ਜੋ ਅੱਡੀਆਂ ਚੁਕ ਕੇ ਤੁਰੇ, ਉਹੀ ਮੂੰਹ ਪਰਨੇ ਭੁਜੇ ਗਿਰੇ

-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਬਲ ਅਮਰੀਕਾ ਕੈਲੇਫੋਰਨੀਆਂ ਵਿੱਚ ਰਹਿੰਦਾ ਸੀ। ਇਸ ਨੂੰ ਆਪਣੇ ਧੰਨ ਦੋਲਤ ਦੀ ਬੜੀ ਗਰਮੀ ਸੀ। ਕਿਸੇ ਆਮ ਬੰਦੇ ਨੂੰ ਕੁੱਝ ਸੱਮਝਦਾ ਹੀ ਨਹੀਂ ਸੀ। ਤਾਂਹੀ ਪੈਸੇ ਦੇ ਜੋਰ ਨਾਲ, ਆਪ ਤੋਂ ਅੱਧੀ ਉਮਰ ਦੀ ਔਰਤ ਵਿਆਹ ਲਿਆਇਆ ਸੀ। ਮਾਂਪਿਆਂ ਦਾ ਛੋਟਾ ਪੁੱਤਰ ਹੋਣ ਕਾਰਨ ਲਾਡਲਾ ਵੀ ਸੀ। ਮਾਂਪਿਆਂ ਨੇ ਆਪਣੀ ਸਾਰੀ ਬਚੀ ਕੰਮਾਂਈ ਬਲ ਦੇ ਨਾਂਮ ਲਵਾ ਦਿੱਤੀ। ਮਾਂਪੇ ਵਿਆਜੂ ਪੈਸਾ ਖਾਦੇ ਸਨ। ਜਦ ਇਹ ਕੈਲਗਰੀ ਆਉਂਦਾ ਡਾਕਟਰ ਨਾਲ ਰਲਕੇ, ਦੋਂਨੇ ਕੋਈ ਨਾਂ ਕੋਈ ਸਾਮੀ ਫਸਾ ਲੈਂਦੇ। ਇੰਨ੍ਹਾਂ ਦੀ ਚਾਲ ਵਿੱਚ ਜਿਆਦਾ ਤਰ ਬੁੜੀਆਂ ਹੀ ਫੱਸਦੀਆਂ ਸਨ। ਮਰਦਾ ਦੀ ਘਰ ਵਿੱਚ ਬਹੁਤੀ ਸੁਣਵਾਈ ਨਹੀਂ ਹੈ। ਕਈ ਔਰਤਾਂ ਮਰਦਾ ਨੂੰ ਇਹੋ ਜਿਹਿਆਂ ਦੇ ਜਾਲ ਵਿੱਚ ਫਸ ਕੇ ਦੱਸ ਦੀਆਂ ਹਨ। ਦੋਂਨੇ ਹੀ ਫਿਲੀਪੈਨ ਵਿੱਚ ਪਲੇ ਸੀ। ਉਥੋ ਦੇ ਗਰੀਬ ਲੋਕਾਂ ਦੇ ਵਿਆਜ਼ ਨਾਲ ਫਲ਼ੇ ਸਨ। ਉਥੋ ਦੇ ਜੱਦੀ ਵਸਨੀਕ ਬਹੁਤ ਗਰੀਬ ਹਨ। ਕਿਸੇ ਵੀ ਚੀਜ਼ ਖ੍ਰੀਦਣ ਲਈ ਪੈਸੇ ਨਹੀਂ ਹਨ। ਪੰਜਾਬੀ ਚੀਜ਼ਾਂ ਘਰ ਘਰ ਜਾ ਕੇ ਵੇਚ ਦਿੰਦੇ ਹਨ। ਉਨ੍ਹਾਂ ਤੋਂ ਸਾਰੀ ਉਮਰ, ਵਿਆਜ ਹਰ ਮਹੀਨੇ ਵਸੂਲਦੇ ਹਨ। ਬਲ ਤੇ ਡਾਕਟਰ ਆਮ ਹੀ ਲੋਕਾਂ ਨੂੰ ਰਾਏ ਦਿੰਦੇ। ਪੈਸੇ ਨੂੰ ਜਿਆਦਾ ਬਣਾਉਣ ਦੇ ਤਰੀਕੇ ਦੱਸ ਕੇ ਆਪਣੇ ਕਾਰੋਬਾਰ ਵਿੱਚ ਹਿੱਸਾ ਪਾਉਣ ਨੂੰ ਕਹਿੰਦੇ। ਇਹ ਜੀਤ ਕੋਲ ਮਹਿਮਾਨ ਬੱਣ ਕੇ ਆਏ ਸਨ। ਬਲ ਨੇ ਸ਼ਰਾਬ ਵਾਲੀ ਬੋਤਲ ਵਿਚੋ ਪੈਗ ਪਾਉਂਦੇ ਜੀਤ ਨੂੰ ਰਾਏ ਦਿੱਤੀ,” ਜੇ ਤੁਹਾਡੇ ਘਰ ਦੀਆਂ ਕਿਸ਼ਤਾ ਅੱਧੀਆਂ ਵੀ ਮੁੱੜ ਗਈਆ ਹਨ। ਇਸੇ ਪੈਸੇ ਨੂੰ ਚੁੱਕ ਕੇ, ਹੋਰ ਘਰ ਲਾ ਕੇ ਕਿਰਾਏ ਤੇ ਦੇ ਦੋਵੋ। ਇਕੋ ਘਰ ਵਿੱਚ ਸਾਰਾ ਪੈਸਾ ਪਾਇਆ ਹੋਇਆ ਹੈ। ਵਿਆਜ ਤੋਂ ਜਿਆਦਾ, ਕਿਰਾਇਆ ਨਫਾਂ ਦਿੰਦਾ ਹੈ। ਤੁਹਾਡਾ ਪੈਸਾ ਸੁੱਤਾ ਪਿਆ ਹੈ। ਤੁਹਾਡੇ ਕੋਲ ਉਹੀ 5 ਸਾਲ ਪਰਾਣੇ ਮੋਡਲ ਦੀ ਕਾਰ ਹੈ। ਮੇਰੇ ਕੋਲ ਜੋ ਤਿੰਨ ਕਾਰਾਂ ਹਨ। ਉਹ ਸਾਲ ਅਜੇ ਚੜ੍ਹਨਾ ਹੈ। ਬਦਲ ਬਦਲ ਕੇ ਕਾਰਾਂ ਚਲਾਉਂਦਾ ਹਾਂ। ਪੇਡੀਆਂ ਵਾਂਗ ਤੁਸੀਂ ਇਸੇ ਘਰ ਵਿੱਚ 10 ਸਾਲ ਦੇ ਰਹਿ ਰਹੇ ਹੋ। ਕਿਉਂ ਨਹੀਂ ਨਵਾਂ ਘਰ ਬੱਣਾਂ ਲੈਦੇ। ਬੰਦਾ ਸਾਲ ਛੇ ਮਹੀਨੇ ਉਸ ਨਵੇਂ ਘਰ ਵਿੱਚ ਰਹੇ। ਫਿਰ ਹੋਰ ਬੱਣਾਂ ਲਵੇ। ਪੁਰਾਣੇ ਨੂੰ ਨਫਾਂ ਕੱਢ ਕੇ ਵੇਚ ਦੇਵੇ। ਜੀਤ ਪੈਸਾ ਤੂੰ ਵੀ ਬੱਣਾਉਣਾ ਸਿੱਖਲਾਂ। ਤੁਸੀਂ ਮੈਨੂੰ ਹੀ ਆਪਣਾ ਪੈਸਾ ਦੇ ਦੇਵੋ। 10 ਹਜ਼ਾਰ ਦਾ 12 ਵਾਪਸ ਲੈ ਲੈਣਾ।” ਜੀਤ ਨੇ ਗਲਾਸ ਨਾਲ ਗਲਾਸ ਟੱਕਰਾਂ ਕੇ ਚੀਸ ਕਿਹਾ,” ਛੱਡ ਯਾਰ, ਮੈਂ ਇਹੋ ਜਿਹੇ ਚੱਕਰਾਂ ਵਿੱਚ ਨਹੀਂ ਪੈਂਦਾ। ਇਸੇ ਦੀ ਕਿਸ਼ਤ ਮਸਾ ਤੁਰਦੀ ਹੈ। ਘਰਦੇ ਜੀਅ ਤਾਂ ਮੇਰੀ ਗੱਲ ਸੁਣਦੇ ਨਹੀਂ। ਕਿਰਾਏਦਾਰ ਕਿਥੇ ਰਾਹ ਦਿੰਦੇ ਹਨ।” ਡਾਕਟਰ ਕੋਲ ਹੀ ਬੈਠਾ ਸੀ। ਜਿਸ ਨੂੰ ਸ਼ਰਾਬ ਚੜ੍ਹ ਗਈ ਸੀ। ਉਸ ਨੇ ਕਿਹਾ,” ਤੂੰ ਆਪਣਾ ਟੱਬਰ ਤੇ ਘਰ ਮੇਰੇ ਤੇ ਛੱਡ ਦੇ, ਦੋਂਨੇ ਹੀ ਸੰਭਾਂਲ ਲਵਾਂਗਾ। ਤੇਰੇ ਘਰ ਉਤੇ ਹੋਰ ਪੈਸੇ ਚੱਕ ਕੇ, ਕੁੱਝ ਪੈਸੇ ਮੈਂ ਪੱਲਿਓ ਪਾ ਕੇ, ਘਰ ਖ੍ਰੀਦ ਦਿੰਨਾ। ਕਿਰਾਏ ਉਤੇ ਘਰ ਦੇ ਦਿੰਨੇ ਆ। ਫਿਰ ਚਾਦੀਂ ਹੀ ਚਾਦੀਂ ਹੋ ਜਾਊ।” ਜੀਤ ਦੀ ਪਤਨੀ ਰਸੋਈ ਵਿਚੋ ਆਉਂਦੀ ਬੋਲੀ,” ਭਾਜੀ ਕਿਰਾਏ ਤੇ ਘਰ ਅਸੀਂ ਨਹੀਂ ਦਿੰਦੇ। ਕਿਰਾਏਦਾਰ ਮਕਾਨ ਦਾ ਧੂੰਆਂ ਕੱਢ ਦਿੰਦੇ ਹਨ। ਗੁਆਂਢੀਆਂ ਦੇ ਕਿਰਾਏਦਾਰਾਂ ਨੇ ਮਹੀਨੇ ਵਿੱਚ ਦੋ ਵਾਰ ਗਲੀਚੇ ਨੂੰ ਪਰਿਸ ਲਾ ਦਿੱਤੀ। ਘਰ ਮੱਚਦਾ ਮੱਚਦਾ ਬੱਚਿਆ। ਕੱਪੜੇ ਧੋਣ ਸਕਾੳੇੁਣ ਵਾਲੀਆਂ ਮਸ਼ੀਨਾ ਖ਼ਰਾਬ ਕਰ ਦਿੱਤੀਆ। ਸਟੋਪ ਚੁਲਿਆਂ ਤੇ ਥੁੱਕਣ ਨੂੰ ਜੀਅ ਨਹੀਂ ਕਰਦਾ। ਗੁਆਂਢਣ ਬਿਜਲੀ ਦਾ ਬਿੱਲ ਦਿਖਾ ਰਹੀ ਸੀ, ਪਹਿਲਾਂ ਨਾਲੋ ਤਿਗਣਾਂ ਦੇ ਰਹੀ ਹੈ।” ਬਲ ਨੇ ਕਿਹਾ,” ਤੁਸੀਂ ਤਾਂ ਬੁੜੀਆਂ ਵਾਲੀਆਂ ਗੱਲਾਂ ਕਰਦੇ ਹੋ। ਮੈਂ ਪੰਜ ਘਰ ਕਿਰਾਏ ਤੇ ਦਿੱਤੇ ਹਨ। ਦੋ ਮਹੀਨੇ ਦਾ ਕਿਰਾਇਆਂ ਪਹਿਲਾਂ ਹੀ ਲਿਆਂ ਹੈ। ਕਿੰਨ੍ਹਾਂ ਕੁ ਤੋੜ ਦੇਣਗੇ। ਜਾਣ ਲੱਗਿਆਂ ਨੂੰ ਉਹ ਕਿਰਾਇਆਂ ਨਹੀਂ ਦੇਣਾ। ਮੈਂ ਪਤਨੀ ਤੇ ਤਿੰਨਾ ਬੱਚਿਆਂ ਸਣੇ ਸਾਲ ਵਿੱਚ ਇੱਕ ਗੇੜਾ ਪੰਜਾਬ ਮਾਰਦਾ ਹਾਂ। ਕੈਲਗਰੀ, ਟਰਾਂਟੋ, ਵੈਨਕੋਵਰ ਜਾਣ ਲਈ ਹਰ ਮਹੀਨੇ ਜਹਾਜ ਤੇ ਬੱਸ ਵਾਂਗ ਚੜੇ ਰਹੀਦਾ ਹੈ। ਤੁਹਾਡੇ ਵਰਗਿਆਂ ਨੂੰ ਜਿਉਣਾ ਵੀ ਨਹੀਂ ਆਉਂਦਾ। ਕਨੇਡਾ ਆਕੇ ਵੀ ਮੂੰਗੀ ਦੀ ਦਾਲ ਖਾਈ ਜਾਦੇ ਹੋ। ਮੇਰੇ ਕੋਲੇ ਆਈਂ। ਮੁਰਗੇ ਬੱਕਰੇ ਬਾਹਰੋ ਬਣੇ ਬੱਣਾਏ ਆਉਂਦੇ ਹਨ।” ਜੀਤ ਨੇ ਚੋਥਾਂ ਪੈਗ ਪਾਉਂਦੇ ਨੇ ਕਿਹਾ,” ਯਾਰ ਇਹ ਮੇਰੀ ਸਰਦਾਰਨੀ ਮੁਰਗੇ ਬੱਕਰੇ ਨਹੀਂ ਖਾਦੀ। ਅਸੀਂ ਸੁੱਖ ਦੀ ਦਾਲ-ਰੋਟੀ ਖਾਦੇ ਹਾਂ। ਮੋਜ਼ ਦੀ ਨੀਂਦ ਸੌਦੇ ਹਾਂ। ਤੁਸੀਂ ਕੁੱਝ ਕਹੀ ਜਾਵੋ। ਮੈਂ ਮੇਹਨਤ ਦੀ ਰੋਟੀ ਸੁਆਦ ਨਾਲ ਖਾਦਾ ਹਾਂ।” ਡਾਕਟਰ ਨੇ ਕਿਹਾ,” ਮੇਰੇ ਕੋਲ ਏਅਰਪੋਰਟ ਕੋਲ ਜਮੀਨ ਦਾ ਵੱਡਾ ਟੁੱਕੜਾ ਹੈ। ਬਹੁਤਾ ਮਹਿੰਗਾਂ ਨਹੀਂ। ਇਹੀ 20 ਕੁ ਹਜ਼ਾਰ ਵਿੱਚ ਹਿੱਸਾ ਪੈ ਜਾਂਦਾ ਹੈ। ਜੀਤ ਤੂੰ ਜਮੀਨ 10 ਹਿੱਸੇ ਖ੍ਰੀਦ ਸਕਦਾ ਹੈ। 20 ਸਾਲ ਬਾਅਦ ਤੈਨੂੰ ਵੰਡ ਕੇ ਜਮੀਨ ਦਿੱਤੀ ਜਾਵੇਗੀ। ਤੂੰ ਸਵੇਰੇ ਮੇਰੇ ਵਕੀਲ ਕੋਲ ਪੇਪਰ ਸਈਨ ਕਰ ਦੇਵੀ।” ਬਲ ਦੀ ਪਤਨੀ ਨੇ ਵੀ ਚੁੱਪ ਤੋੜੀ,” ਗੱਲ ਤਾਂ ਸੱਚ ਹੈ। ਮੈਂ ਤਾਂ ਬਾਹਰ ਕੰਮ ਕਰਕੇ ਨਹੀਂ ਦੇਖਿਆਂ। ਬਲ ਹੀ ਹੇਠ ਉਤਾ ਕਰੀ ਜਾਂਦਾ ਹੈ। ਮੈਂ ਪੈਸੇ ਵਿੱਚ ਖੇਲਦੀ ਹਾਂ। ਘਰ ਤੇ ਜਮੀਨ ਦੇ ਬਿਜ਼ਨਸ ਵਰਗਾਂ ਬਿਜ਼ਨਸ ਹੋਰ ਨਹੀਂ ਹੈ।” ਡਾਕਟਰ ਦੀ ਪਤਨੀ ਨੇ ਕਿਹਾ,” ਕੰਮ ਮੈਂ ਵੀ ਨਹੀਂ ਕੀਤਾ। ਕਰਨ ਦੀ ਲੋੜ ਹੀ ਨਹੀਂ ਪਈ। ਮੈਨੂੰ ਡਾਕਟਰ 50 ਡਾਲਰ ਦਿੰਦਾ ਹੈ। ਉਹ ਮੁੱਕ ਜਾਣ, ਹੋਰ ਮੰਗ ਲਂੈਦੀ ਹਾਂ।” ਜੀਤ ਦੀ ਪਤਨੀ ਹੈਰਾਨ ਹੋ ਕੇ ਬੋਲੀ,” 50 ਡਾਲਰ ਦਾ ਕੀ ਆਉਂਦਾ ਹੈ? ਹਫ਼ਤੇ ਦੇ ਸੋਦੇ ਖਰੀਦਣ ਲਈ 200 ਡਾਲਰ ਲੱਗ ਜਾਂਦਾ ਹੈ। ਜੀਤ ਨੂੰ ਸ਼ਰਾਬ ਚੜ੍ਹ ਗਈ। ਉਸ ਨੇ ਕਿਹਾ,” ਯਾਰ ਮੇਰੇ ਸਿੱਧੇ ਸਾਦੇ ਬੰਦੇ ਨੂੰ ਬਿਜ਼ਨਸ ਮੈਨ ਨਾਂ ਬੱਣਾਂਵੋ। ਮੈਂ ਗਰੀਬੀ ਵਿੱਚ ਬਹੁਤ ਖੁੱਸ਼ ਹਾਂ। ਜੋ ਅੱਡੀਆਂ ਚੁਕ ਕੇ ਤੁਰੇ, ਉਹੀ ਮੂੰਹ ਪਰਨੇ ਭੁਜੇ ਗਿਰੇ। ਜਿਉਂਦੇ ਰਹੇ ਫਿਰ ਮਿਲਦੇ ਹਾਂ। ਮੇਰਾ ਸੌਣ ਦਾ ਸਮਾਂ ਹੋ ਗਿਆ।”
ਮਹੀਨੇ ਕੁ ਬਾਅਦ ਪਤਾ ਲੱਗਾ ਡਾਕਟਰ ਨੇ ਆਪਣਾ ਘਰ, ਪਤਨੀ, ਪੰਜ ਬੱਚੇ ਛੱਡ ਕੇ, ਧੀ ਦੀ ਉਮਰ ਦੀ ਕੁੜੀ ਨਾਲ ਹੋਰ ਵਿਆਹ ਕਰਾ ਲਿਆਂ ਸੀ। ਵਿਆਹ ਤੋਂ ਪਹਿਲਾਂ ਹੀ ਉਸ ਨਾਲ ਇੱਕ ਬੱਚਾ ਪੈਦਾ ਕਰ ਚੁੱਕਾ ਸੀ। ਅਮਰੀਕਾ ਵਾਲੇ ਬਲ ਦੇ ਘਰ ਕਾਰਾਂ ਦੀ ਕੁਰਕੀ ਹੋ ਗਈ ਸੀ। ਬੈਂਕ ਸਾਰਾ ਕੁੱਝ ਲੈ ਗਈ ਸੀ। ਦੋਨੇ ਪਤੀ ਪਤਨੀ ਕਨੇਡਾ ਦੇ ਵੀ ਸਿਟੀਜਨ ਸਨ। ਇਸ ਕਰਕੇ ਰੱਬ ਨੇ ਰੋਟੀ ਖਾਦੇ ਛੱਡਤੇ, ਪਤਨੀ ਉਸ ਨੂੰ ਛੱਡ ਕੇ ਬੱਚਿਆਂ ਸਮੇਤ ਕਨੇਡਾ ਆ ਕੇ ਮਾਂਪਿਆਂ ਨਾਲ ਰੱਹਿਣ ਲੱਗ ਗਈ ਸੀ। ਪਤਨੀ ਨੇ ਕਨੇਡਾ ਆ ਕੇ ਗੌਰਮਿੰਟ ਤੋਂ ਬਿੱਲ ਫੇਅਰ ਲੁਆਂ ਲਿਆਂ ਸੀ। ਜਿਸ ਨੂੰ ਕੋਈ ਅਮਦਨ ਨਾਂ ਹੋਵੇ। ਉਹ ਕਨੇਡਾ ਆ ਕੇ ਗੌਰਮਿੰਟ ਤੋਂ ਬਿੱਲ ਫੇਆਰ ਲੈਣ ਲੱਗ ਜਾਂਦਾ ਹੈ। ਕਨੇਡਾ ਆ ਕੇ ਗੌਰਮਿੰਟ ਤੋਂ ਬਿੱਲ ਫੇਅਰ ਤੰਦਰੁਸਤ ਬੰਦੇ ਵੀ ਲਈ ਜਾਂਦੇ ਹਨ। ਬਲ ਨੂੰ ਸ਼ਰਾਬ ਨਾਂ ਮਿਲਣ ਕਰਕੇ ਮਿਰਗੀ ਦੇ ਦੋਰੇ ਪੈ ਰਹੇ ਸਨ। ਦੋਨੇ ਪਤੀ ਪਤਨੀ ਬੱਚੇ ਅੱਲਗ ਅੱਲਗ ਹੋ ਗਏ।

Comments

Popular Posts