ਭਾਗ 15 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਹੈਪੀ ਤੇ ਬੱਬੀ ਤੋਂ ਸੀਤਲ ਤੇ ਨੀਟੂ ਪਾਰਟੀ ਮੰਗ ਰਹੀਆਂ ਸਨ। ਰਾਜ ਨੇ ਵੀ ਕਿਹਾ, " ਸੁਹਾਗਰਾਤ ਤਾ ਮੇਰੀ ਵੀ ਸੀ। ਪਰ ਅਸੀਂ ਤਾਂ ਅੰਦਰ ਵੜ ਕੇ ਮਨਾ ਲਈ ਹੈ। ਤੁਸੀਂ ਤਾਂ ਸਾਰੇ ਟੱਬਰ ਨੂੰ ਜਗਾਈ ਰੱਖਿਆ ਹੈ। ਸੀਤਲ ਤੇ ਸੁਖ ਨੇ ਤਾ ਭੋਰਾ ਵੀ ਅੱਖ ਨਹੀਂ ਲਾਈ। ਇੰਨਾਂ ਨੇ ਵਾਧੂ ਦਾ ਜਗਰਾਤਾ ਕੱਟਿਆ। ਤੁਹਾਡੇ ਵਾਲੀ ਜ਼ਿਆਦਾ ਮਜ਼ੇਦਾਰ ਸੀ। ਗੱਲ ਹਵਾਲਾਤ ਤੱਕ ਚਲੀ ਗਈ। ਜੁਦਾਈ ਦਾ ਮਜ਼ਾ ਹੀ ਬਹੁਤ ਹੈ। ਜੁਦਾਈ ਪਿਛੋਂ ਹੀ ਮਿਲਣ ਦਾ ਮਜ਼ਾ ਆਉਂਦਾ ਹੈ। " ਸੁਖ ਨੇ ਕਿਹਾ, " ਕੱਲ ਵਾਲੀ ਰਾਤ ਤਾ ਜਿੰਦਗੀ ਭਰ ਨਹੀਂ ਭੁੱਲਣੀ। ਹੈਪੀ ਸੁਹਾਗਰਾਤ ਤੇਰੀ ਸੀ। ਅਸੀ ਦੋਂਨੇ ਜੀਅ ਜਾਗਦੇ ਰਹੇ। ਐਨਾਂ ਚਿਰ ਤਾਂ ਅਸੀਂ ਆਪਦੀ ਸੁਹਾਗਰਾਤ ਨਹੀਂ ਜਾਗੇ। ਐਸੀ ਸੁਹਾਗਰਾਤ ਸੱਚੀ ਕਿਸੇ ਦੀ ਨਹੀਂ ਹੋਣੀ। ਯਾਰ ਦੀ ਸੁਹਾਗਰਾਤ ਨੂੰ, ਦੋਸਤ ਵੀ ਬਰਾਬਰ ਜਾਗਦੇ ਰਹਿੱਣ। ਪਾਰਟੀ ਕਦੇ ਫਿਰ ਲਵਾਂਗੇ। ਤੁਸੀਂ ਆਪਦਾ ਸੁਹਾਗਦਿਨ ਮਨਾਵੋ। ਕਿਤੇ ਦਿਨੇ ਹੀ ਨਾਂ ਸੌਂਉ ਜਾਇਉ। ਦਾਅ ਐਵੇਂ ਨਹੀਂ ਜਾਂਣ ਦੇਈਦਾ। ਨਹੀਂ ਤਾਂ ਜੱਕ ਨਹੀਂ ਟੁੱਟਦੀ। ਬੰਦਾ ਸੰਗ-ਸੰਗ ਵਿੱਚ ਹੀ ਰੱਗੜਿਆ ਜਾਂਦਾ ਹੈ। " ਰਾਜ ਨੇ ਕਿਹਾ, " ਇਹ ਕਨੇਡਾ ਵਾਲੇ ਨਹੀਂ ਸੰਗਦੇ। ਇਹ ਬੜੇ ਅਜ਼ਾਦ ਹਨ। ਇੰਨਾਂ ਦੀ ਹਰ ਰਾਤ ਸੁਹਾਗ ਰਾਤ ਹੁੰਦੀ ਹੈ। " ਹੈਪੀ ਨੇ ਆਪਦੇ ਦੋਂਨੇਂ ਹੱਥ ਬੰਨ ਕੇ ਕਿਹਾ, " ਬਾਬਾ ਮੈਨੂੰ ਮੁਆਫ਼ ਕਰੋ। ਰਾਤ ਪੁਲਸ ਵਾਲੇ ਠਾਣੇਦਾਰ ਦੇ ਧੱਕੇ ਚੜ੍ਹਇਆ ਰਿਹਾ। ਅੱਜ ਦੀ ਰਾਤ ਕਿਤੇ ਫਿਰ ਨਾਂ ਖ਼ਰਾਬ ਕਰ ਦਿਉ। ਇਸ ਠਾਂਣੇਦਾਰ ਬੱਬੀ ਦੇ ਤੌਰ ਚੜ੍ਹਦੇ ਜਾਂਦੇ ਹਨ। ਹੋਰ ਨਾਂ ਕਿਤੇ ਅੱਜ ਇਹ ਡੰਡਾ ਚੱਕ ਲਏ। ਜੇ ਕਨੇਡਾ ਵਿੱਚ ਸੁਹਾਗਰਾਤ ਮੰਨਾਉਣ ਦਾ ਮੌਕਾ ਲੱਗਦਾ। ਤਾਂ ਇੰਡੀਆਂ ਕੀ ਕਰਨ ਆਉਣਾਂ ਸੀ? ਹਵਾਲਾਤ ਦੀ ਹਵਾ ਲੈਣ ਥੋੜੀ ਆਉਣਾਂ ਸੀ। ਕਨੇਡਾ ਵਿੱਚ ਤਾਂ ਨੌਕਰੀ ਉਤੇ ਸ਼ਿਫ਼ਟਾਂ ਲਾ-ਲਾ ਕੇ, ਢੂਹੀ ਵਿੰਗੀ ਹੋਈ ਪਈ ਹੈ। ਵਿਆਹ ਦਾ ਮਜ਼ਾ ਤਾ ਪੰਜਾਬ ਦਾ ਹੈ। " ਰਾਜ ਨੇ ਕਿਹਾ, " ਫਿਰ ਤੈਨੂੰ ਤਾਂ ਮਜ਼ਾ ਹੀ ਆਇਆ ਲੱਗਦਾ ਹੈ। ਵਿਆਹ ਕੱਤਲ ਹੋ ਗਿਆ। ਪੁੱਛ-ਗਿੱਛ ਲਈ ਤੈਨੂੰ ਫੜ੍ਹ ਕੇ ਲੈ ਗਏ। ਐਸਾ ਵਿਆਹ ਰੋਜ਼-ਰੋਜ਼ ਹੋਵੇ। ਸਾਡਾ ਮੁਫ਼ਤ ਵਿੱਚ ਵਿਆਹ ਹੋ ਗਿਆ। ਰੱਬ ਤੁਹਾਨੂੰ ਭਾਗ ਲਾਵੇ। ਖੁਸ਼ੀਆਂ ਮਾਣੋ। ਸੁਖ ਤੁਸੀਂ ਛੁੱਟੀ ਕਰੋ। ਆਪਦੇ ਕੰਮ ਕਰੋ। ਅੱਜ ਮੈਂ ਤੇ ਨੀਟੂ ਤੁਹਾਨੂੰ ਘਰ ਛੱਡਣ ਚਲਦੇ ਹਾਂ। ਚਲੋ ਨਾਨਾ ਜੀ ਤੁਸੀਂ ਵੀ ਕਾਰ ਵਿੱਚ ਬੈਠੋ। "
ਘਰ ਦੇ ਬਾਹਰ ਕਾਰ ਦੀ ਅਵਾਜ਼ ਸੁਣ ਕੇ, ਘਰ ਅੰਦਰੋਂ, ਘਰ ਦੇ ਮੈਂਬਰ ਬਾਹਰ ਆ ਗਏ। ਨਵੀ ਵੱਹਟੀ, ਕਾਰ ਵਿੱਚੋਂ ਆਪੇ ਉਤਰ ਕੇ ਤੁਰ ਪਈ। ਹੇਪੀ ਦੀ ਮੰਮੀ ਨੇ ਕਿਹਾ, " ਰੁਕੋ ਮੈਨੂੰ ਤੇਲ ਚੋਣ ਦੇਵੋ। ਰੱਬ ਦਾ ਸ਼ੁਕਰ ਹੈ। ਹੈਪੀ ਤੇ ਬੱਬੀ ਘਰ ਆ ਗਏ ਹਨ। ਕੋਈ ਪੁੰਨ ਕੀਤਾ, ਅੱਗੇ ਆ ਗਿਆ ਹੈ। ਮੇਰਾ ਪੁੱਤਰ ਲੱਭ ਗਿਆ, ਨਾਲ ਬਹੁ ਘਰ ਆ ਗਈ। " ਉਹ ਕਦੇ ਬੱਬੀ ਨੂੰ ਪਿਆਰ ਕਰਦੀ ਸੀ। ਕਦੇ ਹੈਪੀ ਨੂੰ ਨੂੰ ਪਿਆਰ ਕਰਦੀ ਸੀ। ਉਸ ਨੂੰ ਤਾਂ ਸਾਰੀ ਰਾਤ ਮਸਾਂ ਨਿੱਕਲੀ ਸੀ। ਨੂੰਹੁ ਪੁੱਤ ਘਰੇ, ਲਿਉਣ ਦੀ ਬਜਾਏ ਰਾਤ ਹੋਟਲ ਵਿੱਚ ਹੀ ਭੇਜ ਦਿੱਤੇ ਸਨ। ਸਾਰਿਆਂ ਦੇ ਚੇਹਰੇ ਉਤੇ ਖੁਸ਼ੀ ਦੀ ਲਹਿਰ ਫੈਲ ਗਈ। ਰਾਜ ਕੁਰਸੀ ਉਤੇ ਬੈਠ ਗਿਆ। ਉਸ ਨੇ ਕਿਹਾ, " ਮੇਰੀ ਸੇਵਾ ਕਰੋ। ਤੁਹਾਡਾ ਗੁਆਚਿਆ ਮੁੰਡਾ ਲੱਭ ਕੇ ਲਿਆਦਾ ਹੈ। ਹੁਣ ਵੀ ਖਿਆਲ ਰੱਖਿਉ। ਵਿਆਹ ਤਾਜ਼ਾ ਹੋਇਆ ਹੈ। ਕਿਤੇ ਫਿਰ ਹੈਪੀ, ਬੱਬੀ ਨੂੰ ਲੈ ਕੇ, ਫਰਾਰ ਨਾਂ ਹੋ ਜਾਵੇ। " ਰਿਸ਼ਤੇਦਾਰ ਮਾਮੇ ਚਾਚੇ ਸੇਵਾ ਲਈ ਹੈਪੀ, ਬੱਬੀ ਰਾਜ ਤੇ ਨਿਟੂ ਲਈ ਦੁਧ,ਚਾਹ ਮਿੱਠਾਈਆਂ ਲੈ ਆਏ। ਹੈਪੀ ਨੇ ਕਿਹਾ, " ਰਾਜ ਰਾਤ ਵਾਲੀ ਪਾਰਟੀ ਹੁਣ ਹੋ ਗਈ ਹੈ। ਹੁਣ ਕੋਈ ਉਲਾਭਾ ਨਹੀਂ ਦੇਣਾ। " ਰਾਜ ਨੇ ਕਿਹਾ, " ਲੱਡੂਆਂ ਨਾਲ ਨਹੀਂ ਸਰਨਾਂ। ਅਸੀਂ ਤਾਂ ਤੇਰੇ ਨਾਲ ਦਿੱਲੀ ਵੱਲ ਘੁੰਮਣ ਜਾਂਣਾ ਹੈ। ਅਸੀਂ ਦੋਂਨੇ ਵੀ ਕਨੇਡਾ ਜਾਂਣ ਲਈ ਹੱਥ ਪੱਲਾ ਮਾਰਦੇ ਹਾਂ। ਜੇ ਕਾਮਯਾਬ ਹੋ ਗਏ। ਪਾਰਟੀ ਕਨੇਡਾ ਆ ਕੇ ਲਵਾਂਗੇ। ਹੁਣ ਅਸੀ ਚਲਦੇ ਹਾਂ। ਤੁਸੀਂ ਵੀ ਤੇ ਅਸੀਂ ਵੀ ਬਹੁਤ ਥੱਕੇ ਹੋਏ ਹਾਂ। ਖੜ੍ਹ ਨਹੀਂ ਹੁੰਦਾ। ਮੱਥਾ ਘੁੰਮਦਾ ਹੈ। ਫਿਰ ਮਿਲਦੇ ਹਾਂ। ਅੱਜ ਅਸੀਂ ਹਨੀਮੂਨ ਮਨਾਉਣ ਹੋਟਲ ਵਿੱਚ ਜਾ ਰਹੇ ਹਾਂ। ਸਾਨੂੰ ਵੀ ਹੋਟਲ ਵਿੱਚ ਜਾਂਦਿਆਂ ਨੂੰ ਡਰ ਲੱਗਦਾ ਹੈ। "

Comments
Post a Comment