ਭਾਗ 10 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬੱਬੀ ਦੀ ਉਮਰ 21 ਸਾਲਾਂ ਦੀ ਸੀ। ਉਸ ਦਾ ਲਾੜਾ 40 ਸਾਲਾਂ ਦਾ ਸੀ। ਬੱਬੀ ਦਾ ਵਿਆਹ ਪੈਲਸ ਵਿੱਚ ਸੀ। ਉਥੇ ਲੋਕਾਂ ਦਾ ਮੇਲਾ ਲੱਗਾ ਹੋਇਆ ਸੀ। ਭਾਲਿਆ ਬੰਦਾ ਨਹੀਂ ਥਿਉਂਦਾ ਸੀ। ਬਰਾਤ ਨੂੰ ਉਥੇ ਆਉਣ ਨੂੰ 12 ਵਜੇ ਗਏ ਸਨ। 15 ਫੂਫੜਾਂ, ਮਾਮਿਆਂ, ਚਾਚਿਆ ਦੀ ਇੱਕ ਘੰਟਾ ਕੰਬਲਾਂ ਨਾਲ ਮਿਲਣੀ ਹੁੰਦੀ ਰਹੀ ਹੈ। ਉਨਾਂ ਨੇ 500 ਰੁਪੀਏ ਦੇ ਨੋਟ ਕੰਬਲਾਂ ਉਤੋਂ ਚੱਕ ਕੇ, ਜੇਬਾਂ ਵਿੱਚ ਪਾ ਲਏ। ਕੰਬਲ ਲਾਗੀ ਕੋਲੋ ਕਾਰਾਂ ਵਿੱਚ ਰੱਖਵਾਂ ਲਏ। ਕਨੇਡਾ ਵਾਲਿਆਂ ਦੇ 500 ਰੁਪੀਏ, 10 ਡਾਲਰ ਬੱਣਦੇ ਹਨ। ਜਾਂਣੀ ਦੀ 10-10 ਡਾਲਰ ਹੱਥ ਫੈਲਾ ਕੇ, ਜੇਬਾਂ ਵਿੱਚ ਪਾ ਲਏ। 400 ਬੰਦਾ ਬਰਾਤ ਨਾਲ ਆਇਆ ਸੀ। 700 ਬੰਦਿਆਂ ਤੋਂ ਵੱਧ ਇੱਕਠ ਕੀਤਾ ਹੋਇਆ ਸੀ। ਸਾਰੇ ਲੋਕ ਖਾਂਣ-ਪੀਣ ਵਿੱਚ ਲੱਗੇ ਹੋਏ ਸਨ। ਬਰਾਤੀਆਂ ਨੂੰ ਚਾਹ ਪਿਲਾਉਣ ਵੱਲ ਕੁੜੀ ਵਾਲਿਆ ਦਾ ਪੂਰਾ ਧਿਆਨ ਸੀ। ਸਾਰੇ ਉਨਾਂ ਦੇ ਅੱਗੇ ਪਿਛੇ ਫਿਰਦੇ ਸਨ। ਬੱਬੀ ਦੀਆ ਸਹੇਲੀਆਂ ਜੀਤ, ਨੀਟੂ, ਭੋਲੀ ਵੀ ਟੀ-ਪਾਰਟੀ ਵਿੱਚ ਹਾਜ਼ਰ ਹੋ ਗਈਆਂ ਸਨ। ਸੁਖ ਸੀਤਲ ਵੀ ਆ ਗਏ ਸਨ। ਚਾਹ ਪੀਣ ਪਿਛੋਂ ਨਜ਼ਦੀਕੀ, 20 ਕੁ ਬੰਦੇ ਔਰਤਾਂ ਅੰਨਦ ਕਾਰਜ਼ ਕਰਾਉਣ ਚਲੇ ਗਏ। ਸੁਖ, ਸੀਤਲ, ਹੋਰ ਸਹੇਲੀਆਂ ਜੀਤ, ਨੀਟੂ, ਭੋਲੀ ਵੀ ਗੁਰਦੁਆਰੇ ਸਾਹਿਬ ਚਲੇ ਗਏ। ਬਾਕੀ ਸਬ ਲੋਕ ਖਾਣ-ਪੀਣ ਵਿੱਚ ਲੱਗੇ ਹੋਏ ਸਨ। ਸਟੇਜ਼ ਉਤੇ ਚਾਰ ਕੁ ਕੁੜੀਆਂ ਨੱਚ ਰਹੀਆਂ ਸਨ। ਉਨਾਂ ਅੱਗੇ ਬੈਠੇ ਨੋਜੁਵਾਨ ਕੁੜੀਆਂ ਮੁੰਡੇ ਸਿਆਣੇ ਬੰਦੇ ਔਰਤਾਂ ਨਾਚੀਆਂ ਨੂੰ ਛਾਲਾਂ ਮਾਰਦੇ ਦੇਖ ਰਹੇ ਸਨ। 50 ਹਜ਼ਾਰ ਰੁਪਏ ਜਿਉ ਇੰਨਾਂ ਨੂੰ ਦੇਣੇ ਕੀਤੇ ਹੋਏ ਸੀ। ਇੰਨਾਂ ਦਾ ਹੁਸਨ-ਹੁਸਨ ਰੱਜ ਕੇ ਦੇਖਣ ਦਾ ਹੱਕ ਤਾ ਬੱਣਦਾ ਹੀ ਹੈ। ਉਹ ਵੀ ਨੱਚਣ ਵਾਲੀਆਂ ਊਚੀਆਂ ਛਾਲਾਂ ਮਾਰ-ਮਾਰ ਕੇ, ਆਪਣਾਂ ਆਪ ਟੱਪਾ ਕੇ ਦਿਖਾਉਂਦੀਆਂ ਹਨ। ਇਹੀ ਤਾਂ ਦੇਖਣ ਨੂੰ ਦਾੜ੍ਹੀਆਂ ਵਾਲੇ ਬੈਠੈ, ਦਾਰੂ ਦੇ ਨਸ਼ੇ ਵਿੱਚ, ਮੂਛਾਂ ਉਤੇ ਹੱਥ ਫੇਰਦੇ ਹਨ।
ਬੱਬੀ ਦੇ ਅੰਨਦ ਕਾਰਜ ਹੋ ਗਏ ਸਨ। ਬੱਬੀ ਤੇ ਨੀਟੂ ਮਾਮੇ ਭੂਆ ਦੀਆਂ ਕੁੜੀਆਂ ਸਨ। ਰਾਜ ਵੀ ਉਥੇ ਹੀ ਸੀ। ਉਸ ਦੇ ਮੰਮੀ ਡੈਡੀ ਤੇ ਹੋਰ ਰਿਸ਼ਤੇ ਦਾਰ ਵੀ ਆਏ ਹੋਏ ਸਨ। ਬੱਬੀ ਤੇ ਉਸ ਦਾ ਪਤੀ ਆਪਣੀ ਅੰਨਦਾਂ ਵਾਲੀ ਥਾਂ ਉਤੋਂ ਉਠ ਗਏ ਸਨ। ਨੀਟੂ ਤੇ ਰਾਜ ਉਸੇ ਜਗਾ ਉਤੇ ਜਾ ਕੇ ਬੈਠ ਗਏ ਸਨ। ਸਾਰੇ ਦੇਖ ਕੇ ਹੈਰਾਨ ਰਹਿ ਗਏ ਸਨ। ਬੱਬੀ, ਸੁਖ, ਸੀਤਲ ਕਿਸੇ ਹੋਰ ਨੂੰ ਵੀ ਪਹਿਲਾਂ ਨੀਟੂ ਤੇ ਰਾਜ ਦੇ ਬਾਰੇ, ਵਿਆਹ ਕੁੱਝ ਪਤਾ ਨਹੀਂ ਸੀ। ਗ੍ਰੰਥੀ ਜੀ ਨੇ ਲਾਂਮਾਂ ਦਾ ਪਾਠ ਸ਼ੁਰੂ ਕਰ ਦਿੱਤਾ ਸੀ। ਜਿਉਂ ਹੀ ਅੰਨਦ ਕਾਰਜ ਹੋ ਗਏ। ਉਹ ਨੀਟੂ ਤੇ ਰਾਜ ਵੀ ਉਠ ਕੇ ਬਾਹਰ ਆ ਗਏ। ਸਾਰੇ ਉਨਾਂ ਨੂੰ ਵਧਾਈਆਂ ਦੇਣ ਲੱਗ ਗਏ। ਬਹੁਤੇ ਇਤਰਾਜ਼ ਵੀ ਕਰ ਰਹੇ ਸਨ, " ਵਿਆਹ ਦੇ ਕਾਰਡ ਕਿਉਂ ਨਹੀਂ ਵੰਡੇ। ਚਾਹ-ਪਾਣੀ ਨਹੀਂ ਪਿਲਾਇਆ। ਰੂਗ਼ੇਂ ਵਿੱਚ ਹੀ ਵਿਆਹ ਕਰਾ ਲਿਆ। ਰਾਜ ਨੇ ਕਿਹਾ, " ਅਸੀਂ ਇਕੋ ਕਾਰਡ ਉਤੇ ਦੋਂਨੇਂ ਜੋੜੀਆਂ ਦਾ ਨਾਂਮ ਲਿਖਿਆ ਹੋਇਆ ਸੀ। ਸਾਡਾ ਨਾਂਮ, ਹਰ ਅੱਖ ਦੇ ਪੜ੍ਹਨ ਤੋਂ ਬਾਹਰ ਸੀ। ਪਿਆਰ ਕਰਨ ਵਾਲੀਆਂ ਅੱਖਾਂ ਹੀ ਪੜ੍ਹ ਸਕਦੀਆਂ ਸਨ। " ਸੀਤਲ ਨੇ ਵੀ ਨੀਟੂ ਨੂੰ ਕਿਹਾ, " ਨੀਟੂ ਤੂੰ ਮੈਨੂੰ ਵੀ ਆਪਦੇ ਵਿਆਹ ਬਾਰੇ ਨਹੀਂ ਦੱਸਿਆ। ਮੈਂ ਕਿਹੜਾ ਭਾਨੀ ਮਾਰਨੀ ਸੀ? " ਸੁਖ ਨੇ ਕਿਹਾ, " ਇਹ ਤੇਰੀ ਤਾਂ ਸਹੇਲੀ ਹੈ। ਭਾਨੀ ਮਾਰਨ ਦਾ ਮੇਰੇ ਵੱਲੋਂ ਖ਼ਤਰਾ ਹੋਣਾਂ ਹੈ। " ਨੀਟੂ ਨੇ ਕਿਹਾ, " ਸਾਨੂੰ ਕਿਸੇ ਵੱਲੋ ਕੋਈ ਖ਼ਤਰਾ ਨਹੀਂ ਸੀ। ਅਸੀਂ ਦੋਂਨੇਂ ਕੋਈ ਨੌਕਰੀ ਨਹੀਂ ਕਰਦੇ। ਮੰਮੀ ਡੈਡੀ ਉਤੇ ਅਸੀਂ ਬੋਝ ਨਹੀਂ ਬੱਣਨਾਂ ਸੀ। ਇਸ ਲਈ ਮੰਮੀ ਡੈਡੀ ਨੂੰ ਅੱਜ ਹੀ ਦੱਸਿਆ ਹੈ। ਸਬ ਦੀ ਰਜ਼ਾ ਮੰਦੀ ਹੋ ਗਈ। ਅੱਜ ਦਾ ਦਿਨ ਸਾਨੂੰ ਠੀਕ ਲੱਗਾ। ਸਾਰੇ ਦੋਸਤ ਰਿਸ਼ਤੇਦਾਰ ਹੀ ਸਨ। ਮੁਫ਼ਤੋਂ-ਮੁਫ਼ਤੀ ਸਰ ਗਿਆ। ਅਸੀਂ ਕੋਈ ਪਾਰਟੀ ਵੀ ਨਹੀਂ ਕਰਨੀ। ਇਥੋਂ ਹੀ ਸਾਰਿਆਂ ਤੋਂ ਵਿਦਾਗੀ ਚਹੁੰਦੇ ਹਾਂ। " ਸਾਰੇ ਰਿਸ਼ਤੇ ਦਾਰ ਸ਼ਾਬਾਸ਼ੇ ਦੇਣ ਲੱਗ ਗਏ। ਸੀਤਲ ਨੇ ਬੱਬੀ ਨੂੰ ਕਿਹਾ, " ਅਸੀਂ ਵੀ ਚਲਦੇ ਹਾਂ। ਸੁਖ ਪੈਲਸ ਵਿੱਚ ਨਹੀਂ ਜਾਂਣਾਂ ਚਹੁੰਦਾ। ਇਥੋਂ ਹੀ ਅਸੀਂ ਘਰ ਜਾਂਣ ਲੱਗੇ ਹਾਂ। " ਬੱਬੀ ਤੇ ਲਾੜੇ ਸਣੇ ਬਾਕੀ ਸਬ ਪੈਲਸ ਵਿੱਚ ਚਲੇ ਗਏ।

Comments
Post a Comment