ਸਹੀ ਦੱਸਾ ਤੇਰੇ ਕਹੇ ਤੋਂ ਮੈ ਗੁਰਦੁਆਰੇ ਚੱਲਿਆ ਚੱਲਦਾ। ਉਹ ਵੀ ਤੱਕੜਿਆ ਲੋਕਾਂ ਹੱਥ ਵਿੱਕਇਆ ਹੋਇਆ। ਗਰੀਬ ਮਾੜੇ ਬੰਦੇ ਦਾ ਸਾਥ ਉਹ ਵੀ ਦੇਣੋ ਹੱਟ ਜਾਦਾ। ਨਾਲੇ ਤੂੰ ਵੀ ਕੱਲੀ ਨਾ ਉਥੇ ਜਾਇਆ ਕਰ। ਮੈ ਅੱਖੀ ਦੇਖਿਆ। ਜਦੋ ਪਿਛਲੇ ਸਾਲ ਮੈਨੂੰ ਲੇਔਫ ਮਿਲੀ ਸੀ। ਮੈ ਵਿਹਲਾ ਇਹੀ ਕੁੱਝ ਦੇਖਦਾ ਸੀ। ਕਈ ਵਾਰ ਮੈ ਸਾਧ ਨੂੰ ਆਪਣੇ ਹੀ ਭਾਈਆ ਦੇ ਸਟੋਰ ਤੋਂ ਇੰਡੀਆ ਪੈਸੇ ਭੇਜਣ ਦੇ ਬਹਾਨੇ ਡੋਡੇ ਖ੍ਰੀਦਦੇ ਦੇਖਿਆ। ਫਿਰ ਨਸ਼ੇ ਵਿੱਚ ਤਾਂ ਜਨਾਨੀਆ ਅਫਸਰਾ ਲੱਗਦੀਆ ਨੇ। ਜਨਾਨੀਆ ਵੀ ਸੱਜ ਧੱਜ ਕੇ ਆਉਦੀਆ ਨੇ। ਉਥੇ ਜਿਹੜਾ ਸਾਧ ਲੱਖਵਿੰਦਰ ਰਹਿੰਦਾ ਕੁੜੀਆ ਨੂੰ ਐਸਾ ਅੱਖਾਂ ਦੇ ਜਾਲ ਵਿੱਚ ਫਸਾਉਦਾ ਹੈ। ਲੋਟ ਪੋਟ ਕਰ ਦਿੰਦਾ। ਕੁੜੀਆ ਵੀ ਸਮਾਂ ਚੰਗ੍ਹਾਂ ਗੁਜਾਰ ਲਈ ਆਉਦੀਆ ਨੇ। ਕੁੜੀਆ ਘਰ ਬਾਰ ਭੁੱਲ ਜਾਦੀਆ। ਜਿਆਦਾ ਤਰ ਪਤੀ ਨਾਲ ਰੁੱਸੀਆ, ਕਿਸੇ ਕਾਰਨ ਪਤੀ ਸਿਰ ਤੇ ਨਾ ਹੋਣ ਵਾਲੀਆ, ਮਾਂਪਿਆ ਤੋਂ ਵਗੈਰ ਵਰਕ ਪਰਮਿਰ ਉਤੇ ਕੱਲੀਆ ਆਈਆ ਕੁੜੀਆ ਤੱੜਕੇ ਦੋ ਵਜੇ ਸਾਧ ਲੱਖੂ ਦੇ ਸਰਾਹਣੇ ਜਾ ਬੈਠਦੀਆ। ਸਾਧ ਨਾਲ ਹੇਕਾਂ ਕੱਢਕੇ ਦੋਹੇਂ ਪੜ੍ਹਦੀਆ ਨੇ। ਲੱਖੂ ਸਾਧ ਔਰਤਾਂ ਨਾਲ ਹੀ ਸਿਮਰਨ ਕਰਦਾ। ਮੱਚਲਿਆ ਫਿਰਦਾ। ਨਮੇ ਸਾਲ ਦੀ ਹੀ ਗੱਲ ਹੈ। ਰਾਤ ਦੇ ਦੋ ਵਜੇ ਭੋਗ ਪਿਆ। ਸੰਗਤ ਘਰਾ ਨੂੰ ਚਲੀ ਗਈ। ਇਹ ਉਦੋ ਹੀ ਕੁੜੀਆ ਨਾਲ ਚਸਕਾ ਪੂਰਨ ਕਰਨ ਲਈ ਭਜਨ ਕਰਨ ਲੱਗ ਗਿਆ। ਇਹ ਜਨਾਨੜਾਂ ਜਿਹਾ ਆਪਦੇ ਜਾਣੀ ਗੋਪੀਆ ਵਿੱਚ ਮੁਰਾਰੀ ਭਗਵਾਨ ਬਣਿਆ ਫਿਰਦਾ। ਰਾਤ ਨੂੰ ਭੋਗ ਪੈਣ ਤੱਕ ਨਾਲ ਹੀ ਟੰਗੀਆ ਰਹਿੰਦੀਆ। ਉਥੇ ਦਿਨੇ ਹੀ ਸੁਤੀਆ ਪਈਆ ਹੁੰਦੀਆ ਨੇ। ਜੇ ਕੋਈ ਕਾਬੂ ਤੋਂ ਬਾਹਰ ਹੋ ਜੇ ਲੱਖੂ ਸਾਧ ਉਸ ਖਿਲਾਫ਼ ਤਿਬਾਹੀ ਲੈ ਆਉਦਾ ਹੈ। ਇਹ ਸਾਧ ਰੱਬ ਜੀ ਹੈ। ਇਸ ਕਰਕੇ ਖੂਬ ਕਮਾਈ ਹੁੰਦੀ ਹੈ। ਸਾਧ ਨਾਲ ਮੈਬਰ ਵੀ ਆਪ ਰਲੇ ਹੋਏ ਨੇ। ਬੀਹ ਹੋਰ ਇਕ ਦੂਜੇ ਦੇ ਪੜਦੇ ਹੁੰਦੇ ਨੇ।” ” ਛੱਡੋ ਜੀ ਨਹੀ ਜਾਦੇ। ਰੱਬ ਦਿਲ ਵਿੱਚ ਹੈ। ਇਮਾਰਤਾ ਵਿੱਚ ਨਹੀ ਬੈਠਾ। ਦੱਸੋ ਤੁਹਾਨੂੰ ਮੇਰੇ ਵਿੱਚ ਰੱਬ ਦਿਸਦਾ। ਇਮੇ ਹੀ ਉਸ ਸਾਧ ਨੂੰ ਕੁੜੀਆ ਵਿੱਚ ਰੱਬ ਦਿਸਦਾ ਉਸੇ ਕੁੜੀ ਨੂੰ ਰੱਬ ਸੱਮਝ ਚੌਰ ਕਰਨ ਲੱਗ ਜਾਦਾ। ਕੇਰਾਂ ਮੈ ਆਪ ਦੇਖਿਆ। ਬਾਅਦ ਵਿੱਚ ਕਹਿੱਦਾ ਕੁੜੀਏ ਤੂੰ ਆਪਦੇ ਲਈ ਸੋਹਣੇ ਮੁੰਡੇ ਦੀ ਅਰਦਾਸ ਕਰਾਉਣ ਆਈ ਹੈ। ਮੁੰਡਾ ਤੇਰੇ ਕਦਮਾ ਵਿੱਚ ਤੇਰੇ ਸੱਹਮਣੇ ਮੈ ਖੜਾਂ ਹਾਂ। ਉਹ ਕੁੜੀ ਮਾਂਪਿਆ ਦੀ ਕੱਲੀ ਕੱਲੀ ਧੀ ਅੱਜ ਤੱਕ ਇਹਦੀਆ ਅੱਖਾਂ ਵਿੱਚ ਕਮਲੀ ਹੋਈ 35 ਸਾਲ ਦੀ ਹੋ ਗਈ। ਧੀ ਤੇ ਜਇਦਾਦ ਦੋਨੇ ਇਹਦੇ ਨੇ।
ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥ ਮੈ ਸਹਿਜਪਾਠ ਰੱਖਿਆ ਸੀ। ਜਿਸ ਕਾਪੀ ਤੇ ਮੈ ਮਾਹਾਰਾਜ ਦੇ ਪੰਨੇ ਅੰਗ ਲਿਖਦੀ ਸੀ ਕਿ ਮੈ ਕਿਹੜੇ ਪੰਨੇ ਤੇ ਹਾਂ। ਮੈ ਇਹ ਕੌਤਕ ਦੇਖ ਕੇ ਕਾਪੀ ਤੇ ਲਿਖ ਦਿੱਤਾ ਸੀ। ਉਹ ਕਾਪੀ ਮੇਰੀ ਹੱਥੋ ਹੱਥੀ ਪੱਤਾਂ ਨਹੀ ਕਿੰਨ੍ਹਿਆ ਨੇ ਪੜ੍ਹੀ। ਲੱਖੂ ਸਾਧ ਨੇ ਉਲਟਾ ਮੇਰੇ ਉਤੇ ਹੀ ਪੁੱਠਾ ਘਿਨੋਣਾ ਇਲਜ਼ਾਮ ਲਾ ਦਿੱਤਾ। ਮੈਬਰਾ ਨੂੰ ਮੈ ਬਥੇਰਾ ਕਿਹਾ ਮੇਰੇ ਚਾਲਚਲੱਣ ਵਾਰੇ ਮੇਰੇ ਕੰਮ ਤੋਂ ਮੇਰੇ ਉਸਤਾਦਾ ਮੇਰੇ ਜਾਣ ਪਛਾਣ ਵਾਲਿਆ ਤੋ ਪੁੱਛ ਲਵੋ। ਜੋ ਕੁੱਝ ਵੀ ਇਹ ਉਥੇ ਕਰਦੇ ਨੇ ਮੇਰੇ ਉਥੇ ਹੋਰ ਜਾਣ ਨਾਲ ਪਰਦੇ ਫਾਸ਼ ਹੋਰ ਹੋ ਜਾਣੇ ਸੀ। ਮੈਨੂੰ ਪਲੀਸ ਹਵਾਲੇ ਕਰ ਦਿੱਤਾ। 300 ਡਾਲਰ ਦੀ ਗੁਰਦੁਆਰੇ ਦੀ ਪਰਪਟੀ ਵਿੱਚ ਮੇਰਾ ਆਉਣਾ ਗੈਰ ਕਨੂੰਨੀ ਦੱਸ ਕੇ ਟਰਿਸ ਪਾਸੀਗ ਦਾ ਚਾਰਜ ਲੁਆ ਦਿੱਤਾ। ਕਲੇਰ ਤੇ ਹੋਰ ਪੱਗਾ ਵਲੀਆ ਜਨਾਨੀਆ ਜਿਨ੍ਹਾਂ ਵਿਚੋ ਕਈਆ ਦੇ ਆਪਦੇ ਖਸਮਾ ਦੇ ਵਾਲ ਕੱਟੇ ਨੇ। ਸਾਧ ਦੀਆ ਚੇਲੀਆ ਨੇ ਮੇਰਾ ਗੁਰਦਆਰੇ ਜਾਣਾ ਬੰਦ ਕਰ ਦਿੱਤਾ। ਗੁਰਦਆਰੇ ਵਿੱਚ ਹੋ ਰਹੇ ਜੋਗੇ ਦੇ ਖਿਲਾਫ, ਅੱਣਖ, ਤੇ ਇੱਜਤ ਲਈ ਡੱਟ ਜਾਣ ਵਾਲੀਆ ਔਰਤਾਂ ਵਿੱਚ ਮੇਰਾ ਵੀ ਨਾਂਮ ਸਿੱਖ ਹਿਸਟੀ ਵਿੱਚ ਆ ਗਿਆ। ਔਰਤ ਦੀ ਅਵਾਜ ਮਰਦ ਪ੍ਰਧਾਨ ਜਮਾਨੇ ਵਿੱਚ ਕੌਣ ਸੁੱਣਦਾ ਹੈ। ਰਸੋਈ ਦੇ ਭਾਂਡਿਆ, ਮਰਦ ਦੀ ਉਚੀ ਅਵਾਜ, ਬੱਚਿਆ ਦੀਆ ਚਿੱਕਾ ਤੇ ਸਮਾਜ ਦੇ ਡਰ ਵਿੱਚ ਦੱਬ ਕੇ ਰਹਿ ਜਾਦੀ ਹੈ। ਇਹ ਉਚੀ ਕਦੋ ਉਠੇਗੀ। ਮਰਦ ਕਦੋ ਤੱਕ ਔਰਤ ਨੂੰ ਕਾਂਮ ਦੀ ਹੀ ਪੂਰਤੀ ਲਈ ਸ਼ੋਪੀਸ ਸੱਮਝੇਗਾ। ਸੱਚੀ ਦੱਸਾ ਚਿੱਟੇ ਕੱਪੜਿਆ ਕਰਕੇ ਮੈਨੂੰ ਮਰ ਚੁਕੇ ਪਾਪਾ ਜੀ ਦੀ ਝੱਲਕ ਪੈਦੀ ਸੀ। ਜਿਸ ਪਾਪਾ ਜੀ ਮੁਹਰੇ ਮੈ ਡਰਦੀ ਨਹੀ ਸੀ ਹੁੰਦੀ। ਪਰ ਉਸ ਸਾਧ ਨੂੰ ਔਰਤ ਵਿਚੋ ਕਾਂਮ ਬਿੰਨਾਂ ਕੁੱਝ ਦਿਸਦਾ ਹੀ ਨਹੀ ਸੀ। ਮੇਰੇ ਨਾਲ ਵੀ ਅੱਖਾਂ ਮਲਾਉਣ ਦਾ ਜਤਨ ਕਰਦਾ ਸੀ। ਇਹੋ ਜਿਹੇ ਨੂੰ ਮੈ ਮੱਕੀ ਗੁੱਡਣ ਲਈ ਵੀ ਨਾ ਰੱਖਾ। ਮੈ ਹੁਣ ਚੰਗ੍ਹੀ ਤਰ੍ਹਾਂ ਸੱਮਝ ਗਈ। ਓਪਰਾ ਮਰਦ ਮੱਤਰਿਆ ਬਾਂਪ ਵੀ ਨਹੀ ਬਣ ਸਕਦਾ। ਆਥਣ , ਸਵੇਰ, ਸ਼ਾਮ ਨਮੀ ਸਾਮੀ ਮਿਲ ਜਾਦੀ ਹੈ। ਗੁਰਦੁਆਰੇ ਡੇਰੇ ਤੇ ਡੇਰੇ ਧੰਦੇ ਦੀ ਥਾਂ ਬਣਾ ਕੇ ਰੱਖ ਦਿੱਤੇ। ਮਾਹਾਰਾਜ ਦਾ ਡਰ ਉਸ ਦੇ ਕੋਲੇ ਰਹਿੱਣ ਵਾਲਿਆ ਨੂੰ ਨਹੀ, ਤੈਨੂੰ ਮੈਨੂੰ ਹੈ। ਆਪਣੇ ਹੱਥੀ ਆਪਣਾ ਕੰਮ ਸਵਾਰੀ ਏ।। ਅਸੀ ਰੱਬ ਤੋ ਆਪਦੀ ਮੰਗ ਆਪ ਨਹੀ ਮੰਗ ਸਕਦੇ। ਰੱਬ ਜਿਸ ਨੇ ਸਾਨੂੰ ਆਪੇ ਜਨਮ ਦਿੱਤਾ। ਮੰਗੀ ਹੋਈ ਚੀਜ਼ ਕਿਉ ਨਹੀ ਦੇਵੇਗਾ। ਪਰ ਸਾਨੂੰ ਵਿਚੋਲੇ ਰੱਖਣ ਦੀ ਜਰੂਰਤ ਕਿਉਂ ਪੈਦੀ ਹੈ? ਪਿਆਰੇ ਨੂੰ ਸਿਧਾ ਪਿਆਰ ਕਰਨ ਤੇ ਉਸ ਤੋ ਮੰਗਣ ਵਿੱਚ ਕੀ ਸੰਗ ਹੈ? ਸਾਧ ਆਪਣੀਆ ਜੇਬਾ ਵੱਲ ਝਾਕਦੇ ਰਹਿੰਦੇ ਨੇ। ਪੈਸੇ ਲਏ ਬਿੰਨ ਅਰਦਾਸ ਨੀ ਕਰਦੇ। ਮੰਗ ਕੇ ਪੈਸੇ ਲੈਦੇਂ ਨੇ। ਜੇ 20 ਡਾਲਰ ਦੇਵੋ ਕਹਿੱਣਗੇ ਗੋਲਕ ਵਿੱਚ ਪਾ ਦੇਵੋ। ਫਿਰ ਅਰਦਾਸ ਵੀ ਛੋਟੀ ਹੋ ਜਾਦੀ ਹੈ। 100 ਡਾਲਰ ਰੁਮਲੇ ਉਤੇ ਵੀ ਧੱਰਿਆ ਹੋਵੇ, ਚੋਰੀ ਕਰ ਲੈਦੇ ਨੇ। ਛੇਤੀ ਛੇਤੀ ਵਿੱਚ ਜੇਬ ਨਹੀ ਲੱਬਦੀ। ਪਾਪਾ ਜੀ ਨੇ ਅੰਖਡਮਪਾਠ ਕਰਾਇਆ, ਮਾਹਾਰਾਜ ਕੋਲ ਬਹੁਤ ਸੋਹਣਾ ਆਲਮ ਕਲੋਕ ਰੌਲ ਬੱਦਲਣ ਤੋਂ ਪਹਿਲਾਂ ਦਾ ਆਲਰਮ ਲਾ ਲੇ ਰੱਖ ਦਿੱਤਾ। ਭਾਈ ਜੀ ਨੂੰ ਕਲੋਕ ਪਸੰਦ ਆ ਗਿਆ। ਜੇਬ ਵਿੱਚ ਤਾਂ ਨਾ ਪਿਆ। ਨਾਲੇ ਨਾਲ ਬੰਨ ਲਿਆ। ਸਮੇਂ ਨਾਲ ਆਲਮ ਵੱਜ ਗਿਆ ਭਾਈ ਜੀ ਛਾਂਲਾ ਮਾਰਦਾ ਭੱਜਿਆ ਫਿਰੇ। ਟਿੰਮਿ ਬੰਬ ਓਏ ਬਚਾਓ ਮਰਗਿਆ।’ ਸਾਰੇ ਡਰ ਕੇ ਉਠ ਕੇ ਵਾਹੋ ਦਾਹੀ ਭਾਈ ਨੂੰ ਬਚਾਉਣ ਲਈ ਪਿਛੇ ਭੱਜੇ ਫਿਰਨ। ਭਾਈ ਜੀ ਜੋਰੋ ਜੋਰ ਐਧਰ ਓਧਰ ਭੱਜਿਆ ਫਿਰੇ। ਕਿਥੇ ਡਾਹੀ ਦਿੰਦਾ ਹੈ। ਮਾਮਾ ਜੀ ਚਾਹ ਦੀ ਡਿਊਟੀ ਦੇ ਰਹੇ ਸੀ। ਉਨ੍ਹਾਂ ਨੇ ਜੱਫਾ ਮਾਰ ਕੇ ਪੁੱਛਿਆ,’ ਭਾਈ ਜੀ ਬੰਬ ਕਿਥੇ ਹੈ?’ ਭਾਈ ਜੀ ਨੇ ਝੱਗਾ ਚੱਕਤਾ।”
ਦਾਨੁ ਦੇਇ ਕਰਿ ਪੂਜਾ ਕਰਨਾ ॥ ਲੈਤ ਦੇਤ ਉਨ੍ਹ੍ਹ ਮੂਕਰਿ ਪਰਨਾ ॥ ਜਿਤੁ ਦਰਿ ਤੁਮ੍ਹ੍ਹ ਹੈ ਬ੍ਰਾਹਮਣ ਜਾਣਾ ॥ ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥ ਐਸੇ ਬ੍ਰਾਹਮਣ ਡੂਬੇ ਭਾਈ ॥ ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥ ਅੰਤਰਿ ਲੋਭੁ ਫਿਰਹਿ ਹਲਕਾਏ ॥ ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥ ਮਾਇਆ ਮੂਠਾ ਚੇਤੈ ਨਾਹੀ ॥ ਭਰਮੇ ਭੂਲਾ ਬਹੁਤੀ ਰਾਹੀ ॥੨॥ ਬਾਹਰਿ ਭੇਖ ਕਰਹਿ ਘਨੇਰੇ ॥ ਅੰਤਰਿ ਬਿਖਿਆ ਉਤਰੀ ਘੇਰੇ ॥ ਅਵਰ ਉਪਦੇਸੈ ਆਪਿ ਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥ ਮੂਰਖ ਬਾਮਣ ਪ੍ਰਭੂ ਸਮਾਲਿ ॥ ਦੇਖਤ ਸੁਨਤ ਤੇਰੈ ਹੈ ਨਾਲਿ ॥ ਕਹੁ ਨਾਨਕ ਜੇ ਹੋਵੀ ਭਾਗੁ ॥ ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥
” ਵਿੰਦਰ ਤੂੰ ਛੱਡ ਸਾਧਾ ਨੂੰ ਇਹ ਕਹਿੰਦੇ,’ ਅਸੀ ਆਪ ਹੀ ਸੁੱਚੇ ਮੰਦਰ ਹਾਂ। ਧਰਮਿਕ ਥਾਂਮਾ ਤੇ ਜਾਣ ਨੂੰ ਰਹਿੱਣ ਦੇਵੋ। ਸਾਡੀ ਸ਼ਰਨ ਪੈ ਸਾਡੀਆ ਹੀ ਗੱਲਾਂ ਬਾਤਾ ਸੁਣੀ ਜਾਵੋ।’ ਮੇਰਾ ਜੀਅ ਕਰਦਾ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਚੱਲੀਏ। ਆਪਣੇ ਕਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੀ ਆਪਣੇ ਪੰਜਾਬੀ ਵੀਰਾ ਨਾਲ ਜਾਕੇ ਦਰਸ਼ਨ ਕਰ ਆਏ। ਆਪਣੇ ਧਰਮਿਕ ਪ੍ਰਬੰਧਕ ਆਪਦੇ ਨੀਜੀ ਹਿੱਤਾ ਕਾਰਨ ਲੋਕਾਂ ਨੂੰ ਧਰਮ ਨਾਲੋ ਤੋੜ ਦਿੰਦੇ ਹਨ। ਪਰ ਇਹ ਪਿਆਰੇ ਵੀਰਾ ਨੇ ਦੂਜੇ ਧਰਮ ਦੇ ਨੂੰ ਹਰਮੰਦਰ ਸਾਹਿਬ ਨਾਲ ਜੋੜ ਦਿੱਤਾ। ਜਿਨ੍ਹਾਂ ਵਿੱਚ ਟਿੰਮ ਉਪ ਲ ਐਡਮਿੰਟਨ ਦਵਿੰਦਰ ਸੋਰੀ ਕੈਲਗਰੀ, ਮੀਡੀਏ ਵੱਲੋ ਰੇਡੀਓ ਇੰਡੀਆ ਤੋਂ ਗੁਪਰੀਤ ਸਿੰਘ ਮੇਰੇ ਹਰਮਨ ਪਿਆਰੇ ਵਿਰੇ ਹਨ। ਭਾਮੇ ਇੱਕ ਖਿਨ ਉਸ ਨੂੰ ਯਾਦ ਕਰ ਲਈਏ ਜੇ ਲੇਖੇ ਲੱਗ ਗਿਆ। ਪਾਰ ਉਤਰਾ ਹੋ ਜਾਦਾ। ਜਿਸ ਨੂੰ ਉਹ ਆਪ ਸੱਦਦਾ ਕੋਈ ਵਿਗਨ ਨੀ ਪੈਦਾ। ਨਾਲੇ ਸਨੋਅ ਤੋ ਬਚਾ ਹੋਜੂ।” ਵਿੰਦਰ ਖੁਸ਼ੀ ਵਿੱਚ ਬੋਲੀ,” ਜੀ ਮੈਨੂੰ ਵੀ ਜਕੀਨ ਆ। ਜੇ ਤੁਹਾਡੇ ਮਨ ਵਿੱਚ ਆਪ ਉਸ ਪਵਿੱਤਰ ਜਗ੍ਹਾਂ ਦਾ ਪਿਆਰ ਜਾਗਿਆ। ਉਸ ਨੂੰ ਦੇਖ ਹੀ ਦੁੱਖ ਟੁਟ ਜਾਦੇ ਨੇ। ਸਤਿਗੁਰ ਜਰੂਰ ਤੁਹਾਡੇ ਦੁੱਖ ਕੱਟ ਕੇ ਆਪਣੀ ਜਿੰਦਗੀ ਵਿੱਚ ਵੀ ਭਾਗ ਲਾਉਣਗੇ। ਮੈ ਡੋਰੀ ਉਸੇ ਉਤੇ ਸਿੱਟੀ ਹੋਈ ਹੈ। ਜਿਮੇ ਮਰਜੀ ਰੱਖੇ। ਖਾਣ ਪੀਣ ਦੀ ਕੋਈ ਕਮੀ ਨੀ। ਰੱਬ ਤੰਦਰੁਸਤੀ ਦੇਵੇ। ਭਾਣਾ ਮੰਨਣ ਦਾ ਬਲ ਬਖ਼ਸ਼ੇ। ਰਜਾ ਵਿੱਚ ਰੱਖੇ।”
ਹਰਿ ਮਨਿ ਤਨਿ ਵਸਿਆ ਸੋਈ ॥ ਜੈ ਜੈ ਕਾਰੁ ਕਰੇ ਸਭੁ ਕੋਈ ॥ ਗੁਰ ਪੂਰੇ ਕੀ ਵਡਿਆਈ ॥ ਤਾ ਕੀ ਕੀਮਤਿ ਕਹੀ ਨ ਜਾਈ ॥੧॥ ਹਉ ਕੁਰਬਾਨੁ ਜਾਈ ਤੇਰੇ ਨਾਵੈ ॥ ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ ਤੂੰ ਭਾਰੋ ਸੁਆਮੀ ਮੇਰਾ ॥ ਸੰਤਾਂ ਭਰਵਾਸਾ ਤੇਰਾ ॥ ਨਾਨਕ ਪ੍ਰਭ ਸਰਣਾਈ ॥ ਮੁਖਿ ਨਿੰਦਕ ਕੈ ਛਾਈ ॥

Comments

Popular Posts