ਚੋਰੀ ਦਾ ਗੁੜ ਮਿੱਠਾਂ, ਜੱਗ ਖਾਂ ਕੇ ਮੁੱਕਦਾਂ ਡਿੱਠਾਂ

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਗੁੜ ਤਾਂ ਹੁੰਦਾ ਹੀ ਮਿੱਠਾਂ ਹੈ। ਭੇਲੀ ਅੱਗੇ ਪਈ ਹੋਵੇ, ਪੂਰੀ ਖਾ ਨਹੀਂ ਹੁੰਦੀ। ਪਰ ਜੇ ਗੁੜ ਥੋੜਾਂ ਹੋਵੇ, ਹੋਰ ਖਾਣ ਨੂੰ ਜੀਅ ਕਰਦਾ ਹੈ। ਕਹਿੰਦੇ ਨੇ ਇਸ਼ਕ ਉਸ ਨਾਲੋਂ ਵੀ ਮਿੱਠਾਂ ਹੈ। ਇਸ਼ਕ ਨੂੰ ਬਹੁਤੇ ਚੋਰੀਂ ਕਰਦੇ ਹਨ। ਵਿਆਹ ਪਿਛੋਂ ਤਾਂ ਘਰ ਦੀ ਮੁਰਗੀ ਦਾਲ ਬਰਾਬਰ ਲੱਗਦੀ ਹੈ। ਬਹੁਤਿਆਂ ਨੂੰ ਇਸ ਵਿੱਚ ਕੋਕੜੂ ਜਿਆਦਾਂ ਦਿੱਸਦੇ ਹਨ। ਇਸ਼ਕ ਚੋਰੀ ਕਰਨ ਵਿੱਚ ਜੋ ਮਜ਼ਾਂ ਆਉਂਦਾ ਹੈ। ਉਹੀ ਇਸ਼ਕ ਬੰਦਾ ਸ਼ਰੇਅਮ ਕਰਨ ਵਿੱਚ ਕਰਨ ਵਿੱਚ ਸ਼ਰਮਾਉਂਦਾ ਹੈ। ਜਦੋ ਪਾਜ਼ ਖੁੱਲਦਾ ਹੈ। ਸਿ਼ਰਮਦਗੀ ਤੋਂ ਵਗੈਰ ਕੁੱਝ ਨਹੀਂ ਲੱਭਦਾ। ਘਰੇ ਧੀਆਂ ਭੈਣਾਂ ਦੇ ਹੁੰਦੇ ਹੋਏ ਵੀ, ਬਹੁਤੇ ਅਜੇ ਵੀ ਹੀਰ ਸਾਹਿਬਾ ਹੀ ਗਾਂ ਰਹੇ ਹਨ। ਕਿੱਸੇ ਲਿੱਖਣ ਵਾਲਿਆਂ ਦੀ ਪੱਤਾਂ ਨਹੀਂ ਸੋਹਣੀ ਸੱਸੀ ਨਾਲ ਕੀ ਦੱਸ਼ਮਣੀ ਸੀ। ਕੁੜੀਆਂ ਬਦਨਾਮ ਕਰਕੇ ਆਪਣਾ ਨਾਮ ਚੱਮਕਾ ਗਏ। ਹੋ ਸਕਦਾ ਹੈ, ਕਿੱਸੇ ਲਿੱਖਣ ਵਾਲੇ ਆਪ ਹੀ ਉਨ੍ਹਾਂ ਦੇ ਆਸ਼ਕ ਹੋਣ। ਡਾਂਗ ਨਾਲ ਬਾਜ਼ੀ ਜਿੱਤ ਨਹੀਂ ਸਕੇ। ਕਲਮ ਨਾਲ ਕਾਗਜ਼ ਕਾਲੇ ਕਰ ਗਏ। ਹੋਰਾਂ ਦੇ ਇਸ਼ਕ ਦੀਆਂ ਗੱਲਾਂ ਕਰਨ ਦੀ ਬਜਾਏ। ਆਪਣੀਆਂ ਕਰਤੂਤਾਂ ਦੇਖੀਏ। ਆਪਣੀ ਬੁੱਕਲ ਵਿੱਚ ਵੀ ਝਾਤੀ ਮਾਰਨ ਦੀ ਲੋੜ ਹੈ।
ਕੁੱਝ ਸਾਲ ਪਹਿਲਾਂ ਜਦੋਂ ਮੈਂ ਪੰਜਾਬ ਗਈ ਹੋਈ ਸੀ। ਗੁਆਂਢੀਆਂ ਦੇ ਮੁੰਡੇ ਦਾ ਵਿਆਹ ਮੈਰਿਜ਼ ਪੈਲਸ ਵਿੱਚ ਸੀ। ਖਾਣ ਪੀਣ ਦੀ ਹਰ ਚੀਜ਼ ਸੀ। 300 ਦੇ ਨੇੜ ਰਿਸ਼ਤੇਦਾਰ ਕੁਰਸੀਆਂ ਉਤੇ ਬੈਠੇ ਨਾਚੀਆਂ ਨੂੰ ਨੱਚਦੀਆਂ ਦੇਖ ਰਹੇ ਸਨ। ਅਸੀਂ 15 ਕੁ ਬੰਦੇ ਅੰਨਦ ਕਾਰਜ਼ ਕਰਨ ਗੁਰਦੁਆਰਾ ਸਾਹਿਬ ਗਏ ਸੀ। ਦੁਪਹਿਰ ਤੋਂ ਬਆਦ ਬੁੜੀਆਂ ਕੁੜੀਆਂ ਗਿੱਧਾਂ ਪਾਉਣ ਲੱਗ ਗਈਆਂ। ਉਨ੍ਹਾਂ ਦੀ ਹੀ ਵੱਡੀ ਬਹੂ ਨੇ ਬੋਲੀ ਪਾਈ।
ਘਰਦੀ ਸ਼ੱਕਰ ਬੂਰੇ ਵਰਗੀ, ਹੱਟੀਆਂ ਦਾ ਗੁੜ ਖਾਦਾਂ।
ਘਰਦੀ ਨਾਰ ਪੱਤਸੇ ਵਰਗੀ, ਘਰ ਨੀਂ ਬਗਾਨੇ ਜਾਂਦਾ।
ਪੁੱਤ ਸੱਮਝਾਂ ਸੱਸੀਏ, ਹਾਏ ਜ਼ਰਿਆਂ ਨਹੀਂ ਜਾਂਦਾ।
ਮੈਂ ਉਸ ਕੋਲੇ ਹੀ ਖੜੀ ਸੀ। ਮੈਂ ਉਸ ਨੂੰ ਪੁੱਛਿਆਂ ਕੋਈ ਚੱਜ ਦੀ ਬੋਲੀ ਨਹੀਂ ਆਉਂਦੀ। ਵਿਚਾਰੇ ਵੀਰੇ ਨੂੰ ਹੀ ਗਿੱਧੇ ਵਿੱਚ ਬਦਨਾਮ ਕਰ ਦਿੱਤਾ।" ਉਸ ਨੇ ਆਪਦੇ ਘਰ ਵਾਲੇ ਵੱਲ ਝਾਕ ਕੇ ਕਿਹਾ," ਦੇਖ ਲਾ ਉਸ ਨੂੰ। ਕਿਵੇ ਸਟੇਜ ਦੇ ਉਤੇ ਨੱਚਣ ਵਾਲੀਆਂ ਕੁੜੀਆਂ ਨਾਲ ਅਜੇ ਵੀ ਸ਼ਰਾਬੀ ਹੋਇਆ, ਕੁੜੀਆਂ ਵਿੱਚ ਲੱਕ ਮਾਰ ਮਾਰ ਕੇ ਨੱਚੀ ਜਾ ਰਿਹਾ ਹੈ। ਹਰੇਕ ਵਿਆਹ ਵਿੱਚ ਇਸੇ ਤਰ੍ਹਾਂ ਕਰਦਾ ਹੈ। ਕਈ ਥਾਵਾਂ ਤੋਂ ਜੁੱਤੀਆਂ ਵੀ ਖਾ ਚੁਕਾ ਹੈ।" ਪਹਿਲਾਂ ਤਾਂ ਰਿਸ਼ਤੇਦਾਰਾਂ ਨੂੰ ਹੀ ਮਿਲਦੇ ਰਹੇ। ਮੈਂ ਕੁੜੀਆਂ ਵੱਲ ਧਿਆਨ ਮਾਰਿਆਂ। ਕੁੜੀਆਂ ਦੇ ਸਰੀਰ ਉਤੇ ਤਿੰਨ ਕੁ ਗਿੱਠ ਦੀ ਥਾਂ ਉਤੇ ਕੱਪੜੇ ਸਨ। ਬਾਕੀ ਸਾਰੀਆਂ ਲੱਤਾਂ ਬਾਹਾਂ ਨੰਗੀਆਂ ਸਨ। ਮੈਂ ਉਸ ਦੇ ਅੰਦਰ ਦੀ ਹਾਲਤ ਸੱਮਝ ਗਈ। ਦੂਜੇ ਦਿਨ ਅਸੀਂ ਸਾਰੀਆਂ ਕੁੜੀਆਂ ਉਸ ਵੀਰੇ ਦੇ ਦੁਆਲੇ ਹੋ ਗਈਆਂ। ਇੱਕ ਨੇ ਕਿਹਾ," ਵੀਰੇ ਤੂੰ ਸ਼ਰਾਬੀ ਹੋ ਕੇ ਨੱਚ ਬਹੁਤ ਸੋਹਣਾ ਲੈਂਦਾ ਹੈ।" ਦੂਜੀ ਕੁੜੀ ਉਦੋਂ ਹੀ ਬੋਲ ਪਈ," ਤੂੰ ਵੀ ਇੱਕ ਨੱਚਣ ਵਾਲੀ ਮੰਡਲੀ ਬਣਾ ਲੈ। ਨੱਚਾਰ ਅੱਜ ਕੱਲ ਲੱਭਦੇ ਨਹੀਂ।" ਤੀਜੀ ਨੇ ਕਿਹਾ," ਤੈਨੂੰ ਵੀਰ ਕਹਿੱਣ ਨੂੰ ਜੀਅ ਨਹੀਂ ਕਰਦਾ। ਭਾਬੀ ਵਿੱਚ ਕੀ ਨੁਕਸ ਹੈ। ਅੱਧ ਨੰਗੀਆਂ ਨਾਲ ਤੂੰ ਹਰੇਕ ਵਿਆਹ ਵਿੱਚ ਨੱਚ ਕੇ ਜਲੂਸ ਕੱਢਦਾ ਹੈ।" ਉਹ ਘੱਬਰਾਂ ਗਿਆਂ," ਮੈਂ ਸ਼ਰਾਬ ਕਿਥੇ ਪੀਂਦਾ ਹਾਂ। ਮੈਂ ਕਦੋ ਹੋਰ ਕੁੜੀਆਂ ਨਾਲ ਨੱਿਚਆਂ ਹਾਂ।" ਸਾਡੇ ਵਿਚੋਂ ਹੀ ਕਿਸੇ ਨੇ ਕਿਹਾ," ਮਰੇ ਮੁਕਰੇ ਦਾ ਕੋਈ ਇਲਾਜ਼ ਨਹੀਂ ਹੈ। ਜੋ ਕੰਮ ਬੰਦਾ ਆਪ ਕਰਦਾ ਹੈ। ਆਪ ਨੂੰ ਬੁਰਾਂ ਨਹੀਂ ਲੱਗਦਾ।" ਵਿਆਹ ਦੀ ਮੂਵੀ, ਆ ਜਾਵੇਗੀ। ਆਪਣੇ ਆਪ ਨੂੰ ਦੇਖ ਲਵੀਂ।" ਜਿਸ ਦਿਨ ਅਸੀਂ ਮੂਵੀ ਦੇਖ ਰਹੇ ਸੀ। ਸਾਰੇ ਮੂਵੀਂ ਦੇਖ ਕੇ ਖੁੱਸ਼ ਹੋ ਰਹੇ ਸੀ। ਉਹ ਸ਼ਰਮਿੰਦਾ ਹੋਇਆਂ। ਨੀਵੀਂ ਪਾਈ ਬੈਠਾਂ ਸੀ।
ਮੈਂ ਸ਼ੁਕਰ ਕੀਤਾ। ਅਸੀਂ ਕਨੇਡਾ ਵਾਲੇ ਕਨੇਡਾ ਵਿੱਚ ਵਿਆਹਾਂ ਨੂੰ ਇਹੋ ਜਿਹਾ ਨੰਗਾਂ ਨਾਚ ਨਹੀਂ ਕਰਾਉਂਦੇ। ਪਰ ਕਨੇਡਾ ਵਿਚੋਂ ਇੰਡੀਆ ਜਾ ਕੇ ਕਈ ਲੱਚਰ ਬੰਦੇ ਵੀ ਇਹੀ ਕੁੱਝ ਕਰਦੇ ਹਨ। ਕਿਉਂਕਿ ਇਥੇ ਕਨੇਡਾ ਵਿੱਚ ਦਿਹਾੜੀਆਂ ਕਰਦਿਆਂ ਨੂੰ, ਇਹੋ ਜਿਹੀਆਂ ਰੰਗ ਰਲੀਆਂ ਦਾ ਸਮਾਂ ਨਹੀਂ ਲੱਗਦਾ। ਬਹੁਤੇ ਤਾਂ ਧੰਨਾਢ ਤਾਂ ਗੋਰਿਆਂ ਦੀਆਂ ਚਿੱਟੀਆਂ ਟੋਇਲਿਟ ਹੀ ਹੋਰ ਚੱਮਕਾਂਉਦੇ ਹਨ। ਇੰਡੀਆਂ ਆ ਕੇ ਝੂਠੀ ਚੱਮਕ ਦੱਮਕ ਨਾਲ ਭੋਂਲ਼ੇ ਲੋਕਾਂ ਨੂੰ ਲੁੱਟਦੇ ਹਨ। ਅਸੀਂ ਸਾਰੇ ਬੈੇਠੇ ਟੈਲੀਵੀਜ਼ਨ ਦੇਖ ਰਹੇ ਸੀ। ਮੇਰੇ ਪਤੀ ਸੋਫ਼ੇ ਉਤੇ ਲੰਮੇ ਪਏ ਸੀ। ਮੈਂ ਆਪਦੇ ਨੋਹ੍ਹਾਂ ਉਤੇ ਨੋਹ੍ਹ-ਪਾਲਸ਼ ਲਗਾਉਣ ਲੱਗ ਗਈ। ਜਿਉਂ ਹੀ ਉਹ ਕੰਮ ਤੇ ਗਏ। ਮੇਰੀ ਸੱਸ ਮੈਨੂੰ ਕਹਿੱਣ ਲੱਗੀ," ਇਹ ਹੁਣ ਤੈਨੂੰ ਕੁੱਝ ਨਹੀਂ ਕਹਿੰਦਾ। ਤੂੰ ਮੂਹਰੇ ਬੈਠ ਕੇ ਨੋਹੁ ਰੰਗਦੀ ਹੈ। ਟਸ਼ਨੇ ਮਸ਼ਨੇ ਕਰਦੀ ਹੈ। ਗੁਆਂਢੀਆਂ ਦੀਆਂ ਬਹੂਆਂ ਨੂੰ ਟਿੱਚਰਾਂ ਕਰਦਾ ਸੀ। ਭਾਬੀ ਤੁਸੀਂ ਬੁੱਲ ਕਿਉਂ ਰੰਗਦੀਆਂ ਹੋ? ਕੀ ਬਿੰਦੀ ਮੱਥੇ ਤੇ ਚੱਮਕਾਉਣ ਨਾਲ ਮੂੰਹ ਜਿ਼ਆਦਾਂ ਚੱਮਕ ਜਾਵੇਗਾਂ?
ਮੈਨੂੰ ਉਸ ਦੀ ਗੱਲ ਰੱੜਕੀ। ਮੈਂ ਕਿਹਾ," ਬੀਜੀ ਉਹ ਤੇਰੇ ਕੋਲੋ ਹੀ ਗਿਆ ਹੈ। ਉਸੇ ਨੂੰ ਪੁੱਛ ਲੈਣਾ ਸੀ। ਮੈਨੂੰ ਤਾਂ ਉਹ ਕਹਿ ਕੇ ਮੇਕੱਪ ਕਰਾਉਂਦਾ ਹੈ। ਕੀ ਤੈਨੂੰ ਮੈਂ ਸਜੀ ਹੋਈ ਚੰਗ੍ਹੀ ਨਹੀਂ ਲੱਗਦੀ? ਠੀਕ ਹੈ, ਮੈਂ ਉਸ ਨੂੰ ਦੱਸ ਦੇਵਾਂਗੀ। ਕੱਲ ਤੋਂ ਵਾਲ ਵੀ ਨਹੀਂ ਵਹੁਦੀ। ਸਵੇਰੇ ਉਠ ਕੇ ਕੰਮ ਤੇ ਵੀ ਉਵੇਂ ਹੀ ਬਗੈਰ ਮੂੰਹ ਧੋਏ, ਜਾਇਆਂ ਕਰਾਂਗੀ। ਬੀਜੀ ਹੋਰ ਭੱਖ ਗਏ," ਰਾਤ ਕਿਚਨ ਵਿੱਚ ਅੱਧੀ ਰਾਤ ਤੱਕ ਭੱੜਥੂ ਪੈਂਦਾ ਰਿਹਾ ਹੈ। ਫਿਰ ਕਮਰੇ ਵਿੱਚ ਜਾਂ ਕੇ ਤੇਰੀਆਂ ਦੰਦੀਆਂ ਨਿੱਕਲ ਦੀਆਂ ਸੁੱਣਦੀਆਂ ਸੀ। ਤੱੜਕੇ ਵੀ ਕੰਮਰੇ ਦੀ ਬੱਤੀ ਜੱਗਦੀ ਸੀ। ਅੱਜ ਕੱਲ ਦੀਆਂ ਨੇ ਸ਼ਰਮ ਹੀ ਲਾਂਹ ਕੇ ਰੱਖੀ ਹੈ। ਮੇਰੇ ਤਾਂ ਬੱਚਿਆਂ ਨੇ ਵੀ, ਮੈਨੂੰ ਤੇ ਆਪਣੇ ਪਿਉਂ ਨੂੰ, ਇੱਕਠੇ ਇੱਕ ਕੰਮਰੇ ਵਿੱਚ ਨਹੀਂ ਦੇਖਿਆਂ। ਤੂੰ ਆਪ ਦੱਸਦੇ, ਕੀ ਕਦੇ ਸਾਨੂੰ ਦੇਖਿਆਂ ਹੈ?" ਮੈਂ ਸੱਮਝ ਗਈ। ਇਸ ਨੂੰ ਆਪਦਾ ਪੁੱਤਰ ਖੁਸਦਾ ਲੱਗਦਾ ਹੈ। ਹੁਣ ਉਹ ਮੇਰੇ ਨਾਲ ਬਹੁਤਾ ਸਮਾਂ ਗੁਜ਼ਾਰਦਾ ਹੈ। ਮੇਰੇ ਮੂਹੋਂ ਨਿੱਕਲ ਗਿਆ," ਰਾਤ ਨੂੰ ਤੂੰ ਮੇਰੀਆਂ ਹੀ ਵਿੱੜਕਾਂ ਲਈ ਜਾਂਦੀ ਹੈ। ਅੱਛਾਂ, ਤੂੰ ਤਾਂ ਕਦੇ ਆਪਣੇ ਪਤੀ ਦੇ ਕੰਮਰੇ ਵਿੱਚ ਨਹੀਂ ਜਾਂਦੀ। ਫਿਰ ਮੈਂ ਤੇਰੇ ਘਰ ਕਿਵੇਂ ਆ ਗਈ? 7 ਬੱਚਿਆਂ ਦੀ ਮਹਿਫ਼ਲ ਆਪੇ ਲੱਗ ਗਈ। ਬੰਦਾ ਕਰ ਕੱਤਰ ਕੇ ਮੁਕਰ ਕਿਉਂ ਜਾਂਦਾ ਹੈ? ਐਂਡੇ ਵੱਡੇ ਸਬੂਤ ਹਨ। ਸ਼ਰਮ ਆਉਂਦੀ ਹੈ ਤਾਂ ਮੁੱਕਰੀ ਜਾਂ। ਸੱਚਾਈ ਤੇਰੇ ਮੇਰੇ ਸਹੱਮਣੇ ਹੈ। ਜੇ ਹੁਣ ਤੇਰੇ ਪਸੰਦ ਨਹੀਂ , ਉਮਰ ਹੋ ਗਈ ਹੈ ਤਾਂ ਮੈਂ ਕੀ ਕਰਾਂ?"
" ਕਿਵੇਂ ਜੁਬ਼ਾਨ ਚੱਲਦੀ ਹੈ? ਜੇ ਮੇਰੀ ਸੱਸ ਕੋਲੇ ਹੁੰਦੀ। ਲੋਟ ਵੀ ਆ ਜਾਂਦੀ। ਜਦੋਂ ਤੇਰਾ ਸੋਹੁਰਾਂ ਟੱਰਕ ਲੈ ਕੇ ਪਿੰਡ ਆਉਂਦਾ ਸੀ। ਉਸ ਕੋਲੇ ਉਹ ਆਪਦਾ ਮੰਜਾਂ, ਸਾਡੇ ਦੋਂਨਾਂ ਵਿਚਕਾਰ ਡਾਹ ਲੈਂਦੀ ਸੀ। ਕਹਿੰਦੀ ਸੀ, ਮੇਰਾਂ ਮੁੰਡਾਂ ਮਸਾਂ ਤਿੰਨਾਂ ਚਾਰਾਂ ਮਹੀਨਿਆਂ ਪਿਛੋਂ ਆਇਆਂ ਹੈ। ਮੈਂ ਆਪ ਦੁੱਖ ਸੁੱਖ ਕਰਨਾ ਹੈ। ਛੋਟਾ ਪਿੰਡ ਹੀ ਖੇਤੀ ਕਰਦਾ ਸੀ। ਮੇਰੀ ਸੱਸ ਉਸ ਕੋਲੋ ਮੇਰੀ ਦਰਾਣੀ ਨੂੰ ਤੀਜੇ ਦਿਨ ਕੁੱਟਾਂਵਾਂ ਦਿੰਦੀ ਸੀ। ਰਾਤ ਨੂੰ ਮੈਂ ਤੇ ਮੇਰੀ ਦਰਾਣੀ ਇੱਕੋ ਮੰਜੇ ਉਤੇ ਸੌਦੀਂਆਂ ਸੀ। ਦਿਨੇ ਬਹੂ ਨੂੰ ਕੁੱਟਦਾ ਸੀ। ਰਾਤ ਨੂੰ ਮੇਰੇ ਨਾਲੋਂ ਉਠਾਲ਼ ਕੇ ਲੈ ਜਾਂਦਾ ਸੀ। ਮੈਂ ਡਰ ਗਈ। ਜੇ ਕਿਤੇ ਦਰਾਣੀ ਨੂੰ ਨਿਆਣਾ ਨਿੱਕਾਂ ਠਹਿਰ ਗਿਆਂ। ਮੈਂ ਕੀ ਜੁਆਬ ਦੇਵਾਂਗੀ। ਮੈਂ ਤੇਰੇ ਸੋਹੁਰੇ ਨੂੰ ਸਾਰਾ ਕੁੱਝ ਦੱਸ ਦਿੱਤਾ। ਮੈਂ ਚਾਰ ਸੂਟ ਝੋਲੇਂ ਵਿੱਚ ਪਾਏ। ਉਸ ਨਾਲ ਪਟਨੇ ਆ ਕੇ ਰਹਿੱਣ ਲੱਗ ਗਈ।" ਮੈਂ ਵੀ ਅੱਜ ਹੀ ਗੱਲ਼ ਨਬੇੜਨਾਂ ਚਹੁੰਦੀ ਸੀ, ਮੈਂ ਕਿਹਾ," ਬੀਜੀ ਤੁਸੀਂ ਦੱਸੋ ਮੈਂ ਝੋਲੇ ਵਿੱਚ ਕੱਪੜੇ ਪਾ ਕੇ ਕਨੇਡਾ ਤੋਂ ਅੱਗੇ ਹੋਰ ਕਿਥੇ ਜਾਵਾਂ? ਨਾਲੇ ਪਿੰਡ ਤਾਂ ਚੰਗ੍ਹਾਂ ਸੀ। ਖੁੱਲੇ ਡੁਲੇ ਤੂੜੀ ਵਾਲੇ ਕੋਠੇ ਤੇ ਕੱਣਕ, ਗੰਨੇ ਦੇ ਖੇਤ ਸਨ। ਫਿਰ ਤੁਹਾਡੇ ਵਰਗੇ ਹੀ ਸਿਆਣੇ ਕਹਿੰਦੇ ਨੇ ਕਮਾਂਦ ਬਾਰੇ ਗਾਣੇ ਕਿਉਂ ਲਿਖਦੇ ਗਾਉਂਦੇ ਹੋ। ਕਮਾਂਦ ਵਿੱਚ ਤੁਸੀਂ ਹੀ ਜਾਣਦੇ ਹੋਵੇਗੇ, ਕੀ ਰਾਜ ਹੈ? ਸਾਡੇ ਵੱਲ ਤਾਂ ਕੋਈ ਹੁਣ ਕਮਾਂਦ ਨਹੀਂ ਬੀਜਦਾ। ਨਾਲੇ ਮੈਨੂੰ ਦੱਸੋ, ਜੇ ਦਰਾਣੀ ਦੇ ਬੱਚਾ ਠਹਿਰ ਵੀ ਜਾਂਦਾ। ਤੇਰੇ ਸਿਰ ਲੱਗ ਜਾਂਦਾ। ਬਈ ਬੱਚਾ ਤੂੰ ਠਹਿਰਾਇਆਂ ਹੈ। ਸਿੱਧਾਂ ਕਿਉਂ ਨਹੀਂ ਕਹਿੰਦੀ। ਤੇਰਾਂ ਆਪਦਾ ਜੀਅ ਪਾਪਾ ਜੀ ਨਾਲ ਜਾਣ ਨੂੰ ਕਰਦਾ ਸੀ। ਤੇ ਹੁਣ ਤੂੰ ਕਹਿਨੀ ਆਂ ਕਿ ਤੂੰ ਉਸ ਦੇ ਕੰਮਰੇ ਵਿੱਚ ਨਹੀਂ ਸੌਦੀਂ। ਹੁਣ ਵੀ ਪਿੰਡ ਵਾਲਾਂ ਪਹਿਲਾਂ ਵਾਲਾਂ ਫਾਰਮੂਲਾਂ ਹੀ ਵਰਤਦੇ ਹੋਵੋਂਗੇ। ਬੰਦੇ ਦੀਆਂ ਆਦਤਾਂ ਨਹੀਂ ਬੱਦਲਦੀਆਂ।"
"ਕਿੰਨ੍ਹੀ ਜੁਬ਼ਾਨ ਚੱਲਦੀ ਹੈ। ਸਿਆਣੇ ਕਹਿੰਦੇ ਨੇ। ਮਾਰਦੇ ਦੇ ਹੱਥ ਫੱੜ ਲਊ, ਬੋਲਦੇ ਦਾ ਕੀ ਕਰੂ। ਜੇ ਮੈਂ ਦੋਂ ਕਹਿਨੀ ਹਾਂ। ਇਹ ਚਾਰ ਸੁਣਾਉਂਦੀ ਹੈ। ਕਸੂਰ ਤਾਂ ਮੇਰੇ ਮੁੰਡੇ ਦਾ ਹੀ ਹੈ। ਇਸ ਦੇ ਮਗਰ ਲੱਗਿਆਂ ਹੋਇਆ ਹੈ। ਪੱਤਾਂ ਨਹੀਂ ਕੀ ਸਿਰ ਘੋਲ ਕੇ ਪਾਇਆਂ ਹੋਇਆ ਹੈ।" ਮੈਂ ਕਿਹਾ," ਬੀਜੀ ਅੱਗੇ ਚਾਰ ਪੰਜ ਭਰਾਂਵਾਂ ਵਿਚੋਂ ਇਕੋ ਨੂੰ ਕਿਉਂ ਵਿਹੁਦੇ ਸੀ। ਕੀ ਪਹਿਲੀ ਹੀ ਆਕੇ ਸਾਰਿਆਂ ਦੇ ਸਿਰ ਵਿੱਚ ਕੁੱਝ ਘੋਲ ਕੇ ਪਾ ਦਿੰਦੀ ਸੀ। ਸਾਰੇ ਹੀ ਇਕੋਂ ਦੇ ਮਗਰ ਲੱਗ ਜਾਂਦੇ ਸਨ। ਪਿਛਲੀਆਂ ਤਾਂ ਹੁਣ ਵਾਲੀਆਂ ਨਾਲੋਂ ਵੀ ਜਾਦੂਗਰਨੀਆਂ ਹੁੰਦੀਆਂ ਸਨ। ਵਿਚਾਰੇ ਭਾਬੀਆਂ ਦੇ ਹੀ ਜੁਆਕ ਖਿਡਾ ਕੇ ਰੋਟੀ ਖਾਈਂ ਜਾਂਦੇ ਸੀ।" " ਮੈਨੂੰ ਕੀ ਪੱਤਾਂ। ਮੈਂ ਕਿਹੜਾਂ ਲੋਕਾਂ ਦੀ ਰਾਖੀ ਕਰਦੀ ਸੀ। ਜਿਥੇ ਮੈਂ ਵਿਆਹੀ ਹਾਂ, ਉਹ ਸਾਰੇ ਵਿਆਹੇ ਹੋਏ ਹਨ। ਉਨ੍ਹਾਂ ਵਿਚੋਂ ਇੱਕ ਦੀ ਘਰ ਵਾਲੀ ਮਰ ਗਈ ਸੀ ਉਸ ਦਾ ਦੂਜਾਂ ਵਿਆਹ ਹੋਇਆਂ ਹੈ। ਮਾਸਟਰ ਦੀ ਆਪਣੀ ਨਵੀਂ ਵਿਆਹੀ ਘਰ ਵਾਲੀ ਨਾਲ ਪਹਿਲੇ ਹੀ ਦਿਨ ਘੁੰਡ ਪਿਛੇ ਤੂੰ-ਤੂੰ, ਮੈਂ- ਮੈਂ ਹੋ ਗਈ। ਉਸ ਨੇ ਘੁੰਡ ਨਹੀਂ ਕੱਢਿਆਂ। ਇਸੇ ਗੱਲ ਦੀ ਖਿੱਚਾ ਧੂਹੀ ਵਿੱਚ ਛੱਡ ਕੇ ਹੋਰ ਵਿਆਹ ਕਰਾਂ ਲਿਆਂ।"
ਮੈਂ ਕਿਹਾ," ਬੀਜੀ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ਸਾਡੇ ਗੁਆਂਢੀਆਂ ਦੇ ਇੱਕ ਵਾਰ ਅੱਧੀ ਕੁ ਰਾਤ ਨੂੰ ਚੋਰ ਚੋਰ ਦਾ ਰੋਲਾਂ ਪੈ ਗਿਆ। ਚੋਰ ਤਾਂ ਭੱਜ ਗਿਆ। ਹਫ਼ਤੇ ਕੁ ਬਆਦ ਫਿਰ ਉਵੇਂ ਹੀ ਤੱੜਕੇ ਜਿਹੇ ਹੋਇਆ। ਦਿਨੇ ਉਹ ਘਰ ਵਾਲੇ ਕਹਿੱਣ ਲੱਗ ਗਏ। ਚੋਰ ਨਹੀਂ ਸੀ, ਕੁੱਤਾ ਸੀ। ਪਰ ਸਾਰੇ ਲੋਕੀਂ ਗੱਲਾਂ ਕਰਦੇ ਸਨ। ਕੁੱਤਾ ਬਾਰਾਂ ਫੁੱਟੀ ਕੰਧ ਕਿਵੇਂ ਟੱਪ ਗਿਆ। ਤੀਜੀ ਬਾਰੀ ਫਿਰ ਗੁਆਂਢੀਆਂ ਨੂੰ ਖੱੜਕਾ ਸੁਣਿਆ। ਘਰ ਵਾਲੇ ਪਹਿਲਾਂ ਹੀ ਤਿਆਰ ਬੈਠੇ ਸਨ। ਉਦੋਂ ਹੀ ਬੱਤੀਆਂ ਜੱਗਾਂ ਲਈਆਂ। ਬੰਦਾ ਮੰਜੇ ਥੱਲੇ ਵੱੜ ਗਿਆ। ਚੋਰ ਕੁੱਤਾ ਕੋਈ ਨਹੀਂ ਸੀ। ਗੁਆਂਢੀਆਂ ਦੀ ਕੁੜੀ ਸੋਹੁਰਿਆਂ ਤੋਂ ਰੁਸ ਕੇ ਆਈ ਹੋਈ ਸੀ। ਪਰਾਹੁਣਾ ਰਾਤ ਨੂੰ ਚੋਰੀ ਆਉਂਦਾ ਸੀ। ਬੀਜੀ ਮੈਂ ਮਾਂਪਿਆਂ ਤੇ ਪੇਕੇ ਪਰਿਵਾਰ ਵਿਚੋਂ ਜੋ ਸਿੱਖਿਆਂ ਹੈ। ਮੈਂ ਲੜ ਨਾਲ ਭਨ੍ਹਿਆਂ ਹੋਇਆ ਹੈ। ਨਾਂ ਹੀ ਮੈਂ ਰੁਸ ਕੇ ਜਾਣਾ ਹੈ। ਨਾਂ ਹੀ ਘਰ ਵਿੱਚ ਅੱਜ ਵਾਲਾਂ ਤਮਾਸ਼ਾਂ ਮੁੜ ਕੇ ਹੋਣ ਦੇਣਾ ਹੈ। ਨਾਂ ਹੀ ਮੈਂ ਸੱਸ ਨੱਣਦਾਂ ਦੇ ਹਊਏ ਤੋਂ ਡਰਨ ਵਾ਼ਲੀ ਹਾਂ। ਬਲੈਕ ਮੇਲ ਹੋਣ ਵਾਲੀ ਵੀ ਨਹੀਂ ਹਾਂ। ਘਰ ਬਾਹਰ ਦਾ ਕੰਮ ਮੈਂ ਆਪ ਕਰ ਸਕਦੀ ਹਾਂ। ਚੋਰੀ ਦਾ ਗੁੜ ਮਿੱਠਾਂ, ਜੱਗ ਖਾਂ ਕੇ ਮੁੱਕਦਾਂ ਡਿੱਠਾਂ। ਤੁਹਾਡੇ ਦਿਨ ਜੇ ਲੰਘ ਗਏ ਹਨ। ਜੋ ਤੁਹਾਡੇ ਨਾਲ ਹੋਇਆ ਹੈ। ਹੁਣ ਮੇਰੇ ਕੋਲੋ ਬੱਦਲਾਂ ਲੈਣਾ ਹੈ। ਤਾਂ ਇਹ ਹੋ ਨਹੀਂ ਸਕਣਾ। ਕਨੇਡਾ ਵਿੱਚ ਤਾਂ ਕੋਈ ਕਿਸੇ ਨੂੰ ਗਾਲ਼ ਨਹੀਂ ਕੱਢ ਸਕਦਾ। ਕਨੂੰਨ ਦੇ ਸਕੰਜੇ ਤੋਂ ਡਰਦਾ ਕੋਈ ਕਿਸੇ ਨੂੰ ਹੱਥ ਨਹੀਂ ਲਾਉਂਦਾ। ਕਨੇਡਾ ਦਾ ਕਨੂੰਨ ਤੀਰ ਵਰਗੇ ਕਰ ਦਿੰਦਾ ਹੈ। ਐਂਵੇ ਨਹੀਂ ਤੇਰੇ ਮੁੰਡੇ ਕੋਲੋ, ਲੇਲੇ ਪੇਪੇ ਹੁੰਦੇ। ਔਰਤ ਦੇ ਮਾੜੇ ਦਿਨ ਮੁੱਕ ਗਏ ਹਨ। ਪਰ ਉਸ ਨੂੰ ਆਪ ਜਾਗਰਤ ਹੋਣਾ ਪੈਣਾ ਹੈ। ਜੇ ਕੰਢਾਂ ਚੁਬੇਂ ਤੋਂ ਕਿਸੇ ਨੂੰ ਦੱਸਾਂਗੇ ਨਹੀਂ । ਕਿਸੇ ਨੂੰ ਕੀ ਪੱਤਾਂ ਹੈ। ਜੁਲਮ ਸਹਿਣਾ ਤੇ ਕਰਨਾ ਕਇਰਤਾਂ ਹੈ। ਹੱਸਦਿਆਂ ਦੇ ਘਰ ਵੱਸਦੇ ਨੇ। ਚੋਰੀ ਛੁੱਪੇ, ਡਰ ਡਰ ਕੇ ਜਿਉਣ ਵਾਲਾਂ ਸਮਾਂ ਨਿੱਕਲ ਗਿਆ ਹੈ।"
ਬੀਜੀ ਨੇ ਮੈਨੂੰ ਚਾਹ ਬਨਾਉਣ ਨੂੰ ਕਿਹਾ," ਮੇਰਾ ਤਾਂ ਸਿਰ ਦੁੱਖਣ ਲੱਗ ਗਿਆ ਹੈ। ਚਾਹ ਬਣਾ ਕੇ ਪਲ਼ਾਂ।" " ਬੀਜੀ ਤੁਸੀ ਵੀ ਮੌਜ ਮਾਰੋਂ। ਕਿਉਂ ਹੋਰਾਂ ਦੀ ਸਿਰ ਦਰਦੀ ਲੈਂਦੇ ਹੋ। ਹੁਣ ਚੋਰੀ ਦੇ ਗੁੜ ਦਾ ਨਹੀਂ, ਹਨੀ ਦਾ ਜਮਨਾਂ ਹੈ। ਤੁਸੀਂ ਵੀ ਰੋਜ਼ ਹਨੀਮੂਨ ਮਨਾਵੋ। ਬਰਿਡ ਨੂੰ ਵੀ ਹਨੀ ਲਾ ਕੇ ਖਾਵੋ।"

Comments

Popular Posts