ਪੰਜਾਬੀਆ ਦਾ ਤੇ ਪੰਜਾਬੀ ਮਾਂ ਬੋਲੀ ਦਾ ਰੂਪ ਹੀ ਵਿਗਾੜ ਕੇ ਰੱਖ ਦਿੱਤਾ

ਪੰਜਾਬੀਆ ਦਾ ਤੇ ਪੰਜਾਬੀ ਮਾਂ ਬੋਲੀ ਦਾ ਰੂਪ ਹੀ ਵਿਗਾੜ ਕੇ ਰੱਖ ਦਿੱਤਾ by Satwinder Kaur Satti on 29 ਅਗਸਤ 2010 ਐਤਵਾਰ ਨੂੰ ਸਵੇਰ 09:20 ਵਜੇ.ਪੰਜਾਬੀਆ ਦਾ ਤੇ ਪੰਜਾਬੀ ਮਾਂ ਬੋਲੀ ਦਾ ਰੂਪ ਹੀ ਵਿਗਾੜ ਕੇ ਰੱਖ ਦਿੱਤਾ -ਸਤਵਿੰਦਰ ਕੌਰ ਸਾਤੀ ( ਕੈਲਗਰੀ)-ਥੋੜੇ ਜਿਹੇ ਲੋਕ, ਅੰਗਰੇਜੀ ਵਿੱਚ ਪੰਜਾਬੀ ਦੇ ਸ਼ਬਦ, ਅੰਗਰੇਜੀ ਭਾਸ਼ਾ ਵਿੱਚ ਪੰਜਾਬੀ ਭਾਸ਼ਾਂ ਲਿਖ ਰਹੇ ਹਨ। ਬਹੁਤਿਆਂ ਨੂੰ ਇਹ ਸੱਮਝ ਨਹੀਂ ਲੱਗਦੀ। ਇਹ ਪੰਜਾਬੀ ਤਾਂ ਨਹੀਂ ਹੈ। ਨਾਂ ਹੀ ਅੰਗਰੇਜੀ ਦੇ ਸ਼ਬਦ ਹਨ। ਲਿਖਣ ਵਾਲੇ ਨੂੰ ਹੀ ਪੱਤਾ ਹੁੰਦਾ ਹੈ। ਕੀ ਲਿਖਿਆ ਹੈ। ਪਰ ਦੂਜੇ ਬੰਦੇ ਨੂੰ ਪੜ੍ਹਨ ਵਿੱਚ ਮੁਸ਼ਕਲ ਆਉਂਦੀ ਹੈ। ਫਰਜ ਕਰੋਂ ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਮੀਡੀਆ ਪੇਪਰ ਵੀ ਪੰਜਾਬੀ ਮਾਂ ਬੋਲੀ ਨੂੰ ਛੱਡ ਦੇਵੇ। ਇਹ ਨਵੀਂ ਭਾਸ਼ਾਂ ਵਿੱਚ ਪੇਪਰ ਸ਼ੁਰੂ ਕਰ ਦੇਵੇ। ਪੰਜਾਬੀ ਮਾਂ ਬੋਲੀ ਦਾ ਕੀ ਹੋਵੇਗਾ। ਨਵੀਂ ਭਾਸ਼ਾਂ ਦੀ ਕਾਡ ਜਰੂਰ ਹੈ। ਕਈ ਸ਼ਬਦ ਇਹੋਂ ਜਿਹੇ ਲਿਖੇ ਪੜ੍ਹਨ ਨੂੰ ਮਿਲਦੇ ਹਨ। ਪੰਜਾਬੀ ਨਾਲ ਮਜ਼ਾਕ ਕੀਤਾ ਲੱਗਦਾ ਹੈ। ਪੰਜਾਬੀ ਦੀ ਥਾਂ ਨਵੀ ਭਾਸ਼ਾਂ ਦੀ ਕਾਡ ਕੱਢ ਕੇ, ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦਾ ਰੂਪ ਹੀ ਵਿਗਾੜ ਕੇ ਰੱਖ ਦਿੱਤਾ ਹੈ। ਅੰਗਰੇਜੀ ਵਿੱਚ ਪੰਜਾਬੀ ਮਾਂ ਬੋਲੀ ਦਾ ਮੂੰਹ ਕਾਲਾਂ ਨਾਂ ਕਰੋ। ਪੰਜਾਬੀ ਦੀ ਅੰਗਰੇਜੀ ਕਰਕੇ ਜੋ ਲਿੱਖਦੇ ਹੋ, ਇਸ ਨੂੰ ਕਿਹੜੀ ਭਾਸ਼ਾਂ ਕਹਿੰਦੇ ਹਨ? ਈ-ਮੇਲ ਤੇ ਫੇਸ ਬੁੱਕ ਤੇ ਪੰਜਾਬੀ ਦਾ ਤਮਾਸ਼ਾਂ ਬਾਣਿਆ ਜਾਂਦਾ ਹੈ। ਜੇ ਬਹੁਤ ਜਿਆਦਾ ਅੰਗਰੇਜ਼ੀ ਆਉਂਦੀ ਹੈ। ਅੱਜ ਕੱਲ ਸਾਰੇ ਹੀ ਇਸ ਅੰਗਰੇਜ਼ੀ ਨੂੰ ਪੜ੍ਹ ਲਿੱਖ ਲੈਂਦੇ ਹਨ। ਇਸੇ ਅੰਗਰੇਜ਼ੀ ਨੂੰ ਲਿਖੋ। ਜਦੋਂ ਵੀ ਮੈਂ ਫੇਸ ਬੁੱਕ ਤੇ ਜਾਂਦੀ ਹਾਂ, ਕੋਈ ਨਾਂ ਕੋਈ ਇਸ਼ੂ ਲੈ ਕੇ, ਕਈ ਵਹਿਲੇ ਗੱਪਾ ਮਾਰਨ ਆ ਜਾਂਦੇ ਹਨ। ਬੱਚਿਆਂ ਵਾਲੀਆਂ ਹਰਕਤਾਂ ਕਰਦੇ ਹਨ। ਜਦੋਂ ਔਰਤ ਦੇਖੀ ਫੇਸ ਬੁੱਕ ਤੇ, ਉਦੋਂ ਹੀ ਸ਼ੁਰੂ ਹੋ ਜਾਂਦੇ ਹਨ। ਪਰ ਹੈਰਾਨੀ ਵਾਲੀ ਗੱਲ ਹੈ। ਸਾਰੇ ਅੱਧਖੜ ਉਮਰ ਦੇ ਇਹ ਹਰਕਤਾਂ ਕਰ ਰਹੇ ਹਨ। ਫੇਸ ਬੁੱਕ ਤੇ ਵੀ ਆਪਣੇ ਨਾਲ ਹੋਰ ਜ਼ਨਾਨੀਆਂ ਦੀਆਂ ਫੋਟਿਆਂ ਲਾਈਆਂ ਹਨ। ਧਰਮਕਿ ਬੰਦੇ ਚਿੱਟੇ ਕੱਪੜਿਆਂ ਵਾਲੇ ਤੇ ਤਾਂ ਲੋਕੀ ਛੱਕ ਵੀ ਘੱਟ ਕਰਦੇ ਹਨ। ਚਾਹੇ ਕਿਸੇ ਦੀ ਜਨਾਨੀ ਨਾਲ ਫੋਟੋਂ ਲੁਹਾਈ ਜਾਣ, ਭਾਵੇ ਸੇਵਾ ਕਰਦੇ ਕਰਾਉਂਦੇ ਹੱਥ ਵੀ ਲਾ ਦੇਣ। ਅਗਲੀ ਨੂੰ ਪਵਿੱਤਰ ਕਰ ਦਿੰਦੇ ਹਨ। ਜੋਂ ਫੇਸ ਬੱਕ ਤੇ ਔਰਤਾਂ ਨਾਲ ਹੀ ਗੱਲ਼ਾ ਕਰਨ ਆਉਂਦੇ ਹਨ। ਅਗਰ ਤੁਸੀਂ ਇਹ ਲੇਖ ਪੜ੍ਹ ਲਿਆ ਹੈ। ਕੀ ਅਸੀਂ ਆਪਣੀਆਂ ਔਰਤਾਂ ਨੂੰ ਵੀ ਗੈਰ ਮਰਦਾ ਨਾਲ ਗੱਲਾਂ ਕਰਨ ਦੀ ਖੁੱਲ ਦਿੰਦੇ ਹਾਂ? ਤਾਂ ਆਪਣੀਆਂ ਔਰਤਾਂ ਦੀ ਫੇਸ ਬੁੱਕ ਜਰੂਰ ਭੇਜਣੀ। ਸਾਡੇ ਵੀ ਮਰਦ ਕੁੱਝ ਵਿਚਾਰ ਵੰਟਦਰਾ, ਉਸ ਨਾਲ ਚਿੱਠੀ ਪੱਤਰ ਕਰ ਲੈਣਗੇ। ਜਦੋਂ ਆਪਣੀਆਂ ਔਰਤਾਂ ਦੀ ਅਜ਼ਾਦੀ ਦੀ ਗੱਲ ਆਈ, ਉਨ੍ਹਾਂ ਨੂੰ ਇਹ ਗੱਲ ਅਸ਼ਲੀਲ ਲੱਗੀ ਹੈ। ਆਪਣੀਆਂ ਔਰਤਾਂ ਨੂੰ ਵੀ ਫੇਸ ਬੁੱਕ ਤੇ ਹੋਟਮੇਲ ਤੇ ਗੱਲ਼ਾਂ ਕਰਨ ਦੀ ਖੁੱਲ ਦੀ ਗੱਲ ਆਈ ਤਾਂ, ਬੜੀ ਚੁਬੀ। ਆਪਣੀਆਂ ਔਰਤਾਂ ਤਾਂ ਚਾਰ ਦਿਵਾਰੀ ਵਿੱਚ ਧੂਫ਼ ਬੱਤੀ ਲਾ ਕੇ ਰੱਖਣ ਨੂੰ ਹਨ। ਬੱਸ ਚੱਲੇ ਬੁੱਰਕਾ ਪਾ ਕੇ ਬਾਹਰ ਕੱਢਣ। ਤੇ ਆਪ ਚਾਰ  ਪੰਜ ਕਰਦੇ ਭਾਂਵੇਂ ਗਿੱਣਤੀ ਭੁੱਲ ਜਾਣ। ਦੱਸ ਨਹੀਂ ਹੋਇਆਂ ਨਾਂਮ, ਫੇਸ ਬੁੱਕ ਤੇ ਹੋਟਮੇਲ ਦਾ ਐਡਰਸ। ਦੂਜੀਆਂ ਔਰਤਾਂ ਨਾਲ ਹੀ ਮਜ਼ਾ ਆਉਂਦਾ ਹੈ। ਮਨ ਪ੍ਰਚਾਵਾਂ ਹੁੰਦਾ ਹੈ। ਮੱਤ ਭੁਲੇਖੇ ਵਿੱਚ ਰਹਿੱਣਾਂ, ਪਹਿਰੇਦਾਰੀ ਕਰਨ ਨਾਲ ਰਾਖੀ ਨਹੀਂ ਹੁੰਦੀ। ਕੱਪੜੇ ਚਿੱਟੇ, ਦਾੜੀ ਚਿੱਟੀ ਸ਼ੋਕ ਜਨਾਨੀਆਂ ਦਾ, ਕਿਉਂਕਿ ਕੱਪੜੇ ਚਿੱਟੇ, ਦਾੜੀ ਚਿੱਟੀ ਨਾਲ ਬੱਗਲੇ ਤੇ ਹੰਸ ਦੀ ਪਛਾਂਣ ਨਹੀਂ ਆਉਂਦੀ। ਇਕ ਦੇ ਕੋਲੋਂ ਪੁੱਠੀ ਸਿਧੀ ਅੰਗਰੇਜੀ ਲਿਖਦੇ ਲਿਖਦੇ ਲਫ਼ਜ ਮੁੱਕ ਗਏ ਸੀ। ਤਦ ਰੋਟੀ ਦੀ ਭੁੱਖ ਲੱਗ ਗਈ ਸੀ। ਦੂਜੇ ਦਿਨ ਗ੍ਰੰਥੀਆਂ ਦਾ ਇਸ਼ੂ ਲੈ ਕੇ ਆ ਗਿਆ। ਜੋਂ ਬਹੁਤੇ ਤਾਂ ਕੌਮ ਤੇ ਧੱਬਾ ਹਨ। ਗ੍ਰੰਥੀ ਵਿਹਲੜ, ਬਲਾਤਕਾਰੀਏ, ਮਾਹਾਰਾਜ ਪੜ੍ਹਦੇ ਬਲੂ ਮੂਵੀਆਂ ਤੇ ਧੀਆਂ ਭੈਣਾਂ ਵੱਲ ਤੱਕਦੇ ਹਨ। ਇਹੋਂ ਜਿਹਿਆਂ ਦੀ ਸੇਵਾ ਤੋ ਫੁਰਸਤ ਮਿਲੇ, ਗ੍ਰੰਥੀਆਂ ਤੋਂ ਪੂਰਨੇ ਪਾਉਣੋ ਸਿੱਖੋ।। ਤੁਸੀਂ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੋਂ। ਕਈ ਚਿੱਟੇ ਕੱਪੜਿਆਂ ਵਾਲੇ ਬੱਗਲੇ ਭਗਤਾਂ, ਗ੍ਰੰਥੀਆਂ ਨਾਲ ਫੋਟੋਂ ਖਿੱਚਾ ਕੇ ਫੇਸ ਬੁੱਕ ਤੇ ਲਾਉਣ ਦਾ ਸ਼ੌਕ ਰੱਖਦੇ ਹਨ। ਬਾਣੀ ਨਾਲ ਪ੍ਰੀਤ ਲਾਵੋ। ਬਾਣੀ ਕੀ ਕਹਿੰਦੀ ਹੈ। ਸਾਰੀ ਮੱਤ ਆ ਜਾਵੇਗੀ। ਨਿਊਯਾਰਕ ਵਿੱਚ ਕਲਚਰਲ ਸੋਸਾਇਟੀ ਰਿੱਚਮੰਡ ਹਿੱਲ ਗੁਰਦੁਆਰੇ ਸਾਹਿਬ ਵਿੱਚ,ਅਮਰੀਕਾ ਦੀ ਸੰਗਤ ਨੇ ਸ੍ਰੀ ਅਕਾਲ ਤੱਖਤ ਦੇ ਜੱਥੇਦਾਰ ਨੂੰ ਬੋਲਣ ਨਹੀਂ ਦਿੱਤਾ। ਗੁਥਮ ਗੁਥਾ ਹੋ ਗਏ। ਪਲੀਸ ਜੁੱਤੀਆਂ ਸਣੇ, ਕੁੜੀ ਪੁਲੀਸ ਦੀ ਨੰਗੇ ਸਿਰ, ਗੁਰਦੁਆਰੇ ਸਾਹਿਬ ਵਿੱਚ ਆਈ। ਇਹ ਪ੍ਰਬੰਧਕਾਂ ਦੀ ਅਣਗੈਲੀ ਕਾਰਨ ਸਭ ਹੋਇਆ। ਜਦੋਂ ਤਿੰਨ ਹਫ਼ਤੇ ਤੋਂ ਪੇਪਰ ਮੀਡੀਏ ਰਾਹੀਂ ਵਾਦ ਵਿਵਹਾਦ ਚੱਲ ਰਿਹਾ ਸੀ। ਫਿਰ ਇਹ ਜੱਥੇਦਾਰ ਗੁਰਦੁਆਰੇ ਵਿੱਚ ਵੱੜਨ ਹੀ ਕਿਉਂ ਦਿਤਾ। ਜੇ ਇਹ ਜੱਥੇਦਾਰ ਸੰਗਤ ਵਿੱਚੋ ਦਰਸ਼ਨ ਸਿੰਘ ਮਾਹਾਰਜ ਦਾ ਕੀਰਤਨ ਕਰਨ ਵਾਲੇ ਨੂੰ ਛੇਕ ਸਕਦਾ ਹੈ। ਗੁਰਦੁਆਰੇ ਦੇ ਪ੍ਰਬੰਧਕ, ਇਸ ਨੂੰ ਗੁਰਦੁਆਰੇ ਸਾਹਿਬ ਵਿੱਚ ਨਾਂ ਆਉਣ ਤੇ, ਬੰਦਸ਼ ਲਾ ਸਕਦੇ ਸਨ। ਹੁਣ ਤਾਂ ਸੰਗਤ ਨੇ ਆਪੇ ਹੀ ਮਸਲਾ ਹੱਲ ਕਰ ਲਿਆ ਹੈ। ਇਹ ਤਾਂ ਬਹੁਤ ਵਧੀਆਂ ਹੋਇਆ। ਸੰਗਤ ਗੁਰੂ ਰੂਪ ਹੈ। ਜਾਣਦੀ ਹੈ। ਇਹ ਕੌਮ ਨੂੰ ਗੁੰਮਰਾਹ ਕਰ ਰਹੇ ਹਨ। ਇੰਨ੍ਹਾਂ ਨੂੰ ਹੋਸ਼ ਵਿੱਚ ਲਿਉਣ ਲਈ, ਆਮ ਜੰਨਤਾਂ ਨੂੰ ਆਪ ਕਦਮ ਚੁੱਕਣਾਂ ਪੈਣਾ ਹੈ। ਸੰਗਤ ਨੂੰ ਜਥੇਦਾਰੀ ਦੇ ਹਊਏ, ਰਹਿਤ ਮਰਜਾਂਦਾ ਦੀ ਦੁਹਾਈ ਪਾ ਕੇ ਡਰਾਉਂਦੇ ਹਨ। ਗੁਰੂ ਗ੍ਰੰਥਿ ਸਾਹਿਬ ਤੋਂ ਦੂਰ ਕਰ ਰਹੇ ਹਨ। ਇਨ੍ਹਾਂ ਵਹਿਲੜਾਂ ਦਾ ਗਰੂਰ ਸੰਗਤ ਨੂੰ ਇੱਕ ਮੁੰਠ ਹੋ ਕੇ ਉਤਾਰਨਾਂ ਪੈਣਾ ਹੈ। ਆਪਾ ਸਾਰੇ ਹੀ ਰਲਕੇ ਇਨ੍ਹਾਂ ਦੀਆਂ ਕੁਰਤੂਤਾਂ ਨੰਗੀਆਂ ਕਰੀਏ। ਕੌਮ ਨੂੰ ਹਰ ਇੱਕ ਬੰਦੇ ਨੂੰ ਜਾਗਣਾਂ ਪੈਣਾ ਹੈ। ਇਹ ਜੋ ਵੱਡੇ ਵੱਡੇ ਨਾਂਮ ਵਾਲੇ ਹਨ। ਇਹ ਸਾਡੇ ਹੀ ਕਰਕੇ ਹਨ। ਸਾਡਾ ਦਿੱਤਾ ਛੱਕ ਰਹੇ ਹਨ। ਪੈਸੇ ਦਾ ਦੇਣਾ ਬੰਦ ਕਰੀਏ। ਅੰਮਿ੍ਤਸਰ ਹਰਿਮੰਦਰ ਸਾਹਿਬ ਸ਼ਰਧਾਲੂ ਕਨੇਡਾ ਤੋਂ ਮੱਥਾਂ ਟੇਕਨ ਗਏ। ਉਥੇ ਜਿਹੜਾਂ ਸੇਵਾਦਾਰ ਸਰੋਪੇ ਵੰਡ ਰਿਹਾ ਸੀ। ਉਸ ਤੋਂ ਇਸ ਸਰਧਾਲੂ ਨੇ ਵੀ ਸਰੋਪਾ ਮੰਗਿਆ। ਤਾਂ ਉਹ ਸੇਵਾਦਾਰ ਕਹਿੱਣ ਲੱਗਾ," ਸੌ ਰੁਪਿਆਂ ਦੇਵੋ ਤਾਂ ਸਰੋਪਾਉ ਦੇਵਾਗਾ। " ਉਸ ਸਰਧਾਲੂ ਨੇ ਕਿਹਾ," ਸੌ ਰੁਪਿਆਂ ਤਾਂ ਮੈਂ ਮੱਥਾਂ ਟੇਕ ਦਿੱਤਾ। ਸਗੋਂ ਮੇਰੇ ਪਤੀ ਤੇ ਦੋਂਨੌਂ ਬੱਚਿਆਂ ਨੇ ਵੀ ਸੌ- ਸੌ ਰੁਪਿਆਂ ਮੱਥਾਂ ਟੇਕ ਦਿੱਤਾ। " ਨਾਂ ਹੀ ਉਨ੍ਹਾਂ ਨੂੰ ਸਰਪਾਉ ਦਿੱਤਾ। ਹੁਣ ਤੁਸੀਂ ਆਪ ਅਨਦਾਜ਼ਾ ਲਗਾਉ। ਜੋ ਅੰਮਿ੍ਤਸਰ ਹਰਿਮੰਦਰ ਸਾਹਿਬ ਸ਼ਰਧਾਲੂ ਕਨੇਡਾ ਤੋਂ ਮੱਥਾਂ ਟੇਕਨ ਗਏ। ਕੀ ਉਨ੍ਹਾਂ ਨੇ ਸੌ- ਸੌ ਰੁਪਿਆਂ ਮੱਥਾਂ ਟੇਕਿਆਂ ਜਾਂ ਝੂਠ ਕਹਿ ਦਿੱਤਾ? ਇਹ ਕੱਟੜ ਆਗੂ ਹੀ ਸਿੱਖੀ ਦੇ ਰਸਤੇ ਵਿੱਚ ਔਕੜਾਂ ਖੜ੍ਹੀਆਂ ਕਰਦੇ ਹਨ। ਆਓ ਕੱਲੇ ਆਪੋ ਆਪਣੇ ਧਰਮ ਦੇ ਗ੍ਰੰਥਿ ਤੇ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਈਏ। ਉਹੀ ਸੇਧ ਦੇ ਸਕਦਾ ਹੈ। ਸੱਚ ਤੇ ਚਲਾਂ ਸਕਦਾ ਹੈ।ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥ ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥ ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ ॥ ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥ ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ ਮਾਇਆ ਕਉ ਲੂਝਹਿ ਗਾਵਾਰੀ ॥ ਜਨਮਿ ਮਰਹਿ ਜੂਐ ਬਾਜੀ ਹਾਰੀ ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥ ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥ ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥ ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥ ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥ ਜੈਸਾ ਬੀਜੈ ਤੈਸਾ ਖਾਵੈ ॥ ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥ {ਪੰਨਾ 366}

Comments

Popular Posts