ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ਅੰਗ ੧੯੭ Page 197 of 1430

8480 ਸਗਲ ਦੂਖ ਕਾ ਹੋਇਆ ਨਾਸੁ ੨॥
Sagal Dhookh Kaa Hoeiaa Naas ||2||
सगल दूख का होइआ नासु ॥२॥


ਸਾਰੇ ਦਰਦਾਂ-ਰੋਗਾਂ ਤੋਂ ਛੁਟਕਾਰਾ ਹੋ ਗਿਆ ਹੈ||2||


All suffering comes to an end. ||2||
8481 ਆਸਾ ਮਾਣੁ ਤਾਣੁ ਧਨੁ ਏਕ
Aasaa Maan Thaan Dhhan Eaek ||
आसा माणु ताणु धनु एक


ਮੇਰੇ ਲਈ ਉਮੀਦ, ਸਹਾਰਾ, ਇੱਜ਼ਤ, ਸ਼ਕਤੀ, ਦੌਲਤ ਪ੍ਰਭੂ ਨੂੰ ਯਾਦ ਕਰਨਾਂ ਹੈ॥
The One Lord is my hope, honor, power and wealth.
8482 ਸਾਚੇ ਸਾਹ ਕੀ ਮਨ ਮਹਿ ਟੇਕ ੩॥



Saachae Saah Kee Man Mehi Ttaek ||3||
साचे साह की मन महि टेक ॥३॥


ਸੱਚੇ ਸਦਾ ਰਹਿੱਣ ਵਾਲੇ ਸਾਹੂਕਾਰ ਪ੍ਰਮਾਤਮਾਂ ਦੀ ਮੈਨੂੰ ਓਟ ਉਮੀਦ ਹੈ ||3||


Within my mind is the Support of the True Banker. ||3||
8483 ਮਹਾ ਗਰੀਬ ਜਨ ਸਾਧ ਅਨਾਥ
Mehaa Gareeb Jan Saadhh Anaathh ||
महा गरीब जन साध अनाथ


ਜੋ ਮਨ ਦੇ ਬਹੁਤ ਗਰੀਬ, ਬੇਸਹਾਰਾ ਬੱਣ ਕੇ, ਰੱਬ ਦੇ ਪਿਆਰ ਹੋ ਗਏ ਹਨ॥
I am the poorest and most helpless servant of the Holy.
8484 ਨਾਨਕ ਪ੍ਰਭਿ ਰਾਖੇ ਦੇ ਹਾਥ ੪॥੮੫॥੧੫੪॥



Naanak Prabh Raakhae Dhae Haathh ||4||85||154||
नानक प्रभि राखे दे हाथ ॥४॥८५॥१५४॥

ਸਤਿਗੁਰ ਨਾਨਕ ਭਗਵਾਨ ਪਿਆਰੇ ਭਗਤਾਂ ਦੇ ਸਿਰ ਉਤੇ ਹੱਥ ਦੇ ਕੇ, ਬਾਂਹ ਫੜ੍ਹ ਕੇ ਬਚਾ ਲੈਂਦੇ ਹਨ||4||85||154||

Sathigur Nanak, giving me His Hand, God has protected me. ||4||85||154||

8485 ਗਉੜੀ ਮਹਲਾ



Gourree Mehalaa 5 ||
गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8486 ਹਰਿ ਹਰਿ ਨਾਮਿ ਮਜਨੁ ਕਰਿ ਸੂਚੇ



Har Har Naam Majan Kar Soochae ||
हरि हरि नामि मजनु करि सूचे


ਪ੍ਰਭੂ ਦੇ ਹਰਿ, ਹਰੀ ਰੱਬ ਨੂੰ ਚੇਤੇ ਕਰਕੇ ਨਾਂਮ ਜੱਪਣ ਨਾਲ ਮਨ ਪਵਿੱਤਰ ਹੋ ਗਿਆ ਹੈ॥
Taking my cleansing bath in the Name of the Lord, Har, Har, I have been purified.
8487 ਕੋਟਿ ਗ੍ਰਹਣ ਪੁੰਨ ਫਲ ਮੂਚੇ ੧॥ ਰਹਾਉ



Kott Grehan Punn Fal Moochae ||1|| Rehaao ||
कोटि ग्रहण पुंन फल मूचे ॥१॥ रहाउ


ਕਰੋੜਾਂ ਜੂਨਾਂ ਦੇ ਕੀਤੇ ਮਾੜੇ ਕੰਮ ਕਲੰਕ ਨਾਸ਼ ਹੋ ਜਾਂਦੇ ਹਨ। ਬਹੁਤ ਦਾਤੇ ਵੱਲੋਂ ਦਾਨ ਮਿਲ ਜਾਂਦੇ ਹਨ 1॥ ਰਹਾਉ
Its reward surpasses the giving of charity at millions of solar eclipses. ||1||Pause||
8488 ਹਰਿ ਕੇ ਚਰਣ ਰਿਦੇ ਮਹਿ ਬਸੇ



Har Kae Charan Ridhae Mehi Basae ||
हरि के चरण रिदे महि बसे


ਪ੍ਰਮਾਤਮਾਂ ਦੇ ਚਰਨਾਂ ਦੀ ਚਹਿਲ-ਪਹਿਲ ਮਨ ਵਿੱਚ ਮਹਿਸੂਸ ਹੁੰਦੀ ਹੈ॥
With the Lord's Feet abiding in the heart.

8489 ਜਨਮ ਜਨਮ ਕੇ ਕਿਲਵਿਖ ਨਸੇ ੧॥



Janam Janam Kae Kilavikh Nasae ||1||
जनम जनम के किलविख नसे ॥१॥


ਅਨੇਕਾਂ ਜੂਨਾਂ ਦੇ ਕੀਤੇ ਮਾੜੇ ਕੰਮ, ਪਲ ਵਿੱਚ ਨਾਸ਼ ਹੋ ਜਾਂਦੇ ਹਨ||1||
The sinful mistakes of countless incarnations are removed. ||1||

8490 ਸਾਧਸੰਗਿ ਕੀਰਤਨ ਫਲੁ ਪਾਇਆ
Saadhhasang Keerathan Fal Paaeiaa ||
साधसंगि कीरतन फलु पाइआ


ਰੱਬ ਦੇ ਭਗਤਾਂ ਨਾਲ ਰਹਿ ਕੇ, ਰੱਬੀ ਬਾਣੀ ਨੂੰ ਗਾ ਕੇ, ਲਾਭ ਪ੍ਰਪਾਤ ਕਰ ਲਿਆ ਹੈ||1||


I have obtained the reward of the Kirtan of the Lord's Praises, in the Saadh Sangat, the Company of the Holy.
8491 ਜਮ ਕਾ ਮਾਰਗੁ ਦ੍ਰਿਸਟਿ ਆਇਆ ੨॥
Jam Kaa Maarag Dhrisatt N Aaeiaa ||2||
जम का मारगु द्रिसटि आइआ ॥२॥


ਮੌਤ ਦੇ ਜੰਮਦੂਤ ਉਸ ਨੂੰ ਲੈਣ ਨਹੀਂ ਆਏ। ਪ੍ਰਭੂ ਆਪ ਉਸ ਦਾ ਮਾਲਕ ਬੱਣ ਗਿਆ ||2||


I no longer have to gaze upon the way of death. ||2||
8492 ਮਨ ਬਚ ਕ੍ਰਮ ਗੋਵਿੰਦ ਅਧਾਰੁ
Man Bach Kram Govindh Adhhaar ||
मन बच क्रम गोविंद अधारु


ਹਿਰਦੇ ਵਿੱਚ ਪ੍ਰਭੂ ਦੇ ਨਾਂਮ ਦੇ ਗੁਣਾਂ ਨੂੰ ਧਾਰ ਲਿਆ ਹੈ॥
In thought, word and deed, seek the Support of the Lord of the Universe.

8493 ਤਾ ਤੇ ਛੁਟਿਓ ਬਿਖੁ ਸੰਸਾਰੁ ੩॥



Thaa Thae Shhuttiou Bikh Sansaar ||3||
ता ते छुटिओ बिखु संसारु ॥३॥


ਇਸੇ ਤਰਾਂ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬਚਾ ਹੋ ਜਾਂਦਾ ਹੈ ||3||


Thus you shall be saved from the poisonous world-ocean. ||3||
8494 ਕਰਿ ਕਿਰਪਾ ਪ੍ਰਭਿ ਕੀਨੋ ਅਪਨਾ
Kar Kirapaa Prabh Keeno Apanaa ||
करि किरपा प्रभि कीनो अपना


ਪ੍ਰਮਾਤਮਾਂ ਨੇ ਮੇਹਰਬਾਨੀ ਕਰਕੇ ਮੈਨੂੰ ਆਪਦਾ ਬੱਣਾਂ ਲਿਆ ਹੈ॥
Granting His Grace, God has made me His Own.
8495 ਨਾਨਕ ਜਾਪੁ ਜਪੇ ਹਰਿ ਜਪਨਾ ੪॥੮੬॥੧੫੫॥



Naanak Jaap Japae Har Japanaa ||4||86||155||
नानक जापु जपे हरि जपना ॥४॥८६॥१५५॥

ਸਤਿਗੁਰ ਨਾਨਕ ਆਪਦੇ ਪ੍ਰਭੂ ਨੂੰ ਹੀ ਹਰ ਸਮੇਂ ਯਾਦ ਕਰੀਏ||4||86||155||

Sathigur Nanak chants and meditates on the Chant of the Lord's Name. ||4||86||155||

8496 ਗਉੜੀ ਮਹਲਾ



Gourree Mehalaa 5 ||
गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5

8497 ਪਉ ਸਰਣਾਈ ਜਿਨਿ ਹਰਿ ਜਾਤੇ
Po Saranaaee Jin Har Jaathae ||
पउ सरणाई जिनि हरि जाते


ਉਨਾਂ ਦੇ ਨਜ਼ਦੀਕ ਰਹੀਏ, ਸ਼ਰਨ ਜਿਸ ਨੇ ਪ੍ਰਭੂ ਨਾਲ ਪ੍ਰੀਤ ਬੱਣਾਂ ਲਈ ਹੈ॥
Seek the Sanctuary of those who have come to know the Lord.
8498 ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ੧॥



Man Than Seethal Charan Har Raathae ||1||
मनु तनु सीतलु चरण हरि राते ॥१॥


ਸਰੀਰ ਤੇ ਹਿਰਦਾ ਭਗਵਾਨ ਦੇ ਚਰਨ-ਸ਼ਰਨ ਵਿੱਚ ਠੰਡੇ ਸ਼ਾਂਤ ਹੋ ਕੇ, ਪ੍ਰਭੂ ਪਿਆਰ ਵਿੱਚ ਰੰਗੇ ਜਾਂਦੇ ਹਨ||1||


Your mind and body shall become cool and peaceful, imbued with the Feet of the Lord. ||1||
8499 ਭੈ ਭੰਜਨ ਪ੍ਰਭ ਮਨਿ ਬਸਾਹੀ
Bhai Bhanjan Prabh Man N Basaahee ||
भै भंजन प्रभ मनि बसाही


ਨਿਡਰ ਪ੍ਰਭੂ ਡਰ ਸਹਿਮ ਦੂਰ ਕਰਨ ਵਾਲੇ ਨੂੰ ਜੋ ਚਿਤ ਵਿੱਚ ਯਾਰ ਨਹੀਂ ਕਰਦੇ ॥
If God, the Destroyer of fear, does not dwell within your mind.

8500 ਡਰਪਤ ਡਰਪਤ ਜਨਮ ਬਹੁਤੁ ਜਾਹੀ ੧॥ ਰਹਾਉ



Ddarapath Ddarapath Janam Bahuth Jaahee ||1|| Rehaao ||
डरपत डरपत जनम बहुतु जाही ॥१॥ रहाउ


ਉਹ ਅਨੇਕਾਂ ਜੂਨਾਂ ਡਰ-ਸਹਿਮ ਵਿੱਚ ਕੱਢ ਦਿੰਦੇ ਹਨ1॥ ਰਹਾਉ
You shall spend countless incarnations in fear and dread. ||1||Pause||
8501 ਜਾ ਕੈ ਰਿਦੈ ਬਸਿਓ ਹਰਿ ਨਾਮ



Jaa Kai Ridhai Basiou Har Naam ||
जा कै रिदै बसिओ हरि नाम


ਜਿਸ ਦੇ ਮਨ ਵਿੱਚ ਭਗਵਾਨ ਦਾ ਨਾਂਮ ਚਿਤ ਲੱਗ ਗਿਆ ਹੈ
Granting His Grace, God has made me His Own. Within whose hearts the Lord God abides.

8502 ਸਗਲ ਮਨੋਰਥ ਤਾ ਕੇ ਪੂਰਨ ਕਾਮ ੨॥



Sagal Manorathh Thaa Kae Pooran Kaam ||2||
सगल मनोरथ ता के पूरन काम ॥२॥


ਉਸ ਦੀਆ ਪ੍ਰਭੂ ਸਾਰੀਆਂ ਮਨ ਦੀਆਂ ਇੱਛਾਵਾਂ ਤੇ ਸਾਰੇ ਕੰਮ ਆਪ ਹੀ ਸਫ਼ਲ ਕਰ ਦਿੰਦਾ ਹੈ ||2||


Have all their desires and tasks fulfilled. ||2||
8503 ਜਨਮੁ ਜਰਾ ਮਿਰਤੁ ਜਿਸੁ ਵਾਸਿ
Janam Jaraa Mirath Jis Vaas ||
जनमु जरा मिरतु जिसु वासि


ਸਾਰਿਆ ਦਾ ਜੰਮਣਾਂ, ਮਰਨਾਂ, ਬਚਪੱਨ ਤੋਂ ਬੁੱਢਾਪੇ ਤੱਕ, ਜਿਸ ਪ੍ਰਮਾਤਮਾਂ ਦੇ ਹੱਥ ਵਿੱਚ ਹੈ॥
Birth, old age and death are in His Power.

8504 ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ੩॥



So Samarathh Simar Saas Giraas ||3||
सो समरथु सिमरि सासि गिरासि ॥३॥


ਸਾਰੀਆਂ ਸ਼ਕਤੀਆਂ ਦੇ ਗੁਣਾਂ ਵਾਲੇ, ਭਗਵਾਨ ਪਿਆਰੇ ਨੂੰ, ਹਰ ਸਮੇਂ ਸੁਆਸਾਂ ਦੇ ਨਾਲ ਯਾਦ ਕਰੀਏ||3||


So remember that All-powerful Lord with each breath and morsel of food. ||3||
8505 ਮੀਤੁ ਸਾਜਨੁ ਸਖਾ ਪ੍ਰਭੁ ਏਕ
Meeth Saajan Sakhaa Prabh Eaek ||
मीतु साजनु सखा प्रभु एक


ਇਕੋ ਭਗਵਾਨ ਹੀ ਪਿਆਰਾ, ਦੋਸਤ, ਰਿਸ਼ਤੇਦਾਰ ਹੈ॥
The One God is my Intimate, Best Friend and Companion.
8506 ਨਾਮੁ ਸੁਆਮੀ ਕਾ ਨਾਨਕ ਟੇਕ ੪॥੮੭॥੧੫੬॥



Naam Suaamee Kaa Naanak Ttaek ||4||87||156||
नामु सुआमी का नानक टेक ॥४॥८७॥१५६॥

ਸਤਿਗੁਰ ਨਾਨਕ ਭਗਵਾਨ ਦਾ ਮੈਨੂੰ ਓਟ ਆਸਰਾ ਹੈ ||4||87||156||

The Naam, the Name of my Lord and Master, is Sathigur Nanak's only Support. ||4||87||156||

8507 ਗਉੜੀ ਮਹਲਾ



Gourree Mehalaa 5 ||
गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5
8508 ਬਾਹਰਿ ਰਾਖਿਓ ਰਿਦੈ ਸਮਾਲਿ



Baahar Raakhiou Ridhai Samaal ||
बाहरि राखिओ रिदै समालि


ਜਿਸ ਨੂੰ ਬਾਹਰ ਲੱਭਦਾ ਹੈ, ਭਗਵਾਨ ਮਨ ਵਿੱਚ ਵੱਸਦਾ ਹੈ॥
When they are out and about, they keep Him enshrined in their hearts.

8509 ਘਰਿ ਆਏ ਗੋਵਿੰਦੁ ਲੈ ਨਾਲਿ ੧॥



Ghar Aaeae Govindh Lai Naal ||1||
घरि आए गोविंदु लै नालि ॥१॥


ਸਾਰਿਆਂ ਬੰਦਿਆਂ, ਜੀਵਾਂ ਦੇ ਤਨ-ਸਰੀਰ, ਜਿੰਦ ਜਾਨ ਵਿੱਚ ਪ੍ਰਭੂ ਜੀ ਰਹਿੰਦੇ ਹਨ||1||


Returning home, the Lord of the Universe is still with them. ||1||
8510 ਹਰਿ ਹਰਿ ਨਾਮੁ ਸੰਤਨ ਕੈ ਸੰਗਿ
Har Har Naam Santhan Kai Sang ||
हरि हरि नामु संतन कै संगि


ਰੱਬ ਦੇ ਪਿਆਰਿਆਂ ਦੇ ਨਾਲ ਰਲ ਕੇ, ਪ੍ਰਭੂ ਨੂੰ ਰੱਬ-ਰੱਬ ਕਹਿ ਕੇ ਯਾਂਦ ਕਰੀਏ॥
The Name of the Lord, Har, Har, is the Companion of His Saints.
8511 ਮਨੁ ਤਨੁ ਰਾਤਾ ਰਾਮ ਕੈ ਰੰਗਿ ੧॥ ਰਹਾਉ



Man Than Raathaa Raam Kai Rang ||1|| Rehaao ||
मनु तनु राता राम कै रंगि ॥१॥ रहाउ


ਸਰੀਰ ਜਿੰਦ-ਜਾਨ ਪ੍ਰਮਾਤਮਾਂ ਪ੍ਰਭੂ ਪ੍ਰੇਮ ਵਿੱਚ ਰੁੱਝ ਕੇ ਮਸਤ ਹੋ ਗਿਆ ਹੈ 1॥ ਰਹਾਉ
Their minds and bodies are imbued with the Love of the Lord. ||1||Pause||
8512 ਗੁਰ ਪਰਸਾਦੀ ਸਾਗਰੁ ਤਰਿਆ



Gur Parasaadhee Saagar Thariaa ||
गुर परसादी सागरु तरिआ



ਸਤਿਗੁਰ ਦੀ ਮੇਹਰ ਨਾਲ ਦੁਨੀਆਂ ਦੇ ਵਿਕਾਰ ਪਾਪਾਂ ਤੋਂ ਬਚਾ ਹੋ ਜਾਂਦਾ ਹੈ॥
SathigurIn an instant, God saves us, and carries us across.
8513 ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ੨॥Janam Janam Kae Kilavikh Sabh Hiriaa ||2||

जनम जनम के किलविख सभि हिरिआ ॥२॥


ਅਨੇਕਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ ||2||


The sinful mistakes of countless incarnations are all washed away. ||2||
8514 ਸੋਭਾ ਸੁਰਤਿ ਨਾਮਿ ਭਗਵੰਤੁ
Sobhaa Surath Naam Bhagavanth ||
सोभा सुरति नामि भगवंतु


ਜਿਸ ਦੀ ਸੁਰਤ ਰੱਬ ਦੇ ਨਾਲ ਲੀਨ ਹੋ ਜਾਂਦੀ ਹੈ॥
Honor and intuitive awareness are acquired through the Name of the Lord God.
8515 ਪੂਰੇ ਗੁਰ ਕਾ ਨਿਰਮਲ ਮੰਤੁ ੩॥



Poorae Gur Kaa Niramal Manth ||3||
पूरे गुर का निरमल मंतु ॥३॥

ਸਤਿਗੁਰ ਜੀ ਰੱਬੀ ਬਾਣੀ ਪਵਿੱਤਰ ਰਸਤਾ ਹੈ ||3||

The Teachings of the Sathigur are immaculate and pure. ||3||

8516 ਚਰਣ ਕਮਲ ਹਿਰਦੇ ਮਹਿ ਜਾਪੁ



Charan Kamal Hiradhae Mehi Jaap ||
चरण कमल हिरदे महि जापु


ਪ੍ਰਭੂ ਦੇ ਸੋਹਣੇ ਚਰਨਾਂ ਨੂੰ ਮਨ ਵਿੱਚ ਮਹਿਸੂਸ ਕਰੀਏ॥
Within your heart, meditate on the His Lotus Feet.
8517 ਨਾਨਕੁ ਪੇਖਿ ਜੀਵੈ ਪਰਤਾਪੁ ੪॥੮੮॥੧੫੭॥



Naanak Paekh Jeevai Parathaap ||4||88||157||
नानकु पेखि जीवै परतापु ॥४॥८८॥१५७॥

ਸਤਿਗੁਰ ਨਾਨਕੁ ਪ੍ਰਭੂ ਦੀ ਹੋਦ ਦਾ ਜ਼ਕੀਨ ਕਰਕੇ, ਆਸਰੇ ਦੇ ਨਾਲ ਜਿਉਂਦੇ ਹਾਂ ||4||88||157||

Sathigur Nanak lives by beholding the Lord's Expansive Power. ||4||88||157||

8518 ਗਉੜੀ ਮਹਲਾ



Gourree Mehalaa 5 ||
गउड़ी महला


ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur Arjan Dev Gauri Fifth Mehl 5
8519 ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ



Dhhann Eihu Thhaan Govindh Gun Gaaeae ||
धंनु इहु थानु गोविंद गुण गाए


ਉਹ ਮਨ ਪਵਿੱਤਰ ਹੋ ਕੇ, ਨਿਹਾਲ ਧੰਨ-ਧੰਨ ਹੋ ਜਾਦਾ ਹੈ। ਜੋ ਰੱਬ ਦੇ ਕੰਮਾਂ ਦੀ ਮਹਿਮਾਂ ਕਰਦਾ ਹੈ॥
Blessed is this place, where the Glorious Praises of the Lord of the Universe are sung.
8520 ਕੁਸਲ ਖੇਮ ਪ੍ਰਭਿ ਆਪਿ ਬਸਾਏ ੧॥ ਰਹਾਉ



Kusal Khaem Prabh Aap Basaaeae ||1|| Rehaao ||
कुसल खेम प्रभि आपि बसाए ॥१॥ रहाउ


ਮਨ ਵਿੱਚ ਖੁਸ਼ੀਆਂ ਅੰਨਦ ਭਗਵਾਨ ਨੇ ਆਪੇ ਦੇ ਦਿੱਤੇ ਹਨ1॥ ਰਹਾਉ
God Himself bestows peace and pleasure. ||1||Pause||
8521 ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ



Bipath Thehaa Jehaa Har Simaran Naahee ||
बिपति तहा जहा हरि सिमरनु नाही


ਮਸੀਬਤਾਂ ਦੁੱਖ ਉਸੇ ਬੰਦੇ ਉਤੇ ਆਉਂਦੀਆਂ ਹਨ। ਜੋ ਰੱਬ ਨੂੰ ਚੇਤੇ ਨਹੀਂ ਕਰਦੇ॥
Misfortune occurs where the Lord is not remembered in meditation.
8522 ਕੋਟਿ ਅਨੰਦ ਜਹ ਹਰਿ ਗੁਨ ਗਾਹੀ ੧॥



Kott Anandh Jeh Har Gun Gaahee ||1||
कोटि अनंद जह हरि गुन गाही ॥१॥


ਉਨਾਂ ਮਨ ਵਿੱਚ ਕਰੋੜਾ ਖੁਸ਼ੀਆਂ ਅੰਨਦ ਬੱਣ ਜਾਂਦੇ ਹਨ। ਜੋ ਭਗਵਾਨ ਨੂੰ ਚੇਤੇ ਕਰਕੇ, ਉਸ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ ||1||


There are millions of joys where the Glorious Praises of the Lord are sung. ||1||
8523 ਹਰਿ ਬਿਸਰਿਐ ਦੁਖ ਰੋਗ ਘਨੇਰੇ
Har Bisariai Dhukh Rog Ghanaerae ||
हरि बिसरिऐ दुख रोग घनेरे


ਪ੍ਰਭੂ ਨੂੰ ਭੁੱਲਾਉਣ ਨਾਲ ਦਰਦ-ਪੀੜਾਂ, ਬਿਮਾਰੀਆਂ ਆ ਘੇਰਦੀਆਂ ਹਨ॥
Forgetting the Lord, all sorts of pains and diseases come.
8524 ਪ੍ਰਭ ਸੇਵਾ ਜਮੁ ਲਗੈ ਨੇਰੇ ੨॥



Prabh Saevaa Jam Lagai N Naerae ||2||
प्रभ सेवा जमु लगै नेरे ॥२॥


ਰੱਬ ਨੂੰ ਚੇਤੇ ਕਰਨ ਨਾਲ ਹੀ ਮੌਤ ਦੇ ਜੰਮਦੂਤ ਦੁੱਖ ਨਹੀਂ ਦਿੰਦੇ ||2||
Serving God, the Messenger of Death will not even approach you. ||2||
8525 ਸੋ ਵਡਭਾਗੀ ਨਿਹਚਲ ਥਾਨੁ



So Vaddabhaagee Nihachal Thhaan ||
सो वडभागी निहचल थानु


ਉਨਾਂ ਦਾ ਮਨ ਚੰਗੇ ਕਰਮਾਂ ਵਾਲਾ ਹੈ॥
Very blessed, stable and sublime is that place.

8526 ਜਹ ਜਪੀਐ ਪ੍ਰਭ ਕੇਵਲ ਨਾਮੁ ੩॥



Jeh Japeeai Prabh Kaeval Naam ||3||
जह जपीऐ प्रभ केवल नामु ॥३॥


ਜਿਥੇ ਇਕੋਂ ਰੱਬ ਦਾ ਹੀ ਨਾਂਮ ਚੇਤੇ ਕੀਤਾ ਜਾਂਦਾ ਹੈ ||3||


Where the Name of God alone is chanted. ||3||
8527 ਜਹ ਜਾਈਐ ਤਹ ਨਾਲਿ ਮੇਰਾ ਸੁਆਮੀ
Jeh Jaaeeai Theh Naal Maeraa Suaamee ||
जह जाईऐ तह नालि मेरा सुआमी


ਜਿਥੇ ਜਾਂਦੇ ਹਾਂ. ਪ੍ਰਭੂ ਨਾਲ ਹਾਜ਼ਰ ਲੱਗਦੇ ਹਨ॥
Wherever I go, my Lord and Master is with me.
8528 ਨਾਨਕ ਕਉ ਮਿਲਿਆ ਅੰਤਰਜਾਮੀ ੪॥੮੯॥੧੫੮॥



Naanak Ko Miliaa Antharajaamee ||4||89||158||
नानक कउ मिलिआ अंतरजामी ॥४॥८९॥१५८॥

ਸਤਿਗੁਰ ਨਾਨਕ ਜੀ ਮਨ ਦੀਆਂ ਬੁੱਝਣ ਵਾਲਾ ਮਾਲਕ ਮਿਲ ਗਿਆ ਹੈ ੪॥੮੯॥੧੫੮॥

Sathigur Nanak has met the Inner-knower, the Searcher of hearts. ||4||89||158||

8529 ਗਉੜੀ ਮਹਲਾ



Gourree Mehalaa 5 ||
गउड़ी महला



ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5


8530 ਜੋ ਪ੍ਰਾਣੀ ਗੋਵਿੰਦੁ ਧਿਆਵੈ


Jo Praanee Govindh Dhhiaavai ||
जो प्राणी गोविंदु धिआवै



ਜੋ ਬੰਦਾ ਆਪਦਾ ਭਗਵਾਨ ਚੇਤੇ ਕਰਦਾ ਹੈ॥

That mortal who meditates on the Lord of the Universe.
8531 ਪੜਿਆ ਅਣਪੜਿਆ ਪਰਮ ਗਤਿ ਪਾਵੈ ੧॥
Parriaa Anaparriaa Param Gath Paavai ||1||
पड़िआ अणपड़िआ परम गति पावै ॥१॥

ਵਿਦਵਾਨ ਵੱਡੀ ਪੜ੍ਹਾਈ ਵਾਲਾ ਤੇ ਅਨਪੜ੍ਹ ਜਿਸ ਨੂੰ ਭਾਸ਼ਾ ਦੇ ਅੱਖਰਾਂ ਦੀ ਪਹਿਚਾਣ ਵੀ ਨਹੀਂ ਹੈ। ਦੋਂਨੇ ਹੀ ਪ੍ਰਭੂ ਰੱਬ ਦੀ ਦਰਗਾਹ ਵਿੱਚ ਇੱਜ਼ਤ ਖੱਟਦੇ ਹਨ। ਲੋਕਾਂ ਵਿੱਚ ਜਾਂਣੇ ਜਾਦੇ ਹਨ ||1||

Whether educated or uneducated, obtains the state of supreme dignity. ||1||

8532 ਸਾਧੂ ਸੰਗਿ ਸਿਮਰਿ ਗੋਪਾਲ


Saadhhoo Sang Simar Gopaal ||
साधू संगि सिमरि गोपाल

ਸਤਿਗੁਰ ਜੀ ਦੀ ਰੱਬੀ ਬਾਣੀ ਦੇ ਗੁਣ ਗਾਉਣ ਵਾਲਿਆ ਨਾਲ ਰਲ ਕੇ, ਰੱਬ ਦੇ ਗੀਤ ਗਾਇਆ ਕਰ॥


In the Saadh Sangat, the Company of the Holy, meditate on the Sathigur Lord of the World.

8533 ਬਿਨੁ ਨਾਵੈ ਝੂਠਾ ਧਨੁ ਮਾਲੁ ੧॥ ਰਹਾਉ
Bin Naavai Jhoothaa Dhhan Maal ||1|| Rehaao ||
बिनु नावै झूठा धनु मालु ॥१॥ रहाउ

ਮਰਨ ਪਿਛੋਂ, ਰੱਬ ਦੇ ਨਾਂਮ ਤੋਂ ਬਗੈਰ ਦੁਨੀਆਂ ਦੇ ਧੰਨ ਦੌਲਤ ਕਿਸੇ ਕੰਮ ਨਹੀਂ ਆਉਣੇ 1॥ ਰਹਾਉ


Without the Name, wealth and property are false. ||1||Pause||


Comments

Popular Posts