ਲੋਹੜੀ ਪੁਤੀਂ ਗੰਢੁ ਪਵੈ ਸੰਸਾਰਿ।।

ਸਤਵਿੰਦਰ ਕੌਰ ਸੱਤੀ (ਕੈਲਗਰੀ)- —

ਸਬਦਾ ਨੂੰ ਪੜ੍ਹ ਕੇ ਗਿਆਨ ਪ੍ਰਾਪਤ ਕਰਕੇ ਗਿਆਨ ਦੇ ਚਾਨਣ ਦੀ ਲੋਹੜੀ ਮਨਾਈਏ। ਰੇਡੀਓ ਇੰਟਰਨੈਟ ਤੇ ਪ੍ਰਿੰਟ ਮੀਡੀਏ ਵਾਂਗ ਸਬਦਾ ਨਾਲ ਪਿਆਰ ਕਰੀਏ। ਸਬਦ ਬੋਲ ਸੁਣ ਕੇ ਅਸੀ ਗੱਲ ਸੱਮਝਦੇ ਤੇ ਸੱਝਾਉਦੇ ਹਾਂ। ਸਬਦਾ ਤੋ ਗਿਆਨ ਪ੍ਰਾਪਤ ਕਰਕੇ ਜੀਵਨ ਨੂੰ ਹਨੇਰੇ ਤੋਂ ਤੇ ਅੰਧ ਵਿਸ਼ਵਾਸ ਵਿਚੋ ਕੱਢਕੇ ਜੀਣਾ ਸਿੱਖੀਏ। ਜਾਗਰਤੀ ਦੀਆ ਧੂਣੀਆ ਬਾਲੀਏ। ਲੋਹੜੀ ਨੂੰ ਪੈਸੇ, ਸੂਟ, ਗੁੜ, ਮੂੰਗਫਲੀ ਤੇ ਰੇਇਉੜੀਆ ਵੰਡਣ ਨਾਲ ਖੁਸ਼ੀਆ ਦੇ ਗੀਤ ਗਾਈਏ। ਮੁੱਕਤਸਰ ਦੀ ਮਾਗੀ ਨਹ੍ਹਾਂਈਏ। ਕੀ ਦੁਲੇ ਭੱਟੀ ਦੇ ਗੀਤ ਹੀ ਗਾਉਦੇ ਰਹਾਗੇ? ਜਾਂ ਉਸ ਵਰਗੇ ਧੀਆ ਦੀ ਇੱਜ਼ਤ ਦੇ ਰਾਖੇ ਵੀ ਬਣਾਗੇ।
ਰੱਬ ਨੇ ਪੰਜਾਬੀ ਮਾਂ ਬੋਲੀ ਦੀਆ ਸੇਵਾ ਲਾਈਆ। ਦੂਗਣੀ ਚੋਗਣੀਆ ਕਰੋ ਕਮਾਈਆ।
ਜੰਮੋ ਧੀਆ ਪੁੱਤਰਾ ਦੀਆ ਜੋੜੀਆ। ਵੰਡੋ ਦੋਨਾ ਦੀਆ ਰਲ ਮਿਲ ਕੇ ਲੋਹੜੀਆ।
ਵੰਡੋ ਗੁੜ, ਮੂਗਫਲੀ, ਰੇਇਉੜੀਆ। ਲਾਲ ਖਿਡਾਉਦੀਆ ਰਹਿਣ ਭਰਜਾਈਆ
ਹੁਬੀਆ ਨੀ ਸਮਾਉਦੀਆ ਮਾਈਆ। ਸਾਰਿਆ ਨੇ ਖੁਸ਼ੀ ਵਿੱਚ ਗੇੜੀਆ ਲਾਈਆ।
ਗਿਧੇ ਵਿੱਚ ਨੱਚ ਕੇ ਖੁਸ਼ੀਆ ਮਨਾਈਆ। ਦਿਉ ਅਸ਼ੀਰਵਾਦ ਜੀ ਸਭ ਨੂੰ ਵਧਾਈਆ।
ਲੋਹੜੀ ਖੁਸ਼ੀ ਦਾ ਪਰਤੀਕ ਹੈ। ਕੀ ਲੋਹੜੀ ਮੁੰਡੇ ਜੰਮਣ ਵਾਲਿਆ ਲਈ ਹੈ? ਕੀ ਖੁਸ਼ੀ ਮੁੰਡੇ ਵਾਲਿਆ ਦੇ ਘਰ ਹੀ ਹੈ? ਅਸੀ ਵਹੀਰਾ ਘੱਤ ਕੇ ਮੁੰਡਾ ਜੰਮੇ ਵਾਲੇ ਘਰ ਜਾਦੇ ਹਾ। ਉਨ੍ਹਾਂ ਦੇ ਮੂੰਹ ਤੱਕਦੇ ਹਾਂ ਕਿੰਨ੍ਹੇ ਕੁ ਖੁਸ਼ ਨੇ। ਉਨ੍ਹਾਂ ਨੂੰ ਮੱਲੋਮੱਲੀ ਖੁਸ਼ ਹੋ ਕੇ ਦਿਖਾਉਦੇ ਹਾਂ। ਖੁਸ਼ੀਆ ਸਾਂਝੀਆ ਜਰੂਰ ਕਰੀਏ। ਇਹੀ ਨਾ ਸੋਚੀਏ ਖੁਸੀਆ ਦੂਜਿਆ ਕੋਲ ਹੀ ਨੇ। ਖੁੱਸ਼ੀਆ ਸਾਡੇ ਅੰਦਰ ਨੇ। ਅੰਦਰੋ ਉਭਾਰਨ ਦੀ ਲੋੜ ਹੈ। ਆਪਦੇ ਘਰ ਦੀਆ ਖੁਸ਼ੀਆ ਨੂੰ ਕੁੰਢੇ ਮਾਰ ਕੇ ਜਾਦੇ ਹਾਂ। ਪ੍ਰਵਾਰ ਦੇ ਮੈਂਬਰ ਅੱਲਗ ਅੱਲਗ ਪਾਰਟੀਆ ਵਿੱਚ ਜਾਦੇ ਹਨ। ਸਾਡੇ ਕੋਲ ਆਪਦੇ ਪ੍ਰਵਾਰ ਨਾਲ ਮਿਲ ਕੇ ਬੈਠਣ ਦਾ ਸਮਾਂ ਨਹੀ। ਕੀ ਕਰੀਏ ਲੋਕ ਲਾਜ ਜਰੂਰੀ ਹੈ। ਤਾਂਹੀ ਪ੍ਰਵਾਰ ਖਿੰਡ ਰਹੇ ਨੇ। ਜੇ ਧੀ ਜੰਮਣ ਨਾਲ ਲੱਡੂ ਨਹੀ ਵੰਡੇ ਜਾਦੇ ਤਾਂ ਫਿਰ ਕਿਉ ਮੁੰਡਾ ਜੰਮੇ ਤੇ ਸਾਰੇ ਸ਼ਹਿਰ ਵਿੱਚ ਲੱਡੂ ਵੰਡੇ ਜਾਦੇ ਹਨ? ਕਿਉਕਿ ਮੁੰਡਾ ਜੰਮਣ ਵਾਲੇ ਚਹੁੰਦੇ ਨੇ। ਜੋ ਅਸੀ ਮੱਲ ਮਾਰੀ ਹੈ ਉਸ ਨੂੰ ਆਕੇ ਦੇਖੋ। ਸਾਡੀ ਪ੍ਰਸੰਸਾ ਕਰੋ, ਬਾਕੀ ਜੋ ਰਹਿ ਗਏ ਉਨ੍ਹਾਂ ਨੂੰ ਵੀ ਦੱਸੋ। ਜਸ਼ਨ ਮਨਾਏ ਜਾਦੇ ਹਨ। ਦਾਰੂ ਦੀਆ ਬੋਤਲਾ ਖੁਲਦੀਆ ਹਨ। ਕੁੜੀਆ ਪੈਦਾ ਕਰਨ ਵਾਲੇ ਕਿਸੇ ਨੂੰ ਕੁੜੀ ਦੇ ਜੰਮਣ ਦੀ ਖ਼ਬਰ ਵੀ ਨਹੀ ਦਿੰਦੇ। ਵਿਚਾਰੇ ਦੁਨੀਆ ਕੋਲੋ ਲੁਕਦੇ ਹਨ। ਜਿਮੇ ਕੋਈ ਗੁਨਾਅ ਹੋ ਗਿਆ ਹੋਵੇ। ਮਾਹਾਰਾਣੀ ਵਿਕਟੋਰੀਆ ਮੇਰੀ ਔਰਤ ਜਾਤ ਵਿਚੋ ਹੈ। ਦੁਨੀਆ ਉਤੇ ਬਹੁਤ ਰਾਜਨੀਤੀ ਵਿੱਚ ਆਏ। ਪਰ ਮਾਹਾਰਾਣੀ ਵਰਗਾਂ ਕੋਈ ਨਹੀ ਬਣ ਸਕਿਆ। ਭਾਰਤ ਵਿੱਚ ਇਧਰਾਂ ਗਾਧੀਂ ਸੀ। ਅੱਜ ਤੱਕ ਕਿਸੇ ਨੇ ਉਸ ਲੰਮਾ ਸਮਾਂ ਰਾਜ ਨਹੀ ਕੀਤਾ। ਬਾਕੀ ਜੋ ਅੰਤ ਵਿੱਚ ਹੋਇਆ। ਉਹ ਉਸ ਦੇ ਮੱਥੇ ਦਾ ਪਿਛਲਾ ਕਰਮ ਸੀ। ਸੋਨੀਆ ਗਾਂਧੀਂ ਵਰਗੀ ਔਰਤ ਰਾਜ ਗੱਦੀ ਦਾਨ ਕਰਨ ਵਾਲੀ ਦੇ ਮੁਕਾਬਲੇ ਕੋਈ ਮਰਦ ਪੂਰੀ ਦੁਨੀਆ ਉਤੇ ਨਹੀ ਲੱਭਣਾ। ਮਾਂ ਵਰਗਾ ਰਿਸ਼ਤਾ ਖ੍ਰੀਦ ਨਹੀ ਸਕਦੇ। ਮਾਂ ਆਪਦੀ ਹੋਂਦ ਗੁਆ ਕੇ। ਬੱਚੇ ਉਤੇ ਪੂਰੀ ਜਿੰਦਗੀ ਨਿਸ਼ਾਵਰ ਕਰ ਦਿੰਦੀ ਹੈ। ਮਹਿਬੂਬਾ ਕਰਕੇ ਮਾਂਪੇ ਤੇ ਦੁਨੀਆ ਸਾਰੀ ਛੱਡ ਦਿੱਤੀ ਜਾਦੀ ਹੈ। ਧੀ ਬਾਪ ਦੇ ਵਿਹੜੇ ਦੀ ਸੁੱਖ ਮੰਗਦੀ ਹੈ। ਰੱਬ ਕੋਲੋ ਵੀਰ ਦੀ ਮੰਗ ਕਰਦੀ ਹੈ। ਬਹਾਨਾ ਬਹੁਤ ਵਧੀਆ ਦੱਸਦੀ ਹੈ।
ਇੱਕ ਵੀਰ ਦੇਈ ਵੇ ਰੱਬਾ, ਮੇਰੀ ਸਾਰੀ ਉਮਰ ਦੇ ਮਾਂਪੇ।
ਇੱਕ ਵੀਰ ਦੇਈ ਵੇ ਰੱਬਾ, ਸੌਉ ਖਾਣ ਨੂੰ ਬੜਾ ਜੀਅ ਕਰਦਾ।
ਮਾਂਪੇ ਕਿਉਂ ਕੱਲੇ ਪੁੱਤਰਾ ਨੂੰ ਹੀ ਮਾਣ ਦਿੰਦੇ ਹਨ। ਧਰਮ ਤੋਂ ਵਗੈਰ ਸਾਡੀ ਜਿੰਦਗੀ ਵਿੱਚ ਕੁੱਝ ਵੀ ਨਹੀ ਹੈ। ਅਸੀ ਧਰਮ ਦੇ ਰਸਤੇ ਉਤੇ ਤੁਰ ਜਰੂਰ ਪੈਦੇ ਹਾਂ। ਤੁਰਦੇ ਕਿਥੇ ਹਾਂ। ਰਸਤੇ ਵਿੱਚ ਠੇਡੇ ਖਾਦੇ ਹਾਂ। ਤੁਰਾਂਗੇ ਉਸ ਦਿਨ ਜਿਸ ਦਿਨ ਆਪ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਕੇ ਉਸ ਦੇ ਸੰਗ ਇਕ ਇਕ ਸਬਦ ਦੀ ਵਿਚਾਰ ਕਰਦੇ ਹੋਏ ਚੱਲਾਗੇ।
ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥
ਫਿਰ ਬੱਚ ਜਾਮਾਗੇ, ਪੰਡਤਾ ਤੋ ਜੋ ਗਿਆਨੀ ਬਣ ਕੇ ਵੀ ਸਾਨੂੰ ਕੁਰਾਹੇ ਪਾਉਦੇ ਨੇ। ਮਾਹਾਰਾਜ ਦੇ ਅੱਗੇ ਗਿਆਨੀ ਜੀ ਨੂੰ ਨੋਟ ਦੇ ਕੇ ਅਰਦਾਸ ਕਰਨ ਲਈ ਅਰਜ ਕੀਤੀ ਜਾਦੀ ਹੈ। ਗਿਆਨੀ ਜੀ ਅਰਦਾਸ ਕਰਦੇ ਨੇ। ਪੁਤੀਂ ਗੰਢੁ ਪਵੈ ਸੰਸਾਰਿ।। ਇਹ ਉਹੀ ਮੁੱਲ ਦੀ ਅਰਦਾਸ ਕਰਾਉਣ ਵਾਲੇ ਹੀ ਜੁਆਬ ਦੇ ਸਕਦੇ ਹਨ। ਕਿ ਪੁੱਤਰ ਦੀ ਦਾਤ ਮਿਲ ਗਈ। ਜਿਸ ਰੱਬ ਮੁਹਰੇ ਅਰਦਾਸ ਕਰਨ ਲਈ ਗਿਆਨੀ ਜੀ ਨੂੰ ਵਿਚੋਲਾ ਬਣਾਉਦੇ ਹੋ। ਵਿਚੋਲਾ ਤਾਂ ਦੁਨੀਆ ਦਾ ਹੀ ਪਾਪੜ ਵੇਲ ਕੇ ਕਿੰਨ੍ਹੇ ਉਹਲੇ ਰੱਖ ਕੇ ਬੇਜੋੜ ਜੋੜਆ ਬਣਾ ਕੇ ਡੋਬ ਜਾਦਾ ਹੈ। ਉਹ ਰੱਬ ਸਾਣੇ ਅੰਦਰ ਮਨ ਵਿੱਚ ਹੈ। ਜੋ ਸਰੀਰ ਨੂੰ ਨੱਚਾ ਰਿਹਾ ਹੈ। ਹੁਣ ਦੱਸੋ ਮਨ ਵਿੱਚ ਬੈਠੇ ਰੱਬ ਨੂੰ ਤੁਹਾਡੀ ਅਵਾਜ ਸੁਣੇਗੀ ਜਾਂ ਤੁਹਾਨੂੰ ਗੁੰਮਰਾਹ ਕਰਨ ਵਾਲੇ ਤੀਜੇ ਬੰਦੇ ਦੀ। ਪੁੱਤਰ ਜੰਮੇ ਦਾਤ ਹੈ ਧੀ ਜੰਮੇ ਪੱਥਰ ਹੈ। ਫਿਰ ਤਾਂ ਧੀ ਮੰਗਣ ਵਾਲਿਆ ਨੂੰ ਗਿਆਨੀ ਜੀ ਤੋਂ ਅਰਦਾਸ ਕਰਾਉਣੀ ਚਹੀਦੀ ਹੈ। ਰੱਬ ਜੀ ਪੱਥਰ ਸਿਟੋ ਜੀ। ਕੀ ਪੱਤਾ ਰੱਬ ਸੱਚੀ ਪੱਥਰ ਸਿੱਟ ਦੇਵੇ। ਸੱਚੀ ਮੁੱਚੀ ਦਾ ਗਿਆਨ ਪ੍ਰਗਟ ਹੋ ਜਾਵੇ। ਇਹ ਕੌਮ ਨੂੰ ਗੰਮਰਾਹ ਕਰਨੋ ਹੱਟ ਜਾਣ। ਤਾਂ ਹੀ ਕੌਮ ਦੀ ਚੜਦੀ ਕਲਾ ਹੋ ਸਕਦੀ ਹੈ। ਨੋਟ ਇੱਕਠੇ ਕਰਨ ਲਈ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਬਾਣੀ ਦੀ ਇੱਕ ਪੰਗਤੀ ਨੂੰ ਲੈ ਕੇ ਬਾਣੀ ਦੇ ਗਲਤ ਅਰਥ ਸੱਮਝਾਏ ਜਾਦੇ ਹਨ। ਇਸੇ ਪੰਗਤੀ ਤੋਂ ਪਹਿਲੀ ਪੰਗਤੀ ਨੂੰ ਪਹਿਲਾ ਪੜ੍ਹੀਏ। ਜਿਮੇ ਮਾਹਾਰਾਜ ਨੇ ਆਪ ਉਚਾਰਿਆ ਹੈ। ਗੋਰੀ ਸੇਤੀ ਤੂਟੈ ਭਤਾਰੁ।। ਪੁਤਂੀ ਗੰਢੁ ਪਵੈ ਸੰਸਾਰਿ।। ਸਬਦ ਅਰਥ ਹਨ। ਜਦੋ ਪਤਨੀ ਨਾਲ ਪਤੀ ਦੀ ਅਣਬਣ ਹੁੰਦੀ ਵੀ ਹੈ। ਪੁੱਤਰ ਜੰਮਣ ਜਾਂ ਪੁੱਤਰ ਦੇ ਪਿਆਰ ਦੇ ਗੁਲਾਮ ਹੋ ਕੇ ਮੱਲੋ ਮੱਲੀ ਵੀ ਬੱਦੇ ਰਹਿੰਦੇ ਹਨ। ਪੁੱਤਰ ਕਰਕੇ ਸੰਸਾਰ ਵਿੱਚ ਦੋਨਾ ਵਿਚਕਾਰ ਸਬੰਦ ਬਣਿਆ ਰਹਿੰਦਾ ਹੈ। ਬਾਣੀ ਦੇ ਇਸੇ ਅਸ਼ੀਰਬਾਦ ਕਰਕੇ ਦੁਨੀਆ ਅੱਗੇ ਪਿਆਰ ਨਾਲ ਪ੍ਰਫੁਲਤ ਹੋ ਰਹੀ ਹੈ। ਰੱਬ ਨੇ ਆਪ ਨੂੰ ਬਾਪ ਤੇ ਜੀਵਾ ਨੂੰ ਬਾਲਕ ਕਿਹਾ ਹੈ।
ਪਿਤਾ ਹਮਾਰੋ ਵਡ ਗੋਸਾਈ ॥ ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥ ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥ ਜਗਤ ਪਿਤਾ ਮੇਰੈ ਮਨਿ ਭਾਇਆ ॥੩॥ ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥ ਏਕੈ ਠਾਹਰ ਦੁਹਾ ਬਸੇਰਾ ॥ ਕਹੁ ਕਬੀਰ ਜਨਿ ਏਕੋ ਬੂਝਿਆ ॥ ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥
ਨਾ ਹੀ ਹੋਰ ਕਿਤੇ ਵੀ ਮਾਹਾਰਾਜ ਨੇ ਲਿਖਿਆ ਹੈ। ਕੱਲੇ ਪੁੱਤਰਾ ਦੀਆ ਹੀ ਅਰਦਾਸਾ ਕਰੋ ਤੇ ਧੀਆ ਨਾ ਜੰਮਣ ਦੀਆ ਅਰਦਾਸਾ ਕਰੋ। ਮਾਹਾਰਾਜ ਬਾਰ ਬਾਰ ਕਹਿ ਰਹੇ ਨੇ। ਅਸੀ ਦੁਨੀਆ ਵਿੱਚ ਦੇਣ ਲੈਣ ਪੂਰਾ ਕਰਨ ਲਈ ਜਨਮ ਲੈਦੇ ਹਾਂ। ਜਿਸ ਨਾਲ ਸਾਡਾ ਦੇਣ ਲੈਣ ਵਾਹ ਪਿਛਲੇ ਕਰਮਾਂ ਜਨਮਾ ਵਿਚ ਹੋਇਆ ਹੀ ਨਹੀ। ਉਸ ਜੀਵ ਨਾਲ ਮਿਲਾਪ ਕਿਮੇ ਹੋਵੇਗਾ? ਜਾਂ ਗਿਆਨੀ ਜੀ ਜੇਬ ਵਿਚੋ ਕੱਢ ਕੇ ਦੇ ਦੇਵੇਗਾ।
ਧਨਾਸਰੀ ਮਹਲਾ ੧ ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥ ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥੧॥
ਜਿਆਦਾ ਤਰ ਭੈਣ ਭਰਾ ਦੇ ਪਿਆਰ ਵਿੱਚ ਕੋਈ ਕਮੀ ਨਹੀ। ਜਿਥੇ ਸਾਡੇ ਵਿੱਚ ਮਰਦ ਔਰਤ ਵਿੱਚ ਕੋਈ ਰਿਸ਼ਤਾ ਨਹੀ ਹੁੰਦਾ ਅਸੀ ਭੈਣ ਭਰਾ ਦਾ ਨਾਂਮ ਦਿੰਦੇ ਹਾਂ ਕਿਉਕਿ ਇਸ ਰਿਸ਼ਤੇ ਵਿੱਚ ਜਿਹੜੀ ਪਵਿੱਤਰਤਾ ਹੈ। ਸਾਨੂੰ ਮਜਬੂਤ ਕਰਦੀ ਹੈ ਕਿ ਸਾਡਾ ਆਚਰਣ ਪਵਿੱਤਰ ਹੈ। ਪਰ ਕਈ ਭੈਣ ਦੀ ਆਂੜ ਵਿੱਚ ਭੈਣ ਕਹਿ ਕੇ ਇੱਜਤ ਦੀਆ ਧੱਜੀਆ ਉਡਾ ਦਿੰਦੇ ਨੇ। ਇਥੇ ਮੈ ਉਦਾਰਣ ਦੇਦੀ ਜਾਮਾ, ਇੱਕ ਉਹ ਵੀ ਆਪ ਨੂੰ ਮਰਦ ਕਹਾਉਦੇ ਨੇ ਜੋ ਆਪਦੇ ਨੀਜੀ ਕੰਮ ਕੱਢਣ ਲਈ ਔਰਤ ਦੀ ਇੱਜਤ ਉਤੇ ਝੂਠਾ ਧੱਬਾ ਲਾਉਦੇ ਨੇ। ਸਾਡੇ ਰਾਖੇ ਆੜ ਵਿਚ ਪੱਤ ਉਤਾਰਦੇ ਨੇ। ਇੱਕ ਮਰਦ ਉਹ ਵੀ ਨੇ ਜੋ ਆਪਦੀਆ ਭੈਣਾ ਹੋਣ ਦੇ ਬਾਵਜੂਦ ਬੇਗਾਨੀ ਧੀ ਦੇ ਸਿਰ ਉਤੇ ਹੱਥ ਧਰਦੇ ਨੇ। ਸੰਸਾਰ ਉਤੇ ਇਹੋ ਜਿਹੇ ਦੇਵਤੇ ਦੂਲੇ ਭੱਟੀ ਵਿਰਲੇ ਹਨ। ਸੋਨਾ ਸੱਮਝਦੀ ਸੀ, ਕੋਹੇਨੂਰ ਨਿਕਲੇ। ਰੱਬ ਵਰਗੇ ਕੰਚਨ, ਸਰਦਾਰ ਵੀਰ ਨਿੱਕਲੇ।

Comments

  1. dono hath jod k tuanu pyar bheri ssa ji, thuadey te waheguru ji d rehmet hai, jo tusi itni uch buddi dey malik ho, me akal purkh agey ardas krda haan,k waheyguru ji thuanu hor himat bekhsen,ta k tusi lmbey smey tk eh uprala krdey rho, te sadey jey mnd buddi jeevaan nu restey dikhandey rho......

    ReplyDelete

Post a Comment

Popular Posts