ਔਰਤਾਂ ਨਾਲ ਅੱਜ ਵੀ ਜਾਨਵਰਾਂ ਵਾਂਗ ਵਤੀਰਾਂ

ਔਰਤਾਂ ਨਾਲ ਅੱਜ ਵੀ ਜਾਨਵਰਾਂ ਵਾਂਗ ਵਤੀਰਾਂ


- ਸਤਵਿੰਦਰ ਕੌਰ ਸੱਤੀ (ਕੈਲਗਰੀ) -
satwnnder_7@hotmail.com

ਜਿਹੋ ਜਿਹੀ ਅਸੀਂ, ਦੂਜਿਆਂ ਤੋਂ ਵਿਵਹਾਰ ਦੀ ਆਸ ਕਰਦੇ ਹਾਂ। ਉਹੋ ਜਿਹਾ ਹੀ, ਹੋਰਾਂ ਨੂੰ ਇੱਜ਼ਤ ਮਾਣ ਦੇਈਏ। ਚਾਹੇ ਉਹ ਮਿੱਠੇ ਵਿਚਾਰ ਹਨ। ਚਾਹੇ ਕੋਈ ਚੀਜ਼ ਹੈ। ਆਮ ਹੀ ਅਸੀਂ ਚਹੁੰਦੇ ਹਾਂ। ਮੇਰੀ ਹੀ ਹਰ ਕੋਈ ਇੱਜ਼ਤ ਕਰੇ। ਦੂਜੇ ਬੰਦੇ ਦੇ ਹਿੱਸੇ ਦੀ ਵੀ, ਮੈਨੂੰ ਹੀ ਦੁਨੀਆਂ ਦੀ ਹਰ ਚੀਜ਼, ਸ਼ਾਨੋ ਸ਼ੋਰਤ ਮਿਲ ਜਾਵੇ। ਕਈ ਤਾਂ ਦੂਜਿਆਂ ਲਈ ਕਜੂਸੀ ਹੀ ਕਰਦੇ ਰਹਿੰਦੇ ਹਨ। ਪਤੀ ਪਤਨੀ ਦੀ ਹੀ ਗੱਲ ਕਰਦੇ ਹਾਂ। ਕਨੇਡਾ ਜਾਂ ਕਿਤੇ ਹੋਰ ਦੋਂਨੇ ਕੰਮ ਕਰਦੇ ਹਨ। ਫਿਰ ਤਾਂ ਉਹ ਦੋਂਨੇ ਹੀ, ਆਪਣੀ ਕਮਾਂਈ ਮਰਜ਼ੀ ਨਾਲ ਜਿਥੇ ਜੀਅ ਚਾਹੇ, ਖ਼ੱਰਚæ ਸਕਦੇ ਹਨ। ਕਈ ਪਰਿਵਾਰਾਂ ਵਿੱਚ ਪਤੀ ਨੇ ਪਤਨੀ ਦਾ, ਪਤਨੀ ਨੇ ਪਤੀ ਦਾ ਜੀਣਾ ਦੂਬਰ ਕਿਤਾ ਹੋਇਆ ਹੈ। ਭਾਵੇਂ ਉਹ ਕੰਮ ਕਰਦੇ ਹੀ ਹਨ। ਆਪ ਤਾਂ ਜੀਵਨ ਸਾਥੀ, ਕਿਤੇ ਵੀ ਪੈਸਾ ਖ਼ੱਰਚ ਕਰ ਲੈਣ। ਪਰ ਆਪਣੇ ਜੀਵਨ ਸਾਥੀ ਨੂੰ ਦੁਆਨੀ ਏਧਰ ਓਧਰ ਨਹੀਂ ਖ਼ੱਰਚਣ ਦਿੱਤੀ ਜਾਂਦੀ। ਕਈਆਂ ਨੇ ਜੀਵਨ ਸਾਥੀ ਦਾ ਜੀਣਾ ਦੂਬਰ ਕੀਤਾ ਹੋਇਆ ਹੈ। ਜੀਵਨ ਸਾਥੀ ਪੈਸੇ ਪੈਸੇ ਨੂੰ ਤੱਰਸਦਾ ਹੈ। ਰਿਸ਼ਤੇਦਾਰਾਂ ਮਾਂਪਿਆਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਜੀਵਨ ਸਾਥੀ ਦੀ ਆਪਦੇ ਰਿਸ਼ਤੇਦਾਰਾਂ ਮਾਂਪਿਆਂ ਦੁਆਰਾਂ ਬੇਇੱਜ਼ਤੀ ਕੀਤੀ ਜਾਂਦੀ ਹੈ। ਪਤਨੀਆਂ ਇਸ ਮਸੀਬਤ ਨੂੰ ਜ਼ਿਆਦਾ ਸਹਿ ਰਹੀਆਂ ਹਨ। ਪਤਨੀ ਦੇ ਰਿਸ਼ਤੇਦਾਰ ਭਾਵੇ ਸਾਲ ਛਮਾਹੀ ਆਉਂਦੇ ਹਨ। ਫਿਰ ਵੀ ਉਨ੍ਹਾਂ ਨਾਲ ਬੇਵਕੂਫੀ ਕੀਤੀ ਜਾਂਦੀ ਹੈ। ਪਤਨੀ ਚਾਹੇ ਪਤੀ ਦੇ ਰਿਸ਼ਤੇਦਾਰਾਂ ਮਾਂਪਿਆਂ ਨੂੰ ਹਰ ਸਮੇਂ ਸਭਾਂਲਦੀ ਹੈ। ਜੇ ਕਿਤੇ ਦੋ-ਚਾਰ ਬੱਚੇ ਹਨ। ਫਿਰ ਤਾਂ ਪਤਨੀ ਬਾਹਰ ਕੰਮ ਤੇ ਨਹੀਂ ਜਾਂ ਸਕਦੀ। ਇਸ ਹਾਲਤ ਵਿੱਚ ਉਸ ਦਾ ਜੀਣਾ ਹੋਰ ਵੀ ਦੂਬਰ ਹੋ ਜਾਂਦਾ ਹੈ। ਬੱਚਿਆਂ ਨੂੰ ਸਭਾਲਣਾ, ਘਰ ਦਾ ਹਰ ਕੰਮ ਕਰਨਾ, ਮਹਿਮਾਨ ਵਾਜੀ ਕਰਨੀ ਹੁੰਦੀ ਹੈ। ਇੰਨ੍ਹੀ ਖੁਸ਼ਾਂਮਦੀ ਦੇ ਬਆਦ ਵੀ ਉਸ ਨੂੰ ਜੇ ਆਪਣੀਆਂ ਮਨ ਚਾਹੀਆਂ ਚੀਜ਼ਾਂ ਲਈ ਤੱਰਸਣਾ ਪਵੇ। ਉਹ ਕਿਸੇ ਚੀਜ਼ ਦੇ ਮੰਗਣ ਤੋਂ ਵੀ ਡਰਦੀ ਹੈ। ਪਤਾਂ ਹੁੰਦਾ ਹੈ, ਚੀਜ਼ ਮੰਗਣ ਨਾਲ, ਨਾਂ ਤਾਂ ਚੀਜ਼ ਮਿਲਣੀ ਹੈ। ਲੜਾਈ ਵਾਧੂ ਦੀ ਪੈਣੀ ਹੈ।

ਕਨੇਡਾ ਤੇ ਹੋਰ ਥਾਵਾਂ ਦੀਆਂ ਕੁੜੀਆਂ ਪਤੀਆਂ ਨੂੰ ਕਨੇਡਾ ਸੱਦਦੀਆਂ ਹਨ। ਆਪਣਾ ਗੋਤ ਗੁਆ ਲੈਦੀਆਂ ਹਨ। ਕਿਉਂਕਿ ਪਤਨੀ ਦੀ ਕੋਈ ਹੋਂਦ ਨਹੀਂ ਹੈ। ਪਤਨੀ ਚਾਹੇ ਨਾਂ ਚਾਹੇ, ਪਤੀ ਦਾ ਗੋਤ ਆਪਨਾਉਣਾ ਪੈਦਾ ਹੈ। ਗੋਤ ਲਿਖਣਾ ਕਿਉਂ ਜਰੂਰੀ ਹੈ। ਕਈ ਪਰਿਵਾਰ ਇਸ ਗੱਲ ਕਰਕੇ ਟੁੱਟ ਗਏ। ਅੱਜ ਦੀ ਔਰਤ ਆਪਣੀ ਪਹਿਚਾਣ ਆਪ ਬੱਣਾ ਰਹੀ ਹੈ। ਸ਼ੁਰੂ ਤੋਂ ਹੀ ਔਰਤ ਦਾ ਨਾਮ ਗੁੰਮ ਹੀ ਰਿਹਾ ਹੈ। ਫਲਾਣੇ ਦੀ ਬੇਟੀ, ਭੈਣ, ਧੀ, ਪਤਨੀ, ਮਾਂ, ਦਾਦੀ ਹੈ।

ਪਰ ਅੱਜ ਦੀ ਔਰਤਾਂ ਅਜੇ ਵੀ ਆਪਣੇ ਮਾਂਪਿਆਂ ਨੂੰ ਫੋਨ ਨਹੀਂ ਕਰ ਸਕਦੀ। ਕਿਉਂਕਿ ਉਸ ਦਾ ਪਤੀ ਨਹੀਂ ਚਹੁੰਦਾ। ਤਾਂਹੀ ਪੈਸੇ ਨਹੀਂ ਦਿੱਤੇ ਜਾਂਦੇ। ਕਿਤੇ ਚੋਰੀ ਮਾਂਪਿਆਂ ਨੂੰ ਫੋਨ ਨਾਂ ਕਰ ਲਵੇ। ਇੱਕ ਕੁੜੀ ਦੇ ਕੋਲ ਮਦਰ ਡੇ ਵਾਲੇ ਦਿਨ ਆਪਣੀ ਮਾਂ ਨੂੰ ਫੋਨ ਕਰਨ ਲਈ ਪੈਸੇ ਨਹੀਂ ਸਨ। ਉਸ ਨੂੰ ਮੈਂ ਕੋਲੋ 5 ਡਾਲਰ ਦਿੱਤੇ। ਤਾਂ ਜਾ ਕੇ ਉਸ ਨੇ ਆਪਣੀ ਮਾਂ ਨਾਲ ਪੱਬਲਿਕ ਫੋਨ ਤੋਂ ਗੱਲ ਕੀਤੀ। ਕੀ ਇਹ ਸਹੀ ਹੈ। ਅੱਜ ਦੀ ਔਰਤਾਂ ਨੂੰ ਚੱਪਲਾਂ, ਨੀਕਰਾਂ ਖ੍ਰਿਦਣ ਲਈ ਤੱਸਣਾ ਪਵੇ। ਜੀਉ ਔਰ ਜੀਨੇ ਦੀਜੀਏ। ਕਿਸੀ ਕੇ ਸਾਹਸ ਨਾਂ ਬੰਦ ਕੀਜੀਏ।

ਸੱਮਝ ਨਹੀਂ ਆਉਂਦੀ ਔਰਤ ਮਰਦ ਤੋਂ ਮਾਰ ਕਿਉਂ ਖਾਦੀ ਹੈ? ਇਹੋ ਜਿਹਾ ਕੀ ਕਸੂਰ ਕੀਤਾ ਹੈ? ਔਰਤਾਂ ਨੂੰ ਚਾਰ ਦਿਵਾਰੀ ਵਿੱਚ ਲੁਕੋ ਕੇ ਪਰਦੇ ਵਿੱਚ ਰੱਖਿਆ ਜਾਂਦਾ ਹੈ। ਇਹੋ ਜਿਹੇ ਮਰਦਾ ਨੂੰ ਮੈਂ ਆਪ ਦੇਖਿਆਂ ਹੈ। ਦੂਜੀਆਂ ਔਰਤਾਂ ਨਾਲ ਖੁੱਲ ਕੇ ਮੌਜ਼ ਕਰਦੇ ਹੋਏ।ਮਰਦ ਬਾਹਰ ਤਾਕਝਾਕ ਕਰਦਾ ਫਿਰਦਾ ਹੈ। ਕਈ ਤਾਂ ਇੱਕ ਤੋਂ ਵੱਧ ਵਿਆਹ ਕਰਾ ਕੇ ਸਾਰੀਆਂ ਔਰਤਾਂ ਨੂੰ ਇਕੋ ਘਰ ਵਿੱਚ ਰੱਖਦੇ ਹਨ। ਕਨੇਡਾ ਵਿੱਚ ਪੰਜਾਬੀ ਵੀ ਇਹ ਕਰੋਬਾਰ ਸ਼ੁਰੂ ਕਰ ਰਹੇ ਹਨ। ਕਿਉਂਕਿ ਜਿੰਨ੍ਹੀਆਂ ਪੱਤਨੀਆਂ ਹੋਣਗੀਆਂ ਕਮਾਈ ਤਨਖਾਹ ਵੱਧ ਲਿਆਉਣਗੀਆਂ। ਔਰਤ ਨੂੰ ਹੀ ਮਰਦ ਕੁੱਟਦਾ ਹੈ। ਔਰਤਾਂ ਬਹੁਤ ਵਧੀਕੀ ਸਹਿ ਰਹੀਆਂ ਹਨ। ਜੇ ਮਰਦ ਮਰ ਕੁੱਟ ਤੋਂ ਨਹੀਂ ਹੱਟਦਾ ਕਿਨਾਰਾਂ ਕਰ ਲੈਣਾ ਜਰੂਰੀ ਹੈ। ਕੀ ਸਰੀਰ ਨੂੰ ਦੁੱਖ ਨਹੀਂ ਲੱਗਦਾ? ਇੱਕ ਦਿਨ ਕੁੱਟ ਕੁੱਟ ਕੇ ਇਹ ਦੁਨੀਆਂ ਦਾ ਖ਼ਸਮ ਮਾਰ ਦੇਵੇਗਾ। ਬਸ ਬਹੁਤ ਹੋ ਗਿਆ। ਮਾਰ ਖਾਣੀ ਬੰਦ ਕਰ ਦੇਵੋ। ਬਾਹਰ ਕਿਸੇ ਨੂੰ ਦੱਸੋ। ਮੱਦਦ ਮੰਗੋ। ਜਰੂਰ ਸਹਾਇਤਾ ਮਿਲੇਗੀ। ਕਹਿੰਦੇ ਨੇ ਤੱਕੜਾ ਚਾਰ ਮਾਰ ਜਾਵੇਗਾ। ਮਾੜਾ ਦੋ ਤਾਂ ਮਾਰ ਸਕਦਾ ਹੈ। ਜੇ ਬਰਾਬਰ ਮਾਰਨਾ ਨਹੀਂ ਆਉਂਦਾ। ਰੋਂਣਾ ਪਿੱਟਣਾ ਤਾਂ ਆਉਂਦਾ ਹੈ। ਹੱਥ ਨਹੀਂ ਉਠਾਂਉਣ ਦੀ ਹਿੰਮਤ, ਜਬਾਨ ਚੱਲਾ ਕੇ ਦੋਹਾਈ ਤਾਂ ਪਾ ਸਕਦੀਆਂ ਹੋ। ਕੋਈ ਫ਼ਿਰਸ਼ਤਾਂ ਜਰੂਰ ਮੱਦਦ ਲਈ ਧੱਮਕੇਗਾ। ਚਾਹੇ ਸੋਫ਼ੀ ਜਾਂ ਸ਼ਰਾਬੀ ਮਰਦ ਕਿਸੇ ਵੀ ਔਰਤ ਨੂੰ ਉਂਗ਼ਲੀ ਲਾਉਂਦਾ ਹੈ। ਪਹਿਲਾਂ ਰਿਸ਼ਤੇਦਾਰਾਂ ਦੋਸਤਾ ਦੀ ਮੱਦਦ ਲਵੋ। ਜੇ ਵਾਜ਼ ਨਹੀਂ ਆਇਆ। ਫਿਰ ਕਨੂੰਨ ਦੀ ਮੱਦਦ ਨਾਲ ਨਕੇਲ ਖਿੱਚ ਦੇਵੇ। ਕਈਆਂ ਨੂੰ ਵਾਰ ਵਾਰ ਕਨੂੰਨ ਤੋਂ ਸਰਵਸ ਕਰਾਉਣਾ ਪੈਦਾ ਹੈ। ਕੁੱਟੀਆਂ ਹੋਈਆਂ ਕੁੜੀਆਂ ਦੇ ਸਰੀਰ ਤੇ ਪਏ ਨਿਸ਼ਾਨਾਂ ਨੂੰ, ਮੈਂ ਆਪ ਦੇਖਿਆ ਹੈ। ਕਨੇਡਾ ਵਿੱਚ ਡਾਂਗ ਤਾਂ ਲੱਭਦੀ ਘੱਟ ਹੈ। ਜੋ ਵੀ ਮਰਦ ਦੇ ਹੱਥ ਵਿੱਚ ਆਇਆਂ ਮਾਰਦੇ ਹਨ। ਲੋਹੇ ਦੇ ਕੱਪੜੇ ਟੰਗਣ ਵਾਲੇ ਹੈਗਰਾਂ ਨਾਲ, ਪੈਂਟ ਦੀ ਬਿਲਟ ਚਾਬਕ ਹੀ ਹੁੰਦੀ ਹੈ।

ਸਾਰੀ ਦਿਹਾੜੀ ਜਿਹੜੀਆਂ ਔਰਤਾਂ ਅੰਦਰ ਜਾਂ ਬਾਹਰ ਕੰਮ ਕਰਦੀਆਂ ਹਨ। ਉਨ੍ਹਾਂ ਨਾਲ ਜਾਨਵਰਾਂ ਵਾਲਾ ਵਤੀਰਾਂ ਕੀਤਾ ਜਾਂਦਾ ਹੈ, ਕਿਸੇ ਬਾਹਰਲੇ ਬੰਦੇ ਨਾਲ ਗੱਲ ਨਹੀਂ ਕਰਨ ਦਿੱਤੀ ਜਾਂਦੀ। ਔਰਤਾਂ ਕੁੱਝ ਵੀ ਮਨ ਪਸੰਦ ਦਾ ਖਾਂ ਪਹਿਨ ਖ਼ਰੀਦ ਨਹੀਂ ਸਕਦੀਆਂ। ਔਰਤਾਂ ਤੇ ਬੱਚਿਆਂ ਨੂੰ ਜੋ ਗੌਰਮਿੰਟ ਵੱਲੋ ਭੱਤਾਂ ਮਿਲਦਾ ਹੈ। ਉਸ ਨੂੰ ਮਰਦ ਆਪਣੀ ਮਰਜ਼ੀ ਨਾਲ ਖ਼ੱਰਚਦੇ ਹਨ। ਇੱਕ ਡਾਲਰ ਵੀ ਤਲੀ ਤੇ ਨਹੀਂ ਰੱਖਿਆ ਜਾਂਦਾ। ਔਰਤਾਂ ਕਿੰਨ੍ਹਾਂ ਕੁ ਚਿਰ ਆਪਣੀ ਦੁਰਦਸ਼ਾ ਸਹਿ ਸਕਦੀਆਂ ਹਨ। ਇਹੋ ਜਿਹੀ ਹਾਲਤ ਵਾਲਿਆਂ ਦਾ ਆਪਣੇ ਆਪ ਤਾਂ ਸੁਧਾਂਰ ਨਹੀਂ ਆਉਣ ਵਾਲਾ। ਹੱਕ ਹਮੇਸ਼ਾ ਖੋਹੇ ਜਾਂਦੇ ਹਨ। ਜਦੋ ਔਰਤ ਸੋਹੁਰੇ ਘਰ ਜਾਂਦੀ ਹੈ। ਮੰਜਾ ਡਹੁਉਣ ਲਈ ਥਾਂ ਬਣਾਉਣੀ ਪੈਦੀ ਹੈ। ਮੂੰਹ ਵਿੱਚ ਬੁਰਕੀ ਆਪ ਨੂੰ ਪਾਉਣੀ ਪੈਦੀ ਹੈ। ਆਪਣੀ ਰੱਖਿਆ ਵੀ ਆਪ ਨੂੰ ਕਰਨੀ ਪੈਦੀ ਹੈ। ਜਦੋ ਕੋਈ ਵੀ ਕਿਸੇ ਇਨਸਾਨ ਨੂੰ ਕੁੱਟਦਾ, ਤੰਗ ਕਰਦਾ ਹੈ। ਕਿਸੇ ਪਾਸੇ ਤੋਂ ਧੱਕਾ ਜਾਂ ਬਲੈਕ ਮੇਲ ਕਰਦਾ ਹੈ। ਤੁਹਾਡੇ ਤੋਂ ਵਗੈਰ ਕਿਸੇ ਹੋਰ ਨੂੰ ਤਾਂ ਪਤਾਂ ਲੱਗੇਗਾ। ਜਦੋ ਆਪਣੇ ਦੁਆਰਾ ਦੱਸਿਆ ਜਾਵੇਗਾ। ਤੱਕੜੇ ਨੇ ਤਾ ਮਾੜੇ ਨੂੰ ਮੁਡ ਤੋਂ ਹੀ ਢਾਇਆ ਹੈ। ਹੁਣ ਆਪੇ ਦੇਖੀਏ ਕਿੰਨ੍ਹਾਂ ਹੋਰ ਚਿਰ ਢਹਿਕੇ ਢੂਹੀ ਲੁਆਉਣੀ ਹੈ। ਜੇ ਕੋਈ ਬਲੈਕ ਮੇਲ ਵੀ ਕਰਦਾ ਹੈ। ਬਲੈਕ ਮੇਲ ਹੋਣ ਦੀ ਕੋਈ ਲੋੜ ਨਹੀਂ। ਗੱਲ ਸੱਹਮਣੇ ਆਉਣ ਨਾਲ ਵੱਧ ਤੋ ਵੱਧ ਕੀ ਹੋ ਜਾਵੇਗਾ? ਲੋਕਾਂ ਤੇ ਆਪਣਿਆਂ ਨੂੰ ਕਿਸੇ ਗਲ਼ਤੀ ਦਾ ਪੱਤਾਂ ਲੱਗ ਜਾਵੇਗਾ। ਕੋਈ ਗੱਲ ਨਹੀਂ, ਉਹੀ ਗਲ਼ਤੀਆਂ ਸਾਰੇ ਹੀ ਕਰਦੇ ਹਨ। ਕਿਸੇ ਦੀਆਂ ਢੱਕੀਆਂ ਰਹਿ ਜਾਂਦੀਆਂ ਹਨ। ਦੂਜਿਆਂ ਦੀਆਂ ਦਿਸ ਪੈਂਦੀਆਂ ਹਨ। ਉਹੀ ਜੋ ਲੋਕ ਆਪ ਕਰਦੇ ਹਨ। ਸੁਆਦ ਆਉਂਦਾ ਹੈ। ਦੂਜਾ ਕਰੇ ਗੁਨਾਅ ਬਣ ਜਾਂਦਾ ਹੈ। ਕੋਈ ਲੱਖ ਦੀ, ਕੋਈ ਕੱਖ ਦੀ ਚੋਰੀ ਕਰਦਾ ਹੈ। ਕਈ ਵਾਰ ਕੱਖ ਦੀ ਚੋਰੀ ਕਰਨ ਵਾਲਾਂ ਫੱੜਿਆਂ ਜਾਂਦਾ ਹੈ। ਸਾਨੂੰ 6ਵੀ ਵਿੱਚ ਕਹਾਣੀ ਸੀ। ਸੱਚੀ ਉਸ ਬੰਦੇ ਨੇ ਧਰਤੀ ਤੋਂ ਕੱਖ, ਡੱਕਾ ਹੀ ਚੱਕਿਆ ਸੀ। ਲੋਕਾਂ ਦੁਆਰਾ ਪੁੱਛ ਗਿਛ ਇਸ ਤਰ੍ਹਾਂ ਕੀਤੀ ਗਈ। ਜਿਵੇ ਕੋਈ ਕੀਮਤੀ ਚੀਜ਼ ਚੋਰੀ ਕਰ ਲਈ ਹੋਵੇ। ਆਪਣੀਆਂ ਤੇ ਦੂਜਿਆਂ ਦੀਆਂ ਗੱਲਾਂ ਲੋਕ ਬਹੁਤ ਛੇਤੀ ਭੁੱਲ ਜਾਂਦੇ ਹਨ। ਪਰ ਇਸ ਸਥੀਤੀ ਵਿੱਚ ਜੇ ਕੋਈ ਮਨਸਕ, ਸਰੀਰਕ ਕਸਟ ਸਹਿੰਦਾ ਹੈ। ਉਹ ਹੋਇਆਂ ਦੁਖਾਂਤ ਦੁੱਖ ਕਿਵੇਂ ਪੂਰਾਂ ਹੋਵੇਗਾ। ਕਿਸੇ ਨੂੰ ਕੀ ਹੱਕ ਹੈ। ਦੂਜੇ ਇਨਸਾਨ ਉਤੇ ਤੰਸ਼ਦੱਦ ਕਰਨ ਦਾ। ਕਿਉਂ ਨਹੀਂ ਦੂਜਿਆਂ ਨੂੰ ਵੀ ਅਜ਼ਾਦੀ ਨਾਲ ਜੀਣ ਦਿੰਦੇ। ਜੀਵਨ ਸਾਥੀ ਕੀ ਹਊਆਂ ਹੈ। ਕਿਉਂ ਮਰ-ਮਰ ਕੇ ਜੀਣਾ ਹੈ। ਆਪਣੇ ਆਪ ਨੂੰ ਹਲੂਣਾ ਦਈਏ। ਪਤੀ ਵਾਂਗ ਅਸੀਂ ਔਰਤਾਂ ਵੀ ਐਸ਼ ਕਰੀਏ। ਸਾਰੇ ਕੰਮ ਅੱਧੋ ਅੱਧ ਕਰੀਏ। ਬੱਚਿਆ ਨੂੰ ਸਭਾਂਲਣ ਦੀ ਜੁੰਮੇਵਾਰੀ ਪਤੀ ਦੇ ਨਾਮ ਕਰੀਏ। ਡਰ ਡਰ ਕੇ ਨਾਂ ਵੱਖਤ ਕੱਢੀਏ।
ਜਾਗ ਜਾਵੋ। ਅੱਤਿਆਚਾਰ ਸਹਿਣੇ ਬੰਦ ਕਰੋ। ਕਿਸੇ ਬਾਹਰ ਦੇ ਨੇ ਨਹੀਂ ਬੱਚਾਉਣਾ, ਤੁਹਾਨੂੰ ਆਪ ਬੱਚਾ ਕਰਨਾ ਪਵੇਗਾ। ਡੱਟ ਜਾਈਏ। ਔਕੜਾਂ ਨੂੰ ਭੱਜਾਈਏ।

Comments

Popular Posts