ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੮੩ Page 183 of 1430
7717 ਜਿਸੁ ਸਿਮਰਤ ਡੂਬਤ ਪਾਹਨ ਤਰੇ ॥੩॥
Jis Simarath Ddoobath Paahan Tharae ||3||
जिसु सिमरत डूबत पाहन तरे ॥३॥
ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬਿਚਾਰ ਕੇ, ਪੱਥਰ ਮਨ ਵਾਲੇ ਵੀ ਪਾਪਾਂ ਤੇ ਮਾੜੇ ਕੰਮਾਂ ਤੋਂ ਬੱਚ ਜਾਂਦੇ ਹਨ। ਰੱਬ ਦੇ ਬੱਣ ਜਾਂਦੇ ਹਨ ||3||
Remembering Him in meditation, sinking stones are made to float. ||3||
7718 ਸੰਤ ਸਭਾ ਕਉ ਸਦਾ ਜੈਕਾਰੁ ॥
Santh Sabhaa Ko Sadhaa Jaikaar ||
संत सभा कउ सदा जैकारु ॥
ਰੱਬ ਦੇ ਗੀਤ ਗਾਉਣ ਵਾਲਿਆਂ ਸਦਾ ਪ੍ਰਸੰਸਾ, ਉਪਮਾਂ ਹੁੰਦੀ ਹੈ। ਉਨਾਂ ਨਾਲ ਮਨ ਨੀਵਾਂ ਕਰਕੇ, ਰਲ ਕੇ. ਬੈਠਿਆ ਕਰ। ਉਨਾਂ ਤੋਂ ਰੱਬ ਦੇ ਗੁਣ ਹਾਂਸਲ ਕਰ॥
I salute and applaud the Society of the Saints.
7719 ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥
Har Har Naam Jan Praan Adhhaar ||
हरि हरि नामु जन प्रान अधारु ॥
ਹਰਿ ਹਰੀ ਰੱਬ ਨੂੰ ਚੇਤੇ ਕਰਨ ਨਾਲ ਬੰਦੇ ਦੇ ਮਨ ਨੂੰ ਆਸਰਾ ਮਿਲ ਕੇ, ਡਰ ਮੁੱਕ ਜਾਂਦੇ ਹਨ। ਦਲੇਰੀ ਆਉਂਦੀ ਹੈ॥
The Name of the Lord, Har, Har, is the Support of the breath of life of His servant.
7720 ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥
Kahu Naanak Maeree Sunee Aradhaas ||
कहु नानक मेरी सुणी अरदासि ॥
ਮੈਂ ਦੱਸ ਰਿਹਾਂ ਹਾਂ, ਸਤਿਗੁਰ ਨਾਨਕ ਜੀ ਨੇ ਮੇਰਾ ਤਰਲਾ ਸੁਣ ਕੇ, ਮੇਰੇ ਉਤੇ ਤਰਸ ਕਰ ਲਿਆ ਹੈ। ਰੱਬ ਨਾਲ ਮੇਲ ਕਰਾ ਦਿੱਤਾ ਹੈ॥
I says SathigurNanak, the Lord has heard my prayer;
7721 ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ ॥੪॥੨੧॥੯੦॥
Santh Prasaadh Mo Ko Naam Nivaas ||4||21||90||
संत प्रसादि मो कउ नाम निवासि ॥४॥२१॥९०॥
ਸਤਿਗੁਰ ਨਾਨਕ ਜੀ ਗੁਰਬਾਣੀ ਦੀ ਮੇਹਰਬਾਨੀ ਨਾਲ, ਮੇਰਾ ਮਨ ਰੱਬ ਨਾਲ ਜੁੜ ਕੇ ਰੱਬ ਮਨ ਵਿੱਚ ਹਾਜ਼ਰ ਲੱਗਣ ਲੱਗ ਗਿਆ ਹੈ||4||21||90||
By the Grace of the Sathigur Nanak Saints, I dwell in the Naam, the Name of the Lord. ||4||21||90||
7722 ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Sathigur Arjan Dev Raag Gauree Gwaarayree, Fifth Mehl 5
7723 ਸਤਿਗੁਰ ਦਰਸਨਿ ਅਗਨਿ ਨਿਵਾਰੀ ॥
Sathigur Dharasan Agan Nivaaree ||
सतिगुर दरसनि अगनि निवारी ॥
ਸਤਿਗੁਰ ਨੂੰ ਦੇਖ ਕੇ, ਮੈਂ ਉਸ ਵਰਗਾ ਬੱਣ ਗਿਆ। ਦੁਨੀਆਂ ਦੀਆਂ ਚੀਜ਼ਾਂ ਲਾਲਚਾਂ ਦੀ ਚਾਹਤ ਮੁੱਕ ਗਈ ਹੈ॥
Sathigur The Name of the Lord, Har, Har, is the Support of the breath of life of His servant.
7724 ਸਤਿਗੁਰ ਭੇਟਤ ਹਉਮੈ ਮਾਰੀ ॥
Sathigur Bhaettath Houmai Maaree ||
सतिगुर भेटत हउमै मारी ॥
ਤਨ-ਮਨ ਉਸ ਸਤਿਗੁਰ ਅੱਗੇ ਰੱਖਣ ਨਾਲ ਹੰਕਾਂਰ ਦੀ ਮੈਂ-ਮੇਰੀ ਮੁੱਕ ਗਈ ਹੈ॥
Meeting the Sathigur egotism is subdued.
7725 ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥
Sathigur Sang Naahee Man Ddolai ||
सतिगुर संगि नाही मनु डोलै ॥
ਸਤਿਗੁਰ ਜੀ ਦੇ ਨਾਲ ਜੁੜਿਆ ਜਿੰਦ ਜਾਨ ਡਰਦੇ ਨਹੀਂ ਹਨ। ਸਤਿਗੁਰ ਵਰਗੇ ਤਕੜੇ, ਨਿਡਰ, ਸ਼ਕਤੀਸ਼ਾਲੀ ਹੋ ਜਾਈਦਾ ਹੈ॥
In the Company of the Sathigur the mind does not waver.
7726 ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥
Anmrith Baanee Guramukh Bolai ||1||
अम्रित बाणी गुरमुखि बोलै ॥१॥
ਸਤਿਗੁਰ ਜੀ ਨੂੰ ਪਿਆਰ ਕਰਨ ਵਾਲਾ, ਮਿੱਠੇ ਰਸ ਵਾਲੀ, ਰੱਬੀ ਗੁਰਬਾਣੀ ਨੂੰ ਗਾਉਂਦਾ, ਜੱਪਦਾ ਬਿਚਾਰ ਕਰਦਾ ਹੈ||1||
The Gurmukh speaks the Ambrosial Word of Gurbani. ||1||
7727 ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥
Sabh Jag Saachaa Jaa Sach Mehi Raathae ||
सभु जगु साचा जा सच महि राते ॥
ਸਾਰਾ ਸੰਸਾਰ ਰੱਬ ਦਾ ਪਵਿੱਤਰ ਰੂਪ ਹੈ। ਸਬ ਵਿੱਚ ਰੱਬ ਵੱਸਦਾ ਹੈ॥
He sees the True One pervading the whole world; he is imbued with the True One.
7728 ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥
Seethal Saath Gur Thae Prabh Jaathae ||1|| Rehaao ||
सीतल साति गुर ते प्रभ जाते ॥१॥ रहाउ ॥
ਮਨ ਟਿੱਕ ਕੇ, ਭੱਟਕਣਾਂ ਛੱਡ ਕੇ, ਠੰਡਾ ਸ਼ਾਂਤ ਹੋ ਜਾਂਦਾ ਹੈ। ਸਤਿਗੁਰ ਜੀ ਨਾਲ ਮਿਲ ਕੇ ਰੱਬ ਨੂੰ ਮਿਲ ਲਿਆ ਜਾਂਦਾ ਹੈ॥।॥ ਰਹਾਉ ॥
I have become cool and tranquil, knowing God, through the Sathigur. ||1||Pause||
7729 ਸੰਤ ਪ੍ਰਸਾਦਿ ਜਪੈ ਹਰਿ ਨਾਉ ॥
Santh Prasaadh Japai Har Naao ||
संत प्रसादि जपै हरि नाउ ॥
ਸਤਿਗੁਰ ਜੀ ਦੇ ਤਰਸ ਕਰਨ ਨਾਲ ਉਸ ਦੇ ਪਿਆਰੇ, ਰੱਬੀ ਗੁਰਬਾਣੀ ਨੂੰ ਗਾਉਂਦੇ, ਜੱਪਦੇ ਬਿਚਾਰਦੇ ਹਨ॥
It torments those who act, entangled in ego.
7730 ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥
Santh Prasaadh Har Keerathan Gaao ||
संत प्रसादि हरि कीरतनु गाउ ॥
ਜੋ ਰੱਬੀ ਗੁਰਬਾਣੀ ਦਾ ਕਿਰਤਨ ਗਾਉਂਦੇ, ਜੱਪਦੇ ਹਨ। ਸਤਿਗੁਰ ਜੀ ਦੀ ਮੇਹਰਬਾਨੀ ਕਰਨ ਨਾਲ, ਉਸ ਦੇ ਪਿਆਰੇ ਗੁਰਬਾਣੀ ਨੂੰ ਗਾਉਂਦੇ ਹਨ॥
It torments us through household affairs, and it torments us in renunciation.
7731 ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥
Santh Prasaadh Sagal Dhukh Mittae ||
संत प्रसादि सगल दुख मिटे ॥
ਸਤਿਗੁਰ ਜੀ ਦੀ ਮੇਹਰਬਾਨੀ ਹੋ ਜਾਵੇ, ਸਾਰੇ ਦੁੱਖ ਦਰਦ ਹੀ ਦਾਰੂ ਬੱਣ ਜਾਂਦੇ ਹਨ। ਦੁੱਖ ਦਰਦ ਵਿੱਚ ਅੰਨਦ ਆਉਂਦਾ ਹੈ॥
By the Grace of the Sathigur Saints, all pains are erased.
7732 ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥
Santh Prasaadh Bandhhan Thae Shhuttae ||2||
संत प्रसादि बंधन ते छुटे ॥२॥
ਸਤਿਗੁਰ ਜੀ ਦੀ ਮੇਹਰਬਾਨੀ ਦੀ ਨਜ਼ਰ ਪੈ ਜਾਵੇ, ਉਹ ਬੰਦਾ ਦੁਨੀਆਂ ਦੀਆਂ ਉਲਝਣਾਂ ਤੋਂ ਨਿੱਕਲ ਜਾਂਦਾ ਹੈ||2||
By the Grace of the Sathigur, one is released from bondage. ||2||
7733 ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥
Santh Kirapaa Thae Mittae Moh Bharam ||
संत क्रिपा ते मिटे मोह भरम ॥
ਦੁਨੀਆਂ ਦੀਆਂ ਉਲਝਣਾਂ ਦੇ ਮਨ ਵਿੱਚੋਂ ਪਿਆਰ, ਪਖੰਡ ਨਿੱਕਲ ਜਾਂਦੇ ਹਨ। ਜਦੋਂ ਸਤਿਗੁਰ ਜੀ ਦੀ ਮੇਹਰਬਾਨੀ ਹੋ ਜਾਂਦੀ ਹੈ॥
By the kind Mercy of the Sathigur, emotional attachment and doubt are removed.
7734 ਸਾਧ ਰੇਣ ਮਜਨ ਸਭਿ ਧਰਮ ॥
Saadhh Raen Majan Sabh Dhharam ||
साध रेण मजन सभि धरम ॥
ਸਤਿਗੁਰ ਦੇ ਪਿਆਰੇ ਜਿਥੇ ਬੈਠ ਕੇ, ਰੱਬੀ ਗੁਰਬਾਣੀ ਪੜ੍ਹਦੇ, ਬਿਚਾਰਦੇ ਹਨ। ਉਹ ਥਾਂ ਵੀ ਤੀਰਥ ਬੱਣ ਜਾਂਦੀ ਹੈ। ਉਹ ਮਿੱਟੀ ਸਰੀਰ ਦੇ ਦੁੱਖ ਧੋ ਦਿੰਦੀ ਹੈ॥
Taking a bathin the dust of the feet of the Holy - this is Sathigur.
7735 ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥
Saadhh Kirapaal Dhaeiaal Govindh ||
साध क्रिपाल दइआल गोविंदु ॥
ਸਤਿਗੁਰ ਦੀ ਰੱਬੀ ਗੁਰਬਾਣੀ ਨੂੰ ਜੱਪਣ ਵਾਲੇ ਪਿਆਰੇ ਵੀ, ਜਿਸ ਉਤੇ ਤਰਸ ਕਰਦੇ ਹਨ। ਉਸੇ ਉਤੇ ਰੱਬ ਵੀ ਮੇਹਰਬਾਨ ਹੋ ਜਾਂਦਾ ਹੈ॥
By the kindness of the Holy, the Sathigur Lord of the Universe becomes merciful.
7736 ਸਾਧਾ ਮਹਿ ਇਹ ਹਮਰੀ ਜਿੰਦੁ ॥੩॥
Saadhhaa Mehi Eih Hamaree Jindh ||3||
साधा महि इह हमरी जिंदु ॥३॥
ਮੇਰੀ ਜਾਨ ਮਨ ਸਤਿਗੁਰ ਦੀ ਰੱਬੀ ਗੁਰਬਾਣੀ ਨੂੰ ਜੱਪਣ ਵਾਲੇ ਪਿਆਰਿਆਂ ਨਾਲ ਰਹਿੰਦੇ ਹਨ||3||
The Sathigur life of my soul is with the Holy. ||3||
7737 ਕਿਰਪਾ ਨਿਧਿ ਕਿਰਪਾਲ ਧਿਆਵਉ ॥
Kirapaa Nidhh Kirapaal Dhhiaavo ||
किरपा निधि किरपाल धिआवउ ॥
ਮੇਹਰਬਾਨ ਦਾਤੇ, ਤਰਸ ਕਰਨ ਵਾਲੇ ਦਿਆਲੂ ਪ੍ਰਭ ਨੂੰ ਯਾਦ ਕਰੀਏ॥
Meditating on the Merciful Lord, the Treasure of Mercy.
7738 ਸਾਧਸੰਗਿ ਤਾ ਬੈਠਣੁ ਪਾਵਉ ॥
Saadhhasang Thaa Baithan Paavo ||
साधसंगि ता बैठणु पावउ ॥
ਸਤਿਗੁਰ ਦੀ ਰੱਬੀ ਗੁਰਬਾਣੀ ਨੂੰ ਜੱਪਣ ਵਾਲੇ ਪਿਆਰਿਆਂ ਨਾਲ ਰੱਲ ਕੇ ਰਹੀਏ॥
I have obtained a seat in the Sathigur Saadh Sangat.
7739 ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥
Mohi Niragun Ko Prabh Keenee Dhaeiaa ||
मोहि निरगुण कउ प्रभि कीनी दइआ ॥
ਮੇਰੇ ਕੋਲ ਕਿਸੇ ਕੰਮ ਕਰਨ ਹੁਨਰ ਨਹੀਂ ਸੀ। ਮੇਰੇ ਉਤੇ ਸਤਿਗੁਰ ਤੇ ਰੱਬ ਨੇ ਤਰਸ ਕਰਕੇ, ਸਾਰੇ ਗੁਣ ਦੇ ਦਿੱਤੇ ਹਨ॥
I am worthless, Sathigur God has been kind to me.
7740 ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥
Saadhhasang Naanak Naam Laeiaa ||4||22||91||
साधसंगि नानक नामु लइआ ॥४॥२२॥९१॥
ਸਤਿਗੁਰ ਨਾਨਕ ਜੀ ਨੇ ਆਪਦੇ ਪਿਆਰਿਆਂ ਨਾਲ ਰੱਬੀ ਗੁਰਬਾਣੀ ਨੂੰ ਜੱਪਣ ਬਿਚਾਰਨ ਲਾ ਲਿਆ ਹੈ ||4||22||91||
In the Saadh Sangar Nanak has taken to the Naam, the Name of the Lord. ||4||22||91||
7741 ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Sathigur Arjan Dev Gauree Gwaarayree, Fifth Mehl 5
7742 ਸਾਧਸੰਗਿ ਜਪਿਓ ਭਗਵੰਤੁ ॥
Saadhhasang Japiou Bhagavanth ||
साधसंगि जपिओ भगवंतु ॥
ਸਤਿਗੁਰ ਨਾਨਕ ਜੀ ਦੀ ਗੁਰਬਾਣੀ ਦੇ ਪਿਆਰਿਆਂ ਨਾਲ ਮਿਲ ਕੇ, ਰੱਬ ਦੇ ਗੁਣਾਂ ਨੂੰ ਪੜ੍ਹੀਏ ਗਾਈਏ॥
In the Sangar Saadh Sangat, the Company of the Holy, I meditate on the Lord God.
7743 ਕੇਵਲ ਨਾਮੁ ਦੀਓ ਗੁਰਿ ਮੰਤੁ ॥
Kaeval Naam Dheeou Gur Manth ||
केवल नामु दीओ गुरि मंतु ॥
ਸਤਿਗੁਰ ਜੀ ਨੇ ਰੱਬੀ ਗੁਰਬਾਣੀ ਨੂੰ ਬਿਚਾਰਨ ਦਾ ਗੁਰ ਮੈਨੂੰ ਦਿੱਤਾ ਹੈ॥
The Sathigur has given me the Mantra of the Naam, the Name of the Lord.
7744 ਤਜਿ ਅਭਿਮਾਨ ਭਏ ਨਿਰਵੈਰ ॥
Thaj Abhimaan Bheae Niravair ||
तजि अभिमान भए निरवैर ॥
ਉਨਾਂ ਦਾ ਹੰਕਾਂਰ ਮੁੱਕ ਗਿਆ ਹੈ। ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦੇ। ਜੋ ਸਤਿਗੁਰ ਜੀ ਨੇ ਰੱਬੀ ਗੁਰਬਾਣੀ ਨੂੰ ਬਿਚਾਰਦੇ ਹਨ॥
Shedding my ego, I have become free of hate.
7745 ਆਠ ਪਹਰ ਪੂਜਹੁ ਗੁਰ ਪੈਰ ॥੧॥
Aath Pehar Poojahu Gur Pair ||1||
आठ पहर पूजहु गुर पैर ॥१॥
ਹਰ ਸਮੇਂ ਸਤਿਗੁਰ ਜੀ ਚਰਨਾਂ ਵਿੱਚ ਸੇਵਾ ਕਰਦੇ ਰਹੀਏ||1||
the Sathigur showers His Mercy upon me. Entering the Sanctuary of the Perfect Sathigur ||1||
7746 ਅਬ ਮਤਿ ਬਿਨਸੀ ਦੁਸਟ ਬਿਗਾਨੀ ॥
Ab Math Binasee Dhusatt Bigaanee ||
अब मति बिनसी दुसट बिगानी ॥
ਮਾੜੀ ਅੱਕਲ ਬੇਸਮਝੀ ਵਾਲੀ, ਖ਼ਤਮ ਹੋ ਗਈ ਹੈ॥
Now, my evil sense of alienation is eliminated.
7747 ਜਬ ਤੇ ਸੁਣਿਆ ਹਰਿ ਜਸੁ ਕਾਨੀ ॥੧॥ ਰਹਾਉ ॥
Jab Thae Suniaa Har Jas Kaanee ||1|| Rehaao ||
जब ते सुणिआ हरि जसु कानी ॥१॥ रहाउ ॥
ਜਦੋਂ ਤੋਂ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ ਰੱਬ ਦੇ ਪ੍ਰੇਮ ਪਿਆਰ ਦੀਆ ਗੱਲਾਂ ਸੁਣੀਆਂ ਹਨ॥1॥ ਰਹਾਉ ॥
Since I have heard the Praises of the Lord with my ears. ||1||Pause||
7748 ਸਹਜ ਸੂਖ ਆਨੰਦ ਨਿਧਾਨ ॥
Sehaj Sookh Aanandh Nidhhaan ||
सहज सूख आनंद निधान ॥
ਸਾਰੇ ਮਨ ਦੇ ਟਿੱਕਾ, ਸ਼ਾਂਤੀ , ਮੋਜ਼-ਮਸਤੀ, ਦੁਨੀਆਂ ਦੀਆਂ ਸਾਰੀਆਂ ਕੀਮਤੀ ਵਸਤੂਆਂ, ਉਨਾਂ ਨੂੰ ਦੇ ਦਿੰਦਾ ਹੈ ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ ਜੁੜ ਕੇ, ਰੱਬ ਦੇ ਪ੍ਰੇਮ ਪਿਆਰ ਲੀਨ ਹੋ ਜਾਂਦੇ ਹਨ॥
The Savior Lord is the treasure of intuitive peace, poise and bliss.
7749 ਰਾਖਨਹਾਰ ਰਖਿ ਲੇਇ ਨਿਦਾਨ ॥
Raakhanehaar Rakh Laee Nidhaan ||
राखनहार रखि लेइ निदान ॥
ਪ੍ਰਭੂ ਜੀ ਦੁਨੀਆਂ ਦੀਆਂ ਸਾਰੀਆਂ ਕੀਮਤੀ ਵਸਤੂਆਂ ਉਤੇ ਮੋਹਤ ਹੋਣ ਤੋਂ ਵੀ ਬਚਾ ਲੈਂਦਾ ਹੈ॥
He shall save me in the end.
7750 ਦੂਖ ਦਰਦ ਬਿਨਸੇ ਭੈ ਭਰਮ ॥
Dhookh Dharadh Binasae Bhai Bharam ||
दूख दरद बिनसे भै भरम ॥
ਰੋਗ, ਪੀੜਾ ਸਾਰੇ ਡਰ ਤੇ ਮਨ ਦੇ ਵਹਿਮ ਦੂਰ ਹੋ ਜਾਂਦੇ ਹਨ॥
My pains, sufferings, fears and doubts have been erased.
7751 ਆਵਣ ਜਾਣ ਰਖੇ ਕਰਿ ਕਰਮ ॥੨॥
Aavan Jaan Rakhae Kar Karam ||2||
आवण जाण रखे करि करम ॥२॥
ਚੰਗੇ ਭਾਗਾਂ ਵਾਲੇ ਲੇਖ ਬੱਣਾਂ ਕੇ, ਜੰਮਣ, ਮਰਨ ਦੇ ਚੱਕਰ ਵਿਚੋਂ ਵੀ ਕੱਢ ਲੈਂਦਾ ਹੈ। ਉਨਾਂ ਨੂੰ ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ ਜੁੜ ਕੇ, ਰੱਬ ਦੇ ਪ੍ਰੇਮ ਪਿਆਰ ਲੀਨ ਹੋ ਜਾਂਦੇ ਹਨ||2||
He has mercifully saved me from coming and going in reincarnation. ||2||
7752 ਪੇਖੈ ਬੋਲੈ ਸੁਣੈ ਸਭੁ ਆਪਿ ॥
Paekhai Bolai Sunai Sabh Aap ||
पेखै बोलै सुणै सभु आपि ॥
ਆਪ ਹੀ ਦੇਖਦਾ ਹੈ। ਜੀਵਾਂ ਵਿੱਚੋਂ ਦੀ ਪ੍ਰਭੂ ਬੋਲਦਾ, ਸੁਣਦਾ ਹੈ॥
He Himself beholds, speaks and hears all.
7753 ਸਦਾ ਸੰਗਿ ਤਾ ਕਉ ਮਨ ਜਾਪਿ ॥
Sadhaa Sang Thaa Ko Man Jaap ||
सदा संगि ता कउ मन जापि ॥
ਉਸ ਨੂੰ ਚੇਤੇ ਕਰ ਜੋ ਪ੍ਰਭੂ ਹਰ ਸਮੇਂ ਨਾਲ ਰਹਿੰਦਾ ਹੈ॥
O my mind, meditate on the One who is always with you.
7754 ਸੰਤ ਪ੍ਰਸਾਦਿ ਭਇਓ ਪਰਗਾਸੁ ॥
Santh Prasaadh Bhaeiou Paragaas ||
संत प्रसादि भइओ परगासु ॥
ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬਿਚਾਰ ਕੇ, ਮਨ ਦੇ ਵਿੱਚ ਗੁਣਾਂ ਦਾ ਗਿਆਨ ਹੋ ਜਾਂਦਾ ਹੈ।
By the Grace of the Saints, the Light has dawned.
7755 ਪੂਰਿ ਰਹੇ ਏਕੈ ਗੁਣਤਾਸੁ ॥੩॥
Poor Rehae Eaekai Gunathaas ||3||
पूरि रहे एकै गुणतासु ॥३॥
ਸਾਰੇ ਗੁਣਾਂ ਵਾਲਾ ਵੱਡਾ ਭੰਡਾਰ ਰੱਬ ਕੋਲ ਹੀ ਹੈ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬਿਚਾਰ ਕੇ, ਸਮਝ ਲੱਗਦੀ ਹੈ||3||
The One Lord, the Treasure of Excellence, is perfectly pervading everywhere. ||3||
7756 ਕਹਤ ਪਵਿਤ੍ਰ ਸੁਣਤ ਪੁਨੀਤ ॥
Kehath Pavithr Sunath Puneeth ||
कहत पवित्र सुणत पुनीत ॥
ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਬੋਲਦੇ, ਸੁਣਦੇ ਹਨ। ਉਨਾਂ ਦੀ ਆਤਮਾਂ ਵੀ ਸ਼ੁੱਧ ਹੁੰਦੀ ਹੈ।
Pure are those who speak, and sanctified are those who hear and sing Sathigur.
7757 ਗੁਣ ਗੋਵਿੰਦ ਗਾਵਹਿ ਨਿਤ ਨੀਤ ॥
Gun Govindh Gaavehi Nith Neeth ||
गुण गोविंद गावहि नित नीत ॥
ਹਰ ਰੋਜ਼਼ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ, ਬਿਚਾਰ ਗਾ ਕੇ, ਰੱਬ ਦੇ ਕੰਮਾਂ ਦੇ ਸੋਹਲੇ ਗਾਉਂਦੇ ਹਨ॥
Forever and ever, the Glorious Praises of the Lord of the Universe.
7758 ਕਹੁ ਨਾਨਕ ਜਾ ਕਉ ਹੋਹੁ ਕ੍ਰਿਪਾਲ ॥
Kahu Naanak Jaa Ko Hohu Kirapaal ||
कहु नानक जा कउ होहु क्रिपाल ॥
ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਜਿਸ ਉਤੇ ਪ੍ਰਮਾਤਮਾਂ ਤਰਸ ਕਰਕੇ, ਦਿਆ ਕਰਦਾ ਹੈ। ਉਹੀ ਬੰਦੇ ਰੱਬ ਦੇ ਕੰਮਾਂ ਦੇ ਸੋਹਲੇ ਗਾਉਂਦੇ ਹਨ॥
Says Sathigur.Nanak, when the Lord bestows His Mercy.
7759 ਤਿਸੁ ਜਨ ਕੀ ਸਭ ਪੂਰਨ ਘਾਲ ॥੪॥੨੩॥੯੨॥
This Jan Kee Sabh Pooran Ghaal ||4||23||92||
तिसु जन की सभ पूरन घाल ॥४॥२३॥९२॥
ਉਸ ਬੰਦੇ ਦੀ ਸਾਰੀ ਕੀਤੀ ਹੋਈ ਕਮਾਂਈ, ਰੱਬੀ ਬੱਰਕਤਾਂ ਨਾਲ ਲਾਹੇ ਵਾਲੀ, ਬੱਣ ਕੇ ਲਾਭ ਦਿੰਦੀ ਹੈ। ਜਿਸ ਉਤੇ ਪ੍ਰਮਾਤਮਾਂ ਤਰਸ ਕਰਕੇ, ਦਿਆ ਕਰਦਾ ਹੈ ||4||23||92||
all one's efforts are fulfilled. ||4||23||92||
7760 ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Sathigur Arjan Dev Gauree Gwaarayree, Fifth Mehl 5
7761 ਬੰਧਨ ਤੋੜਿ ਬੋਲਾਵੈ ਰਾਮੁ ॥
Bandhhan Thorr Bolaavai Raam ||
बंधन तोड़ि बोलावै रामु ॥
ਦੁਨੀਆਂ ਦੇ ਲਾਲਚਾਂ ਦੇ ਜ਼ੰਜ਼ਾਲ ਤੋੜ ਕੇ, ਆਪ ਹੀ ਰੱਬ ਆਪ ਦਾ ਨਾਂਮ ਮੁੰਹੋਂ ਕੱਢਾਉਂਦਾ ਹੈ॥
The whole world is under His Power.
7762 ਮਨ ਮਹਿ ਲਾਗੈ ਸਾਚੁ ਧਿਆਨੁ ॥
Man Mehi Laagai Saach Dhhiaan ||
मन महि लागै साचु धिआनु ॥
ਹਿਰਦੇ ਵਿੱਚ ਸੱਚੇ ਪ੍ਰਮਾਤਮਾਂ ਨਾਲ ਲਿਵ ਲੱਗ ਜਾਂਦੀ ਹੈ॥
With the mind centered in meditation on the True Lord.
7763 ਮਿਟਹਿ ਕਲੇਸ ਸੁਖੀ ਹੋਇ ਰਹੀਐ ॥
Mittehi Kalaes Sukhee Hoe Reheeai ||
मिटहि कलेस सुखी होइ रहीऐ ॥
ਸਾਰੇ ਝੱਗੜੇ ਖੱਤਮ ਹੋ ਜਾਦੇ ਹਨ। ਸੁਰਤ ਅੰਨਦ ਵਿੱਚ ਚਲੀ ਜਾਂਦੀ ਹੈ॥
Anguish is eradicated, and one comes to dwell in peace.
7764 ਐਸਾ ਦਾਤਾ ਸਤਿਗੁਰੁ ਕਹੀਐ ॥੧॥
Aisaa Dhaathaa Sathigur Keheeai ||1||
ऐसा दाता सतिगुरु कहीऐ ॥१॥
ਸਤਿਗੁਰੁ ਮੇਰਾ ਪਿਆਰਾ ਸਾਰੀਆਂ ਵਸਤੂਆਂ ਦੇਣ ਵਾਲਾ, ਧੰਨਾਡ ਸਤਿਗੁਰੁ ਦੇ ਨਾਂਮ ਨਾਲ ਯਾਦ ਕੀਤਾ ਜਾਂਦਾ ਹੈ||1||
Such is the Sathigur, the Great Giver. ||1||
7765 ਸੋ ਸੁਖਦਾਤਾ ਜਿ ਨਾਮੁ ਜਪਾਵੈ ॥
So Sukhadhaathaa J Naam Japaavai ||
सो सुखदाता जि नामु जपावै ॥
ਸਤਿਗੁਰੁ ਉਹ ਹੈ, ਜੋ ਰੱਬੀ ਗੁਰਬਾਣੀ ਨੂੰ ਯਾਦ ਕਰਾਉਂਦੇ ਹਨ॥
Sathigur alone is the Giver of peace, who inspires us to chant the Naam, the Name of the Lord.
7766 ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥
Kar Kirapaa This Sang Milaavai ||1|| Rehaao ||
ਸਤਿਗੁਰੁ ਜੀ ਤਰਸ ਕਰਕੇ, ਰੱਬ ਦੇ ਨਾਲ ਮਨ ਦੀ ਲਿਵ ਜੋੜ ਦਿੰਦੇ ਹਨ॥1॥ ਰਹਾਉ ॥
करि किरपा तिसु संगि मिलावै ॥१॥ रहाउ ॥
By Sathigur Grace, He leads us to merge with Him. ||1||Pause||
7767 ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥
Jis Hoe Dhaeiaal This Aap Milaavai ||
जिसु होइ दइआलु तिसु आपि मिलावै ॥
ਸਤਿਗੁਰੁ ਰੱਬ ਜੀ ਜਿਸ ਬੰਦੇ ਉਤੇ ਮੇਹਰਬਾਨ ਹੁੰਦੇ ਹਨ। ਆਪ ਹੀ ਬੰਦੇ ਦੀ ਸੁਰਤ, ਅੱਕਲ ਆਪਦੇ ਵੱਲ ਕਰ ਕੇ, ਸਤਿਗੁਰੁ ਰੱਬ ਜੀ ਆਪਦਾ ਪਿਆਰ ਬੱਣਾਉਂਦੇ ਹਨ, ਇੱਕ-ਮਿੱਕ ਕਰ ਲੈਂਦੇ ਹਨ॥
Sathigur unites with Himself those unto whom He has shown His Mercy.
7768 ਸਰਬ ਨਿਧਾਨ ਗੁਰੂ ਤੇ ਪਾਵੈ ॥
Sarab Nidhhaan Guroo Thae Paavai ||
सरब निधान गुरू ते पावै ॥
ਸਤਿਗੁਰ ਜੀ ਕੋਲ ਸਾਰੀਆਂ ਦੁਨੀਆਂ ਭਰ ਦੀਆਂ ਚੀਜ਼ਾਂ ਹੱਥ ਵਿੱਚ ਹਨ। ਸਤਿਗੁਰ ਜੀ ਤੋਂ ਕੁੱਝ ਵੀ ਮੰਗ ਸਕਦੇ ਹਾਂ। ਉਮੀਦ ਪੁਰੀ ਵੀ ਹੁੰਦੀ ਹੈ॥
All treasures are received from the Sathigur.
7769 ਆਪੁ ਤਿਆਗਿ ਮਿਟੈ ਆਵਣ ਜਾਣਾ ॥
Aap Thiaag Mittai Aavan Jaanaa ||
आपु तिआगि मिटै आवण जाणा ॥
ਸਤਿਗੁਰ ਜੀ ਦੀ ਮੰਨ ਕੇ, ਆਪਦੀ ਮੱਤ ਅੱਕਲ ਨੂੰ ਛੱਡ ਕੇ, ਜਨਮ, ਮਰਨ ਤੋਂ ਛੁੱਟਕਾਰਾ ਹੋ ਜਾਂਦਾ ਹੈ॥
Renouncing selfishness and conceit, coming and going come to an end.
7770 ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥੨॥
Saadhh Kai Sang Paarabreham Pashhaanaa ||2||
साध कै संगि पारब्रहमु पछाणा ॥२॥
ਸਤਿਗੁਰੁ ਜੀ ਦੇ ਪਿਅਰਿਆਂ ਨਾਲ ਮਿਲ ਕੇ, ਉਸ ਦੀ ਯਾਦ ਵਿੱਚ ਜੁੜ ਕੇ, ਦਾਤਾਂ ਦੇਣ ਵਾਲੇ, ਗਿਆਨ ਵਾਲੇ ਗੁਣਾਂ ਦੇ ਮਾਲਕ ਨੂੰ ਲੱਭਿਆ ਜਾਂਦਾਂ ਹੈ||2||
In the Sathigur Saadh Sangat, the Company of the Holy, the Supreme Lord God is recognized. ||2||
7771 ਜਨ ਊਪਰਿ ਪ੍ਰਭ ਭਏ ਦਇਆਲ ॥
Jan Oopar Prabh Bheae Dhaeiaal ||
जन ऊपरि प्रभ भए दइआल ॥
ਸਤਿਗੁਰੁ ਜੀ ਪ੍ਰਭੂ ਜਦੋਂ ਬੰਦੇ ਉਤੇ ਮੇਹਰਬਾਨ ਹੁੰਦੇ ਹਨ॥
Sathigur God has become merciful to His humble servant.
Comments
Post a Comment