ਭਾਗ 14 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਸੁਖ ਨੇ ਲਾਲ ਚੂੰਨੀ ਵੱਲ ਇਸ਼ਾਰਾ ਕਰਕੇ ਪੁੱਛਿਆ, " ਇਹ ਕੁੜੀਆਂ ਦੀ ਲਾਲ ਚੂੰਨੀ ਠਾਣੇ ਵਿੱਚ ਕਹਾਦੇ ਲਈ ਹੈ? " ਛੋਟੀ ਉਮਰ ਦੇ ਪੁਲੀਸ ਵਾਲੇ ਨੇ ਕਿਹਾ, " ਤੁਸੀਂ ਕੀ ਲੈਣਾਂ ਹੈ? ਇਥੇ ਠਾਣੇ ਵਿੱਚ ਕੀ-ਕੀ ਹੈ? ਤੁਹਾਡੇ ਮੱਤਲੱਬ ਦਾ ਕੁੱਝ ਨਹੀਂ ਹੈ। " ਹੈਪੀ ਦੇ ਨਾਨੇ ਨੇ ਕਿਹਾ, " ਇਹ ਇਸ ਲਈ ਕਹਿ ਰਿਹਾ ਹੈ। ਇਹ ਚੂੰਨੀ ਹੈਪੀ ਦੇ ਗਲ਼ੇ ਵਿੱਚ ਪਾਈ ਸੀ। ਇਹ ਚੂੰਨੀ ਤੁਹਾਡੇ ਠਾਂਣੇ ਵਿੱਚ ਕਿਵੇਂ ਪਹੁੰਚੀ ਹੈ? " ਮੋਟੀ ਗੋਗੜ ਵਾਲਾ, ਪੁਲੀਸ ਵਾਲਾ ਬੋਲਿਆ, " ਤੁਸੀ ਸਾਡੀ ਹੀ ਇੰਨਕੁਆਰੀ ਸ਼ੁਰੂ ਕਰ ਦਿੱਤੀ ਹੈ। ਸਾਡੇ ਕੋਲੇ ਜੁਆਬ ਦੇਣ ਦਾ ਸਮਾਂ ਨਹੀਂ ਹੈ। ਤੁਹਾਡੀ ਰਿਪੋਰਟ ਲਿਖ ਲਈ ਹੈ। ਸਾਨੂੰ ਹੋਰ ਵੀ ਬਹੁਤ ਕੰਮ ਹਨ। ਅਸੀਂ ਗਸ਼ਤ ਕਰਨ ਜਾਂਣਾਂ ਹੈ। ਹੁਣ ਤੁਸੀਂ ਵੀ ਛੁੱਟੀ ਕਰੋ। " ਸੀਤਲ ਦੇ ਡੈਡੀ ਨੇ ਕਿਹਾ, " ਜੇ ਲਾਲ ਚੂੰਨੀ ਹੈਪੀ ਦੀ ਹੈ, ਤਾਂ ਮੈਨੂੰ ਇਸ ਤਰਾਂ ਲੱਗਦਾ ਹੈ। ਉਹ ਅੰਦਰ ਜੇਲ ਵਿੱਚ ਹੈ। ਤੁਸੀਂ ਆਪੇ ਦੱਸਣਾਂ ਹੈ। ਨਹੀਂ ਤਾਂ ਇੱਕ ਘੰਟੇ ਪਿਛੋਂ ਮੇਰੀ ਡਿਊਟੀ ਹੈ। ਇਹ ਇਥੇ ਰਹਿੰਦੇ ਹਨ। ਮੈਂ ਅਦਾਲਤ ਆਡਰ ਭੇਜ ਦਿੰਦਾਂ ਹਾਂ। " ਤੀਜੇ ਪੁਲੀਸ ਵਾਲੇ ਨੇ ਕਿਹਾ, " ਅਸੀਂ ਕਦੋਂ ਕਿਹਾ ਹੈ? ਹੈਪੀ ਇਥੇ ਨਹੀਂ ਹੈ। ਉਸ ਨੂੰ ਰਾਤ ਇਥੇ ਹੀ ਲਿਆਦਾਂ ਸੀ। " ਸੁਖ ਨੂੰ ਪਤਾ ਸੀ, ਪੁਲੀਸ ਵਾਲਿਆ ਨਾਲ ਮੰਦਾ ਬੋਲਣ ਵਿੱਚ, ਕੋਈ ਅੱਕਲ ਵਾਲੀ ਗੱਲ ਨਹੀਂ ਹੈ। ਸੀਤਲ ਦੇ ਡੈਡੀ ਨੇ ਕਹਿ ਦਿੱਤਾ, " ਹੋਰ ਅਸੀਂ ਐਨੇ ਚਿਰ ਦੇ ਕੀ ਕਰਨ ਨੂੰ ਖੜ੍ਹੇ ਹਾਂ? ਬੰਦੇ ਗੁਆਚੇ ਦੀ ਰਿਪੋਰਟ ਲਿਖਾਈ ਹੈ। ਬੰਦਾ ਥੋਡੇ ਕੋਲੇ ਹੈ। ਰੋਪੋਰਟ ਵੀ ਤੁਸੀਂ ਹੀ ਲਿਖ ਰਹੇ ਹੋ। ਚੰਗਾ ਡਰਾਮਾਂ ਕਰਦੇ ਹੋ। 2 ਘੰਟੇ ਤੋਂ ਪ੍ਰੇਸ਼ਾਨ ਕਰ ਰਹੇ ਹੋ। ਸਾਡਾ ਬੰਦਾ ਹਾਜ਼ਰ ਕਰ ਦਿਉ। " ਪੁਲੀਸ ਵਾਲੇ ਇੱਕ ਦੂਜੇ ਦਾ ਮੂੰਹ ਦੇਖਣ ਲੱਗ ਗਏ। ਐਨੇ ਨੂੰ ਠਾਣੇਦਾਰ ਆ ਗਿਆ। ਉਸ ਨੇ ਆਉਂਦਿਆਂ ਹੀ ਠਾਣੇ ਵਿੱਚ ਖੜ੍ਹੇ ਬੰਦਿਆਂ ਦਾ ਜ਼ਇਜ਼ਾ ਲਿਆ। ਸਾਰੀ ਗੱਲ-ਬਾਤ ਪਤਾ ਕੀਤੀ। ਉਸ ਨੇ ਹੈਪੀ ਨੂੰ ਬਾਹਰ ਲਿਉਣ ਲਈ ਕਿਹਾ। ਹੈਪੀ ਨੂੰ ਬਾਹਰ ਲੈ ਕੇ ਆ ਗਏ। ਹੈਪੀ ਨੂੰ ਛੱਡ ਦਿੱਤਾ। ਹੈਪੀ ਨੇ ਠਾਣੇਦਾਰ ਨੂੰ ਪੁੱਛਿਆ, " ਪੁਲਸ ਵਾਲੇ ਮੇਰੇ ਵਿਆਹ ਦੇ ਪੈਸੇ ਤੇ ਵੱਹੁਟੀ ਦੇ ਗਹਿੱਣੇ ਵੀ ਉਠਾ ਲਿਆਏ ਸਨ। ਉਹ ਵਾਪਸ ਕਰ ਦਿਉ। " ਠਾਣੇਦਾਰ ਨੇ ਗੁੰਮ ਸਮਾਨ ਵਿੱਚ ਹੱਥ ਮਾਰਿਆ। ਉਥੇ ਉਸ ਨੂੰ ਜੇਵਰੀ ਪੈਸਾ ਨਹੀਂ ਲੱਭਾ। ਪੈਸਾ ਗਹਿੱਣੇ ਕੋਈ ਗੁੰਮ ਸਮਾਨ ਵਿੱਚ ਛੱਡ ਵੀ ਕਿਵੇਂ ਸਕਦਾ ਹੈ? ਉਦੋਂ ਹੀ ਹੱਥ ਲੱਗਦੇ ਵੰਡੀਆਂ ਪੈ ਜਾਂਦੀਆਂ ਹਨ। ਸਾਰੇ ਸਮਝ ਗਏ। ਹੁਣ ਚੋਰਾ ਦਾ ਲੁੱਟਿਆ ਸਮਾਨ ਵਾਪਸ ਨਹੀਂ ਮਿਲਣਾਂ।

ਉਹ ਹੈਪੀ ਨੂੰ ਲੈ ਕੇ, ਵਾਪਸ ਆ ਗਏ। ਹੈਪੀ ਤੋਂ ਉਸ ਦੇ ਨਾਨੇ ਨੇ ਪੁੱਛਿਆ, " ਤੂੰ ਇੰਨਾਂ ਪੁਲੀਸ ਵਾਲਿਆਂ ਦੇ ਧੱਕੇ ਕਿਵੇਂ ਚੜ੍ਹ ਗਿਆ? " ਹੈਪੀ ਨੇ ਦੱਸਿਆ, " ਪੁਲੀਸ ਵਾਲੇ ਸਾਡੀ ਡੋਲੀ ਵਾਲੀ ਕਾਰ ਦੇ, ਪਿਛੇ ਹੀ ਲੱਗ ਗਏ ਸਨ। ਮੈਂ ਕੰਮਰੇ ਵਿੱਚ ਗਿਆ ਹੀ ਸੀ। ਬੱਬੀ ਬਾਥਰੂਮ ਵਿੱਚ ਸੀ। ਉਦੋਂ ਪੁਲੀਸ ਵਾਲੇ ਕੰਮਰੇ ਵਿੱਚ ਆਏ। ਮੇਰੇ ਸਿਰ ਉਤੇ ਬਦੂੰਕ ਰੱਖ ਕੇ, ਸਾਰੇ ਪੈਸੇ ਗਹਿੱਣੇ ਪੁਲੀਸ ਵਾਲਿਆ ਨੇ ਚੱਕ ਲਏ ਸਨ। ਹੁਣ ਉਹ ਡਿਊਟੀ ਉਤੇ ਨਹੀਂ ਹਨ। " ਸੁਖ ਨੇ ਪੁੱਛਿਆ, " ਪੁਲੀਸ ਵਾਲੇ ਤੋਂ ਪੈਸੇ ਗਹਿੱਣੇ ਨਹੀਂ ਮਿਲਣ ਲੱਗੇ। ਤੂੰ ਦੱਸ ਕਿਤੇ ਤੇਰੇ ਨਾਲ ਮਾਰ-ਕੁੱਟ ਤਾ ਨਹੀਂ ਕੀਤੀ? " ਹੈਪੀ ਨੇ ਕਿਹਾ, " ਉਹ ਪੁਲੀਸ ਵਾਲਿਆਂ ਨੇ ਰਸਤੇ ਵਿੱਚੋਂ ਹੀ ਬੋਤਲਾਂ ਚੱਕ ਲਈਆਂ ਸਨ। ਰਸਤੇ ਵਿੱਚ ਹੀ ਸ਼ਰਾਬੀ ਹੋ ਗਏ ਸਨ। ਗਿਆਰਾਂ ਵਜੇ ਡਿਉਟੀ ਬਦਲ ਗਈ ਸੀ। ਉਹ ਘਰ ਚਲੇ ਗਏ ਸਨ। ਇਹ ਹੁਣ ਵਾਲੇ, ਪੁਲੀਸ ਵਾਲੇ ਆ ਗਏ ਸਨ। ਇਹ ਪੁਲੀਸ ਵਾਲੇ, ਆਉਂਦੇ ਹੀ ਸੌਉ ਗਏ ਸਨ। ਹੁਣੇ ਸੁੱਤੇ ਉਠੇ ਸਨ। "

ਐਨੇ ਨੂੰ ਬੱਬੀ ਦਾ ਘਰ ਆ ਗਿਆ। ਸਾਰੇ ਜਾਂਣੇ ਹੈਪੀ ਨੂੰ ਦੇਖ ਕੇ ਖੁਸ਼ ਹੋ ਗਏ ਸਨ। ਉਸ ਦਾ ਹਾਲ ਪੁੱਛਣ ਲੱਗ ਗਏ। ਸਾਰਿਆਂ ਨੂੰ ਖਾਣ-ਪੀਣ ਨੂੰ ਦਿੱਤਾ। ਰਾਤ ਦਾ ਦੁੱਖ ਕੱਟਿਆ। ਸਬ ਨੂੰ ਭੁੱਲ ਗਿਆ। ਪਰ ਪੁਲੀਸ ਵਾਲਿਆਂ ਨੇ ਪੈਸੇ ਗਹਿੱਣੇ ਡੇਢ ਲੱਖ ਤੋਂ ਉਤੇ ਸਨ। ਕਿਸੇ ਨੂੰ ਪੈਸੇ ਗਹਿੱਣਿਆਂ ਦਾ ਬਹੁਤ ਫ਼ਿਕਰ ਨਹੀਂ ਸੀ। ਸਬ ਨੂੰ ਇਹੀ ਸੀ। ਹੈਪੀ ਸਹੀ ਸਲਾਮਤ ਘਰ ਆ ਗਿਆ ਹੈ। ਬੱਬੀ ਦਾ ਸੁਹਾਗ ਬਚ ਗਿਆ ਹੈ। ਕੁੜੀ ਵੱਸਦੀ ਰਹਿ ਗਈ। ਚਾਚਾ ਤੇ ਮਾਮਾ ਸਬ ਪਿਛੇ ਨੀਵੀਆਂ ਪਾਈ ਖੜ੍ਹੇ ਸਨ। ਕਿਸੇ ਨੇ ਮੁੱਲਾਂਪੁਰ ਰਾਜ ਨੂੰ ਫੋਨ ਕਰਕੇ ਦੱਸ ਦਿੱਤਾ ਸੀ। ਨੀਟੂ ਤੇ ਰਾਜ ਵੀ ਪਤਾ ਲੱਗਦੇ ਹੀ ਦਾਖੇ ਪਿੰਡ ਆ ਗਏ ਸਨ। ਹਰ ਕੋਈ ਪੁਲੀਸ ਵਾਲਿਆਂ ਦੀ ਐਸੀ ਕੀ ਤੈਸੀ ਕਰ ਰਿਹਾ ਸੀ। ਸਿਆਣੇ ਕਹਿੰਦੇ ਨੇ, " ਠਾਂਣੇਦਾਰ ਨੂੰ ਪਿੱਠ ਪਿਛੇ ਹੀ ਪਿੱਟਿਆ ਜਾਂਦਾ ਹੈ। " ਇੰਨਾਂ ਤੋਂ ਰੱਬ ਬਚਾ ਕੇ ਰਖੇ। ਇਹ ਯਾਰ ਦੁਸ਼ਮੱਣ ਦੋਨਾਂ ਨੂੰ ਰੱਗੜ ਦਿੰਦੇ ਹਨ। ਰਾਜ ਨੇ ਦੱਸਿਆ, " ਮੁੱਲਾਂਪੁਰ ਪੁਲੀਸ ਵਾਲਿਆ ਨੇ, ਸਵੇਰੇ-ਸਵੇਰੇ, ਨਾਕਾ ਲਾਇਆ ਹੋਇਆ ਸੀ। ਮੈਂ ਛੇਤੀ ਵਿੱਚ ਬਟੂਆ ਘਰ ਭੁੱਲ ਆਇਆ। ਮੈਨੂੰ ਰੋਕ ਲਿਆ। ਮੈਨੂੰ ਡਰਾਈਵਰ ਲਾਈਸੈਂਸ ਦਿਖਾਉਣ ਨੂੰ ਕਿਹਾ ਸੀ। ਉਹ ਮੇਰੇ ਕੋਲ ਨਹੀਂ ਸੀ। ਉਨਾਂ ਨੇ, ਮੇਰੇ ਕੋਲੋ 1000 ਰੁਪੀਏ ਮੰਗ ਲਏ। ਨੀਟੂ ਤੋਂ ਫੜ ਕੇ ਦਿੱਤੇ ਹਨ। " ਸੁਖ ਨੇ ਕਿਹਾ, " ਪੁਲੀਸ ਵਾਲਿਆਂ ਨੇ ਹੀ ਜੰਨਤਾ ਨੂੰ ਉਲਝਾ ਕੇ ਰੱਖਿਆ ਹੈ। ਦੇਸ਼ ਦੇ ਰਾਖੇ ਹੀ ਪਬਲਿਕ ਦੀ ਇਹ ਹਾਲਤ ਕਰ ਰਹੇ ਹਨ। ਚੋਰ, ਲੁੱਟੇਰਿਆਂ ਤੋਂ ਕੌਣ ਬਚਾਏਗਾ? ਇਹ ਦੇਸ਼ ਤੇ ਪਬਲਿਕ ਦੀ ਰਾਖੀ ਕਰਨ ਦੀ ਤੱਨਖ਼ਾਹ ਲੈਂਦੇ ਹਨ। ਜਾਂ ਲੁੱਟਾਂ-ਮਾਰਾਂ ਕਰਨ ਦੀ। " ਸੀਤਲ ਤੇ ਬੱਬੀ ਵੀ ਵਿਹੜੇ ਵਿੱਚ ਆ ਗਈਆਂ ਸਨ। ਸੀਤਲ ਨੇ ਕਿਹਾ, " ਅਸਲ ਵਿੱਚ ਕੱਲ ਬਗੈਰ ਸਗਨ ਕੀਤੇ, ਹੈਪੀ ਤੇ ਬੱਬੀ ਤੋਰੇ ਸਨ। ਅੱਜ ਸਗਨਾਂ ਨਾਲ ਤੋਰਦੇ ਹਾਂ। " ਹੈਪੀ ਨੇ ਕਿਹਾ, " ਗੱਲ ਸਹੀ ਹੈ। ਮੈਂ ਵੀ ਆਪਦੇ ਘਰ ਹੀ ਜਾਵਾਂਗਾ। ਆਪਦੇ ਘਰ ਵਰਗੀ ਰੀਸ ਨਹੀਂ ਹੈ। ਹੁਣ ਸਾਡੀ ਵਿਦਾਗੀ ਕਰੋ। ਅਸੀਂ ਹੋਰ ਵੀ ਬਹੁਤ ਸਗਨ ਕਰਨੇ ਹਨ। "


Comments

Popular Posts