ਪ੍ਰਦੇਸੀਆ ਪੰਜਾਬੀਆ ਨਾਲ ਕਨੂੰਨ ਵੀ ਜੁਰਮ ਕਰਦਾ ਹੈ।

-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਇੱਕ ਦੇ ਮਰਨ ਨਾਲ 17 ਪੰਜਾਬੀਆ ਨੂੰ ਦੁਬਈ ਵਿੱਚ ਫਾਂਸੀ ਦੀ ਸਜਾਂ ਸੁਣਾਈ ਗਈ ਹੈ। ਪ੍ਰਦੇਸੀਆ ਪੰਜਾਬੀਆ ਨਾਲ ਕਨੂੰਨ ਵੀ ਜੁਰਮ ਕਰਦਾ ਹੈ। ਜੋ ਕੰਮ ਰੱਬ ਦੇ ਹੱਥ ਬੱਸ ਹੈ ਉਹ ਕਨੂੰਨ ਕਰ ਰਿਹਾ ਹੈ। ਜੇ ਬੰਦੇ ਬਦਲੇ ਬੰਦਾ ਮਾਰਨ ਨਾਲ ਸ਼ਾਂਤੀ ਬਹਾਲ ਹੋ ਜਾਂਦੀ ਕਨੂੰਨ ਕਾਸ ਲਈ ਬਣਾਏ ਹਨ। ਕਨੂੰਨ ਦੀ ਆੜ ਵਿੱਚ ਕਿਸੇ ਨਾਗਰਿਕ ਨੂੰ ਫਾਂਸੀ ਦੀ ਸਜਾਂ ਦੇ ਦੇਣੀ ਕਿਥੋ ਦਾ ਇਨਸਾਫ਼ ਹੈ। ਦੁਬਈ ਦੀ ਜੋ ਖ਼ਬਰ ਪੜ੍ਹੀ ਬਹੁਤ ਦੁੱਖ ਹੋਇਆ। ਅਨਪੜ੍ਹਤਾਂ ਤੇ ਤਾਨਾਸ਼ਾਹੀ ਦਾ ਸਬੂਤ ਹੈ। ਇਸਦੇ ਬਦਲੇ ਸਜਾਂ ਵੀ ਦਿੱਤੀ ਜਾਂ ਸਕਦੀ ਹੈ। ਉਹ ਜਿੳਂੁਦੇ ਰਹਿ ਕੇ ਮਰਨ ਵਾਲੇ ਪਰਿਵਾਰਾ ਨੂੰ ਕੰਮਾਂ ਕੇ ਵੀ ਦੇ ਸਕਦੇ ਹਨ। ਫਾਂਸੀ ਦੇਣ ਨਾਲ ਸਰਕਾਰ ਤੇ ਕੌਮ ਪਰਿਵਾਰਾ ਦਾ ਕੀ ਸਵਰਨ ਵਾਲਾ ਹੈ? 17 ਮੁੰਡਿਆ ਨਾਲ ਜੁੜੇ ਪਰਿਵਾਰਾ ਦੇ ਸੀਨੇ ਵਲਾਉਦਰੇ ਜਾਣਗੇ। ਭੈਣ ਭਰਾਂ ਮਾਂਪੇ ਜਿਉਂਦੀਆ ਲਾਸ਼ਾ ਬਣ ਜਾਣਗੇ। ਫਿਰ ਗੌਰਮਿੰਟ ਫਾਂਸੀ ਚੜੇ ਪਰਿਵਾਰਾ ਤੋਂ ਕੀ ਉਮੀਦ ਰੱਖੂਗੀ। ਇਸ ਤਰ੍ਹਾਂ ਧੱਕਾਸ਼ਾਂਹੀ ਨਾਲ ਸਮਾਜ ਨਹੀ ਬਣਦੇ। ਤਬਾਹੀ ਆਉਂਦੀ ਹੈ। ਲੋਕ ਤਾਂ ਬੇਨਤੀ ਹੀ ਕਰ ਸਕਦੇ ਹਨ। ਸਰਕਾਰ ਅੱਗੇ ਪਹਿਲਾਂ ਕਹਿੜਾ ਕਿਸੇ ਦਾ ਜੋਰ ਚੱਲਿਆ ਹੈ। ਬੱਚਿਆਂ ਨੂੰ ਮਸਾ ਜਵਾਨ ਕੀਤਾ ਜਾਂਦਾ ਹੈ। ਜਵਾਨ ਹੋਣ ਤੇ ਆਸਾ ਕੀਤੀਆ ਜਾਂਦੀਆ ਹਨ। ਕਮਾਈ ਦੀ ਆਸ ਕੀਤੀ ਜਾਂਦੀ ਹੈ। ਪ੍ਰਵਾਰ ਅੱਗੇ ਵੱਧਣ ਦੀਆ ਸੁੱਖਾਂ ਸੁੱਖੀਆ ਜਾਂਦੀਆ ਹਨ। ਜਵਾਨ ਪੁੱਤ ਮਰਨ ਦਾ ਕੋਈ ਸੁਪਨਾ ਵੀ ਨਹੀ ਦੇਖਣਾ ਚਹੁੰਦਾ। ਦੁਬਈ ਦੀ ਸਰਕਾਰ ਨਰਮੀ ਵਰਤ ਕੇ ਕੁੱਝ ਖੱਟ ਸਕਦੀ ਹੈ। ਦੋਸ਼ੀਆ ਕੋਲੋ ਸਾਰੀ ਉਮਰ ਲਈ ਮ੍ਰਿਤਕ ਦੇ ਪਰਿਵਾਰਾ ਨੂੰ ਕਮਾਈ ਦਾ ਹਿੱਸਾ ਦੁਵਾ ਸਕਦੀ। ਹਾਹਾਕਾਰ ਤੋਂ ਵਗੈਰ ਬੰਦੇ ਫਾਂਸੀ ਦੇਣ ਨਾਲ ਖੱਟਣ ਨੂੰ ਕੁੱਝ ਨਹੀਂ। ਸੁਣਿਆ ਸੀ ਇੱਕ ਕੇਸ ਵਿੱਚ ਵੱਧ ਬੰਦੇ ਹੋਣ ਤਾਂ ਕੇਸ ਨਰਮ ਹੋ ਜਾਂਦਾ ਹੈ। ਸਜਾਂ ਢਿੱਲੀ ਪੈ ਜਾਂਦੀ ਹੈ। ਇੱਕ ਬੰਦੇ ਮਰੇ ਤੋਂ 17 ਬੰਦੇ ਫਾਂਸੀ ਦਿਤੇ ਜਾਣ ਕਿਥੋ ਦਾ ਇਨਸਾਫ਼ ਹੈ। ਜਾਂ ਕੋਈ ਨਿਜ਼ੀ ਮਾਮਲਾ ਹੈ। ਕੇਸ ਉਤੇ ਗੋਰ ਜ਼ਰੂਰ ਕੀਤੀ ਜਾ ਸਕਦੀ ਹੈ। ਅਸੀ ਮਰੇ ਬੰਦੇ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹਾਂ। ਰੱਬ ਦਇਆ ਦਾ ਦਾਨ ਬਖ਼ਸ਼ੇ।

Comments

Popular Posts