ਬੱਚੇ ਵੀ ਗੱਲ਼ਤ ਸਹੀਂ ਦੀ ਪਹਿਚਾਨ ਜਾਣਦੇ ਹਨ

-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਬੱਚੇ ਆਪ ਵੀ ਗੱਲ਼ਤ ਸਹੀਂ ਦੀ ਪਹਿਚਾਨ ਜਾਣਦੇ ਹਨ। ਕੁੱਝ ਹਫ਼ਤੇ ਪਹਿਲਾਂ ਮੈਂ ਆਪਣੇ ਹੀ ਦੋਸਤ ਦੀ ਰਾਏਂ ਦੇਣ ਨਾਲ ਫੇਸਬੁੱਕ ਸਈਨ ਕਰ ਲਈ। ਇਸ ਬਾਰੇ ਮੈਂ ਆਪਣੀ ਬੇਟੀ ਤੋਂ ਮੱਦਦ ਲਈ। ਉਸ ਤੋਂ ਥੋੜਾਂ ਜਿਹਾ ਸਿੱਖਣ ਹੀ ਲੱਗੀ ਸੀ। ਤਾਂ ਉਸ ਨੇ ਕਿਹਾ,” ਮੰਮ ਤੁਸੀਂ ਇਸ ਤੋਂ ਕੀ ਕਰਾਉਣਾਂ ਸੀ? ਇਹ ਤਾ ਬੱਚਿਆਂ ਦੀ ਖੇਡ ਹੈ। ” ਮੈਂ ਕਿਹਾ,” ਜਿਉਂ ਜਿਉਂ ਅਸੀਂ ਬੁੱਢੇ ਹੁੰਦੇ ਹਾਂ। ਬੱਚੇ ਹੀ ਬੱਣਦੇ ਜਾਂਦੇ ਹਾਂ। ਤਾਂਹੀਂ ਤਾਂ ਤੇਰੇ ਕੋਲੋਂ ਸਿੱਖਣਾਂ ਪੈ ਰਿਹਾ ਹੈ। ਬੇਟੀ ਨੇ ਆਪਣੇ ਦੋਸਤਾਂ ਨੂੰ ਵੀ ਦੱਸਿਆ,” ਹੁਣ ਮੇਰੀ ਮੰਮੀ ਫੇਸ ਬੁੱਕ ਤੇ ਜਾਇਆ ਕਰੇਗੀ। ਤੁਸੀਂ ਵੀ ਉਸ ਨੂੰ ਸਈਨ ਕਰ ਲੈਣਾਂ। ਮੰਮੀ ਨੂੰ ਵੀ ਦੋਸਤ ਬੱਣਾਂ ਲੈਣਾਂ। ” ਜਿਥੇ ਅਸੀਂ ਬੈਠਦੇ ਹਾਂ। ਅੱਗੇ ਟੈਲੀਵੀਜ਼ਨ ਪਿਆ ਹੈ। ਉਸ ਅੱਗੇ ਯੂ ਵਾਂਗ ਸੋਫ਼ੇ ਪਏ ਹਨ। ਇੱਕ ਸੋਫ਼ਾਂ ਮੇਰਾ ਹੀ ਹੈ। ਮੈਂ ਉਥੇ ਬੈਠ ਕੇ ਲਿੱਖਦੀ ਹਾਂ। ਇੱਕ ਹੋਰ ਸੋਫਾਂ ਮੇਰੇ ਮੋਡੇ ਦੇ ਉਪਰ ਵਾਲੇ ਪਾਸੇ ਹੈ। ਜਿਥੇ ਮੇਰੇ ਪਤੀ, ਬੇਟਾ ਜਾਂ ਬੇਟੀ ਬੈਠਦੇ ਹਨ। ਉਨ੍ਹਾਂ ਨੂੰ ਮੇਰਾ ਲੈਪਟੋਪ ਦਿਸਦਾ ਹੁੰਦਾ ਹੈ। ਕਹਾਣੀ ਲਿੱਖਾਂ ਤਾਂ ਉਹ ਪੜ੍ਹ ਨਹੀਂ ਸਕਦੇ। ਪਤੀ ਜੀ ਹਿੰਦੀ ਅੰਗਰੇਜ਼ੀ ਦੇ ਮਾਹਰ ਹਨ। ਜਿਉਂ ਹੀ ਮੈਂ ਫੇਸਬੁੱਕ ਤੇ ਜਾਂਦੀ ਹਾਂ। ਸੱਚ ਦੱਸ ਰਹੀ ਹਾਂ। ਦੋ ਹਫ਼ਤਿਆਂ ਵਿੱਚ ਮੈਨੂੰ ਚਾਰ ਕੁ ਕੁੜੀਆਂ ਦੇ ਜੁਆਬ ਸੁਆਲ ਆਏ ਹਨ। ਦੋ ਕੁੜੀਆਂ ਨਾਲ ਚਾਰਟ ਤੇ ਗੱਲ ਹੋਈ ਹੈ। ਪਰ ਮਰਦ ਝੱਟ ਜੱਮਪ ਕਰ ਦਿੰਦੇ ਹਨ। ਨਾਲ ਫੋਟੋ ਆ ਜਾਂਦੀ ਹੈ। ਕਈ ਵਾਰ ਤਾਂ ਕੰਮਪੀਊਟਰ ਬੰਦ ਕਰਨਾਂ ਪੈਦਾ ਹੈ। ਗੱਲਾਂ ਸਭ ਦੀਆਂ ਇਕੋ ਹਨ। ਭਾਵੇਂ ਸਾਰਾ ਕੁੱਝ ਜਾਣਕਾਰੀ ਵਾਲੀ ਥਾਂ ਤੇ ਲਿਖਿਆ ਹੈ। ਫਿਰ ਵੀ ਪੁੱਛਦੇ ਹੀ ਹਨ,
‘ਕਿਥੇ ਰਹਿੰਦੇ ਹੋ? ਪਿਛਾਂ ਕਿਥੋਂ ਦਾ ਹੈ? ਕੀ ਹਾਲ ਹੈ? ਹੋਰ ਸੁਣਾਓ। ਕੁੱਝ ਨਮਾਂ ਦੱਸੋ। ਬੜੀਆਂ ਸੋਹਣੀਆਂ ਗੱਲ਼ਾਂ ਕਰਦੇ ਹੋ। ਇਹ ਮੇਰਾ ਫੋਨ ਨੰਬਰ ਈ-ਮੇਲ ਹੈ। ਸੰਮਪਰਿਕ ਕਰੋਂ।’ ਬੱਚਿਆਂ ਤੇ ਪਤੀ ਬਾਰੇ ਕਿਸੇ ਨੇ ਵੀ ਨਹੀਂ ਪੁੱਛਿਆ।
ਬਾਪ ਰੇ ਇੰਨੇ ਸਵਾਲ ਤਾਂ ਰਿਸ਼ਤਾਂ ਕਰਨ ਵਾਲੇ ਵੀ ਨਹੀਂ ਪੁੱਛਦੇ। ਸਭ ਦੇ ਇਕੋ ਸੁਆਲ ਹਨ। ਕੋਈ ਕੰਮ ਦੀ ਗੱਲ ਨਹੀਂ। ਇੰਨਾਂ ਸਮਾਂ ਖ਼ਰਾਬ ਕਰਦੇ ਹਨ। ਕਈ ਤਾਂ ਵਹਿਲੇ ਹੀ ਟਇਮ ਪਾਸ ਕਰਦੇ ਹਨ।
ਬੱਚੇ ਸੱਭ ਜਾਣਦੇ ਹਨ। ਦੁਨੀਆਂ ਕਿਵੇ ਚੱਲਦੀ ਹੈ। ਸਾਨੂੰ ਲੱਗਦਾ ਹੈ। ਅਸੀਂ ਹੀ ਸਾਰਾਂ ਕੁੱਝ ਜਾਣਦੇ ਹਾਂ। ਸਾਨੂੰ ਬੱਚਿਆਂ ਨੂੰ ਵੀ ਸੁੱਣਨਾਂ ਚਹੀਦਾ ਹੈ। ਇੱਕ ਔਰਤ ਸਾਰੀ ਦਿਹਾੜੀ ਫੋਨ ਤੇ ਗੱਲ਼ਾਂ ਕਰਦੀ ਰਹਿੰਦੀ ਸੀ। ਬੱਚੇ ਕੋਈ ਗੱਲ ਪੁੱਛਦੇ ਹਨ। ਤਾਂ ਬੱਚਿਆਂ ਨੂੰ ਕਹਿੰਦੀ ਹੈ,” ਮੂੰਹ ਤੇ ਥੱਪੜ ਮਾਰੂ। ਟਿਕ ਕੇ ਬੈਠੋਂ। ਦੋ ਮਿੰਟ ਖਹਿੜਾਂ ਵੀ ਛੱਡ ਦਿਆ ਕਰੋਂ। ” ਬੱਚਿਆਂ ਵੱਲ ਕੋਈ ਧਿਆਨ ਨਹੀਂ ਹੈ। ਜਿੰਨ੍ਹਾਂ ਚਿਰ ਘਰ ਦੇ ਸਾਰੇ ਭਾਂਡੇ ਝੂਠੇ ਨਹੀਂ ਹੋ ਜਾਂਦੇ। ਉਹ ਭਾਡੇ ਸਾਫਂ ਨਹੀਂ ਕਰਦੀ।
2000 ਵਿੱਚ ਮੈਂ ਹੱਥ ਨਾਲ ਲਿਖਕੇ ਫੈਕਸ ਰਾਹੀ ਰਚਨਾਂ ਭੇਜਦੀ ਹੁੰਦੀ ਸੀ। ਸੰਪਾਦਕ ਨੂੰ ਆਪ ਟੈਪਇੰਗ ਕਰਨਾਂ ਪੈਂਦਾ ਸੀ। ਛੱਪਦੇ ਜਰੂਰ ਸਨ। ਬਹੁਤ ਧੰਨਵਾਦੀ ਹਾਂ। ਮੈਂ ਜਿਉਂ ਹੀ ਲੈਪਟੋਪ ਖ੍ਰੀਦਿਆ ਬੇਟੀ ਨੇ ਕਿਹਾ ਸੀ, ” ਮੰਮੀ ਤੁਸੀਂ ਸਾਡੇ ਵਾਲੇ ਹੀ ਕੰਮਪੀਊਟਰ ਵਰਤ ਸਕਦੇ ਹੋ। ” ਬੇਟੇ ਨੂੰ ਵੀ ਹੈਰਾਨੀ ਹੋਈ ਸੀ। ਮੇਰਾ ਬੇਟਾ ਇੰਡੀਆ ਗਿਆ ਹੋਇਆ ਸੀ। ਬੇਟੀ ਨੇ ਆਪਣੇ ਭਰਾਂ ਨੂੰ ਦੱਸਿਆ, “ਮੰਮੀ ਨੇ ਲੈਪਟੋਪ ਖ੍ਰੀਦਿਆ ਹੈ। ਉਸੇ ਵਿੱਚ ਮੰਮ ਰੁੱਝੀ ਰਹਿੰਦੀ ਹੈ। ” ਉਸ ਨੇ ਵੀ ਫੋਨ ਤੇ ਮੈਨੂੰ ਪੁੱਛਿਆ,” ਕੀ ਮੰਮ ਤੁਸੀਂ ਪੜ੍ਹਾਈ ਸ਼ੁਰੂ ਕਰਨੀ ਹੈ? ਹੋਰ ਕੰਮ ਮੁੱਕ ਗਏ। ਰੋਟੀਆਂ ਕੌਣ ਪਕਾਇਆ ਕਰੇਗਾ।” ਮੈਂ ਕਿਹਾ,” ਤੇਰੀ ਬਹੂ ਆਉਣ ਵਾਲੀ ਹੈ। ਤੁਸੀਂ ਵੀ ਦੋਂਨੇ 18 ਸਾਲ ਤੋਂ ਉਪਰ ਹੋ ਗਏ। ਕਨੇਡਾ ਕਨੂੰਨ ਮੁਤਾਬਕ, ਮੈ ਰਿਟਾਇਰ ਹੋ ਗਈ। ਵੱਹੁਟੀ ਰੋਟੀਆਂ ਬੱਣਾਇਆ ਕਰੇਗੀ। ” ਬੇਟਾ ਮੈਨੂੰ ਕਹਿ ਰਿਹਾ ਸੀ,” ਇਸ ਦਾ ਮੱਤਲੱਭ ਤੁਹਾਨੂੰ ਨੌਕਰਾਣੀ ਚਾਹੀਦੀ ਹੈ। ਤਾਂਹੀਂ ਤੁਸੀਂ ਕਹੀ ਜਾਂਦੇ ਹੋ। ਵਿਆਹ ਕਰਾਂ ਲਾਂ। ਮੇਰੀ ਵਾਈਫ਼ ਨੇ ਰੋਟੀਆਂ ਨਹੀਂ ਬੱਣਾਂਉਣੀਆਂ। ਫਿਰ ਉਸ ਨਾਲ ਕੰਮ ਪਿੱਛੇ ਲੜੋਗੇ। ਉਸ ਨੇ ਕੰਮ ਨਹੀਂ ਕਰਿਆ ਕਰਨਾਂ। ਜੇ ਤੁਸੀਂ ਆਂਏਂ ਕਰਨੀ। ਅਸੀਂ ਅੱਲਗ ਹੋ ਜਾਣਾਂ ਹੈ। ” ਪੁੱਤ ਕਮਾਲ ਹੋ ਗਈ। ਇਸ ਦਾ ਮੱਤਲੱਬ ਮੈਂ ਘਰ ਦਾ ਕੰਮ ਕਰਦੀ ਹਾਂ। ਮੈਂ ਨੌਕਰਾਣੀ ਹਾਂ। ਠੀਕ ਹੈ। ਸਾਰੇ ਆਪੋਂ ਆਪਣੇ ਕੰਮ ਆਪ ਕਰਿਆ ਕਰਇਓ। ਮੈਨੂੰ ਵੀ ਮਨ ਤੇ ਇੰਨ੍ਹਾਂ ਬੋਝ ਪਾਉਣ ਦੀ ਕੀ ਲੋੜ ਹੈ? ” ” ਤੁਸੀਂ ਤਾਂ ਸਾਡੇ ਮੰਮੀ ਹੋ। ਨੌਕਰ ਤਾਂ ਹੋ ਨਹੀਂ ਸਕਦੇ। ਮੈਂ ਮੰਮੀ ਨੂੰ ਬਹੁਤ ਪਿਆਰ ਕਰਦਾ ਹਾਂ। ” ਮੈਂ ਕਿਹਾ,” ਫਿਰ ਉਹ ਵੀ ਸਾਡੀ ਬਹੂ ਹੋਵੇਗੀ। ਸੇਵਾ ਤਾਂ ਉਸ ਨੂੰ ਕਰਨੀ ਹੀ ਪੈਣੀ ਹੈ। ਮੁੰਡਾ ਜਿਉਂ ਪਾਲਿ਼ਆਂ ਹੋਇਆ ਦੇਣਾ ਹੈ। ”
ਅੱਗੇ ਹੰਦਾ ਸੀ, ਕਿ ਰਿਸ਼ਤੇ ਕਇਮ ਰੱਖਣ ਲਈ, ਹਰ ਪੱਖੋਂ ਕੋਸ਼ਸ਼ ਕੀਤੀ ਜਾਂਦੀ ਸੀ। ਹੁਣ ਤਾਂ ਕਿਸੇ ਕੋਲੇ ਂਸਮਾਂ ਨਹੀਂ ਹੈ। ਨਾਂ ਹੀ ਕਿਸੇ ਤੱਕ ਕੋਈ ਜਰੂਰਤ ਹੈ। ਹਰ ਬੰਦੇ ਕੋਲ ਹਰ ਚੀਜ਼ ਹੈ। ਅਸੀਂ ਜੋਂ ਚੀਜ਼ਾਂ ਸਾਰੀ ਉਮਰ ਵਿੱਚ ਹਾਸ਼ਲ ਨਹੀ ਕਰ ਸਕੇ। ਸਾਡੇ ਬੱਚਿਆਂ ਕੋਲੇ ਹਨ। ਉਹ ਇਸ਼ਾਂਰਾਂ ਕਰਦੇ ਹਨ। ਅਸੀਂ ਝੱਟ ਲੈ ਦਿੰਦੇ ਹਾਂ। ਆਪਣੇ ਬਾਰੇ ਕਦੇ ਸੋਚਿਆ ਵੀ ਨਹੀਂ। ਅਸੀਂ ਤਾਂ ਇਹੀ ਸੋਚਦੇ ਹਾਂ। ਬੱਚੇ ਸਾਡਾ ਸਹਾਰਾਂ ਹਨ। ਸਾਡਾ ਭਵਿੱਖ ਹਨ। ਬੱਚੇ ਕੀ ਸੋਚਦੇ ਹਨ। ਬੱਚਿਆਂ ਤੋਂ ਕਦੇ ਪੁੱਛਿਆ ਹੀ ਨਹੀਂ ਹੈ? ਕਿਉਂ ਕਿ ਅੱਜ ਤੱਕ ਅਸੀਂ ਇਹੀ ਨਹੀਂ ਜਾਣ ਸਕੇ। ਅਸੀਂ ਕੀ ਚਹੁੰਦੇ ਹਾਂ? ਅਸੀਂ ਆਪ ਕੀ ਹਾਂ? ਆਪਣੇ ਅੰਦਰ ਨੂੰ ਕਦੇ ਖੋਜਿਆ ਹੀ ਨਹੀਂ। ਬੱਚਿਆਂ ਤੋਂ ਕੀ ਪੁੱਛਣਾਂ ਹੈ? ਬੱਚੇ ਤਾ ਬੱਚੇ ਹਨ। ਮਰਜ਼ੀ ਸਾਡੀ ਚੱਲਣੀ ਚਾਹੀਦੀ ਹੈ। ਅਸੀਂ ਉਹੀ ਕਰਨਾਂ ਤੇ ਬੱਚਿਆਂ ਤੋਂ ਕਰਾਉਣਾ ਹੈ। ਜੋ ਲੋਕਾਂ ਨੂੰ ਚੰਗ੍ਹਾਂ ਲੱਗਦਾ ਹੈ। ਲੋਕਾਂ ਦਾ ਮੂੰਹ ਰੱਖਣ ਲਈ ਆਪਣੇ ਬੱਚਿਆ ਦੇ ਗੋਲੀਂ ਵੀ ਮਾਰ ਦਿੰਦੇ ਨੇ। ਲੋਕ ਲਾਜ਼ ਜਰੂਰੀ ਹੈ। ਕੱਲ ਹੀ ਖ਼ਬਰਾਂ ਵਿੱਚ ਸੀ। ਬਾਪ ਨੇ ਜੁਆਨ ਧੀ ਨੂੰ ਕਿਸੇ ਮੁੰਡੇ ਨਾਲ ਦੇਖ ਲਿਆ। ਮੁੰਡਾ, ਧੀ, ਆਪਣਾਂ ਪੁੱਤ, ਸਭ ਗੋਲੀਂ ਨਾਲ ਮਾਰ ਦਿੱਤੇ। ਜੁਆਨ ਧੀ ਨੂੰ ਸਮੇਂ ਸਿਰ ਵਿਆਹੁਣਾਂ ਨਹੀਂ ਤਾਂ ਹੋਰ ਕੀ ਹੋ ਸਕਦਾ ਹੈ? ਹਰ ਬੰਦਾ ਆਪ ਕਾਂਮ ਕਰਦਾ ਹੈ, ਤਾਂ ਉਹ ਠੀਕ ਲੱਗਦਾ ਹੈ। ਅੰਨਦ ਵੀ ਆਉਂਦਾ ਹੈ। ਪਰ ਜਦੋਂ ਕੋਈ ਦੂਜਾਂ ਇਹੀ ਕਰਦਾ ਹੈ। ਤਾਂ ਬਦਨਾਮੀ ਹੁੰਦੀ ਹੈ। ਲੋਕ ਕਦੋ ਸੱਮਝਣਗੇ? ਹਰ ਇੱਕ ਦੀ ਜਰੂਰਤ ਤੁਹਾਡੇ ਵਾਂਗ ਹੀ ਹੈ। ਜਿਵੇ ਰੋਟੀ ਦੀ ਭੁੱਖ ਲੱਗਦੀ ਹੈ। ਮਿੱਟਾਉਣ ਲਈ ਭੋਜਨ ਖਾਦੇ ਹਾਂ। ਕਾਂਮ ਤੋਂ ਵੀ ਕੋਈ ਨਹੀਂ ਬੱਚ ਸਕਦਾ। ਤਾਂਹੀਂ ਵਿਆਹ ਸ਼ਾਦੀ ਦੀ ਚਾਦਰ ਤਾਨਣੀ ਪੈਂਦੀ ਹੈ। ਕਈ ਆਪ ਇਸ ਦੇ ਵੀ ਹੱਦਾ ਬੰਨੇ ਟੱਪ ਜਾਂਦੇ ਹਨ। ਜੋਂ ਫੜਿਆ ਜਾਂਦਾ ਹੈ। ਉਹ ਚੋਰ ਹੈ। ਬਾਕੀ ਸਾਰੇ ਸਾਧ ਹੀ ਫਿਰਦੇ ਹਨ। ਇਸ ਦੋਗ਼ਲੀ ਨੀਤੀ ਦੇ ਦੋਗ਼ਲੇ ਬੰਦਿਆ ਤੋਂ ਰੱਬ ਬਚਾਏ। ਬੱਚੇ ਆਪ ਵੀ ਗੱਲ਼ਤ ਸਹੀਂ ਦੀ ਪਹਿਚਾਨ ਜਾਣਦੇ ਹਨ। ਇੰਨ੍ਹਾਂ ਦੀਆਂ ਵੀ ਸਾਡੇ ਵਾਲੀਆਂ ਸੱਮਸਿਆਵਾਂ ਹਨ। ਇਹੀ ਨਾਂ ਕਿਹਾ ਕਰੀਏ, “ਸਾਡੇ ਮਾਂਪੇ ਤਾਂ ਇਹ ਕਰਨ ਨਹੀ ਦਿੰਦੇ ਸੀ। ” ਸਾਡੇ ਮਾਂਪਿਆਂ ਨੂੰ ਸਾਡਾ ਘੱਟ, ਆਲੇ ਦੁਆਲੇ ਦਾ ਫਿਰ ਜਿਆਦਾਂ ਹੁੰਦਾ ਸੀ। ਇੰਨ੍ਹਾਂ ਬੱਚਿਆਂ ਨੂੰ ਸੁੱਣਨ, ਸੱਮਝਣ ਦੀ ਕੋਸ਼ਸ਼ ਕਰੀਏ। ਇੰਨ੍ਹਾਂ ਵੱਲ ਧਿਆਨ ਦੇਈਏ। ਮੈਂ-ਮੈਂ ਛੱਡ ਕੇ ਦੂਜਿਆਂ ਨੂੰ ਸੱਮਝ ਸਕੀਏ। ਜੀਏ ਔਰ ਜੀਨੇ ਦੀਜੀਏ।

Comments

Popular Posts