ਸਬਦ ਗੁਰੂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ।।
ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ।।
ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ।।
ਨਾਨਕ ਨਾਮੁ ਮਿਲੈ ਵਡਿਆਈ ਪੂਰੇ ਭਾਗਿ ਧਿਆਇਆ।।
ਰੱਬ ਤਾਂ ਭੁੱਲਾ ਬੱਖਸ਼ ਦਿੰਦਾ। ਆਪਣੇ ਆਪ ਨੂੰ ਮਾਰ ਕੇ ਜੀਣ ਵਾਲਾ ਉਸ ਦਾ ਰੂਪ ਹੈ। ਸਬਦ ਗੁਰੂ ਦੇ ਦਰਸ਼ਨ ਨਾਲ ਹੀ ਮਨ ਧੰਨ ਧੰਨ ਹੋ ਜਾਦਾ ਹੈ। ਦਰਸ਼ਨ ਚਾਹੇ ਇੰਟਰਨਿਟ ਰਾਹੀ ਜਾਂ ਰੂਹ ਬਰੂ ਹੋਣ। ਅੱਖਾ ਝਮਕਣਾਂ ਭੁੱਲ ਜਾਦੀਆਂ ਹਨ। ਆਪ ਮੁਹਾਰੇ ਰੱਬ ਰੱਬ ਮਨ ਕਰਨ ਲੱਗ ਜਾਂਦਾ ਹੈ। ਮਨ ਕਿਤੇ ਨੀਂ ਭੱਜਦਾ। ਠੋਸ ਧਰਤੀ ਵਾਂਗ ਜੰਮ ਜਾਂਦਾ ਹੈ। ਰੱਬ ਉਦੋਂ ਆਪ ਹਾਜ਼ਰ ਹੁੰਦਾ ਹੈ। ਮੱਤਲਬ ਕੇ ਰੱਬ ਸੁੱਤਾ ਹੋਇਆ, ਅੰਦਰੋਂ ਜਾਗ ਜਾਂਦਾ ਹੈ। ਰੱਬ ਅੰਦਰ ਸ਼ੈਤਾਨ ਮਨ ਹੈ । ਕਾਬੂ ਆ ਗਿਆ ਤਾਂ ਇਹ ਬਹੁਤ ਵੱਡੀ ਸ਼ਕਤੀ ਨੂੰ ਥਾਂ ਸਿਰ ਵਰਤ ਸਕਦੇ ਹਾਂ। ਨਾਂ ਹੀ ਰੱਬ ਉਗਰਾਹੀ ਕਰਕੇ ਖਾਣ ਵਾਲਿਆਂ ਦੀਆਂ ਜੇਬਾਂ ਵਿੱਚ ਹੈ। ਕਿਸੇ ਨੇ ਰੱਬ ਨੂੰ ਨਹੀਂ ਮਿਲਾਉਣਾ। ਬੁਰਕੀ ਮੂੰਹ ਵਿੱਚ ਪਾ ਕੇ ਮੂੰਹ ਆਪ ਹਿਲਾਮਾਂਗੇ ਤਾਂ ਢਿੱਡ ਭਰੇਂਗਾ। ਰੱਬ ਵਿੱਚ ਵਿਸ਼ਵਾਸ਼ ਰੱਖਣਾ ਵੀ ਜਰੂਰੀ ਹੈ। ਉਸ ਨੂੰ ਮਨ ਵਿੱਚ ਚੇਤੇ ਰੱਖਣਾ ਵੀ ਜਰੂਰੀ ਹੈ। ਮਾਲਕ ਨੂੰ ਪੁਕਾਰਨਾਂ ਬੁਲਾਉਣਾ ਯਾਦ ਕਰਨਾ ਧੰਨਵਾਦ ਕਰਨਾ ਵੀ ਜਰੂਰੀ ਹੈ। ਲੰਗਰ ਲਾਉਣ ਨਾਲ ਰੱਬ ਨਹੀਂ ਮਿਲਦਾ। ਉਹ ਤਾਂ ਆਪ ਸਾਰੀ ਸ੍ਰਿਸਟੀ ਨੂੰ ਦਾਨ ਦੇ ਰਿਹਾ ਹੈ। ਅਸੀਂ ਉਸ ਨੂੰ ਚਾਰ-ਪੰਜ ਹਜਾਰ ਵਿੱਚ ਖ੍ਰੀਦ ਨਹੀਂ ਸਕਦੇ। ਰੱਨ ਨੇ ਕਿਸੇ ਸਾਂਧ ਕੋਲੋਂ ਜਾਂ ਮੰਦਰ ਇਮਾਰਤ ਵਿੱਚੋਂ ਨਹੀਂ ਮਿਲਣਾਂ। ਸਾਂਧ ਆਪ ਤੁਹਾਡੀਆਂ ਜੇਬਾਂ ਵੱਲ ਦੇਖਦੇ ਹਨ। ਰੱਬ ਸਾਧਾਂ ਕੋਲੇ ਹੈ, ਤਾਂ ਤੁਹਾਡੇ ਇੱਕ ਇੱਕ ਪੈਸੇ ਲਈ ਝਾਕ ਕਿਉਂ ਕਰਨ। ਤੁਹਾਨੂੰ ਪੁੱਠੇ ਸਿੱਧੇ ਤਰੀਕੇ ਦੱਸਣ ਦੀ ਬਜਾਏ, ਆਪ ਹੀ ਰੱਬ ਨੂੰ ਲੁੱਟ ਲੈਣ। ਸੰਗਤ ਦੀ ਗੋਲਕ ਵਿੱਚ ਪਾਈ ਮਾਇਆ ਗੁਰੂ ਦੇ ਕਾਰਜ ਲਈ ਹੈ। ਗੁਰੂ ਸਾਰੀ ਪਰਿਕ੍ਰਤੀ ਚਲਾ ਰਿਹਾ ਹੈ। ਉਸ ਨੂੰ ਗੋਲਕ ਦੀ ਧੇਲੀ ਨਹੀਂ ਚਹੀਦੀ। ਅਸੀਂ ਜਾਣਦੇ ਹਾਂ। ਪ੍ਰਬੰਧਕ ਆਪ ਹੱੜਪਣ ਲਈ ਇੱਕ ਦੂਜੇ ਦੀਆ ਪੱਗਾ ਊਛਾਲਦੇ ਹਨ। ਸੰਗਤ ਜੀ ਗੋਲਕਾਂ ਭਰ ਕੇ ਰੱਬ ਨੀਂ ਮਿਲਣਾ। ਜਿਹੜਾ ਅੰਦਰ ਬੈਠਾਂ ਹੱਡੀਆਂ, ਮਾਸ ਨੂੰ ਨੱਚਾ ਰਿਹਾ ਹੈ, ਉਸ ਨੂੰ ਕਿਥੋਂ ਲੱਭੋਗੇ। ਕਮੇਟੀਆ ਦੇ ਬਿਜ਼ਨਸ ਜਰੂਰ ਚੱਲਣਗੇ। ਦੋ ਸਾਲ ਵਿੱਚ ਵਧੀਆ ਟੋਪ ਦਾ ਬਿਜਨਸ ਚੱਲ ਪੈਂਦਾ ਹੈ। ਕਿਸੇ ਅਪਹਾਜ ਨੂੰ ਪੈਸਾ ਦੇਵੋਂ ਰੱਬ ਮਿਲ ਜਾਵੇਗਾ। ਸ਼ਹੀਦ ਦਾ ਬੱਚਾ, ਪੜ੍ਹਾ ਦਿਉਂ, ਮਜ਼ਦੂਰ ਨੂੰ ਪੂਰੀ ਮਜ਼ਦੂਰੀ ਦਿਉਂ, ਕਿਸੇ ਦੀ ਭੁਲ ਬੱਖਸ਼ ਦਿਉਂ। ਕਿਸੇ ਦੀ ਜਾਨ ਬੱਚਾ ਦਿਉਂ। ਸੱਮਝੋ ਰੱਬ ਮਿਲ ਗਿਆ। ਗੁਰਦੁਆਰੇ ਗਏ, ਰੁਮਲੇ ਸੋਹਣੇ ਚੱਮਕਦੇ ਦੇਖੇ ਲੱਗਦਾ ਰੱਬ ਨੂੰ ਮਿਲ ਲਿਆ। ਮਾਹਾਰਾਜ ਦਾ ਇੱਕ ਵੀ ਸ਼ਬਦ ਚੇਤੇ ਨਹੀਂ ਰਹਿੰਦਾ। ਕੀ ਸ਼ਬਦ ਕਿਰਤਨ ਵਿੱਚ ਉਚਾਰ ਰਹੇ ਹਨ? ਗਿਆਨੀ ਜੀ ਦੀ ਸ਼ਕਲ ਦੇਖੀ, ਦੋ ਚਾਰ ਬੰਦਿਆ ਨਾਲ ਹੱਥ ਮਿਲਾਇਆ। ਕੀ ਰੱਬ ਨੂੰ ਮਿਲ ਲਏ? ਫਿਰ ਕਹਿੰਨੇ ਹਾਂ ਰੱਬ ਮੁਰਾਂਦਾ ਪੂਰੀਆ ਨਹੀਂ ਕਰਦਾ। ਅਸੀ ਰੱਬ ਨੂੰ ਕਿੰਨ੍ਹਾਂ ਕੁ ਪਿਆਰ ਕਰਦੇ ਹਾ। ਰੱਬ ਦਲੇਰ ਬੰਦਿਆ ਦੇ ਉਸ ਦੀ ਮਹਿਮਾ ਧੁਰ ਕੀ ਬਾਣੀ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਵਾਲਿਆਂ ਹੱਥ ਲੱਗਦਾ ਹੈ। ਫਿਰ ਇਹ ਮਨ ਜਣੇ ਖਣੇ ਅੱਗੇ ਗੋਡੇ ਨੀਂ ਟੇਕਦਾ। ਡਰ ਭਾਉਂ ਨੇੜੇ ਤੇੜੇ ਨੀਂ ਰਹਿੰਦਾ। ਆਮ ਆਦਮੀ ਕਹਿੱਣ ਲੱਗ ਜਾਦੇ ਨੇ, ਪਾਗਲ ਹੋ ਗਿਆ।
ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ।।
ਗੁਰ ਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ।।
ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮ ਸਮਾਨ।।
ਬਾਣਾਂ ਪਾਉਣ ਨਾਲ ਗੱਲ ਨਹੀਂ ਬੱਣਨੀ। ਬਾਣਾਂ ਪਾਕੇ, ਮੈਂ ਹੀ ਕੱਲਾ ਸਿਖ ਹੀ ਹਾਂ, ਆਮ ਪਬਲਿਕ ਵਿੱਚ ਵੱਡੀਆ ਵੱਡੀਆ ਨੰਗੀਆ ਕਿਰਪਾਨਾ ਲੈ ਕੇ ਗਰੀਬ ਬੰਦਿਆ ਨੂੰ ਡਰਾ ਕੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਵੀ ਨਹੀਂ ਕਹਾ ਸਕਦੇ। ਇਹ ਕਹਿੱਣਾ,’ ਸਿੱਖ ਹੀ ਹਿਦੂ ਮੁਸਲਮਾਨ ਇਸਾਈਆ ਤੋਂ ਬਹੁਤੇ ਵੱਡੇ ਚੰਗ੍ਹੇ ਹਨ।’ ਬੰਦਾ ਫਲ, ਸਬਜੀਆ, ਦੁੱਧ, ਘਿਉ ਖਾਂਦਾ ਹੈ। ਬੰਦਾ ਸਿਰਫ ਹੱਡ, ਮਾਸ ਅੰਦਰ ਗੰਦੇ ਸੜ ਚੁਕੇ ਪਦਾਰਥਾਂ ਨਾਲ ਭਰਿਆ ਪਿਆ ਹੈ। ਗੁਰੂ ਆਪ ਹੀ ਬਹੁਤ ਹੈ ਵਿਗਿੜਿਆਂ ਨੂੰ ਸੋਧਣ ਲਈ। ਖੰਡੇ ਦੀ ਧਾਂਰ ਵਾਂਗ ਜੀਵਨ ਤਿਖੀ ਧਾਂਰ ਤੇ ਲਾਉਣਾ ਪੈਣਾ ਹੈ। ਬਾਣੀ ਆਪ ਪੜ੍ਹੀ ਜਾਵੇ। ਹੱਥ ਬੰਨ ਕੇ ਅੱਖਾਂ ਮੀਚ ਕੇ ਬਾਬਿਆਂ ਮੁਹਰੇ ਹੀ ਨਾਂ ਬੈਠਿਆ ਜਾਵੇ। ਬਾਬੇ ਦਸਵੀਂ ਫੇਲ ਹੀ ਹੁੰਦੇ ਨੇ। ਜੋਰ ਜੋਰ ਦੀ ਸਿਰ, ਸਰੀਰ, ਤੱਪਲੇ ਚੱਮਟੇ ਜੋਰ ਜੋਰ ਦੀ ਊਛਾਂਲਣ ਨਾਲ ਰੱਬ ਨਹੀਂ ਮਿਲਦਾ। ਜੇ ਸਰੀਰ ਨਹੀਂ ਟਿੱਕਿਆ ਮਨ ਕਿਵੇ ਟਿਕੂਗਾ? ਅਖੇ ਜੀ ਛੇਵੀ ਕਲਾਸ ਵਿੱਚੋਂ ਪੜਨੋਂ ਹਟ ਗਏ। ਪੜ੍ਹਾਈ ਵੱਲ ਧਿਆਨ ਨਹੀਂ ਸੀ। ਦਸਮਾਂ ਦੁਆਰ ਖੁੱਲ ਗਿਆ। ਬਾਬਾ ਨਾਨਕ ਬਣ ਗਏ। ਸ ਤੇ ਸ਼, ਨ ਤੇ ਣ, ਕੜੇ ਤੇ ਕਰੇ ਵਿੱਚ ਕੀ ਫ਼ਰਕ ਹੈ? ਗਿਆਨੀਆਂ ਨੂੰ ਪੱਤਾਂ ਨਹੀਂ। ਧੀ, ਭੈਣ ਮਾਂ ਦੀ ਇੱਜਤ ਦਾ ਖਿਆਲ ਨਹੀਂ।
ਸ਼ਬਦ ਗੁਰੂ ਹੈ। ਕਿਸੇ ਮੰਜ਼ਲ ਤੇ ਪਹੁੰਚਣ ਲਈ ਆਪ ਤੁਰਨਾ ਪੈਣਾ। ਕਿਸੇ ਹੋਰ ਰਾਹੀਂ ਦੇ ਤੁਰਨ ਨਾਲ ਅਸੀਂ ਉਥੇ ਹੀ ਖੜ੍ਹੇ ਰਹਾਂਗੇ। ਸ਼ਬਦ ਗੁਰੂ ਨਾਲ ਜੁੜ ਹੀ ਉਦੋਂ ਹੋਣਾ, ਜਦੋਂ ਸਭ ਰਿਸ਼ਤੇ ਹਿਸਾਬ ਕਰਕੇ ਮਤਲੱਬ ਕੱਢਕੇ ਅੰਗੂਠਾਂ ਦਿਖਾਂ ਗਏ। ਫਿਰ ਦੁਨੀਆਂ ਫਿਕੀ ਲੱਗਦੀ ਹੈ। ਮਨ ਰਿਸ਼ਤਿਆਂ ਵੱਲੋ ਕੁੱਤੇ ਝਾਕ ਕਰਨੀ ਛੱਡ ਦਿੰਦਾ ਹੈ। ਫਿਰ ਝਾਕ ਬੇਸਹਾਰਾ ਨੂੁੰ, ਸਹਾਰਾ ਦੇਣ ਵਾਲੇ ਰੱਬ ਨਾਲ ਜੁੜ ਜਾਂਦੀ ਹੈ। ਮਨ ਕੁੱਤਾ ਅਸਲੀ ਮਾਲਕ ਦੀ ਭਾਲ ਸ਼ੁਰੂ ਕਰ ਦਿੰਦਾ ਹੈ। ਫਿਰ ਗੁਰੂ ਨੂੰ ਨੋਟਾਂ ਦੀ ਪਾਵਰ ਨਾਲ ਖ੍ਰੀਦਨ ਨੂੰ ਮਨ ਨਹੀਂ ਮੰਨਦਾ। ਸ਼ਬਦ ਗੁਰੂ ਮਿੱਠਾ ਲੱਗਣ ਲੱਗ ਜਾਂਦਾ ਹੈ। ਦੁਨੀਆਂ ਤੋਂ ਨਿਰਾਸ਼ ਹੋ ਕੇ ਰੱਬ ਦੀ ਖੋਜ ਸ਼ੁਰੂ ਹੂੰਦੀ ਹੈ। ਹੋਰ ਕੰਮ ਤਾਂ ਹੁੰਦਾ ਨਹੀਂ ਹੱਥ ਧੋ ਕੇ ਸਾਰਾ ਧਿਆਨ ਰੱਬ ਵੱਲ ਲੱਗ ਜਾਦਾ ਹੈ। ਜਿਥੇ ਧਿਆਨ ਹੈ, ਉਸੇ ਦੀ ਸੱਮਝ ਆਉਦੀਂ ਹੈ। ਸ਼ਬਦਾਂ ਨਾਲ ਪਿਆਰ ਹੋ ਜਾਦਾ ਹੈ।
ਗਰੁਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ।।
ਸਦਾ ਮੀਠਾ ਕਦੇ ਨਾ ਫਿਕਾ ਗੁਰ ਸਬਦੀ ਵੀਚਾਰ।।
ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ।।
ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ।।
ਸ਼ਬਦਾਂ ਵਿੱਚੋਂ ਮਿਠਾਸ ਆਉਂਦੀ ਹੈ। ਸਾਰੇ ਸ਼ਬਦ ਸਿੱਧੇ ਹੋ ਜਾਦੇ ਹਨ। ਕਿਸੇ ਨੂੰ ਕੌੜਾ ਬੋਲ ਨਹੀਂ ਨਿੱਕਲਦਾ। ਜ਼ਬਾਨ ਤੇ ਕਟਰੋਲ ਹੋ ਜਾਂਦਾ ਹੈ। ਬਾਣੀ ਦੇ ਸ਼ਬਦ ਕੰਨ੍ਹਾਂ ਵਿੱਚ ਜਾਣ ਸਾਰ ਕੰਨ ਜੀਭ ਪਵਿੱਤਰ ਹੋ ਜਾਂਦੇ ਹਨ। ਮਨ ਭੱਟਕਣਾਂ ਛੱਡਕੇ ਬਾਣੀ ਨਾਲ ਜੁੜ ਜਾਂਦਾ ਹੈ। ਭੁੱਖ ਪਿਆਸ ਨਹੀਂ ਲੱਗਦੀ। ਕਿਉਂਕੇ ਰੂਹ ਨੂੰ ਰੱਬ ਨਾਮ ਦੀ ਖ਼ੁਰਾਕ ਮਿਲ ਜਾਦੀ ਹੈ। ਜ਼ਕੀਨ ਨਹੀਂ ਪਰਤਿਆ ਲਓ। ਕੰਮ ਪੂਰਾ ਕਰਾਉਣ ਲਈ ਬਾਣੀ ਦੇ ਹਰੇਕ ਸ਼ਬਦ ਪਾਠ ਨੂੰ ਚਾਲੀ ਦਿਨ ਪੜ੍ਹਨ ਲਈ ਕਿਹਾ ਜਾਂਦਾ ਹੈ। ਕੰਮ ਪੂਰਾ ਹੋਣ ਤੇ ਭੁੱਲ ਜਾਂਦੇ ਹਾਂ। ਕਈ ਇਹੋਂ ਜਿਹੀਆਂ ਰੂਹਾਂ ਨੇ, ਸੱਮਝ ਆ ਜਾਂਦੀ ਹੈ। ਗੱਡੀ ਰੁੜ ਪੈਂਦੀ ਹੈ। ਆਦਤ ਬਣ ਜਾਂਦੀ ਹੈ। ਬਾਣੀ ਪੜ੍ਹਨ ਤੋਂ ਦਿਨ ਰਾਤ ਮਨ ਨਹੀਂ ਅੱਕਦਾ ਥੱਕਦਾ। ਸਰੀਰ ਕਿੱਲਿਆ ਜਾਂਦਾ ਹੈ। ਰੱਬ ਦੇ ਪਿਆਰੇ ਉਸ ਦੀ ਮਹਿਮਾ ਸੁਣਦੇ ਹਨ।
ਗੁਰੂ ਗ੍ਰੰਥਿ ਸਾਹਿਬ ਜੀ ਆਪ ਸੰਤ ਹਨ। ਰੱਬ ਦੀ ਬਾਣੀ ਨਾਲ ਜੁੜਨ ਦੀਆਂ ਗੱਲਾਂ ਕਰਦੇ ਹਨ। ਗੁਰੂ ਦੀ ਮਹਿਮਾਂ ਕਰਨ ਵਾਲੇ ਪਿਆਰੇ ਲੱਗਦੇ ਹਨ। ਮਨ ਇਨ੍ਹਾਂ ਜੁੜ ਜਾਂਦਾ ਹੈ। ਘੜੀ ਦੇਖਣ ਦਾ ਸਮਾਂ ਨਹੀਂ ਲੱਗਦਾ। ਇਕਗਰਤਾ ਸਾਰੀ ਸੰਗਤ ਵਿੱਚ ਬਣੀ ਰਹਿੰਦੀ ਹੈ। ਗੁਰਬਾਣੀ ਦੇ ਮਿੱਠੇ ਸ਼ਬਦ ਸਾਨੂੰ ਪਿਆਰ ਸਿੱਖਾਉਂਦੇ ਹਨ। ਪਿਆਰ ਦੀ ਭਰਵਾਸ਼ਾ ਅੰਦਰੋਂ ਪੈਂਦਾ ਹੁੰਦੀ ਹੈ। ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ।।
ਹਰ ਬੰਦੇ ਵਿੱਚ ਕੋਈ ਤਾਂ ਗੁਣ ਹੁੰਦਾ ਹੈ। ਚੰਗ੍ਹੇ ਗੁਣ ਇੱਕਠੇ ਕਰੀਏ। ਔਗੁਣਾ ਨੂੰ ਅੱਖੋਂ ਪਰੇ ਰੱਖੀਏ। ਜੇ ਸੰਤ ਦੀ ਪਰਖ ਕਰਨੀ ਹੈ,ਕਿਸੇ ਖਾਸ ਮੋਕੇ ਦੀ ਤਲਾਸ਼ ਦੀ ਲੋੜ ਨਹੀਂ। ਕੋਈ ਅਣਹੋਣੀ ਬਾਤ ਬੋਲਦੇ। ਜੇ ਭਟਕ ਗਿਆ, ਸੱਮਝੋ ਆਮ ਅਦਮੀ ਦੇ ਗੁਣ ਵੀ ਨਹੀਂ। ਬੰਦੇ ਵਿਚੋਂ ਕਾਂਮ, ਕਰੋਧ, ਹੰਕਾਂਰ, ਲੋਭ, ਮੋਹ ਨਹੀਂ ਜਾਂਦੇ। ਇਸ ਲਈ ਸੰਤ ਧੰਨ ਗੁਰੂ ਗ੍ਰੰਥਿ ਸਾਹਿਬ ਜੀ ਆਪ ਹਨ।

Comments
Post a Comment