ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਵੈਲਨਟਾਈਨਜ਼ ਡੇ ਨੂੰ 14 ਫਰਵਰੀ ਦਾ ਦਿਨ ਮਿਥਿਆ ਗਿਆ ਹੈ। ਵੈਲਨਟਾਈਨਜ਼ ਡੇ ਪੂਰੇ ਸੰਸਾਰ ਵਿੱਚ ਮੰਨਾਇਆ ਜਾਣ ਲੱਗਾ ਹੈ। ਮੱਤਲੱਭ ਇਹ ਵੈਲਨਟਾਈਨਜ਼ ਡੇ ਪਿਆਰ ਕਰਨ ਵਾਲਿਆਂ ਦਾ ਪਿਆਰਾ ਦਿਨ ਹੈ। ਕੀ ਇਸ ਦਿਨ ਤੋਂ ਬਗੈਰ ਬਾਕੀ ਦੇ ਦਿਨ ਪਿਆਰ ਦੇ ਦਿਨ ਨਹੀਂ ਹਨ? ਬਾਕੀ ਦੇ ਦਿਨਾਂ ਵਿੱਚ ਪਿਆਰ ਨਹੀਂ ਕੀਤਾ ਜਾਂਦਾ। ਸਿਰਫ਼ ਇਸੇ ਦਿਨ ਕੀ ਵੈਲਨਟਾਈਨਜ਼ ਡੇ ਨੂੰ ਫੁੱਲ ਦੇਣ ਨਾਲ ਪਿਆਰ ਵੱਧਦਾ ਹੈ? ਕੀ ਸਿਰਫ਼ ਇਸੇ ਦਿਨ ਤੋਂ ਪਿਆਰ ਸ਼ੁਰੂ ਹੁੰਦਾ ਹੈ। ਇਸ ਦਿਨ ਨੂੰ ਅਣਵਿਆਹੇ ਮੁੰਡੇ-ਕੁੜੀਆਂ ਦਾ ਦਿਨ ਬਣਾ ਕੇ ਜ਼ਿਆਦਾ ਉਬਾਰਿਆ ਜਾ ਰਿਹਾ ਹੈ। ਹਰ ਮੁੰਡੇ-ਕੁੜੀਆਂ ਦੀ ਖ਼ਾਹਸ਼ ਬਣਦੀ ਜਾ ਰਹੀ ਹੈ। ਉਨਾਂ ਕੋਲ ਵੀ ਬੋਏ-ਗਰਲ ਫ੍ਰੈਡ ਹੋਵੇ। ਕਈ ਇਸ ਦਿਨ ਐਵੇ ਹੀ ਟਰਾਈਆਂ ਮਾਰਦੇ ਫਿਰਦੇ ਹਨ। ਕੀ ਪਤਾ ਤੀਰ ਤੁਕਾ ਲੱਗ ਜਾਵੇ? ਇਹ ਦਿਨ ਮੁੰਡੇ-ਕੁੜੀਆਂ ਨੂੰ ਵਿਗਾੜਨ ਦਾ ਦਿਨ ਹੈ। ਮੁੰਡੇ-ਕੁੜੀਆਂ ਜਰੂਰੀ ਕੰਮ ਛੱਡ ਕੇ ਫੁੱਲ ਖ੍ਰੀਦਣ ਤੇ ਪੈਸਾ ਖ਼ਰਚ ਰਹੇ ਹਨ। ਫਿਰ ਸਾਥੀ ਭਾਲਦੇ ਫਿਰ ਰਹੇ ਹਨ। ਫੁੱਲ ਕਿਸ ਨੂੰ ਦਿੱਤੇ ਜਾਣ? ਅਗਰ ਕਿਸੇ ਨੂੰ ਇਸ ਦਿਨ ਫੁੱਲ ਦੇਣ ਲਈ, ਆਪਣਾਂ ਸਾਥੀ ਨਾਂ ਲੱਭੇ ਨਵਾਂ ਸਾਥੀ ਲੱਭਣਾਂ ਪਵੇਗਾ। ਇਸ ਦਿਨ ਹਰ ਕੋਈ ਕਿਸੇ ਨਾਂ ਕਿਸੇ ਨੂੰ ਫੁੱਲ ਦੇਣ ਦੀ ਕੋਸ਼ਸ਼ ਵਿੱਚ ਹੈ। ਜਿਵੇ ਫੁੱਲ ਸੱਚੀ ਕਿਸੇ ਮੁੰਡੇ-ਕੁੜੀ ਦਾ ਦਿਲ ਹੋਵੇ। ਫੁੱਲਾਂ ਨੂੰ ਇਸ ਤਰਾਂ ਤਲੀਆਂ ਉਤੇ ਚੱਕੀ ਫਿਰਦੇ ਹਨ। ਦਿਲਾਂ ਦਾ ਘੱਟ ਫੁੱਲਾਂ ਦਾ ਦਿਨ ਜ਼ਿਆਦਾ ਲੱਗਦਾ ਹੈ। ਹਰ ਕੋਈ ਕੁੜੀਆਂ ਪਿਛੇ ਫੁੱਲ ਚੱਕੀ ਫਿਰਦਾ ਹੈ। ਜੇ ਹਰ ਦਿਨ ਵੈਲਨਟਾਈਨਜ਼ ਡੇ ਹੋਵੇ, ਇਂੰਨੇ ਫੁੱਲ ਕਿਥੋਂ ਆਉਣਗੇ? ਪੱਛਮੀ ਦੇਸ਼ਾਂ ਵਿੱਚੋਂ ਇਸ ਦਿਨ ਦੀ ਸ਼ੁਰੂਆਤ ਹੋਈ ਹੈ। ਉਥੇ ਮੁੰਡੇ-ਕੁੜੀਆਂ ਰੋਮਾਸ ਤੱਕ ਹੀ ਰਿਸ਼ਤੇ ਰੱਖਦੇ ਹਨ। ਫੁੱਲਾਂ ਵਾਂਗ ਬਿੰਦ ਖੁਸ਼ ਹੋ ਲੈਂਦੇ ਹਨ। ਇਸ ਪਿਆਰ ਦੀ ਜਿੰਦਗੀ ਫੁੱਲਾਂ ਜਿੰਨੀ ਹੀ ਹੁੰਦੀ ਹੈ। ਪੱਛਮੀ ਦੇਸ਼ਾਂ ਵਿੱਚ ਪਿਆਰ ਕਰਨ ਵਾਲੇ ਜੋੜੇ ਪੜ੍ਹਾਈ ਜਾਬ ਵਿੱਚ ਜੁਟੇ ਰਹਿੰਦੇ ਹਨ। ਕਈ-ਕਈ ਦਿਨ ਇੱਕ ਦੂਜੇ ਦੀ ਸ਼ਕਲ ਵੀ ਨਹੀਂ ਦੇਖ ਸਕਦੇ। ਇਸ ਦਿਨ ਸਮਾਂ ਕੱਢ ਹੀ ਲੈਂਦੇ ਹਨ। ਫੁੱਲ ਹੀ ਤਾਂ ਸਭ ਚੀਜ਼ਾਂ ਤੋਂ ਸਸਤੇ ਹਨ। ਪਿਆਰ ਕਰਨ ਵਾਲੇ ਇੱਕ ਦੂਜੇ ਨੂੰ ਫੁੱਲ ਦਿੰਦੇ ਹਨ। ਸ਼ਇਦ ਗੱਲ ਕਰਨ ਲਈ ਸਮਾਂ ਹੀ ਨਾਂ ਹੋਵੇ। ਪਿਆਰ ਵਿੱਚ ਤਾਂ ਗੱਲਾਂ ਹੀ ਨਹੀਂ ਮੁਕਦੀਆਂ। ਐਸੇ ਜੋੜਿਆਂ ਕੋਲ ਗੱਲਾਂ ਨਹੀਂ ਹੁੰਦੀਆਂ। ਫੁੱਲ ਬੋਲ ਕੇ ਦੱਸਦੇ ਹੋਣੇ ਹਨ, " ਤੁਹਾਡੇ ਦੋਂਨਾਂ ਪ੍ਰੇਮੀਆਂ ਵਿੱਚ ਬਹੁਤ ਪਿਆਰ ਹੈ। " ਫੁੱਲਾਂ ਨਾਲ ਪਿਆਰ ਦਾ ਕੀ ਸਬੰਧ ਹੈ? ਵਿਚਾਰੇ ਫੁੱਲ ਐਵੇਂ ਹੀ ਪਿਆਰ ਵਿੱਚ ਮਦੋਲੇ ਜਾਂਦੇ ਹਨ। ਫੁੱਲਾ ਤੋਂ ਸ਼ੁਰੂ ਹੋਏ, ਪਿਆਰ ਦਾ ਪਤਾ ਨਹੀਂ ਕੀ ਹਾਲ ਹੁੰਦਾ ਹੋਵੇਗਾ। ਫੁੱਲ ਦਿਖਾ ਕੇ ਜਿੰਦਗੀ ਦੇ ਦੁੱਖ ਮਸੀਬਤਾਂ ਦਾ ਉਹਲਾ ਜਰੂਰ ਰੱਖ ਲਿਆ ਜਾਂਦਾ ਹੈ। ਪਿਆਰ ਕੋਈ ਫੁੱਲ ਥੌੜੀ ਹੈ। ਜਿਸ ਨੂੰ ਦੇਖ ਕੇ ਮਨ ਖੁਸ਼ ਹੋਵੇਗਾ। ਪਿਆਰ ਤਾਂ ਫੁੱਲ ਦੀਆਂ ਪੱਤੀਆਂ ਵਾਂਗ ਮਨ ਦੀ ਇੱਕ ਇੱਕ ਪਰਤ ਉਦੇੜ ਦਿੰਦਾ ਹੈ। ਸ਼ਇਦ ਤਾਂਹੀਂ ਪਿਆਰੇ ਨੂੰ ਫੁੱਲ ਦਿੱਤੇ ਜਾਦੇ ਹਨ। ਬਈ ਫੁੱਲਾਂ ਵਾਲਾ ਤੇਰਾ ਹਾਲ ਹੋਣ ਵਾਲਾ ਹੈ। ਜਿਵੇਂ ਫੁੱਲ ਪਿਚਕ ਜਾਂਦਾ ਹੈ। ਹਰ ਕੰਮ ਵਿੱਚ ਉਦਾਰਣ ਦੇਣੀ ਜਰੂਰੀ ਹੈ।
ਭਾਰਤ ਵਾਲੇ ਤਾਂ ਫ਼ਰਵਰੀ ਦੇ ਸ਼ੁਰੂ ਤੋਂ ਹੀ ਹਰ ਟੀ ਵੀ ਚੈਨਲ ਉਤੇ ਵੈਲਨਟਾਈਨਜ਼ ਡੇ ਦਿਖਾ ਰਹੇ ਹਨ। ਹਰ ਡਰਾਮੇ ਵਿੱਚ ਫੁੱਲ ਦੇਣ ਲੈਣ ਦੀ ਭਰਮਾਰ ਹੋ ਰਹੀ ਹੈ। ਕਈਆਂ ਨੇ ਤਾਂ ਪੂਰਾ ਘਰ ਹੀ ਫੁੱਲਾਂ ਨਾਲ ਸਜਾਇਆ ਹੋਇਆ ਹੈ। ਭਾਰਤ ਵਰਗੇ ਦੇਸ਼ ਵਿੱਚ ਬਾਰਾਂ ਵਿੱਚ ਵੈਲਨਟਾਈਨਜ਼ ਡੇ ਮੰਨਾਇਆ ਜਾ ਰਿਹਾ ਹੈ। ਵੱਡੀਆਂ ਸੰਸਥਾਵਾਂ ਦੁਆਰਾ ਵੈਲਨਟਾਈਨਜ਼ ਡੇ ਦੀਆਂ ਪਾਰਟੀਆਂ ਹੋ ਰਹੀਆਂ ਹਨ। ਪੜ੍ਹਨ ਵਾਲੇ ਮੁੰਡੇ-ਕੁੜੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਸ਼ਰਾਬ ਹੋਰ ਨਸ਼ੇ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਕੀ ਕਿਸੇ ਨੇ ਵੈਲਨਟਾਈਨਜ਼ ਡੇ ਉਤੇ ਵਿਆਹ ਵੀ ਕਰਾਇਆ ਹੈ? ਕੀ ਸਿਰਫ਼ ਪੱਛਮੀ ਦੇਸ਼ਾਂ ਵਾਂਗ ਰੋਮਾਸ ਕਰਨ ਦਾ ਤਰੀਕਾ ਲੱਭ ਗਿਆ ਹੈ? ਕੀ ਸਿਰਫ਼ ਫੁੱਲ ਦੇਣ ਦਾ ਦਿਨ ਸੋਚ ਲਿਆ ਹੈ? ਆਪਣੀ ਜਿੰਦਗੀ ਤਾਂ ਰੋਮਾਸ ਵਿੱਚ ਰੋਲਣੀ ਹੈ। ਇੰਨਾਂ ਫੁੱਲਾਂ ਨੇ ਤੁਹਾਡਾ ਕੀ ਵਿਗਾੜਿਆ ਹੈ? ਫੁੱਲਾਂ ਦਾ ਸੱਤਿਆ ਨਾਸ ਕਿਉਂ ਕਰਦੇ ਹੋ? ਕੀ ਬੱਚਿਆਂ ਦੇ ਮਾਪਿਆਂ ਨੇ ਵੀ ਵੈਲਨਟਾਈਨਜ਼ ਡੇ ਮਨਾਇਆ ਹੈ? ਕੀ ਵਿਆਹੇ ਜੋੜੇ ਪਿਆਰ ਨਹੀਂ ਕਰਦੇ? ਕੀ ਸਿਰਫ ਇਹ ਦੂਜੇ ਦੀ ਧੀ ਨਾਲ ਰੋਮਾਸ ਕਰਨ ਦਾ ਦਿਨ ਹੈ? ਜੇ ਵਿਆਹ ਤੋਂ ਪਹਿਲਾਂ ਹੀ ਹੋਰਾਂ ਕੁੜੀਆਂ ਨਾਲ ਰੋਮਾਸ ਵੈਲਨਟਾਈਨਜ਼ ਡੇ ਮੰਨਾਉਣਾਂ ਹੈ। ਵਿਆਹ ਲਈ ਕਿਹੜੀ ਕੁੜੀ ਬਚੇਗੀ? ਮਾਪਿਆਂ ਨੂੰ ਵੈਲਨਟਾਈਨਜ਼ ਡੇ ਨੂੰ ਆਪਣੀਆਂ ਧੀਆਂ ਦੀ ਰਾਖੀ ਕਰਨੀ ਪਵੇਗੀ। ਹੋਰ ਵੈਲਨਟਾਈਨਜ਼ ਡੇ ਉਤੇ ਕੋਈ ਫੁੱਲਾਂ ਵੱਟੇ ਇੱਜ਼ਤ ਲੁੱਟ ਕੇ ਅਲੋਪ ਹੋ ਜਾਵੇ। ਫੁੱਲ ਵੀ ਮੁਰਝਾ ਜਾਣ। ਭਰੀ ਜਵਾਨੀ ਵਿੱਚ ਪੱਤਝੜ ਆ ਜਾਵੇ।

Comments

Popular Posts