ਭਾਗ 1 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.comਜੀਤ ਨੇ ਸੀਤਲ ਕੋਲ ਆ ਕੇ ਕਿਹਾ, " ਅੱਜ ਆਪਾਂ ਦੋਂਨਾਂ ਪੀਰੜ ਨਹੀਂ ਲੱਗਾਉਣਾਂ। ਆਪਾਂ ਕੰਨਟੀਟ ਵਿੱਚ ਚੱਲ ਕੇ ਬੈਠਦੀਆਂ ਹਾਂ। ਤੇਰੇ ਤੋਂ ਗੱਲ ਪੁੱਛਣੀ ਹੈ। ਸੀਤਲ ਦੇ ਦਿਲ ਵਿੱਚ ਅਜੀਬ ਜਿਹੀ ਹੱਲ ਚੱਲ ਹੋਈ। ਉਸ ਨੇ ਝੱਟ ਜੀਤ ਨੂੰ ਪੁੱਛਿਆ, " ਐਸੀ ਕੀ ਗੱਲ ਹੈ? ਜਿਸ ਕਰਕੇ ਪੀਰੜ ਛੱਡਾ ਰਹੀ ਹੈ। " ਉਹ ਦੋਂਨੇ ਕੰਨਟੀਨ ਵਿੱਚ ਬੈਠ ਗਈਆਂ। ਸੀਤਲ ਨੇ ਕਿਹਾ, " ਪੁੱਛ ਕੀ ਪੁੱਛਣਾਂ? ਮੇਰੇ ਚਾਹ ਅੰਦਰ ਨਹੀਂ ਲੰਘ ਰਹੀ। " ਜੀਤ ਸੀਤਲ ਵੱਲ ਦੇਖ ਕੇ ਹੱਸੀ। ਉਸ ਨੇ ਕਿਹਾ. " ਪਤਾ ਕੱਲ ਵੀਰੇ ਦੀ ਜੇਬ ਵਿੱਚੋਂ ਕੀ ਲੱਭਾ। ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ। " ਸੀਤਲ ਨੇ ਚਾਹ ਦਾ ਕੱਪ ਟੇਬਲ ਉਤੇ ਰੱਖ ਦਿੱਤਾ। ਉਸ ਨੇ ਕਿਹਾ, " ਜੀਤ ਬੁੱਝਰਤਾਂ ਨਾਂ ਪਾ ਮੈਨੂੰ ਦੱਸ ਕੀ ਗੱਲ ਹੈ? " ਜੀਤ ਨੇ ਕਿਹਾ, " ਮੰਮੀ ਕੱਲ ਵੀਰੇ ਦੇ ਕੱਪੜੇ ਧੋਣ ਲੱਗੀ। ਉਸ ਦੀ ਜੇਬ ਵਿੱਚ ਇੱਕ ਤਾਂ ਤੇਰੀ ਲਿਖੀ ਚਿੱਠੀ, ਨਾਲੇ ਤੇਰਾ ਝੂਮਕਾ ਲੱਭਾ। "
ਸੀਤਲ ਜੀਤ ਤੋਂ ਅੱਖ ਚੁਰਾ ਕੇ ਕਹਿੱਣ ਲੱਗੀ, " ਜੀਤ ਤੇਰੇ ਵੀਰੇ ਕੋਲ ਮੇਰਾ ਝੂਮਕਾ ਕਿਵੇਂ ਚਲਾ ਗਿਆ। ਮੈਂ ਉਸ ਬੁੱਧੂ ਨੂੰ ਚਿੱਠੀ ਕਿਉਂ ਦੇਵੇਗੀ? ਦੇਸੀ ਜਿਹਾ ਜੱਟ, ਤੂੰ ਦੱਸ ਭਲਾ ਕਿਉਂ ਕਮਲੀਆਂ ਗੱਲਾਂ ਮਾਰਦੀ ਹੈ? " ਜੀਤ ਨੇ ਪੁੱਛਿਆ, ਸੀਤਲ ਤੇਰਾ ਦੂਜਾ ਝੁੱਮਕਾ ਕਿਥੇ ਹੈ? ਤੇਰੇ ਤਾ ਇਕੋ ਪਾਇਆ ਹੋਇਆ। ਇਹ ਤੇਰੀ ਲੈਟਰ ਉਤੇ ਤੇਰਾ ਹੀ ਨਾਮ ਹੈ ਨਾਂ। ਜਿਹੜੇ ਤੂੰ ਮੈਨੂੰ ਨੋਟਸ ਦਿਤੇ ਸੀ। ਉਨਾਂ ਨਾਲ ਮਿਲਾ ਕੇ, ਮੈਂ ਛੱਕ ਕੱਢਣ ਲਈ ਲਿਖਾਈ ਮਲਾ ਲਈ ਹੈ। ਮਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ " ਸੀਤਲ ਮੁਸਕਰਾ ਰਹੀ ਸੀ। ਉਸ ਨੇ ਪੁੱਛਿਆ, " ਇਹ ਪਰ ਦਾ ਕੀ ਮੱਤਲੱਭ ਹੈ? ਜੀਤ ਨੇ ਕਿਹਾ, " ਪਰ ਵੀਰਾ ਨਹੀਂ ਮੰਨਿਆ। ਉਹ ਕਹਿੰਦਾ, " ਮੈਨੂੰ ਇਸ ਸਮਾਨ ਦਾ ਕੁੱਝ ਨਹੀਂ ਪਤਾ। ਇਹ ਕਿਹਦਾ ਹੈ? "ਉਹ ਮੁੱਕਰ ਗਿਆ। ਪਰ ਮੈਂ ਮਾਮਲਾ ਹੱਲ ਕਰ ਸਕਦੀ ਹਾਂ। ਹੋਣ ਤੂੰ ਦੱਸ, ਤੇਰੀ ਕੀ ਮਰਜ਼ੀ ਹੈ?
ਜੀਤ ਨੂੰ ਬੱਬੀ ਨੇ ਹਾਕ ਮਾਰ ਲਈ, ਉਹ ਸੀਤਲ ਨੂੰ ਛੱਡ ਕੇ, ਉਸ ਵੱਲ ਚਲੀ ਗਈ। ਅੱਗਲਾ ਅੰਗਰਜ਼ੀ ਦਾ ਪੀਰਡ ਬੱਬੀ ਨਾਲ ਲੱਗਣਾ। ਸੀਤਲ ਪੁਰਾਣੀਆਂ ਯਾਂਦਾਂ ਹੈ ਖੋ ਗਈ। ਜੀਤ ਨਾਲ ਵਾਲੇ ਪਿੰਡ ਦੀ ਕੁੜੀ ਸੀ। ਪਤਾ ਹੀ ਨਹੀਂ ਸੀ। ਉਹ ਇਸ ਦਾ ਭਰਾ ਹੈ। ਕਈ ਬਾਰ ਉਹ ਮੋੜ ਉਤੇ ਖੜ੍ਹਾ ਹੁੰਦਾ ਸੀ। ਜਿਸ ਦਿਨ ਉਹ ਨਹੀਂ ਹੁੰਦਾ ਸੀ। ਨਜ਼ਰਾਂ ਉਸ ਦੀ ਤਲਾਸ਼ ਕਰਦੀਆਂ ਸੀ। ਜਦੋਂ ਮੋੜ ਉਤੇ ਖੜ੍ਹਦਾ ਸੀ। ਲੱਗਦਾ ਸੀ ਬੜੀ ਧੱੜਲੇਦਾਰ ਜਬਰਦਸਤੀ ਕਰਦਾ ਹੈ। ਹਰ ਰੋਜ਼ ਉਸ ਦੇ ਦਰਸ਼ਨ ਕਰਕੇ, ਸੀਤਲ ਦੀ ਵੀ ਹਾਰ ਹੋ ਗਈ। ਉਸ ਦੇ ਸਿਰ ਉਤੇ ਨਾਬੀ, ਕਾਲੇ ਰੰਗ ਦਾ ਚੀਰਾ ਬੰਨਿਆ ਹੁੰਦਾ ਸੀ। ਜੋ ਉਸ ਦੇ ਲਾਲ ਰੰਗ ਉਤੇ, ਫੱਬਦਾ ਹੀ ਬਹੁਤ ਸੀ। ਕਮਾਲ ਦਾ ਸ਼ੌਕ ਸੀ। ਇਹ ਤਾਂ ਕੱਲਕੱਤੇ, ਪਟਨੇ ਦੇ ਡਰਾਇਵਰ ਬੰਨਦੇ ਸਨ। ਇੱਕ ਦਿਨ ਉਹ ਮੋੜ ਦੇ ਵਿੱਚਕਾਰ ਟਰੱਕ ਫਸਾਈ ਖੜ੍ਹਾਂ ਸੀ। ਲੰਘਣ ਨੂੰ ਕਿਸੇ ਪਾਸੇ ਥਾਂ ਨਹੀ ਸੀ। ਸੀਤਲ ਨੂੰ ਪੁੱਛਣਾਂ ਹੀ ਪਿਆ, " ਦੱਸੋਂ ਜੀ ਲੋਕ ਕਿਧਰ ਦੀ ਲੰਘਣ। ਲੰਘਣ ਲਈ ਰਸਤਾ ਨਹੀਂ ਹੈ। " ਉਸ ਗਬਰੂ ਨੇ ਜੁਆਬ ਦਿਤਾ, " ਜਨਾਬ ਨੂੰ ਸੁਖ ਕਹਿੰਦੇ ਨੇ, ਤੁਰ ਕੇ ਕਿਉ ਜਾਂਣਾਂ ਹੈ। ਜੱਟ ਟਰਕਾਂ ਦੇ ਮਾਲਕ ਹਨ। ਬੈਠੋ ਸੀਟ ਉਤੇ, ਘਰ ਤੱਕ ਛੱਡ ਕੇ ਆਵਾਂਗੇ। "
ਸੀਤਲ ਨੂੰ ਅੰਨਦਾਜ਼ ਬਹੁਤ ਚੰਗਾ ਲੱਗਾ। ਇਕੋ ਸਾਹ ਵਿੱਚ ਆਪਦੀ ਜਿੰਦਗੀ ਦੀ ਪੂਰੀ ਝੱਲਕ ਦਿਖਾ ਗਿਆ। ਨਾਮ ਇੰਨਾਂ ਸੋਹਣਾ ਹੈ। ਸੁਖਾਂ ਨਾਲ ਤਾਂ ਝੋਲੀ ਭਰ ਦੇਵੇਗਾ। ਪੂਰੀ ਜਿੰਦਗੀ ਦੀ ਉਲਝਣ ਸੁਲਝ ਗਈ ਹੈ। ਹੋਰ ਕੀ ਚਾਹੀਦਾ ਹੈ? ਪਤਾ ਹੀ ਨਹੀ ਲੱਗਾ ਕਦੋਂ ਮੁਲਾਕਾਤਾਂ ਸ਼ੁਰੂ ਹੋ ਗਈਆਂ? ਸੀਤਲ ਦਾ ਹੱਥ ਖਾਲੀ ਕੰਨ ਉਤੇ ਲੱਗ ਗਿਆ। ਉਸ ਤਿਬਕ ਗਈ। ਉਸ ਨੇ ਆਪਣੇ ਆਪ ਨੂੰ ਕਿਹਾ, " ਹਾਏ ਰੱਬਾ ਮੇਰਾ ਝੂਮਕਾ, ਉਸ ਨੇ ਕਦੋਂ ਉਤਾਰ ਲਿਆ। ਪਤਾ ਹੀ ਨਹੀਂ ਲੱਗਾ। ਡਿੱਗਣ ਵਾਲਾ ਵੀ ਨਹੀਂ ਸੀ। ਚਿੱਠੀਆਂ ਤਾਂ ਸ਼ੁਰੂ ਵਿੱਚ ਦਿੱਤੀਆਂ। ਕੀ ਇਹ ਮੇਰੀਆਂ ਚਿੱਠੀਆਂ, ਉਹ ਰੋਜ਼ ਪੜ੍ਹਦਾ ਹੈ? ਹਾਏ ਸੁਖ ਦੀ ਮੰਮ ਨੇ ਸਬ ਪੜ੍ਹ ਲਿਆ। ਪੀਰੜ ਦੀ ਘੰਟੀ ਭੱਜੀ ਉਹ ਘਰ ਨੂੰ ਜਾਣ ਲਈ ਕਾਲਜ਼ ਵਿੱਚੋਂ ਬਾਹਰ ਆ ਗਈ। ਉਸ ਦੇ ਪਿਛੇ ਜੀਤ ਹਾਕਾਂ ਮਾਰਦੀ ਆ ਰਹੀ ਸੀ। ਅੱਗੇ ਸੁਖ ਟਰੱਕ ਲਈ ਖੜ੍ਹਾ ਸੀ। ਜੀਤ ਟਰੱਕ ਵੱਲ ਜਾਂਣ ਹੀ ਲੱਗੀ ਸੀ। ਉਸ ਨੇ ਸੀਤਲ ਦਾ ਵੀ ਹੱਥ ਫੜ੍ਹ ਲਿਆ। ਤੇ ਉਸ ਨੂੰ ਵੀ ਨਾਲ ਹੀ, ਟਰੱਕ ਵਿੱਚ ਚੜ੍ਹਾ ਲਿਆ। ਜੀਤ ਦੀ ਮੰਮੀ ਪਹਿਲਾਂ ਹੀ ਵਿਚੇ ਬੈਠੀ ਸੀ। ਸੀਤਲ ਦੇ ਹੋਸ਼ ਉਡ ਗਏ।
ਸੀਤਲ ਨੇ ਨੀਵੀ ਪਾ ਲਈ। ਜੀਤ ਨੇ ਕਿਹਾ, " ਮੰਮੀ ਇਹ ਉਹੀ ਸੀਤਲ ਹੈ। ਮੇਰੀ ਸਹੇਲੀ ਵੀ ਹੈ। ਕੋਈ ਹੋਰ ਵੀ ਇਸ ਨੂੰ ਜਾਣਦਾ ਹੈ। ਕਿਉਂ ਵੀਰੇ ਤੂੰ ਇਸ ਕੁੜੀ ਨੂੰ ਜਾਣਦਾ ਹੈ? ਸੁਖ ਨੇ ਝੱਟ ਕਹਿ ਦਿੱਤਾ, " ਮੈਂ ਇਸ ਨੂੰ ਕਾਹਦੇ ਲਈ ਜਾਨਣਾਂ ਹੈ? ਮੈਨੂੰ ਕੀ ਪਤਾ ਕੌਣ ਹੈ? ਕਿਉਂ ਜੀ ਤੁਸੀਂ ਮੈਨੂੰ ਜਾਣਦੇ ਹੋ? ਕਦੇ ਕਿਤੇ ਮੈਨੂੰ ਦੇਖਿਆ? " ਜੀਤ ਦੀ ਮੰਮੀ ਨੇ ਕਿਹਾ, " ਤੂੰ ਚੁਪ ਕਰਕੇ ਗੱਡੀ ਚਲਾ। ਤੈਨੂੰ ਕੁੱਝ ਨਹੀਂ ਪਤਾ। ਪਤਾ ਤਾ ਇਸ ਲੜਕੀ ਨੂੰ ਸਭ ਕੁੱਝ ਹੈ? ਇਹ ਜਾਦੂ ਗਰਨੀਆਂ ਹੁੰਦੀਆਂ ਹਨ। ਸੋਹਣਾਂ ਗਬਰੂ ਦੇਖ ਕੇ. ਉਸ ਉਤੇ ਜਾਦੂ ਚਲਾ ਦਿੰਦੀਆਂ ਹਨ। ਤੇਰੇ ਵਰਗੇ ਦੇ, ਐਸੀਆਂ ਕੁੜੀਆਂ ਹੋਸ਼ ਗੁੰਮ, ਕਰ ਦਿੰਦੀਆਂ। ਫਿਰ ਸਭ ਕੁਝ ਲੁੱਟ ਲੈਂਦੀਆਂ ਹਨ। ਤੇਰੇ ਵਰਗੇ ਕੁੜੀਆਂ ਦੀਆਂ, ਉਂਗਲਾਂ ਉਤੇ ਨੱਚਦੇ ਹਨ। " ਸੀਤਲ ਗੱਲਾਂ ਸੁਣਦੀ ਹੋਈ ਮੁਸਕਰਾ ਵੀ ਰਹੀ ਸੀ। ਸੁਖ ਨੇ ਟਰੱਕ ਸੀਤਲ ਦੇ ਘਰ ਕੋਲ ਜਾ ਖੜ੍ਹ ਕੀਤਾ। ਜੀਤ ਨੇ ਪੁੱਛ ਹੀ ਲਿਆ, " ਵੀਰੇ ਤੂੰ ਇਸ ਕੁੜੀ ਜਾਂਣਦਾ ਨਹੀ ਹੈ। ਇਹ ਟਰੱਕ ਇਥੇ ਆਪੇ ਆ ਕੇ ਖੜ੍ਹ ਗਿਆ। ਫਿਰ ਟਰੱਕ ਆਸ਼ਕੀ ਕਰਦਾ ਹੈ, ਸੀਤਲ ਨਾਲ ਜੋ ਘਰ ਜਾਂਣਦਾ ਹੈ।
ਜੀਤ ਤੇ ਉਸ ਦੀ ਮੰਮੀ ਸੀਤਲ ਦੇ ਨਾਲ ਹੀ ਤੁਰ ਪਈਆਂ। ਸੁਖ ਨੂੰ ਟਰੱਕ ਵਿਚੋਂ ਉਤਰਨ ਲਈ ਕਿਹਾ ਸੀ। ਉਸ ਨੇ ਜੁਆਬ ਦੇ ਦਿੱਤਾ। ਉਸ ਨੇ ਕਿਹਾ, " ਗਰਮੀ ਬਹੁਤ ਹੈ। ਮੈਂ ਤਾਂ ਹਵਾ ਹਾਰੇ ਬੈਠਦਾ ਹਾਂ। ਘਰ ਸੀਤਲ ਦੇ ਮੰਮੀ ਡੈਡੀ ਸਨ। ਸੀਤਲ ਦੀ ਮੰਮੀ ਨੂੰ ਲੱਗਾ ਸੀ। ਜੀਤ ਦੀ ਮੰਮੀ ਉਝ ਹੀ ਕੁੜੀ ਨਾਲ ਆਈ ਹੈ। ਚਾਹ ਪਾਣੀ ਪੀਣ ਪਿਛੋਂ ਰਾਜ ਦੀ ਮੰਮੀ ਨੇ ਸੀਤਲ ਦੀ ਮੰਮੀ ਨੂੰ ਕਿਹਾ, " ਜੇ ਤੁਹਾਡੀ ਸਹਿਮਤੀ ਹੋਵੇ। ਮੈਂ ਸੀਤਲ ਦਾ ਆਪਦੇ ਬੇਟੇ ਲਈ ਹੱਥ ਮੰਗਣਾਂ ਚਹੁੰਦੀ ਹਾਂ। " ਜੀਤ ਅੱਗੇ ਵੀ ਘਰ ਆਉਂਦੀ ਰਹਿੰਦੀ ਸੀ। ਇਸ ਲਈ ਕਿਸੇ ਨੂੰ ਕੋਈ ਇਤਰਾਜ਼ ਨਹੀ ਸੀ। ਇਧਰ ਰਿਸ਼ਤਾਂ ਪੱਕਾ ਹੋ ਰਿਹਾ ਸੀ। ਸੁਖ ਨੂੰ ਸਹਮਣੇ ਕਮਾਦ ਦਿਸ ਪਿਆ। ਜੱਟ ਖੂਹ ਦੀ ਮੌਣ ਉਤੇ ਬੈਠਾ ਗੰਨੇ ਚੂਪ ਰਿਹਾ ਸੀ।
 
 ਭਾਗ 2
ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਲ ਬਹੁਤ ਖੁਸ਼ ਸੀ ਉਸ ਦੇ ਮਨ ਦੀ ਇੱਛਾ ਪੂਰੀ ਹੋ ਗਈ ਸੀ। ਸੁਖ ਉਸ ਦੇ ਹਾਣ ਦਾ ਸੀ। ਉਸ ਉਮਰ ਤਾਂ ਪੁੱਛੀ ਨਹੀਂ ਸੀ। ਬਰਾਬਰ ਖੜ੍ਹੇ ਫੱਬਦੇ ਸਨ। ਜੀਤੀ ਤੇ ਮੰਮੀ ਨੇ ਘਰ ਵੀ ਵਾਾਪਸ ਮੁੜਨਾਂ ਸੀ। ਜਦੋਂ ਉਹ ਟਰੱਕ ਕੋਲ ਵਾਪਸ ਗਈਆਂ। ਸੁਖ ਟਰੱਕ ਵਿੱਚ ਲੰਬਾਂ ਪਿਆ ਸੀ। ਹਵਾ ਆਉਣ ਲਈ ਟਾਕੀ ਖੋਲੀ ਹੋਈ ਸੀ। ਦੋਂਨਾਂ ਨੂੰ ਦੇਖ ਕੇ, ਉਠ ਕੇ ਸਟੇਰਿੰਗ ਸੀਟ ਉਤੇ ਬੈਠ ਗਿਆ। ਸੁਖ ਨੇ ਕਿਹਾ, " ਜੀਤ ਮੈਂ ਮਾਲ ਲੱਦ ਕੇ ਹੁਣੇ ਤੁਰਨਾਂ ਹੈ। ਮੈਂ ਤੁਹਾਨੂੰ ਘਰ ਛੱਡ ਕੇ ਛੇਤੀ ਮੁੜਨਾਂ ਹੈ। " ਜੀਤ ਨੇ ਕਿਹਾ, " ਵੀਰੇ ਤੂੰ ਕੁੱਝ ਪੁੱਛਣਾਂ ਨਹੀਂ ਹੈ? ਅਸੀ ਸੀਤਲ ਦੇ ਘਰ ਕੀ ਗੱਲਾਂ ਕੀਤੀਆਂ ਹਨ? " ਸੁਖ ਨੇ ਜੀਤ ਵੱਲ ਤ੍ਰਿਸ਼ੀ ਨਜ਼ਰ ਨਾਲ ਦੇਖਿਆ, " ਜੀਤ ਮੈਂ ਤੁਹਾਡੀਆਂ ਦੋਂਨੇਂ ਸਹੇਲੀਆਂ ਦੀਆਂ ਗੱਲਾਂ ਤੋਂ ਕੀ ਲੈਣਾਂ ਹੈ? ਜੇ ਤੂੰ ਦੱਸਣਾ ਹੈ ਦੱਸ ਦੇ। " ਮੰਮੀ ਨੇ ਕਿਹਾ, " ਤੇਰੇ ਨਾਲ ਵਿਆਹ ਕਰਕੇ, ਸੀਤਲ ਨੂੰ ਘਰ ਲਿਆਉਣ ਦਾ ਪ੍ਰਬੰਧ ਕਰ ਲਿਆ ਹੈ। ਹੁਣ ਰਾਤ ਹੋ ਗਈ ਸੀ। ਰਾਤ ਨੂੰ ਫੈਸਲੇ ਨਹੀਂ ਕਰੀਦੇ, ਸਵੇਰੇ ਵਿਆਹ ਦਾ ਦਿਨ ਰੱਖ ਲੈਣਾਂ ਹੈ।"
ਸੁਖ ਨੇ ਕਿਹਾ, " ਰਾਤ ਨੂੰ ਫ਼ੈਸਲੇ ਕਿਉਂ ਨਹੀਂ ਕਰੀਦੇ? ਮੈਂ ਰਾਤੋਂ-ਰਾਤ 5000 ਦਾ ਗੇੜਾ ਲਾ ਲੈਣਾਂ। ਚੰਦ ਰਾਤ ਨੂੰ ਹੀ ਦਿਸਦੇ ਹਨ। ਰਾਤ ਨੂੰ ਉਹ ਹਰ ਕੰਮ ਹੋ ਜਾਂਦਾ ਹੈ, ਜੋ ਦਿਨੇ ਨਹੀਂ ਕਰ ਸਕਦੇ। " ਜੀਤ ਨੇ ਕਿਹਾ, " ਵੀਰੇ ਫ਼ਿਕਰ ਨਾਂ ਕਰ। ਕੱਲ ਵੀ ਆਇਆ। ਹੁਣ ਘਰ ਆ ਗਿਆ ਹੈ। " ਸੁਖ ਦੋਂਨਾਂ ਨੂੰ ਉਤਾਰ ਕੇ ਫਿਰ ਮੁੜਕੇ ਸੀਤਲ ਦੇ ਦਰਾ ਮੂਹਰੇ ਆ ਗਿਆ ਸੀ। ਉਸ ਨੇ ਦੋ ਹਾਰਨ ਮਾਰੇ। ਸੀਤਲ ਪੜ੍ਹ ਰਹੀ ਸੀ। ਟਰੱਕ ਦੇ ਹਾਰਨ ਦੀ ਅਵਾਜ਼ ਆਈ ਤਾ ਉਸ ਨੇ ਮਨ ਵਿੱਚ ਕਿਹਾ, " ਇਹ ਤਾ ਸੁਖ ਆ ਗਿਆ ਲੱਗਦਾ ਹੈ। ਹਾਏ ਰੱਬਾ ਇਸ ਵੇਲੇ, ਇੰਨੂੰ ਕੀ ਕੰਮ ਪੈ ਗਿਆ ? " ਸੀਤਲ ਨੇ ਮੰਮੀ ਨੂੰ ਕਿਹਾ, " ਮੈਂ ਬਾਹਰ ਖਾਂਣਾਂ ਖਾਣ ਜਾ ਰਹੀ ਹਾਂ। " ਬਗੈਰ ਮੰਮੀ ਦਾ ਜੁਆਬ ਸੁਣੇ ਉਹੋ ਘਰੋਂ ਬਾਹਰ ਆ ਗਈ। ਕਾਹਲੀ ਨਾਲ ਪੈਰ ਪੱਟਦੀ, ਟਰੱਕ ਵਿੱਚ ਆ ਬੈਠੀ। ਸੀਤਲ ਨੂੰ ਅੱਜ ਸੁਖ ਤੋਂ ਸੰਗ ਲੱਗ ਰਹੀ ਸੀ। ਅਜੀਬ ਜਿਹੀ ਕੰਬਣੀ ਲੱਗੀ ਹੋਈ ਸੀ। ਸੁਖ ਨੇ ਟਰੱਕ ਤੋਰ ਲਿਆ ਸੀ। ਸੁਖ ਨੇ ਕਿਹਾ, " ਤੈਨੂੰ ਪਤਾ, ਮੈਂ ਤਾ ਤੈਨੂੰ ਵਿਆਹ ਤੋਂ ਬਗੈਰ ਹੀ ਪਿਆਰ ਕਰਨਾਂ ਸੀ। ਮੈਂ ਤੈਨੂੰ ਘਰੇਲੂ ਝਮੇਲਿਆਂ ਵਿੱਚ ਰੁਲਣ ਨਹੀਂ ਦੇਣਾਂ ਚਹੁੰਦਾ ਸੀ। ਬਸ ਤੈਨੂੰ ਰੱਜ ਕੇ ਪਿਆਰ ਕਰਨ ਦੀ ਸਕੀਮ ਸੀ। ਮੰਮੀ ਤੇ ਜੀਤ ਨੇ ਹੋਰ ਹੀ ਫ਼ੈਸਲਾ ਲਿਆ। ਤੇਰਾ ਕੀ ਇਰਾਦਾ ਫਿਰ, ਬੋਲਦੀ ਨਹੀ? ਬਿਟ-ਬਿਟ ਮੈਨੂੰ ਕੀ ਦੇਖਦੀ ਹੈ। ਗੱਡੀ ਦਾ ਐਕਸੀਡੈਂਟ ਨਾਂ ਕਰਾਦੀ।"
ਸੀਤਲ ਨੇ ਕਿਹਾ, " ਐਕਸੀਡੈਂਟ ਤਾਂ ਹੋ ਗਿਆ ਹੈ। ਮੇਰੀ ਜਿੰਦਗੀ ਤਬਾਹ ਕਰੇਗਾਂ। ਹੁਣ ਤਾਂ ਨੁਕਸਾਨ ਹੀ ਨੁਕਸਾਨ ਹੈ। ਵਿਆਹ ਤੋਂ ਮੈਨੂੰ ਵੀ ਡਰ ਲੱਗਦਾ ਹੈ। ਮੰਮੀ ਕਹਿ ਗਏ ਹਨ, " ਸੁਖ ਹੁਣ ਮੇਰੀਆਂ ਰੋਟੀਆਂ ਪਸੰਦ ਨਹੀਂ ਕਰਦਾ। ਇਸ ਲਈ ਤੈਨੂੰ ਲੈ ਜਾਣਾ ਹੈ। ਕੀ ਮੈਨੂੰ ਨੌਕਰਾਣੀ ਬੱਣਾਂਉਣਾਂ ਹੈ। ਮੈਂ ਇਸ ਸਾਲ ਦੇ ਪੇਪਰ ਦੇ ਕੇ ਵਿਆਹ ਬਾਰੇ, ਸੋਚਾਂਗੀ। " ਸੁਖ ਨੇ ਗੱਡੀ ਰੋਕ ਲਈ। ਉਸ ਨੇ ਕਿਹਾ, " ਕੀ ਮੈਂ ਪੜ੍ਹਾ ਕੇ, ਤੈਨੂੰ ਠਾਣੇਦਾਰ ਬਾਣਉਣਾਂ ਹੈ? ਪੇਪਰਾਂ ਦੇ ਗੋਲ਼ੀਂ ਮਾਰ, ਹੁਣ ਤਾਂ ਮੈਨੂੰ ਬਹੁਤ ਛੇਤੀ ਹੈ, ਕਿ ਮੈਂ ਤੈਂਨੂੰ ਹਰ ਸਮੇਂ ਅੱਖਾਂ ਮੂਹਰੇ ਰੱਖਾ। ਅਸਲ ਵਿੱਚ ਮੈਂ ਵੀ ਉਹੀ ਚਹੁੰਦਾਂ ਹਾਂ। ਜੋ ਮੰਮੀ ਦੀ ਮਰਜ਼ੀ ਹੈ। ਮੈਂ ਚਾਰ ਦਿਨਾਂ ਦੀ ਹੀ ਉਡੀਕ ਕਰ ਸਕਦਾਂ ਹਾਂ। ਜੇ ਤੂੰ ਕੋਈ ਤਿੜ-ਫਿੜ ਕੀਤੀ, ਅੱਜ ਵੀ ਘਰ ਨਹੀਂ ਮੁੜਨ ਦੇਣਾਂ। ਤੂੰ ਚੱਲ ਨਾਲ ਹੀ, ਮਾਲ ਲੋਡ ਕਰਕੇ, ਦੋਂਨੇ ਇਕਠੇ ਗੇੜਾ ਲਾ ਕੇ ਆਉਂਦੇ ਹਾਂ। ਮੇਰਾ ਕੰਮ ਤੇ ਜਾਂਣ ਨੂੰ ਦਿਲ ਨਹੀਂ ਕਰਦਾ। ਅਚੰਬਾ ਜਿਹਾ ਲੱਗਾ ਹੋਇਆ। ਮੈਂ ਘਰ ਪੈਰ ਨਹੀਂ ਲਾਇਆ। ਤਾਂਹੀਂ ਸਿਧਾ ਤੇਰੇ ਕੋਲ ਆ ਗਿਆ। ਸੱਚ ਦੱਸਾਂ ਹੁਣ ਮੇਰੇ ਤੋਂ ਵਾ੍ਧੂ ਉਡੀਕ ਨਹੀਂ ਹੁੰਦੀ। ਦੱਸਿਆਂ ਨਹੀਂ ਕੀ ਇਰਾਦਾ ਹੁਣ ਤੇਰਾ?
ਸੀਤਲ ਨੇ ਕਿਹਾ, " ਮੈਂ ਦੱਸਾਂ ਆਪਦਾ ਇਰਾਦਾ, ਇਹ ਜੱਟਾਂ ਨੂੰ ਪਿਆਰ ਨਹੀਂ ਕਰਨਾਂ ਆਉਂਦਾ। ਰਹੇ ਨਾਂ ਜੱਟ ਦੇ ਜੱਟ। ਬਸ ਇਕੋ ਹੀ ਕੰਮ ਆਉਂਦਾ ਹੈ। ਜਿਵੇਂ ਲਾਣ ਲਤਾੜੀ ਦਾ, ਉਵੇਂ ਔਰਤ ਨਾਲ ਕਰਦੇ ਨੇ। ਕੱਣਕ, ਮੱਕੀ, ਛੋਲਿਆ ਦਾ ਬੀਜ ਧਰਤੀ ਵਿੱਚ ਪਾਉਣ ਵਾਂਗ, ਉਦੋਂ ਹੀ ਬੱਚਾ ਹੋਣ ਵਾਲਾ ਕਰ ਦਿੰਦੇ ਹਨ। ਸ਼ਹਿਰੀਏ, ਪਹਿਲਾਂ ਗਟਾਰ ਤੇ ਹੱਥ ਫੇਰਨ ਵਾਂਗ, ਔਰਤ ਨੂੰ ਪਲੋਸਦੇ ਹਨ। ਉਸ ਦੀ ਪ੍ਰਸੰਸਾ ਕਰਦੇ ਹਨ। ਸੂਟ ਮੇਕੱਪ ਲੈ ਕੇ ਦਿੰਦੇ ਹਨ। ਜੱਟ ਮਿੰਟ ਵਿੱਚ ਪਾਇਆ-ਲਾਇਆ ਸਬ ਉਤਾਰ ਦਿੰਦੇ ਹਨ। " ਸੁਖ ਦੇ ਹੱਥ ਵਿਚੋਂ ਸਟਰਿੰਗ ਛੁੱਟ ਗਿਆ। ਉਸ ਨੇ ਘਬਰਾ ਕੇ ਕਿਹਾ, " ਅੱਛਾਂ, ਤੈਨੂੰ ਜੱਟਾਂ ਦੀ ਕਰਾਮਾਤ ਦੇਖੋਣੀ ਪੈਣੀ ਹੈ। ਅਜੇ ਤੂੰ ਸਾਡੇ ਕਾਰਨਾਮੇ ਦੇਖੇ ਨਹੀਂ ਹਨ। ਸਾਡੇ ਲਈ, ਇਹ ਟਰੱਕ ਹੀ 5 ਸਟਾਰ ਹੈ। ਨਾਂ ਪੰਗੇ ਲੈ। ਉਹ ਤਾ ਤੂੰ ਹੈ, ਤੈਨੂੰ ਕੁੱਝ ਕਹਿ ਨਹੀਂ ਰਿਹਾ, ਜੇ ਕੋਈ ਹੋਰ ਐਨੀ ਗੱਲ ਕਹਿੰਦਾ। ਗੋਡਿਆਂ ਥੱਲੇ ਲੈ ਲੈਣਾਂ ਸੀ। ਬੱਚਜਾ, ਮੇਰੀ ਜ਼ਮੀਰ ਨੂੰ ਹੋਰ  ਕਾਬੂ ਤੋਂ ਬਾਹਰ ਨਾਂ ਕਰ। ਵਿਆਹ ਹੋ ਲੈਣ ਦੇ, ਪੇਡੂ ਸਹਿਰੀਆਂ ਦੇ ਸਬ ਚਾਅ ਪੂਰੇ ਕਰਦੂਗਾ। ਫਿਰ ਹੱਥ ਨਾ ਬੰਨੀ। ਸਾਰੀਆਂ ਰੜਕਾਂ ਪੂਰੀਆਂ ਕਰਦੂ। ਹੁਣੇ ਤਜ਼ਰਬਾ ਦੇਖਣਾ ਤਾ ਦੱਸ। "
ਸੀਤਲ ਨੇ ਕਿਹਾ, " ਹੱਥ ਬੰਨਣ ਵਾਲੀ ਕੀ ਗੱਲ ਹੈ? ਇਸ ਬਾਤ ਕੋ, ਖੋਲ ਕੇ ਬਤਾਈਉ। ਭਲੇਖੇ ਵਿੱਚ ਨਾਂ ਰਹੀ। ਤੇਰੇ, ਮੈਂ  ਮੂਹਰੇ ਹੱਥ ਵੀ ਬੰਨਾਂਗੀ। ਕਿਥੋਂ ਟ੍ਰੇਨਿੰਗ ਲਈ ਹੈ? ਤੇਰੇ ਕੋਲ ਕਾਹਦਾ ਤਜ਼ਰਬਾ ਹੈ? ਇਹ ਕਿਥੋਂ ਲਿਆ ਤਜ਼ਰਬਾ? ਜਿਸ ਤੇ ਐਨਾਂ ਭੋਰਸਾ ਹੈ।  ਸੁਖ ਚੱਲ ਛੱਡ ਗੱਪਾਂ ਨੂੰ, ਮੈਨੂੰ ਭੁੱਖ ਲੱਗੀ ਹੈ। ਕਿਤੋਂ ਢਾਬੇ ਤੋਂ ਦਾਲ  ਨਾਲ ਤੂੰਦੂਰੀ ਰੋਟੀਆਂ ਖਾਂਦੇ ਹਾਂ। " ਸੁਖ ਨੇ ਕਿਹਾ, " ਮੁਰਗੀ ਮੁਹਰੇ ਦੇਖ ਕੇ, ਦਾਲ ਨੂੰ ਕਿਥੇ ਰੂਹ ਕਰਦੀ ਹੈ? ਤਜ਼ਰਬੇ ਬਾਰੇ ਪੁੱਛਦੀ ਹੈ। ਉਹ ਤਾਂ ਮਰਦ ਜੰਮਦਾ ਹੀ ਲੇ ਕੇ ਹੈ। ਮਰਦ ਦੀ ਜਿਉਂ ਔਲਾਦ ਹਾਂ। ਇਹ ਪਰੇ ਨੂੰ ਕਿਉਂ ਹੋਈ ਬੈਠੀ ਹੈ। ਨੇੜਾ ਆ ਥੋੜਾ ਜਿਹਾ, ਝੱਲਕ ਦਿਖਾ ਦੇਵਾਂ। ਪਿਛਲਾ ਭੁੱਲਗੀ। ਉਰੇ ਆ ਚੇਤੇ ਕਰਾ ਦਿੰਦਾ ਹਾਂ। ਤੈਨੂੰ ਪਤਾ ਮੈਨੂੰ ਬਹੁਤੇ ਖੇਖਨ ਵੀ ਪਸੰਦ ਨਹੀਂ ਹਨ। ਤੈਨੂੰ ਇਹ ਵੀ ਪਤਾ ਹੋਣਾਂ, ਫ਼ਸਲ ਪੱਕ ਜਾਵੇ, ਜੱਟ ਰਾਤੋਂ-ਰਾਤ ਸਭਾਲ ਕੇ, ਖਲਵਾੜਾ ਵੀ ਚੱਕ ਦਿੰਦੇ ਹਨ। ਅਸੀਂ ਤਾਂ ਨਾਲ ਹੀ ਟਰੱਕਾਂ ਦੇ ਮਾਲਕ ਵੀ ਹਾਂ। ਧੂੜਾ ਪੱਟ ਦਿੰਦੇ ਹਾਂ। "
ਸੀਤਲ ਨੇ ਸੁਖ ਦੀ ਗੱਲ ਟਾਲਣ ਲਈ ਕਿਹਾ, " ਇਹ ਜੋ ਗਲ਼ ਵਿੱਚ ਸੋਨੇ ਦਾ ਲੋਕਟ ਲੱਟਕਾਇਆ ਹੈ। ਇਹ ਕਿਹਦਾ ਨਾਂਮ ਲਿਖਾਇਆ? ' ਸੁਖ ਨੇ ਕਿਹਾ, " ਇਹ ਕੀ ਪੁੱਛਣ ਵਾਲੀ ਗੱਲ ਹੈ? ਆਪਣਾਂ ਦੋਂਨਾਂ ਦਾ ਹੈ। ਦੇਖਿਆ ਰੱਬ ਨੇ ਇਕੋ ਰਾਸ਼ੀ ਲਿਖੀ ਹੈ। " ਸੁਖ ਨੇ ਗੱਡੀ ਤੋਰ ਲਈ ਸੀ। ਸੀਤਲ ਨੇ ਚੀਕ ਮਾਰੀ, ਇਹ ਹੁਣ ਕਿਧਰ ਨੂੰ ਜਾਂਣਾ ਹੈ। ਮੈਨੂੰ ਘਰ ਛੱਡ ਦੋ ' ਸੁਖ ਨੇ ਕਿਹਾ, " ਹੁਣੇ ਤਾ ਕਹਿੰਦੀ ਸੀ, " ਮੈਂ ਕਿਸੇ ਅੱਗੇ ਹੱਥ ਨਹੀਂ ਬੰਨਦੀ। ਤੇਰੀਆਂ ਤਾ ਚੀਕਾਂ ਨਿੱਕਲ ਗਈਆਂ। ਤੈਨੂੰ ਮੈਂ ਘਰ ਤਾਂ ਹੁਣ ਸਵੇਰੇ ਛੱਡਾਂਗਾਂ। ਤੂੰ ਹੁਣ ਕਲੀਡਰ ਬੱਣ ਕੇ ਮੇਰੇ ਨਾਲ ਹੀ ਗੇੜਾ ਲਗਾਉਣ ਚੱਲ। " ਸੀਤਲ ਨੂੰ ਘਰ ਜਾਂਣ ਦੀ ਛੇਤੀ ਸੀ। ਸਵੇਰੇ ਕਾਲਜ਼ ਵੀ ਜਾਂਣਾਂ ਸੀ। ਉਸ ਨੇ ਕਿਹਾ, " ਘਰ ਦੀ ਨੌਕਰਾਣੀ ਦੇ ਨਾਲ-ਨਾਲ ਕਲੀਡਰ ਬੱਣਾਂ ਕੇ ਵੀ, ਰੱਖਣ ਦਾ ਇਰਾਦਾ ਹੈ। ਚੱਲ ਇਹ ਵੀ ਮੰਨ ਲੈਂਦੇ ਹਾਂ। ਜੇ ਨੀਂਦ ਆਊਣ ਲੱਗੀ। ਮੈਨੂੰ ਤਾਂ ਮੰਜਾ ਚਾਹੀਦਾ ਹੈ।" ਸੁਖ ਨੂੰ ਮਾਲ ਲੱਦਣ ਦੀ ਵੀ ਛੇਤੀ ਸੀ। ਸੀਤਲ ਦਾ ਸਾਥ ਹੀ ਚੰਗਾ ਲੱਗਦਾ ਸੀ। ਰਿਸ਼ਤਾ ਪੱਕਾ ਹੋ ਰਿਹਾ ਸੀ। ਇਸੇ ਦੀ ਵੀ ਬਹੁਤ ਖੁਸ਼ੀ ਸੀ। ਉਸ ਨੇ ਕਿਹਾ, " ਨੀਂਦ ਆਈ ਤਾਂ ਤੂੰ ਪਿਛਲੀ ਸੀਟ ਉਤੇ ਸੌਂਉ ਜਾਂਵੀਂ। ਜੇ ਗੱਡੀ ਦੀ ਸੀਟ ਛੋਟੀ ਲੱਗਦੀ ਹੈ। ਮੈਂ ਆਪਦਾ ਚਾਦਰਾ ਖੋਲ ਕੇ ਧਰਤੀ ਉਤੇ ਵਿਛਾ ਦੇਵੇਗਾ। ਨੀਂਦ ਲਹੀ ਤੋਂ ਅੱਗੇ ਚੱਲਾਂਗੇ। "
ਸੀਤਲ ਨੂੰ ਭੁੱਖ ਲੱਗੀ ਸੀ। ਉਸ ਨੇ ਸੁਖ ਨੂੰ ਕਿਹਾ, " ਮੈਨੂੰ ਕੁੱਝ ਖਾਂਣ ਨੂੰ ਚਾਹੀਦਾ ਹੈ। " ਨਾਲ ਹੀ ਉਸ ਨੇ ਟਾਕੀ ਦੀ ਜੇਬ ਵਿੱਚ ਹੱਥ ਮਾਰਿਆ। ਉਥੇ ਪਿੰਨੀਆਂ ਪਈਆਂ ਸੀ। ਇੱਕ ਪਿੰਨੀ ਸੁਖ ਨੂੰ ਦੇ ਦਿੱਤੀ। ਆਪ ਦੋ ਖਾ ਲਈਆਂ। ਮਾਲ ਲੋਡ ਕਰਨ ਵਾਲੀ ਥਾਂ ਵੀ ਆ ਗਈ ਸੀ। ਸੁਖ ਨੇ ਉਥੇ ਟਰੱਕ ਲਗਾ ਦਿੱਤਾ। ਸੀਤਲ ਨਾਲ ਬਜ਼ਾਰ ਵੱਲ ਨੂੰ ਤੁਰ ਪਿਆ। ਸੀਤਲ ਦਾ ਹੱਥ ਫਿਰ ਖ਼ਾਲੀ ਕੰਨ ਉਤੇ ਚਲਾ ਗਿਆ। ਉਸ ਨੇ ਕਿਹਾ, " ਸੁਖ ਮੇਰਾ ਝੂਮਕਾ ਤੇਰੇ ਕੋਲ ਕਿਵੇਂ ਚਲਾ ਗਿਆ? ਜੀਤ ਨੇ ਦੱਸਿਆ, " ਮੰਮੀ ਨੇ ਜੇਬ ਵਿੱਚੋਂ ਕੱਢਿਆ ਹੈ। " ਅੱਗਲੇ ਦੀ ਕੀਮਤੀ ਚੀਜ਼ ਕਿਵੇਂ ਚੁਰਾ ਲਈ? " ਸੁਖ ਨੇ ਕਿਹਾ, " ਤੇਰੇ ਇੱਕੋ ਝੂਮਕਾ ਪਾਇਆ ਸੋਹਣਾਂ ਲੱਗਦਾ ਹੈ। ਦੂਜਾ ਕਿਸਮਤ ਵਾਲਾ ਵੀ ਹੈ। ਜੋ ਪਹਿਲਾਂ ਮੇਰੀ ਜੇਬ ਵਿੱਚ ਰਿਹਾ। ਤੇਰੇ ਤੋਂ ਪਹਿਲਾਂ ਮੇਰਾ ਘਰ ਮੱਲ ਕੇ ਬੈਠ ਗਿਆ। ਤੇਰਾ ਤਾਂ ਝੂਮਕਾ ਵੀ ਜਾਦੂਗਰ ਨਿੱਕਲਿਆ। ਉਸ ਨੇ ਮੰਮੀ ਉਤੇ ਜਾਦੂ ਕਰ ਦਿਤਾ। ਜਿਸ ਨੇ ਆਪਣਾ ਰਿਸ਼ਤਾ ਪੱਕਾ ਕਰ ਦਿੱਤਾ। ਉਹ ਤਾ ਮੰਮੀ ਕੋਲ ਹੀ ਹੈ। ਸਾਨੂੰ ਮਾਂ ਪੁੱਤਰ ਨੂੰ ਝੂਮਕਾ ਤੇ ਝੂਮਕੇ ਵਾਲੀ ਇੱਕੋ ਝੱਟਕੇ ਨਾਲ ਪਸੰਧ ਆਏ ਨੇ। ਤੂੰ ਇਕੋ ਝੂਮਕਾ ਹੀ ਪਾਇਆ ਕਰ। ਇਸੇ ਤਰਾ ਕਿਸਮਤ ਬੱਣੀ ਰਹੇਗੀ। ਨਾਲੇ ਮੇਰਾ ਅੱਧਾ ਖ਼ੱਰਚਾ ਬੱਚ ਜਾਇਆ ਕਰੇਗਾ। ਚੱਲ ਅੱਜ ਤੂੰ ਜਿੰਨੇ ਮਰਜ਼ੀ ਝੂੰਮਕੇ ਹੋਰ ਖ੍ਰੀਦ ਲੈ। ਚਾਟ ਦੀ ਪਲੇਟ ਵੀ ਖਾ ਲੈਂਦੇ ਹਾਂ। ਜੇਬ ਉਪਰ ਤੱਕ ਭਰੀ ਹੈ। " ਸੀਤਲ ਨੇ ਕਿਹਾ, " ਇਹ ਤੇਰੀ ਜੇਬ ਤੇ ਲਾਰੀ ਨੂੰ ਦੇਖ ਕੇ, ਤਾਂ ਤੇਰੇ ਉਤੇ ਡੋਰੇ ਪਾਏ ਹਨ। ਨਹੀਂ ਤੁੰ ਕੋਈ ਐਡੀ ਖ਼ਾਸ ਚੀਜ਼ ਨਹੀਂ ਸੀ। ਤੇਰੇ ਵਰਗੇ ਮੇਰਾ ਹੋਰ ਬਥੇਰੇ ਰਾਹ ਰੋਕਦੇ ਹਨ। ਇੱਕ ਇਹ ਤੇਰਾ ਚੀਰਾ ਬੰਨਿਆ ਹੋਇਆ, ਪਸੰਦ ਆ ਗਿਆ ਸੀ। " ਸੁਖ ਨੂੰ ਚੇਤਾ ਆ ਗਿਆ। ਗਰਮੀ ਬਹੁਤ ਹੈ। ਉਸ ਨੇ ਸਿਰ ਉਤੇ ਬੰਨਿਆ ਚੀਰਾ, ਲਾਹ ਕੇ, ਹੱਥ ਵਿੱਚ ਫੜ ਲਿਆ। ਚਿਰੇ ਥਲਿਉ ਸੁਖ ਦਾ ਰੋਡਾ ਸਿਰ ਨਿੱਕਲ ਆਇਆ ਸੀ।
ਉਦੋਂ ਹੀ ਆਪਦੇ ਸਿਰ ਤੋਂ ਉਤਾਰ ਕੇ, ਨਾਬੀ ਤੇ ਕਾਲਾ ਚੀਰਾ ਸੁਖ ਨੇ, ਸੀਤਲ ਦੇ ਸਿਰ ਉਤੇ ਦੇ ਦਿੱਤਾ ਸੀ। ਸੀਤਲ ਦਾ ਗੁਲਾਬੀ ਰੰਗ ਹੋਰ ਵੀ ਨਿਖ਼ਰ ਆਇਆ ਸੀ। ਸਰਮਾਂ ਕੇ ਉਸ ਦੀਆਂ ਗੱਲਾਂ ਤੇ ਕੰਨ ਲਾਲ ਹੋ ਗਏ ਸਨ। ਇੰਨੀ ਗਰਮੀ ਵਿੱਚ ਵੀ ਉਸ ਦਾ ਮਨ ਠੰਡਾ ਸੀਤ ਹੋ ਗਿਆ ਸੀ। ਉਸ ਦਾ ਧਿਆਨ ਸੁਖ ਦੇ ਕੱਟੇ ਵਾਲਾ ਉਤੇ ਚਲਾ ਗਿਆ। ਉਸ ਨੇ ਕਿਹਾ, " ਹਾਏ ਸੁਖ ਤੂੰ ਤਾਂ ਗੱਜੂ ਹੈ; ਮੈਂ ਤਾਂ ਪੱਗ ਵਾਲਾ ਸਮਝ ਕੇ ਤੇਰੇ ਉਤੇ ਮੋਹਤ ਹੋਈ ਸੀ। ਤੇਰੇ ਲਾਲ ਰੰਗ ਉਤੇ, ਚੀਰਾ ਹੀ ਬੰਨਿਆ ਚੰਗਾ ਲੱਗਦਾ ਹੈ। ਪਰ ਇਹ ਚੀਰਾ ਤਾਂ ਹੁਣ ਮੇਰਾ ਹੋ ਗਿਆ। " ਸੁਖ ਨੇ ਕਿਹਾ, " ਇਸ ਚੀਰੇ ਵਾਲੇ ਬਾਰੇ ਕੀ ਖਿਆਲ ਹੈ? ਜੋ ਦੁਨੀਆਂ ਇੱਕ ਪਾਸੇ ਕਰਕੇ, ਤੇਰੇ ਪਿਛੇ ਲੱਗ ਗਿਆ। ਇਹ ਆ ਗਿਆ ਤੇਰੇ ਪਸੰਦ ਦਾ ਹੋਟਲ। ਕੁੱਝ ਖਾ ਲਈਏ। ਦੋਨੇਂ ਹੋਟਲ ਦੇ ਅੰਦਰ ਚਲੇ ਗਏ। ਸੀਤਲ ਨੇ ਕਿਹਾ, " ਸੁਖ ਇੱਕ ਚਾਟ ਦੀ, ਦੂਜੀ ਪੂਰੀਆਂ ਛੋਲਿਆਂ ਦੀ ਪਲੇਟ ਮੰਗਾ ਲਵੋ। ਆਪਾਂ ਦੋਂਨੇ ਅੱਧੀ-ਅੱਧੀ ਖਾਵਾਗੇ।"
ਸੁਖ ਟਰੱਕ ਉਤੇ ਮਾਲ ਲਦਾ ਕੇ, ਰਾਤੋ-ਰਾਤ ਟਿਕਾਣੇ ਉਤੇ ਪਹੁੰਚ ਗਿਆ ਸੀ। ਬਿਲਟੀਆਂ ਫੜ ਕੇ ਵਾਪਸ ਆਇਆ ਤਾ ਸੀਤਲ ਦਾ ਸਟੇਰਿੰਗ ਉਤੇ ਸਿਰ ਰੱਖਿਆ ਹੋਇਆ ਸੀ। ਨੀਂਦ ਨਾਲ ਊਂਗ ਰਹੀ ਸੀ। ਸੁਖ ਨੇ ਕਿਹਾ, " ਤੂੰ ਜਰੂਰ ਮੇਰੀ ਗੱਡੀ ਦੀ ਕਲੀਡਰੀ ਕਰੇਗੀ। ਇਕੋ ਰਾਤ ਵਿੱਚ ਬੌਦਲ ਗਈ। ਰਾਤ ਕਰਕੇ, ਅਜੇ ਤਾਂ ਡਰਾਇਵਰਾਂ ਦੇ ਜ਼ਲਬੇ  ਨਹੀਂ ਦੇਖੇ। ਇਹ ਤੀਮੀਂ ਦੇਖ ਕੇ, ਕੱਢ ਕੇ ਹੱਥ ਵਿੱਚ..." ਸੀਤਲ ਨੇ ਕਿਹਾ, " ਮੈਂ ਸਬ ਜਾਣਦੀ ਹਾਂ। ਤੁਹਾਡੀ ਡਰਾਇਵਰਾਂ ਦੀ ਨਸਲ ਨੂੰ, ਅੱਖ ਜ਼ਨਾਨੀ ਵਿੱਚ ਹੀ ਰੱਖਦੇ ਸਨ. ਸ਼ੜਕ ਉਤੇ ਜਾਂਦੀ ਜ਼ਨਾਨੀ ਦਿਸ ਪਵੇ। ਝੱਟ ਬਰੇਕਾਂ ਮਾਰ ਦਿੰਦੇ ਹਨ, ਜੂਪੀ, ਬਿਹਾਰ ਵਾਲੀਆਂ, ਬਥੇਰੀਆਂ ਮਗਰ ਲਾ ਲੈਂਦੇ ਹਨ। ਜੇ ਕਿਤੇ ਉਨਾਂ ਜੂਪੀ, ਬਿਹਾਰ ਵਾਲੀਆਂ ਦੇ ਬੱਚਿਆ ਦਾ ਖੂਨ ਟੈਸਟ ਹੋ ਜਾਵੇ। ਤਾਂ ਇੱਕ ਪੰਜਾਬ ਹੋਰ ਬੱਣ ਜਾਵੇਗਾ। ਕਈ ਤਾ ਜੂਪੀ, ਬਿਹਾਰ ਵਾਲੀਆਂ ਨੂੰ ਕੱਢ ਕੇ, ਪਿੰਡ ਲੈ ਆਏ ਹਨ। ਅੱਧਾ ਪਿੰਡ ਏਡਜ਼ ਕਰਾਈ ਫਿਰਦਾ ਹੈ" ਸੁਖ ਨੇ ਕੰਨਾਂ ਨੂੰ ਹੱਥ ਲਾ ਲਏ। ਉਸ ਨੇ ਕਿਹਾ, " ਤੋਬਾ-ਤੋਬਾ ਮੇਰਿਆ ਰੱਬਾ, ਤੂੰ ਤਾਂ ਸਾਰੇ ਭੇਤ ਜਾਂਣਦੀ ਹੈ। ਹੁਣ ਦੱਸ ਕੀ ਤੂੰ ਸੌਹੁਰੀ ਜਾਂਣਾ ਹੈ? : ਸੀਤਲ ਨੇ ਕਿਹਾ, " ਨਾਂ ਜੀ ਅੱਗੇ ਹੀ ਰਾਤ ਮਸਾਂ ਕੱਟੀ ਹੈ, ਤੇਰੇ ਤੋਂ ਜਾਨ ਛੁੱਟ ਗਈ ਤਾਂ ਮੁੜ ਕੇ ਮੈਂ ਤੇਰੀਆਂ ਮਿੱਠੀਆਂ ਗੱਲਾਂ ਵਿੱਚ ਨਹੀਂ ਫਸਦੀ। ਹੱਥ ਬੰਨੇ ਮੈਨੂੰ ਘਰ ਛੱਡ ਦੇ, ਕਾਲਜ਼ ਵੀ ਨਹੀਂ ਜਾ ਹੋਣਾ। "
ਸੁਖ ਨੇ ਗੱਡੀ ਸੀਤਲ ਦੇ ਦਰਾਂ ਮੂਹਰੇ ਰੋਕ ਦਿੱਤੀ ਸੀ, ਉਸ ਨੇ ਕਿਹਾ, " ਅੱਜ ਤੋਂ ਕਾਲਜ਼ ਤੋਂ ਛੁੱਟੀਆਂ ਕਰ ਲੈ, ਬਹੁਤ ਪੜ੍ਹਾਈਆ ਹੋ ਗਈਆਂ। ਪੜ੍ਹਾਈ ਬਾਰੇ, ਵਿਆਹ ਤੋਂ ਬਾਅਦ ਵਿੱਚ ਦੇਖਦੇ ਹਾਂ। ਹੁਣ ਤੂੰ ਮਾਈਆ ਲੁਆ ਲੈ। ਅੱਜ ਤੋਂ ਮੇਰੇ ਨਾਲ ਵੀ, ਘਰੋਂ ਬਾਹਰ ਨਹੀਂ ਜਾਂਣਾਂ। ਅੱਜ ਤੋਂ 5 ਵੇਂ ਨੂੰ ਬੁੱਧਵਾਰ ਦੇ ਅੰਨਦ ਰੱਖ ਲੈਣੇ ਹਨ। ਤੂੰ ਆਪਦੀ ਡੋਲੀ ਚੜ੍ਹਨ ਦੀ ਤਿਆਰੀ ਕਰ ਲੈ। ਵਿਆਹ ਦਾ ਦਿਨ ਪੱਕਾ ਕਰਨ ਨੂੰ, ਮੈਂ ਮੰਮੀ ਤੇ ਜੀਤ ਨੂੰ ਭੇਜ ਰਿਹਾਂ ਹਾ। ਮੈਂ ਅੱਜ ਤੋਂ ਟਰੱਕ ਦਾ ਕੰਮ ਬੰਦ ਕਰ ਦੇਣਾਂ ਹੈ। ਹੁਣ ਘਰ ਹਲਵਾਈ ਬਿਠਾਉਣਾਂ ਹੈ। ਦੋਸਤਾਂ ਰਿਸ਼ਤੇਦਾਰਾ ਨੂੰ ਸੱਦੇ ਭੇਜਣੇ ਹਨ। " ਸੀਤਲ ਟਰੱਕ ਵਿਚੋਂ ਛਾਲ ਮਾਰ ਕੇ ਬਾਹਰ ਆ ਗਈ। ਉਸ ਨੇ ਸੁਖ ਨੂੰ ਕਿਹਾ, " ਇਸ ਸਮੇਂ ਮੈਨੂੰ ਕੁੱਝ ਨਹੀਂ ਸੁਝਦਾ। ਹੁਣ ਮੈਂ ਸੌਣ ਜਾ ਰਹੀਂ ਹਾਂ। ਲਗਦਾ ਮੰਮੀ ਵੀ ਸੁੱਤੇ ਨਹੀਂ ਹੋਣੇ। ਹੁਣ ਤਾ ਦਿਨ ਚੜ੍ਹਨ ਵਾਲਾ ਹੈ। ਦਿਨ ਚੜ੍ਹ ਲੈਣ ਦੇਈ, ਹੋਰ ਨਾਂ ਹੁਣੇ ਜੀਤ ਤੇ ਮੰਮੀ ਨੂੰ ਇਥੇ ਲੈ ਆਵੀਂ। ਮਾਲ ਲੋਡ ਕਰਕੇ, ਧੁਰ ਪਹੁੰਚਾਉਣ ਵਾਂਗ ਨਾ ਕਰੀਂ। ਹਾਜ਼ਮਾਂ ਵੀ ਕਰਨਾਂ ਚਾਹੀਦਾ ਹੈ। ਹਰ ਕੰਮ ਇੰਦਾ ਕਰਦਾ, ਜਿਵੇਂ ਭੂਬਲ ਵਿੱਚ ਪੈਰ ਮੱਚਣ ਵਾਲੇ ਤੁਰਦੇ ਹਨ। ਠੰਡਾ ਵੀ ਸੋਚਿਆ ਕਰ। ਟਰੱਕ ਦੀ ਸਪੀਡ ਵਾਂਗ ਦਿਮਾਗ ਵੀ ਉਵੇਂ ਭੱਜਦਾ ਹੈ। "

ਭਾਗ 3 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.comਸੀਤਲ ਨੇ ਅਜੇ ਦੋ ਕਦਮ ਹੀ ਪੱਟੇ ਸਨ। ਸੁਖ ਨੇ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ, ਅਵਾਜ਼ ਮਾਰ ਕੇ ਕਿਹਾ, " ਸੀਤਲ ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ। ਹੁਣ ਫਿਰ ਤੇਰੀ ਝਾਂਜ਼ਰ ਇਥੇ ਟਰੱਕ ਵਿੱਚ ਰਹਿ ਗਈ ਹੈ। ਫਿਰ ਤੂੰ ਕਹਿੱਣਾਂ, " ਮੇਰੀ ਝਾਂਜ਼ਰ ਤੇਰੇ ਕੋਲ ਕਿਵੇਂ ਆ ਗਈ। " ਇਹ ਤੇਰਾ ਸਮਾਨ ਮੇਰੇ ਘਰ ਜਾਂਣ ਲਈ, ਤੇਰੇ ਤੋਂ ਵੀ ਕਾਹਲਾ ਹੈ। ਉਧਰ ਜੇ ਮੰਮੀ ਨੇ ਜੇਬਾਂ ਫੋਲ ਲਈਆਂ। ਰਾਤ ਦੀ ਕੀਤੀ ਕਮਾਂਈ ਉਤੇ, ਪਾਣੀ ਫਿਰ ਦੇਵੇਗੀ। ਮਾ ਨੇ ਕਹਿੱਣਾਂ, " ਸਾਰੀ ਰਾਤ ਝਾਂਜ਼ਰਾਂ ਵਾਲੀ ਕੋਲ ਹੀ ਕੱਟੀ ਹੈ। ਝਾਂਜ਼ਰ ਹੀ ਖੜ੍ਹਕਦੀਆਂ ਸੁਣੀਆਂ ਹੋਣੀਆਂ ਹਨ। " ਇਹ ਆਪਦਾ ਸਮਾਨ ਆਪ ਹੀ ਸਭਾਲ ਲੈ। ਸੀਤਲ ਮੈਨੂੰ ਅਜੇ ਗਹਿੱਣੇ ਸਭਾਲਣ ਦਾ ਚੱਜ ਨਹੀਂ ਹੈ। " ਸੀਤਲ ਨੇ ਝਾਂਜ਼ਰ ਫੜ ਲਈ ਸੀ। ਟਰੱਕ ਦੇ ਪਾਉਦਾਨ ਉਤੇ ਪੈਰ ਰੱਖ ਕੇ ਪਾ ਲਈ ਸੀ। ਗੋਰੇ-ਗੋਰੇ ਪੈਰਾਂ ਵਿੱਚ ਚਾਂਦੀਆਂ ਦੀਆਂ ਝੰਜ਼ਰਾਂ ਐਦਾ ਲੱਗ ਰਹੀਆਂ ਸਨ। ਜਿਵੇਂ ਸਨੁੱਖਾ ਸੱਪ ਧਰਤੀ ਦੀ ਹਿੱਕ ਉਤੇ ਪਿਆ ਚਾਂਦਨੀ ਰਾਤ ਵਿੱਚ ਲਿਸ਼ਕਦਾ ਹੈ। ਸੀਤਲ ਨੇ ਆਪਦੀ ਸਲਵਾਰ ਦਾ ਪੌਚਾ ਚੱਕਿਆ ਹੋਇਆ, ਠੀਕ ਕਰ ਲਿਆ।
ਸੀਤਲ ਸੌਂਉ ਕੇ ਦੁਪਹਿਰੇ ਉਠੀ ਤਾਂ ਘਰ ਵਿੱਚ ਰੌਣਕ ਲੱਗੀ ਹੋਈ ਸੀ। ਉਸ ਦੀਆਂ ਮਾਮੀਆਂ ਤੇ ਭੂਆਂ ਆਈਆਂ ਬੈਠੀਆਂ ਸਨ। ਜੀਤ ਤੇ ਮੰਮੀ ਵੀ ਬੈਠੀਆਂ ਸਨ। ਜੀਤ ਨੂੰ ਦੇਖ ਕੇ ਉਸ ਦੀ ਵੱਡੀ ਭੂਆ ਨੇ ਕਿਹਾ, " ਤੂੰ ਘੋੜੇ ਵੇਚ ਕੇ ਸੁੱਤੀ ਹੈ। ਤੈਨੂੰ ਸੀਤਲ ਕੋਈ ਫ਼ਿਕਰ ਨਹੀਂ, ਬਾਹਰ ਮਾਮੇ, ਫੂਫ਼ੜਾ ਦਾ ਮੇਲ ਆਇਆ ਬੈਠਾ ਹੈ। ਅਸੀਂ ਸਾਹਾ ਧਰਨ ਨੂੰ ਬੈਠੇ ਹਾਂ। ਬਈ ਕੁੜੀ ਨੂੰ ਪੁੱਛ ਕੇ, ਕਿਹੜੇ ਦਿਨ ਦਾ ਵਿਆਹ ਰਖੀਏ? " ਸੀਤਲ ਦੀ ਵੱਡੀ ਭੂਆ ਨੇ ਕਿਹਾ, " ਕੁੜੀ ਨੂੰ ਚਾਰ ਦਿਨ ਰੱਜ ਕੇ ਸੌਉ ਲੈਣ ਦੇਵੋ। ਵਿਆਹ ਪਿਛੋਂ ਤਾਂ ਸੌਹੁਰਿਆ ਨੇ, ਰੰਗ ਬਦਲ ਦੇਣਾਂ। ਇਹ ਦਿਨ ਮੁੜ ਕੇ ਨਹੀਂ ਆਉਣੇ। " ਬਿੰਦਰ ਮਾਮੀ ਨੇ ਕਿਹਾ, " ਮੇਰਾ ਰੰਗ ਤਾਂ ਸੌਹੁਰੀ ਜਾ ਕੇ, ਨਿਖ਼ਰ ਕੇ ਚਿੱਟਾ ਦੁੱਧ ਵਰਗਾ ਹੋ ਗਿਆ। ਸਾਰੀ ਮੈਲ ਲਹਿ ਗਈ। " ਸ਼ਿਦਰ ਮਾਮੀ ਨੇ ਕਿਹਾ, " ਸੌਹੁਰੇ ਤਾਂ ਰਾਜ ਗੱਦੀ ਉਤੇ ਬੈਠਾ ਦਿੰਦੇ ਹਨ। ਜੈਸਾ ਚਾਹੋ ਖਾਵੋ, ਤੇ ਪਹਿਨੋਂ। ਅੱਗਲੇ ਅੱਖਾਂ ਉਤੇ ਬੈਠਾਉਂਦੇ ਹਨ। ਪੰਜੇ ਉਂਗਲਾਂ ਘਿਉ ਵਿੱਚ ਰਹਿੰਦੀਆਂ ਹਨ। "
ਜੀਤ ਤੇ ਸੀਤਲ ਘਰ ਦੇ ਪਿਛੇ, ਖੇਤਾਂ ਵੱਲ ਚੱਲੀਆਂ ਗਈਆਂ। ਜਾਮਨ ਨੂੰ ਬਹੁਤ ਫ਼ਲ ਲੱਗਾ ਹੋਇਆ ਸੀ। ਦਰਖੱਤ ਫ਼ਲ ਨਾਲ ਝੁੱਕਿਆ ਹੋਇਆ ਸੀ। ਉਹ ਜਾਂਮਨਾਂ ਤੋੜਨ ਲੱਗ ਗਈਆਂ। ਸੁਖ ਅੱਜ ਫਿਰ ਬਾਹਰ ਹੀ ਬੈਠਾ ਸੀ। ਗੱਡੀ ਦੇ ਕੋਲ ਪਹਿਰੇਦਾਰ ਵਾਂਗ ਖੜ੍ਹਾ ਸੀ। ਉਨਾਂ ਨੂੰ ਟਪੂਸੀਆਂ ਮਾਰ-ਮਾਰ ਕੇ, ਜਾਮਨਾਂ ਤੋੜਦੇ ਦੇਖ ਕੇ ਕੋਲ ਆ ਗਿਆ। ਉਸ ਨੇ ਕਿਹਾ, " ਕੀ ਮੈਂ ਤੁਹਾਡੀ ਮਦੱਦ ਕਰ ਦੇਵਾਂ? ਛਾਲਾਂ ਮਾਰ-ਮਾਰ ਕੇ. ਲੱਤ ਬਾਂਹ ਨਾਂ ਤੜਵਾਂ ਲਿਉੁ। ਮੂਹਰੇ ਵਿਆਹ ਆ ਰਿਹਾ ਹੈ। ਹੋਰ ਨਾਂ ਫੌੜੀਆਂ ਨਾਲ ਚਲ ਕੇ ਲਾਮਾਂ ਲੈਣੀਆਂ ਪੈਣ। " ਉਹ 110 ਕਿਲੋਗ੍ਰਾਮ ਦਾ ਛੇ ਫੁੱਟ ਉਚਾ ਤੱਕੜਾ ਗਬਰੂ ਸੀ। ਉਸ ਨੇ ਟਾਹਣੇ ਨੂੰ ਹੱਥ ਪਾਕੇ ਹਲੂਣਾਂ ਦੇ ਦਿੱਤਾ। ਧਰਤੀ ਉਤੇ ਜ਼ਾਮਨਾਂ ਡਿੱਗਣ ਲੱਗੀਆਂ। ਦੋਨਾਂ ਨੇ ਪੱਲੇ ਭਰ ਲਏ। ਘਰੇ ਵਾਪਸ ਮੁੜ ਗਈਆਂ। ਸੁਖ ਉਥੇ ਹੀ ਵੱਟ ਉਤੇ ਬੈਠ ਕੇ, ਅੰਬ ਚੂਪਣ ਲੱਗ ਗਿਆ ਸੀ। ਸੀਤਲ ਦੇ ਮਾਮੇ ਤੇ ਫੂਫੜ ਵੀ ਘੁੰਮਦੇ ਹੋਏ ਉਧਰ ਆ ਗਏ। ਵੱਟ ਉਤੇ ਸੁਖ ਨੂੰ ਅੰਬ ਚੂਪਦਾ ਬੈਠਾ ਦੇਖ ਕੇ, ਉਹ ਇਕ ਦੂਜੇ ਨੂੰ ਸ਼ੈਨਤਾਂ ਨਾਲ, ਸੁਖ ਨੂੰ ਇਕ ਦੂਜੇ ਨੂੰ ਦਿਖਾਉਣ ਲੱਗ ਗਏ। ਸੀਤਲ ਦੇ ਵਡੇ ਮਾਂਮਾਂ ਨੇ ਕਿਹਾ, " ਕਾਕਾ ਤੂੰ ਘਰ ਦੇ ਅੰਦਰ ਚੱਲ। ਅਸੀਂ ਤੇਰੀ ਪੂਰੀ ਸੇਵਾ ਕਰਾਂਗੇ। ਅੰਬ ਕੱਟ ਕੇ, ਤੇਰੇ ਮੂਹਰੇ ਕਰਾਂਗੇ।" ਦੂਜੇ ਮਾਮੇ ਨੇ ਕਿਹਾ, " ਫਿਰ ਕੀ ਹੈ? ਅੰਬਾਂ ਨੂੰ ਜੀਅ ਕੀਤਾ ਚੂਪਣ ਲੱਗ ਗਿਆ। ਜੱਟਾ ਦਾ ਪੁੱਤ ਹੈ। ਜੇ ਨੱਕੇ ਛੱਡਣ ਵਾਲੇ ਨੇ, ਉਹ ਵੀ ਛੱਡ ਦੇਵੇ। " ਵੱਡਾ ਫੂਫੜ ਬੋਲ ਪਿਆ, " ਯਾਰ ਇਸ ਤਰਾਂ ਨਾਂ ਕਹੋ। ਮੈਨੂੰ ਤਾਂ 25 ਸਾਲ ਹੋ ਗਏ। ਇਸ ਘਰ ਵਿਆਹੇ ਨੂੰ, ਆਪਣੇ-ਆਪ ਮੈਂ ਕਦੇ ਪਾਣੀ ਪਾ ਕੇ ਨਹੀਂ ਪੀਤਾ। ਸੌਹੁਰੀ ਆ ਕੇ, ਜਮਾਈਆਂ ਵਾਂਗ ਠਾਠ ਨਾਲ ਟੌਹਰ ਕੱਢ ਕੇ ਰਹੀਦਾ ਹੈ। "
ਸੀਤਲ ਨੇ ਜਾਮਨਾਂ ਧੋ ਕੇ, ਮਾਸੀਆਂ, ਮਾਮੀਆ ਤੇ ਮੰਮੀ ਮੂਹਰੇ ਰੱਖ ਦਿੱਤੀਆਂ। ਜੀਤ ਦੀ ਮੰਮੀ ਨੇ ਕਿਹਾ, " ਸੀਤਲ ਬਹੁਤ ਸੂਮ ਹੈ। ਜਾਮਨਾਂ ਨਾਲ ਹੀ ਮੂੰਹ ਮਿੱਠਾ ਕਰਾ ਰਹੀ ਹੈ। ਸਾਨੂੰ ਤਾਂ ਮਿੱਠਾਈ ਦੇ ਡੱਬੇ ਵੀ ਘਰ ਲਿਜਾਣ ਲਈ ਚਾਹੀਦੇ ਹਨ। " ਸੀਤਲ ਦੀ ਬਿੰਦਰ ਮਾਮੀ ਨੇ ਕਿਹਾ, " ਐਨਾਂ ਮੇਲ ਆਇਆ ਬੈਠਾ ਹੈ। ਚਾਹ ਜਾਮਨਾਂ ਨਾਲ ਥੋੜੀ ਪਿਲਾਉਣੀ ਹੈ। ਮਿੱਠਾਆਈ ਸੀਤਲ ਦੇ ਮਾਮੇ ਰਸਤੇ ਵਿੱਚੋਂ ਹੀ ਮਿੱਠਾਆਈ ਦੁਕਾਨ ਤੋਂ ਲੈ ਆਏ ਹਨ। ਜਿੰਨੇ ਮਰਜ਼ੀ ਡੱਬੇ ਲੈ ਜਾਇਉ। ਵੈਸੇ ਸਾਡੇ ਤਾਂ ਇੱਕ ਰੂਪੀਏ ਨਾਲ ਡੱਬਾ ਦੇ ਕੇ ਕੁੜੀ ਦੇ ਵਿਆਹ ਦਾ ਦਿਨ ਤੋਰਿਆ ਜਾਂਦਾ ਹੈ। " ਵੱਡਾ ਮਾਮਾ ਵੀ ਕੋਲ ਆ ਗਿਆ ਸੀ। ਸਾਰੇ ਵਾਰਡੇ ਵਿੱਚ ਇੱਕਠੇ ਹੋ ਗਏ ਸਨ। ਸੁਖ ਵੀ ਆ ਗਿਆ ਸੀ। ਛੋਟੇ ਫੂਫੜ ਨੇ ਕਿਹਾ, " ਤੂੰ ਦੱਸ ਸੁਖ ਕਦੋਂ ਦਾ ਵਿਆਹ ਦੇਈਏ। ਮੇਰੀ ਤਾਂ ਸਲਾਅ ਹੈ। ਹੁਣ ਗਰਮੀ ਬਹੁਤ ਹੈ। ਵਿਆਹ ਦਾ ਸਮਾਨ ਮਿੱਠਆਈਆ, ਦਾਲਾਂ ਸਬਜ਼ੀਆਂ ਛੇਤੀ ਖ਼ਰਾਬ ਹੋ ਜਾਂਣਗੀ। ਚੜ੍ਹਦੇ ਸਿਆਲ ਦਾ ਵਿਆਹ ਦਾ ਦਿਨ ਦੇਖ ਲਵੋ। " ਸੁਖ ਝੱਟ ਬੋਲ ਪਿਆ, " ਐਨਾਂ ਚਿਰ, ਅਸੀਂ ਤਾਂ ਆਉਂਦੇ ਬੁੱਧਵਾਰ ਦਾ ਵਿਆਹ ਲੈਣਾਂ ਹੈ। ਸਾਡੇ ਵੱਲੋ ਪੱਕਾ ਹੈ। " ਸਾਰੇ ਉਸ ਦੀ ਗੱਲ ਸੁਣ ਕੇ ਹੱਸ ਪਏ। ਛੋਟੀ ਭੂਆਂ ਨੇ ਕਿਹਾ, " ਮੁੰਡਾ ਤਾਂ ਬਹੁਤ ਕਾਹਲਾ ਹੈ। ਭਾਵੇ ਹੁਣੇ ਅੰਨਦ ਦੇ ਦਿਉ। ਤਿਆਰ ਬੈਠਾ ਹੈ। ਕਿਉਂ ਸੁਖ ਤੇਰੇ, ਮਨ ਵਿੱਚ ਤਾ ਲੱਡੂ ਫੁਟਦੇ ਹੋਣੇ ਹਨ? '
ਵੱਡਾ ਫੂਫੜ ਵੀ ਮੁਸ਼ਕਰੀਆਂ ਹੱਸਦਾ ਹੋਇਆ ਬੋਲਿਆ, " ਉਏ ਸੁਖ ਤੂੰ ਵੀ ਕਾਹਲਾ ਹੋ ਗਿਆ। ਅਜੇ ਲੱਡੂ ਵੱਟਣੇ ਹਨ। ਹਲਵਾਈ ਲੱਭਣ ਨੂੰ ਮਹੀਨਾਂ ਲੱਗਦਾ ਹੈ। ਅੱਜ ਕੱਲ ਡੋਲਕੀਆਂ ਛੈਣਿਆਂ ਵਾਲੇ ਵੀ ਬਹੁਤ ਰੁਝੇ ਹਨ। ਉਹ ਡੋਲਕੀਆਂ ਛੈਣਿਆਂ ਸਮੇਤ ਕਨੇਡਾ ਵਰਗੇ ਠੰਡੇ ਮੁਲਕ ਵਿੱਚ ਗਰਮੀਆਂ ਮਨਾਉਣ ਤੇ ਸੰਗਤਾਂ ਨੂੰ ਲੁੱਟਣ ਗਏ ਹਨ। ਕੋਈ ਵਿਹਲਾ ਨਹੀਂ ਹੈ। ਅਸੀਂ ਤਾ ਆਪ ਕੱਣਕ ਚੱਕਣੀ ਹੈ। ਫ਼ਸਲ ਤਿਆਰ ਖੜ੍ਹੀ ਹੈ। " ਸੁਖ ਪੈਰਾ ਨੂੰ ਜੁੱਤੀ ਸਮੇਤ ਧਰਤੀ ਉਤੇ ਰਗੜ ਲੱਗ ਗਿਆ। ਛੋਟੇ ਮਾਮੇ ਨੇ ਕਿਹਾ, " ਸੀਤਲ ਦੀ ਵੱਡੀ ਭੈਣ ਅਮਰੀਕਾ ਵਿੱਚ ਹੈ। ਉਸ ਨੂੰ ਵੀ ਉਡਕਣਾ ਪੈਣਾਂ ਹੈ। ਉਹ ਕਦੋ ਆਉਂਦੀ ਹੈ? ਉਸ ਹਿਸਾਬ ਨਾਲ ਵਿਆਹ ਧਰਨਾਂ ਹੈ। " ਸ਼ਿਦਰ ਮਾਮੀ ਨੇ ਕਿਹਾ, " ਸੀਤਲ ਨੂੰ ਪੜ੍ਹਾਈ ਕਰਨ ਦਾ ਬਹੁਤ ਸ਼ੋਕ ਹੈ। ਸਾਡੇ ਨਾਲ ਵਾਹਦਾ ਕਰੋ। ਕੁੜੀ ਦੀ ਪੜ੍ਹਾਈ ਪੂਰੀ ਕਰਾਉਗੇ। ਕੁੜੀ ਨੂੰ ਦਾਜ-ਦੇਹਜ਼ ਲਈ ਤੰਗ ਨਹੀਂ ਕਰਾਉਗੇ। ਅਸੀਂ ਕੋਈ ਦੇਣ ਲੈਣ ਕਰਨ ਵਾਲੇ ਨਹੀਂ ਹਾਂ। ਕੱਲੀ ਕੁੜੀ ਹੀ ਦੇਣੀ ਹੈ। ਜਿਸ ਨੇ ਧੀ ਦੇ ਦਿੱਤੀ। ਉਸ ਨੇ ਆਪਦਾ ਜਿਗਰ ਦਾ ਟੋਟਾ ਦੇ ਦਿੱਤਾ। ਹੁਣੇ ਦੱਸ ਦਿਉ ਜੇ ਕੋਈ ਗੱਲ ਮਨਜ਼ੂਰ ਨਹੀਂ ਹੈ। ਸਾਡੀ ਕੁੜੀ ਸਾਊ ਬੀਬੀ ਹੈ। ਦੀਵਾ ਲੈ ਕੇ ਭਾਲਣ ਜਾਵੋਗੇ। ਪੂਰੀ ਦੁਨੀਆਂ ਵਿੱਚੋ ਨਹੀਂ ਲੱਭਣੀ। ਸੁਖ ਤੇਰੇ ਵਰਗਾ ਮੁੰਡਾ ਵੀ ਸਾਨੂੰ ਨਹੀਂ ਲੱਭਣਾਂ। ਰੱਬ ਜੋੜੀ ਨੂੰ ਭਾਗ ਲਾਵੇ। ਬਹੁਤ ਖੂਬ ਫੱਬਦੇ ਹੋ। "
ਵੱਡੇ ਫੂਫੜ ਨੇ ਚਾਹ ਨਾਲ ਮਿੱਠਾਆਈ ਜ਼ਿਆਦਾ ਖਾ ਲਈ ਸੀ। ਉਹ ਵਿਹੜੇ ਵਿੱਚ ਟਹਿਲਣ ਲੱਗ ਗਿਆ ਸੀ। ਆਲਾ-ਦੁਆਲਾ ਦੇਖ ਕੇ, ਵੱਡੀ ਭੂਆ ਨੇ ਕਿਹਾ, ' ਸੀਤਲ ਦੀ ਕਿੰਨੀ ਚੰਗੀ ਕਿਸਮਤ ਹੈ। ਕਿੱਡਾ ਗਬਰੂ ਜੁਆਨ ਮੁੰਡਾ ਲੱਭਾ ਹੈ। ਇੱਕ ਮੇਰੇ ਝੂਡੂ ਪੱਲੇ ਪਿਆ ਹੈ। 15 ਕਿਲੋ ਦਾ ਢਿੱਡ ਹੈ। ਉਤੋਂ ਦੀ ਸ਼ੂਗਰ ਵੱਧਦੀ ਹੈ। ਬੰਦਾ ਬਸੂਰਿਆਂ ਵਾਂਗ ਖਾਣੋਂ ਨਹੀਂ ਹੱਟਦਾ। ਇੱਕ ਠਾਣੇਦਾਰ ਹੈ। ਲੋਕਾਂ ਦਾ ਖਾ-ਖਾ ਕੇ, ਢਿੱਡ ਪਾਟਣੇ ਆਇਆ ਪਿਆ। " ਸੁਖ ਉਠ ਕੇ, ਅੰਦਰਲੇ ਕੰਮਰੇ ਵਿੱਚ ਚਲਾ ਗਿਆ। ਉਸ ਨੇ ਸੀਤਲ ਨੁੰ ਉਧਰ ਜਾਂਦੇ ਦੇਖ ਲਿਆ ਸੀ। ਉਸ ਨੇ ਪਿਛੋਂ ਦੀ ਜਾ ਕੇ, ਸੀਤਲ ਦੀ ਬਾਂਹ ਫੜ ਲਈ। ਸੀਤਲ ਆਪਦੀ ਬਾਂਹ ਛੁੱਡਾਉਣ ਦੀ ਕੋਸ਼ਸ਼ ਕਰ ਰਹੀ ਸੀ। ਦੋਂਨਾਂ ਵਿੱਚ ਕਿੱਚਾ-ਧੂਈ ਹੋ ਰਹੀ ਸੀ। ਸੁਖ ਨੇ ਬਾਂਹ ਘੁੱਟ ਕੇ ਫੜੀ ਹੋਈ ਸੀ। ਉਸ ਦੇ ਪਾਈਆਂ ਕੱਚ ਦੀਆਂ ਵੰਗਾਂ, ਤਿੜ-ਤਿੜ ਕਰਕੇ ਟੁੱਟ ਰਹੀਆਂ ਸਨ। ਧਰਤੀ ਉਤੇ ਫਰਸ਼ ਤੇ ਟੋਟੇ ਖਿੰਡ ਗਏ ਸਨ। ਸੀਤਲ ਨੂੰ ਘੁੱਟ ਕੇ ਬਾਂਹ ਫੜੀ ਦਾ ਦੁੱਖ ਲੱਗ ਰਿਹਾ ਸੀ। ਉਸ ਨੇ ਕਿਹਾ, " ਹਾੜੇ ਮੇਰੀ ਬਾਂਹ ਛੱਡ ਦੇ, ਕੋਈ ਆ ਜਾਵੇ, ਪੂਰਾ ਪਿੰਡ ਤਾਂ ਇੱਕਠਾਂ ਹੋਇਆ ਬੈਠਾ ਹੈ। ਕੋਈ ਆ ਸਕਦਾ ਹੈ। ਛੱਡ ਮੇਰੀ ਬਾਂਹ, ਮਿੱਤਰਾ, ਮੈਂ ਮਰਗੀ ਸ਼ਰਮ ਦੀ ਮਾਰੀ। " ਸੁਖ ਦੇ ਮੂੰਹ ਉਤੇ ਲਾਲੀ ਆ ਗਈ। ਉਸ ਨੇ ਸੀਤਲ ਨੂੰ ਹੋਰ ਆਪਦੇ ਕੋਲ ਖਿੱਚ ਲਿਆ। ਉਸ ਨੇ ਕਿਹਾ, " ਐਡੇ ਇੱਕਠ ਤੋਂ ਅੱਜ ਹੀ ਕੀ ਕਰਾਉਣਾ ਸੀ? ਸਾਰੇ ਆਪੋ. ਆਪਣੀਆਂ ਮਾਰੀ ਜਾਂਦੇ ਹਨ। ਆਪਣੇ ਵਿਆਹ ਦੀ ਕੋਈ ਗੱਲ ਨਹੀਂ ਕਰਦਾ। ਇਹ ਜਾ ਕੇ ਹਾੜੀ ਚੱਕ ਲੈਣ। ਆਪਾਂ ਦੋਂਨੇ ਹੁਣੇ ਹੀ ਪਿੱਛਲੇ ਦਰਾਂ ਵਿੱਚੋਂ ਦੀ ਬਾਹਰ ਚੱਲਦੇ ਹਾ। ਐਥੇ ਕਿਸੇ ਨਾਲ ਦੇ ਗੁਰਦੁਆਰੇ ਜਾ ਕੇ ਲਾਮਾਂ ਪ੍ੜ੍ਹ ਲੈਂਦੇ ਹਾਂ। ਲਾਮਾਂ ਦਾ ਪਾਠ ਤਾਂ ਤੂੰ ਆਪ ਹੀ ਬਥੇਰਾ ਪੜ੍ਹ ਲੈਂਦੀ ਹਾਂ। ਜੇ ਕੋਈ ਭੁੱਲ ਹੋ ਗਈ। ਬਾਬਾ ਮੁਆਫ਼ ਕਰ ਦੇਵੇਗਾ। ਇੰਨਾਂ ਨੂੰ ਬੈਠੈ ਵਿਉਂਤਾਂ ਲਾਈ ਜਾਂਣ ਦੇ।"
 
 
 
ਭਾਗ 4 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਸੀਤਲ ਦੀ ਮੰਮੀ ਉਹੀ ਕੰਮਰੇ ਵਿੱਚ ਆ ਗਈ ਸੀ। ਉਥੇ ਮੂਹਰੇ ਹੀ ਫਰਸ਼ ਉਤੇ ਚੂੜੀਆਂ ਖਿਲਰੀਆਂ ਦੇਖ ਲਈਆਂ। ਉਹ ਉਨੀ ਪੈਂਰੀਂ ਵਾਪਸ ਮੁੜ ਗਈ। ਮਨ ਵਿੱਚ ਬੁੜ-ਬੁੜ ਕਰਕ ਲੱਗ ਗਈ, " ਇਸ ਕੁੜੀ ਨੂੰ ਮੱਤ ਕਦੋਂ ਆਉਣੀ ਹੈ। ਬਿੰਦੇ-ਬਿੰਦੇ ਚੂੜੀਆਂ ਦੇ ਰੰਗ ਹੀ ਬਦਲਦੀ ਰਹਿੰਦੀ ਹੈ। ਅੱਜ ਸ਼ਗਨਾਂ ਦਾ ਦਿਨ ਹੈ। ਇਸ ਨੇ ਅੱਜ ਵੀ, ਚੂੜੀਆਂ ਤੋੜ ਦਿੱਤੀਆਂ। ਅੱਜ-ਕੱਲ ਦੀਆਂ ਕੁੜੀਆਂ ਨੂੰ ਕੌਣ ਸਮਝਾਂਵੇ? ਚੂੜੀਆਂ ਦਾ ਟੁੱਟਣਾਂ ਮਾੜਾ ਸਗਨ ਹੈ। " ਕਿਸੇ ਦੇ ਆਉਣ ਦੀ ਵਿੱੜਕ ਸੁਣ ਕੇ ਸੁਖ ਸੀਤਲ ਨੂੰ ਲੈ ਕੇ ਤੱਖ਼ਤੇ ਉਹਲੇ ਹੋ ਗਿਆ ਸੀ। ਉਸ ਨੇ ਸੀਤਲ ਨੂੰ ਕਿਹਾ, " ਤੂੰ ਆਪਦੀ ਮੰਮੀ ਨੂੰ ਦੱਸਿਆ ਨਹੀਂ। ਸਾਡੇ ਲਈ ਚੂੜੀਆਂ ਦਾ ਟੁੱਟਣਾਂ ਫ਼ੈਇਦੇ ਵਾਲਾ ਹੀ ਹੁੰਦਾ ਹੈ। ਚੱਲ ਹੁਣ ਬਾਹਰ ਜਾ ਕੇ, ਆਪ ਹੀ ਦੋਂਨੇ ਜਾਂਣੇ ਵਿਆਹ ਰੱਖ ਲੈਂਦੇ ਹਾਂ। ਹੁਣ ਤਾ ਜੀਤ ਤੇ ਮੰਮੀ ਵੀ, ਵਿਆਹ ਬਾਰੇ ਨਹੀਂ ਬੋਲਦੀਆਂ। " ਸੀਤਲ ਬਾਹਰ ਆ ਗਈ। ਸੁਖ ਪਿਛਲੇ ਦਰਾਂ ਵਿੱਚ ਦੀ ਬਾਹਰ ਆ ਗਿਆ। ਸ਼ਿੰਦਰ ਮਾਮੀ ਨੇ ਸੀਤਲ ਦੇ ਮੂੰਹ ਵੱਲ ਦੇਖ ਕੇ ਕਿਹਾ, " ਕੁੜੇ ਸੀਤਲ ਤੇਰੇ ਮੂੰਹ ਲਾਲ ਰੰਗ ਕਿਉਂ ਹੋਇਆ ਪਿਆ ਹੈ? ਵਿਆਹ ਕਰਾਉਣ ਨੂੰ ਤੇਰਾ ਵੀ ਜੀਅ ਕਰਦਾ ਹੈ। ਜਾ ਕੀ ਵਿਆਹ ਸਿਆਲਾਂ ਦਾ ਰੱਖ ਲਈਏ? ਸਾਨੂੰ ਵਿਆਹ ਕਰਨ ਦੀ, ਕੋਈ ਕਾਹਲੀ ਨਹੀਂ ਹੈ। "
ਸੀਤਲ ਮਾਮੀ ਕੋਲ ਬੈਠ ਗਈ ਸੀ। ਸੁਖ ਵੀ ਆ ਕੇ ਸੋਫ਼ੇ ਉਤੇ ਬੈਠ ਗਿਆ ਸੀ। ਸੀਤਲ ਨੇ ਮਾਮੀ ਨੂੰ ਕਿਹਾ, " ਮਾਮੀ ਸਾਡਾ ਵਿਆਹ ਇਸੇ ਬੁਧਵਾਰ ਦਾ ਰੱਖ ਦਿਉ। ਵਿਆਹ ਪਿਛੋਂ ਵੀ ਮੈਂ ਪੜ੍ਹੀ ਜਾਂਣਾ ਹੈ। " ਉਸ ਦੀ ਗੱਲ ਛੋਟੀ ਭੂਆ ਨੂੰ ਸੁਣ ਗਈ। ਉਸ ਨੇ ਕਿਹਾ, ਕੀ ਸੀਤਲ ਦੀ ਗੱਲ ਕਿਸੇ ਨੇ ਸੁਣੀ ਹੈ? ਨਾਂ ਵੇ ਭਾਈ ਅੱਜ ਕੱਲ ਦੀਆਂ ਕੁੜੀਆਂ ਨਹੀਂ ਸੰਗਦੀਆਂ। ਸੀਤਲ ਤਾਂ ਅੱਜ ਤੋਂ ਪੰਜਵੇਂ ਨੂੰ ਵਿਆਹ ਕਰਾਉਣ ਨੂੰ ਕਹਿੰਦੀ ਹੈ। ਸਾਹਾ ਤੋਰੋ ਛੇਤੀ ਢਿੱਲ ਕਾਹਦੀ ਹੈ। ਮੁੰਡਾ ਕੁੜੀ ਵਿਆਹ ਕਰਾਉਣ ਨੂੰ ਰਾਜ਼ੀ ਬੈਠੇ ਹੈ। " ਜੀਤ ਦੀ ਮੰਮੀ ਵੀ ਗੱਲ ਭੱਖਣ ਦੀ ਉਡੀਕ ਕਰਦੀ ਸੀ। ਉਸ ਨੇ ਕਿਹਾ, " ਮੁੰਡਾ ਕੁੜੀ ਵਿਆਹ ਕਰਾਉਣ ਨੂੰ ਤਿਆਰ ਹਨ। ਤਾਂ ਮੈਂ ਵੀ ਆਪਦੇ ਪੁੱਤਰ ਦਾ ਵਿਆਹ ਕਰਨ ਨੂੰ ਤਿਆਰ ਹਾਂ। ਸੁਖ ਤੇ ਸੀਤਲ ਦੇ ਮੂੰਹੋਂ ਵੀ ਕੱਢਾਉਣਾਂ ਸੀ। ਕੱਲ ਨੂੰ ਇਉਂ ਨਾਂ ਕਹਿੱਣ, " ਸਾਰੀ ਮਾਂ ਦੀ ਮਰਜ਼ੀ ਸੀ। " ਪੰਜਵੇਂ ਨੂੰ ਵਿਆਹ ਰੱਖ ਦੇਈਏ। ਸਬ ਦਾ ਮੂੰਹ ਮਿੱਠਾ ਕਰਾਉ। " ਵਿਆਹ ਰੱਖੇ ਦਾ ਨਾਂਮ ਸੁਣ ਕੇ, ਸਬ ਤੋਂ ਪਹਿਲਾਂ ਸਾਰਿਆ ਨੇ ਸੁਖ ਦੇ ਮੂੰਹ ਨੂੰ ਮਿੱਠਾ ਲਾਇਆ। ਸੀਤਲ ਦਾ ਮੂੰਹ ਮਿੱਠਾ ਵੀ ਕਰਾਇਆ। ਸੁਖ ਸਬ ਤੋਂ ਵੱਧ ਖੁਸ਼ ਸੀ। ਸੀਤਲ ਦੀ ਮੰਮੀ ਅੱਖਾਂ ਵਿੱਚ ਹੁੰਝੂ ਸਨ। ਉਸ ਦੇ ਚੇਹਰੇ ਤੋਂ ਲੱਗਦਾ ਸੀ। ਇਹ ਖੁਸ਼ੀ ਦੇ ਹੁੰਝੂ ਹਨ। ਸੀਤਲ ਦਾ ਡੈਡੀ ਬਹੁਤ ਖੁਸ਼ ਸੀ। ਘਰ ਵਿੱਚੋ ਸਾਰੇ ਹੀ ਖੁਸ਼ ਦਿਖਾਈ ਦੇ ਰਹੇ।
ਦੋਂਨਾਂ ਘਰਾਂ ਵਿੱਚ ਬਹੁਤ ਗਹਿਮਾਂ ਗਹਿਮੀ ਸੀ। ਸੁਖ ਨੇ ਸਬ ਨੂੰ ਕਹਿ ਦਿੱਤਾ, " ਮੇਰਾ ਵਿਆਹ ਸਾਦਾ ਹੋਵੇਗਾ। ਘਰ ਦੀ ਬੱਣੀ ਦਾਲ ਰੋਟੀ ਮਿਲੇਗੀ। ਅੰਨਦ ਕਾਰਜ ਸੀਤਲ ਦੇ ਘਰ ਵਿੱਚ ਹੀ ਹੋਣਗੇ। ਜਿਸ ਕਿਸੇ ਨੂੰ ਮਨਜ਼ੂਰ ਹੈ। ਉਹੀ ਵਿਆਹ ਵਿੱਚ ਆਇਉ। ਬਹੁਤ ਸਾਦਾ ਵਿਆਹ ਹੋਣਾਂ ਹੈ। ਇਸੇ ਲਈ ਸਬ ਮਿੱਠਾਈਆਂ ਘਰ ਹੀ ਬੱਣ ਰਹੀਆਂ ਹਨ। ਸਾਰਿਆਂ ਨੂੰ ਆਪਣੇ-ਆਪ ਪਾ ਕੇ ਖਾਂਣਾ ਪਵੇਗਾ। ਜਿਵੇ ਗੁਰਦੁਆਰੇ ਲੰਗਰ ਚਲਦਾ ਹੈ। ਉਵੇ ਹੀ ਸਾਦਾ ਭੋਜਨ ਹੋਵੇਗਾ। " ਕਈ ਰਿਸ਼ਤੇਦਾਰ ਰੁਸ ਗਏ। ਸੁਖ ਦੇ ਨਾਨਕੇ ਰੁਸ ਗਏ। ਮਾਮੇ ਨੇ ਕਿਹਾ, " ਸਾਡਾ ਨੱਕ ਵੱਡਿਆ ਜਾਵੇਗਾ। ਜੇ ਤੁਸੀਂ ਵਿਆਹ ਪੈਲਸ ਵਿੱਚ ਨਹੀਂ ਕਰਦੇ। ਅਸੀ ਪਹਿਲੇ ਵਿਆਹ ਦੀ ਨਾਨਕ ਸ਼ੱਕ ਆਉਣਾ ਹੈ। ਨਾਨਕਿਆ ਦਾ ਅੱਧਾਂ ਪਿੰਡ ਵਿਆਹ ਵਿੱਚ ਲਿਉਂਣਾ ਹੈ। ਕੀ ਤੁਹਾਡੇ ਜਾਂ ਕੁੜੀ ਵਾਲਿਆਂ ਦੇ ਘਰ, ਕਿਸੇ ਚੀਜ਼ ਦੀ ਕਮੀ ਹੈ? ਜੇ ਤੁਸੀਂ ਖ਼ਰਚਾ ਨਹੀਂ ਕਰ ਸਕਦੇ। ਸਾਰਾ ਖ਼ਰਚਾ ਮੈਂ ਕਰਾਂਗਾ। " ਮਾਮੀ ਨੇ ਕਿਹਾ, " ਸਟੇਜ਼ ਉਤੇ ਨੱਚਣ ਵਾਲੀਆਂ ਬਗੈਰ ਵੀ ਕੋਈ ਵਿਆਹ ਹੁੰਦਾ ਹੈ। ਸਾਡੀ ਨੱਕ ਵੱਡੀ ਜਾਵੇਗੀ। ਅਸੀਂ ਤਾਂ ਪਿੰਡ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਹਾਂ। ਬੰਨੇ ਨਾਲ ਬੰਨਾ ਲੱਗਦਾ ਹੈ। ਮੁਲਾਂਪੁਰ ਤੇ ਭਨੋਹੜ੍ਹ ਵਿੱਚ ਕਿੰਨਾਂ ਕੁ ਫ਼ਰਕ ਹੈ। ਲੋਕ ਮੂੰਹ ਵਿੱਵ ਉਂਗਲਾਂ ਦੇਣਗੇ। ਮੇਰਾ ਤਾ ਜੀਅ ਕਰਦਾ। ਵਿਆਹ ਛੱਡ ਕੇ, ਕਿਸੇ ਪਾਸੇ ਤੀਰਥ ਨਹਾਉਣ ਚਲੀ ਜਾਵਾਂ। " ਸੁਖ ਦੀ ਭੂਆ ਬਹੁਤ ਖੁਸ਼ ਸੀ। ਉਹ ਤਾਂ ਆਪ ਚਹੁੰਦੀ ਸੀ। ਵਿਆਹ ਘਰ ਵਿੱਚ ਹੀ ਹੋਵੇ। ਉਹ ਧਰਮਿਕ ਖਿਆਲਾ ਦੀ ਸੀ। ਸੁਖ ਨੇ ਸਬ ਨੂੰ ਕਹਿ ਦਿੱਤਾ, " ਮੇਰੇ ਵਿਆਹ ਵਿੱਚ ਤਮਾਸ਼ਾ ਨਹੀਂ ਕਰਨਾਂ। ਵਿਆਹ ਮੇਰਾ ਹੈ। ਮੈਂ ਜਰੂਰ ਹਾਜ਼ਰ ਚਾਹੀਦਾ ਹਾਂ। ਬਾਕੀ ਕਿਸੇ ਦੀ ਜਰੂਰਤ ਨਹੀ ਹੈ। ਬੰਦੇ ਵੀ 11 ਤੋਂ ਵੱਧ ਨਹੀ ਚਾਹੀਦੇ। ਆਪਣੇ ਆਪ ਹੀ ਛਾਟੀ ਕਰ ਲੋ। ਹੋਰ ਰੁਸ ਜਾਵੋ, ਜਿਸ ਨੇ ਰੁਸਣਾਂ ਹੈ। ਲਾੜਾ ਕੱਲਾ ਹੀ ਸ਼ੇਰ ਹੈ।"
ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਸਾਰੇ ਰਿਸ਼ਤੇਦਾਰ ਸ਼ਾਮਲ ਹੋ ਗਏ ਸਨ। ਜੋ ਰੁਸਣ ਦਾ ਨਾਟਕ ਕਰਦੇ ਸਨ। ਸਬ ਸਾਬਣ ਦੀ ਝੱਗ ਵਾਂਗ ਬੈਠ ਗਏ ਸਨ। ਸਾਰੇ ਵਿਆਹ ਦੇਖਣ ਆਏ ਸਨ। ਰਾਤ ਨੂੰ ਸੁਖ ਨੂੰ ਬਟਨਾਂ ਲਗਾ ਦਿੱਤਾ ਸੀ। ਉਸ ਤੋਂ ਪਹਿਲਾਂ, ਇਹ ਸਾਰੇ ਸੀਤਲ ਦੇ ਘਰੋਂ ਆਏ ਸੀ। ਸੀਤਲ ਦੇ ਵੀ ਵੱਟਨਾਂ ਲੱਗਣਾਂ ਸੀ। ਜੀਤ ਤੇ ਮੰਮੀ ਦੇ ਨਾਲ ਸੁਖ ਤੇ ਹੋਰ ਵੀ ਰਿਸ਼ਤੇਦਾਰ ਨਾਲ ਹੀ ਗਏ ਸਨ। ਵਿਆਹ ਦੀ ਸਾਰੀ ਸਾਦਗੀ ਵਿੱਚ ਬਹੁਤ ਸ਼ਾਂਤੀ ਵੀ ਸੀ। ਸਵੇਰੇ ਉਠ ਕੇ ਸੁਖ ਤੱੜਕੇ ਹੀ ਤਿਆਰ ਹੋ ਕੇ ਬੈਠ ਗਿਆ ਸੀ। ਸੁਖ ਦੀਆਂ ਮਾਮੀਆਂ, ਮਾਸੀਆਂ, ਭੂਆ ਤੇ ਜੀਤ ਸੇਹਰਾ ਲਗਉਣ ਲਈ ਸੁਖ ਦੇ ਦੁਆਲੇ ਹੋਈਆ ਸਨ। ਸੁਖ ਕਹਿ ਰਿਹਾ ਸੀ, " ਮੈਂ ਸੇਹਰਾ ਨਹੀਂ ਲਗਾਉਣਾ। ਐਸਾ ਡਰਾਮਾਂ ਮੈਥੋਂ ਨਹੀਂ ਹੋਣਾਂ। " ਜੀਤ ਨੇ ਕਿਹਾ, " ਹੁਣ ਤੱਕ ਆਪਦੀਆਂ ਹੀ ਮਨਉਂਦਾ ਆ ਰਿਹਾ ਹੈ। ਅਸੀਂ ਸੇਹਰਾ ਜਰੂਰ ਬੰਨਣਾਂ ਹੈ। " ਦੋਨਾਂ ਮਾਸੀਆ ਨੇ ਵੀ ਕਿਹਾ, " ਸੇਹਰੇ ਨਾਲ ਹੀ ਤਾਂ ਲਾੜੇ ਦੀ ਪਹਿਚਾਣ ਹੋਣੀ ਹੈ। ਇਹ ਤਾਂ ਬੰਨਣਾਂ ਪੈਣਾਂ ਹੀ ਹੈ। " ਬਹੁਤੀਆਂ ਜਾਂਣੀਆਂ ਦੇਖ ਕੇ, ਸੁਖ ਨੇ ਹਾਰ ਮੰਨ ਲਈ ਸੀ। ਸੁਖ ਦੇ ਜੀਤ ਤੇ ਭੂਆ ਦੀਆਂ ਕੁੜੀਆ ਨੇ ਮਿਲ ਕੇ ਸੇਹਰਾ ਬੰਨ ਦਿੱਤਾ ਸੀ। ਗੋਰੇ ਰੰਗ ਉਤੇ ਸੁਖ ਦੇ ਸੇਹਰਾ ਬਹੁਤ ਸੱਜਦਾ ਸੀ। ਔਰਤਾਂ ਮਰਦਾ ਸਣੇ 40 ਦੀ ਗਿੱਟਤੀ ਹੋ ਗਈ ਸੀ। 10 ਵੱਜਦੇ ਨੂੰ ਬਰਾਤ ਸੀਤਲ ਦੇ ਘਰ ਪਹੁੰਚ ਗਈ ਸੀ। ਘਰ ਹੀ ਚਾਹ-ਪਾਣੀ ਪੀਣ ਦਾ ਪ੍ਰਬੰਦ ਸੀ। ਮਿੱਠਾਈਆਂ ਪਕੌੜਿਆ ਸਬ ਕਾਸੇ ਦਾ ਪ੍ਰਬੰਦ ਸੀ। ਜਦੋਂ ਅੰਨਦ ਕਾਰਜ਼ ਵੀ ਘਰ ਹੋ ਗਏ। ਲੋਕਾਂ ਦੇ ਹੱਥਾਂ ਦੇ ਤੋਤੋ ਉਡ ਗਏ ਸਨ। ਅੱਜ ਕੱਲ ਤਾ ਕੋਈ ਮਜ਼ਦੂਰ ਘਰ ਵਿਆਹ ਨਹੀਂ ਕਰਦਾ। ਇਹ ਸੁਖ ਟਰੱਕਾਂ ਦੀ ਟਰਾਸਪੋਰਟ ਵਾਲਾ ਸੀ। ਤੇ ਸੀਤਲ ਦਾ ਡੈਡੀ ਜੱਜ ਸੀ। ਦੋਂਨਾਂ ਘਰਾਂ ਵਿੱਚ ਬੇਅੰਤ ਪੈਸਾ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਲੋਕੀ ਗੱਲਾਂ ਕਰਦੇ ਸਨ। ਲੱਗਦਾ ਪਾਸਾ ਪਲਟ ਰਿਹਾ ਹੈ। ਗਰੀਬ ਵੀ ਉਸੇ ਤਰਾ ਹੀ ਕਰਨ ਲੱਗ ਜਾਂਣਗੇ। ਲੋਕਾਂ ਦੀ ਜਾਨ ਬਚ ਜਾਵੇਗੀ। ਲੋਕ ਅੱਡੀਆਂ ਚੱਕ ਕੇ ਫਾਹਾ ਲੈਣੋਂ ਹੱਟ ਜਾਂਣਗੇ। ਜੋ ਰੀਸੋਂ ਰੀਲ ਪੈਲਸ ਵਿੱਚ ਵਿਆਹ ਕਰਕੇ, ਕਰਜ਼ੇ ਥੱਲੇ ਆਉਂਦੇ ਹਨ।
ਸੁਖ ਵੱਲ ਦੇ ਰਿਸ਼ਤੇਦਾਰ ਪੂਰੇ ਖੁਸ਼ ਸਨ। ਸੀਤਲ ਦੀ ਡੋਲੀ ਤੋਰਨ ਦਾ ਸਮਾਂ ਹੋ ਗਿਆ ਸੀ। ਉਦਾਸ ਮੌਹਲ ਹੋ ਗਿਆ ਦੀ। ਸੀਤਲ ਦੇ ਮੰਮੀ-ਡੈਡੀ ਦੇ ਹੱਸਦੇ ਚੇਹਰੇ ਤਣੇ ਹੋਏ ਲੱਗਣ ਲੱਗੇ ਸਨ। ਉਹ ਅੱਖਾਂ ਵਿੱਚੋਂ ਹੁੰਝੂ ਸਿਟ ਰਹੇ ਸਨ। ਧੀ ਦੇ ਪਿਆਰ ਦਾ ਵਿਛੜਨ ਦਾ ਅਹਿਸਾਸ ਹੋ ਰਿਹਾ ਸੀ। ਆਪਦੀ ਪਿਆਰੀ ਜਾਨ ਨਾਲ ਵਿਛੜਨ ਬਹੁਤ ਔਖਾਂ ਹੁੰਦਾ ਹੈ। ਡੈਡੀ ਕੰਧ ਨੂੰ ਹੱਥ ਫੜ ਕੇ ਖੜ੍ਹਾ ਸੀ। ਜਿਵੇਂ ਉਸ ਦਾ ਡਾਸਣਾਂ ਨਿੱਕਲ ਗਿਆ ਹੋਵੇ। ਸੀਤਲ ਤੋਂ ਛੋਟਾ ਭਰਾ ਗਲ਼ੇ ਨਾਲ ਲੱਗ ਕੇ, ਰੋ ਰਿਹਾ ਸੀ। ਸੀਤਲ ਬੱਚਿਆਂ ਵਾਂਗ ਰੋਣ ਲੱਗ ਗਈ ਸੀ। ਉਸ ਦੇ ਨਾਲ ਹੋਰ ਬਹੁਤ ਔਰਤਾਂ ਨੂੰ ਰੋਣਾਂ ਆ ਗਿਆ। ਜੀਤ ਦੀ ਮੰਮੀ ਨੇ ਕਿਹਾ, " ਤੋਰੋ ਸਾਨੂੰ, ਅਸੀਂ ਵੀ ਜਾ ਕੇ ਸ਼ਗਨ ਕਰਨੇ ਹਨ। ਇਥੇ ਹੀ ਕਵੇਲਾ ਨਾਂ ਕਰੋ। ਰੋਣਾ ਕਾਹਤੋਂ ਹੈ। ਇਹ ਕਿਹੜਾ ਦੂਰ ਚੱਲੀ ਹੈ? " ਸੀਤਲ ਮਾਮੀਆਂ, ਮਾਸੀਆਂ, ਭੂਆ ਘੁੱਟ ਕੇ ਮਿਲ ਰਹੀਆਂ ਸਨ। ਮਿਲਣ ਤੋਂ ਵੱਧ ਸੀਤਲ ਨੂੰ ਹੋਰ ਰੋਆ ਰਹੀਆਂ ਸਨ। ਸੁਖ ਵੀ ਉਦਾਸ ਜਿਹਾ ਹੋ ਗਿਆ ਸੀ। ਸੀਤਲ ਨੂੰ ਫੁੱਲਾਂ ਨਾਲ ਸਜੀ ਕਾਰ ਵਿੱਚ ਬੈਠਾ ਦਿੱਤਾ ਸੀ। ਕਾਰ ਦੀ ਪਿਛਲੀ ਸੀਟ ਪੂਰੀ ਸੁਖ ਤੇ ਸੀਤਲ ਦੀ ਜੋੜੀ ਨਾਲ ਗੁਲਦਸਤੇ ਵਾਂਗ ਬੱਣ ਗਈ ਸੀ। ਸੱਚੀ ਲੱਗਦਾ ਸੀ। ਗੁਲਦਸਤੇ ਵਿੱਚ ਪਿਆਰ ਦਾ ਫੁੱਲ ਖਿੜਿਆ ਹੈ। ਡੋਲੀ ਤੁਰਦੇ ਹੀ ਸੁਖ ਦੇ ਡੈਡੀ ਨੇ, ਪੈਸਿਆਂ ਨੂੰ ਕਾਰ ਉਤੋਂ ਸਿੱਟ ਕੇ, ਖੁਸ਼ੀ ਜਾਹਰ ਕੀਤੀ। ਸਬ ਇਹੀ ਕਹਿ ਰਹੇ ਸਨ, " ਬਸ ਕਰ। " ਬੱਚੇ ਵੱਡੇ ਪੈਸੇ ਚੂਗਣ ਲੱਗੇ ਹੋਏ ਸਨ। ਸੁਖ ਵੱਲ ਦੇ ਰਿਸ਼ਤੇਦਾਰ ਜੀਤ ਤੇ ਮੰਮੀ, ਡੋਲੀ ਤੋਂ ਪਹਿਲਾਂ ਹੀ ਘਰ ਪਹੁੰਚ ਗਏ ਸਨ। ਅੱਜ ਸੁਖ ਦੇ ਘਰ ਵਿੱਚ ਐਸੀ ਖੁਸ਼ੀ ਸੁਖ ਦੇ ਜਨਮ ਤੋਂ ਬਾਅਦ ਆਈ ਸੀ।
ਸੀਤਲ ਗੁਲਾਬੀ ਸੂਟ ਵਿੱਚ ਖਿੜਿਆ ਗੁਲਾਬ ਲੱਗ ਰਹੀ ਸੀ। ਜਦੋ ਉਸ ਨੂੰ ਡੋਲੀ ਵਿੱਚੋਂ ਉਤਾਰਿਆ ਗਿਆ। ਉਸ ਦੇ ਚੱਲਣ ਨਾਲ. ਉਸ ਦੇ ਗਹਿੱਣੇ ਵੀ ਨਾਲ ਹੀ ਛੱਣਕ ਰਹੇ ਸਨ। ਸੁਖ ਗੁਲਾਬੀ ਪੱਗ ਬੰਨੀ ਅਜੀਬ ਜਿਹੀ ਖੁਸ਼ੀ ਵਿੱਚ ਘਰ ਦਾ ਦਰ ਲੰਘਣ ਲੱਗਾ ਤਾਂ, ਜੀਤ ਦੇ ਨਾਲ ਹੋਰ ਕੁੜੀਆਂ ਨੇ ਰਸਤਾ ਰੋਕ ਲਿਆ। ਜੀਤ ਨੇ ਕਿਹਾ, " ਵਿਰੇ ਨਵੀਂ ਬਹੂ ਘਰ ਲੈ ਕੇ ਆਇਆ ਹੈ। ਪਹਿਲਾਂ ਸਾਡੇ ਸਬ ਦੇ ਪੈਰੀਂ ਹੱਥ ਲਾ। ਫਿਰ ਵੱਹੁਟੀ ਦਾ ਟੈਕਸ ਭਰ, ਫਿਰ ਅੰਦਰ ਜਾਂਣ ਦੇਣਾਂ ਹੈ। " ਸੁਖ ਨੇ ਪੱਲੇ ਦੇ ਸਾਰੇ ਪੈਸੇ ਜੀਤ ਨੂੰ ਫੜਾਉਂਦੇ ਕਿਹਾ, " ਮੈਂ ਭਾਰ ਪਹਿਲਾਂ ਹੀ ਕਿਸੇ ਨੂੰ ਫੜਾਉਣ ਨੂੰ ਫਿਰਦਾ ਸੀ। ਸਾਰੇ ਤੂੰਹੀਂ ਰੱਖ ਲੈ। ਕੀ ਹੁਣ ਤੂੰ ਖੁਸ਼ ਹੈ? " ਵਿਹੜੇ ਵਿੱਚ ਮੰਗਤੀਆਂ, ਬਾਜੀ ਗਰਨੀਆਂ ਆਪਣੇ ਸੋਹਲੇ ਗਾਈ ਜਾ ਰਹੀਆਂ ਸਨ। ਕੁੜੀਆ ਨੇ ਗੀਤ ਗਾਉਣਾਂ ਸ਼ੁਰੂ ਕਰ ਦਿੱਤਾ ਸੀ, " ਪਾਣੀ ਬਾਰ ਬੰਨੇ ਦੀਏ ਮਾਏ ਬੰਨਾਂ-ਬੰਨੋਂ ਬਾਹਰ ਖੜ੍ਹੇ। ਸੁਖਾਂ ਸੁਖਦੀ ਨੂੰ ਆ ਦਿਨ ਆਏ। ਬੰਨਾਂ-ਬੰਨੋਂ ਬਾਹਰ ਖੜ੍ਹੇ। " ਜੀਤ ਦੀ ਮੰਮੀ ਜਿਉਂ ਹੀ ਪਾਣੀ ਬਾਰ ਕੇ ਹੱਟੀ, ਸੀਤਲ ਨੂੰ ਮਾਮੀਆਂ ਨੇ ਪੱਟੜੇ ਤੋਂ ਥੱਲੇ ਲਾ ਲਿਆ ਸੀ। ਸੁਖ ਪੱਟੜੇ ਤੇ ਖੜ੍ਹਾ ਆਪਣੀ ਮਾਂ ਨੂੰ ਹੋਰ ਪਾਣੀ ਪੀਣ ਨੂੰ ਕਹੀ ਜਾ ਰਿਹਾ ਸੀ , " ਮੰਮੀ ਅੱਜ ਹੀ ਮੌਕਾ ਹੈ। ਕੱਲੇ-ਕੱਲੇ ਨੂੰਹੁ ਪੁੱਤ ਦੇ ਉਤੋਂ ਦੀ, ਪਾਣੀ ਵਾਰ ਕੇ ਪੀਣ ਦਾ। ਮੁੜ ਕੇ ਇਹ ਮੌਕਾ ਨਹੀਂ ਲੱਭਣਾਂ। " ਮੰਮੀ ਦੀ ਪਾਣੀ ਪੀ ਕੇ ਬਸ ਹੋ ਗਈ। ਭੂਆਂ ਮਾਸੀਆਂ ਨੇ ਸੁਖ ਨੂੰ ਕਿਹਾ, " ਵੇ ਹੁਣ ਵੱਹੁਟੀ ਆ ਗਈ। ਕੀ ਮਾਂ ਦੀ ਪਾਣੀ ਪਲਾ ਕੇ ਹੀ ਸੇਵਾ ਕਰਨੀ ਹੈ? ਉਸ ਨੂੰ ਪਾਣੀ ਪੀਣ ਤੋਂ ਹੱਟਾ ਦੇ। " ਸੁਖ ਨੇ ਗੜਵੀ ਮੰਮੀ ਦੇ ਮੂੰਹ ਕੋਲੋ ਫੜ ਕੇ, ਪਰੇ ਕਰ ਦਿੱਤੀ, ਉਸ ਨੇ ਕਿਹਾ, " ਬੱਸ ਕਰ ਮਾਂ, ਸੱਚੀ ਗੜਵੀ ਖਾਲੀ ਹੋ ਗਈ। " ਸੀਤਲ ਨੂੰ ਮੂੰਹ ਦਿਖਾਈ ਦਾ ਸ਼ਗਨ ਦੇਣ ਲਈ ਸੋਫ਼ੇ ਉਤੇ ਬੈਠਾ ਦਿੱਤਾ। ਕੋਲ ਹੀ ਸੁਖ ਬੈਠ ਗਿਆ। ਸੁਖ ਨੂੰ ਔਰਤਾਂ ਨੇ ਕਿਹਾ, " ਇਥੇ ਤੇਰਾ ਕੋਈ ਕੰਮ ਨਹੀਂ ਹੈ। ਤੂੰ ਜਾ ਕੇ ਬੰਦਿਆਂ ਵਿੱਚ ਬੈਠ, ਇਸ ਨੂੰ ਸਾਡੇ ਕੋਲ ਇੱਕਲੀ ਨੂੰ ਛੱਡ ਦੇ।  ਅਜੇ ਤੇਰਾ ਇਸ ਕੋਲ ਕੋਈ ਕੰਮ ਨਹੀਂ ਹੈ। ਸਾਨੂੰ ਬਹੂ ਦੀ ਮੂੰਹ ਦਿਖਾਈ ਕਰ ਲੈਣ ਦੇ।  ਅਸੀਂ ਸਗਨ ਕਰਨੇ ਹਨ। "
 
ਭਾਗ 5 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਔਰਤਾਂ ਸੀਤਲ ਦੇ ਮੂੱਖੜੇ ਦੀ ਸਿਫ਼ਤ ਕਰ ਰਹੀਆਂ ਸਨ। ਗੁਲਾਬੀ ਰੰਗ ਦੇ ਸੂਟ ਵਿੱਚ, ਉਸ ਦਾ ਰੰਗ ਨਾਲ ਹੀ ਰੱਲਿਆ ਪਿਆ ਦੀ। ਉਹ ਸਬ ਤੋਂ ਸ਼ਰਮਾ ਰਹੀ ਸੀ। ਕਿਤੇ ਕਿਤੇ ਕਿਸੇ ਵੱਲ ਅੱਖਾਂ ਚੱਕ ਦੇਖਦੀ ਸੀ। ਮਾਸੀ ਨੇ ਕਿਹਾ, " ਵੱਹੁਟੀ ਤਾਂ ਬਹੁਤ ਚੁਸਤ ਹੈ। ਕਿਵੇਂ ਮੁਤਰ-ਮੁਤਰ ਦੇਖਦੀ ਹੈ। " ਸ਼ਿਦਰ ਮਾਮੀ ਨੇ ਕਿਹਾ, " ਇਹ ਤੇਰੇ ਕੋਲੋ ਕਿਉਂ ਸੰਗੂਗੀ। ਤੁੰ ਕਿਹੜਾ ਜੇਠ ਲੱਗਦਾਂ ਹੈ? ਜੇ ਦੇਖੂਗੀ, ਤਾਂਹੀ ਜੱਕ ਖੋਲੇਗੀ। ਜੇ ਮਨ ਮਰਜ਼ੀ ਕਰਨ ਲੱਗ ਗਈ। ਫਿਰ ਤੂੰਹੀ ਕਹਿੱਣਾਂ, ਵੱਹੁਟੀ ਵਿੱਚ ਆਕੜ ਕਿੰਨੀ ਹੈ? " ਚੰਗਾ ਹੀ ਹੈ ਬਹੂ ਰੁਲਾਉਟੀ ਹੈ। " ਸੁਖ ਦੀ ਮੰਮੀ ਨੇ ਸਾਰਿਆਂ ਨੂੰ ਰੋਟੀ ਖਾਣ ਲਈ ਕਿਹਾ। ਰੋਟੀ ਦਾ ਨਾਂ ਸੁਣਦੇ ਹੀ ਸਾਰੀਆਂ ਔਰਤਾਂ ਰੋਟੀ ਵੱਲ ਹੋ ਗਈਆਂ। ਜੀਤ ਸੀਤਲ ਲਈ ਰੋਟੀ ਪਾ ਕੇ ਲੈ ਆਈ। ੳਿਹ ਦੋਂਨੇ ਸਹੇਲੀਆਂ ਤੋਂ ਬੱਣੀਆਂ ਨੱਣਦ, ਭਰਜਾਈ ਰੋਟੀ ਖਾਂਣ ਲੱਗ ਗਈਆਂ। ਸੁਖ ਵੀ ਰੋਟੀ ਪਾ ਕੇ ਸੀਤਲ ਕੋਲ ਲੈ ਆਇਆ ਸੀ। ਸੁਖ ਦੀ ਤਾਂ ਰੋਟੀ ਵੱਲ ਸੁਰਤ ਹੀ ਨਹੀਂ ਸੀ। ਉਹ ਸੀਤਲ ਨੂੰ ਹੀ ਦੇਖੀ ਜਾਂਦਾ ਸੀ। ਦੋਂਨਾਂ ਵਿਚੋਂ ਕਿਸੇ ਨੂੰ ਰੋਟੀ ਦੀ ਭੁੱਖ ਨਹੀਂ ਸੀ। ਰੋਟੀ ਖਾਂਣ ਪਿਛੋਂ, ਸਬ ਨੇ ਆਪੋ ਆਪਣੇ ਮੰਜੇ ਮੱਲ ਲਏ ਸਨ। ਸੀਤਲ ਦੀਆਂ ਅੱਖਾਂ ਵਿੱਚ ਨੀਂਦ ਰੜਕਣ ਲੱਗ ਗਈ। ਉਹ ਅਬਾਸੀਆਂ ਲੈਣ ਲੱਗ ਗਈ। ਸੁਖ ਨੇ ਸੀਤਲ ਨੂੰ ਕਿਹਾ, " ਅੱਜ ਵੀ ਨੀਂਦ ਦਾ ਬਹਾਨਾਂ ਲੱਗਦਾ ਜਾਂਦਾ ਹੈ। ਅੱਜ ਤਾਂ ਮੈਂ ਸਾਰੀ ਰਾਤ ਨਹੀਂ ਸੌਉਣਾ। ਚੰਦ ਕੰਮਰੇ ਵਿੱਚ ਚੜ੍ਹਿਆ ਹੈ। ਰੱਜ ਕੇ, ਦਰਸ਼ਨ ਕਰਨੇ ਹਨ। " ਸੀਤਲ ਨੇ ਕਿਹਾ , " ਅੱਜ ਤਾਂ ਹੱਦੋਂ ਵੱਧ ਨੀਂਦ ਆਉਂਦੀਂ ਹੈ। ਮੈਂ ਐਧਰ ਨੂੰ ਮੂੰਹ ਕਰਕੇ, ਸੌਂਦੀ ਹਾਂ। ਤੂੰ ਚੰਦ ਦੇਖੀ ਚੱਲ। ਰੱਜ-ਰੱਜ ਦਰਸ਼ਨ ਕਰੀ ਚਲ। " ਸੁਖ ਨੇ ਉਸ ਦੇ ਸਿਰ ਉਤੋਂ ਚੂੰਨੀ ਉਤਾਰ ਦਿੱਤੀ ਸੀ। ਸੀਤਲ ਐਨੀ ਗਰਮੀ ਵਿੱਚ ਵੀ ਕੂੰਗੜਦੀ ਜਾਂਦੀ ਸੀ। ਸੀਤਲ ਦੀਆਂ ਝਾਂਜ਼ਰਾਂ ਤੇ ਵੰਗਾਂ ਦੀ ਛਣ-ਛਣ ਨਾਲ ਸੁਖ ਦੀ ਅੱਖ ਖੁਲ ਰਹੀ ਸੀ। ਉਸ ਦੇ ਕੰਨਾਂ ਨੂੰ ਇਸ ਮਿੰਨੇ-ਮਿੰਨੇ ਸਗੀਤ ਛੋਰ ਨੱਸ਼ਇਆ ਰਿਹਾ ਸੀ। ਉਸ ਦੇ ਮਹਿੰਦੀ ਨਾਲ ਰੰਗੇ ਹੱਥ ਪੇਰ ਮਹਿਕ ਰਹੇ ਸਨ। ਉਸ ਦੀ ਖੱਬੀ ਬਾਂਹ ਉਤੇ ਸੁਖਜੀਵਨ ਲਿਖਿਆ ਹੋਇਆ ਸੀ। ਉਸ ਦੀ ਸੱਜੀ ਬਾਂਹ ਉਤੇ ਸੀਤਲ ਲਿਖਾਇਆ ਹੋਇਆ ਸੀ। ਸੁਖ ਸੀਤਲ ਦੀ ਹਰ ਚੀਜ਼ ਦੀ ਸਿਫ਼ਤ ਕਰ ਰਿਹਾ ਸੀ। ਗਹਿੱਣਿਆਂ ਨਾਲ ਲੱਦੀ, ਸੂਟ ਦੇ ਭਾਰ ਨਾਲ ਹੀ ਲੱਦੀ ਸੀਤਲ ਬਹੁਤ ਖੂਬਸੂਰਤ ਲੱਗਦੀ ਸੀ। ਉਸ ਵੱਲ ਇੱਕ ਟੱਕ ਉਸ ਵੱਲ ਦੇਖੀ ਜਾਂਦਾ ਸੀ। ਉਸ ਨੂੰ ਲੱਗਣ ਲੱਗਾ, ਸੀਤਲ ਕੋਈ ਸ਼ਮਾਨੀ ਪਰੀ ਹੈ। ਸੀਤਲ ਇਕ ਕਾਵਿਤਾ ਹੈ। ਸੁਖ ਨੂੰ ਹੋਸ਼ ਨਹੀਂ ਰਿਹਾ। ਕਦੋਂ ਉਸ ਨੇ ਸੀਤਲ ਨੂੰ ਕਲਾਵੇ ਵਿੱਚ ਲੈ ਲਿਆ। ਸੀਤਲ ਨੂੰ ਸੁਖ ਦੇ ਗੁਦਗਦੇ ਹੱਥਾਂ ਦੀ ਛੂਹ ਚੰਗੀ ਲੱਗ ਰਹੀ ਸੀ। ਉਸ ਦੀ ਛੂ੍ਹ ਨਾਲ ਉਸ ਨੂੰ ਨਸ਼ਾ ਚੜ੍ਹ ਰਿਹ ਸੀ। ਸੀਤਲ ਸੁਖ ਦੀਆਂ ਬਾਵਾਂ ਵਿੱਚ ਬੇਹੋਸ਼ ਹੁੰਦੀ ਜਾ ਰਹੀ ਸੀ। ਸੁਖ ਦੇ ਸੀਤਲ ਦੇ ਚੇਹਰੇ ਦੁਆਲੇ ਫਿਰ ਰਹੇ ਸਨ। ਸੀਤਲ ਦੇ ਚੇਹਰੇ ਉਤੇ ਆਈਆਂ ਵਾਲਾਂ ਦੀਆਂ ਲਟਾ ਨੂੰ ਸੁਖ ਨੇ ਹੱਥ ਨਾਲ ਪਰੇ ਕੀਤਾ। ਮੱਥੇ ਨੂੰ ਚੂੰਮ ਕੇ, ਦੋਂਨੇਂ ਅੱਖਾਂ ਨੂੰ ਚੂੰਮ ਲਿਆ। ਦੋਂਨੇ ਗੱਲਾਂ ਉਤੇ ਕਿਸ ਕਰਕੇ, ਫਿਰ ਆਪਣੇ ਪਿਆਸੇ ਬੁੱਲ, ਸੀਤਲ ਦੇ ਬੁੱਲਾ ਨਾਲ ਜੋੜ ਦਿੱਤੇ। ਸੀਤਲ ਇੱਕ ਦਮ ਛੁੱਟਣ ਲਈ ਮੱਚਲਾਈ। ਪਰ ਸੁਖ ਦੀਆਂ ਤਾਕਤਵਰ ਬਾਂਹਾਂ ਨੇ ਉਸ ਨੂੰ ਜਕੜ ਲਿਆ। ਸੀਤਲ ਨੇ ਗੁੱਸਾ ਵੀ ਦਿਖਾਇਆ। ਰਾਤ ਨੂੰ ਗੁੱਸਾ ਕਿਹੜਾ ਦੇਖਦਾ ਹੈ? ਸੁਖ ਨੇ ਸੀਤਲ ਦੇ ਕੰਮ ਵਿੱਚ ਕਿਹਾ, " ਊੂਠ ਅੱੜਦਾ ਹੀ ਲੱਦੇ ਜਾਂਦੇ ਹਨ। ਇਹ ਪੰਜਾ ਬੱਬਰ ਸ਼ੇਰ ਦਾ ਹੈ।" ਸੀਤਲ ਵੀ ਥੱਕ ਕੇ, ਚੂਰ ਹੋ ਗਈ ਸੀ। ਸੁਖ ਨੇ ਆਪ ਤਾ ਕੀ ਸਾਰੀ ਰਾਤ ਸੌਉਣਾ ਸੀ। ਸੀਤਲ ਦੀ ਵੀ ਅੱਖ ਨਹੀਂ ਲੱਗਣ ਦਿੱਤੀ। ਸਾਰੀ ਰਾਤ ਜਾਗੋ-ਮਿੱਟੀ ਦੀ ਖੇਡ ਚੱਲਦੀ ਰਹੀ। ਪਤਾ ਨਹੀਂ ਦੋਂਨਾਂ ਦੀ ਕਦੋਂ ਅੱਖ ਲੱਗ ਗਈ। ਸੀਤਲ ਨੂੰ ਜਾਗ ਆਈ ਤਾਂ ਧੁਪਾਂ ਚੜ੍ਹੀਆਂ ਹੋਈਆਂ ਸੀ। ਵਿਹੜੇ ਵਿੱਚ ਖੂਬ ਰੌਣਕ ਲੱਗੀ ਹੋਈ ਸੀ।
ਸੀਤਲ ਦੀਆਂ ਮਾਮੀਆਂ, ਮਾਸੀਆਂ ਉਸ ਦੇ ਦੁਆਲੇ ਹੋ ਗਈਆਂ। ਉਸ ਦਾ ਸੂਟ ਫੜ ਕੇ ਦੇਖਣ ਲੱਗ ਗਈਆਂ। ਪਾਏ ਗਹਿੱਣੇ ਛੂਹ-ਛੂਹ ਕੇ ਦੇਖਣ ਲੱਗੀਆਂ। ਛੋਟੀ ਮਾਸੀ ਨੇ ਕਿਹਾ, " ਸੀਤਲ ਬਰੀ ਦੇ ਸੂਟ ਵਿੱਚ ਸੱਚੀ ਦੀ ਵੱਹੁਟੀ ਹੀ ਲੱਗਦੀ ਹੈ। ਛੱਮ-ਛੱਮ ਠੁਮਕ-ਠੁਮਕ ਤੁਰਦੀ ਸੋਹਣੀ ਲੱਗਦੀ ਹੈ। ਕੋਈ ਨਜ਼ਰ ਨਾਂ ਲਗਾ ਦਿਉ। ਇਸ ਉਤੇ ਇਕੋ ਰਾਤ ਵਿੱਚ ਕਿੰਨਾਂ ਰੂਪ ਚੜ੍ਹ ਗਿਆ। ਲੱਗਦਾ ਸੁਹਾਗ ਰਾਤ ਦਾ ਰੰਗ ਚੜ੍ਹ ਗਿਆ। ਬੈਠੀ ਸਾਡੇ ਵਿੱਚ ਹੈ। ਦੇਖੀ ਸੁਖਜੀਵਨ ਨੂੰ ਜਾਂਦੀ ਹੈ। ਤੂੰ ਉਸੇ ਕੋਲ ਹੀ ਰਹਿੱਣਾਂ ਹੈ। ਕੁੜੇ ਸਾਨੂੰ ਕੋਈ ਸੌਹੁਰਿਆਂ ਦੀ ਗੱਲ ਸੁਣਾਂ।" ਬਿੰਦਰ ਮਾਮੀ ਨੇ ਪੁੱਛਿਆ, " ਸੀਤਲ ਰਾਤ ਤਾ ਤੇਰੀ ਸੁਹਾਗ ਰਾਤ ਸੀ। ਕੀ ਹੋਇਆ ਸੁਹਾਗ ਰਾਤ ਨੂੰ ? " ਸੀਤਲ ਨੇ ਗੱਲ ਟਾਲਣ ਨੂੰ ਕਿਹਾ, " ਉਥੇ ਦੀਆਂ ਬੁੜੀਆਂ ਨੇ ਗਿੱਧੇ ਵਿੱਚ ਬਹੁਤ ਕਮਲ ਕੁੱਟਦੀਆ। ਅੱਜ ਕੱਲ ਦੇ ਜ਼ਮਾਨੇ ਵਿੱਚ ਵੀ ਬੁੜੀਆਂ ਐਸਾ ਕੁੱਝ ਕਰ ਸਕਦੀਆ। ਸਾਰੀਆ ਹੀ ਅੰਨਪੜ੍ਹਾਂ ਤੋਂ ਵੀ ਟੱਪੀਆਂ ਹੋਈਆਂ ਸਨ। ਬਹੁਤ ਗੰਦੇ ਤਮਾਸ਼ੇ ਕਰਦੀਆਂ ਸਨ। " ਸੀਤਲ ਦੀ ਵੱਡੀ ਮਾਸੀ ਬੋਲ ਪਈ, " ਰਕਾਨੇ ਅਸੀਂ ਬੁੜੀਆਂ ਤੋਂ ਕੀ ਲੈਣਾਂ? ਉਨਾਂ ਦਾ ਤਾਂ ਕੰਮ ਹੀ ਹੁੰਦਾ ਹੈ। ਮਸਾ ਤਾਂ ਵਿਆਹ ਆਉਂਦਾ ਹੈ। ਲੱਡੂ ਖਾਦੇ ਵੀ ਪਚਾਉਣੇ ਹੁੰਦੇ ਹਨ। ਐਦਾ ਟੱਚ-ਟੱਪ ਕੇ, ਖਾਦੇ-ਪੀਤੇ ਦਾ ਮੁੱਲ ਮੋੜ ਜਾਂਦੀਆਂ। ਵਿਆਹ ਵਾਲੇ ਘਰ ਦੇ ਲੋਕ, ਐਨੇ ਨਾਲ ਖੁਸ਼ ਹੋ ਜਾਂਦੇ ਹਨ। ਤੂੰ ਆਪਦੀ ਵਾਰਤਾ ਸੁਣਾਂ। ਪੁਰਾਉਣੇ ਨੇ ਤੈਨੂੰ ਹੱਥ ਲਾਇਆ। ਹੋਰ ਕੀ ਹੋਇਆ। " ਸੀਤਲ ਸਾਰਿਆਂ ਵੱਲ ਟੇਡੀਆਂ ਜਿਹੀਆਂ ਅੱਖਾਂ ਘੂਮਾਂ ਕੇ, ਉਠਣ ਲੱਗੀ। ਉਸ ਦੀਆਂ ਮਾਮੀਆਂ ਨੇ ਬਾਂਹ ਫੜ ਕੇ ਬੈਠਾ ਲਈ। ਸ਼ਿਦਰ ਮਾਮੀ ਨੇ ਕਿਹਾ, " ਇਹ ਉਧਰ ਨੂੰ ਬਿੰਦੇ-ਬਿੰਦੇ ਕੀ ਦੇਖਦੀ ਹੈ। ਸੁਖ ਤੈਨੂੰ ਛੱਡ ਕੇ ਨਹੀਂ ਜਾਣ ਲੱਗਾ। ਤੇਰੀ ਸੁਰਤ ਉਧਰ ਹੀ ਸੁਖ ਵੱਲ ਹੈ। ਉਸ ਨੂੰ ਵੀ ਇਧਰ ਹੀ ਬੁੱਲਾ ਲੈਂਦੇ ਹਾਂ। ਤੇਰੇ ਕੋਲੇ ਆ ਕੇ, ਬੈਠ ਜਾਵੇਗਾ। ਕੀ ਪਤਾ ਉਹੀ ਦੱਸ ਦੇਵੇ? ਸੁਹਾਗ ਰਾਤ ਕਿਵੇ ਹੋਈ? " ਸੀਤਲ ਨੂੰ ਪਤਾ ਸੀ। ਇੰਨਾਂ ਤੋਂ ਖਿਹੜਾ ਕਿਵੇ ਛੁੱਡਾਉਣਾਂ। ਉਸ ਨੇ ਕਿਹਾ, " ਹਨੀਮੂਨ ਤਾਂ ਚੰਡੀਗੜ੍ਹ ਜਾ ਕੇ ਮਨਾਉਣਾਂ ਹੈ। ਸੁਹਾਗ ਰਾਤ ਦਾ ਤਾ ਪਤਾ ਹੀ ਹੈ। ਕਿਹੜਾ ਰਾਤ ਨੂੰ ਕੁੱਝ ਦਿਸਦਾ ਹੈ? ਜਦੋਂ ਕੁੱਝ ਦੇਖਿਆ ਨਹੀਂ ਕੀ ਦੱਸਾਂ। ਰਾਤ ਨੂੰ ਤਾਂ ਨੀਂਦ ਆਉਂਦੀ ਹੁੰਦੀ ਹੈ। ਸੁਹਾਗਰਾਤ ਐਨੀ ਹੀ ਹੈ। " ਭੂਆ ਨੇ ਕਿਹਾ, " ਹਾਏ ਨੀ, ਕੁਲਜੁਗ, ਉਹਦੇ ਘਰ ਦੀਵਾ ਬੱਤੀ ਨਹੀਂ ਸੀ। ਸਾ ਨੂੰ ਤਾਂ ਦੱਸ ਦਿੰਦਾ। ਅਸੀਂ ਟੰਗ ਆਉਂਦੀਆਂ। " ਸੀਤਲ ਦਾਅ ਲੱਗਦੇ ਹੀ ਉਨਾਂ ਤੋਂ ਖਹਿੜਾ ਛੁੱਡਾ ਕੇ, ਰਸੋਈ ਵਿੱਚ ਮੰਮੀ ਕੋਲ ਚਲੀ ਗਈ।
ਸੀਤਲ ਦਾ ਪੇਕੇ ਘਰੋਂ ਜਾਂਣ ਨੂੰ ਦਿਲ ਨਹੀਂ ਕਰਦਾ ਸੀ। ਸੀਤਲ ਨੂੰ ਹੁਣ ਪਤਾ ਲੱਗਾ ਸੀ। ਪੇਕਿਆਂ ਦਾ ਚਾਅ ਕੀ ਹੁੰਦਾ ਹੈ? ਪਰ ਸੁਖ ਸਿਰ ਉਤੇ ਕੇ ਖੜ੍ਹ ਗਿਆ ਸੀ। ਉਸ ਦਾ ਇਸ਼ਰਾ ਹੋ ਗਿਆ ਸੀ। ਉਸ ਨੂੰ ਹਨੀਮੂਨ ਦਾ ਚਾਅ ਦਾ ਸੀ। ਸੀਤਲ ਨੂੰ ਉਸ ਦੇ ਨਾਲ ਤੁਰਨਾਂ ਹੀ ਪੈਣਾਂ ਸੀ। ਜਿਉਂ ਹੀ ਉਹ ਘਰੋਂ ਚੰਡੀਗੜ੍ਹ ਪਹੁੰਚੇ। ਮੌਸਮ ਵਿੱਚ ਵੀ ਫ਼ਰਕ ਪੈ ਗਿਆ ਸੀ। ਸ਼ਾਇਦ ਸ਼ਿਮਲੇ ਵੱਲੋਂ ਠੰਡੇ ਹਵਾ ਦੇ ਬੁੱਲੇ ਰਹੇ ਸਨ। ਅਸਮਾਨ ਵਿੱਚ ਬੱਦਲ ਵੀ ਹੋਏ ਸਨ। ਸੀਤਲ ਨੂੰ ਕੰਬਣੀ ਜਿਹੀ ਲੱਗੀ। ਸ਼ਾਂਤ ਹਵਾ ਦਾ ਅੱਲਗ ਹੀ ਅੰਨਦ ਸੀ। ਮੌਸਮ ਵੀ ਤਨ-ਮਨ ਉਤੇ ਅਸਰ ਕਰਦਾ ਹੈ। ਗਰਮੀ ਵਿੱਚ ਪਿੰਡਾ ਲੂੰ ਜਾਂਦਾ ਹੈ। ਠੰਡ ਵਿੱਚ ਕੁਲਫੀ ਜੰਮੀ ਰਹਿੰਦੀ। ਸੁਖ ਨੂੰ ਠੰਡੀ-ਠੰਡੀ ਹਵਾ ਲੱਗਣ ਨਾਲ ਸਕੂਨ ਹੋਇਆ ਸੀ। ਦੋਂਨੇਂ ਪੰਜ਼ੋਰ ਗਾਰਡਨ ਵਿੱਚ ਘੁੰਮ ਰਹੇ ਸਨ। ਫੋਟੋਆ ਵੀ ਖਿਚ ਰਹੇ ਸਨ। ਜ਼ੋਰ ਦਾ ਮੀਂਹ ਗਿਆ ਸੀ। ਕਾਰ ਤੱਕ ਜਾਂਦੇ, ਦੋਨੇਂ ਪੂਰੇ ਭਿਝ ਗਏ। ਸੁਖ ਨੇ ਕਿਹਾ, " ਰੱਬ ਵੀ ਆਪਣਾਂ ਸਾਥ ਦੇ ਰਿਹਾ ਹੈ। ਉਹ ਵੀ ਖੁਸ਼ੀ ਮਨਾ ਰਿਹਾ ਹੈ। ਇਧਰ ਦੇਵਤਾ ਵਰਖਾ ਵਰਸਾ ਰਿਹਾ ਹੈ। ਉਹ ਜਾਂਣਦੇ ਹਨ। ਸੁਖਜੀਵਨ ਹਨੀਮੂਨ ਉਤੇ ਆਇਆ ਹੋਇਆ। ਉਹ ਵੀ ਖੁਸ਼ ਹਨ, ਅੱਜ ਪਿਆਰ ਦੀ ਬਰਸਾਤ ਦੀ ਵੀ ਝੜੀ ਲੱਗਣੀ ਹੈ। ਲੈ ਬਈ ਹੋਟਲ ਗਿਆ। " ਸੀਤਲ ਨੇ ਕਿਹਾ, " ਗੱਲ ਘੁੰਮਾ ਫਿਰਾ ਕੇ ਕਹਿੱਣੀ ਤਾਂ ਇਹ ਸੀ। ਇਹ ਹਨੀਮੂਨ ਹੁੰਦਾ ਕੀ ਹੈ? ਜੋ ਐਨਾਂ ਖੁਸ਼ ਦਿਸ ਰਹੇ ਹੋ। ਕੱਲ ਦੇ ਬੜੇ ਖੁਸ਼ ਹੋ। ਐਸਾ ਕੀ ਹੋ ਗਿਆ ਹੈ? ਹਵਾ ਵਿੱਚ ਹੀ ਉਡਦਾ ਲੱਗਦਾ। ਜੀਵਨ ਮੈਨੂੰ ਵੀ ਦੱਸ ਦੇ ਹਨੀਮੂਨ ਬਾਰੇ? "
ਸੁਖਜੀਵਨ ਨੇ ਕਿਹਾ, " ਦਿਲ ਰੱਖ, ਤੈਨੂੰ ਹੀ ਦੱਸਣਾਂ ਹੈ। ਹੋਰ ਕਿਹੜਾ ਮੇਰੇ ਨਾਲ ਕੋਈ ਹੋਰ ਹੈ? ਜਿਹੜੀ ਘਰ ਝਾੜੂ ਮਾਰਦੀ ਸੀ। ਉਸ ਦਾ ਵਿਆਹ ਹੋਇਆ ਤਾਂ, ਉਹ ਸੌਹਰੀ ਗਈ। ਉਨਾਂ ਦੇ ਸੌਉਣ ਦਾ ਪ੍ਰਬੰਧ ਨਾਲ ਹੀ 10 ਕੁ ਘਰ ਛੱਡ ਕੇ ਜੱਟਾਂ ਦੇ ਘਰ ਕੀਤਾ ਸੀ। ਉਹ ਘਰ ਵਾਲੇ ਅਮਰੀਕਾ ਗਏ ਹਨ। ਸਾਰੇ ਇਹੀ ਕਹੀ ਜਾਂਦੇ ਸਨ। ਇੰਨਾਂ ਦਾ ਅੱਜ ਹਨੀਮੂਨ ਜੱਟਾ ਦੇ ਘਰ ਹੈ। ਜਦੋਂ ਉਹ ਦੋਂਨੇ ਉਥੇ ਸਹਾਗਰਾਤ ਮਨਾ ਰਹੇ ਸਨ। ਇਸ ਨੇ ਆਪਦੇ ਪਤੀ ਨੂੰ ਪੁੱਛ ਲਿਆ, " ਹਨੀਮੂਨ ਕੀ ਹੁੰਦਾ ਹੈ? " ਉਸ ਦੇ ਪਤੀ ਨੇ ਕਿਹਾ, " ਇਹੀ ਜੋ ਸਹਾਗਰਾਤ ਮਨਾ ਰਹੇ ਹਾਂ, ਹਨੀਮੂਨ ਹੈ। " ਉਸ ਨੇ ਆਪਦੇ ਪਤੀ ਨੂੰ ਕਿਹਾ, " ਐਸੇ ਹਨੀਮੂਨ ਤਾਂ, ਮੈਂ ਜੱਟਾ ਦੇ ਬਥੇਰੇ ਮੁੰਡਿਆਂ ਨਾਲ ਮਨਾਏ ਹਨ। ਇਸ ਵਿੱਚ ਕੀ ਵਖਰਾ ਹੈ? " ਸੀਤਲ ਨੇ ਉਸ ਦੀ ਪਿੱਠ ਉਤੇ ਦੋ ਧੱਫ਼ੇ ਮਾਰੇ। ਉਸ ਨੇ ਕਿਹਾ, " ਜੀਵਨ ਮੈਨੂੰ ਐਸੇ ਬਕਵਾਸ ਚੁਕਲੇ ਨਹੀਂ ਸਣਾਉਣੇ। ਆਪਦੀਆਂ ਆਦਤਾਂ ਤੋਂ ਵਾਜ ਆਜਾ। ਤੇਰੀ ਵੀ ਗਿੱਣਤੀ ਤਾਂ ਜੱਟਾ ਦੇ ਮੁੰਡਿਆਂ ਵਿੱਚ ਆਉਂਦੀ ਹੈ। ਝਾੜੂ ਪੋਚਾ ਤਾਂ ਤੇਰੇ ਘਰ ਵੀ ਕਰਦੀ ਹੈ। ਮੇਰੇ ਤੋਂ ਪਹਿਲਾਂ ਤੂੰ ਵੀ ਹਨੀਮੂਨ ਦਾ ਤਜ਼ਰਬਾ ਉਸ ਤੋਂ ਲੈ ਲਿਆ ਹੋਣਾਂ ਹੈ। ਉਸ ਦੀਆਂ ਗੱਲਾਂ, ਉਸ ਨੇ ਆਪ ਹੀ ਤੈਂਨੂੰ ਦੱਸੀਆਂ ਹੋਣੀਆਂ ਹਨ। ਤਾਹੀਂ ਉਹ ਮੈਨੂੰ ਖੁਸ਼ ਨਹੀਂ ਲੱਗੀ। ਮੈਂ ਉਸ ਕੰਮ ਵਾਲੀ ਨੂੰ ਸਵੇਰੇ, 100 ਰੂਪੀਆ ਦਿੱਤਾ ਸੀ। ਮੈਨੂੰ ਔਖੀ ਜਿਹੀ ਲੱਗੀ। ਤੈਨੂੰ ਪਤਾ 1000 ਰੂਪੀਏ ਦੇ ਕੇ ਉਸ ਤੋਂ ਮੈਂ ਸਬ ਕੁੱਝ ਬੱਕਵਾ ਵੀ ਸਕਦੀ ਹਾਂ। " ਸੁਖ ਬੌਦਲ ਜਿਹਾ ਗਿਆ। ਉਸ ਨੇ ਕਿਹਾ, " ਸੀਤਲ ਤੈਨੂੰ ਗੱਲ ਜਿੰਦੇ ਦੀ ਚਾਬੀ ਵਾਂਗ ਘੁੰਮਾਉਣੀ ਆਉਂਦੀ ਹੈ। ਬੰਦੇ ਨੂੰ ਗੱਲਾਂ ਦੇ ਜਾਲ ਵਿੱਚ ਉਲਝਾਂ ਲੈਂਦੀ ਹੈ। ਬਾਬਾ ਮੁਆਫ਼ ਕਰ। ਐਸੀ ਕੋਈ ਗੱਲ ਨਹੀਂ ਹੈ। ਤੂੰ ਲੜਾਈ ਪਾ ਕੇ ਮੇਰਾ ਹਨੀਮੂਨ ਨਾਂ ਬੱਣਾਂ ਦੇਵੀ। ਬੰਦਾ ਮਜਾਕ ਵੀ ਕਰੇ, ਤੇਰਾ ਪਾਰਾ ਉਪਰ ਨੂੰ ਚੱਲਿਆ ਹੈ। ਬਾਹਰ ਦੇਖ ਕਿੰਨਾਂ ਸੋਹਣਾਂ ਠੰਡਾ ਮੌਸਮ ਹੈ। ਜਮਾਂ ਮੇਰੇ ਵਰਗਾ। " ਸੀਤਲ ਦੇ ਪਿੰਡੇ ਨਾਲ ਨਾਲ ਗਿੱਲੇ ਕੱਪੜੇ ਚੂੰਬੜੀ ਜਾ ਰਹੇ ਸਨ। ਠੰਡੇ -ਗਿੱਲੇ ਕੱਪੜਿਆਂ ਵਿੱਚ ਠੰਡ ਹੋਰ ਲੱਗ ਰਹੀ ਸੀ। ਸੀਤਲ ਨੇ ਗਿੱਲੇ ਕੱਪੜੇ ਬਦਲ ਲਏ ਸਨ। ਸੀਤਲ ਨੂੰ ਭੁੱਖ ਚੱਮਕ ਆਈ ਸੀ। ਜਿਉਂ ਸੁ਼ਖ ਨਹਾ ਕੇ ਬਾਹਰ ਆਇਆ।
ਸੀਤਲ ਨੇ ਕਿਹਾ, " ਸੁਖ ਤੂੰ ਤਾਂ ਕੁੱਝ ਖਾਣ ਨੂੰ ਆਪੇ ਨਹੀਂ ਪੁੱਛਦਾ। ਮੈਨੂੰ ਬਹੁਤ ਭੁੱਖ ਲੱਗੀ ਹੈ। " ਸੁਖ ਨੇ ਕਿਹਾ, " ਇਥੇ ਹੀ ਖਾਂਣ ਨੂੰ ਮੰਗਾ ਲੈਂਦੇ ਹਾਂ। ਥੱਲੇ ਫੋਨ ਕਰ ਦਿੰਦਾ ਹਾਂ। ਦੱਸ ਕੀ-ਕੀ ਖਾਂਣਾ ਹੈ?" ਸੀਤਲ ਨੇ ਕਿਹਾ, " ਮੈਨੂੰ ਤਾਂ ਜੋ ਮਿਲ ਗਿਆ। ਉਹੀ ਖਾ ਲੈਣਾਂ ਹੈ। ਜੋ ਤੁਸੀਂ ਖਾਂਣਾ ਹੈ। ਉਹੀ ਮੈਂ ਖਾ ਲੈਣਾਂ ਹੈ।" ਸੀਤਲ ਨੇ ਨਹਾ ਕੇ ਵਾਲ ਖੁੱਲੇ ਛੱਡ ਲਏ ਸਨ। ਉਸ ਦੇ ਲੰਬੇ ਵਾਲਾਂ ਵਿੱਚ ਛੱਲੇ ਬੱਣ ਗਏ ਸਨ। ਇਸ ਤਰਾ ਲੱਗਦਾ ਸੀ ਜਿਵੇਂ ਕਾਲੇ ਨਾਗ ਲੰਮਦੇ ਹਨ। ਗੋਰੇ ਰੰਗ ਉਤੇ ਕਾਲੇ ਵਾਲਾਂ ਦੀਆ ਲਟਾ, ਬਾਰ-ਬਾਰ ਮੂੰਹ ਉਤੇ ਆ ਡਿੱਗਦੀਆਂ ਸਨ। ਖਾਂਣਾ ਆ ਗਿਆ ਸੀ। ਸੀਤਲ ਸੁਖ ਤੋਂ ਪਹਿਲਾਂ ਹੀ ਖਾਣ ਲੱਗ ਗਈ। ਸੁਖ ਬੈਠਾ, ਕਦੇ ਖਾਣਾ, ਕਦੇ ਸੀਤਲ ਨੂੰ ਦੇਖ ਰਿਹਾ ਸੀ। ਉਸ ਨੇ ਸੀਤਲ ਨੂੰ ਕਿਹਾ, " ਪਹਿਲੀ ਬੁਰਕੀ ਪਤੀ ਪ੍ਰਮੇਸਰ ਨੂੰ ਖਿਲਾਈ ਦੀ ਹੁੰਦੀ ਹੈ। ਪਤੀ ਤੋਂ ਪਹਿਲਾਂ ਸੁਹਾਗੁਣ ਰੋਟੀ ਨਹੀਂ ਖਾਂਦੀ ਹੁੰਦੀ। ਕਿਤੇ ਸਾਰਾ ਕੁੱਝ ਕੱਲੀ ਨਾਂ ਖਾ ਜਾਵੀ। ਸੁਹਾਗ ਭੁੱਖਾ ਹਨੀਮੂਨ ਕਿਵੇਂ ਬੱਣਾਊ?" ਸੀਤਲ ਨੂੰ ਜੁਆਬ ਦੇਣਾ ਬਹੁਤਾ ਜਰੂਰੀ ਲੱਗਾ। ਉਸ ਨੇ ਬੁਰਕੀ ਅੰਦਰ ਕਰਕੇ ਕਿਹਾ, " ਮੇਰੇ ਕੋਲੋ ਐਸੀ ਆਸ ਨਾਂ ਕਰੀ। ਮੈਂ ਥਾਲੀ ਲੈ ਕੇ, ਪਤੀ ਪ੍ਰਮੇਸ਼ਰ ਨੂੰ ਭੋਗ ਲਗਾਵਾਂਗੀ। ਭੋਜਨ ਸਹਮਣੇ ਪਿਆ ਹੈ। ਖਾਣਾਂ ਸ਼ੁਰੁ ਕਰੋ। ਇੱਕ ਗੱਲ ਹੈ। ਜੇ ਮੇਰੇ ਮੂੰਹ ਵਿੱਚ ਭੁਰਕੀ ਪਾ ਦੇਵੇ। ਫਿਰ ਮੈਂ ਜਰੂਰ ਤੇਰੇ ਵੀ ਮੂੰਹ ਵਿੱਚ ਬੁਰਕੀ ਪਾ ਦੇਵਾਂਗੀ। ਪਹਿਲ ਕਰਨੀ ਪਵੇਗੀ। " ਸੁਖ ਨੇ ਕਿਹਾ, " ਅੱਛਾ ਇਸ ਦਾ ਮੱਤਲੱਬ ਸੇਵਾ ਹੋਣੀ ਨਹੀ ਹੈ। ਸੇਵਾ ਕਰਨੀ ਪੈਣੀ ਹੈ। ਆਪਣਾ ਕਿਹੜਾ ਕੁੱਝ ਵੰਡਿਆ? ਲਾਉ ਜੀ ਮੈਂ ਮੂੰਹ ਵਿੱਚ ਬੁਰਕੀ ਪਾ ਦਿੰਦਾ। ਮੈਂ ਅੱਜ ਤੇਰੇ ਹੱਥਾਂ ਨਾਲ ਹੀ ਸਾਰੀ ਰੋਟੀ ਖਾਣੀ ਹੈ। " ਸੀਤਲ ਨੇ ਸੁਖ ਵੱਲ ਦੇਖਿਆ, ਉਸ ਨੇ ਕਿਹਾ, " ਜੇ ਐਨੇ ਪਿਆਰ ਨਾਲ ਕਿਹਾ ਹੈ ਤਾਂ, ਅੱਜ ਮੈਂ ਵੀ ਤੇਰੇ ਮੂੰਹ ਵਿੱਚ ਬੁਰਕੀਆਂ ਪਾਉਣੋਂ ਨਹੀ ਥੱਕਣਾਂ। ਤੁੰ ਖਾਣੋਂ ਥੱਕ ਜਾਂਣਾ ਹੈ। " ਸੀਤਲ ਬਹੁਤ ਪ੍ਰੇਮ ਨਾਲ ਸੁਖ ਦੇ ਮੂੰਹ ਵਿੱਚ ਬੁਰਕੀਆਂ ਪਾ ਰਹੀ ਸੀ। ਉਹ ਐਨੀ ਝੱਲੀ ਹੋ ਗਈ। ਉਸ ਨੂੰ ਪਤਾ ਹੀ ਨਹੀਂ ਲੱਗ, ਕਦੋਂ ਸੁਖ ਨੇ ਉਸ ਦੀਆ ਉਂਗਲਾਂ ਉਤੇ ਜ਼ੋਰ ਦੀ ਦੰਦੀ ਵੰਡੀ। ਸੀਤਲ ਨੇ ਜ਼਼ੋਰ ਦੀ ਚੀਕ ਮਾਰੀ। ਉਹ ਉਠ ਕੇ ਖੜ੍ਹ ਹੋ ਗਈ। ਸੀਤਲ ਨੇ ਸੱਜੇ ਹੱਥ ਦੀਆਂ ਉਂਗਲਾਂ ਨੂੰ, ਖੱਬੇ ਹੱਥ ਵਿੱਚ ਘੁਟ ਲਿਆ। ਕਦੇ ਆਪਦੇ ਮੂੰਹ ਵਿੱਚ ਪਾਉਣ ਲੱਗੀ।
ਸੁਖ ਨੂੰ ਜਿਵੇਂ ਸੀਤਲ ਦੀਆਂ ਉਂਗਲਾਂ ਉਤੇ, ਦੰਦੀ ਵੱਡੀ ਦਾ ਪਤਾ ਨਾਂ ਲੱਗਿਆ ਹੋਵੇ। ਉਸ ਨੇ ਸੀਤਲ ਨੂੰ ਪੁੱਛਿਆ, " ਕੀ ਹੋ ਗਿਆ ਹੱਥ ਥੱਕ ਗਿਆ? ਅਜੇ ਤਾਂ ਮੈਂ ਭੁੱਖਾਂ ਬੈਠਾਂ ਹਾਂ। ਬੜਾ ਮਜ਼ਾ ਆ ਰਿਹਾ ਸੀ। ਤੇਰੇ ਮਹਿੰਦੀ ਵਾਲੇ ਹੱਥਾਂ ਨਾਲ ਰੋਟੀ ਖਾਂਣ ਦਾ। " ਸੀਤਲ ਉਸ ਦੇ ਮੂੰਹ ਵਿੱਚ ਬੁਰਕੀਆਂ ਫਿਰ ਪਾਉਣ ਲੱਗ ਗਈ। ਸੁਖ ਬਹੁਤ ਖੁਸ਼ ਸੀ। ਹੈਰਾਨ ਵੀ ਸੀ। ਐਨੀ ਜ਼ੋਰ ਦੀ ਦੰਦੀ ਵੱਡੀ ਹੈ। ਇਸ ਨੇ ਮੈਨੂੰ ਕੁੱਝ ਵੀ ਨਹੀਂ ਕਿਹਾ। ਰੋਟੀ ਖਾਂਦੇ ਦਾ ਮੂੰਹ ਲਾਲ ਸੁਰਖ ਹੋ ਗਿਆ। ਬੁਰਕੀ ਮੂੰਹ ਵਿੱਚ ਫਸ ਗਈ। ਉਹ ਉਠ ਕੇ, ਬਾਥਰੂਮ ਵੱਲ ਜਾਣ ਲੱਗਾ। ਸੀਤਲ ਨੇ ਦੋਂਨਾਂ ਹੱਥਾਂ ਨਾਲ ਪੂਰੇ ਜ਼ੋਰ ਨਾਲ, ਖਿੱਚ ਕੇ, ਸੁਖ ਨੂੰ ਫਿਰ ਬੈਠਾ ਲਿਆ। ਸੀਤਲ ਨੇ ਕਿਹਾ, " ਉਠ ਕੇ ਕਿਧਰ ਭੱਜ ਚੱਲੇ ਸੀ। ਅਜੇ ਤਾਂ ਹੋਰ ਮਜ਼ਾ ਦੇਣਾ ਹੈ। ਮੇਰੇ ਹੱਥਾਂ ਨਾਲ ਤੈਨੂੰ ਰੋਟੀ ਬਹੁਤ ਸੁਆਦ ਲੱਗਦੀ ਹੈ। ਹੁਣ ਮੈਨੂੰ ਵੀ ਤੇਰੇ ਮੂੰਹ ਵਿੱਚ ਬੁਰਕੀਆਂ ਪਾਉਣ ਦਾ ਮਜ਼ਾ ਆਉਣ ਲੱਗਾ ਹੈ। " ਸੁਖ ਦੇ ਕੰਨਾਂ ਵਿਚੋਂ ਦੀ ਸੇਕ ਨਿੱਕਲ ਰਿਹਾ ਸੀ। ਉਸ ਨੇ ਕਿਹਾ, " ਤੂੰ ਐਸਾ ਮਜ਼ਾ ਦੇਣ ਨੂੰ ਰਹਿੱਣ ਦੇ। ਪੂਰੀ ਮਿਰਚ ਮੇਰੇ ਮੂੰਹ ਵਿੱਚ ਪਾ ਦਿੱਤੀ। ਕੰਨਾਂ ਵਿੱਚੋਂ ਦੀ ਸੇਕ ਨਿੱਕਲ ਗਿਆ। ਜੀਭ ਮਚਾ ਕੇ ਰੱਖ ਦਿੱਤੀ। ਛੱਡ ਮੇਰੇ ਹੱਥ। ਮੈਂ ਗੁਲਾਬ ਜਾਂਮਣ ਮੂੰਹ ਵਿੱਚ ਪਾਵਾਂ। ਮੈਨੂੰ ਬੁਰਕੀ ਸਿੱਟ ਆਉਣ ਦੇ। " ਸੀਤਲ ਨੇ ਕਿਹਾ, " ਐਸੇ ਕੈਸੇ ਹੋ ਸਕਦਾ ਹੈ। ਮੈਂ ਐਨੇ ਪ੍ਰੇਮ ਨਾਲ ਮੂੰਹ ਵਿੱਚ ਬੁਰਕੀ ਪਾਈ ਹੈ। ਮਿਰਚ ਕਿਵੇ, ਮੂੰਹ ਵਿੱਚ ਪੈ ਗਈ? ਐਸਾ ਕਿਵੇਂ ਹੋ ਗਿਆ? ਤੇਰੇ ਪਿਆਰ ਵਿੱਚ ਸੁਰਤ ਹੀ ਨਹੀਂ ਰਹੀ। ਮਹਿੰਦੀ ਵਾਲੇ ਹੱਥਾਂ ਨਾਲ ਖਿਲਾਈ ਮਿਰਚ ਤਾਂ ਮਿਸਰੀ ਬੱਣ ਗਈ ਹੋਣੀ ਹੈ। ਇੱਕ ਮਿਰਚ ਅੰਦਰ ਨਹੀਂ ਲੰਘਦੀ। " ਉਸ ਨੇ ਮਨ ਵਿੱਚ ਸੋਚਿਆ, " ਅਜੇ ਤਾਂ ਪੂਰੀ ਜਿੰਦਗੀ ਪਈ ਹੈ। " ਸੁਖ ਨੇ ਹਰੀ ਮਿਰਚ ਥਾਲੀ ਵਿੱਚ ਕੱਢ ਦਿੱਤੀ। ਸੀਤਲ ਨੇ ਹੱਥ ਛੱਡ ਦਿੱਤੇ। ਸੁਖ ਲਗਾਤਾਰ ਚਾਰ ਗੁਲਾਬ ਜਾਮਨਾਂ ਖਾ ਗਿਆ। ਮੂੰਹ ਅਜੇ ਵੀ ਮੱਚੀ ਜਾਂਦਾ ਸੀ। ਉਸ ਨੇ ਸੀਤਲ ਨੂੰ ਕਿਹਾ, " ਇਹ ਕੋੜਾ ਕਿਤਾ ਮੂੰਹ ਵੀ, ਤੂੰਹੀਂ ਮਿੱਠਾ ਕਰੇਗੀ। ਭੱਜ ਕਿਥੇ ਰਹੀਂ ਹੈ? ਹੁਣ ਦੱਸ ਕਿਥੇ ਭੱਜੇਗੀ? ਦੇਖ ਲੈ ਛੁੱਟ ਕੇ, ਜਿੰਨਾਂ ਚਿਰ ਮਹਿੰਦੀ ਵਾਲੇ ਹੱਥ ਨਹੀਂ ਬੰਨਦੀ। ਮੇਰੇ ਕੋਲੋ ਅੱਜ ਦੀ ਰਾਤ ਛੁੱਟ ਨਹੀਂ ਸਕਦੀ। ਪਤਾ ਦੱਸਣਾਂ ਹੈ, ਕਿ ਵਾਹ ਕਿਥੇ ਪੈ ਗਿਆ? ਮੇਰੇ ਕੋਲ ਤੂੰ ਬੜੀ ਕਸੂਤੀ ਫਸੀ ਹੈ। ਕੋਈ ਤੇਰੀ ਅਵਾਜ਼ ਸੁਣਨ ਵਾਲਾ ਵੀ ਹਮਦਰਦੀ ਨਹੀਂ ਹੈ। ਤਾਂਹੀਂ ਤਾਂ ਇੱਕਲੀ ਨੂੰ ਇਥੇ ਹਨੀਮੂਨ ਲਈ ਲੈ ਕੇ ਆਇਆ ਹਾਂ। "
ਸੀਤਲ ਥੋੜੇ ਸਮੇਂ ਲਈ ਟਿੱਕ ਗਈ। ਫਿਰ ਉਸ ਦੇ ਹੱਥਾਂ ਨੇ ਹਰਕੱਤ ਕੀਤੀ। ਜਿਉਂ ਹੀ ਸੀਤਲ ਦੇ ਹੱਥ, ਸੁਖਜੀਵਨ ਦੇ ਢਿੱਡ ਨਾਲ ਲੱਗੇ। ਉਸ ਨੇ ਡੱਡੂ ਵਾਂਗ ਟਪੂਸੀ ਮਾਰੀ। ਸੀਤਲ ਸਮਝ ਗਈ। ਉਸ ਦੇ ਢਿੱਡ ਉਤੇ, ਤੇਜ਼ੀ ਨਾਲ ਹੱਥਾਂ ਦੀਆਂ ਉਂਗ਼ਲਾਂ ਫੇਰਨ ਲੱਗ ਗਈ। ਉਸ ਦੇ ਢਿੱਡ ਉਤੇ ਕੁਤ-ਕੁਤਾਰੀਆਂ ਨਿੱਕਲਣ ਲੱਗ ਗਈਆਂ। ਉਹ ਐਨਾਂ ਹੱਸ ਰਿਹਾ ਸੀ। ਉਸ ਤੋਂ ਬੋਲ ਨਹੀਂ ਹੋ ਰਿਹਾ ਸੀ। ਨਾਂ ਹੀ ਸੀਤਲ ਉਸ ਨੂੰ ਛੱਡ ਰਹੀ ਸੀ। ਉਹ ਹੱਸਦਾ ਦੂਹਰਾ ਹੋ ਰਿਹਾ ਸੀ। ਸੀਤਲ ਬਹੁਤ ਖੁਸ਼ ਸੀ। ਸੁਖ ਦੀ ਇੱਕ ਰਮਜ਼, ਉਸ ਦੇ ਹੱਥ ਲੱਗ ਗਈ। ਸੁਖ ਨੇ ਮਸਾਂ ਅਵਾਜ਼ ਕੱਢੀ, " ਸੀਤਲ ਇਹ ਨਾਂ ਕਰ। ਜੇ ਮੈਂ ਇਹੀ ਸ਼ੁਰੂ ਕਰ ਦਿੱਤਾ। ਤੂੰ ਬੜਾ ਪੱਛਤਾਉਣਾਂ ਹੈ। ਮੈ ਅੱਗੇ ਵੀ ਕਿਹਾ, ਨਾਂ ਪੰਗੇ ਲੈ। ਤੂੰ ਬੱਚ ਜਾ ਬੱਚ। " ਸੀਤਲ ਹੋਰ ਚਾਮਲ ਗਈ ਸੀ। ਉਸ ਨੇ ਕਿਹਾ," ਸੁਖਜੀਵਨ ਪਹਿਲਾਂ ਇਸ ਸ਼ੇਰਨੀ ਕੋਲੋ ਬਚ ਕੇ ਦਿ਼ਖਾ। ਮੇਰੇ ਪੰਜੇ ਵਿੱਚੋਂ ਤੂੰ ਨਿੱਕਲ ਨਹੀਂ ਸਕਦਾ। " ਸੀਤਲ ਨਿੱਕੇ ਬੱਚੇ ਵਾਂਗ ਸੁਖ ਦੇ ਢਿੱਡ ਨੂੰ ਛੇੜ ਰਹੀ ਸੀ। ਸੁਖ ਨੇ ਹਿੰਮਤ ਨਾਲ ਇਕੋ ਬਾਰ ਹੰਭਲਾ ਮਾਰਿਆ। ਹੁਣ ਬਾਜ਼ੀ ਸੁਖ ਦੇ ਹੱਥ ਆ ਗਈ ਸੀ। ਜਿਉਂ ਹੀ ਸੁਖ ਨੇ, ਸੀਤਲ ਦੇ ਢਿੱਡ ਨੂੰ ਹੱਥ ਲਾਇਆ। ਉਹ ਤਾਂ ਉਦੋਂ ਹੀ ਇੱਕਠੀ ਹੋਣ ਲੱਗ ਗਈ ਸੀ। ਹੱਸਣ ਨਾਲੋਂ ਵੱਧ ਰੌਲਾ ਪਾ ਹੀ ਸੀ। ਸੁਖ ਮੈਨੂੰ ਛੱਡਦੇ. ਮੇਰੇ ਢਿੱਡ ਉਤੇ ਬਹੁਤ ਜ਼ਿਆਦਾ ਕੁਤ-ਕੁਤਾਰੀਆਂ ਨਿੱਕਲਦੀਆਂ ਹਨ। " ਸੁਖ ਨੇ ਕਿਹਾ, " ਤੂੰ ਆਪ ਹੀ ਪੰਗਾਂ ਲਿਆ ਹੈ। ਸੁੱਤੇ ਜੱਟ ਤੇ ਸ਼ੇਰ ਨੂੰ ਜਗਾਈਦਾ ਨਹੀਂ ਹੁੰਦਾ। ਜਦੋਂ ਉਠਦੇ ਹਨ। ਜਿਉਂਦਾ ਸ਼ਿਕਾਰ ਮਦੋਲ ਦਿੰਦੇ ਹਨ। ਹੁਣ ਨਹੀਂ ਤੂੰ ਬੱਚਦੀ। ਉਧਣ ਕੀ ਕਹਿੰਦੀ ਸੀ? ਪੇਡੂਆਂ ਤੇ ਸਹਿਰੀ ਬਾਰੇ। ਅੱਜ ਦੋਂਨਾਂ ਵਿੱਚ ਵੀ ਫ਼ਰਕ ਦਿਖਾ ਦੇਵਗਾਂ? ਤੇਨੂੰ ਪਤਾ, ਮੈਂ ਪੇਡੂਆਂ ਤੋਂ ਵੱਧ ਸਹਿਰੀ ਹਾਂ। ਪਰ ਪੇਡੂਆਂ ਦਾ ਵੀ ਪਿਉ ਹਾਂ। ਤੇਰੇ ਵਿੱਚ ਕੋਈ ਵਿੰਗ ਵੱਲ ਨਹੀਂ ਛੱਡਦਾ। "
 ਭਾਗ 6 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਦੋਨਾਂ ਦੇ ਸਾਹ ਚੜ੍ਹ ਗਏ ਸਨ। ਹਫ਼ ਕੇ ਸੁਖ ਵੀ ਸੀਤਲ ਦੇ ਢਿੱਡ ਉਤੇ ਸਿਰ ਸਿੱਟ ਕੇ, ਪੈ ਗਿਆ ਸੀ। ਦੋਨੇਂ ਇੱਕ ਦੂਜੇ ਦੇ ਨਾਲ ਲੱਗ ਕੇ ਸੁਖ ਮਹਿਸੂਸ ਕਰ ਰਹੇ ਸਨ। ਜਿਵੇਂ ਕਈ ਜਨਮਾਂ ਦੇ ਵਿਛੜੇ ਮਿਲੇ ਹੋਣ। ਦੋਂਨਾਂ ਨੂੰ ਇਕ ਦੂਜੇ ਦੇ ਨਸ਼ੇ ਦਾ ਸਰੂਰ ਚੜ੍ਹ ਰਿਹਾ ਸੀ। ਇੱਕ ਦੂਜੇ ਦੇ ਪਿਆਰ ਵਿੱਚ ਬੇਹੋਸ਼ ਸਨ। ਸੁਖਜੀਵਨ ਨੇ ਸੀਤਲ ਨੂੰ ਇੰਨੀ ਜ਼ੋਰ ਦੀ ਜੱਫ਼ੀ ਮਾਰੀ, ਸੀਤਲ ਦਾ ਦਮ ਘੁੱਟਿਆ। ਸੁਖ ਸੌਣ ਦੀ ਝੜੀ ਵਾਂਗ ਸੀਤਲ ਉਤੇ ਛਾਅ ਗਿਆ ਸੀ। ਬਾਹਰ ਵੀ ਝੜੀ ਵਾਲਾ ਹੀ ਮੀਂਹ ਪੈ ਰਿਹਾ ਸੀ। ਐਸੇ ਸੋਹਣਾਂ ਮੌਸਮ ਪਿਆਰ ਕਰਨ ਵਾਲਿਆਂ ਨੂੰ ਹੋਰ ਬਹਿਕਾ ਦਿੰਦਾ ਹੈ। ਇੱਕ ਦੂਜੇ ਤੋਂ ਬਗੈਰ ਦੋਂਨਾਂ ਨੂੰ ਕੁੱਝ ਸੁਝਦਾ ਹੀ ਨਹੀਂ ਸੀ।
ਬਾਦਲ ਕੀ ਨੀਅਤ ਜਬ ਵੀ, ਚਾਂਦ ਪੇ ਆਤੀ ਹੈ।
ਸਤਵਿੰਦਰ ਬਾਦਲ ਕੀ. ਬੋ ਟੁੱਕੜੀ ਚਾਂਦ ਪੇ ਛਾਤੀ ਹੈ।
ਬਾਰਸ਼ ਸਾਵਨ ਕੀ, ਰਿੰਮ-ਜਿੰਮ ਬਰਸ ਜਾਤੀ ਹੈ।
ਬਾਰਸ਼ ਕੇ ਬਾਅਦ ਚਾਂਦਨੀ ਔਰ ਨਿਖਰ ਆਤੀ ਹੈ।
ਸੱਤੀ ਚਾਂਦ ਔਰ ਬਾਦਲ ਕੀ ਪ੍ਰੇਮ ਕਹਾਨੀ ਪੁਰਾਨੀ ਹੈ।
ਚਾਂਦ ਕੀ ਸੁੰਦਰਤਾ ਪੇ ਬਾਦਲ ਤਬੀ ਤੋਂ ਛਾਤੇ ਹੈ।
ਜਬ ਪਾਨੀ ਸੇ ਗਹਿਰੇ ਬਾਦਲ ਖੂਬ ਭਰ ਜਾਤੇ ਹੈ।
ਗਰਜ਼ ਲਿਸ਼ਕ ਕਰ ਖੂਬ ਮਹਿਬੂਬ ਪੇ ਬਰਸਤੇ ਹੈ। ਸੁਖ ਸੁੱਤਾ ਉਠ ਕੇ ਬਾਥਰੂਮ ਚਲਾ ਗਿਆ ਸੀ। ਸੀਤਲ ਖਿੰਡੀਆਂ ਹੋਈਆਂ, ਚੀਜ਼ਾਂ ਨੂੰ ਇੱਠੀਆਂ ਕਰਨ ਲੱਗ ਗਈ ਸੀ। ਸਭਾਲ ਕੇ, ਅਟੈਚੀ ਵਿੱਚ ਪਾ ਰਹੀ ਸੀ। ਸੁਖ ਦੇ ਕੱਪੜਿਆਂ ਦੀਆਂ ਤੈਹਾਂ ਲਗਾਉਂਦੇ ਹੋਏ। ਉਸ ਨੂੰ ਸੁਖ ਦੀ ਮਹਿਕ ਆ ਰਹੀ ਸੀ। ਉਹ ਆਪਣੀਆਂ ਚੀਜ਼ਾ ਤੋਂ ਵੱਧ, ਉਸ ਦੀਆਂ ਚੀਜ਼ਾਂ ਵੱਲ ਵੱਧ ਧਿਆਨ ਦੇ ਰਹੀ ਸੀ। ਸੁਖ ਤੌਲੀਆ ਬਾਹਰ ਹੀ ਭੁੱਲ ਗਿਆ ਸੀ। ਉਸ ਨੂੰ ਸੁਖ ਦਾ ਤੌਲੀਆ ਦਿਸ ਪਿਆ, ਸੀਤਲ ਨੇ ਤੌਲੀਆਂ, ਉਸ ਨੂੰ ਦੇਣ ਲਈ ਹੱਥਾਂ ਵਿੱਚ ਫੜ ਲਿਆ ਸੀ। ਉਥੇ ਹੀ ਉਸ ਦੀ ਸੁਰਤ ਗੁੰਮ ਹੋ ਗਈ। ਉਹ ਤੌਲੀਏ ਹੱਥਾਂ ਵਿੱਚ ਫੜ ਕੇ, ਦੇਖਦੀ-ਦੇਖਦੀ, ਉਸੇ ਉਤੇ ਪੀਣਕ ਲਗਾ ਕੇ, ਬੈਠ ਗਈ। ਪਿਆਰ ਵੀ ਕੀ ਚੀਜ਼ ਹੈ? ਬਿੰਦ ਯਾਰ ਅੱਖਾਂ ਮੂਹਰੇ ਨਹੀਂ ਦਿੱਸਿਆ, ਜਿਸ ਨਾਲ ਉਹ ਪਿੰਡਾ ਪੂੰਝਦਾ ਸੀ। ਉਸੇ ਤੌਲੀਏ, ਵਿਚੋਂ ਦੀ ਯਾਰ ਦੀ ਮਹਿਕ ਆਉਣ ਲੱਗ ਗਈ। ਉਸੇ ਤੌਲੀਏ ਵਿੱਚੋਂ, ਸੁਖ ਦੀ ਤਸਵੀਰ ਦਿੱਸਣ ਲੱਗ ਗਈ। ਉਸ ਨੇ ਤੌਲੀਏ ਨੂੰ ਆਪਦੇ ਨਾਲ ਘੁੱਟ ਲਿਆ। ਜਿਸ ਨਾਲ ਪਿਆਰ ਹੁੰਦਾ ਹੈ। ਉਸ ਦੀ ਹਰ ਚੀਜ਼ ਆਪਦੀ ਲੱਗਦੀ ਹੈ। ਉਹੀ ਸਾਰੇ ਪਾਸੇ ਦਿੱਸਦਾ ਹੈ। ਉਸੇ ਦੀ ਹੀ ਪੈੜ-ਚਾਲ ਸੁਣਦੀ। ਦਿਲ ਪਿਆਰੇ ਦੇ ਨਾਂ ਤੇ ਹੀ ਧੱੜਕਦਾ ਹੈ। ਆਪਦੇ ਸਾਹਾਂ ਵਿਚੋਂ ਵੀ ਪਿਆਰੇ ਦੀ ਮਹਿਕ ਆਉਂਦੀ ਹੈ।
ਸੁਖ ਨੇ ਬਾਥਰੂਮ ਵਿੱਚੋਂ ਬਾਹਰ ਆ ਗਿਆ ਸੀ। ਪਹਿਲਾਂ ਉਹ ਸੀਤਲ ਦੀ ਐਸੀ ਹਾਲਤ ਦੇਖ ਕੇ ਹੱਸਿਆ। ਉਸ ਨੇ ਕਿਹਾ, " ਸੀਤਲ ਇਹ ਤੌਲੀਆਂ ਮੈਨੂੰ ਮੋੜ ਦੇ, ਮੈਂ ਪਿੰਡਾ ਪੂੰਝਣਾਂ ਹੈ। " ਸੀਤਲ ਦੀ ਪੀਣਕ ਟੁੱਟੀ ਤਾਂ, ਉਸ ਨੇ ਸੁਖ ਨੂੰ ਬਗੈਰ ਕੱਪੜਿਆ ਤੋਂ ਦੇਖਿਆ। ਉਸ ਦੀ ਚੀਕ ਨਿੱਕਲ ਗਈ। ਉਸ ਨੇ ਕਿਹਾ, " ਸੁਖ ਜ਼ਰਾ ਤਾਂ ਸ਼ਰਮ ਕਰੋ। ਨੰਗੇ ਤੁਰੇ ਫਿਰਦੇ ਹੋ। ਕੱਪੜੇ ਪਾਵੋ। " ਸੁਖ ਨੇ ਕਿਹਾ, " ਤਲੀਆ ਤੇਰੇ ਕੋਲ ਹੈ। ਬਗੈਰ ਪਿੰਡਾ ਪੂੰਝੇ ਕੱਪੜੇ ਕਿਵੇ ਪਾ ਲਵਾਂ? ਲਿਆ ਮੇਰਾ ਤੌਲੀਆਂ ਦੇਦੇ। ਮੈਨੂੰ ਵੀ ਬਹੁਤ ਸ਼ਰਮ ਆਉਂਦੀ ਹੈ। ਵੱਡੀ ਆਈ ਹੈ, ਬਹੁਤੀ ਸ਼ਰਮ ਵਾਲੀ। " ਸੀਲਤ ਨੇ ਉਸ ਵੱਲ ਤੌਲੀਆ ਵਗਾਅ ਮਾਰਿਆ। ਸੀਤਲ ਨੇ ਕਿਹਾ, " ਅੱਜ ਘਰ ਨੂੰ ਮੁੜਨ ਦਾ ਦਿਨ ਹੈ। ਮੈਂ ਤਿਆਰ ਹਾਂ। ਵੇਲੇ ਨਾਲ ਤੁਰ ਪਈਏ। " ਸੁਖ ਨੇ ਕਿਹਾ, " ਸੀਤਲ ਐਡੀ ਛੇਤੀ, ਘਰ ਜਾ ਕੇ ਕੀ ਕਰਨਾਂ ਹੈ? ਇਥੇ ਹੀ ਹੋਰ ਚਾਰ ਦਿਨ ਰਹਿੰਦੇ ਹਾਂ। ਮੇਰਾ ਤਾ ਬਹੁਤ ਜੀਅ ਲੱਗਿਆ ਹੈ। " ਸੀਤਲ ਨੇ ਕਿਹਾ, " ਸਾਰਾ ਸਮਾਨ ਬੰਨ ਕੇ ਮੈਂ ਦਰਾਂ ਦੇ ਕੋਲ ਰੱਖ ਦਿੱਤਾ ਹੈ। ਘਰ ਵਾਲੇ ਰਾਹ ਦੇਖਦੇ ਹੋਣੇ ਨੇ। ਮੇਰਾ ਘਰ ਤੋਂ ਬਾਹਰ ਜੀਅ ਨਹੀਂ ਲੱਗਦਾ। ਛੇਤੀ ਤਿਆਰ ਹੋ ਜਾਉ। ਮੈਂ ਤਾਂ ਘਰ ਜਾ ਕੇ, ਰੋਟੀ ਖਾਂਣੀ ਹੈ। ਬਾਹਰ ਦਾ ਖਾਂਣਾਂ ਖਾ-ਖਾ ਕੇ, ਬਿਮਾਰ ਜਿਹੀ ਹੋ ਗਈ ਹਾਂ। " ਸੁਖ ਨੇ ਸੀਤਲ ਦੀ ਗੱਲ ਦੁਹਰਾਈ, " ਸੀਤਲ ਤੂੰ ਸੱਚੀ ਬਿਮਾਰ ਹੋ ਗਈ ਹੈ। ਤੂੰ ਬਾਹਰ ਦਾ ਖਾ ਕੇ ਬਿਮਾਰ ਹੋਈ ਹੈ, ਕਿ ਮੇਰੇ ਕੋਲੋ ਛੁੱਟ ਕੇ, ਜਾਨ ਬੱਚਾਉਣੀ ਚਹੁੰਦੀ ਹੈ। ਤੂੰ ਕਿਤੇ ਪੇਕਿਆਂ ਦੀ ਤੇਰੀਆਂ ਤਾਂ ਨਹੀਂ, ਖਿੱਚੀ ਜਾਂਦੀ? ਜੇ ਉਥੇ ਜਾਂਣ ਦਾ ਇਰਾਦਾ ਹੈ। ਸੌਹੁਰੀ ਜਾਂਣ ਲਈ, ਮੈਂ ਵੀ ਤਿਆਰ ਹਾਂ। ਜੇ ਘਰ ਸਿਧਾ ਚਲੇ ਗਏ। ਡੈਡੀ ਨੇ ਟਰੱਕ ਦੇ ਕੇ, ਬੰਬੇ ਨੂੰ ਲੰਬੇ ਰੂਟ ਉਤੇ ਤੋਰ ਦੇਣਾਂ ਹੈ। ਮੇਰਾ ਇਰਾਦਾ ਹੈ। ਚਾਰ ਦਿਨ ਸੌਹੁਰੀ ਲਾ ਆਈਏ। ਅਜੇ ਵਿਆਹ ਦਾ ਚਾਅ ਨਹੀਂ ਲੱਥਾ। "
ਸੀਤਲ ਨੇ ਆਪ ਹੀ ਕਾਰ ਵਿੱਚ ਸਮਾਨ ਰੱਖਣਾਂ ਸ਼ੁਰੂ ਕਰ ਦਿੱਤਾ ਸੀ। ਸੁਖ ਨੇ ਕਿਹਾ, " ਐਡੀ ਵੀ ਕੀ ਛੇਤੀ ਹੈ। ਘਰ ਜਾਂਣ ਦੀ ਬਹੁਤ ਕਾਹਲੀ ਹੈ। ਫਿਰ ਤੂੰ ਘਰੋਂ ਬਾਹਰ ਨੂੰ ਜਾਂਣ ਨੂੰ ਕਿਹਾ ਕਰਨਾਂ ਹੈ। ਮੈਂ ਵੀ ਕਿਤੇ ਲੈ ਕੇ ਨਹੀਂ ਜਾਂਣਾ। " ਸੀਤਲ ਉਸ ਦੀ ਸ਼ਕਲ ਦੇਖ ਕੇ ਹੱਸ ਪਈ। ਉਸ ਨੇ ਕਿਹਾ, " ਨਿੱਕੀ ਜਿਹੀ ਗੱਲ ਤੋਂ ਗੁੱਸੇ ਹੋ ਜਾਂਦਾ ਹੈ। ਲੁਧਿਆਣੇ ਆਪਾਂ ਫਿਲਮ ਦੇਖ ਕੇ ਜਾਂਣੀ ਹੈ। 12 ਵਜੇ ਵਾਲਾ ਸ਼ੋ ਦੇਖਲਾਗੇ। ਮੇਰੀ ਮਨ ਪਸੰਧ ਫਿਲਮ ਹੈ। ਚੱਲੋ ਹੁਣ ਤਾਂ ਥੋੜੀ ਜਿਹੀ ਛੇਤੀ ਪੈਰ ਪੱਟ ਲਵੋ। " ਸੁਖ ਨੇ ਕਿਹਾ, " ਇਹੀ ਜੇ ਪਹਿਲਾਂ ਦਸ ਦਿੰਦੀ। ਚੱਲ ਅੱਜ ਤੈਨੂੰ ਫਿਲਮ ਦਿਖਾਉਂਦਾਂ ਹਾਂ। ਉਹੀ ਜੋ ਆਰਤੀ ਵਿੱਚ ਲੱਗੀ ਹੈ। ਉਸ ਫਿਲਮ ਦਾ ਨਾਂਮ ਕੀ ਹੈ? " ਸੀਤਲ ਨੇ ਝੱਟ ਬੋਲ ਦਿੱਤਾ, " ਹਮ ਆਪ ਕੇ, ਹੈ ਕੌਨ? " ਸੁਖ ਨੇ ਕਿਹਾ, " 10 ਮਿੰਟ ਹੋ ਗਏ ਕਾਰ ਵਿੱਚ ਸਮਾਨ ਰੱਖਦੀ ਨੂੰ, ਪਤਾ ਨਹੀਂ ਲੱਗਾ'। ਆਪ ਹਮਾਰੇ ਨੌਕਰ ਹੈ। " ਸੀਤਲ ਨੇ ਕਿਹਾ, " ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕੋਣ ਮਾਲਕ? ਕੌਣ ਨੌਕਰ ਹੈ? ਹੁਣ ਸਿਧੀ ਤਰਾ ਗੱਡੀ ਚਲਾਉਂਦੇ ਰਹੋ। ਹੋਰ ਨਾਂ ਗੱਡੀ ਠੋਕ ਕੇ, ਮਰੀਜ਼ ਬੱਣਾ ਦਿਉ। " ਜਿਉਂ ਹੀ ਉਹ ਲੁਧਿਆਣੇ ਵੜੇ, ਸੀਤਲ ਨੇ ਸੁਖ ਨੂੰ ਪੁੱਛਿਆ, " ਕੁੱਝ ਯਾਦ ਵੀ ਹੈ। ਕਿਹੜੀ ਫਿਲਮ ਦੇਖਣੀ ਹੈ? " ਸੁਖ ਨੇ ਕਿਹਾ, " ਉਹੀ ਹਮ ਆਪ ਕੇ, ਹੈ ਕੌਨ? " ਸੀਲਤ ਨੇ ਕਿਹਾ, " ਆਪ ਹਮਾਰੇ ਨੌਕਰ ਹੈ। ਜਾ ਕਰ ਦੋ ਟਿੱਕਟੇ ਖ੍ਰੀਦ ਕਰ ਲੇ ਆਉ। " ਸੁਖ ਨੇ ਕਿਹਾ, " ਐਡੀ ਹਾਜ਼ਰ ਜੁਆਬ ਹੈ। ਝੱਟ ਟਕਾ ਕੇ ਗੱਲ ਬੰਦੇ ਸਿੱਧੀ ਦਿਮਾਗ ਵਿੱਚ ਮਾਰਦੀ ਹੈ। ਜੇ ਫਿਲਮ ਮੇਰੀ ਪਸੰਧ ਦੀ ਨਾਂ ਹੁੰਦੀ। ਕਾਰ ਜਾ ਕੇ, ਘਰ ਖੜ੍ਹਾਉਣੀ ਸੀ। ਰਾਤ ਤੱਕ ਤੇਰੇ ਪੇਕੀ ਚੱਲਣਾਂ ਹੈ। ਦੇਖਣਾਂ ਹੈ, ਸੌਹੁਰੇ ਕੈਸੀ ਸੇਵਾ ਕਰਦੇ ਨੇ। "
ਸ਼ਾਮ ਹੁੰਦੇ ਹੀ, ਸੀਤਲ ਸੁਖ ਨਾਲ, ਆਪਦੇ ਘਰ ਆ ਗਈ ਸੀ। ਸੀਤਲ ਦੇ ਮੰਮੀ ਡੈਡੀ ਨੂੰ ਸੀਤਲ ਤੇ ਸੁਖ ਦੇਖ ਕੇ, ਚਾਅ ਚੜ੍ਹ ਗਿਆ। ਮਾਪੇ ਧੀ-ਜਮਾਈ ਨੂੰ ਇੱਕਠੇ ਦੇਖ ਕੇ ਖੁਸ਼ ਹੁੰਦੇ ਹਨ। ਸੀਤਲ ਭਾਵੇਂ ਇਸੇ ਘਰ ਦੀ ਕੁੜੀ ਸੀ। ਪਰ ਅੱਜ ਉਸ ਦਾ ਮਹਿਮਾਨ ਦੀ ਤਰਾ ਸੁਵਾਗਤ ਹੋ ਰਿਹਾ ਸੀ। ਪੰਜਾਬ ਪਰਾਉਣ ਚਾਰੀ ਲਈ ਮੰਨਿਆ ਗਿਆ ਹੈ। ਮਹਿਮਾਨ ਨੂੰ ਰੱਬ ਸਮਝਿਆ ਜਾਂਦਾ ਹੈ। ਜਮਾਈ ਨੂੰ ਤਾਂ ਪੰਜਾਬੀ ਸਿਰ ਉਤੇ ਹੀ ਚੜ੍ਹਾ ਲੈਂਦੇ ਹਨ। ਸੁਖ ਚਾਹੇ ਵਿਆਹ ਤੋਂ ਪਹਿਲਾਂ, ਆਪ ਹੀ ਗੰਨੇ ਪੱਟ ਕੇ ਚੂਪਦਾ ਰਿਹਾ ਹੈ। ਜਾਮਨਾਂ, ਅੰਬ ਤੋੜ ਕੇ, ਖਾਂਦਾ ਰਿਹਾ ਹੈ। ਪਰ ਅੱਜ ਸੀਤਲ ਦਾ ਭਰਾ, ਡੈਡੀ ਸੁਖ ਦੇ ਸਿਰਹਾਣੇ ਬੈਠੇ ਸਨ। ਉਸ ਦਾ ਖਾਣ ਪੀਣ ਦਾ ਖਿਆਲ ਰੱਖ ਰਹੇ ਸਨ। ਸੁਖ ਨੇ ਐਨਾਂ ਖਾ ਲਿਆ ਸੀ। ਉਸ ਨੂੰ ਸਾਹ ਲੈਣਾਂ ਔਖਾ ਹੋ ਰਿਹਾ ਸੀ। ਦੁੱਧ ਰੋਟੀਆਂ, ਮਿੱਠੇ ਨਾਲ ਹੀ ਬਹੁਤ ਰੱਜ ਗਿਆ ਸੀ। ਐਨਾਂ ਚੰਗਾ ਸੀ। ਸੁਖ ਸ਼ਰਾਬ ਨਹੀਂ ਪੀਂਦਾ ਸੀ। ਪੀਣ ਵਾਲੇ ਤਾਂ ਸੌਹੁਰੀ ਜਾ ਕੇ, ਅੱਗਲਿਆਂ ਦੇ ਭਾਂਡੇ ਮੂੰਧੇ ਮਾਰ ਦਿੰਦੇ ਹਨ। ਪੂਰੇ ਆਲੇ-ਦੁਆਲੇ ਵਿੱਚ ਜਲੂਸ ਕੱਢ ਦਿੰਦੇ ਹਨ।
ਸੀਤਲ ਦੇ ਡੈਡੀ ਨੇ ਕਿਹਾ, " ਸੁਖ ਤੂੰ ਤਾਂ ਕੁੱਝ ਖਾਂਦਾ ਵੀ ਨਹੀਂ ਹੈ। ਨਾਂ ਹੀ ਦਾਰੂ ਪੀਂਦਾਂ ਹੈ। ਤੇਰੀ ਸੇਵਾਂ ਕੀ ਕਰੀਏ? " ਸੀਤਲ ਦੇ ਮੰਮੀ ਨੇ ਕਿਹਾ, " ਚੰਗਾ ਹੀ ਮੁੰਡਾ ਪੀਂਦਾ ਨਹੀਂ ਹੈ। ਦਿਨ ਰਾਤ ਤਾਂ ਸ਼ੜਕ ਉਤੇ ਗੱਡੀ ਚਲਾਉਣੀ ਹੈ। ਬੰਦਾ ਗਿਝਿਆ ਹੋਇਆ। ਫਿਰ ਤਾਂ ਕੰਮ ਕਰਨ ਵੇਲੇ ਵੀ, ਪੀਣ ਨੂੰ ਦਾਅ ਲਾ ਲੈਂਦਾਂ ਹੈ। ਫਿਰ ਕਈ ਬਾਰ, ਬੰਦਾ ਕਸੂਤਾ ਫਸ ਜਾਂਦਾ ਹੈ। ਤੁਸੀਂ ਆਪ ਪੀਣੀ ਹੈ। ਤਾਂ ਬਾਹਰਲੀ ਬੈਠਕ ਵਿੱਚ ਜਾ ਕੇ ਪੀ ਲਵੋ। ਇਸ ਮੁੰਡੇ ਨੂੰ ਗੇਜ ਨਾਂ ਪਾ ਦਿਉ। " ਸੁਖ ਨੇ ਕਿਹਾ, " ਮੇਰੇ ਤਾ ਜੀ ਚਾਹੇ ਕੋਈ ਕੋਲ ਬੈਠਾ ਪੀ ਜਾਵੇ। ਇਸ ਤਰਾਂ ਪੀਣ ਨੂੰ ਰੂਹ ਨਹੀਂ ਕਰਦੀ। ਮੈਂ ਤਾਂ ਕਦੇ ਨਹੀਂ ਪੀਤੀ। ਮੇਰੇ ਡੈਡੀ ਵੀ ਬਹੁਤ ਸ਼ਰਾਬ ਪੀਂਦੇ ਹਨ। ਹਰ-ਰੋਜ਼ ਮੰਮੀ ਨਾਲ ਜੁੱਤੀਉ-ਜੁੱਤੀ ਹੁੰਦੇ ਹਨ। ਰੋਜ਼ ਘਰ ਧੂਤਕੜਾ ਪੈਂਦਾ ਹੈ। ਡਰਦਾ ਕੋਈ ਡੈਡੀ ਨਾਲ ਗੱਲ ਵੀ ਨਹੀਂ ਕਰਦਾ। ਪਤਾਂ ਨਹੀਂ ਕੀਹਦੀ ਸ਼ਾਮਤ ਆ ਜਾਵੇ। ਐਸਾ ਮਨ ਖੱਟਾ ਹੋਇਆ ਹੈ। ਸ਼ਰਾਬ ਤੇ ਨੱਸ਼ਿਆਂ ਤੋਂ ਨਫ਼ਰਤ ਹੋ ਗਈ ਹੈ। ਜਦੋਂ ਨਿੱਕੇ ਹੁੰਦੇ ਸੀ। ਮੰਮੀ ਸਾਨੂੰ ਦੋਂਨਾਂ ਭੈਣ ਭਰਾ ਨੂੰ ਲੈ ਕੇ, ਇੱਕ ਕੰਮਰੇ ਵਿੱਚ ਆਪ ਨੂੰ ਤੇ ਸਾਨੂੰ ਬੰਦ ਕਰ ਲੈਂਦੀ ਸੀ। ਅਸੀਂ ਡੈਡੀ ਤੋਂ ਡਰਦੇ ਸਾਉਂਦੇ ਵੀ ਨਹੀਂ ਸੀ। ਕਈ ਬਾਰ, ਰਾਤ ਨੂੰ ਬੈਠ ਕੇ ਰਾਤ ਕੱਟਦੇ ਸੀ। ਉਹੀ ਹੁਣ ਵੀ ਡਰ ਮਨ ਵਿੱਚ ਬੈਠਾ ਹੈ। " ਸੀਤਲ ਦੇ ਡੈਡੀ ਉਠ ਕੇ ਤੁਰਨ ਲੱਗੇ ਸਨ। ਸ਼ਾਇਦ ਸੱਚੀ ਉਸ ਦਾ ਦਾਰੂ ਪੀਣ ਦਾ ਸਮਾਂ ਲੰਘ ਗਿਆ ਸੀ। ਉਹ ਜਾਣ ਲੱਗੇ ਕਹਿ ਗਏ, "
ਤੁਹਾਨੂੰ ਹੋਰ ਕੁੱਝ ਆਉੜਦਾ ਹੀ ਨਹੀਂ ਹੈ। ਸ਼ਰਾਬੀਆਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹੋ। ਸ਼ਰਾਬ ਤੇ ਸ਼ਰਾਬੀਆਂ ਨੂੰ ਹੀ ਗਾਲਾਂ ਕੱਢਦੇ ਰਹਿੰਦੇ ਹੋ। ਆਪਦਾ ਕਸੂਰ ਤਾ ਦੇਖਦੇ ਨਹੀਂ। ਬੰਦਾ ਸ਼ਰਾਬ ਪੀਣ ਲੱਗਦਾ ਹੀ ਕਿਉਂ ਹੈ? ਸਾਰੀ ਦਿਹਾੜੀ ਬੁੜ-ਬੁੜ ਸ਼ੁਰੂ ਰੱਖਦੇ ਹੋ। ਬੰਦਾ ਅੱਕਿਆ ਹੋਇਆ ਦੋ ਘੁੱਟ ਪੀ ਕੇ, ਸੌਂਉ ਜਾਂਦਾ ਹੈ। ਹੋਰ ਤੁਹਾਡੇ ਨਾਲ ਮੱਥਾਂ ਕਿਹੜਾ ਮਾਰੇ? ਦਿਨੇ ਕੰਮ ਉਤੇ ਹੀ ਲੋਕਾਂ ਨਾਲ ਮੱਥਾ ਮਾਰ ਕੇ ਥੱਕ ਜਾਂਦੇ ਹਾਂ। " ਸੀਤਲ ਰੋਟੀ ਖਾਂਣ ਤੋਂ ਪਿਛੋਂ ਸੌਂਦੀਂ ਜਾਂਦੀ ਸੀ। ਸੀਤਲ ਨੂੰ ਨੀਂਦ ਬਹੁਤ ਆਉਂਦੀਂ ਸੀ। ਸੀਤਲ ਨੇ ਕਿਹਾ, " ਮੰਮੀ ਤੁਸੀਂ ਤਾਂ ਚੁਪ ਕਰ ਜਾਵੋ। ਮੈਨੂੰ ਸੌਂਉ ਲੈਣ ਦੇਵੋ। ਡੈਡੀ ਨੇ ਜੇ ਸਾਰੀ ਉਮਰ ਪੀਤੀ ਹੈ। ਅੱਜ ਕਿਵੇਂ ਪੀਣੋਂ ਹੱਟ ਹੱਟਜੂ? ਕੁੱਝ ਬੁਰਾ-ਭਲਾ ਕਹਿੱਣ ਦੀ, ਕੀ ਲੋੜ ਹੈ? ਸੀਤਲ ਦੇ ਮੰਮੀ ਨੇ ਕਿਹਾ, " ਸ਼ਰਾਬੀਆਂ ਨੂੰ ਪੀਣ ਦਾ ਬਹਾਨਾਂ ਲੱਭ ਹੀ ਜਾਂਦਾ ਹੈ। ਸੁਖ ਤੇਰੇ ਸ਼ਾਬਸ਼ੇ ਹੈ। ਤੂੰ ਕੋਈ ਨਸ਼ਾ ਨਹੀਂ ਕਰਦਾ। ਰਾਤ ਬਹੁਤ ਹੋ ਗਈ ਹੈ। ਹੁਣ ਤੁਸੀਂ ਸੌਂਉ ਜਾਵੋ। ਸੀਤਲ ਅੱਧ ਸੁੱਤੀ ਪਈ ਹੈ। "
ਭਾਗ 7 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਮੰਮੀ ਉਠ ਕੇ ਚਲੀ ਗਈ ਸੀ। ਸੁਖ ਕੇ ਸੀਤਲ ਨੂੰ ਜਗਾਉਣ ਦੀ ਕੋਸ਼ਸ਼ ਕੀਤੀ। ਉਹ ਤਾਂ ਘੂਕ ਸੁੱਤੀ ਪਈ ਸੀ। ਜਿਉਂ ਹੀ ਸੁਖ ਨੇ ਸੀਤਲ ਦੇ ਢਿੱਡ ਨੂੰ ਹੱਥ ਲਾਇਆ। ਉਸ ਨੇ ਆਪਣੇ ਗੋਡੇ ਇੱਕਠੇ ਕਰ ਲਏ ਸਨ। ਸੁਖਜੀਵਨ ਮੂਡ ਵਿੱਚ ਆਇਆ ਹੋਇਆ ਸੀ। ਉਸ ਨੇ ਸੀਤਲ ਨੂੰ ਕਿਹਾ, " ਮੈਨੂੰ ਪਤਾ ਹੈ। ਤੂੰ ਸੁੱਤੀ ਨਹੀਂ ਹੈ। ਰੋਜ਼ ਨਵਾਂ ਡਰਾਮਾਂ ਸ਼ੁਰੂ ਕਰ ਦਿਨੀ ਹੈ। ਅੱਜ ਤਾਂ ਤੇਰੀ ਅੱਖ ਖੋਲ ਕੇ ਛੱਡਣੀ ਹੈ। ਅੱਗੇ ਨੂੰ ਇਹ ਤਾਂ ਬਹਾਨਾਂ ਨਹੀਂ ਕਰੇਗੀ। ਤੁੰ ਆਪੇ ਉਠਦੀ ਹੈ ਕਿ ਮੈਂ ਉਠਾਲਾਂ? ਮੇਰੇ ਸੌਹੁਰਿਆਂ ਦੇ ਘਰ ਦਾ ਹਨੀਮੂਨ ਬਾਕੀ ਰਹਿੰਦਾ ਹੈ। ਅਸਲੀ ਹਨੀਮੂਨ ਤਾਂ ਸੌਹੁਰਿਆਂ ਦੇ ਘਰ ਹੁੰਦਾ ਹੈ। ਜਦੋਂ ਸਾਡੀ ਭੂਆ ਦਾ ਵਿਆਹ ਹੋਇਆ ਸੀ। ਉਸ ਪਿੋਛੋਂ ਭੂਆਂ ਹਫ਼ਤੇ ਲਈ, ਆਪਣੇ ਘਰ ਆ ਗਈ ਸੀ। ਉਸ ਸਮੇਂ ਐਦਾ ਹੀ ਹੁੰਦਾ ਸੀ। ਮੈਂ ਤਾ ਤੈਨੂੰ ਬਿੰਦ ਨਾਂ ਇਥੇ ਛੱਡਾਂ। ਭੂਆ ਧਾਰ ਕੱਢਣ ਗਈ ਮੁੜੀ ਹੀ ਨਾਂ। ਮੈਨੂੰ ਮੰਮੀ ਨੇ ਪਿਛੇ ਬਾਹਰਲੇ ਘਰੇ ਭੇਜਿਆ। ਥੋੜੀ ਜਿਹੀ ਉਰੇ ਨੂੰ ਹੋ। ਤੈਨੂੰ ਦੱਸਾਂ ਮੈਂ ਕੀ ਦੇਖਿਆ। ਉਥੇ ਫੂਫੜ ਭੂਆ ਨੂੰ ਡੰਗਰਾਂ ਦੇ ਪੱਠੇ ਖਾਣ ਵਾਲੀ ਖ਼ੁਲਣੀ ਵਿੱਚ ਸਿੱਟੀ ਪਿਆ ਸੀ। ਮੈਂ 6 ਸਾਲਾਂ ਦਾ ਸੀ। ਮੈਂ ਰੌਲਾ ਚੱਕਤਾ, " ਉਏ ਫੂਫੜ ਨੇ ਭੂਆ ਢਾਲੀ, ਉਏ ਫੂਫੜ ਨੇ ਭੂਆ ਢਾਲੀ " ਕਰਦਾ ਘਰ ਜਾ ਵੜਿਆ। ਰੌਲਾ ਪਉਣ, ਨਾਹਰੇਬਾਜੀ ਕਰਨ ਨੂੰ, ਮੇਰੇ ਪਿਛੇ ਮੇਰੇ ਹੋਰ ਆੜੀ ਵੀ ਆ ਰਲੇ ਸਨ। ਉਦਣ ਹੀ ਭੂਆ ਫੂਫੜ ਨਾਲ ਤੋਰ ਦਿੱਤੀ। ਫੂਫੜ ਮੈਨੂੰ ਹੁਣ ਤੱਕ ਸ਼ਾਬਸ਼ੇ ਦਿੰਦਾ ਹੈ। ਸਬ ਤੋਂ ਵੱਧ ਮਿੱਠੀਆਂ ਗੋਲੀਆਂ, ਇਸੇ ਫੂਫੜ ਨੇ ਮੈਨੂੰ ਖਿਲਾਈਆ ਹਨ। ਮੈਂਨੂੰ ਰਸਤਾ ਖੋਲਣ ਦਾ ਇਨਾਮ ਦਿੰਦਾ ਰਿਹਾ ਹੈ। " ਸੀਤਲ ਹੋਰ ਛਾਪਲ ਗਈ ਸੀ। ਉਸ ਨੇ ਕਿਹਾ, " ਸੁਖ ਤੈਨੂੰ 24 ਘੰਟੇ ਇਹੋ ਕੁੱਝ ਔੜਦਾ ਹੈ। ਮੈਂ ਨਹੀਂ ਕੁੱਝ ਸੁਣਨਾਂ ਦੇਖਣਾਂ। ਹਫ਼ਤਾ ਹੋ ਗਿਆ। ਅਜੇ ਤੇਰਾ ਹਨੀਮੂਨ ਨਹੀਂ ਮੁੱਕਿਆ। ਅੱਜ ਤੇਰੀ ਇੱਕ ਨਹੀਂ ਚਲਣੀ। ਅੱਜ ਛੁੱਟੀ ਦਾ ਦਿਨ ਹੈ। ਕਿਉਂਕਿ ਇਹ ਮੇਰਾ ਘਰ ਹੈ। ਮੇਰੇ ਪੇਕਿਆ ਦਾ ਘਰ ਹੈ। ਇੱਕ ਚੀਕ ਮਾਰੀ ਸਾਰਾ ਟੱਬਰ ਇੱਕਠਾ ਹੋ ਜਾਵੇ। ਚੁਪ ਕਰਕੇ ਸੌਂਉ ਜਾਉ। " ਸੁਖ ਹੋਰ ਕਾਇਮ ਹੋ ਗਿਆ ਸੀ। ਉਹ ਜ਼ੋਰ ਦੀ ਹੱਸਿਆ। ਉਸ ਨੇ ਕਿਹਾ, " ਚੀਕ ਮਾਰ ਕੇ ਦੇਖ ਲੈ, ਕੋਈ ਨਹੀਂ ਆਉਂਦਾ। ਬਾਪੂ ਤਾਂ ਪੀ ਕੇ ਗੁੱਟ ਹੋ ਗਿਆ। ਹੋਰ ਕਿਹਦੀ ਪ੍ਰਵਾਹ ਹੈ? ਤੈਨੂੰ ਮੈਂ ਕਿਸੇ ਤੋਂ ਡਰਦਾ ਲੱਗਦਾ ਹਾਂ। ਜੋ ਘਿਉ ਹੁੰਦਾ ਹੈ, ਸਿਧੀ ਉਂਗ਼ਲੀਂ ਨਾਲ ਨਹੀਂ ਨਿੱਕਦਾ। ਉਹੀ ਤੇਰੇ ਨਾਲ ਕਰਨਾਂ ਪੈਣਾਂ ਹੈ। ਵਿਹਲੀ ਨੂੰ ਨੀਂਦ ਆਉਂਦੀ ਹੈ। ਤੈਨੂੰ ਮੈਂ ਜਗਾਉਂਦਾ ਹਾਂ। ਤੇਰਾ ਜੀਅ ਮੈਂ ਲਾਉਂਦਾ ਹਾਂ। " ਸੁਖ ਨੇ ਸੀਤਲ ਉਠਾਲ ਕੇ ਬੈਠਾ ਲਈ ਸੀ। ਉਹ ਉਠ ਕੇ ਮੂੰਹ ਧੋਣ ਚਲੀ ਗਈ ਸੀ। ਜਦੋਂ ਵਾਪਸ ਆਈ। ਉਹ ਬਾਰ ਖੋਲ ਕੇ, ਬਾਹਰ ਨੂੰ ਜਾਂਣ ਲੱਗੀ ਹੀ ਸੀ। ਉਸ ਨੇ ਕਿਹਾ, " ਸੁਖ ਯਾਰ ਕਦੇ ਖਹਿੜਾ ਵੀ ਛੱਡ ਦੇਈਦਾ ਹੁੰਦਾ ਹੈ। ਸੁਖ ਮੈਂ ਚੱਲੀ ਮੰਮੀ ਨਾਲ ਸੌਉਣ। " ਸੁਖ ਛਾਲ ਮਾਰ ਕੇ ਦਰਾਂ ਮੂਹਰੇ ਆ ਗਿਆ। ਸੁਖ ਨੇ ਬਾਰ ਬੰਦ ਕਰ ਦਿੱਤਾ। ਸੀਤਲ ਨੂੰ ਗੋਦੀ ਚੱਕ ਕੇ, ਬੈਡ ਉਤੇ ਲਿਆ ਕੇ, ਬੈਠਾ ਦਿੱਤਾ। ਉਸ ਨੇ ਕਿਹਾ, " ਐਨੇ ਸਾਲ ਮੰਮੀ ਨਾਲ ਹੀ ਸੁੱਤੀ ਹੈ। ਉਨਾਂ ਨੇ ਹੁਣ ਇਹ ਜੁੰਮੇਬਾਰੀ, ਮੇਰੇ ਉਤੇ ਪਾ ਦਿੱਤੀ ਹੈ। ਬੱਚਿਆਂ ਵਾਂਗ ਛੁੱਟ-ਛੁੱਟ ਕੇ, ਭੱਜਣਾਂ ਛੱਡ ਦੇ। ਹੁਣ ਤੂੰ ਇਸ ਸ਼ੇਰ ਦੇ ਪੰਜੇ ਵਿੱਚ ਹੈ। ਇਸ ਲਈ ਸੀਲ-ਸਾਊ ਜਿਹੀ ਬੱਣੀ ਰਹਿ। ਵੈਸਾ ਮਜ਼ਾ ਵੀ ਤਾਂਹੀਂ ਆਉਂਦਾ ਹੈ। ਜੇ ਜ਼ਨਾਨੀ ਨਖ਼ਰੇ ਕਰੇ। ਤੂੰ ਕਮਾਲ ਦੀ ਚੀਜ਼ ਹੈ। ਅੱਗ ਉਤੇ ਹੋਰ ਤੇਲ ਛਿੜਕ ਰਹੀ ਹੈ। ਤੈਨੂੰ ਮਿਲ ਕੇ, ਮਜ਼ਾ ਆ ਗਿਆ। "
 
ਭਾਗ 8 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀ ਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਲ ਨੇ ਕਿਹਾ, " ਇੱਕ ਗੱਲ ਦੱਸ, ਕਿਹੜੀ ਭੂਆ ਦੀ ਗੱਲ ਦੱਸੀ ਹੈ? " ਸੁਖ ਨੇ ਕਿਹਾ, " ਤੈਨੂੰ ਹੁਣ ਤਾਂ ਨੀਂਦ ਨਹੀਂ ਆਉਂਦੀ ਹੋਣੀ? ਜੇ ਤੂੰ ਪੁੱਛਿਆ ਤਾਂ ਦੱਸਣਾਂ ਪੈਣਾਂ ਹੈ। ਵੱਡੀ ਭੂਆ, ਜਿਹੜੀ ਉਤੋਂ ਦੀ ਗਾਤਰਾ ਪਾਈ ਫਿਰਦੀ ਹੈ। ਫੂਫੜ ਅਜੇ ਵੀ ਸਿਰੇ ਦਾ ਠੱਰਕੀ ਹੈ। ਪੂਰੀ ਬੋਤਲ ਖਿੱਚ ਦਿੰਦਾ ਹੈ। ਉਸ ਖੁਰਣੀ ਵਾਲੀ ਗੱਲ ਪਿਛੋਂ, ਮੈਨੂੰ ਕਿਸੇ ਨੇ ਕੁੱਛ ਨਹੀਂ ਕਿਹਾ। ਜਿਹੜੇ ਮੇਰੇ ਪਿਛੇ ਲੱਗੇ ਹੋਏ, ਨਾਹਰੇ ਬਾਜੀ ਕਰ ਰਹੇ ਸਨ। ਉਨਾਂ ਦੇ ਘਰ ਦਿਆਂ ਨੇ ਕੁੱਟ ਕੁੱਟ ਨੀਲਾਂ ਪਾ ਦਿੱਤੀਆਂ। ਬਈ ਤੁਸੀਂ ਲੋਕਾਂ ਦੇ ਘਰਾਂ ਅੰਦਰ ਕਿਉਂ ਝਾਕਦੇ ਫਿਰਦੇ ਹੋ? ਜਦੋ ਉਹ ਕਹਿੰਦੇ ਸੀ, " ਅਸੀਂ ਤਾਂ ਦੇਖਿਆ ਹੀ ਕੁੱਝ ਨਹੀਂ ਹੈ। " ਉਦੋਂ ਹੀ ਹੋਰ ਛਿੱਤਰ ਪੈਂਦੇ ਸੀ। " ਸੀਤਲ ਨੇ ਕਿਹਾ, " ਗੱਪਾਂ ਲਾਉਣ ਵਿੱਚ ਬਹੁਤ ਤੇਜ਼ ਹੈ। ਮੈਨੂੰ ਤਾਂ ਭੂਆ ਐਂਦਾ ਦੀ ਨਹੀਂ ਲੱਗਦੀ। ਗੱਲਾਂ-ਬਾਤਾਂ ਲਾ ਕੇ, ਮੈਨੂੰ ਠੱਗੀ ਲਾਉਣ ਨੂੰ ਫਿਰਦਾਂ ਹੈ। " ਸੁਖ ਨੇ ਕਿਹਾ, " ਤੈਨੂੰ ਤਾਂ ਤੇਰਾ, ਆਪਣੇ-ਆਪ ਦਾ ਵੀ ਪਤਾ ਨਹੀਂ ਹੈ। ਤੈਨੂੰ ਤਾਂ ਤੂੰ ਵੀ ਬੜੀ ਸਿੱਧੀ-ਸਾਊ ਜਿਹੀ ਲੱਗਦੀ ਹੋਵੇਗੀ। ਮੈਂ ਸਾਬਤ ਕੁੱਝ ਹੋਰ ਵੀ ਕਰ ਸਕਦਾਂ ਹਾਂ। ਹੁਣੇ ਦੱਸ ਦਿੰਦਾ ਹਾਂ। " ਐਨੇ ਨੂੰ ਬਿੱਜਲੀ ਜਾਂਣ ਨਾਲ ਬੱਤੀ ਬੁੱਝ ਗਈ। ਸੁਖ ਨੇ ਸੀਤਲ ਨੂੰ ਜੱਫ਼ੀ ਪਾ ਲਈ। ਸੀਤਲ ਦੀ ਚੀਕ ਨਿੱਕਲ ਗਈ। ਸਬ ਇੱਕ ਦਮ ਸ਼ਾਂਤ ਹੋ ਗਿਆ।
ਸੁਖ ਨੇ ਕਿਹਾ, " ਤੇਰਾ ਕੋਈ ਹਮੈਤੀ ਉਪੜਿਆ ਨਹੀਂ ਹੈ। ਐਵੇ ਫੋਕੀਆਂ ਫੜਾਂ ਮਾਰਦੀ ਸੀ। " ਸੀਤਲ ਨੇ ਕਿਹਾ, " ਐਡੀ ਤਾਂ ਰਾਤ ਹੋ ਗਈ ਹੈ। ਸਾਰਿਆਂ ਦੀ ਅੱਖ ਲੱਗ ਗਈ ਹੋਣੀ ਹੈ। ਸਾਡੇ ਘਰ ਦੇ ਦੂਜੇ ਦੇ ਮਾਮਲੇ ਵਿੱਚ ਦਖ਼ਲ ਵੀ ਨਹੀਂ ਦਿੰਦੇ। ਸੋਚਦੇ ਹੋਣੇ ਹਨ, " ਇੱਕ ਹੀ ਨਿੱਜਠਣ ਲਵੇਗੀ। ਬਥੇਰੀ ਤੱਕੜੀ ਹੈ। ਸਬ ਸਭਾਲ ਲਵੇਗੀ। ਹੁਣ ਦੱਸੋ ਕੀ ਗੱਲ ਹੈ? ਸਵੇਰ ਦੁ ਕਿਹੜੀ ਗੱਲ ਦੇ ਮਗਰ ਪਏਂ ਹੋ? " ਸੁਖ ਸੋਚ ਰਿਹਾ ਸੀ। ਬਿੱਜਲੀ ਜੱਗਦੀ ਸੀ ਤਾਂ ਦੂਰ ਹੋਈ ਬੈਠੀ ਸੀ। ਲਗਦਾ ਹਨੇਰੇ ਤੋਂ ਡਰਦੀ ਹੈ। ਤਾਂਹੀਂ ਬੁੱਕਲ ਵਿੱਚ ਟਿੱਕ ਗਈ ਹੈ। ਇਹ ਗੱਲ ਹੈ ਤਾਂ, ਕੱਲ ਤੋਂ ਮੇਨ ਸਵਿੱਚ ਹੀ ਬੰਦਾ ਕਰਨੀ ਪੈਣੀ ਹੈ। ਇੰਨੇ ਨੂੰ ਬਿੱਜਲੀ ਆ ਗਈ। ਸੀਤਲ ਨੇ ਕਿਹਾ, " ਮੈਂ ਤਾਂ ਸੋਚਿਆਂ ਸੁਖ ਤੁਸੀਂ ਸੌਂਉ ਗਏ ਹੋ। ਐਦਾਂ ਕਿਉਂ ਝਾਕੀ ਜਾਂਦੇ ਹੋ? " ਸੁਖ ਨੇ ਕਿਹਾ, " ਤੂੰ ਤਾਂ ਮੈਨੂੰ ਕਮਲਾ ਕਰ ਦਿੱਤਾ ਹੈ। ਨੀਂਦ ਪਤਾ ਨਹੀਂ ਕਿਥੇ ਅਲੋਪ ਕਰ ਦਿੱਤੀ ਹੈ? ਮੇਰੀ ਤਾਂ ਸੁਰਤ ਹੀ ਟਿੱਕਾਣੇ ਨਹੀ ਰਹੀ। ਚਾਰੇ ਪਾਸੇ ਤੂੰਹੀਂ ਦਿਸਦੀ ਹੈ। ਜੇ ਪਰੇ ਚਲੀ ਜਾਂਦੀ ਹੈ, ਅੱਖਾਂ ਤੈਨੂੰ ਹੀ ਲੱਭੀ ਜਾਂਦੀਆਂ ਹਨ। " ਸੀਤਲ ਨੇ ਕਿਹਾ. " ਸੁਖ ਹੋਰ ਗੱਲ ਕਰ। ਇਹੀ ਗੱਲਾਂ ਮੇਰੀ ਮੰਮੀ ਮੈਨੂੰ ਕਹਿੰਦੀ ਹੈ, " ਕੁੜੀਏ ਛੇਤੀ ਘਰ ਆ ਜਾਇਆ ਕਰ। ਘਰ ਸੁੰਨਾਂ ਕਰ ਜਾਂਦੀ ਹੈ। ਮੈਂ ਰਾਹ ਹੀ ਦੇਖਦੀ ਰਹਿੰਦੀ ਹਾਂ। ਤੇਰੇ ਬਗੈਰ ਜੀਅਨਹੀਂ ਲੱਗਦਾ। " ਮੰਮੀ ਤੇ ਤੇਰੇ ਬਿਚਾਰ ਕਿੰਨੇ ਮਿਲਦੇ ਹਨ। ਇਹ ਗੱਲਾਂ ਬਹੁਤ ਪੁਰਾਣੀਆ ਹੋ ਗਈਆਂ। ਕੋਈ ਹੋਰ ਗੱਲ ਕਰ' " ਸੁਖ ਨੇ ਕਿਹਾ, " ਮੈਨੂੰ ਆਂਏ ਕਿਉਂ ਲੱਗਦਾ ਹੈ? ਤੂੰ ਮੇਰੇ ਨਾਲੋਂ ਮੰਮੀ ਨੂੰ ਵੱਧ ਚਹੁੰਦੀ ਹੈ। ਹਰ ਗੱਲ ਵਿੱਚ ਮੰਮੀ, ਮੇਰੇ ਘਰਦੇ ਕਹੀ ਜਾਂਦੀ ਹੈ। ਇਦਾ ਕਰ ਚੱਲ ਮੰਮੀ ਕੋਲੇ। ਉਥੇ ਹੀ ਜਾ ਕੇ ਸੌਂਜਾਂ। ਉਥੇ ਚਾਹੇ ਬਾਪੂ ਨੇ ਮੰਮੀ ਉਤੇ ਕਬਜ਼ਾ ਕੀਤਾ ਹੋਵੇ। ਉਹ ਅੱਗੇ ਹੀ ਦਾਰੂ ਪੀ ਕੇ ਟੱਲੀ ਹੋਇਆ ਹੈ। ਉਧਰ ਵੀ ਕੁੰਡਾ ਨਹੀਂ ਖੁਲਣਾਂ। ਇਧਰੋਂ ਮੈਂ ਵੀ ਕੁੰਡਾ ਨਹੀਂ ਖੋਲਣਾਂ। " ਸੀਤਲ ਨੇ ਕਿਹਾ, " ਮੇਰੇ ਮੰਮੀ ਡੈਡੀ ਬਾਰੇ ਐਸੀਆਂ ਗੱਲਾਂ ਮੇਰੇ ਨਾਲ ਨਹੀਂ ਕਰਨੀਆ। ਮੇਰੀ ਮੰਮੀ ਤੇਰੀ ਭੂਆ ਵਰਗੀ ਨਹੀਂ ਹੈ। ਤੁਹਾਡੇ ਘਰੇ ਐਦਾਂ ਹੁੰਦੀ ਹੋਵੇਗੀ। ਅਸੀਂ ਬਹੁਤ ਸਰੀਫ਼ ਬੰਦੇ ਹਾਂ। " ਸੁਖ ਵੀ ਮੋੜ ਦੇਣ ਵਿੱਚ ਪੂਰਾ ਪੱਤਦੰਰ ਸੀ। ਉਸ ਨੇ ਕਿਹਾ, " ਤੇਰੇ ਮੰਮੀ ਡੈਡੀ ਦੇ ਸਰੀਫ਼ ਬੰਦਿਆਂ ਦਾ ਸਬੂਤ ਤਾਂ ਤੂਹੀਂ ਦਿਸਦੀ ਹੈ। ਹੋਰ ਕੋਈ ਪਰਦਾ ਫੋਲਣ ਦੀ ਲੋੜ ਨਹੀਂ ਹੈ। ਯਾਰ ਐਨਾਂ ਮਗਜ਼ ਕਿਉਂ ਖਾਂਦੀ ਹੈ? ਮੇਰੀਂ ਨੀਂਦ ਅੱਗੇ ਹੀ ਉਡਾ ਦਿੱਤੀ ਹੈ। ਗੱਲਾਂ ਐਸੀਆਂ ਕਰਦੀ ਹੈ। ਦਿਮਾਗ ਦੇ ਫਿਊਜ਼ ਵੀ ਉਡਾ ਰਹੀ। " 





Comments

Popular Posts