ਦੋਸ਼ੀ

ਸਤਵਿੰਦਰ ਕੌਰ ਸੱਤੀ (ਕੈਲਗਰੀ)- —

ਬਰਾਤ ਵਾਲੀਆ ਗੱਡੀਆ ਦੇ ਡਰਾਇਵਰਾ ਨੂੰ ਹਰੀ ਸਿੰਘ ਨੇ ਤਾੜਨਾ ਕਰ ਦਿੱਤੀ ਸੀ,” ਮੁੰਡਿਓ ਕੋਈ ਵੀ ਦਾਰੂ ਨਾ ਪੀਓ। ਗੱਡੀਆ ਤੁਸੀ ਚਲਾਉਣੀਆ ਨੇ। ਹੋਸ਼ ਵਿੱਚ ਰਹਿੱਣਾ ਹੈ। ਘਰ ਵਾਲਿਆ ਦੀ ਹੋਰ ਵੀ ਜੁੰਮੇਵਾਰੀ ਹੈ। ਘਰ ਆ ਕੇ ਜਿਮੇ ਮਰਜੀ ਕਰ ਲਿਉ।” ਤੇਜੀ ਵੱਡੇ ਭਰਾ ਜਸਵੀਰ ਦਾ ਸਰਵਾਲਾ ਬਣਿਆ ਹੋਇਆ ਸੀ। ਤੇਜੀ ਨੇ ਡੈਡੀ ਨੂੰ ਜੁਆਬ ਦਿੱਤਾ, “ਡੈਡੀ ਅਜ਼ਾਦੀ ਦੇਣਾ ਤੁਸੀ ਕਦੋ ਸਿਖੋਗੇ? ਬਾਹਰਲੇ ਦੇਸ਼ਾ ਵਾਗ ਹੁਣ ਆਪਣੇ ਵੀ ਬਾਰਾਂ ਬਣ ਗਈਆ। ਉਥੇ ਤੁਸੀ ਜਰੂਰ ਗੇੜੀ ਮਾਰ ਕੇ ਆਇਓ। ਪੱਤਾ ਲੱਗ ਜਾਵੇਗਾ। ਜੋ ਮਰਜੀ ਖਾਂਓ ਪੀਓ। ਦੁਨੀਆ ਵਿੱਚ ਨਫ਼ਰਤ ਤਾਂ ਕੀ ਪਿਆਰ ਕਰਨਾ ਵੀ ਮਨਾਂ ਹੈ। ਮੇਰੀ ਜੁੰਮੇਵਾਰੀ ਅੰਨਦਕਾਰਜ ਹੋਣ ਤੱਕ ਹੈ। ਫਿਰ ਭਰਜਾਈ ਦੀ ਡਿਊਟੀ ਹੈ। ਅੰਨਦਾ ਤੋ ਪਿਛੋ ਵਿਰੇ ਮੈ ਫਰੀ ਹੋ ਜਾਣਾ।” “ਮੁੰਡਿਆ ਬਾਜ ਆਜਾ ਆਪਦੇ ਲੱਛਣਾ ਤੋ, ਨਮੀ ਰਿਸ਼ਤੇਦਾਰੀ ਹੈ। ਬਰਾਤ ਤੋ ਹੀ ਨਾਂਮ ਨਿੱਕਦਾ ਹੈ। ਕੋਈ ਊਚ ਨੀਚ ਨਹੀ ਹੋਣੀ ਚਾਹੀਦੀ। ਮੇਰਾ ਮੱਤਲੱਬ ਤੁਸੀ ਸਾਰੇ ਸੱਮਝ ਹੀ ਗਏ।” ਬਰਾਤੀਆ ਦੀ ਖੂਬ ਸੇਵਾ ਹੋਈ। ਖਾਣੇ ਦੇ ਸ਼ਕੀਨਾ ਨੇ ਖੂਬ ਖਾਂਦਾ। ਦਾਰੂ ਖੁੱਲੀ ਵਰਤਾਈ ਗਈ। ਡਰਾਇਵਰਾ ਨੂੰ ਸ਼ਗਨ ਵਿੱਚ ਬੋਤਲਾ ਭੇਟ ਦਿੱਤੀਆ ਗਈਆ। ਸ਼ਗਨ ਮੰਨਾ ਕੇ ਕਾਲੋ ਦੀ ਡੋਲੀ ਤੋਰ ਦਿਤੀ ਸੀ। ਕਾਲੋ ਧੁੱਪ ਵਰਗੀ ਚਿੱਟੀ ਸੀ। ਮਾਂ ਨੇ ਮਾੜੀਆਂ ਨਜ਼ਰਾਂ ਤੋ ਡਰਦੀ ਨੇ ਧੀ ਨਾਂਮ ਕਾਲੋ ਰੱਖ ਲਿਆ ਸੀ। ਹਰ ਇਕ ਸੋਚਣ ਲਈ ਮਜਬੂਰ ਸੀ। ਇੰਨੀ ਖੂਬਸੂਰਤ ਕੁੜੀ ਦਾ ਨਾਂਮ ਹੋਰ ਕੋਈ ਨਹੀ ਲੱਭਿਆ। ਇਸ ਬਾਰੀ ਨਾਂਮ ਮੁੱਕ ਗਏ ਸੀ। ਤੇਜੀ ਨੇ ਆਪਦੀ ਕਾਰ ਦੇ ਡਰਾਇਵਰ ਨੂੰ ਕਿਹਾ,” ਤੂੰ ਦੂਜੀ ਗੱਡੀ ਵਿੱਚ ਬੈਠ ਜਾ। ਡੋਲੀ ਵਾਲੀ ਗੱਡੀ ਮੈ ਚਲਾਉਣੀ ਹੈ। ਚੱਲ ਹੁਣ ਸੀਟ ਛੱਡਦੇ।” ਯਾਰ ਸਰਦਾਰ ਨੇ ਮੇਰੀ ਜੁੰਮੇਵਰੀ ਲਾਈ ਹੈ। ਨਾਲੇ ਤੇਜੀ ਤੂੰ ਮੈਨੂੰ ਆਊਟ ਹੋ ਗਿਆ ਲੱਗਦਾ। ਮੈਨੂੰ ਪੱਤਾਂ, ਤੈਨੂੰ ਬਹੁਤ ਚਾਅ ਹੈ। ਮੇਰੀ ਮੰਨ ਭਾਬੀ ਤੇ ਵਿਰੇ ਵਿਚਾਲੇ ਬੈਠ ਜਾ।” ਤੇਜੀ ਭੱਟਕ ਗਿਆ,” ਤੈਨੂੰ ਮੈ ਸ਼ਰਾਬੀ ਲੱਗਦਾ। ਇੰਨੀ ਪੀ ਕੇ ਗੱਡੀ ਪੁਰੀ ਸਿਧੀ ਚੱਲਦੀ ਹੈ। ਮੈ ਸਾਰੀ ਰਾਤ ਵੀ ਪੀਦਾ ਰਹਾਂ। ਕੋਈ ਕਹਿ ਨਹੀ ਸਕਦਾ, ਕਿ ਮੈ ਨਸ਼ੇ ਵਿੱਚ ਹਾ। ਨੌਕਰੀ ਕਰਨੀ ਹੈ ਕਿ ਨਹੀ।” ਜਿਉ ਹੀ ਡਰਾਇਵਰ ਹਰੀ ਸਿੰਘ ਨੂੰ ਦੱਸਣ ਗਿਆ। ਤੇਜੀ ਨੇ ਕਾਰ ਤੋਰ ਲਈ ਸੀ। ਦੋਨਾ ਘਰਾ ਵਿੱਚ ਅੱਧੇ ਘੰਟੇ ਦਾ ਫਾਸਲਾ ਸੀ। ਦੱਸ ਮਿੰਟ ਦਾ ਫਾਂਸਲਾ ਤੈਹਿ ਕੀਤਾ ਹੀ ਸੀ। ਤੇਜੀ ਤੋ ਕਾਰ ਓਵਰ ਕੰਟਰੋਲ ਹੋ ਗਈ ਸੀ। ਆਪਦੀ ਅੱਗੇ ਵਾਲੀ ਬਰਾਤੀਆ ਦੀ ਕਾਰ ਵਿੱਚ ਮਾਰ ਦਿੱਤੀ ਸੀ। ਦੋਨੇ ਕਾਰਾਂ ਬੁਰੀ ਤਰਾਂ ਟੱਕਰਾਈਂਆ ਸਨ। ਚੀਕ ਚਿਹਾੜਾ ਪੈ ਗਿਆ ਸੀ। ਹੱਫੜਾ ਦੱਫੜੀ ਪੈ ਗਈ। ਬਹੁਤ ਵਿਚੋ ਮਰ ਗਏ ਸਨ। ਕਾਲੋ ਨੂੰ ਵਿਹੁਉਣ ਵਾਲਾ ਵੀ ਲਾਸ਼ ਬਣ ਗਿਆ ਸੀ। ਬਾਕੀ ਨੇੜੇ ਦੇ ਰਿਸ਼ਤੇਦਾਰ ਮਰੇ ਸਨ। ਜੋ ਬਚੇ ਸਨ। ਬਹੁਤ ਜਿਆਦਾ ਸੱਟਾ ਲੱਗੀਆ ਸਨ। ਸਾਰੇ ਖੂਨ ਨਾਲ ਲੱਥ ਸਨ। ਹਰੀ ਸਿੰਘ ਪਿਛਲੀ ਕਾਰ ਵਿੱਚ ਸੀ। ਉਸ ਨੇ ਹੱਦਸਾ ਦੇਖ ਕਿਹਾ,”ਉਹੀ ਹੋਇਆ, ਜਿਸ ਦਾ ਡਰ ਸੀ। ਸਾਰੇ ਹਿੰਮਤ ਕਰੋ। ਇੰਨਾਂ ਸਾਰਿਆ ਨੂੰ ਗੱਡੀਆ ਵਿੱਚ ਪਾਵੋ।” ਲੋਕ ਮੱਦਦ ਕਰਨ ਲਈ ਹੋਰ ਵੀ ਆ ਗਏ ਸਨ। ਸਾਰੇ ਜਖ਼ਮੀਆ ਦੀ ਮੱਦਦ ਲਈ ਜੁਟ ਗਏ ਸਨ। ਜਖ਼ਮੀਆ ਨੂੰ ਹਸਪਤਾਲ ਪਹੁੰਚਾ ਦਿੱਤਾ ਸੀ। ਇਲਾਜ ਸ਼ੁਰੂ ਹੋ ਗਿਆ ਸੀ। ਲਾਸ਼ਾ ਪਿੰਡ ਪਹੁੰਚ ਗਈਆ ਸਨ। ਡੋਲੀ ਦੀ ਜਗਾ ਪੁੱਤਰ ਦੀ ਲਾਸ਼ ਦੇਖ ਕੇ ਮਾਂ ਦੇ ਹੋਸ਼ ਉਡ ਗਏ। ਮੇਲ ਵਿੱਚ ਮਾਤਮ ਛਾ ਗਿਆ। ਘਰ ਵਿੱਚ ਨਮਾਂ ਜੀਅ ਆਉਣ ਦੀ ਥਾਂ ਪੁੱਤਰ ਹੀ ਮਰ ਗਿਆ ਸੀ। ਮਾਂ ਪੁੱਤਰ ਦੀ ਲਾਸ਼ ਉਪਰ ਡਿੱਗ ਪਈ ਸੀ। ਉਹ ਵੈਣ ਪਾਉਣ ਲੱਗ ਗਈ,” ਪੁੱਤ ਮਾਂ ਤੇਰੇ ਬਿੰਨਾਂ ਮਰ ਜਾਵੇਗੀ। ਮੈਨੂੰ ਛੱਡ ਕੇ ਨੀ ਜਾ ਸਕਦਾ। ਜੇ ਮੈਨੂੰ ਪੱਤਾ ਹੁੰਦਾ। ਮੈ ਕਦੇ ਉਸ ਨੂੰ ਵਿਹੁਉਣ ਨਾ ਭੇਜਦੀ। ਉਹ ਕਾਲੇ ਮੂੰਹ ਵਾਲੀ ਤੇਰੀ ਵਹੁਟੀ ਨਹੀ ਮੌਤ ਸੀ। ਭੈਜਲ ਦਿਸੀ ਜਾਦੇ ਸੀ। ਜਿਸ ਦਿਨ ਦਾ ਸ਼ਗਨ ਪਾਇਆ ਕਿੰਨੇ ਨੁਕਸਾਨ ਹੋ ਗਏ ਨੇ।” ਜਸਵੀਰ ਦੀ ਭੂਆ ਨੇ ਆਪਦੀ ਭਰਜਾਈ ਨੂੰ ਲਾਸ਼ ਤੋ ਪਰੇ ਕਿੱਤਾ,” ਭਾਬੀ ਜਸਵੀਰ ਦੀ ਰੂਹ ਨੂੰ ਤਕਲੀਫ ਹੋਵੇਗੀ। ਨਾ ਆਪਣਾ ਆਪ ਖੱਪਾ। ਉਸ ਨੇ ਨਹੀ ਮੁੜਨਾ। ਇਨਾ ਰਾਹਾਂ ਤੇ ਜਾਣ ਵਾਲੇ ਵੀ ਕਦੇ ਮੁੜੇ ਨੇ, ਸਬਰ ਕਰ।” ਵਿਚੋ ਹੀ ਅਵਾਜ ਆਈ,” ਬਹੂ ਥੋੜੀ ਵਿਆਹੀ ਆ। ਡੈਣ ਕਿੰਨੇ ਬੰਦੇ ਖਾ ਗਈ। ਘਰ ਬਾਹਰ ਦਾ ਕੋਈ ਨਹੀ ਛੱਡਿਆ। ਅਜੇ ਆਪ ਨਹੀ ਮਰੀ।” ਕਿਸੇ ਸਿਆਣੇ ਬੰਦੇ ਨੇ ਕਿਹਾ,” ਪੁਲੀਸ ਆ ਗਈ ਲਾਸ਼ਾ ਦੀ ਖਿਚ ਧੂ ਕਰਨਗੇ। ਨਾਲੇ ਜਿਉਦਿਆ ਉਤੇ ਕੇਸ ਪਾ ਦੇਣਗੇ। ਨਿੱਕੇ ਨੂੰ ਅੰਦਰ ਕਰ ਦੇਣਗੇ। ਆਪਾ ਜਮਾ ਪੱਟੇ ਜਾਮਾਂਗੇ। ਮਰਿਆ ਨੂੰ ਸਵੇਰ ਤੱਕ ਕਿਹੜਾ ਮੋੜ ਲਿਆਮਾਂਗੇ। ਬੰਦਾ ਭੇਜਕੇ ਲੜਕੀ ਵਾਲਿਆ ਨੂੰ ਸਨਾਉਣਾ ਭੇਜ ਦਿਉ। ਹਿੰਮਤ ਕਰਕੇ ਕਿਉਟ ਦਿਉ। ਲਾਸ਼ਾ ਮਿੱਟੀ ਦੀ ਢੇਰੀ ਨੇ।” ਗੱਲ ਸਾਰਿਆ ਨੂੰ ਜੱਚ ਗਈ। ਕਾਲੋ ਦਾ ਭਰਾ, ਮਾਂ, ਪਿਉ ਹੋਰ ਨੇੜੇ ਦੇ ਰਿਸ਼ਤੇਦਾਰ ਆ ਗਏ ਸਨ। ਪਹਿਲੀ ਵਾਰ ਧੀ ਦੇ ਸੋਹਰੇ ਆਏ ਸਨ। ਇਹ ਵੀ ਪੁੱਛਣ ਤੋ ਡਰਦੇ ਸਨ। ਸਾਡੀ ਧੀ ਕਿਥੇ ਹੈ? ਮਰਗੀ ਹੈ ਜਾਂ ਜਿਉਦੀ ਹੈ। ਧੀ ਜਮਾਈ ਦਾ ਖੱਫਣ ਲਿਉਣ ਦੀ ਸੁਰਤ ਵੀ ਨਹੀ ਸੀ ਰਹੀ। ਜਸਵੀਰ ਦਾ ਸਰੀਰ ਸਾਰਾ ਨੋਚਿਆ ਗਿਆ ਸੀ। ਸਵੇਰੇ ਹੀ ਗੀਤ ਗਾ ਕੇ ਨਾਈਂ ਧੋਈ ਕਰਾ ਦਿੱਤੀ ਸੀ। ਉਦੋ ਹੀ ਚੰਗੀ ਤਰ੍ਹਾਂ ਸੁਰਮਾ ਪਾ ਕੇ ਵੱਡੀ ਭਾਬੀ ਨੇ ਸਜਾਕੇ ਮੂੰਹ ਮਿੱਠਾ ਕਰ ਦਿੱਤਾ ਸੀ। ਸਿਆਲਾ ਲਈ ਇੱਕਠਾ ਕਿਤਾ ਘਰ ਦੇ ਦਰਖੱਤਾ ਦਾ ਬਾਲਣ ਉਸ ਉਤੇ ਪਾ ਦਿੱਤਾ ਸੀ। ਅੰਨਦਾ ਵਾਲੇ ਕੱਪੜਿਆ ਨਾਲ ਹੀ ਸੱਜਿਆ ਹੋਇਆ ਲਾੜਾ ਜੁਆਨ ਪੁੱਤਰ ਅੱਗ ਦੀ ਭੇਟ ਕਰ ਦਿੱਤਾ ਸੀ। ਕਾਲੋ ਦੇ ਮਾਂਪੇ ਡਰ ਦੇ ਕਾਰਨ ਦਾਗ ਪਿਛੋ ਸੀਵਿਆ ਤੋ ਗੁਰਦੁਆਰਾ ਸਾਹਿਬ ਤੋ ਸਿਧਾ ਆਪਦੇ ਪਿੰਡ ਨੂੰ ਚਲੇ ਗਏ। ਇੱਕ ਔਰਤ ਨੂੰ ਲੋਕੀ ਚਲਾਕੋ ਮਿੰਦਰੋ ਕਹਿੰਦੇ ਸਨ। ਸਬੱਬ ਨਾਲ ਉਸ ਦੇ ਪੇਕੇ ਸਹੁਰੇ ਕਾਲੋ ਦੇ ਵਾਂਗ ਉਮੇ ਹੀ ਉਨਾਂ ਪਿੰਡਾ ਵਿੱਚ ਸਨ। ਅਫ਼ਸੋਸ ਕਰਨ ਕਾਲੋ ਦੇ ਸਹੁਰੇ ਘਰ ਗਈ। ਉਹ ਕਾਲੋ ਦੀ ਸੱਸ ਕੋਲੇ ਬੈਠ ਗਈ,” ਕੁੜੀ ਭਾਮੇ ਮੇਰੇ ਪਿੰਡੋ ਸੀ। ਕੀ ਪੱਤਾ ਸੀ ਆਦਮ ਖਾਣੀ ਹੈ। ਘਰੋ ਬਹਾਰ ਹੀ ਕਿੰਨੇ ਬੰਦੇ ਮਾਰਵਾ ਦਿੱਤੇ। ਜੇ ਕਿੱਤੇ ਘਰ ਵਿੱਚ ਪੈਰ ਪਾ ਦਿੰਦੀ। ਤਬਾਹੀ ਲਿਆ ਦਿੰਦੀ। ਅਜੇ ਵੀ ਬੱਚਿਓ। ਤੈਨੂੰ ਦੱਸ ਦਿੱਤਾ, ਮੇਰੇ ਮਨ ਵਿੱਚ ਜੋ ਸੀ।” ” ਮੈ ਜਿਉਦੀ ਬੈਠੀ ਹਾਂ, ਘਰ ਕਿਮੇ ਆਜੂ। ਮੈ ਗੁੱਤੋ ਫੱੜਕੇ ਬਾਹਰ ਕਰਦੂ।” ” ਪੁੱਤ ਤਾਂ ਮੁੜਨ ਨੀ ਲੱਗਿਆ। ਪਾਂਲਿਆ ਪੋਸਿਆ ਬਿੰਦ ਵਿੱਚ ਦੀ ਜੁਆਨ ਪੁੱਤ ਇਸ ਤੋ ਮਰਾਵਾ ਲਿਆ। ਮੈਨੂੰ ਤਾਂ ਦਰਦ ਸੀ। ਹੁਣ ਵੀ ਸੰਬਲ ਜਾਇਓ। ਆਪਦਾ ਬਚਾ ਕਰਿਓ। ਇਥੇ ਹੀ ਆਊ ਹੋਰ ਕਿਥੇ ਜਾਊ।” ਉਹ ਆਪਣਾ ਕੰਮ ਕਰ ਗਈ ਸੀ।ਤੇਜੀ ਦੀ ਪੀਤੀ ਉਤਰ ਗਈ ਸੀ। ਸਿਰ ਦੀ ਸੱਟ ਕਾਰਨ ਦੂਜੇ ਦਿਨ ਸੁਰਤ ਆਈ। ਨਮੀ ਵਿਆਹੀ ਭਰਜਾਈ ਨੂੰ ਸੂਹੇ ਲਾਲ ਸੂਟ ਵਿੱਚ ਨਾਲ ਵਾਲੇ ਬੈਡ ਉਤੇ ਨਾਲੀਆ ਨੱਕ ਮੂੰਹ ਵਿੱਚ ਲੱਗੀਆ ਦੇਖ ਕੇ ਬੌਂਦਲ ਗਿਆ,” ਭਰਜਾਈ ਤੂੰ ਇਥੇ, ਕੀ ਹੋਇਆ? ਤੂੰ ਬੋਲਦੀ ਨੀ, ਅੱਖਾਂ ਖੋਲ।” ਨਰਸ ਤੇਜੀ ਨੂੰ ਹੋਸ਼ ਵਿੱਚ ਦੇਖ ਕੇ ਕੋਲੇ ਆਈ,” ਇਸ ਨੂੰ ਤੇਰੇ ਨਾਲ ਲਿਆਦਾ ਸੀ। ਤੇਰੀ ਕੀ ਲੱਗਦੀ ਹੈ? ਕੀ ਨਾਂਮ ਹੈ?ਬਾਕੀ ਜਿੰਨਾ ਦੇ ਥੋੜੀਆ ਸੱਟਾ ਸਨ। ਘਰ ਭੇਜ ਦਿੱਤਾ ਹੈ।” ” ਇਹ ਕਾਲੋ ਮੇਰੇ ਭਰਾ ਦੀ ਵੱਹੁਟੀ ਹੈ। ਇਸ ਨੂੰ ਹੋਇਆ ਕੀ ਹੈ?” ਡਾਕਟਰ ਵੀ ਆ ਗਿਆ ਸੀ। ਉਸ ਨੇ ਦੱਸਿਆ,”ਇਸ ਕੁੜੀ ਦੀਆ ਗੁਝੀਆ ਸੱਟਾਂ ਕਰਕੇ ਕੰਨਾਂ ਦੀ ਸੁਣਨ ਤੇ ਅੱਖਾਂ ਦੀ ਦੇਖਣ ਦੀ ਸ਼ਕਤੀ ਨਹੀ ਰਹੀ। ਇਸੇ ਦੇ ਦੰਦਾ ਨੇ ਜੀਬ ਕੱਟ ਦਿੱਤੀ। ਇਹ ਬੋਲ ਨਹੀ ਸਕਦੀ। ਮੈਨੂੰ ਵਿਚਾਰੀ ਨਾਲ ਹਮਦਰਦੀ ਹੈ। ਹਫ਼ਤੇ ਤੱਕ ਛੁੱਟੀ ਮਿਲ ਜਾਵੇਗੀ।” ਤੇਜੀ ਕਾਲੋ ਦੇ ਘਰ ਗਿਆ। ਕਾਲੋ ਦੇ ਡੈਡੀ ਨੇ ਤੇਜੀ ਨੂੰ ਕਿਹਾ,” ਕਾਕਾ ਸਮੱਝ ਨਹੀ ਲੱਗਦੀ। ਕੀ ਗੱਲ ਕਰਾਂ।” ਰੱਬ ਦਾ ਭਾਣਾ ਹੈ। ਬੰਦੇ ਦੇ ਹੱਥ ਕੁਝ ਨਹੀ। ਬੰਦਾ ਐਮੇ ਹੀ ਗੱਲਾਂ ਜੋਗਾ ਹੈ। ਆਪ ਕੁਝ ਕਰਨ ਜੋਗਾ ਨਹੀ ਹੈ। ਉਪਰ ਵਾਲਾ ਭਾਣਾ ਵਰਤਾ ਜਾਦਾ ਹੈ।” ਹਾਂ ਜੀ ਦੋਸ਼ ਸਾਰਾ ਮੇਰਾ ਹੈ। ਜੋ ਹੋਇਆ ਮੈ ਜੁੰਮੇਵਾਰ ਹਾਂ।” ” ਮੈ ਮੰਨਦਾ ਮੇਰੀ ਧੀ ਦੀ ਮਾੜੀ ਕਿਸਮਤ ਸੀ। ਇਹੋ ਜਿਹੀ ਧੀ ਕਿਸੇ ਦੇ ਨਾ ਜੰਮੇ।” ” ਮੈ ਉਮਰ ਵਿੱਚ ਬਹੁਤ ਛੋਟਾ, ਮੈਨੂੰ ਪੱਤਾਂ ਭਾਬੀ ਹੁਣ ਸਾਡੇ ਘਰ ਦੀ ਇੱਜਤ ਹੈ। ਪਰ ਮਾੜੀ ਖ਼ਬਰ ਹੈ। ਐਕਸੀਡੈਂਟ ਵਿੱਚ ਸਾਡੇ ਦੋਨਾ ਦੇ ਸੱਟਾ ਲੱਗੀਆ। ਰਾਤ ਦੇ ਅਸੀ ਦੋਨੇ ਹਸਪਤਾਲ ਸੀ। ਭਾਬੀ ਹੁਣ ਬੋਲ, ਸੁਣ ਤੇ ਦੇਖ ਨਹੀ ਸਕਦੀ।” ਕਾਲੋ ਦੇ ਡੈਡੀ ਨੇ ਤੇਜੀ ਦੇ ਮੋਡੇ ਉਤੇ ਹੱਥ ਰੱਖ ਕੇ ਕਿਹਾ,” ਤੇਜੀ ਤੂੰ ਕੱਲ ਪਿੰਡ ਨਹੀ ਗਿਆ। ਤੈਨੂੰ ਨਹੀ ਪੱਤਾ ਇਦੂ ਮਾੜੀ ਕਿਸਮਤ ਮੇਰੀ ਧੀ ਦੀ ਕੀ ਹੋਊ? ਵਿਆਹ ਵਾਲੇ ਦਿਨ ਹੀ ਆਪਦਾ ਸੁਹਾਗ, ਸਿ਼ੰਗਾਰ ਤੇ ਸਰੀਰ ਦੇ ਅੰਗ ਖੋ ਬੈਠੀ। ਤੇਰੀ ਸੇਹਿਤ ਠੀਕ ਨਹੀ, ਇਥੇ ਹੀ ਅਰਾਮ ਕਰ।” ਤੇਜੀ ਨੇ ਕਿਹਾ,” ਮੇਰਾ ਭਰਾ ਕਿਸੇ ਬਿਮਾਰੀ ਕਾਰਨ ਭਾਬੀ ਦਾ ਖਿਹੜਾ ਛੱਡਣ ਵਾਲਾ ਨਹੀ। ਮੈ ਭਾਬੀ ਨਾਲ ਹੀ ਘਰ ਜਾਣਾ ਇਹ ਮੈਨਂੂ ਬਚਾ ਲਵੇਗੀ। ਜੇ ਕੱਲਾ ਗਿਆ, ਮੈ ਜੋ ਕਰਤੂਤ ਕੀਤੀ ਹੈ। ਸਾਰਿਆ ਨੇ ਛਿੱਤਰ ਮਾਰਨੇ ਨੇ।” ਕਾਲੋ ਦੀ ਮਾਂ ਚੁਪ ਕਰ ਗਈ ਸੀ। ਲੋਕੀ ਉਸੇ ਨੂੰ ਹੀ ਨੌਲਣ ਲੱਗ ਗਏ,” ਧੀ ਜੰਮ ਕੇ ਰੰਗ ਲਾ ਦਿੱਤਾ। ਦੋਨੇ ਘਰ ਡੋਬ ਗਈ। ਇਦੂ ਨਾ ਜੰਮਦੀਂ। ਹੁਣ ਆਪ ਸਮਾਧੀ ਲਾਈ ਬੈਠੀ ਹੈ। ਪਖੰਡ ਕਰਦੀ ਹੈ।” ਕਾਲੋ ਦੀ ਮਾਂ ਕਦੇ ਰੱਬ ਨੂੰ ਉਲਾਮੇ ਦਿੰਦੀ,” ਤੂੰ ਮੈਨੂੰ ਕਾਲੇ ਲੇਖਾ ਵਾਲੀ ਧੀ ਦੀ ਮਾਂ ਬਣਾਕੇ ਮੇਰੇ ਮੱਥੇ ਕੰਲਕ ਲਾ ਦਿੱਤਾ। ਮੈ ਕੀ ਕਸੂਰ ਕਿੱਤਾ ਸੀ। ਜਾ ਫਿਰ ਪਿਛਲੇ ਕਰਮਾ ਦਾ ਨਬੇੜਾ ਕਰ ਦਿੱਤਾ। ਤੇਰੀਆਂ ਤੂੰ ਹੀ ਜਾਣੇ।” ਫਿਰ ਉਸ ਡਾਡੇ ਰੱਬ ਦੀ ਯਾਦ ਵਿੱਚ ਜੁੜ ਜਾਦੀ।” ” ਭਾਗਵਾਨੇ ਅਜੇ ਵੀ ਰੱਬ ਦੇ ਪਿੱਛੇ ਲੱਗੀ ਹੈ। ਆਏ ਗਏ ਦੀ ਤੈਨੂੰ ਕੋਈ ਸੁਰਤ ਨਹੀ।” ਉਸ ਨੂੰ ਕੱਲੇ ਬੈਠ ਕੇ ਸੁੱਖ ਜਿਹਾ ਆ ਰਿਹਾ ਸੀ। ਜਿਮੇ ਇੱਕ ਰੱਬ ਕੋਲੋ ਹੀ ਕੋਈ ਉਮੀਦ ਬਚੀ ਹੋਵੇ। ਕੱਲੇ ਬੈਠ ਕੇ ਬਹੁਤ ਸ਼ਾਂਤੀ ਮਿਲਦੀ।
ਮੈ ਤਾਣੁ ਦੀਵਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸ।।
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸੇ।। ਮਿਹਰਵਾਨੁ ਸਾਹਿਬੁ ਮਿਹਰਵਾਨੁ।। ਸਾਹਿਬੁ ਮੇਰਾ ਮਿਹਰਵਾਨੁ।। ਜੀਅ ਸਗਲ ਕਉ ਦੇਇ ਦਾਨ।। ਰਹਾਉ।। ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ।। ਜਿਨਿ ਪੈਦਿਇਸਿ ਤੂ ਕੀਆ ਸੋਈ ਦੇਇ ਆਧਾਰੁ।। ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ।। ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ।।
ਕਾਲੋ ਦਾ ਭਰਾ ਉਸ ਨੂੰ ਦੇਖਣ ਲਈ ਹਸਪਤਾਲ ਪਹੁੰਚ ਗਿਆ ਸੀ। ਉਸ ਦੀ ਹਾਲਤ ਦੇਖ ਕੇ ਰੋ ਕੇ ਮਨ ਹੋਲਾ ਕੀਤਾ। ਕਾਲੋ ਦੇ ਸਿਰ ਦੇ ਵਾਲਾ ਉਤੇ ਹੱਥ ਫੇਰ ਕੇ ਵਾਲਾ ਨੂੰ ਸਿਧੇ ਕਿੱਤਾ,” ਮੈਨੂੰ ਹਮੇਸ਼ਾ ਕਹਿੰਦੀ ਸੀ,’ ਕਿਮੇ ਵਾਲ ਖਿੰਡੇ ਨੇ ਲਿਆ ਘੁੱਟ ਕੇ ਜੁੜਾ ਕਰਦਿਆ।’ ਚਿੜੀਆ ਨੂੰ ਦਾਣੇ ਪਉਦੀ ਰਹਿੰਦੀ। ਡੰਗਰਾਂ ਵਾਲੇ ਵਿਹੜੇ ਵਿੱਚ ਆਵਾਰਾ ਕੁੱਤੀ ਕੁਤੁਰੇ ਪੈਦਾ ਕਰ ਕੇ ਮਰ ਗਈ। ਨਿੱਕੇ ਜੁਆਕ ਵਾਗ ਉਨਾਂ ਨੂੰ ਸਭਾਲਦੀ ਰਹੀ। ਤੈਨੂੰ ਕਿਹੜੇ ਪਾਪ ਦੀ ਸਜਾ ਮਿਲ ਗਈ।” ਉਹ ਛੁੱਟੀ ਮਿਲਣ ਤੱਕ ਉਥੇ ਹੀ ਰਿਹਾ।
ਮਿੰਦਰੋ ਸਹੁਰਿਆ ਤੋ ਸਿੱਧੀ ਕਾਲੋ ਦੇ ਘਰ ਗਈ। ਕਾਲੋ ਦੀ ਮੰਮੀ ਨੂੰ ਕਹਿੱਣ ਲੱਗੀ,” ਮੈ ਕਾਲੋ ਦੇ ਘਰ ਸੁੱਖ ਸਾਂਦ ਪੁੱਛਣ ਗਈ। ਕੋਈ ਸਿਧੇ ਮੂੰਹ ਮੇਰੇ ਨਾਲ ਨਹੀ ਬੋਲਿਆ। ਤੱਤਾ ਪਾਣੀ ਤਾਂ ਕੀ ਪਲਾਉਣਾ ਸੀ। ਉਸ ਦੀ ਸੱਸ ਮੈਨੂੰ ਕਹਿੱਣ ਲੱਗੀ,’ ਮੇਰੇ ਵੱਲੋ ਸੁਨੇਹਾ ਦੇ ਦੇਵੀ। ਸਾਡੀ ਕੋਈ ਝਾਕ ਨਾ ਕਰਨ। ਆਪਦੀ ਨੂੰ ਜਿਥੇ ਮਰਜੀ ਤੋਰ ਦੇਣ।’ ਨੀ ਲੋਹੜਾ ਆਗਿਆ। ਸੱਚੀ ਗੱਲ ਕਰੋ ਚੁਗਲੀ ਬਣ ਜਾਦੀ ਹੈ। ਭੈਣੇ ਮੇਰਾ ਨਾਮ ਨਾ ਲਈ। ਮੈ ਤਾਂ ਆਪਦੇ ਸਮੱਝ ਕੇ ਗੱਲ ਕਰ ਦਿੱਤੀ।” ” ਉਸ ਦਾ ਕੀ ਕਸੂਰ, ਭੈਣੇ ਸਾਡੀ ਕੁੜੀ ਦੀ ਹੀ ਕਿਸਮਤ ਮਾੜੀ ਹੈ।” ਮਿੰਦਰੋ ਆਲਾ ਦੁਆਲਾ ਦੇਖ ਕੇ ਬੋਲੀ,” ਕੁੜੀ ਫੁੱਲ ਵਰਗੀ ਹੈ। ਘਰ ਥੋੜੀ ਬੈਠਾਉਣੀ ਹੈ। ਰਿਸ਼ਤੇ ਬਿਥੇਰੇ ਮਿਲ ਜਾਣਗੇ। ਉਸੇ ਪਿੰਡ ਵਿੱਚ ਮੈ ਹੀ ਆਪਦੇ ਜੇਠ ਦੇ ਮੁੰਡੇ ਨੂੰ ਰਿਸ਼ਤਾ ਲੈ ਜਾਵਾਗੀ। ਪਹਿਲੀ ਕੋਲੇ ਕੁੜੀਆ ਹੀ ਨੇ, ਮਾਲਕ ਤਾਂ ਘਰ ਦੀ ਇਹੀ ਹੋਊਗੀ। ਦੁਨੀਆ ਤੇ ਕੁੜੀਆ ਦੀ ਅੱਗੇ ਹੀ ਥੁੜ ਹੈ।” ਉਹ ਕਾਲੋ ਦੀ ਮੰਮੀ ਨੂੰ ਰੋਦੀਂ ਛੱਡ ਕੇ ਖਿਸਕ ਗਈ। ਜਿਉ ਹੀ ਕਾਲੋ ਨੂੰ ਛੁੱਟੀ ਮਿਲੀ। ਉਸ ਦੇ ਮਾਂਪੇ, ਭਰਾ ਤੇ ਤੇਜੀ ਉਸ ਨੂੰ ਸੋਹਰੇ ਘਰ ਲੈ ਕੇ ਗਏ। ਤੇਜੀ ਦੀ ਮੰਮੀ ਨੇ ਕਿਹਾ,” ਤੇਜੀ ਤੂੰ ਹੁਣ ਤੱਕ ਕਿਥੇ ਸੀ? ਤੈਨੂੰ ਵੀ ਇਸ ਨੇ ਬੋਚ ਲਿਆ। ਖ਼ਬਰਦਾਰ ਜੇ ਅੰਦਰ ਪੈਰ ਪਾਇਆ। ਇਸ ਤੋ ਮੈ ਕੀ ਕਰਾਉਣਾ। ਮੇਰਾ ਇੱਕ ਪੁੱਤ ਇਸ ਚੜੇਲ ਨੇ ਮਾਰ ਦਿੱਤਾ।” ” ਵਿਰੇ ਨੂੰ ਕੀ ਹੋਇਆ? ਦਿਸਦਾ ਨੀ ਉਹ ਕਿਥੇ ਹੈ? ਇਸ ਨੂੰ ਤੇ ਮੈਨੂੰ ਕੋਈ ਹਸਪਤਾਲ ਦੇਖਣ ਵੀ ਕੋਈ ਨਹੀ ਗਿਆ।” ਹਰੀ ਸਿੰਘ ਨੇ ਕਿਹਾ,” ਤੁਸੀ ਬੈਠੋ। ਤੇਜੀ ਉਹ ਹੁਣ ਆਪਣੇ ਵਿੱਚ ਨਹੀ ਰਿਹਾ। ਵਿਆਹ ਵਾਲੇ ਦਿਨ ਥਾਂਏ ਮੁੱਕ ਗਿਆ ਸੀ।” “ਡੈਡੀ ਅੱਗੇ ਵੀ ਤੁਸੀ ਮੈਨੂੰ ਡਰਾਉਦੇ ਰਹਿੰਦੇ ਹੋ। ਮੈ ਕਿਹਾ ਮੁੜ ਕੇ ਦਾਰੂ ਮੂੰਹ ਉਤੇ ਨਹੀ ਰੱਖਦਾ। ਵਿਰੇ ਆਜਾ ਬਾਹਰ, ਦੇਖ ਕੌਣ ਆਇਆ ਹੈ।” ਹਰੀ ਸਿੰਘ ਨੇ ਕਿਹਾ,” ਸਰਦਾਰ ਜੀ ਤੁਸੀ ਸਮੱਝਦਾਰ ਹੋ। ਮੈ ਹੱਥ ਬੰਨ ਕੇ ਬੇਨਤੀ ਕਰਦਾ, ਮੇਰੇ ਹੱਥ ਬੱਸ ਕੁਝ ਨਹੀ ਰਿਹਾ। ਲੜਕੀ ਲਈ ਮੈ ਕੁਝ ਨਹੀ ਕਰ ਸਕਦਾ। ਤੁਸੀ ਇਸ ਨੂੰ ਵਾਪਸ ਘਰ ਲੈ ਜਾਵੋ। ਮੈ ਪਹਿਲਾਂ ਮੁੰਡੇ ਰੋਕੇ ਨਹੀ, ਮੇਰੀ ਗਲਤੀ ਕਾਰਨ ਮੁੰਡੇ ਨਸ਼ੇ ਖਾਂਣ ਲੱਗ ਗਏ। ਆਪਣੇ ਸਾਰੇ ਸਬੰਧ ਮੇਰੇ ਪੁੱਤਰ ਨਾਲ ਹੀ ਮੁੱਕ ਗਏ।” ਤੇਜੀ ਮੱਥਾ ਫੜਕੇ ਰੋਣ ਲੱਗ ਗਿਆ,” ਹਾਏ ਰੱਬਾ ਮੇਰੇ ਕੋਲੋ ਕਿੱਡਾ ਪਾਪ ਹੋ ਗਿਆ। ਇਹ ਮੈ ਕੀ ਕਰ ਦਿੱਤਾ?” ਹਰੀ ਸਿੰਘ ਨੇ ਕਿਹਾ,” ਸਰਦਾਰ ਜੀ ਅਸੀ ਤਾਂ ਸਾਰੀ ਉਮਰ ਹੀ ਰੋਣਾ ਹੈ। ਤੁਸੀ ਹੁਣ ਵੀ ਨਮੇ ਰਸਤੇ ਲੱਭ ਸਕਦੇ ਹੋ। ਸਤਿ ਸ੍ਰੀ ਅਕਾਲ ਜੀ।” ਤੇਜੀ ਬੋਲ ਪਿਆ,” ਡੈਡੀ ਭਾਬੀ ਕਿਹੜੇ ਘਰ ਜਾਵੇਗੀ? ਭਾਬੀ ਕਿਤੇ ਨਹੀ ਜਾਵੇਗੀ। ਇੰਨ੍ਹਾਂ ਨੇ ਇਸ ਨੂੰ ਵਿਦਾਇਗੀ ਦੇ ਦਿੱਤੀ ਹੈ।” ਤੇਜੀ ਤੋ ਵੱਡੀ ਉਸ ਦੀ ਭੈਣ ਚੁੱਪ ਨਾ ਰਹਿ ਸਕੀ,” ਤੇਜੀ ਤੂੰ ਸਾਰਿਆ ਦਾ ਪਿਉ ਨਾ ਬਣ। ਕੰਨ ਖੋਲਕੇ ਸੁਣ, ਇਸ ਦਾ ਖ਼ਸਮ ਕਮਾਈ ਕਰਨ ਵਾਲ ਮਰ ਗਿਆ। ਇਹ ਕੋਈ ਆਸ਼ਰਮ ਨਹੀ। ਵਿਧਵਾ ਨੂੰ ਪਾਲਣ ਦਾ। ਇਸ ਦੀ ਜੁੰਮੇਵਾਰੀ ਕੌਣ ਲਵੇਗਾ?” ਤੇਜੀ ਹੋਰ ਚੁਕਨਾ ਹੋ ਗਿਆ। ਉਸ ਨੇ ਕਿਹਾ,” ਸਾਡਾ ਤਾਣਾ ਪੇਟਾ ਪਹਿਲਾਂ ਹੀ ਉਲਜ ਗਿਆ ਹੈ। ਸਾਡੇ ਘਰ ਦੇ ਝੇਮਿਲਿਆ ਵਿਚ ਦੱਖਲ ਨਾ ਦੇ। ਤੂੰ ਜਾ ਕੇ ਆਪਦੇ ਸੋਹਰਿਆ ਦਾ ਘਰ ਚਲਾ। ਮੈ ਇਸ ਦੀ ਜੁੰਮੇਵਾਰੀ ਲੈਦਾਂ। ਕੰਮਾ ਕੇ ਖਲਾਮਾਗਾ।” ਕਾਲੋ ਦੀ ਮਾਂ ਬੋਲੀ,” ਤੁਸੀ ਆਪਸ ਵਿੱਚ ਨਾ ਲੜੋ। ਅਸੀ ਆਪਦੀ ਧੀ ਮੋੜ ਕੇ ਲੈ ਜਾਦੇ ਹਾਂ।” ਹਰੀ ਸਿੰਘ ਬੋਲਿਆ,” ਤੇਜੀ ਕੀ ਤੂੰ ਇਸ ਦੀ ਜੁੰਮੇਵਾਰੀ ਚੁਕੇਗਾ? ਤੂੰ ਸਮੱਝਦਾ ਕੀ ਕਹਿ ਰਿਹਾ?” ” ਡੈਡੀ ਮੈ ਹਰ ਸਜਾ ਭੁਗਤਣ ਲਈ ਤਿਆਰ ਹਾਂ।” ਹਰੀ ਸਿੰਘ ਨੇ ਕਿਹਾ,” ਭਾਂਮੇ ਰਹਿਰਾਸ ਦਾ ਵੇਲਾ ਹੈ। ਮਾਹਾਰਾਜ ਦੀ ਹਜੂਰੀ ਵਿੱਚ ਹੁਣੇ ਅੰਨਦ ਕਾਰਜ ਹੋ ਜਾਣ। ਵੇਲਾ ਕਵੇਲਾ ਸਭ ਪਿੱਛਾ ਖਿੱਚੂ ਵਿਚਾਰ ਨੇ।”
ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ।। ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ।। ਸੋ ਮੂਰਤ ਭਲਾ ਸੰਯੋਗੁ ਹੈ ਜਿਤੁ ਮਿਲੈ ਗੁਸਾਈ।। ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ।। ਵੱਡੇ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ।। ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ।।
ਰਿਸ਼ਤੇਦਾਰ ਆਪੋ ਆਪਣੇ ਘਰ ਮੁੜ ਗਏ। ਤੇਜੀ ਦੀ ਮਾਂ ਨੇ ਵੀ ਰੱਬ ਦਾ ਭਾਣਾ ਮੰਨ ਲਿਆ। ਕੋਈ ਚਾਰਾ ਨਹੀ ਸੀ। ਦੂਜੇ ਪੁੱਤ ਨੇ ਬਗਾਵਤ ਸ਼ੁਰੂ ਕਰ ਦਿੱਤੀ ਸੀ। ਉਸ ਨੇ ਕੰਮ ਧਿੰਦਿਆ ਵਿੱਚ ਆਪਣੇ ਆਪ ਨੂੰ ਉਲਜਾ ਲਿਆ ਸੀ। ਤੇਜੀ ਪ੍ਰਸ਼ਾਨ ਸੀ,” ਕਾਲੋ ਤੋ ਕਿਮੇ ਉਸ ਦੀ ਜਿੰਦਗੀ ਵਿੱਚ ਦਾਖਲ ਹੋਣ ਲਈ ਇਜ਼ਾਜ਼ਤ ਲਮਾਂ।” ਉਸ ਨੇ ਕਾਲੋ ਵੱਲ ਦੇਖਿਆ, ਉਹ ਨਿਚਿੰਤ ਹੋਕੇ ਮੁਸਕਰਾ ਰਹੀ ਸੀ। ਸੁਪਨਿਆ ਵਿੱਚ ਖੋਈ ਹੋਈ ਸੀ,” ਮੈ ਕਿਸ ਦੁਨੀਆ ਵਿੱਚ ਪਹੁੰਚ ਗਈ? ਇਹੋ ਜਿਹੇ ਸੋਹਰੇ ਹੁੰਦੇ ਹਨ। ਇਨਾ ਚਿਰ ਫਿਰ ਮੈ ਪੇਕੀ ਕਿਉਂ ਬੈਠੀ ਰਹੀ? ਮਾਂ ਮੈਨੂੰ ਊਈ ਮੁਚੀ ਡਰਾਉਦੀ ਰਹਿੰਦੀ ਸੀ। ਸੱਸ ਨੱਣਦ ਤਾਹਨੇ ਮੇਹਣੇ ਨਹੀ ਦੇ ਰਹੀਆਂ। ਦੁਨੀਆ ਦੇ ਸਾਰੇ ਸੁਆਦ ਹੱਟ ਗਏ। ਅੱਖਾਂ ਮਾੜਾ ਦੇਖਣੋ ਆਪ ਹੀ ਹੱਟ ਗਈਆ। ਚੰਗ੍ਹਾਂ ਹੋਇਆ, ਜੀਭ ਵੱਡੀ ਗਈ। ਇਹ ਵੀ ਕੰਟਰੋਲ ਵਿੱਚ ਨਹੀ ਰਹਿੰਦੀ ਸੀ। ਕੰਨ ਮਾੜਾ ਸੁਣੋ ਹੱਟ ਗਏ ਦੁਨੀਆ ਤੋ ਇੱਕੋ ਝੱਟਕੇ ਨਾਲ ਟੁੱਟ ਗਈ।” ਉਸ ਨੂੰ ਲਾਲੀ ਦੀ ਕਹੀ ਗੱਲ ਚੇਤੇ ਆਈ, “ਸਾਰਾ ਦਿਨ ਖੇਤਾਂ ਵਿੱਚ ਕੰਮ ਕਰੀਦਾ। ਕਾਲੋ ਤੇਰੇ ਬਿੰਨ ਮੈਨੂੰ ਕੋਈ ਸਮੇਂ ਸਿਰ ਰੋਟੀ ਵੀ ਨਹੀ ਦਿੰਦਾ। ਤੂੰ ਪਿਆਰੀ ਬਹੁਤ ਹੈ। ਜੇ ਮੇਰੀ ਮਾਂ ਹੁੰਦੀ ਸ਼ਇਦ ਤੇਰੇ ਵਰਗੀ ਹੀ ਹੋਣੀ ਸੀ।” ਕਾਲੋ ਨੇ ਕਿਹਾ,”ਲਾਲੀ ਮਾਂਵਾ ਪਿਆਰੀਆ ਹੀ ਹੁੰਦੀਆ। ਤੈਨੂੰ ਖੁੱਲੀ ਛੁੱਟੀ ਅੱਜ ਤੋ ਤੂੰ ਮੈਨੂੰ ਮਾਂ ਕਹਿ ਸਕਦਾ।” ” ਤੇਰੀ ਮਾਂ ਮੈਨੂੰ ਗੋਲੀ ਮਾਰ ਦੇਵੇਗੀ। ਕੁਆਰੀ ਆਪਦੇ ਬਰਾਬਰ ਦੀ ਕੁੜੀ ਨੂੰ ਜੇ ਮੈ ਮਾਂ ਕਿਹਾ।” ਕਾਲੋ ਨੂੰ ਮਾਂ ਤੇ ਭੂਆ ਦੀਆ ਗੱਲਾ ਚੇਤੇ ਆਈਆ। ਭੂਆ ਮਾਂ ਨੂੰ ਪੁੱਛ ਰਹੀ ਸੀ, “ਇਹ ਲਾਲੀ ਮੁੰਡਾ ਕੌਣ ਹੈ? ਕੰਮ ਖੇਤਾਂ ਵਿੱਚ ਕਰਦਾ ਹੈ। ਕਾਲੋ ਦੇ ਨੇੜੇ ਤੇੜੇ ਕਿਉਂ ਰਹਿੰਦਾ ਹੈ?” “ਇਹ ਕੰਮੀਆਂ ਦੀ ਬਾਰੋ ਦਾ ਮੂੰਡਾਂ ਹੈ। ਯਾਦ ਆ ਵਿਆਹ ਵਾਲੀ ਰਾਤ ਉਸ ਦਾ ਪਤੀ ਦਾ ਕੱਤਲ ਹੋ ਗਿਆ ਸੀ। ਆਪ ਉਸੇ ਦਿਨ ਕਮਲੀਂ ਹੋ ਗਈ ਸੀ। ਲਾਲੀ ਨੂੰ ਜਨਮ ਦੇ ਕੇ ਮਰ ਗਈ। ਤੈਨੂੰ ਪੱਤਾਂ ਹੀ ਹੈ। ਨਿੱਕਾ ਹੁੰਦਾ ਆਪਦੀ ਨਾਨੀ ਨਾਲ ਇਥੇ ਆ ਜਾਦਾ ਸੀ। ਉਹ ਵੀ ਮਰ ਗਈ। ਪਰ ਲੋਕ ਗੱਲਾਂ ਕਰਦੇ ਸੀ। ਉਸ ਦੇ ਪਤੀ ਨੂੰ ਆਪਣੇ ਪਿੰਡ ਵਾਲੇ ਚੌਧਰੀ ਨੇ ਮਾਰਿਆ ਸੀ। ਕਿਉਕਿ ਇਕ ਵਾਰ ਉਸ ਨੇ ਪੰਚਾਇਤ ਵਿੱਚ ਉਸ ਕੁੜੀ ਤੇ ਉਸ ਦੀ ਮਾਂ ਨੂੰ ਸੱਦਿਆ ਸੀ। ਕਿਹਾ ਸੀ,” ਤੇਰੀ ਕੁੜੀ ਦੇ ਲੱਛਣ ਠੀਕ ਨਹੀ। ਪਿਉ ਸਿਰ ਉਤੇ ਨਹੀ। ਇਸ ਨੂੰ ਲੋਕਾਂ ਦੇ ਬੰਨੇ ਖੌਤਣ ਨਾ ਭੇਜਿਆ ਕਰ। ਪੱਠਾ ਤੱਥਾ ਚਹੀਦਾ ਹੁੰਦਾ ਮੇਰੇ ਖੇਤ ਵਿਚੋ ਲੈ ਆਇਆ ਕਰੋ।” ਬਾਰੋ ਦੀ ਮਾਂ ਚੌਦਰੀ ਦੀ ਅੱਖ ਪਛਾਣ ਗਈ ਸੀ। ਉਸ ਨੇ ਕੁੜੀ ਦਾ ਵਿਆਹ ਦਿਨਾ ਵਿੱਚ ਕਰ ਦਿੱਤਾ। ਚੋਧਰੀ ਆਪਦੀਆ ਕਰਤੂਤਾਂ ਤੋ ਬਾਜ ਨਹੀ ਆਇਆ।” “ਤਾਹੀ ਜਦੋ ਮੈ ਇਸ ਮੁੰਡੇ ਨੂੰ ਦੇਖਿਆ ਮੈ ਕਹਾਂ ਕਿੱਤੇ ਪਹਿਲਾਂ ਵੀ ਇਸ ਨੂੰ ਦੇਖਿਆ ਹੋਇਆ। ਚੋਧਰੀ ਮੇਰੇ ਨਾਲ ਪੜ੍ਹਦਾ ਸੀ। ਲਾਲੀ ਦਾ ਮੜਗਾਂ ਹੂਬਹੂ ਉਸੇ ਤੇ ਪੈਦਾਂ ਹੈ। ਕਲਾਸ ਵਿੱਚ ਵੀ ਇਹੀ ਸਕੈਤਾਂ ਕੁੜੀਆ ਇਸ ਦੀਆ ਕਰਦੀਆ ਰਹਿਦੀਆ ਸੀ। ਗੱਲ ਸੁਣ ਭਾਬੀ ਮੁੰਡਾ ਜਿਥੇ ਮਰਜੀ ਰਹੇ। ਪਿਉ ਵਰਗਾ ਹੀ ਨਿੱਕਲਦਾ ਹੁੰਦਾ।” “ਮੈ ਸਮੱਝ ਗਈ ਤੇਰੀ ਗੱਲ। ਸੱਚ ਕਾਲੋ ਲਈ ਮੁੰਡਾ ਲੱਭ ਗਿਆ। ਅਗਲੇ ਵਿਆਹ ਲਈ ਕਹਲੇਂ ਨੇ। ਕਾਲੋ ਤੂੰ ਰਸੋਈ ਵਿੱਚ ਹੀ ਸੀ। ਤੂੰ ਸਾਰਾ ਕੁਝ ਸੁਣ ਲਿਆ। ਕੰਨ ਖੋਲ ਕੇ ਸੁਣ ਲਾ ਲਾਲੀ ਨੂੰ ਦਾਲ ਰੋਟੀ ਤੂੰ ਨੀ ਦੇਣੀ। ਓਪਰਾਂ ਮਰਦ ਆਪਣੀ ਕਰਤੂਤ ਤੋ ਵਾਜ ਨਹੀ ਆਉਦਾ ਹੁੰਦਾ। ਦੰਦੀਆ ਕੱਢਦੀ ਰਹਿੰਦੀ ਹੈ। ਸਿਆਣੀ ਬਣਜਾ।” “ਮਾਂ ਉਸ ਨੇ ਮੈਨੂੰ ਅੱਜ ਹੀ ਮਾਂ ਕਿਹਾ। ਦਾਲ ਰੋਟੀ ਮੈ ਨਾ ਕਿਉ ਦਊਂ? ਭੂਆ ਜਦੋ ਵੀ ਤੂੰ ਆਉਦੀ ਹੈ। ਕੋਈ ਨਾ ਕੋਈ ਗੱਲ ਲੜਾਈ ਪਾਉਣ ਵਾਲੀ ਕਰਦੀ ਹੈ। ਤਾਂ ਤੂੰ ਵੀ ਆਪ ਇਹੀ ਕਰਦੀ ਸੀ।” “ਦੇਖਲਾ ਭਾਬੀ, ਪਿਉ ਦੀ ਭੈਣ ਨਾਲ ਬਤਮੀਜੀ ਕਰਦੀ ਹੈ। ਇਸ ਕੁੜੀ ਨੂੰ ਸਮਝਾਂਦੇ। ਜੁਆਨ ਔਰਤ ਮਰਦ ਵਿੱਚ ਇਕੋ ਰਿਸ਼ਤਾਂ ਹੁੰਦਾ। ਇਸ ਦਾ ਵਿਆਹ ਕਰਕੇ ਫਾਹਾ ਵੱਡੋ।” “ਭੂਆ ਤੂੰ ਜੇ ਕਿਸੇ ਓਪਰੇ ਮਰਦ ਨਾਲ ਹੱਸ ਪਮੇ ਉਹੀ ਖ਼ਸਮ ਬਣ ਜਾਦਾ। ਮੇਰੇ ਲਈ ਵੀ ਕੋਈ ਬਾਕੀ ਬਚਿਆ ਜਾਂ ਸਾਰੇ ਬੋਚ ਲਏ। ਫਿਰ ਦੱਸ ਕਿੰਨੂ ਕਿੰਨੂ ਫੂਫੜ ਕਹਾਂ।” ਕਾਲੋ ਨੂੰ ਵਿਆਹ ਵਾਲਾ ਦਿਨ ਯਾਦ ਆਇਆ। ਲਾਲ ਸੂਟ ਵਿੱਚ ਗਹਿਣਿਆ ਨਾਲ ਸਜੀ ਦੁਲਹਨ, ਉਹ ਸੰਗ ਕੇ ਮੁਸਕਰਾਈ। ਉਸ ਨੂੰ ਹੱਸਦੀ ਦੇਖ ਤੇਜੀ ਨੇ ਉਸ ਦਾ ਸੱਜਾ ਹੱਥ ਉਗਠੀ ਵਾਲਾ ਆਪਦੇ ਹੱਥਾਂ ਵਿੱਚ ਲੈ ਲਿਆ। ਕਾਲੋ ਨੂੰ ਉਸ ਦਾ ਛੂਹਣਾ ਚੰਗ੍ਹਾਂ ਲੱਗਾ। ਉਸ ਨੇ ਆਪਦਾ ਦੂਜਾ ਹੱਥ ਤੇਜੀ ਦੇ ਹੱਥ ਉਤੇ ਰੱਖ ਦਿੱਤਾ। ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ।। ਨਾਨਕ ਜਿਨਿ ਅਖੀ ਲੀਤੀਆ ਸੋਈ ਸਵਾ ਦਇ।। ਰੱਬਾ ਤੂੰ ਜੀਵਾ ਨੂੰ ਕਿੰਨਾਂ ਸੂਜਵਾਨ ਬਾਇਆ। ਹਰਹਾਲਤ ਜੀਣਾ ਆਪ ਹੀ ਸਿਖਾਂ ਦਿਨਾਂ। ਆਪੇ ਰਾਹ ਦਿਖਾਂ ਦਿਨਾਂ। ਪੱਤਾ ਨਹੀ ਕਦੋ ਉਸ ਦੀ ਅੱਖ ਲੱਗ। ਕਾਲੋ ਨੂੰ ਕਾਹ ਜਿਹਾ ਲੱਗਾ। ਉਸ ਨੇ ਸੋਚਿਆ ਪੱਤਾ ਨਹੀ ਕੀ ਸਮਾਂ ਹੋ ਗਿਆ। ਉਸ ਦੇ ਪੇਕੇ ਘਰ ਵਿੱਚ ਸਾਰੇ ਟੱਬਰ ਲਈ ਸਾਉਣ ਤੋ ਪਹਿਲਾਂ ਤੇ ਸਵੇਰੇ ਉਠਕੇ ਨਹਾਉਣਾ ਨੇਮ ਸੀ। ਉਹ ਨਹਾਉਣ ਲੱਗ ਗਈ। ਤੇਜੀ ਨੂੰ ਜਾਗ ਆਈ। ਉਸ ਨੇ ਦੇਖਿਆ ਮੰਜਾਂ ਖਾਲੀ ਸੀ। ਇਹ ਇਸ ਹਾਲਤ ਵਿੱਚ ਰਾਤ ਦੇ 12 ਵਜੇ ਕਿਥੇ ਚਲੀ ਗਈ? ਬਾਥਰੂਮ ਵਿੱਚੋ ਪਾਣੀ ਤੇ ਬਾਲਟੀ ਦਾ ਖੱੜਕਾ ਸੁਣ ਕੇ ਉਹ ਫਿਰ ਆ ਕੇ ਲੰਮਾ ਪੈ ਗਿਆ। ਉਹ ਸੋਚਣ ਲੱਗ ਗਿਆ,” ਇਸ ਦਾ ਮੱਤਲੱਬ ਮੈਨੂੰ ਵੀ ਸੌਣ ਤੋ ਪਹਿਲਾਂ ਨਹਾਉਣਾ ਪਵੇਗਾ।” ਕਾਲੋ ਆਕੇ ਮੰਜੇ ਉਤੇ ਹੱਥ ਬੰਨਕੇ ਬੈਠ ਗਈ। ਕਦੋ ਸੌਦੀਂ ਹੈ, ਉਡੀਦਾ ਹੋਇਆ ਉਹ ਫਿਰ ਸੌਂ ਗਿਆ।
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲੇ ਭਗਤਿ ਹੋਇ।। ਅਨ ਦਿਨੁ ਨਾਮੇ ਰਤਿਆ ਸਚੇ ਸਚੀ ਸਇ।। ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ।। ਮਨੁ ਤਨੁ ਸੀਤਲੁ ਸਾਚ ਸਿਉ ਸਾਸ ਨ ਬਿਰਥਾਂ ਕੋਇ।।
ਤੇਜੀ ਸਕੂਲ ਵਿੱਚ ਕੰਮ ਕਰਦਾ ਸੀ। ਜਿਸ ਵਿੱਚ ਬੋਲੇ, ਅੰਨੇ, ਗੂੰਗੇਂ ਵਿਦਿਆਰਥੀ ਨੂੰ ਸਿੱਖਲਾਈ ਦਿੰਦਾ ਸੀ। ਉਹ ਜਾਣਦਾ ਸੀ। ਐਸੇ ਲੋਕਾਂ ਦੀ ਸੋਚਣ, ਸਮੱਝਣ, ਸੁਗੰਣ, ਛੂਹਣ ਵਾਲੀ ਪਛਾਨਣ ਸ਼ਕਤੀ ਬਹੁਤ ਕੰਮ ਕਰਨ ਲੱਗ ਜਾਦੀ ਹੈ। ਉਹ ਕਾਲੋ ਨੂੰ ਅੰਨਿਆ ਦੀ ਲਿਖਣ ਪੜ੍ਹਨ ਦੀ ਭਾਸ਼ਾ ਸਿਖਾਉਣ ਲਈ ਨਾਲ ਕੰਮ ਤੇ ਜਾਦਾ। ਉਥੇ ਬਹੁਤੇ ਲੋਕ ਜੰਮਦਰੂ ਹੀ ਦੁੱਖਾਂ ਤੋ ਪੀੜਤ ਸਨ। ਪਰ ਕਾਲੋ ਨੇ ਅੱਖਾਂ ਕੰਨ੍ਹਾਂ ਨਾਲ ਦੁਨੀਆ ਦੇਖੀ ਸੁਣੀ ਸੀ। ਅੱਖਾਂ ਨਾਲ ਸਤਿਗੁਰਾਂ ਦੀ ਬਾਣੀ, ਧਰਮਿਕ ਗ੍ਰੰਥਿ ਤੇ ਹੋਰ ਕਿਤਾਬਾ ਪੜ੍ਹੀਆ ਸੀ। ਹੋਲੀ ਹੋਲੀ ਅੰਨਿਆਂ ਦੀ ਭਾਸ਼ਾਂ ਤੇ ਬਾਕੀ ਹੋਰ ਭਾਸ਼ਾਂ ਵੀ ਤੱਕ ਨਾਲ ਵੀ ਲਿਖਣ ਲੱਗ ਗਈ। ਜੋ ਕੰਮ ਪਹਿਲਾਂ ਨਹੀ ਕਰ ਸਕੀ ਹੁਣ ਉਹ ਹੁਣ ਕਰ ਸਕਦੀ ਸੀ। ਘਰ ਵਿੱਚ ਵੀ ਜਿਨੇ ਕੁ ਕੰਮ ਉਹ ਕਰ ਸਕਦੀ ਸੀ। ਕਰਨ ਪਿੱਛੋ ਲਿਖਦੀ ਰਹਿੰਦੀ ਸੀ। ਮਿੰਦਰੋ ਤੇਜੀ ਨੂੰ ਦਰਾਂ ਮਹੁਰੇ ਦੇਖਕੇ ਗੱਲਾਂ ਕਰਨ ਲੱਗ ਗਈ,” ਚੰਗ੍ਹਾਂ ਹੋਇਆ ਕਾਲੋ ਪੜ੍ਹਨ ਲਿੱਖਣ ਲੱਗ ਗਈ। ਸਹੋਣੀ ਸੁਨਖੀਂ ਬਹੁਤ ਹੈ। ਅੱਖਾਂ ਨੂੰ ਦੇਖ ਕੇ ਸੱਤਿਆਨਾਸ ਹੋ ਜਾਦਾ। ਆਂਏ ਕਰ ਕਾਲੀਆ ਐਨਕਾਂ ਲੁਆ ਦੇ। ਦੇਖਣ ਵਾਲਾ ਕਹੂ ਫੈਸ਼ਨਇਵਲ ਹੈ ਬਹੂ।” ” ਮਿੰਦਰੋ ਭਾਬੀ ਐਨਕਾਂ ਲਾਉਣ ਨਾਲ ਦਿਸਣ ਵੀ ਲੱਗਜੂ। ਜਿਹੜਾ ਕੰਮ ਕਰਨ ਵਿੱਚ ਫਇਦਾ ਨਹੀ। ਕਿਉ ਕਰੀਏ? ਹੁਣ ਤੂੰ ਹੀ ਦੱਸ ਵਾਲ ਕਾਲੇ ਕਰਨ ਨਾਲ ਤੇਰੇ ਤੇ ਜੁਆਨੀ ਆ ਗਈ। ਮੰਮੀ ਘਰ ਹੈ। ਉਸ ਨੂੰ ਵੀ ਮੱਤ ਦੇ ਆ।” ਸੱਮਝਾਂ ਲੋ ਅੱਜ ਕੱਲ ਦੇ ਮੁੰਡੇ ਕੁੜੀਆ ਨੂੰ। ਆਪਣੇ ਆਪ ਨਾਲ ਬੋਲਦੀ ਉਹ ਰਸੋਈ ਵਿੱਚ ਚੱਲੀ ਗਈ। ਕਾਲੋ ਦੀ ਸੱਸ ਨੇ ਕਿਹਾ,” ਅੱਜ ਕਿਮੇ ਐਧਰ ਨੂੰ ਮੂੰਹ ਹੋ ਗਿਆ” ” ਕਾਲੋ ਨੀ ਦਿਸਦੀ। ਸਾਲ ਹੋ ਗਿਆ। ਕੋਈ ਖੁਸ਼ਖਬਰੀ ਹੈ।” ” ਅਜੇ ਤਾਂ ਪੜ੍ਹਦੀ ਹੈ। ਤੈਨੂੰ ਪੱਤਾਂ ਹੁਣ ਵਾਲੀ ਪੀੜੀ ਆਪਣੇ ਵਰਗੀ ਨਹੀ।” ਮਿੰਦਰੋ ਨੇ ਅੱਖ ਮਾਰ ਕੇ ਕਿਹਾ,” ਸਿਆਣੇ ਦਾ ਕਹਿੱਣਾ,’ ਜਾਂ ਜਦੇ ਜਾਂ ਕਦੇ।’ ਮੇਰੀ ਮੰਨ ਇਸ ਨੂੰ ਆਪਣੇ ਡੇਰੇ ਵਾਲੇ ਬਾਬੇ ਕੋਲ ਲੈ ਜਾ। ਜਾਈਂ ਪੁੰਨਿਆ ਵਾਲੇ ਦਿਨ ਮੁੰਡਾ ਹੀ ਹੋਊ। ਕਿੰਨੀਆ ਨੂੰ ਭਾਂਗ ਲੱਗ ਚੁਕੇ ਨੇ। ਇਹਨੂੰ ਕਿਹੜਾ ਦਿੱਸਦਾ। ਬਾਕੀ ਮੈ ਆਪ ਵੀ ਮਂੈਬਰ ਹਾ। ਅਸੀ ਉਸ ਬਾਬੇ ਨੂੰ ਸਰਬ ਸੱਮਤੀ ਨਾਲ ਬਾਬੇ ਦਾ ਰੁਤਬਾ ਦਿੱਤਾ।” ਤੇਜੀ ਦੀ ਮੰਮੀ ਦੇ ਦਿੱਲ ਨੂੰ ਗੱਲ ਲੱਗ ਗਈ ਆਉਦੀ ਪੁੰਨਿਆ ਨੂੰ ਉਹ ਤੇਜੀ ਨੂੰ ਕਹਿੱਣ ਲੱਗੀ, ” ਮੈ ਤੇਰੇ ਨਾਨਕੀ ਮਿਲਣ ਜਾਣਾ। ਵੱਹੁਟੀ ਨੂੰ ਤੇਰੇ ਨਾਨਕੇ ਫੇਰਾ ਪੁਆ ਲਿਆਮਾ” “ਮੈ ਨਾਲੇ ਚੱਲਦਾ” “ਤੂੰ ਘਰ ਰਹਿ, ਕੋਈ ਵੱਸਦੇ ਘਰ ਆ ਜਾਦਾ।” ਉਹ ਦੋਨੇ ਡਰਾਇਵਰ ਨਾਲ ਡੇਰੇ ਪਹੁੰਚ ਗਈਆਂ। ਉਹ ਕਾਲੋ ਨੂੰ ਸਾਧ ਦੇ ਕਮਰੇ ਵਿੱਚ ਲੈ ਗਈ। ਸਾਧ ਕੋਲੇ ਬੈਠ ਕੇ ਕਾਲੋ ਦੀ ਸੱਸ ਮਾਂ ਨੇ ਕਿਹਾ,” ਬਾਬਾ ਜੀ ਅਸੀ ਆਸ ਕਰਕੇ ਆਈਆ। ਬੱਚਾ ਹੋਣ ਦੀ ਮੇਹਰ ਦੀ ਅਰਦਾਸ ਕਰ ਦਿਉ।” ਸਾਧ ਨੇ ਕਿਹਾ,” ਬੱਚਾ ਤੂੰ ਫਿ਼ਕਰ ਨਾ ਕਰ। ਤੂੰ ਦਿਵਾਨ ਵਿੱਚ ਜਾਕੇ ਰੱਬ ਦਾ ਨਾਂਮ ਲੈੋ। ਇਸ ਨੂੰ ਛੱਡ ਜਾਵੋ। ਇਸ ਨੂੰ ਨਾਂਮ ਦੇਣਾ ਹੈ।” ਉਹ ਖੁਸ਼ੀ ਵਿੱਚ ਉਠ ਕੇ ਬਾਹਰ ਚੱਲੀ ਗਈ। ਪਹਿਰੇਦਾਰ ਨੇ ਅੰਦਰੋ ਕੁੰਢਾ ਮਾਰ ਲਿਆ। ਬਾਬਾ ਜੀ ਤੇ ਕਾਲੋ ਅੰਦਰ ਵਾਲੇ ਕਮਰੇ ਵਿੱਚ ਸਨ। ਬਾਬਾ ਜਿੳਂੁ ਹੀ ਬਾਂਹਾ ਉਲਾਰ ਕੇ ਕਾਲੋ ਵੱਲ ਵੱਧਿਆ। ਕਾਲੋ ਨੂੰ ਗੰਦਾ ਮੁਸ਼ਕ ਆਇਆ। ਜਿਮੇ ਮੂਡੀ ਬੰਤ ਕੇ ਬੋਕ ਕੋਲੋ ਆਉਦਾ ਸੀ। ਉਸ ਦੀਆ ਬੱਕਰੀਆ ਜਦੇ ਵੀ ਦਰਾਂ ਮੁਹਰਿਓ ਸ਼ੜਕ ਤੋ ਲੰਘਦੀਆ। ਉਹ ਨੱਕ ਉਤੇ ਕੱਪੜਾ ਰੱਖ ਲੈਦੀਂ। ਅੱਜ ਫਿਰ ਉਸ ਦੀਆ ਆਂਦਰਾਂ ਬਾਹਰ ਨੂੰ ਆਉਣ ਲੱਗੀਆ। ਉਸ ਨੇ ਥੁਕ ਬਾਹਰ ਸੁੱਟਿਆ। ਥੁਕ ਜਾ ਕੇ ਬਾਬੇ ਉਤੇ ਪੈ ਗਿਆ। ਬਾਬਾ ਗੁੱਸੇ ਵਿੱਚ ਆ ਗਿਆ,” ਸਾਲੀਏ ਜਾਨੋ ਮਾਰਦੂ। ਤੂੰ ਮੇਰੇ ਮੂੰਹ ਉਤੇ ਥੁਕਿਆ। ਤੈਨੂੰ ਹੁਣੇ ਮੱਜਾਂ ਦਿਖਾਉਨਾ। ਬਗਲਾ ਦੀ ਗੰਧ ਹੋਰ ਤੇਜ ਹੋ ਗਈ। ਕਾਲੋ ਸੱਮਝ ਗਈ ਕੋਈ ਮੇਰੇ ਨੇੜੇ ਆ ਰਿਹਾ। ਮੇਰਾ ਪਤੀ ਨਹੀ ਹੈ। ਉਹ ਬਹੁਤ ਸਾਫ਼ ਸੁਥਰਾ ਹੈ। ਇਸ ਦਾ ਮੱਤਲਬ ਕੁਝ ‘ਦਾਲ ਵਿੱਚ ਕਾਲਾ’ ਹੈ। ਡੈਡੀ ਫੋਜੀ ਸਨ। ਉਹ ਦਾਅ ਪੇਚ ਕਾਲੋ ਨੂੰ ਦੱਸਦੇ ਰਹਿੰਦੇ ਸਨ,” ਜੇ ਬੰਦੇ ਕੋਲ ਹੱਥਿਆਰ ਨਾ ਵੀ ਹੋਵੇ। ਕੋਈ ਵਾਰ ਕਰਨ ਲੱਗੇ ਪਹਿਲਾਂ ਹੀ ਘੁਸਨ ਨਾਲ ਨਾਸਾ ਉਤੇ ਮਾਰੋ। ਨਾਲ ਹੀ ਗੋਡਾ ਜੱੜ ਦਿਉ। ਗੱਲ ਹੱਥ ਵਿੱਚ ਗਿਆ ਤਾਂ।” ਉਸ ਨੇ ਸੋਚਿਆ,”ਨੱਕ ਕਿਥੇ ਕੁ ਹੈ। ਬੰਦਾ ਕਿੰਨਾਂ ਕੁ ਉਚਾ ਹੈ।” ਇਨੇ ਨੂੰ ਸਾਧ ਨੇ ਸਾਨ੍ਹ ਵਰਗੇ ਸਰੀਰ ਨਾਲ ਬਾਂਹਾ ਵਿੱਚ ਕਲੀ ਵਰਗੀ ਕੁੜੀ ਨੂੰ ਸੰਕਜੇ ਵਿੱਚ ਲੈ ਲਿਆ,” ਤੇਰੇ ਵਰਗੀਆ ਬਥੇਰੀਆ ਆਈਆ। ਸ਼ੁਰੂ ਵਿੱਚ ਹੀ ਨੱਖਰੇ ਦਿਖਾਉਦੀਆ। ਫਿਰ ਆਪੇ ਚਾਟ ਤੇ ਪੈ ਜਾਦੀਆ। ਬਹੁਤ ਰਸਤੇ ਪਾਈਆਂ।” ਹੁਣ ਕਾਲੋ ਦਾ ਦਾਅ ਲੱਗ ਗਿਆ। ਉਸ ਨੇ ਸਾਧ ਬੋਦੀਆ ਤੋ ਫੜ ਲਿਆ। ਗੋਡਾ ਟਿਕਾਣੇ ਤੇ ਜੱੜ ਦਿੱਤਾ। ਲੋਕ
ਦਿਖਾਵੇ ਲਈ ਪਾਈ ਸਾਧ ਦੇ ਪਾਈ ਮੋਟੇ ਮਣਕਿਆਂ ਵਾਲੀ ਮਾਲਾ ਨੂੰ ਉਸ ਨੇ ਗੇੜਾਂ ਦੇ ਕੇ ਵਟਾ ਚਾੜ
ਦਿੱਤਾ। ਜੇ ਕਿਤੇ ਉਹ ਹੱਥ ਢਿਲਾ ਨਾ ਰੱਖਦੀ ਮਾਲਾ ਨੇ ਸੱਚੀ ਭਵਜਲ ਤਾਰ ਦੇਣਾ ਸੀ। ਅੰਨ੍ਹੇ ਦਾ ਜੱਫਾ ਪੈ ਗਿਆ। ਕਾਲੋ ਦਾ ਦਿਲ ਪੁਕਾਰਿਆ,” ਤੇਰੇ ਵਰਗੇ ਹਰਾਮੀ ਹੁੰਦੇ ਨੇ। ਬੱਚੇ ਹਰਾਮੀ ਨਹੀ ਜੰਮਦੇ। ਬੱਚੇ ਰੱਬ ਦੀ ਦੇਣ ਹੁੰਦੇ ਹਨ।” ਸਾਧ ਬੱਕਰੇ ਵਾਂਗ ਮੇਂਕਿਆ। ਸਾਰਾ ਕਮਰਾ ਗੂਝ ਪਿਆ। ਪਹਿਰੇਦਾਰ ਦਰਵਾਜਾ ਖੋਲ ਕੇ ਭੱਜ ਗਿਆ। ਉਹ ਆਪਣੇ ਕਦਮਾਂ ਦੀਆ ਡੀਗਾਂ ਗਿਣਦੀ ਹੋਈ ਬਾਹਰ ਨਿੱਕਲ ਗਈ।
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ।। ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ।।
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ।। ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ।।
ਸੱਸ ਬੈਠੀ ਰਾਹ ਦੇਖਦੀ ਸੀ। ਕਾਲੋ ਨੂੰ ਕਾਰ ਵਿੱਚ ਬੈਠਾ ਕੇ, ਉਹ ਸਾਧ ਦਾ ਧੰਨਵਾਦ ਕਰਨ ਗਈ। ਸਾਧ ਭੂਝੇ ਡਿੱਗਿਆ ਪਿਆ ਸੀ। ਉਠਿਆ ਨਹੀ ਗਿਆ, ਸ਼ਇਦ ਬਹੁਤ ਭਾਰਾ ਸੀ। ਉਨੀ ਪੈਰੀ ਉਹ ਵਾਪਸ ਆ ਗਈ। ਕਾਲੋ ਕੋਲੋ ਉਸ ਨੂੰ ਡਰ ਲੱਗਾ। ਘਰ ਆਕੇ ਉਸ ਨੇ ਨੰਹੁ ਦੇ ਪੈਰ ਫੱੜ ਲਏ,” ਧੀਏ ਅੰਨੀ ਮੈ ਹਾਂ। ਤੂੰ ਨਹੀ। ਅੱਖਾਂ ਹੁੰਦੀਆ ਹੋਈਆ। ਤੈਨੂੰ ਖੂਹ ਵਿੱਚ ਧੱਕਾ ਦੇ ਦਿੱਤਾ ਸੀ।” ਉਹ ਸੱਮਝ ਗਈ ਮੰਮੀ ਨੂੰ ਗਲਤੀ ਦਾ ਅਹਿਸਾਸ ਹੋ ਗਿਆ। ਮਾਂ ਦੇ ਗੱਲ ਲੱਗ ਗਈ। ਜਿਉ ਹੀ ਢਿੱਡ ਇੱਕ ਦੂਜੇ ਨਾਲ ਲੱਗੇ। ਸੱਸ ਮਾਂ ਨੇ ਕਿਹਾ,” ਕੁੜੇ ਤੇਰਾ ਪੇਟ ਤਾਂ ਪੁਰੇ ਅੱਕੜਾ ਵਿੱਚ ਹੈ। ਤੂੰ ਮਾਂ ਬੱਣਨ ਵਾਲੀ ਹੈ। ਤੇਜੀ ਗੱਲ ਸੁਣ ਇਸ ਨੂੰ ਡਾਕਟਰ ਦੇ ਲੈ ਕੇ ਜਾ।” ਤੇਜੀ ਮਾਂ ਕੋਲ ਆ ਗਿਆ,” ਕੀ ਗੱਲ ਆ। ਮੰਮੀ ਕੋਈ ਗੱਲ ਰੌਲਾਂ ਬਿੰਨ ਵੀ ਕਰ ਲਿਆ ਕਰੋ। ਦੱਸੌ ਕੀ ਗੱਲ ਹੈ?” ” ਮੈਨੂੰ ਕਿਸੇ ਨੇ ਦੱਸਿਆ ਨੀ, ਮੈ ਦਾਦੀ ਬੱਨਣ ਵਾਲੀ ਆ।” ” ਮੰਮੀ ਦੱਸਣ ਵਾਲੀ ਕੀ ਗੱਲ ਹੈ? ਦਾਦੀ ਤਾਂ ਤੂੰ ਇੱਕ ਦਿਨ ਬੱਨਣਾ ਹੀ ਸੀ। ਹੁਣ ਤਾਂ ਦੋ ਨਿਆਣੇ ਖਿੱਡਾਉਣ ਨੂੰ ਤਿਆਰ ਹੋ ਜਾ। ਇੱਕਠਾ ਹੀ ਕੰਮ ਨਿਬੇੜ ਦਿੱਤਾ।”
ਸਾਰੇ ਘਰ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਜਦੋ ਘਰ ਵਿੱਚ ਧੀ ਪੁੱਤਰ ਦੀਆ ਕਿਲਕਾਰੀਆ ਸੁਣਨ ਲੱਗੀਆ। ਕਾਲੋ ਨੇ ਪੇਪਰ ਉਤੇ ਲਿਖਣਾ ਸ਼ੁਰੂ ਕਿੱਤਾ। ਵੈਸ ਬਹੁਤੇ ਸਾਧ ਵੀ ਨਸ਼ੈ ਖਾਂ ਕੇ ਬਾਣੀ ਪੜ੍ਹਦੇ ਹਨ। ਘਰ ਵਿੱਚ ਸ਼ਰਾਬ ਦੀ ਬੋਤਲ ਰੱਖਣ ਦੀ ਥਾਂ, ਸਾਰੀ ਸਾਧ ਸੰਗਤ ਜੀ ਤੁਸੀ ਇੰਨੀ ਮਾਇਆ ਦਾਨ ਕਰਦੇ ਹੋ। ਤੁਹਾਨੂੰ ਇਡੇ ਵੱਡੇ ਘਰ ਮਾਹਾਰਾਜ ਨੇ ਦਿੱਤੇ ਹਨ। ਬੱਚਾ ਜੰਮਣ ਤੋ ਲੈ ਕੇ ਹਰ ਕੰਮ ਔਰਤ ਤੋ ਸੁ਼ਰੂ ਹੁੰਦਾ ਹੈ। ਔਰਤਾਂ ਹਿੰਮਤ ਕਰਨ, ਥੋੜੇ ਜਿਹੇ ਪੈਸੇ ਲਾ ਕੇ ਗੁਰੂ ਗ੍ਰੰਥਿ ਸਾਹਿਬ ਨੂੰ ਥੋੜੀ ਜਿਹੀ ਚਾਰ ਫੁੱਟ ਥਾਂ ਘਰ ਵਿੱਚ ਦੇ ਦਿਉ। ਸਾਰੇ ਟੱਬਰ ਦੇ ਮਾਹਾਰਾਜ ਮੱਥੇ ਲੱਗਣਗੇ ਲੇਖ ਸਿਧੇ ਹੋ ਜਣਗੇ। ਇਸ ਲਈ ਸਤਿਗੁਰਾਂ ਨੇ ਪੰਜਾਬੀ ਵਿੱਚ ਲਿਖਿਆ। ਆਪਣੇ ਪੜਨ ਲਈ, ਹੁਣ ਹੋਰ ਬਹੁਤ ਸਾਰੀਆ ਭਾਸ਼ਾ ਵਿਚ ਹੈ। ਇੰਟਰਨਿੰਟ ਉਤੇ ਅਰਥਾਂ ਸਮੇਤ ਪੜ੍ਹੀਏ। ਮਾਹਾਰਾਜ ਅੱਗੇ ਆਪ ਅਰਦਾਸ ਕਰੀਏ, ਅਰਥ ਆਪੇ ਸਿੱਖਾ ਦੇਣਗੇ। ਗੁਰੂ ਗ੍ਰੰਥਿ ਸਾਹਿਬ ਦੀ ਸੰਗਤ ਕਰੀਏ। ਆਪਣੇ ਆਪ ਭੇਤ ਆ ਜਾਵੇਗਾ। ਇਹੀ ਅਸਲੀ ਸਾਧ ਹੈ। ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ।। ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲ।। ਪੂਜਾ ਹੀ ਨਾ ਕਰੀਏ, ਪੂਜਾ ਕਰਨ ਨੂੰ ਸਤਿਗੁਰਾਂ ਨੇ ਮਨਾ ਕਿੱਤਾ ਹੈ। ਗਿਆਨ ਇੱਕਠਾਂ ਕਰਨਾ ਹੈ ਇਮਾਰਤਾ ਨੂੰ ਮੱਥੇ ਨਾ ਟੇਕਦੇ ਰਹਿ ਜਾਈਏ ਸੋਹਣੀਆ ਚੀਜ਼ਾ ਨੂੰ ਰੱਜ ਕੇ ਮਾਣੀਦਾ, ਹੰਢਾਈਦਾ ਹੈ। ਢੱਕਕੇ ਨਹੀ ਰੱਖੀਦਾ। ਪਿਉ ਗਲਤੀਆ ਨਹੀ ਚਿਤਾਰਦਾ। ਉਸ ਨੂੰ ਪੜ੍ਹ ਕੇ ਗਿਆਨ ਲਵੋ। ਮਾਹਾਰਾਜ ਨੂੰ ਅਤਰ ਛਿੱੜਕ ਕੇ ( ਅਤਰ ਹਿਰਨ ਦੀ ਨਾਬੀ ਜਾਣੀ ਦੀ ਉਸ ਦੇ ਅੰਦਰੋ ਕੱਢਦੇ ਨੇ ) ਰਮਾਲਿਆ ਵਿੱਚ ਲਪੇਟ ਕੇ ਦੂਰੋ ਹੀ ਮੱਥੇ ਨਾ ਟੇਕੋ। ਦੂਰੋ ਮੱਥਾਂ ਦੁਸ਼ਮਣ ਨੂੰ ਟੇਕਿਆ ਜਾਦਾ। ਪਿਆਰੇ ਦੀ ਬੁੱਕਲ ਵਿੱਚ ਬੈਠ ਕੇ ਦਿਲ ਦੀਆ ਗੱਲਾ ਕਰੀ ਦੀਆ ਨੇ। ਪਿਆਰਾ ਹਰ ਮੰਗੀ ਚੀਜ਼ ਦੇ ਦਿੰਦਾ। ਸਾਧਾਂ ਦੀਆ ਬੁੱਕਲਾ ਵਿਚੋ ਗੰਦ ਦੇ ਬਣੇ ਸਰੀਰ ਦਾ ਮੁਸ਼ਕ ਹੀ ਮਾਰਨਾ। ਸਾਰੇ ਜਣਦੇ ਆ ਸਰੀਰ ਕਿਮੇ ਤੇ ਕਿਹੜੀਆ ਹਾਲਤਾ ਵਿੱਚ ਬਣਦਾ ਹੈ। ਜੇ ਆਪਦੇ ਲੱਛਣ ਚੰਗ੍ਹੇ ਹੋਣ, ਇੰਨਾਂ ਨੂੰ ਕੋਈ ਔਰਤ ਪੱਕੀ ਹਰ ਵਕਤ ਕੋਲ ਰੱਖਣ ਲਈ ਲਈ ਸਾਰੀ ਦੁਨੀਆ ਵਿਚੋ ਨਾ ਲੱਭੇ। ਦੱਸਦੇ ਨੇ ਗੁਰੂ ਨਾਨਕ ਦੇ ਸਿੱਖ, ਉਸੇ ਦੇ ਘਰ ਵਿੱਚ ਛੜੇ ਤੇ ਵਿਆਹੇ ਵੀ ਛੱੜਿਆ ਵਾਂਗ ਛਾਲਾ ਮਾਰਦੇ ਫਿਰਦੇ ਹਨ। ਸਾਂਨ੍ਹ ਵਾਗ ਕਦਰੁਤੀ ਸਰੀਰਕ ਕਿਰਿਆ ਦੀ ਭੁੱਖ ਮਿਟਾਉਣ ਲਈ ਅੱਖਾਂ ਤੇ ਸਰੀਰਕ ਤੋਰਤੇ ਬਾਲਤਕਾਰ ਕਰਦੇ ਹਨ। ਮੈ ਗੁਆਹੀ ਦਿੰਦੀ ਹੈ। ਮੌਤ ਇਕਵਾਰ ਨਿਹਚੇਵਾਚਕ ਆਉਣੀ ਹੀ ਹੈ। ਜੁੰਮੇ ਵਾਰ ਇਹੋ ਜਿਹੇ ਸਾਂਧ ਹੋਣਗੇ।

Comments

Popular Posts